ਮਾਧੁਰੀ ਬਣਨਾ ਚਾਹੁੰਦੀ ਹੈ ਕੰਗਨਾ
On 27 January 2011 in ਫਿਲਮੀਂ
ਮਾਧੁਰੀ ਦੀਕਸ਼ਿਤ ਦਾ ਕਰਿਸ਼ਮਾ ਹੁਣ ਵੀ ਮਾਇਆ ਨਗਰੀ ‘ਤੇ ਕਾਇਮ ਹੈ। ਕਦੇ ਫਿਲਮਸਤਾਨ ਵਿੱਚ ਉਸ ਦੇ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ ਦੀ ਸ਼ੂਟਿੰਗ ‘ਤੇ ਸ਼ਾਹਰੁਖ ਖਾਨ ਪਹੁੰਚ ਜਾਂਦੇ ਹਨ ਤੇ ਆਪਣੀ ਇਸ ਪਸੰਦੀਦਾ ਹੀਰੋਇਨ ਨਾਲ ਕੁਝ ਸਮਾਂ ਬਿਤਾ ਕੇ ਖੁਸ਼ ਹੋ ਜਾਂਦੇ ਹਨ, ਤੇ ਕੁਝ ਅਜਿਹੇ ਵੀ ਹਨ, ਜੋ ਮਾਧੁਰੀ ਦੇ ਸਾਹਮਣੇ ਭਾਵੇਂ ਨਾ ਆਉਣ, ਮਨ ਹੀ ਮਨ ਉਸ ਦੇ ਮੁਰੀਦ ਬਣੇ ਰਹਿੰਦੇ ਹਨ। ਮਾਧੁਰੀ ਦੇ ਇਨ੍ਹਾਂ ਮੁਰੀਦਾਂ ਦੀ ਲਿਸਟ ਦਾ ਸਭ ਤੋਂ ਤਾਜ਼ਾ ਤਰੀਨ ਨਾਂਅ ਸਾਹਮਣੇ ਆਇਆ ਹੈ ਕੰਗਨਾ ਰਾਣਾਵਤ ਦੇ ਤੌਰ ‘ਤੇ।
ਖਬਰ ਹੈ ਕਿ ਅਗਲੇ ਮਹੀਨੇ ਰਿਲੀਜ਼ ਹੋ ਰਹੀ ਫਿਲਨ ‘ਤਨੂ ਵੇਡਸ ਮਨੂ’ ਵਿੱਚ ਕੰਗਨਾ ਨੇ ਆਪਣੇ ਕਿਰਦਾਰ ਦੀ ਰੂਹ ਤੱਕ ਜਾਣ ਲਈ ਮਾਧੁਰੀ ਦੀਕਸ਼ਿਤ ਨੂੰ ਹੀ ਆਪਣੀ ਗੁਰੂ ਬਣਾਇਆ ਹੈ। ਕੰਗਨਾ ਨੇ ਤੇਜ਼ਾਬ ਤੋਂ ਲੈ ਕੇ ਦੇਵਦਾਸ ਤੱਕ ਮਾਧੁਰੀ ਦੀਆਂ ਫਿਲਮਾਂ ਵੀ ਇਸ ਦੌਰਾਨ ਇੰਨੀਆਂ ਦੇਖੀਆਂ ਕਿ ਉਸ ਨੂੰ ਉਸ ਦਾ ਹਰ ਡਾਇਲਾਗ ਜ਼ੁਬਾਨੀ ਯਾਦ ਹੈ।

