ਸੋਨਾਕਸ਼ੀ ਦੀ ‘ਇਟਾਲੀਅਨ ਜੌਬ’
On 27 October 2010 in ਫਿਲਮੀਂ
ਸਟਾਰ ਸੰਤਾਨਾਂ ਦੇ ਸਿਤਾਰੇ ਇਨ੍ਹੀਂ ਦਿਨੀਂ ਕਾਫੀ ਬੁਲੰਦੀ ‘ਤੇ ਹਨ। ਬੀਤੇ ਜ਼ਮਾਨੇ ਦੇ ਪ੍ਰਸਿੱਧ ਅਭਿਨੇਤਾ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਮਾਇਆਨਗਰੀ ਵਿੱਚ ਉਤਰੀ ਬਿਲਕੁਲ ਨਵੀਂ ਸਟਾਰ ਪੁੱਤਰੀ ਹੈ, ਜੋ ਆਪਣੀ ਹੁਣੇ ਰਿਲੀਜ਼ ਹੋਈ ਪਹਿਲੀ ਫਿਲਮ ‘ਦਬੰਗ’ ਕਰ ਕੇ ਜ਼ਬਰਦਸਤ ਚਰਚਾ ਵਿੱਚ ਹੈ, ਜਿਸ ਨੂੰ ਸਾਰੇ ਪਿਆਰ ਨਾਲ ਸੋਨਾ ਕਹਿੰਦੇ ਹਨ। ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਸੋਨਾਕਸ਼ੀ ਸਿਨਹਾ ਜ਼ਬਰਦਸਤ ਚਰਚਾ ਵਿੱਚ ਆ ਚੁੱਕੀ ਸੀ ਅਤੇ ਇਸੇ ਕਰ ਕੇ ਫਿਲਮੀ ਦਰਸ਼ਕਾਂ ਦੀਆਂ ਸੋਨਾਕਸ਼ੀ ‘ਤੇ ਉਮੀਦਾਂ ਵੀ ਕਾਫੀ ਵਧੀਆਂ ਹੋਈਆਂ ਸਨ। ਇਸ ਫਿਲਮ ਦੀ ਸਫਲਤਾ ਨੇ ਸੋਨਾਕਸ਼ੀ ਨੂੰ ਆਕਾਸ਼ ਦੇ ਨੇੜੇ ਪਹੁੰਚਾ ਦਿੱਤਾ ਹੈ।
ਪ੍ਰਸਿੱਧ ਨਿਰਦੇਸ਼ਕ ਜੋੜੀ ਅੱਬਾਸ ਮਸਤਾਨ ਨੇ ਆਪਣੀ ਬਣ ਰਹੀ ਫਿਲਮ ‘ਇਟਾਲੀਅਨ ਜੌਬ’ ਲਈ ਸੋਨਾ ਨੂੰ ਸਾਈਨ ਕਰ ਲਿਆ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਲਈ 2 ਕਰੋੜ ਰੁਪਏ ਦੀ ਭਾਰੀ ਰਕਮ ਅਦਾ ਕੀਤੀ ਹੈ, ਜਿਸ ‘ਤੇ ਮਾਇਆਨਗਰੀ ਦੇ ਲੋਕ ਕਾਫੀ ਹੈਰਾਨ ਵੀ ਹਨ। ਹੁਣ ਦੇਖਣਾ ਇਹ ਹੈ ਕਿ ਜੇ ਇਹ ਖਬਰ ਸੱਚ ਹੈ ਤਾਂ ਸੋਨਾਕਸ਼ੀ ਸਿਨਹਾ ਹੋਰ ਕਿੰਨਾ ਅੱਗੇ ਵਧਦੀ ਹੈ। ਪਾਠਕਾਂ ਨੂੰ ਦੱਸ ਦੇਈਏ ਕਿ ਸੋਨਾਕਸ਼ੀ ਨੇ ਆਪਣੇ ਸਾਬਕਾ ਪ੍ਰੇਮੀ ਅਦਿੱਤਯ ਸ਼ਰਾਫ ਤੋਂ ਕਿਨਾਰਾ ਕਰ ਲਿਆ ਹੈ ਅਤੇ ਉਸ ਨੇ ਵੀ ਸੋਨਾਕਸ਼ੀ ਨੂੰ ਭੁੱਲ ਕੇ ਟੀ ਵੀ ਅਭਿਨੇਤਰੀ ਮੇਘਾ ਗੁਪਤਾ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਲਈ ਆਸ ਹੈ ਕਿ ਹੁਣ ਸੋਨਾਕਸ਼ੀ ਨੂੰ ਕੈਰੀਅਰ ਵੱਲ ਧਿਆਨ ਦੇਣ ਦੀ ਫੁਰਸਤ ਹੀ ਫੁਰਸਤ ਹੈ।


