ਤੱਬੂ ਅੱਜ ਵੀ ਮਹਿੰਗੀ ਅਭਿਨੇਤਰੀ!
On 28 September 2010 in ਫਿਲਮੀਂ
ਤੱਬੂ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ ਜੋ ਕੁਆਂਟਿਟੀ ਤੋਂ ਜ਼ਿਆਦਾ ਕੁਆਲਿਟੀ ‘ਤੇ ਵਿਸ਼ਵਾਸ ਰੱਖਦੀਆਂ ਹਨ ਅਤੇ ਇਸ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕਰਦੀਆਂ। ਪਿਛਲੇ ਕੁਝ ਸਮੇਂ ਤੋਂ ਤੱਬੂ ਫਿਲਮਾਂ ਵਿੱਚ ਬਹੁਤ ਘੱਟ ਦਿਖਾਈ ਦੇ ਰਹੀ ਹੈ, ਪਰ ਇਸ ਦੇ ਬਾਵਜੂਦ ਉਹ ਆਪਣੇ ਮਿਹਨਤਾਨੇ ਵਿੱਚ ਕਮੀ ਕਰਨ ਲਈ ਤਿਆਰ ਨਹੀਂ। ਅਤੀਤ ਵਿੱਚ ਤੱਬੂ ਨੂੰ ਲੈ ਕੇ ਇੱਕ ਹਿੱਟ ਫਿਲਮ ਬਣਾ ਚੁੱਕੇ ਇੱਕ ਨਿਰਮਾਤਾ ਨੇ ਹਾਲ ਹੀ ਵਿੱਚ ਤੱਬੂ ਨਾਲ ਸੰਪਰਕ ਕੀਤਾ ਤਾਂ ਤੱਬੂ ਨੇ ਉਨ੍ਹਾਂ ਨੂੰ ਵੀ ਇਨਕਾਰ ਕਰ ਦਿੱਤਾ।
ਵਰਣਨਯੋਗ ਹੈ ਕਿ ਇੱਕ ਮਹਿਲਾ ਨਿਰਦੇਸ਼ਕ ਨੇ ਜੋ ਕਿ ਤੱਬੂ ਦੀ ਬਹੁਤ ਵੱਡੀ ਫੈਨ ਹੈ, ਇੱਕ ਸਾਂਝੇ ਨਿਰਮਾਤਾ ਮਿੱਤਰ ਦੇ ਜ਼ਰੀਏ ਤੱਬੂ ਨਾਲ ਸੰਪਰਕ ਕੀਤਾ ਸੀ ਤੇ ਤੱਬੂ ਨੂੰ ਆਪਣੀ ਫਿਲਮ ਦੀ ਕਹਾਣੀ ਸੁਣਾਈ ਸੀ। ਤੱਬੂ ਨੂੰ ਕਹਾਣੀ ਪਸੰਦ ਵੀ ਆਈ, ਦੋਵੇਂ ਪਾਰਟੀਆਂ ਸਹਿਮਤ ਵੀ ਹੋ ਗਈਆਂ ਸਨ, ਪਰ ਜਦੋਂ ਇਹੀ ਨਿਰਮਾਤਾ ਦੂਜੀ ਵਾਰ ਤੱਬੂ ਨੂੰ ਮਿਲਿਆ ਤਾਂ ਉਸ ਨੇ ਆਪਣਾ ਮਿਹਨਤਾਨਾ ਦੁੱਗਣਾ ਕਰ ਦਿੱਤਾ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਫਿਲਮ ਵੀ ਤੱਬੂ ਦੇ ਹੱਥੋਂ ਨਿਕਲ ਗਈ।


