ਪ੍ਰਾਚੀ ਦੇਸਾਈ ਦੀ ਉਡਾਣ
On 29 June 2011 in ਫਿਲਮੀਂ
‘ਵਨਸ ਅਪਾਨ ਏ ਟਾਈਮ ਇਨ ਮੁੰਬਈ’ ਦੀ ਸਫਲਤਾ ਦੇ ਚੱਲਦਿਆਂ ਖਬਰ ਹੈ ਕਿ ਅੱਜਕੱਲ੍ਹ ਕਈ ਵੱਡੇ ਪ੍ਰੋਜੈਕਟਾਂ ਲਈ ਪ੍ਰਾਚੀ ਦੇਸਾਈ ਦੇ ਨਾਂ ‘ਤੇ ਵਿਚਾਰ ਕੀਤੀ ਜਾ ਰਹੀ ਹੈ। ਛੋਟੇ ਪਰਦੇ ਉੱਤੇ ‘ਕਸਮ ਸੇ’ ਨਾਲ ਚਰਚਾ ਬਟੋਰਨ ਵਾਲੀ ਪ੍ਰਾਚੀ ਦਾ ਨਾਂ ਮਹੇਸ਼ ਭੱਟ ਦੀ ਅਗਲੀ ਪਿਲਮ ‘ਇਨਫਾਰਮਰ’ ਲਈ ਤੈਅ ਹੈ ਅਤੇ ਉਸ ਦੇ ਆਪੋਜ਼ਿਟ ਹੋਵੇਗਾ ‘ਵਨਸ ਅਪੋਨ…‘ ਦਾ ਕੋ ਸਟਾਰ ਇਮਰਾਨ ਹਾਸ਼ਮੀ। ਪ੍ਰਾਚੀ ਜਾਨ ਅਬਹਾਰਮ ਨਾਲ ਸ੍ਰਿਸ਼ਟੀ ਆਰੀਆ ਦੀ ਫਿਲਮ ਲਈ ਵੀ ਸ਼ੂਟਿੰਗ ਕਰ ਰਹੀ ਹੈ ਅਤੇ ‘ਘਾਇਲ’ ਦੇ ਸੀਕਵਲ ਲਈ ਸੰਨੀ ਦਿਓਲ ਨਾਲ ਲੀਡ ਰੋਲ ਲਈ ਉਸਦਾ ਨਾਂ ਸਾਹਮਣੇ ਆ ਰਿਹਾ ਹੈ।
ਸਾਲ 2008 ਵਿੱਚ ‘ਰਾਕ ਆਨ’ ਰਾਹੀਂ ਵੱਡੇ ਪਰਦੇ ‘ਤੇ ਸਫਲ ਸ਼ੁਰੂਆਤ ਦੇ ਤਿੰਨ ਸਾਲ ਪੂਰੇ ਹੋਣ ਪਿੱਛੋਂ ਪਰਾਚੀ ਨੇ ਆਖਰ ਉਡਾਣ ਭਰ ਹੀ ਲਈ ਹੈ। ਕੌਣ ਜਾਣਦਾ ਸੀ ਕਿ ‘ਵਨਸ ਅਪੋਨ …‘ ਵਿੱਚ ਮਿੰਨੀ ਸਕਰਟ ਪਹਿਨਾ ਕੇ ਉਸ ਦੀ ਇਮੇਜ ਨੂੰ ਗਲੈਮਰ ਦਾ ਰੰਗ ਦੇਣਾ ਉਸ ਨੂੰ ਇੰਨਾ ਫਾਇਦਾ ਦੇਵੇਗਾ? ਵਰਣਨ ਯੋਗ ਹੈ ਕਿ ਅੱਜਕੱਲ੍ਹ ਉਹ ਰਾਜੀਵ ਖੰਡੇਲਵਾਲ ਦੀ ਫਿਲਮ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਇਸ ਤੋਂ ਬਿਨਾ ਉਸ ਕੋਲ ਇੱਕ ਤਾਮਿਲ ਫਿਲਮ ਵੀ ਹੈ।


