ਲੋਕ ਬੜਾ ਕੁਝ ਕਹਿੰਦੇ ਹਨ : ਦੀਪਿਕਾ ਪਾਦੁਕੋਣ
On 26 November 2010 in ਫਿਲਮੀਂ
ਦੀਪਿਕਾ ਪਾਦੁਕੋਣ ਨੇ ਜਦੋਂ ਫਿਲਮ ਨਗਰੀ ਵਿੱਚ ਕਦਮ ਰੱਖਿਆ ਅਤੇ ‘ਓਮ ਸ਼ਾਂਤੀ ਓਮ’ ਅਤੇ ਲਵ ਆਜਕਲ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਤਾਂ ਉਸ ਵੇਲੇ ਉਹ ਬਹੁਤ ਗਾਲੜੀ ਸੀ। ਜ਼ਿੰਦਗੀ ਦੇ ਹਰ ਪਹਿਲੂ ‘ਤੇ ਉਹ ਖੁੱਲ੍ਹ ਕੇ ਗੱਲ ਕਰਦੀ ਸੀ। ਉਸ ਪਿੱਛੋਂ ਉਹ ਅਚਾਨਕ ਚੁੱਪ ਹੋ ਗਈ। ਸ਼ਾਇਦ ਇਸ ਪਿੱਛੇ ਕਾਰਨ ਉਸਦਾ ‘ਹਾਰਟ ਬ੍ਰੇਕ’ ਸੀ। ਹੁਣ ਉਹ ਹਰ ਗੱਲ ‘ਤੇ ਖੁੱਲ੍ਹ ਕੇ ਬੋਲਦੀ ਹੈ। ਪੇਸ਼ ਹਨ ਉਸ ਨਾਲ ਇੱਕ ਗੱਲਬਾਤ ਦੇ ਅੰਸ਼ :
* ਤੁਹਾਡੀਆਂ ਦੋ ਫਿਲਮਾਂ ਦੇ ਟੀਜ਼ਰਸ ਇੱਕ ਤੋਂ ਬਾਅਦ ਇੱਕ ਸਾਹਮਣੇ ਆਏ ਹਨ; ਇੱਕ ਤਾਂ ‘ਬ੍ਰੇਕ ਕੇ ਬਾਦ’ ਅਤੇ ਦੂਜੀ ‘ਖੇਲੇਂ ਹਮ ਜੀ ਜਾਨ ਸੇ’।
- ਸਾਲ 2010 ਮੇਰੇ ਲਈ ਚੰਗਾ ਰਿਹਾ। ਇਸ ਸਾਲ ਮੇਰੀਆਂ ਪੰਜ ਫਿਲਮਾਂ ਬਣੀਆਂ, ਜਿਨ੍ਹਾਂ ‘ਚੋਂ ਤਿੰਨ ਤਾਂ ਰਿਲੀਜ਼ ਹੋ ਚੁੱਕੀਆਂ ਹਨ ਅਤੇ ਦੋ ਲਗਭਗ ਰਿਲੀਜ਼ ਹੋਣ ਵਾਲੀਆਂ ਹਨ। ਇਹ ਦੋਵੇਂ ਫਿਲਮਾਂ ਇੱਕ ਹਫਤੇ ਦੇ ਫਰਕ ਨਾਲ ਰਿਲੀਜ਼ ਹੋਣ ਵਾਲੀਆਂ ਹਨ।
* ‘ਬ੍ਰੇਕ ਕੇ ਬਾਦ’ ਦੇ ਹੀਰੋ ਇਮਰਾਨ ਖਾਨ ਨਾਲ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ?
-ਕਾਫੀ ਸਵੀਟ ਹੈ। ਅਸੀਂ ਦੋਵਾਂ ਫਿਲਮ ਲਈ ਕਾਫੀ ਰਿਹਰਸਲ ਕੀਤੀ ਸੀ, ਕਿਉਂਕਿ ਅਜਿਹੇ ਸੰਵਾਦਾਂ ਦੀ ਮੰਗ ਸੀ। ਅਸਲ ਵਿੱਚ ਉਹ ਸੰਵਾਦ ਨਹੀਂ, ਸਗੋਂ ਗੱਲਬਾਤ ਸੀ, ਜੋ ਕਿਸੇ ਸੰਬੰਧ ਵਿੱਚ ਬੱਝੇ ਦੋ ਵਿਅਕਤੀਆਂ ‘ਚ ਆਮ ਹੁੰਦੀ ਹੈ।
* ਅਜੇ ਹੁਣੇ ਜਿਹੇ ਤੁਸੀਂ ਇੱਕ ਇੰਟਰਵਿਊ ਵਿੱਚ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਤੁਹਾਡੇ ਬੁਆਏ-ਫ੍ਰੈਂਡ ਨੇ ਤੁਹਾਨੂੰ ਧੋਖਾ ਦੇ ਦਿੱਤਾ ਹੈ? ਇਹ ਇਸ਼ਾਰਾ ਰਣਬੀਰ ਕਪੂਰ ਵੱਲ ਤਾਂ ਨਹੀਂ ਸੀ?
- ਜੇ ਉਸ ਇੰਟਰਵਿਊ ਵਿੱਚ ਇਹ ਗੱਲ ਕਹੀ ਗਈ ਸੀ ਤਾਂ ਯਕੀਨਨ ਮੈਂ ਹੀ ਕਹੀ ਹੈ। ਮੈਂ ਕਿਸੇ ਦਾ ਨਾਂ ਨਹੀਂ ਲਿਆ ਸੀ। ਲੋਕ ਬਹੁਤ ਕੁਝ ਕਹਿੰਦੇ ਰਹਿੰਦੇ ਹਨ ਅਤੇ ਆਪਣੇ ਆਪ ਨਤੀਜਿਆਂ ‘ਤੇ ਪਹੁੰਚ ਜਾਂਦੇ ਹਨ। ਮੈਂ ਇਸਦੀ ਫਿਕਰ ਕਿਉਂ ਕਰਾਂ? ਉਹ ਮੈਨੂੰ ਚੰਗਾ ਲੱਗਦਾ ਹੈ। ਅਸੀਂ ਉਸ ਦੇ ਜਨਮ ਦਿਨ ‘ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ। ਮੈਂ ਸੱਚਮੁੱਚ ਉਸ ਨਾਲ ਕੰਮ ਕਰਨਾ ਚਾਹਾਂਗੀ।
* ਬ੍ਰੇਕਅੱਪ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੋਈ ਟਿਪਸ ਦੇਣਾ ਚਾਹੋਗੇ?
-ਬ੍ਰੇਕਅੱਪ ਦਾ ਸਾਹਮਣਾ ਕਰਨ ਦਾ ਹਰ ਕਿਸੇ ਦਾ ਆਪਣਾ ਤਰੀਕਾ ਹੁੰਦਾ ਹੈ। ਕੁਝ ਲੋਕ ਖੁਦ ਨੂੰ ਕੰਮ ਵਿੱਚ ਡੁਬੋ ਲੈਂਦੇ ਹਨ। ਸਾਡੇ ਦੋਵਾਂ ਵਿੱਚ ਕਿਸੇ ਵੀ ਸਥਿਤੀ ਵਿਚੋਂ ਉਭਰਨ ਦੀ ਤਾਕਤ ਹੈ। ਜਦੋਂ ਤੁਹਾਨੂੰ ਖੁਦ ਵਿੱਚ ਵਿਸ਼ਵਾਸ ਹੁੰਦਾ ਹੈ ਤਾਂ ਤੁਸੀਂ ਸਭ ਕੁਝ ਕਰ ਸਕਦੇ ਹੋ।
*ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਨਾਲ ਵਿਆਹ ਕਰਨਾ ਚਾਹੋਗੇ?
-ਕੀ ਸਾਡੇ ‘ਚੋਂ ਕਿਸੇ ਨੂੰ ਇਹ ਪਤਾ ਹੁੰਦਾ ਹੈ ਕਿ ਸਾਡਾ ਵਿਆਹ ਕਿਸ ਨਾਲ ਹੋਵੇਗਾ? ਮੈਂ ਕਿਸੇ ਅਜਿਹੇ ਵਿਅਕਤੀ ਨਾਲ ਵਿਆਹ ਕਰਾਂਗੀ, ਜੋ ਮੇਰੀ ‘ਚੁੱਪ’ ਨੂੰ ਸਮਝ ਸਕੇ ਅਤੇ ਜਿਸ ਨਾਲ ਮੈਂ ਚੰਗੀ ਗੱਲਬਾਤ ਕਰ ਸਕਾਂ, ਪਰ ਸਭ ਤੋਂ ਪਹਿਲਾਂ ਉਸ ਨੂੰ ਮੇਰਾ ਦੋਸਤ ਬਣਨਾ ਪਏਗਾ। ਉਸ ਨੂੰ ਮੈਨੂੰ ਮੇਰੀਆਂ ਸਾਰੀਆਂ ਖੂਬੀਆਂ ਅਤੇ ਕਮਜ਼ੋਰੀਆਂ ਸਮੇਤ ਅਪਣਾਉਣਾ ਪਏਗਾ।
* ਤੁਹਾਡੀ ਮਨਪਸੰਦ ਲਵ ਸਟੋਰੀ ਕਿਹੜੀ ਹੈ?
- ਮੈਂ ਹੁਣ ਤੱਕ ਜਿਹੜੀਆਂ ਫਿਲਮਾਂ ਕੀਤੀਆਂ ਹਨ, ਉਨ੍ਹਾਂ ‘ਚ ‘ਲਵ ਆਜਕਲ’ ਮੇਰੀ ਮਨਪਸੰਦ ਲਵ ਸਟੋਰੀ ਹੈ। ‘ਬ੍ਰੇਕ ਕੇ ਬਾਦ’ ਮੇਰੀ ਅਗਲੀ ਮਨਪਸੰਦ ਲਵ ਸਟੋਰੀ ਹੋਵੇਗੀ।

