ਪੰਜਾਬ ਚੈਰਿਟੀ ਵਲੋਂ ਅੰਤਰਰਾਸਟਰੀ ਭਾਸ਼ਾ ਦਿਵਸ ਤੇ ਪੰਜਵੇ ਪੰਜਾਬੀ ਭਾਸ਼ਣ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ
On 24 February 2011 in ਕੈਨੇਡਾ
ਮਾਲਟਨ- ਪੰਜਾਬ ਚੈਰਿਟੀ ਫਾਂਉਡੇਸ਼ਨ ਅਤੇ ਉਸ ਦੀਆਂ ਸਹਿਯੋਗੀ ਸੰਸਥਾਂਵਾ ਨਵਾਂ ਸਹਿਰ ਸਪੋਰਟਸ ਕਲੱਬ,ਸੇ਼ਰੇ ਪੰਜਾਬ ਸਿੱਖ ਯੂਥ ਆਰਗੇਨਾਈਜੇਸ਼ਨ ਅਤੇ ਟੋਰੰਟੋ ਪੰਜਾਬੀ ਸਪੋਰਟਸ ਕਲੱਬ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ ਵਿਚ 27 ਫਰਵਰੀ 2011 ਨੂੰ ਬਾਅਦ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ ਜੋ ਲਿੰਕਨ ਅਲੈਗਜੈਂਡਰ ਸਕੂਲ,ਮਾਲਟਨ ਵਿਚ ਕਰਵਾਏ ਜਾਣਗੇ।
ਈ-ਮੇਲਜ ਤੋਂ ਪਤਾ ਲੱਗਦਾ ਹੈ ਕਿ ਮਾਪਿਆਂ ਅਤੇ ਬੱਚਿਆਂ ਦੇ ਮਨਾਂ ਵਿੱਚ ਇਨ੍ਹਾਂ ਭਾਸ਼ਣ ਮੁਕਾਬਲਿਆਂ ਲਈ ਕਾਫ਼ੀ ਉਤਸ਼ਾਹ ਹੈ। ਚੇਤੇ ਰਹੇ ਕਿ ਹਰ ਗਰੁੱਪ ਵਿੱਚ ਵੱਧ ਤੋਂ ਵੱਧ 15 ਪ੍ਰਤੀਯੋਗੀ ਹੀ ਭਾਗ ਲੈ ਸਕਦੇ ਹਨ। ਪਹਿਲਾਂ ਪਹੁੰਚਣ ਵਾਲੀ ਅਰਜ਼ੀ ਨੂੰ ਪਹਿਲ ਦਿੱਤੀ ਜਾਵੇਗੀ। ਅਰਜ਼ੀ ਤੁਸੀਂ ਪੁਨਜਅਬਚਹਅਰਟਿੇ੍ਹੋਟਮਅਲਿ।ਚੋਮ ਤੇ ਅਪਣਾ ਨਾ,ਗਰੇਡ ਅਤੇ ਫੋਨ ਨੰਬਰ ਲਿੱਖ ਕੇ ਭੇਜ ਸਕਦੇ ਹੋ।
ਬਲਿਹਾਰ “ਨਵਾਂ ਸ਼ਹਿਰ” ਦੇ ਅਨੁਸਾਰ 9 ਗਰੇਡ ਤੋਂ 12 ਗਰੇਡ ਤੱਕ ਦੇ ਵਿਦਿਆਰਥੀਆਂ ਲਈ ਵਿਸ਼ਾ ਹੋਵੇਗਾ ‘ਵਿਦਿਆਰਥੀ ਜੀਵਨ ਵਿਚ ਸੇਵਾ ਦੀ ਮਹੱਤਤਾ’। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੇ ਜੇਤੂਆਂ ਨੂੰ $300, $200 ਅਤੇ $100 ਨਕਦ ਇਨਾਮ ਦਿਤਾ ਜਾਵੇਗਾ। 7 ਤੋਂ 8 ਗਰੇਡ ਦੇ ਵਿਦਿਆਰਥੀਆਂ ਲਈ ਵਿਸ਼ਾ ਹੋਵੇਗਾ ‘ਸਖਸ਼ੀਅਤ ਵਿਚ ਸਾਫ ਸੁਥਰੀ ਬੋਲ-ਚਾਲ ਦਾ ਯੋਗਦਾਨ’ ਜਦ ਕਿ 1 ਤੋਂ 6 ਗਰੇਡ ਦੇ ਵਿਦਿਆਰਥੀ ਆਪਣੀ ਮਨਪਸੰਦ ਦਾ ਵਿਸ਼ਾ ਭਾਸ਼ਣ ਪ੍ਰਤੀਯੋਗਤਾ ਲਈ ਚੁੱਣ ਸਕਦੇ ਹਨ। ਹਰ ਵਰਗ ਦੇ ਜੇਤੂਆਂ ਨੂੰ ਇਨਾਮ ਦਿਤੇ ਜਾਣਗੇ। ਗਰੇਡਾਂ ਦੇ ਹਿਸਾਬ ਨਾਲ ਗਰੁੱਪ ਬਣਾਏ ਜਾਣਗੇ।
ਜੀਟੀਏ ਵਿਚ ਵੱਸਦੇ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਸਮੇਤ ਵੱਧ ਤੋਂ ਵੱਧ ਗਿਣਤੀ ਵਿਚ ਇਸ ਭਾਸ਼ਣ ਪ੍ਰਤੀਯੋਗਤਾ ਵਿਚ ਸ਼ਾਮਲ ਹੋਣ ਤਾਂ ਕਿ ਕੈਨੇਡਾ ਵਿਚ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਕੇ, ਆਪਣੀ ਵਿਰਾਸਤ ਅਤੇ ਅਮੀਰ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਬਾਰੇ ਜਿ਼ਆਦਾ ਜਾਣਕਾਰੀ ਲੈਣ ਲਈ ( 647-297-8600 ‘ਤੇ ਬਲਿਹਾਰ ਨਵਾਂ ਸ਼ਹਿਰ,ਗੁਰਨਾਮ ਸਿੰਘ ਢਿੱਲੋ(647-287-2577),ਸਰਬਜੀਤ ਸਿੰਘ ਗਿੱਲ(416-399-6117) ਜਾਂ ਮਨਜਿੰਦਰ ਸਿੰਘ ਥਿੰਦ(647-274-5738) ਤੇ ਫੋਨ ਕੀਤਾ ਜਾ ਸਕਦਾ ਹੈ। ਜਾਂ ੱ।ਪੁਨਜਅਬਚਹਅਰਟਿੇ।ਚੋਮ ਤੇ ਜਾ ਕੇ ਵੀ ਜਾਣਕਾਰੀ ਲੈ ਸਕਦੇ ਹੋ।
ਇਸ ਦੇ ਨਾਲ਼ ਹੀ ਲਿੰਕਨ ਸਕੂਲ ਦੀ ਪੰਜਾਬੀ ਸਟੂਡੈਂਟਸ ਐਸੋਸੀਏਸਨ ਵਲੋਂ ਇਸ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਪ੍ਰੋਗਰਾਮ ਮਾਪਿਆਂ ਦਾ ਧੰਨਵਾਦ ਕਰਨ ਲਈ ਉਲੀਕਿਆ ਗਿਆ ਹੈ। ਸੋ ਲਿੰਕਨ ਸਕੂਲ ਦੇ ਵਿਦਆਰਥੀਆਂ ਦੇ ਸਾਰੇ ਮਾਪਿਆਂ ਨੂੰ ਬੇਨਤੀ ਹੈ, ਕਿ 27 ਫਰਬਰੀ ਨੂੰ 1:30 ਵਜੇ ਸਕੂਲ ਵਿੱਚ ਪਹੁੰਚ ਕੇ ਬੱਚਿਆਂ ਦੇ ਇਸ ਉਪਰਾਲੇ ਦਾ ਹੁੰਗਾਰਾ ਭਰਨ। ਮਨ-ਪਰਚਾਵੇ ਲਈ ਵੀ ਪ੍ਰਭੰਧ ਕੀਤੇ ਗਏ ਹਨ।

