ਸ਼ਰਾਬ ਪੀਣ ਦੇ ਕਨੂੰਨ ਵਿੱਚ ਨਰਮੀ
On 24 February 2011 in ਕੈਨੇਡਾ
ਸਟਾਰ ਨਿਊਜ਼:-ਉਨਟੈਰੀਓ ਸਰਕਾਰ ਵਲੋਂ ਵਿਸ਼ੇਸ਼ ਮੌਕਿਆਂ ਤੇ ਸ਼ਰਾਬ ਦੇ ਕਨੂੰਨਾਂ ਵਿੱਚ ਨਰਮੀ ਕੀਤੀ ਜਾ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਟੂਰਿਜ਼ਮ ਨੂੰ ਉਤਸ਼ਾਹ ਮਿਲੇਗਾ ਅਤੇ ਕੁੱਝ ਖ਼ਾਸ ਸਮਾਗਮਾਂ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾ ਸਕੇਗਾ। ਬਦਲੇ ਕਨੂੰਨ ਵਿੱਚ ਬੀਅਰ ਟੈਂਟਸ ਵਿੱਚ ਕਿਸੇ ਸਮਾਗਮ ਸਮੇਂ ਬੀਅਰ ਪੀਣ ਦੀ ਮਾਤਰਾ ਅਤੇ ਸਮਾਗਮ ਵਿੱਚ ਹੱਥ ਵਿੱਚ ਬੀਅਰ ਫੜ ਕੇ ਘੁੰਮਣਾ ਵੀ ਸ਼ਾਮਿਲ ਹੈ। ਉਨਟੈਰੀਓ ਦੇ ਅਟਾਰਨੀ ਜਨਰਲ ਕ੍ਰਿਸ ਬੈਂਟਲੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਪੁਰਾਣੇ ਹੋ ਚੁੱਕੇ ਕਨੂੰਨਾਂ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਾਂ ਜਿਨ੍ਹਾਂ ਉਨਟੈਰੀਓ ਦੇ ਪਰਿਵਾਰਾਂ ਲਈ ਕੋਈ ਬਹੁਤਾ ਮਤਲਬ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਕਿਸੇ ਸਮਾਗਮ ਵਿੱਚ ਹੱਥ ਵਿੱਚ ਬੀਅਰ ਫੜ ਨਾਲ ਤੁਹਾਨੂੰ ਤੁਰ ਤੋਂ ਨਹੀਂ ਰੋਕ ਸਕਦਾ।
ਸਰਕਾਰ ਦਾ ਕਹਿਣਾ ਹੈ ਕਿ ਪ੍ਰਸਤਾਵਤ ਕਨੂੰਨ ਦਾ ਮਕਸਦ ਸ਼ਰਾਬ ਸਬੰਧੀ ਕਨੂੰਨਾਂ ਨੂੰ ਹੋਰ ਸੌਖਾ ਕਰਨਾ ਹੈ ਜਿਵੇਂ ਖ਼ਾਸ ਸਮਾਗਮ, ਲਸੰਸਸ਼ੁਦਾ ਥਾਵਾਂ ਇਸ ਨਾਲ ਟੂਰਿਜ਼ਮ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਪ੍ਰਸਤਾਵਤ ਤਬਦੀਲੀਆਂ ਵਿੱਚ:
*ਕਿਸੇ ਖ਼ਾਸ ਸਮਾਗਮ, ਮੌਕੇ ਸਮੇਂ ਬੀਅਰ ਟੈਂਟ ਦੀ ਲੋੜ ਨਹੀਂ, ਜਿਸ ਨਾਲ ਲੋਕ ਹੱਥ ਵਿੱਚ ਸ਼ਰਾਬ ਫੜ ਕੇ ਇੱਧਰ ਉੱਧਰ ਘੁੰਮ ਸਕਣ।
*ਵਿਆਹ-ਸ਼ਾਦੀਆਂ ਅਤੇ ਚੈਰਿਟੀ ਸਮਾਗਮਾਂ ਵਿੱਚ ਹੁਣ ਸ਼ਰਾਬ 1 ਵਜੇ ਤੋਂ ਵਧਾ ਕੇ ਸਵੇਰੇ 2 ਵਜੇ ਤੱਕ ਵਰਤਾਈ ਜਾ ਸਕੇਗੀ।
*ਉਨਟੈਰੀਓ ਵਿੱਚ ਹੁਣ ਉਹ ਵਕੇਸ਼ਨ ਪੈਕੇਜ ਵਿੱਚ ਵੇਚੇ ਜਾ ਸਕਣਗੇ ਜਿਨ੍ਹਾਂ ਵਿੱਚ ਸਭ ਕੁੱਝ ਸ਼ਾਮਿਲ ਹੋਵੇਗਾ
*ਕਿਸੇ ਸਮਾਗਮ ਵਿੱਚ ਰਿਟੇਲ ਬੂਥ ਏਰੀਏ ਵਿੱਚ ਵੀ ਲੋਕ ਸ਼ਰਾਬ ਲੈਕੇ ਘੁੰਮ ਸਕਣਗੇ।
ਸਰਕਾਰ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਲੋਕਾਂ ਤੇ ਸਖ਼ਤ ਕਰਨ ਦੇ ਰੌਂਅ ਵਿੱਚ ਹੈ ਜਿਹੜੇ ਲੀਕਰ ਲਾਈਸੰਸ ਦੀ ਉਲੰਘਣਾ ਕਰਨਗੇ। ਉਨਟੈਰੀਓ ਦੇ ਟੂਰਿਜ਼ਮ ਮੰਤਰੀ ਮਾਈਕਲ ਚੈਨ ਦਾ ਕਣਿਹਾ ਹੈ ਕਿ ਇਸ ਨਾਲ ਸਮਾਗਮਾਂ ਦੇ ਪ੍ਰਬੰਧਕਾਂ, ਸਪਾ ਮਾਲਕਾਂ ਆਦਿ ਨੂੰ ਬਹੁਤ ਫਾਇਦਾ ਹੋਵੇਗਾ। ਹਰ ਸਾਲ ਟੂਰਜਿ਼ਮ ਨਾਲ ਉਨਟੈਰੀਓ ਦੀ ਆਰਥਿਕਤਾ ਵਿੱਚ $22 ਬਿਲੀਅਨ ਜੁੜਦੇ ਹਨ। ਸਮਾਗਮਾਂ ਨਾਲ ਹਰ ਸਾਲ 22,000 ਨੌਕਰੀਆਂ ਪੈਦਾ ਹੁੰਦੀਆਂ ਹਨ।


