Saturday, 4 February 2012, 9:41 PM Toronto Time

ਪੇਂਟਿੰਗ ਵਰਕਸ਼ਾਪ ਸਮਾਪਤੀ ਸਮਾਰੋਹ ਮੌਕੇ ‘ਬੰਦਾ ਸਿੰਘ ਬਹਾਦਰ’ ਪੋਸਟਰ ਰਿਲੀਜ਼

1 Star2 Stars3 Stars4 Stars5 Stars (No Ratings Yet)
Loading ... Loading ...

On 4 September 2010 in ਕੈਨੇਡਾ


ਟਰੋਂਟੋ -ਬਰੈਂਪਟਨ ਦੀ ਸੰਸਥਾ ਵਿਰਾਸਤ ਪੰਜਾਬੀ ਈਲੀਟ ਆਰਟਸ ਐਂਡ ਕਲਚਰਲ ਐਜੂਕੇਸ਼ਨ ਆਰਗ਼ੇਨਾਈਜ਼ੇਸ਼ਨ ਵੱਲੋਂ ਚਿੱਤਰਕਾਰ ਸੁਖਪਾਲ ਸਿੰਘ ਦੀਆਂ ਪੇਂਟਿੰਗਜ਼ ਦੀ ਨੁਮਾਇਸ਼ ਅਤੇ ਬੱਚਿਆਂ ਲਈ ਪੇਂਟਿੰਗ ਵਰਕਸ਼ਾਪ 20 ਜੁਲਾਈ ਤੋਂ 24 ਅਗਸਤ ਤੱਕ ਲਗਾਈ ਹੋਈ ਸੀ। ਜਿਸ ਦਾ ਉਦਘਾਟਨ ਡਾ. ਰੂਬੀ ਢੱਲਾ ਵੱਲੋਂ ਕੀਤਾ ਗਿਆ ਸੀ। ਵਿਰਾਸਤ ਦੇ ਡਾਇਰੈਕਟਰ ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਦਾ ਕਹਿਣਾ ਸੀ ਕਿ ਬੱਚੇ ਇਥੋਂ ਕਲਾ ਦੀ ਗੁੜ੍ਹਤੀ ਦੇ ਨਾਲ ਨਾਲ ਚੰਗੀ ਜੀਵਨ ਜਾਂਚ ਵੀ ਅਪਨਾਉਣ। ਓਹਨਾਂ ਦਾ ਕਿਹਾ ਕਿ ਕਲਾ ਕਲਾ ਲਈ ਨਹੀਂ ਸਗੋਂ ਜੀਵਨ ਲਈ ਹੋਣੀ ਚਾਹੀਦੀ ਹੈ। ਹਰ ਕਲਾ ਦਾ ਮਕਸਦ ਜੀਵਨ ਨੂੰ ਹੋਰ ਖੂਬਸੁਰਤ ਅਤੇ ਸੁਚੱਜਾ ਬਨਾਉਣਾ ਹੀ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਵਿਰਾਸਤ ਦਾ ਉਦੇਸ਼ ਕੈਨੇਡਾ ਵਿਚਲੀ ਪੁੰਗਰ ਰਹੀ ਅਤੇ ਨੌਜਵਾਨ ਪੀੜ੍ਹੀ ਨੂੰ ਉਸਾਰੂ ਸੇਧ ਦੇ ਕੇ ਉਹਨਾਂ ਵਿਚ ਕਲਾਤਮਿਕ ਰੁਚੀਆਂ ਦਾ ਵਿਕਾਸ ਕਰਨਾ ਹੈ, ਤਾਂ ਜੋ ਉਹ ਸਮਾਜ ਵਿਚਲੀਆਂ ਕੁਰੀਤੀਆਂ, ਨਸ਼ੇ ਤੇ ਲੜਾਈ ਝਗੜਿਆਂ ਤੋਂ ਬੱਚ ਕੇ ਚੰਗੇ ਨਾਗਰਿਕ ਬਣ ਸਕਣ।
24 ਅਗਸਤ ਨੂੰ ਇਸ ਨੁਮਾਇਸ਼ ਅਤੇ ਪੇਂਟਿੰਗ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਸਮੇਂ ਟਰੋਂਟੋ ਦੀਆਂ ਨਾਮਵਰ ਹਸਤੀਆਂ ਸ: ਗੁਰਬਖਸ਼ ਸਿੰਘ ਮੱਲ੍ਹੀ ਐਮ.ਪੀ., ਡਾ. ਕੁਲਦੀਪ ਸਿੰਘ ਕੁਲਾਰ ਐਮ. ਪੀ. ਪੀ. ਅਤੇ ਉਹਨਾਂ ਦੀ ਧਰਮ ਪਤਨੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਮਹਿਮਾਨਾਂ ਵਲੋਂ ਬੱਚਿਆਂ ਨੂੰ ਵਿਰਾਸਤ ਵਲੋਂ ਦਿੱਤੇ ਸਰਟੀਫੀਕੇਟ ਵੰਡੇ ਅਤੇ ਵਿਰਾਸਤ ਵਲੋਂ ਹੀ ਦਿੱਤੀ ਇਕ ਸਨਮਾਨ ਨਿਸ਼ਾਨੀ ਚਿੱਤਰਕਾਰ ਸੁਖਪਾਲ ਸਿੰਘ ਨੂੰ ਭੇਂਟ ਕੀਤੀ। ਮਹਿਮਾਨਾਂ ਵਲੋਂ ਆਪਣੇ ਤੌਰ ਤੇ ਵੀ ਸੁਖਪਾਲ ਸਿੰਘ ਨੂੰ ਉਸ ਦੇ ਯੋਗਦਾਨ ਬਦਲੇ ਸ਼ਲਾਘਾ ਪੱਤਰ ਦਿੱਤੇ। ਮਹਿਮਾਨਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਵਲੋਂ 300 ਸਾਲਾ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਸੁਖਪਾਲ ਸਿੰਘ ਵਲੋਂ ਬਣਾਈ ਪੇਂਟਿੰਗ ਦਾ ਪੋਸਟਰ ਵੀ ਰੀਲੀਜ਼ ਕੀਤਾ ਗਿਆ। ਇਸ ਪੋਸਟਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫਤਿਹ ਅਤੇ ਬਾਅਦ ਵਿਚ ਜਾਰੀ ਕੀਤੇ ਖਾਲਸਾ ਰਾਜ ਦੇ ਪਹਿਲੇ ਸਿੱਕੇ ਦੇ ਦੋਵੇਂ ਪਾਸਿਆਂ ਦਾ ਹੂ-ਬ-ਹੂ ਚਿਤਰਨ ਤੋਂ ਇਲਾਵਾ ਦੋਵੇਂ ਪਾਸੇ ਲਿਖੀ ਫਾਰਸੀ ਨੂੰ ਹੇਠਾਂ ਪੰਜਾਬੀ ਵਿਚ ਲਿਖਿਆ ਹੈ ਅਤੇ ਫਿਰ ਉਸਦੇ ਅਰਥ ਵੀ ਪੰਜਾਬੀ ਵਿਚ ਲਿਖੇ ਗਏ ਹਨ।
ਸ. ਮੱਲ੍ਹੀ ਨੇ ਕਿਹਾ ਕਿ ਟਰੋਂਟੋ ਰਹਿੰਦੇ ਪੰਜਾਬੀਆਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਵਿਰਾਸਤ ਵਰਗੀ ਸੰਸਥਾ ਹੈ ਜਿਹੜੀ ਹਮੇਸ਼ਾਂ ਨੌਜਵਾਨਾਂ ਅਤੇ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜਨ ਲਈ ਕੋਈ ਨਾ ਕੋਈ ਪ੍ਰੋਗ੍ਰਾਮ ਉਲੀਕਦੀ ਰਹਿੰਦੀ ਹੈ, ਤਾਂ ਜੋ ਨਵੀਂ ਪੀੜ੍ਹੀ ਦੇ ਕੋਮਲ ਮਨ ਤੇ ਉਹਨਾਂ ਦੇ ਅਮੀਰ ਵਿਰਸੇ ਦੀ ਛਾਪ ਛੱਡੀ ਜਾ ਸਕੇ। ਡਾ. ਕੁਲਾਰ ਅਤੇ ਧਰਮ ਪਤਨੀ ਜੋ ਕਿ ਬਹੁਤ ਹੀ ਕਲਾ ਪਾਰਖੂ ਸਨ ਨੇ ਕਾਫ਼ੀ ਸਮਾਂ ਕਲਾ ਕ੍ਰਿਤਾਂ ਦਾ ਆਨੰਦ ਮਾਣਿਆ। ਡਾ. ਕੁਲਾਰ ਅਤੇ ਮਿਸਿਜ਼ ਕੁਲਾਰ ਨੇ ਸੁਖਪਾਲ ਸਿੰਘ ਦੇ ਚਿੱਤਰਾਂ ਦੀ ਪ੍ਰਸੰਸਾ ਕਰਦਿਆਂ ਵਿਰਾਸਤ ਦੇ ਸ੍ਰੀ. ਆਹਲੂਵਾਲੀਆ ਨੂੰ ਉਹਨਾਂ ਦੇ ਇਸ ਊਧਮ ਬਦਲੇ ਮੁਬਾਰਕ ਬਾਦ ਦਿੱਤੀ ਕਿ ਉਹਨਾਂ ਦੀ ਹਿੰਮਤ ਅਤੇ ਮਿਹਨਤ ਸਦਕਾ ਹੀ ਇਹ ਅਨਮੋਲ ਕ੍ਰਿਤਾਂ ਵਾਲੀ ਨੁਮਾਇਸ਼ ਅਤੇ ਵਰਕਸ਼ਾਪ ਸੰਭਵ ਹੋਈ ਹੈ। ਉਹਨਾਂ ਨੁਮਾਇਸ਼ ਵਿਚਲੇ ਚਿੱਤਰ ਉਡੀਕ (ਜਿਸ ਵਿਚ ਲਾਮ ਲੱਗਣ ਤੇ ਇਕ ਫੌਜੀ ਦੀ ਪਤਨੀ ਨੂੰ ਉਡੀਕਦਿਆਂ ਦਿਖਾਇਆ ਗਿਆ ਹੈ) ਤੇ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੇ ਪੋਰਟਰੇਟ ਵਿਚਲੀਆਂ ਕਲਾਤਮਕ ਛੋਹਾਂ ਦਾ ਆਨੰਦ ਮਾਣਿਆ। ਮਹਿਮਾਨਾਂ ਵਲੋਂ ਬੱਚਿਆਂ ਦੇ ਸੁਹਿਰਦ ਮਾਪਿਆਂ ਵੱਖਰੇ ਤੋਰ ਤੇ ਪ੍ਰਸੰਸਾ ਕੀਤੀ ਗਈ ਜਿਹੜੇ ਆਪਣੀ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਵਖਤ ਕੱਢ ਕਿ ਸਮੇਂ ਸਿਰ ਉਹਨਾਂ ਨੂੰ ਇਸ ਪੇਂਟਿੰਗ ਵਰਕਸ਼ਾਪ ਵਿਚ ਲਿਆਉਂਦੇ ਰਹੇ ਹਨ। ਨੁਮਾਇਸ਼ ਵਿਚ ਜਿਥੇ ਕਲਾ ਪ੍ਰੇਮੀ ਆਉਂਦੇ ਰਹੇ ਉਥੇ ਬਹੁਤ ਸਾਰੀਆਂ ਨਾਮਵਰ ਹਸਤੀਆਂ ਨੇ ਵੀ ਸਮੇਂ ਸਮਂੇ ਇਸ ਵਿੱਚ ਸ਼ਿਰਕਤ ਕੀਤੀ। ਅਜ ਦੀ ਇਸ ਸ਼ਾਮ ਵਿਚ ਬਚਿਆਂ ਦੇ ਮਾਪੇ, ਹੀਰਾ ਰੰਧਾਵਾ (ਨਾਟ-ਨਿਰਦੇਸ਼ਕ ਤੇ ਜਰਨਾਲਿਸਟ), ਅਜੈਬ ਸਿੰਘ ਚੱਠਾ (ਪ੍ਰਸਿਧ ਵਕੀਲ) ਅਤੇ ਹਰਜੀਤ ਸਿੰਘ ਘੁੰਮਣ (ਸੀ.ਜੀ.ਏ.) ਅਤੇ ਗੁਰਪ੍ਰੀਤ ਸਿੰਘ ਪਿੰ੍ਰਸ ਸ਼ਾਮਲ ਹੋਏ।
ਭਵਿਖ ਦੀਆਂ ਯੋਜਨਾਵਾਂ ਵੱਲ ਕਦਮ ਵਜੋਂ ਵਿਰਾਸਤ ਨੇ ਆਉਂਦੇ ਨਵੰਬਰ ਮਹੀਨੇ ਵਿਚ ਬੱਚਿਆਂ ਲਈ ਇਕ ਲੋਕ ਸਾਜ਼ਾਂ ਦੀ ਨੁਮਾਇਸ਼ ਅਤੇ ਵਰਕਸ਼ਾਪ ਦੇ ਆਯੋਜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਸ ਵਿਚ ਉਸਤਾਦ ਲੋਕਾਂ ਕੋਲੋਂ ਬੱਚਿਆਂ ਨੂੰ ਲੋਕ ਸਾਜ (ਤੁੰਬੀ, ਅਲਗੋਜ਼ੇ, ਸਰੰਗੀ, ਇਕ ਤਾਰਾ, ਦੋ ਤਾਰਾ, ਬੀਨ, ਆਦਿ) ਵਜਾਉਣ ਦੀ ਸਿਖਲਾਈ ਦਿੱਤੀ ਜਾਵੇਗੀ। ਅੰਤ ਵਿਚ ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਵਲੋਂ ਗੁਰੂਕੁਲ ਆਰਟਸ ਅਕੈਡਮੀ, ਵਤਨੋਂ ਦੂਰ ਟੀ-ਵੀ, ਰੇਡੀਓ ਮੀਡੀਆ ਅਤੇ ਪਿੰ੍ਰਟ ਮੀਡੀਆ ਦਾ ਧੰਨਵਾਦ ਕੀਤਾ ਗਿਆ, ਜਿੰਨਾ ਦੇ ਸੁਹਿਰਦ ਸਹਿਯੋਗ ਸਦਕਾ ਇਸ ਪੇਂਟਿੰਗ ਨੁਮਾਇਸ਼ ਅਤੇ ਵਰਕਸ਼ਾਪ ਨੂੰ ਸਫਲ ਬਣਾਇਆ ਜਾ ਸਕਿਆ। ਕਿਸੇ ਵੀ ਤਰ੍ਹਾਂ ਦੀ ਪੇਂਟਿੰਗ/ਪੋਰਟਰੇਟ ਬਣਵਾਉਣ ਲਈ ਅਤੇ ਵਿਰਾਸਤ ਦੀ ਹੋਰ ਜਾਣਕਾਰੀ ਲੈਣ ਲਈ ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਨਾਲ 416-500-9331 ਤੇ ਸੰਪਰਕ ਕੀਤਾ ਜਾ ਸਕਦਾ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!