ਭੋਜਨ ਤੋਂ ਪਹਿਲਾਂ ਪੀਤਾ ਪਾਣੀ ਕਰਦਾ ਹੈ ਕਮਰ ਪਤਲੀ
On 2 September 2010 in ਘਰ-ਪਰਿਵਾਰ
ਭਾਰ ਘਟਾਉਣ ਵਾਲੀਆਂ ਮਹਿੰਗੀਆਂ ਦਵਾਈਆਂ ਭੁੱਲ ਜਾਉ। ਭਾਰ ਘੱਟ ਕਰਨ ਦਾ ਰਾਜ਼ ਸਿਰਫ ਇਕ ਗਿਲਾਸ ਪਾਣੀ ਵਿੱਚ ਲੁਕਿਆ ਹੈ। ਇਕ ਖੋਜ ਵਿੱਚ ਕਿਹਾ ਗਿਆ ਹੈ ਕਿ ਇਕ ਵਾਰ ਭੋਜਨ ਤੋਂ ਪਹਿਲਾਂ ਦੋ ਗਿਲਾਸ ਪਾਣੀ ਪੀਣ ਨਾਲ ਤੁਸੀਂ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਭਾਰ ਘੱਟ ਕਰ ਸਕਦੇ ਹੋ, ਜੋ ਸਾਰਾ ਦਿਨ ਕੈਲੋਰੀਜ ਗਿਣਦੇ ਰਹਿੰਦੇ ਹਨ। ਭਾਰ ਘਟਾਉਣ ਵਾਲੀਆਂ ਦਵਾਈਆਂ ਸਰੀਰ ਦੀ ਚਰਬੀ ਖਪਤ ਕਰਨ ਦੀ ਯੋਗਤਾ ਨੂੰ ਘੱਟ ਕਰ ਦਿੰਦੀਆਂ ਹਨ ਜਾਂ ਦਿਮਾਗ ਦੀ ਕੈਮਿਸਟਰੀ ਨਾਲ ਛੇੜਛਾੜ ਕਰਦੀਆਂ ਹਨ, ਜਦ ਕਿ ਪਾਣੀ ਨਾਲ ਸਿਰਫ ਢਿੱਡ ਭਰਦਾ ਹੈ। ਜੇ ਇਹ ਵੀ ਕਾਫੀ ਨਹੀਂ ਹੈ ਤਾਂ ਇਹ ਵੀ ਜਾਣ ਲਵੋ ਕਿ ਇਹ ਕੈਲੋਰੀ ਫਰੀ ਹੈ ਅਤੇ ਆਸਾਨੀ ਨਾਲ ਮਿਲ ਵੀ ਜਾਂਦਾ ਹੈ।
ਅਮਰੀਕਨ ਖੋਜ ਕਰਤਾਵਾਂ ਨੇ ਭੋਜਨ ਤੋਂ ਪਹਿਲਾਂ ਇਕ ਪਿੰਟ ਜਾਂ 475 ਮਿਲੀਲੀਟਰ ਤੋਂ ਕੁਝ ਘੱਟ ਪਾਣੀ ਪੀਣ ਵਾਲਿਆਂ ਦੀ ਤੁਲਨਾ ਉਨ੍ਹਾਂ ਲੋਕਾਂ ਨਾਲ ਕੀਤੀ, ਜੋ ਪਾਣੀ ਪਹਿਲਾਂ ਨਹੀਂ ਪੀਂਦੇ। ਉਨ੍ਹਾਂ ਸਿਰਫ ਇਸ ਗੱਲ ‘ਤੇ ਨਜ਼ਰ ਰੱਖੀ ਕਿ ਉਹ ਕੀ ਖਾਂਦੇ ਹਨ। 3 ਮਹੀਨਿਆਂ ਵਿੱਚ ਪਾਣੀ ਪਾਣੀ ਵਾਲਿਆਂ ਨੇ ਔਸਤਨ 15.5 ਪਾਊਂਡ, ਜਦ ਕਿ ਪਾਣੀ ਨਾ ਪੀਣ ਵਾਲਿਆਂ ਨੇ ਸਿਰਫ 10.5 ਪਾਊਂਡ ਭਾਰ ਘਟਾਇਆ ਹੈ।



