Wednesday, 22 February 2012, 5:52 PM Toronto Time

ਮੱਲਿਕਾ ਸ਼ੇਰਾਵਤ ਦਾ ਸਮਝੌਤਾ

1 Star2 Stars3 Stars4 Stars5 Stars (No Ratings Yet)
Loading ... Loading ...

On 28 September 2010 in ਫਿਲਮੀਂ

images

ਨਾ-ਨਾ, ਤੁਸੀਂ ਗਲਤ ਸਮਝ ਰਹੇ ਹੋ, ਸਾਡਾ ਮਤਲਬ ਤਾਂ ਉਸ ਕੀਮਤ ਤੋਂ ਹੈ, ਜਿਸ ਨਾਲ ਮੱਲਿਕਾ ਸ਼ੇਰਾਵਤ ਨੇ ਸ਼ਾਇਦ ਪਹਿਲੀ ਵਾਰ ਸਮਝੌਤਾ ਕੀਤਾ ਹੈ। ਗੌਰਤਲਬ ਹੈ ਕਿ ਨਿਰਦੇਸ਼ਕ ਇੰਦਰ ਕੁਮਾਰ ਨੇ ‘ਧਮਾਲ’ ਦੇ ਸੀਕਵਲ ਯਾਨੀ ਆਪਣੀ ਨਵੀਂ ਫਿਲਮ ‘ਡਬਲ ਧਮਾਲ’ ਵਿੱਚ ਮੱਲਿਕਾ ਨੂੰ ਲੀਡ ਰੋਲ ਵਿੱਚ ਸਾਈਨ ਕੀਤਾ ਹੈ। ਮੱਲਿਕਾ ਦੀ ਅਰਸੇ ਤੋਂ ਕੋਈ ਫਿਲਮ ਪ੍ਰਦਰਸ਼ਿਤ ਨਹੀਂ ਹੋਈ, ਜੋ ਪ੍ਰਦਰਸ਼ਿਤ ਹੋਈ ਸੀ, ਉਹ ਹਿੱਟ ਨਹੀਂ ਸੀ ਅਤੇ ਪੂਰੀ ਹੋ ਚੁੱਕੀ ‘ਹਿੱਸ’ ਦੀ ਰਿਲੀਜ਼ ਦਾ ਪਤਾ ਨਹੀਂ ਕਦੋਂ ਰਿਲੀਜ਼ ਹੋਵੇਗੀ। ਇਸ ਲਈ ਮੈਡਮ ਨੇ ਨਿਰਮਾਤਾ ਅਸ਼ੋਕ ਠਾਕਰੀਆ ਨਾਲ ‘ਡਬਲ ਧਮਾਲ’ ਲਈ ਮਿਹਨਤਾਨੇ ਬਾਰੇ ਗੱਲ ਹੀ ਨਹੀਂ ਕੀਤੀ।
ਸੁਣਨ ਵਿੱਚ ਆਇਆ ਹੈ ਕਿ ਨਿਰਮਾਤਾ-ਨਿਰਦੇਸ਼ਕ ਦੀ ਇਸ ਸਾਲਾਂ ਪੁਰਾਣੀ ਜੋੜੀ ਨੇ ਪਟਕਥਾ ਲੇਖਕ ਤੁਸ਼ਾਰ ਹੀਰਾਨੰਦਾਨੀ ਅਤੇ ਸੰਵਾਦ ਲੇਖਕ ਸਾਜਿਦ-ਫਰਹਦ ਦੇ ਕੰਮ ਤੋਂ ਖੁਸ਼ ਹੋ ਕੇ ਉਨ੍ਹਾਂ ਦੀ ਫੀਸ ਖੁਦ ਹੀ ਡਬਲ ਕਰ ਦਿੱਤੀ, ਪਰ ਮੱਲਿਕਾ ਦੇ ਮੂੰਹ ਨਾ ਖੋਲ੍ਹਣ ਦੀ ਮਜਬੂਰੀ ਵੀ ਸੀ? ਉਹ ਕੀ? ਉਹ ਇਹ ਕਿ ਇੱਕ ਤਾਂ ਮੱਲਿਕਾ ਤੋਂ ਪਹਿਲਾਂ ਕੰਗਨਾ ਰਣੌਤ ਨੇ ਵੀ ਇਸ ਵਿੱਚ ਆਪਣੇ ਰੋਲ ਲਈ ਕੋਈ ਡਿਮਾਂਡ ਨਹੀਂ ਕੀਤੀ ਸੀ ਅਤੇ ਦੂਸਰੇ, ਮੱਲਿਕਾ ਨੇ ਖੁਦ ਹੀ ‘ਫ੍ਰੀ’ ਵਿੱਚ ਕੰਮ ਕਰਨ ਦੀ ਇੱਛਾ ਜਤਾਈ, ਉਂਝ ਇੰਦਰ-ਅਸ਼ੋਕ ਤਾਂ ਵਿਦਿਆ ਨੂੰ ਫਾਈਨਲ ਕਰ ਚੁੱਕੇ ਸਨ। ਵਿਦਿਆ ਨੂੰ ਕੱਢਣ ਦੇ ਬਾਅਦ ਮੱਲਿਕਾ ਨੂੰ ਇੰਨਾ ਤਾਂ ਕਰਨਾ ਹੀ ਸੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!