ਹਾਲੀਵੁੱਡ ਦੀ ਦੌੜ ‘ਚ ਰਾਣੀ
On 26 May 2011 in ਫਿਲਮੀਂ
ਬਾਲੀਵੁੱਡ ਦੀਆਂ ਅਭਿਨੇਤਰੀਆਂ ਵਿੱਚ ਨਕਲ ਕਰਨ ਦੀ ਆਦਤ ਸਭ ਤੋਂ ਵਧੇਰੇ ਦੇਖੀ ਜਾਂਦੀ ਹੈ। ਭਾਵੇਂ ਉਹ ਫਿਲਮ ਹੜੱਪਣ ਦੀ ਗੱਲ ਹੋਵੇ ਜਾਂ ਫਿਰ ਆਈਟਮ ਨੰਬਰ ਜਾਂ ਸੈਂਸੁਅਸ ਰੋਲ, ਹਰ ਕੋਈ ਇੱਕ ਦੂਜੇ ਨੂੰ ਮਾਤ ਦੇਣ ਦੇ ਜੁਗਾੜ ਵਿੱਚ ਲੱਗਾ ਰਹਿੰਦਾ ਹੈ। ਅੱਜਕੱਲ੍ਹ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਹਾਸਲ ਕਰਨਾ ਵੀ ਬਾਲੀਵੁੱਡ ਦੀਆਂ ਅਭਿਨੇਤਰੀਆਂ ਦਾ ਇੱਕੋ-ਇੱਕ ਟੀਚਾ ਬਣ ਗਿਆ ਹੈ ਤਾਂ ਕਿ ਉਹ ਆਪਣੇ ਮੁਕਾਬਲੇਬਾਜ਼ ਨੂੰ ਮਾਤ ਦੇ ਸਕਣ। ਪਿਛਲੇ ਕੁਝ ਸਮੇਂ ਤੋਂ ‘ਲਾਗਾ ਚੁਨਰੀ ਮੇਂ ਦਾਗ’, ‘ਸਾਂਵਰੀਆ’, ‘ਦਿਲ ਬੋਲੇ ਹੜਿੱਪਾ’ ਵਰਗੀਆਂ ਫਿਲਮਾਂ ਵਿੱਚ ਅਸਫਲਤਾ ਦਾ ਦੁੱਖ ਸਹਿਣ ਪਿੱਛੋਂ ਇਸ ਸਾਲ ਦੀ ਪਹਿਲੀ ਹਿੱਟ ਫਿਲਮ ‘ਨੋ ਵੰਨ ਕਿਲਡ ਜੈਸਿਕਾ’ ਦੇਣ ਵਾਲੀ ਰਾਣੀ ਮੁਖਰਜੀ ਵੀ ਹੁਣ ਐਸ਼ਵਰਿਆ ਅਤੇ ਬਿਪਾਸ਼ਾ ਵਾਂਗ ਹਾਲੀਵੁੱਡ ਦੀ ਦੌੜ ਲਗਾਉਣ ਦੀ ਕੋਸ਼ਿਸ਼ ਵਿੱਚ ‘ਚ ਜੁੱਟ ਗਈ ਹੈ। ਇਸ ਗੱਲ ਨੂੰ ਰਾਣੀ ਦੇ ਇਸ ਕਥਨ ਨਾਲ ਵੀ ਬਲ ਮਿਲਦਾ ਹੈ ਕਿ ਹਾਲੀਵੁੱਡ ਫਿਲਮਾਂ ਤੋਂ ਵਧੇਰੇ ਜ਼ਰੂਰੀ ਉਨ੍ਹਾਂ ਲਈ ਇਹ ਹੈ ਕਿ ਉਨ੍ਹਾਂ ਦਾ ਕੰਮ ਕਿਹੋ ਜਿਹਾ ਹੈ, ਫਿਰ ਭਾਵੇਂ ਉਹ ਕਿਸੇ ਵੀ ਦੇਸ਼ ਲਈ ਹੋਵੇ।
ਰਾਣੀ ਮੁਤਾਬਕ, ‘ਜੇ ਮੈਨੂੰ ਬੇਹਤਰੀਨ ਰੋਲ ਮਿਲੇ ਅਤੇ ਚੰਗੀ ਸਕ੍ਰਿਪਟ ਮਿਲੀ ਤਾਂ ਕਿਤੇ ਵੀ ਫਿਲਮ ਕਰਨ ਲਈ ਤਿਆਰ ਹਾਂ।’ ਭਾਵ ਇੱਕੋ ਹਿੱਟ ਨੇ ਰਾਣੀ ਦੇ ਹੌਸਲੇ ਨੂੰ ਇੰਨਾ ਵਧਾ ਦਿੱਤਾ ਹੈ ਕਿ ਉਸ ਦੇ ਸੁਰ ਬਦਲ ਗਏ ਹਨ।


