ਅਲਜਾਈਮਰ ਤੋਂ ਬਚਾਉਂਦਾ ਹੈ ਜਾਮੁਨ
On 2 September 2010 in ਘਰ-ਪਰਿਵਾਰ
ਰੋਜ਼ਾਨਾ ਕੁਝ ਜਾਮੁਨ ਜਾਂ ਸਟਰਾਬੇਰੀ ਨੂੰ ਭੋਜਨ ਵਿੱਚ ਸ਼ਾਮਲ ਕਰਨ ਨਾਲ ਬਜ਼ੁਰਗ ਖੁਦ ਨੂੰ ਅਲਜਾਈਮਰ ਵਰਗੀ ਬਿਮਾਰੀ ਤੋਂ ਬਚਾਅ ਸਕਦੇ ਹਨ।
ਅਮਰੀਕਨ ਕੈਮੀਕਲ ਸੁਸਾਇਟੀ ਦੀ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਬੇਰੀ ਦੀ ਨਸਲ ਦੇ ਫਲ ਮਨੁੱਖੀ ਦਿਮਾਗ ਦੀਆਂ ਕੁਝ ਨਾੜੀਆਂ ਨੂੰ ਦੁਬਾਰਾ ਜਿਉਂਦਾ ਕਰ ਦਿੰਦੇ ਹਨ। 60 ਸਾਲ ਦੀ ਉਮਰ ਦੇ ਬਾਅਦ ਬਜ਼ੁਰਗਾਂ ਦੇ ਦਿਮਾਗ ਵਿੱਚ ਇਨ੍ਹਾਂ ਨਾੜੀਆਂ ਦੇ ਨੁਕਸਾਨੀਆਂ ਜਾਣ ਨਾਲ ਉਨ੍ਹਾਂ ਨੂੰ ਯਾਦ-ਸ਼ਕਤੀ ਦੀ ਘਾਟ ਜਾਂ ਅਲਜਾਈਮਰ ਦੀ ਬਿਮਾਰੀ ਘੇਰ ਲੈਂਦੀ ਹੈ। ਇਨ੍ਹਾਂ ਫਲਾਂ ਵਿੱਚ ਐਂਥ੍ਰੋਸਾਈਨਾਈਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਮਾਗ ਦੀਆਂ ਸਿਹਤਮੰਦ ਨਾੜੀਆਂ ਨੂੰ ਨਸ਼ਟ ਕਰਨ ਵਾਲੇ ਮਾਈਕ੍ਰੋਗਿਲੀਆ ਨੂੰ ਬੇਅਸਰ ਕਰ ਦਿੰਦੇ ਹਨ।



