ਕਾਜੋਲ ਮੁੜ ਗਰਭਵਤੀ
On 2 September 2010 in ਫਿਲਮੀਂ
ਅਦਾਕਾਰਾ ਕਾਜੋਲ ਨੇ ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਇਆ ਹੈ ਅਤੇ ਉਸ ਦੇ ਪਤੀ ਅਜੇ ਦੇਵਗਨ ਨੂੰ ਹੁਣੇ-ਹੁਣੇ ‘ਵਨਸ ਅਪੋਨ ਏ ਟਾਈਮ ਇਨ ਮੁੰਬਈ’ ਵਿੱਚ ਵੱਡੀ ਸਫਲਤਾ ਮਿਲੀ ਹੈ। ਕਾਜੋਲ ਮੁਤਾਬਕ ਉਹ ਆਪਣੇ ਪਤੀ ਦੀ ਸਫਲਤਾ ਦਾ ਥੋੜ੍ਹਾ ਸਿਹਰਾ ਆਪਣੇ ਸਿਰ ਵੀ ਬੰਨ੍ਹ ਸਕਦੀ ਹੈ। ਜਦੋਂ ਉਸ ਨੂੰ ਅਜੇ ਦੀ ਅਦਾਕਾਰੀ ਵਿੱਚ ਬਦਲਾਅ ਬਾਰੇ ਪੁੱਛਿਆ ਗਿਆ ਤਾਂ ਮਾਣ ਅਤੇ ਖੁਸ਼ੀ ਨਾਲ ਕਿਹਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਮੈਂ ਅਜੇ ਨੂੰ ਬਹੁਤ ਚੰਗੀ ਤਰ੍ਹਾਂ ਟ੍ਰੇਂਡ ਕੀਤਾ ਹੈ।
ਕਾਜੋਲ ਨੇ ਕਿਹਾ ਕਿ ਅਸਲ ਵਿੱਚ ਇਸ ਗੱਲ ਨਾਲ ਬਹੁਤ ਫਰਕ ਪੈਂਦਾ ਹੈ ਕਿ ਤੁਸੀਂ ਕਿਸ ਨਾਲ ਵਿਆਹ ਕਰ ਰਹੇ ਹੋ। ਵਿਆਹ ਵਿੱਚ ਪ੍ਰਭਾਵ ਦੋਵਾਂ ਤਰੀਕਿਆਂ ਨਾਲ ਕੰਮ ਕਰਦਾ ਹੈ। ਮੇਰੇ ਕੈਰੀਅਰ ਵਿੱਚ ਜੋ ਕੁਝ ਹੋਇਆ, ਉਸ ਲਈ ਮੈਂ ਆਪਣੇ ਪਤੀ ਨੂੰ ਬਹੁਤ ਜ਼ਿੰਮੇਵਾਰ ਮੰਨਦੀ ਹਾਂ ਅਤੇ ਉਸ ਦੀ ਸਫਲਤਾ ਵਿੱਚ ਮੇਰਾ ਵੀ ਥੋੜ੍ਹਾ ਕੁ ਹੱਥ ਹੈ ਅਤੇ ਅਜੇ ਨੂੰ ਵੀ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ।
ਜ਼ਿਕਰ ਯੋਗ ਹੈ ਕਿ ਕਾਜੋਲ 5 ਅਗਸਤ ਨੂੰ 35 ਸਾਲਾਂ ਦੀ ਹੋ ਗਈ ਹੈ। ਉਸ ਨੇ ਕਿਹਾ ਕਿ ਜਦੋਂ ਅਜੇ ਅਤੇ ‘ਵਨਸ ਅਪੋਨ ਏ ਟਾਈਮ ਇਨ ਮੁੰਬਈ’ ਦੀ ਟੀਮ ਨੇ ਪਹਿਲਾਂ ਤਿੰਨ ਦਿਨ ਦੀ ਬਾਕਸ ਆਫਿਸ ਕਾਰਗੁਜ਼ਾਰੀ ਦੇਖੀ ਤਾਂ ਉਹ ਖੁਸ਼ੀ ਨਾਲ ਖੀਵੇ ਹੋ ਗਏ।
ਕਾਜੋਲ ਮੁੜ ਗਰਭਵਤੀ ਹੈ ਅਤੇ ਗਰਭ ਅਵਸਥਾ ਦੌਰਾਨ ‘ਵੀ ਆਰ ਫੈਮਿਲੀ’ ਦੀ ਸ਼ੂਟਿੰਗ’ਤੇ ਹੈ। ਇਸ ਮੌਕੇ ਉਸ ਦਾ ਕਹਿਣਾ ਹੈ ਕਿ ਅੰਤਿਮ ਗਾਣੇ ਜੈਲ ਹਾਊਸ ਰਾਕ ਦੀ ਸ਼ੂਟਿੰਗ ਦੌਰਾਨ ਹੀ ਉਹ ਗਰਭਵਤੀ ਸੀ।




