‘ਥੈਂਕ ਯੂ’ ਵਿੱਚ ਸਾਨੀਆ ਮਿਰਜ਼ਾ ਦਾ ਕਿਰਦਾਰ ਨਿਭਾਏਗੀ ਸੋਨਮ ਕਪੂਰ
On 2 September 2010 in ਫਿਲਮੀਂ
ਅਭਿਨੇਤਾ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦੀਆਂ ਹੁਣ ਤੱਕ ਆਈਆਂ ਦੋਵੇਂ ਫਿਲਮਾਂ ‘ਸਾਂਵਰੀਆ’ ਤੇ ‘ਦਿੱਲੀ-5′ ਬਾਕਸ ਆਫਿਸ ‘ਤੇ ਕੋਈ ਕਮਾਲ ਨਹੀਂ ਦਿਖਾ ਸਕੀਆਂ, ਪਰ ਇਸ ਨਾਲ ਉਸ ਦੇ ਕੈਰੀਅਰ ਨੂੰ ਕੋਈ ਫਰਕ ਨਹੀਂ ਪਿਆ। ਸੋਨਮ ਅੱਜ ਜਿੱਥੇ ਵਿਗਿਆਪਨ ਜਗਤ ਦੀ ਚਹੇਤੀ ਨਾਇਕਾ ਬਣੀ ਹੋਈ ਹੈ, ਉਥੇ ਉਹ ਬਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕਾਂ ਦੀ ਵੀ ਪਸੰਦੀਦਾ ਹੀਰੋਇਨ ਬਣੀ ਹੋਈ ਹੈ। ਸੋਨਮ ਕੋਲ ਇਸ ਸਮੇਂ ਅੱਧੀ ਦਰਜਨ ਤੋਂ ਵਧੇਰੇ ਵਧੀਆ ਫਿਲਮਾਂ ਹਨ।
ਸੋਨਮ ਨੇ ਕੈਟਰੀਨਾ ਕੈਫ ਤੋਂ ਅਕਸ਼ੈ ਕੁਮਾਰ ਵਾਲੀ ਫਿਲਮ ‘ਤੀਸ ਮਾਰ ਖਾਂ’ ਵਾਲਾ ਬਦਲਾ ਲੈ ਲਿਆ ਹੈ। ਨਿਰਦੇਸ਼ਕ ਅਨੀਸ ਬਜਮੀ ਦੀ ਇਸ ਫਿਲਮ ਵਿੱਚ ਉਹ ਅਕਸ਼ੈ ਕੁਮਾਰ ਦੇ ਆਪੋਜਿਟ ਅਭਿਨੈ ਕਰ ਰਹੀ ਹੈ। ‘ਥੈਂਕ ਯੂ’ ਵਿੱਚ ਡਬਲ ਰੋਲ ਕਰ ਰਹੀ ਸੋਨਮ ਇਸ ਵਿੱਚ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਕਿਰਦਾਰ ਨਿਭਾਏਗੀ ਤੇ ਉਹ ਇਸ ਫਿਲਮ ਨੂੰ ਲੈ ਕੇ ਖੁਸ਼ ਨਜ਼ਰ ਆ ਰਹੀ ਹੈ।




