ਅੰਮ੍ਰਿਤਾ ਦਾ ‘ਹੈਪੀ ਥਾਟ’
On 27 January 2011 in ਫਿਲਮੀਂ
ਰਾਜਸ੍ਰੀ ਪ੍ਰੋਡਕਸ਼ਨ ਦੀ ਲਗਾਤਾਰ ਦੂਜੀ ਫਿਲਮ ‘ਲਵ ਯੂ ਮਿਸਟਰ ਕਲਾਕਾਰ’ ਵਿੱਚ ਕੰਮ ਕਰ ਰਹੀ ਅੰਮ੍ਰਿਤਾ ਰਾਵ ਇਸ ਫਿਲਮ ਨੂੁੰ ਲੈ ਕੇ ਕਾਫੀ ਉਤਸ਼ਾਹਤ ਹੈ। ਬੇਸ਼ੱਕ ਉਹ ਆਪਣੀ ਇਸ ਫਿਲਮ ਨੂੰ ਲੈ ਕੇ ਜ਼ਿਆਦਾ ਗੱਲ ਕਰਨ ਤੋਂ ਬਚਦੀ ਹੋਵੇ, ਰਾਜਸ੍ਰੀ ਪ੍ਰੋਡਕਸ਼ਨ ਦੇ ਸੂਰਜ ਬੜਜਾਤੀਆ ਅਤੇ ਉਨ੍ਹਾਂ ਦੇ ਪਰਵਾਰ ਨਾਲ ਆਪਣੇ ਲਗਾਓ ਅਤੇ ਨੇੜਤਾ ਨੂੰ ਲੈ ਕੇ ਅੰਮ੍ਰਿਤਾ ਕਾਫੀ ਕੁਝ ਕਹਿੰਦੀ ਹੈ। ਸੂਰਜ ਬੜਜਾਤੀਆ ਦੇ ਪਿਤਾ ਰਾਜ ਬਾਬੂ ਨਾਲ ਅੰਮ੍ਰਿਤਾ ਖਾਸ ਲਗਾਓ ਰੱਖਦੀ ਹੈ। ਇਸ ਬਾਰੇ ਗੱਲ ਕਰਨ ‘ਤੇ ਉਹ ਕਹਿੰਦੀ ਹੈ, ‘‘ਰਾਜ ਜੀ ਨੇ ਮੇਰੀ ਪਛਾਣ ‘ਹੈਪੀ ਥਾਟਸ’ ਨਾਮੀ ਸਪਿਰਚਿਊਲ ਆਰਗੇਨਾਈਜੇਸ਼ਨ ਨਾਲ ਕਰਵਾਈ, ਜਿਸ ਨੇ ਮੇਰੀ ਸ਼ਖਸੀਅਤ ਨੂੰ ਬਦਲ ਕੇ ਰੱਖ ਦਿੱਤਾ ਹੈ।” ਅੰਮ੍ਰਿਤਾ ਮੁਤਾਬਕ, ‘‘ਅਸੀਂ ਸਾਰੇ ਵੱਡੀ ਮੁਕਾਬਲੇਬਾਜ਼ੀ ਵਾਲੀ ਦੁਨੀਆ ਵਿੱਚ ਰਹਿ ਰਹੇ ਹਾਂ, ਜਿੱਥੇ ਸਾਡੇ ਮਨ ਵਿੱਚ ਹਮੇਸ਼ਾ ਉਨ੍ਹਾਂ ਨੂੰ ਗੁਆ ਦੇਣ ਦੇ ਡਰ ਨਾਲ ਜੁੜੇ ਨਕਾਰਾਤਮਕ ਵਿਚਾਰ ਛਾਏ ਰਹਿੰਦੇ ਹਨ, ਜੋ ਸਾਡੇ ਆਪਣੇ ਹਨ, ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। ਇੱਕ ‘ਹੈਪੀ ਥਾਟ’ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ।”
ਨਵੀਂ ਜੀਵਨ-ਧਾਰਾ ਤੋਂ ਪ੍ਰੇਰਤ ਅੰਮ੍ਰਿਤਾ ਦਾ ਕਹਿਣਾ ਹੈ ਕਿ ਨਵੇਂ ਸਾਲ ਵਿੱਚ ਉਸ ਨੇ ਜ਼ਿਆਦਾ ਸਕਾਰਾਤਮਕ ਵਿਚਾਰਾਂ ਅਤੇ ਚੰਗੇ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਸੰਕਲਪ ਲਿਆ ਹੈ।


