Wednesday, 22 February 2012, 5:52 PM Toronto Time

ਐਸ਼ਵਰਿਆ ਨੇ ਆਪਣੀ ਨਿੱਜੀ ਜ਼ਿੰਦਗੀ ‘ਤੇ ਦਸਤਾਵੇਜ਼ੀ ਫਿਲਮ ਨਿਰਮਾਣ ਦੀ ਲੱਖਾਂ ਡਾਲਰ ਦੀ ਪੇਸ਼ਕਸ਼ ਠੁਕਰਾਈ

1 Star2 Stars3 Stars4 Stars5 Stars (No Ratings Yet)
Loading ... Loading ...

On 28 September 2010 in ਫਿਲਮੀਂ

Aishwarya-Rai-Bachchan

ਐਸ਼ਵਰਿਆ ਰਾਏ ਬੱਚਨ ਵਲੋਂ ਆਪਣੇ ਘਰ ਆਪਣੇ ‘ਤੇ ਸ਼ੂਟਿੰਗ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾ ਰਹੀ। ਜੇਕਰ ਰਿਪੋਰਟਾਂ ‘ਤੇ ਭਰੋਸਾ ਕਰੀਏ ਤਾਂ ਉਸ ਨੇ ਹਾਲੀਵੁੱਡ ਦੇ ਇੱਕ ਪ੍ਰਸਿੱਧ ਸਟੂਡੀਓ ਵਲੋਂ ਉਸ ਦੀ ਜ਼ਿੰਦਗੀ ‘ਤੇ ਦਸਤਾਵੇਜ਼ੀ ਫਿਲਮ ਬਣਾਉਣ ਦੀ ਮਿਲੀਅਨ ਡਾਲਰ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਕਾਰ ਸ਼ਾਹਰੁਖ ਖਾਨ ‘ਤੇ ਅਜਿਹੀ ਫਿਲਮ ਬਣ ਚੁੱਕੀ ਹੈ।
ਸੂਤਰਾਂ ਅਨੁਸਾਰ ਐਸ਼ਵਰਿਆ ਰਾਏ ਨੂੰ ਉਕਤ ਸਟੂਡੀਓ ਦੇ ਨੁਮਾਇੰਦੇ ਇੱਕ ਹਫਤੇ ਤੱਕ ਇਸ ਬਾਰੇ ਮਨਾਉਂਦੇ ਰਹੇ, ਪਰ ਉਹ ਟਸ ਤੋਂ ਮਸ ਨਹੀਂ ਹੋਈ। ਸੂਤਰ ਦੱਸਦੇ ਹਨ ਕਿ ਐਸ਼ ਆਪਣੀ ਨਿੱਜੀ ਜ਼ਿੰਦਗੀ ਪ੍ਰਤੀ ਬਹੁਤ ਚੌਕਸ ਹੈ ਅਤੇ ਉਹ ਨਹੀਂ ਚਾਹੁੰਦੀ ਕਿ ਉਸ ਦੀ ਨਿੱਜਤਾ ਅਤੇ ਪਰਵਾਰਕ ਜੀਵਨ ਪਰਦੇ ‘ਤੇ ਦਿਖਾਇਆ ਜਾਵੇ।
ਉਂਝ ਐਸ਼ਵਰਿਆ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ ‘ਗੁਜ਼ਾਰਿਸ਼’ ਵਿੱਚ ਸਿਗਰਟਨੋਸ਼ੀ ਕਰਦੀ ਦਿਖਾਈ ਹੈ। ‘ਧੂਮ’ ਤੋਂ ਬਾਅਦ ਐਸ਼ ਤੇ ਰਿਤਿਕ ਰੌਸ਼ਨ ਇਸ ਫਿਲਮ ਵਿੱਚ ਮੁੜ ਦਿਖਾਈ ਦੇਣਗੇ।
ਅੰਦਰਲੇ ਸੂਤਰਾਂ, ਜਿਨ੍ਹਾਂ ਫਿਲਮ ਦੇ ਟ੍ਰੇਲਰ ਦੇਖੇ ਹਨ, ਉਹ ਐਸ਼ ਨੂੰ ਸਿਗਰਟਨੋਸ਼ੀ ਕਰਦੀ ਨੂੰ ਦੇਖ ਕੇ ਹੈਰਾਨ ਹੋ ਗਏ ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਤਾਂ ਸਕਰੀਨ ‘ਤੇ ਐਸ਼ ਦਾ ਸਾਫ-ਸੁਥਰਾ ਅਕਸ ਸੀ। ਉਂਜ ਉਸ ਦੇ ਪ੍ਰਸੰਸਕਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਸਿਗਰਟਨੋਸ਼ੀ ਦ੍ਰਿਸ਼ ਅਸਲ ਨਹੀਂ ਹੋਵੇਗਾ ਕਿਉਂਕਿ ਇਹ ਇੱਕ ਮਜ਼ਾਕੀਆ ਦ੍ਰਿਸ਼ ਹੈ, ਜਿਸ ਵਿੱਚ ਐਸ਼ਵਰਿਆ ਰਾਏ ਸਿਗਰਟਨੋਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਅਜਿਹਾ ਕਿਉਂ ਕਰਦੀ ਹੈ, ਉਸ ਨੂੰ ਵੀ ਨਹੀਂ ਪਤਾ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!