Saturday, 4 February 2012, 9:35 PM Toronto Time

‘ਦੋ ਦੂਣੀ ਚਾਰ’ ਦੀ ਰਿਲੀਜ਼ 8 ਅਕਤੂਬਰ ਨੂੰ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਫਿਲਮੀਂ


ਹਿੰਦੀ ਸਿਨੇਮਾ ਵਿੱਚ 70 ਦੇ ਦਹਾਕੇ ਦੀ ਪ੍ਰਸਿੱਧ ਜੋੜੀ ਰਿਸ਼ੀ ਕਪੂਰ ਅਤੇ ਉਸ ਦੀ ਪਤਨੀ ਨੀਤੂ ਸਿੰਘ ਨੂੰ ਲੈ ਕੇ ਬਣਾਈ ਗਈ ਵਾਲਟ ਡਿਜ਼ਨੀ ਦੀ ਫਿਲਮ ‘ਦੋ ਦੂਣੀ ਚਾਰ’ 8 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਪਲੈਨਮੈਨ ਮੋਸ਼ਨ ਪਿਕਚਰਜ਼ ਵਲੋਂ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਹਬੀਬ ਫੈਜ਼ਲ ਨੇ ਕੀਤਾ ਹੈ, ਜੋ ਕਿ ਮੱਧ ਵਰਗੀ ਪਰਵਾਰ ਦੀ ਕਹਾਣੀ ਹੈ। ਹਿੰਦੀ ਫਿਲਮਾਂ ਦੀ ਇਹ ਪ੍ਰਸਿੱਧ ਜੋੜੀ 30 ਸਾਲ ਮਗਰੋਂ ਵੱਡੇ ਪਰਦੇ ‘ਤੇ ਅਹਿਮ ਕਿਰਦਾਰਾਂ ਵਿੱਚ ਪਰਤ ਰਹੀ ਹੈ। ਇਸ ਤੋਂ ਪਹਿਲਾਂ ਇਮਤਿਆਜ਼ ਅਲੀ ਦੀ ‘ਲਵ ਆਜ ਕਲ’ ਵਿੱਚ ਰਿਸ਼ੀ ਕਪੂਰ ਨਾਲ ਨੀਤੂ ਦਾ ਛੋਟਾ ਜਿਹਾ ਕਿਰਦਾਰ ਸੀ।
ਵਾਲਟ ਡਿਜ਼ਨੀ ਸਟੂਡੀਓਜ਼ ਇੰਟਰਨੈਸ਼ਨਲ ਪ੍ਰੋਡਕਸ਼ਨ (ਇੰਡੀਆ) ਦੀ ਕਾਰਜਕਾਰੀ ਨਿਰਦੇਸ਼ਕ ਸਵਾਤੀ ਸ਼ੈਟੀ ਨੇ ਦੱਸਿਆ ਕਿ ਇਹ ਫਿਲਮ ਦਿਲਾਂ ਨੂੰ ਟੁੰਬਣ ਵਾਲੇ ਅਹਿਸਾਸ ਦੀ ਬਣਾਈ ਗਈ ਹੈ, ਜੋ ਹਰ ਭਾਰਤੀ ਟੱਬਰ ਨੂੰ ਸਮਝ ਆਵੇਗੀ ਅਤੇ ਇਸ ਦੇ ਪਾਤਰਾਂ ਨਾਲ ਤੁਹਾਨੂੰ ਪਿਆਰ ਹੋ ਜਾਵੇਗਾ। ਫਿਲਮ ਦੁੱਗਲ ਪਰਵਾਰ ਦੇ ਆਲੇ ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਦਰਸ਼ਕ ਦੇਖਣਾ ਪਸੰਦ ਕਰਨਗੇ। ਫਿਲਮ ਇੱਕ ਮੱਧ ਵਰਗੀ ਪਰਵਾਰ ਦੇ ਸੁਪਨੇ ਨੂੰ ਸਕੂਟਰ ਤੋਂ ਕਾਰ ਖਰੀਦਣ ਦੀ ਸੋਚ ਨਾਲ ਪ੍ਰਦਰਸ਼ਿਤ ਕਰਦੀ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!