ਸਿੱਖ ਸਪਿਰਚੂਅਲ ਸੈਂਟਰ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ
On 24 February 2011 in ਕੈਨੇਡਾ
ਸਟਾਰ ਨਿਊਜ਼:- ਜਿਵੇਂ ਕਿ ਪਾਠਕ ਜਾਣਦੇ ਹੀ ਹਨ ਕਿ ਟੋਰਾਂਟੋ ਦੇ ਕੁੱਝ ਗੁਰਦੁਆਰਾ ਸਾਹਿਬਾਨ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਟੀ ਵੀ ‘ਤੇ ਵੱਖ ਵੱਖ ਚੈਨਲਾਂ ‘ਤੇ ਕੀਤਾ ਜਾਂਦਾ ਹੈ। ਹੁਣ ਸਿੱਖ ਸਪਿਰਚੂਅਲ ਸੈਂਟਰ, ਰੈਕਸਡੇਲ ਵਲੋਂ ਵੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਆਉਣ ਸੋਮਵਾਰ 28 ਫਰਵਰੀ ਤੋਂ ਸੁਰ ਸਾਗਰ ਟੀ ਵੀ ‘ਤੇ ਸ਼ਾਮ ਨੂੰ 6:30 ਵਜੇ ਤੋਂ 7:30 ਵਜੇ ਤੱਕ ਕੀਤਰਨ ਦਾ ਸਿੱਧਾ ਪ੍ਰਸਾਰਣ ਹੋਵੇਗਾ। ਇਹ ਕੀਰਤਨ ਤੁਸੀਂ ਹਰ ਰੋਜ਼ ਹੁਣ ਸੁਰ ਸਾਗਰ ਟੀ ਵੀ ‘ਤੇ ਸਰਵਣ ਕਰ ਸਕਿਆ ਕਰੋਗੇ। ਇਸ ਸੋਮਵਾਰ ਸ਼ਾਮ 6:30 ਵਜੇ ਤੋਂ 7:05 ਵਜੇ ਤੱਕ ਕਥਾ ਅਤੇ ਫਿਰ ਕੀਰਤਨ ਹੋਵੇਗਾ। ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਬਿਹ ਜੀ ਦੀ ਕਥਾ ਅਰੰਭ ਕੀਤੀ ਜਾ ਰਹੀ ਹੈ ਇਸ ਨੂੰ ਕਰਿਆ ਕਰਨਗੇ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਗੁਲਜ਼ਾਰ ਸਿੰਘ ਜੀ। ਪ੍ਰਬੰਧਕਾਂ ਵਲੋਂ ਬੇਨਤੀ ਹੈ ਕਿ ਸਿੱਖ ਸਪਿਰਚੂਅਲ ਸੈਂਟਰ ਤੋਂ ਕੀਰਤਨ ਦੇ ਇਸ ਸਿੱਧੇ ਪ੍ਰਸਾਰਣ ਨਾਲ ਜੁੜੋ।

