Wednesday, 22 February 2012, 5:54 PM Toronto Time

ਕੰਜ਼ਰਵਟਿਵ ਫਿਰ ਲਿਬਰਲ ਤੋਂ ਮੁਹਰੇ

1 Star2 Stars3 Stars4 Stars5 Stars (No Ratings Yet)
Loading ... Loading ...

On 24 February 2011 in ਕੈਨੇਡਾ

ਸਟਾਰ ਨਿਊਜ਼:- ਨੈਨੋਸ ਕੰਪਨੀ ਵਲੋਂ ਕੀਤੇ ਨਵੇਂ ਸਰਵੇਖਣ ਵਿੱਚ ਇੱਕ ਵਾਰ ਫਿਟ ਕੰਜ਼ਰਵਟਿਵ ਲਿਬਰਲ ਨਾਲੋਂ ਮੁਹਰੇ ਹੋ ਗਈ ਹੈ। ਇਸ ਨਵੇਂ ਸਰਵੇਖਣ ਜਿਸ ਵਿੱਚ 1000 ਲੋਕਾਂ ਤੋਂ ਪੁੱਛਿਆ ਗਿਆ ਸੀ ਉਨ੍ਹਾਂ ਕੰਜ਼ਰਵਟਿਵ ਨੂੰ ਲੀਡ ਦਿੱਤੀ ਹੈ। ਲਿਬਰਲ ਕਾਫੀ ਪਿੱਛੇ ਰਹਿ ਗਈ ਹੈ। ਨਵੇਂ ਸਰਵੇਖਣ ਅਨੁਸਾਰ ਕੰਜ਼ਰਵਟਿਵ ਨੂੰ 39.7% ਲੋਕਾਂ ਦੀ ਹਮਾਇਤ ਹਾਸਲ ਹੈ। ਲਿਬਰਲ ਨੂੰ ਸਿਰਫ਼ 26.6% ਲੋਕਾਂ ਦੀ ਹਮਾਇਤ ਹਾਸਲ ਹੈ। ਪ੍ਰੇਰੀਜ਼ ਵਿੱਚ ਲਿਬਰਲ ਨੇ ਵੱਧ ਹਮਾਇਤ 15.6% ਗਵਾਈ ਹੈ, ਪ੍ਰੇਰੀਜ਼ ਵਿੱਚ ਤਕਰੀਬਨ 50% ਹਮਾਇਤ ਲਿਬਰਲ ਗੁਆ ਚੁੱਕੀ ਹੈ। ਇਸੇ ਤਰ੍ਹਾਂ ਐਨ ਡੀ ਪੀ 17.2% ਤੋਂ 18.9% ‘ਤੇ ਚਲੀ ਗਈ ਹੈ, ਐਨ ਡੀ ਪੀ ਨੂੰ ਇਸ ਸਰਵੇਖਣ ਵਿੱਚ ਫਾਇਦਾ ਹੋਇਆ ਹੈ। ਉਨਟੈਰੀਓ ਵਿੱਚ ਐਨ ਡੀ ਪੀ 23% ‘ਤੇ ਹੈ। ਪਿਛਲੇ ਕੁੱਝ ਸਮੇਂ ਤੋਂ ਜਿੰਨੇ ਵੀ ਸਰਵੇਖਣ ਆਏ ਹਨ ਉਹ ਤਕਰੀਬਨ ਬਰਾਬਰ ਦੇ ਰਹੇ ਹਨ। ਕਿਊਂਕਿ ਪਿਛਲੇ ਸਮੇਂ ਵਿੱਚ ਕੰਜ਼ਰਵਟਿਵ ਵਲੋਂ ਲਿਬਰਲ ‘ਤੇ ਨੈਗਟਿਵ ਇਸ਼ਤਿਹਾਰਬਾਜ਼ੀ ਕੀਤੀ ਗਈ ਸੀ ਇਹੀ ਕਾਰਨ ਲਗਦਾ ਹੈ ਕਿ ਲਿਬਰਲ ਦੀ ਹਮਾਇਤ ਖੁੱਸਦੀ ਨਜ਼ਰ ਆ ਰਹੀ ਹੈ। ਕਨੇਡੀਅਨ ਲੋਕ ਅਜੇ ਵੀ ਚੋਣਾਂ ਨਹੀਂ ਚਾਹੁੰਦੇ। ਪਰ ਲਗਦਾ ਹੈ ਕਿ ਚੋਣਾਂ ਸਿਰ ‘ਤੇ ਆ ਗਈਆਂ ਹਨ। ਮੰਦਵਾੜੇ ਦੇ ਸਮੇਂ ਵਿੱਚ ਕੰਜ਼ਰਵਟਿਵ ਨੇ ਜਿਸ ਤਰੀਕੇ ਨਾਲ ਦੇਸ਼ ਨੂੰ ਸੰਭਾਲਿਆ ਹੈ ਉਹ ਵੀ ਉਨ੍ਹਾਂ ਦੀ ਹਮਾਇਤ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਇਆ ਹੈ। ਦੂਜੇ ਪਾਸੇ ਲਿਬਰਲ ਲੀਡਰ ਸਿਰਫ਼ ਬਿਆਨਬਾਜ਼ੀ ਤੋਂ ਇਲਾਵਾ ਕਨੇਡੀਅਨ ਲੋਕਾਂ ਨੂੰ ਕੋਈ ਠੋਸ ਪਲੇਟਫਾਰਮ ਦੇਣ ਵਿੱਚ ਸਫ਼ਲ ਨਹੀਂ ਰਹੇ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!