Wednesday, 22 February 2012, 5:56 PM Toronto Time

ਕੋਈ ਕਿਸੇ ਲਈ ਲੱਕੀ ਨਹੀਂ : ਕੈਟਰੀਨਾ ਕੈਫ

1 Star2 Stars3 Stars4 Stars5 Stars (No Ratings Yet)
Loading ... Loading ...

On 27 January 2011 in ਫਿਲਮੀਂ

ਅਕਸ਼ੈ ਕੁਮਾਰ ਨਾਲ ਕਈ ਸਫਲ ਫਿਲਮਾਂ ਦੇਣ ਵਾਲੀ ਕੈਟਰੀਨਾ ਕੈਫ ਇੱਕ ਵਾਰ ਫਿਰ ਉਸ ਨਾਲ ਬਾਕਸ ਆਫਿਸ ‘ਤੇ ਧਮਾਲ ਮਚਾਉਣ ਲਈ ਤਿਆਰ ਹੈ। ਅੱਕੀ ਨਾਲ ਉਸ ਦੀ ਫਿਲਮ ‘ਤੀਸ ਮਾਰ ਖਾਂ’ ਪ੍ਰਦਰਸ਼ਤ ਹੋ ਚੁੱਕੀ ਹੈ। ਪੇਸ਼ ਹਨ ਕੈਟਰੀਨਾ ਨਾਲ ਇੱਕ ਸੰਖੇਪ ਗੱਲਬਾਤ ਦੇ ਅੰਸ਼-
* ਫਰਹਾ ਖਾਨ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਬਹੁਤ ਹੀ ਸ਼ਾਨਦਾਰ। ਭਾਵੇਂ ਕਿ ਉਹ ਇੱਕ ਔਰਤ ਹੈ, ਪਰ ਸੈੱਟ ‘ਤੇ ਉਹ ਮਰਦ ਬਣ ਜਾਂਦੀ ਹੈ। ਉਸ ਦੇ ਸੋਚਣ ਦਾ ਢੰਗ ਮਰਦ ਨਿਰਦੇਸ਼ਕਾਂ ਵਾਲਾ ਹੈ। ਸ਼ਾਇਦ ਇਸੇ ਲਈ ਉਹ ਇੰਨੀਆਂ ਗਲੈਮਰਸ ਅਤੇ ਮਸਾਲੇਦਾਰ ਫਿਲਮਾਂ ਬਣਾਉਣ ‘ਚ ਸਮਰੱਥ ਹੈ।
* ਅਕਸ਼ੈ ਕੁਮਾਰ ਨਾਲ ਤੁਸੀਂ ਹਮੇਸ਼ਾ ਲੱਕੀ ਰਹੇ ਹੋ, ਇਸ ਬਾਰੇ ਤੁਸੀਂ ਕੀ ਕਹੋਗੇ?
- ਇਸ ਫਿਲਮ ਨਗਰੀ ਵਿੱਚ ਕੋਈ ਵੀ ਕਿਸੇ ਲਈ ਲੱਕੀ ਨਹੀਂ ਹੁੰਦਾ। ਇਥੇ ਉਹੋ ਫਿਲਮ ਚੱਲਦੀ ਹੈ, ਜੋ ਚੰਗੀ ਹੁੰਦੀ ਹੈ। ਲੱਕ ਜਾਂ ਬੈਡ-ਲੱਕ ਬਾਅਦ ਦੀਆਂ ਗੱਲਾਂ ਹਨ। ਪਹਿਲਾਂ ਫਿਲਮ ਦੀਆਂ ਖੂਬੀਆਂ ਤੇ ਖਾਮੀਆਂ ਦੇਖੀਆਂ ਜਾਂਦੀਆਂ ਹਨ।
* ਕਿਸਮਤ ‘ਤੇ ਕਿੰਨਾ ਕੁ ਯਕੀਨ ਹੈ?
- ਪੂਰਾ ਯਕੀਨ ਹੈ। ਤੁਹਾਡੀ ਜ਼ਿੰਦਗੀ ‘ਚ ਜੋ ਹੋਣਾ ਹੈ, ਉਹ ਹੋ ਕੇ ਰਹੇਗਾ। ਹੁਣ ਜਿਵੇਂ ਮੈਂ ਇਹ ਕਹੰਦੀ ਹਾਂ ਕਿ ਫਲਾਣੇ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੀ ਹਾਂ। ਮੈਂ ਇਸ ਲਈ ਕੋਸ਼ਿਸਾਂ ਵੀ ਕਰ ਰਹੀ ਹਾਂ, ਪਰ ਮੈਂ ਉਨ੍ਹਾਂ ਨਾਲ ਕੰਮ ਕਰ ਸਕਾਂਗੀ ਜਾਂ ਨਹੀਂ, ਇਹ ਕਿਸਮਤ ਨਾਲ ਤੈਅ ਹੋਵੇਗਾ। ਇਸੇ ਲਈ ਕਹਿੰਦੀ ਹਾਂ ਕਿ ਲੱਕ ਜਾਂ ਬੈਡ-ਲੱਕ ਬਾਅਦ ‘ਚ, ਪਹਿਲਾਂ ਕੋਸ਼ਿਸ਼ਾਂ ਆਉਂਦੀਆਂ ਹਨ।
* ਤੁਹਾਡੀਆਂ ਜ਼ਿਆਦਾ ਫਿਲਮਾਂ ਗਲੈਮਰਸ ਅਤੇ ਮਸਾਲੇਦਾਰ ਕਿਉਂ ਹੁੰਦੀਆਂ ਹਨ, ਕੁਝ ਹੱਟਵਾਂ ਕਰਨ ਦਾ ਮਨ ਨਹੀਂ ਕਰਦਾ?
- ਜੋ ਫਿਲਮਾਂ ਮੈਂ ਅੱਜ ਤੱਕ ਕੀਤੀਆਂ ਹਨ, ਉਨ੍ਹਾਂ ਨੂੰ ਲੈ ਕੇ ਮੈਂ ਬਿਲਕੁਲ ਸ਼ਰਮਿੰਦੀ ਨਹੀਂ। ‘ਪਾਰਟਨਰ’, ‘ਵੈਲਕਮ’, ‘ਸਿੰਘ ਇਜ਼ ਕਿੰਗ’, ‘ਨਮਸਤੇ ਲੰਡਨ’ ਵਰਗੀਆਂ ਫਿਲਮਾਂ ਵਿੱਚ ਦਰਸ਼ਕਾਂ ਨੇ ਮੈਨੂੰ ਪਸੰਦ ਕਰ ਕੇ ਵੱਡੀ ਅਤੇ ਸਫਲ ਸਟਾਰ ਬਣਾਇਆ ਹੈ। ਰਹੀ ਹੱਟਵੀਆਂ ਫਿਲਮਾਂ ਕਰਨ ਦੀ ਗੱਲ, ਮੈਂ ਕਹਾਂਗੀ ਕਿ ਆਰਟ ਫਿਲਮਾਂ ਵਿੱਚ ਮੇਰਾ ਕੋਈ ਯਕੀਨ ਨਹੀਂ। ਮੈਂ ਅਜਿਹੀਆਂ ਫਿਲਮਾਂ ਕਰਨ ਨੂੰ ਤਰਜੀਹ ਦਿੰਦੀ ਹਾਂ, ਜਿਨ੍ਹਾਂ ਨੂੰ ਲੋਕ ਦੇਖਣ ਲਈ ਆਉਣ। ਇਹ ਫਿਲਮਾਂ ਮਨੋਰੰਜਕ ਵੀ ਹੋ ਸਕਦੀਆਂ ਹਨ, ‘ਰਾਜਨੀਤੀ’ ਵਰਗੀਆਂ ਗੰਭੀਰ ਵੀ। ਮੈਂ ਫਿਲਮ ‘ਰਾਜਨੀਤੀ’ ‘ਚ ਸਿਰਫ ਇਸ ਲਈ ਕੰਮ ਨਹੀਂ ਕੀਤਾ ਕਿ ਇਹ ਹੱਟਵੀਂ ਫਿਲਮ ਹੈ, ਸਗੋਂ ਮੈਨੂੰ ਯਕੀਨ ਸੀ ਕਿ ਲੋਕ ਇਸ ਫਿਲਮ ਨੂੰ ਦੇਖਣਗੇ ਅਤੇ ਨਾਲ ਹੀ ਇਹ ਮੈਨੂੰ ਇੱਕ ਚੰਗਾ ਰੋਲ ਵੀ ਦੇ ਰਹੀ ਸੀ। ਸੌ-ਪੰਜਾਹ ਲੋਕਾਂ ਲਈ ਬਣਨ ਵਾਲੀਆਂ ਫਿਲਮਾਂ ਵਿੱਚ ਮੇਰਾ ਯਕੀਨ ਨਹੀਂ ਹੈ।
* ਤੁਹਾਡਾ ਜੀਵਨ ਸਾਥੀ ਕਿਹੋ ਜਿਹਾ ਹੋਣਾ ਚਾਹੀਦੈ?
- ਉਸ ‘ਚ ਸਮਝ ਅਤੇ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਹੈ। ਉਹ ਤੁਹਾਡੇ ਨਾਲ ਦਿਮਾਗ ਦੀ ਬਜਾਏ ਦਿਲ ਦੀ ਵਰਤੋਂ ਕਰੇ। ਇਸ ਦੇ ਨਾਲ ਹੀ ਉਸ ਦੇ ਮਨ ਵਿੱਚ ਮੇਰੇ ਲਈ ਆਦਰ-ਸਤਿਕਾਰ ਦੀ ਭਾਵਨਾ ਹੋਣੀ ਚਾਹੀਦੀ ਹੈ। ਪਤੀ-ਪਤਨੀ ਦੋਵਾਂ ਨੂੰ ਪ੍ਰਸਨਲ ਸਪੇਸ ਮਿਲਣੀ ਚਾਹੀਦੀ ਹੈ। ਪ੍ਰਸਨਲ ਸਪੇਸ ਦੀ ਘਾਟ ‘ਚ ਜ਼ਿੰਦਗੀ ਬੋਝ ਬਣ ਜਾਂਦੀ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!