ਥ੍ਰੀ ਡੀ ਹਾਰਰ ਫਿਲਮ ਵਿੱਚ ਕੰਮ ਕਰੇਗੀ ਕੰਗਨਾ
On 28 April 2011 in ਫਿਲਮੀਂ
ਫਿਲਮ ‘ਗੈਂਗਸਟਰ’ ਤੋਂ ਲੈ ਕੇ ‘ਵੰਸ ਅਪਾਨ ਏ ਟਾਈਮ ਇਨ ਮੁੰਬਈ’ ਤੱਕ ਕਈ ਰਿਅਲਿਸਟਿਕ ਏਪ੍ਰੋਚ ਵਾਲੀਆਂ ਫਿਲਮਾਂ ਵਿੱਚ ਸਫਲਤਾ ਪੂਰਵਕ ਕੰਮ ਕਰਨ ਦੇ ਬਾਅਦ ਕੰਗਨਾ ਰਾਣਾਵਤ ਨੇ ਕਾਮੇਡੀ ਫਿਲਮਾਂ ਵੱਲ ਰੁਖ਼ ਕੀਤਾ ਅਤੇ ਇਥੇ ਵੀ ਆਪਣੇ ਅਭਿਨੈ ਦੇ ਜਲਵੇ ਦਿਖਾ ਦਿੱਤੇ ਹਨ।
ਕੰਗਨਾ ਦੀ ਹਾਲੀਆ ਰਿਲੀਜ਼ ਕਾਮੇਡੀ ਫਿਲਮ ਹੈ ‘ਤਨੂ ਵੈਡਸ ਮਨੂ’। ਇਸ ਫਿਲਮ ਵਿੱਚ ਕੰਗਨਾ ਨੇ ਕਾਮੇਡੀ ਵਿੱਚ ਨਵੇਂ ਰੰਗ ਭਰੇ ਹਨ। ਹੁਣ ਉਹ ਹਾਰਰ ਫਿਲਮ ਵਿੱਚ ਕੰਮ ਕਰਨ ਵਾਲੀ ਹੈ। ਇਹ ਫਿਲਮ ਵੀ ਰੁਟੀਨ ਕਿਸਮ ਦੀ ਨਾ ਹੋ ਕੇ ਥ੍ਰੀ ਡੀ ਹੋਵੇਗੀ। ਸਭ ਤੋਂ ਵੱਡੀ ਗੱਲ ਇਹ ਕਿ ਇਸ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਰਾਮ ਗੋਪਾਲ ਵਰਮਾ ਕਰਨ ਵਾਲੇ ਹਨ। ਖਬਰ ਹੈ ਰਾਮੂ ਕੰਗਨਾ ਦੇ ਨਾਲ ਇਸ ਹਾਰਰ ਫਿਲਮ ਦੀ ਸ਼ੂਟਿੰਗ ਜਲਦੀ ਸ਼ੁਰੂ ਕਰਨਗੇ।


