Saturday, 4 February 2012, 9:41 PM Toronto Time

ਹਰ ਫਿਲਮ ਦੀ ਆਪਣੀ ਕਿਸਮਤ : ਅਸਿਨ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਫਿਲਮੀਂ


2008 ‘ਚ ਰਿਲੀਜ਼ ਹੋਈ ‘ਗਜਨੀ’ ‘ਚ ਆਮਿਰ ਖਾਨ ਨਾਲ ਅਸਿਨ ਨੂੰ ਵੱਡੀ ਬ੍ਰੇਕ ਮਿਲੀ ਸੀ, ਪਰ ਉਸ ਫਿਲਮ ਪਿੱਛੋਂ ਹਿੰਦੀ ਫਿਲਮਾਂ ਵਿੱਚ ਰੋਲ ਹਾਸਲ ਕਰਨ ‘ਚ ਅਸਿਨ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਸਿਨ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਆਪਣੀ ਬੇਟੀ ਦੇ ਕੈਰੀਅਰ ਲਈ ਬੜੇ ਫਿਕਰਮੰਦ ਹਨ। ਪੇਸ਼ ਹਨ ਅਸਿਨ ਨਾਲ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼-
* ਸਾਰੀ ਇੰਡਸਟਰੀ ਤੁਹਾਡੇ ਕੈਰੀਅਰ ਲਈ ਤੁਹਾਡੇ ਡੈਡੀ ਨੂੰ ਸਭ ਤੋਂ ਵੱਡੀ ਰੁਕਾਵਟ ਮੰਨਦੀ ਹੈ?
- ਪਿਛਲੇ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਸਨ ਕਿ ਮੇਰਾ ਕੈਰੀਅਰ ਪਿਤਰ-ਮੋਹ ਦੀ ਭੇਟ ਚੜ੍ਹ ਚੁੱਕਾ ਹੈ, ਜਦੋਂ ਕਿ ਅੱਜ ਮੈਂ ਜੋ ਕੁਝ ਵੀ ਹਾਂ ਆਪਣੇ ਡੈਡੀ ਕਰਕੇ ਹਾਂ। ਮੈਂ ਵੀ ਚਾਹੁੰਦੀ ਹਾਂ ਕਿ ਲੋਖੰਡਵਾਲਾ ਦੀ ਮਾਰਕੀਟ ‘ਚ ਗੋਲਗੱਪੇ ਖਾਵਾਂ, ਜੁਹੂ ਬੀਚ ‘ਤੇ ਸੈਰ ਕਰਨ ਜਾਵਾਂ, ਪਰ ਜੇ ਉਥੇ ਮੈਂ ਇਕੱਲੀ ਗਈ ਤਾਂ ਲੋਕ ਹੀ ਗਲ ਪੈਣਗੇ, ਇਸ ਲਈ ਸਾਡੇ ਨਾਲ ਬਾਡੀਗਾਰਡ ਹੁੰਦੇ ਹਨ। ਕਿਉਂਕਿ ਬਿਜ਼ਨੈਸ ਦਾ ਮਾਮਲਾ ਬਾਡੀਗਾਰਡ ਹੱਲ ਨਹੀਂ ਕਰ ਸਕਦੇ, ਇਸ ਲਈ ਇਹ ਕੰਮ ਮੇਰੇ ਡੈਡੀ ਦੇਖਦੇ ਹਨ।
* ਜਦੋਂ ਤੁਸੀਂ ਮੁੰਬਈ ‘ਚ ਸੈਟਲ ਹੋਏ, ਉਦੋਂ ਤੁਸੀਂ ਆਪਣੇ ਖੁਦ ਲਈ ਵੱਖਰਾ ਅਤੇ ਡੈਡੀ ਲਈ ਵੱਖਰਾ ਲੋਹਖੰਡਵਾਲਾ ‘ਚ ਦੋ ਫਲੈਟ ਖਰੀਦੇ। ਤੁਸੀਂ ਅਜੇ ਇਕੱਲੇ ਹੀ ਹੋ, ਤੁਸੀਂ ਦੋਵੇਂ ਇਕੱਠੇ ਵੀ ਰਹਿ ਸਕਦੇ ਸੀ। ਵੱਖ-ਵੱਖ ਰਹਿਣ ਦੀ ਕੋਈ ਖਾਸ ਵਜ੍ਹਾ?
- ਮੇਰਾ ਫਲੈਟ ਉਸ ਬਿਲਡਿੰਗ ‘ਚ ਹੈ, ਜਿਸ ਦੇ ਇਕ ਫਲੋਰ ‘ਤੇ ਸ਼੍ਰੀਦੇਵੀ ਅਤੇ ਇਕ ਫਲੋਰ ‘ਤੇ ਤੱਬੂ ਰਹਿੰਦੀ ਹੈ ਅਤੇ ਮੇਰੇ ਮੰਮੀ-ਡੈਡੀ ਦਾ ਫਲੈਟ ਓਸੇੋ ਕੰਪਲੈਕਸ ‘ਚ ਅੱਗੇ ਜਾ ਕੇ ਹੈ। ਕਹਿਣ ਨੂੰ ਤਾਂ ਦੋਵੇਂ ਫਲੈਟ ਵੱਖੋ-ਵਖਰੇ ਹਨ, ਪਰ ਪੈਦਲ ਤੁਰ ਕੇ ਸਿਰਫ 5 ਮਿੰਟ ਲੱਗਦੇ ਹਨ। ਜਦੋਂ ਮੈਂ ਚਾਹੁੰਦੀ ਹਾਂ, ਮੰਮੀ-ਡੈਡੀ ਨੂੰ ਮਿਲ ਆਉਂਦੀ ਹਾਂ।
* ਅਭਿਸ਼ੇਕ ਬੱਚਨ ਨਾਲ ਤੁਹਾਨੂੰ ਕੀ ਸਮੱਸਿਆ ਹੈ? ਉਸ ਦੇ ਨਾਲ ਵਾਲੀ ਫਿਲਮ ‘ਖੇਲੇਗੇ ਹਮ ਜੀ ਜਾਨ ਸੇ’ ਲਈ ਇਕ ਸ਼ੈਡਿਊਲ ਦੀ ਸ਼ੂੁਟਿੰਗ ਪੂਰੀ ਕਰਕੇ ਤੁਸੀਂ ਫਿਲਮ ਛੱਡ ਦਿੱਤੀ?
- ਮੈਂ ਆਸ਼ੂਤੋਸ਼ ਗੋਵਾਰੀਕਰ ਦੀ ਉਹ ਫਿਲਮ ਬੜੇ ਉਤਸ਼ਾਹ ਨਾਲ ਸਾਈਨ ਕੀਤੀ ਸੀ। ਜੇ ਅਭਿਸ਼ੇਕ ਨਾਲ ਮੈਨੂੰ ਕੋਈ ਪ੍ਰਾਬਲਮ ਹੁੰਦੀ ਤਾਂ ਮੈਂ ਉਹ ਫਿਲਮ ਸਾਈਨ ਹੀ ਕਿਉਂ ਕਰਦੀ? ਫਿਲਮ ਲਈ ਸੱਤ ਦਿਨਾਂ ਦੀ ਸ਼ੂਟਿੰਗ ਗੋਆ ‘ਚ ਹੋਈ ਸੀ, ਪਰ ਅਚਾਨਕ ਆਸ਼ੂਤੋਸ਼ ਨੇ ਸ਼ੂੁਟਿੰਗ ਦਾ ਸ਼ੈਡਿਊਲ ਕਾਫੀ ਟਾਈਟ ਕਰ ਦਿੱਤਾ ਅਤੇ ਮੈਨੂੰ ਇਕਮੁਸ਼ਤ ਡੇਟਸ ਦੇਣ ਲਈ ਕਿਹਾ।
* ‘ਲੰਦਨ ਡ੍ਰੀਮਜ਼’ ਦੀ ਅਸਫਲਤਾ ਤੋਂ ਤੁਹਾਨੂੰ ਕੀ ਸਬਕ ਮਿਲਿਆ?
- ‘ਲੰਦਨ ਡ੍ਰੀਮਜ਼’ ਇਕ ਚੰਗੀ ਫਿਲਮ ਸੀ। ਮੈਂ ਉਹ ਫਿਲਮ ਪੂਰੀ ਜਾਂਚ ਪਰਖ ਪਿੱਛੋਂ ਹੀ ਸਵੀਕਾਰ ਕੀਤੀ ਸੀ, ਪਰ ਉਹ ਬਹੁਤਾ ਨਹੀਂ ਚੱਲੀ, ਇਸ ਲਈ ਉਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ। ਜੇ ਉਹ ਚੱਲ ਜਾਂਦੀ, ਫਿਰ ਸ਼ਾਇਦ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਉਠਣੀ, ਪਰ ਹਰ ਫਿਲਮ ਦੀ ਆਪਣੀ ਕਿਸਮਤ ਹੁੰਦੀ ਹੈ।
* ਫਿਲਮ ਇੰਡਸਟਰੀ ‘ਚ ਨਾ ਸਹੀ, ਪਰ ਵਿਗਿਆਪਨ ਜਗਤ ‘ਚ ਤੁਸੀਂ ਲਗਾਤਾਰ ਐਸ਼, ਦੀਪਿਕਾ, ਜੇਨੇਲੀਆ ਤੋਂ ਐਡ ਖੋਹ ਰਹੇ ਹੋ। ਜਾਪਦਾ ਹੈ ਕਿ ਇਸ ਮਾਮਲੇ ‘ਚ ਤੁਸੀਂ ਕੈਟ ਅਤੇ ਕਰੀਨਾ ਨਾਲੋਂ ਵੀ ਅੱਗੇ ਨਿਕਲ ਜਾਣ ਦੀ ਖਾਹਿਸ਼ ਰੱਖਦੇ ਹੋ?
- ਨਾ ਤਾਂ ਮੈਂ ਕਿਸੇ ਦੀ ਐਡ ਖੋਹ ਰਹੀ ਹਾਂ ਅਤੇ ਨਾ ਕਿਸੇ ਨਾਲ ਮੇਰਾ ਕੰਪੀਟੀਸ਼ਨ ਹੈ। ਉਹ ਤਾਂ ਫੁਰਸਤ ਸੀ, ਪੇਸ਼ਕਸ਼ਾਂ ਆਈਆਂ, ਸੋ ਸਵੀਕਾਰ ਕਰਨ ‘ਚ ਮੈਨੂੰ ਕੋਈ ਬੁਰਾਈ ਨਜ਼ਰ ਨਹੀਂ ਆਈ। ਇਕ ਐਡ ਬਣਾਉਣ ‘ਚ ਕਾਫੀ ਘੱਟ ਸਮਾਂ ਲੱਗਦਾ ਹੈ ਅਤੇ ਚੰਗੀ ਖਾਸੀ ਪੇਮੈਂਟ ਮਿਲ ਜਾਂਦੀ ਹੈ, ਇਸ ਲਈ ਮੈਂ ਇਨ੍ਹਾਂ ਨੂੰ ਕਰ ਰਹੀ ਹਾਂ। ਉਂਝ ਮੈਂ ਕਾਫੀ ਸਮਾਂ ਪਹਿਲਾਂ ਸਾਊਥ ‘ਚ ਵੀ ਕੁਝ ਐਡਸ ਕਰ ਚੁੱਕੀ ਹਾਂ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!