Wednesday, 22 February 2012, 6:08 PM Toronto Time

ਜ਼ਰੀਨ ਫਿਰ ਬਣੇਗੀ ਰਾਜਕੁਮਾਰੀ

1 Star2 Stars3 Stars4 Stars5 Stars (No Ratings Yet)
Loading ... Loading ...

On 29 June 2011 in ਫਿਲਮੀਂ

ਪਹਿਲੀ ਬਾਲੀਵੁੱਡ ਫਿਲਮ ‘ਵੀਰ’ ਵਿੱਚ ਜ਼ਰੀਨ ਰਾਜ ਕੁਮਾਰੀ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਅਦਾਕਾਰਾ ਜ਼ਰੀਨ ਖਾਨ ਨੂੰ ਉਸ ਤੋਂ ਬਾਅਦ ਕੋਈ ਵੀ ਫਿਲਮ ਨਹੀਂ ਮਿਲੀ, ਪਰ ਹੁਣੇ ਜਿਹੇ ਉਹ ਫਿਲਮ ‘ਰੈਡੀ’ ਵਿੱਚ ਇੱਕ ਆਈਟਮ ਗੀਤ ਵਿੱਚ ਨਜ਼ਰ ਆਈ ਹੈ ਅਤੇ ਛੇਤੀ ‘ਹਾਊਸ ਫੁਲ’ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਇਸੇ ਕ੍ਰਮ ਵਿੱਚ ਉਸ ਨੂੰ ਇੱਕ ਅਜਿਹੀ ਤਾਮਿਲ ਫਿਲਮ ਕਰਨ ਦਾ ਮੌਕਾ ਮਿਲ ਰਿਹਾ ਹੈ, ਜਿਸ ਵਿੱਚ ਉਹ ਦੁਬਾਰਾ ਰਾਜ ਕੁਮਾਰੀ ਦਾ ਕਿਰਦਾਰ ਨਿਭਾਏਗੀ। ਉਹ ਇਸ ਫਿਲਮ ਵਿੱਚ ਦੱਖਣ ਦੇ ਸੁਪਰ ਸਟਾਰ ਵਿਕਰਮ ਦੇ ਆਪੋਜ਼ਿਟ ਨਜ਼ਰ ਆਏਗੀ। ਫਿਲਮ ਦਾ ਨਾਂ ‘ਕਾਰੀਕਾਲਨ’ ਹੈ। ਜ਼ਰੀਨ ਨੇ ਭਾਵੇਂ ਹੁਣ ਤੱਕ ਇਹ ਫਿਲਮ ਸਾਈਨ ਨਹੀਂ ਕੀਤੀ, ਪਰ ਚਰਚਾ ਇਹੀ ਹੈ ਕਿ ਉਸ ਨੂੰ ਇਹ ਫਿਲਮ ਪਸੰਦ ਆ ਗਈ ਹੈ ਅਤੇ ਉਹ ਇਸ ਫਿਲਮ ਵਿੱਚ ਕੰਮ ਕਰਨ ਲਈ ਤਿਆਰ ਹੋ ਚੁੱਕੀ ਹੈ, ਸਿਰਫ ਰਸਮੀ ਐਲਾਨ ਬਾਕੀ ਹੈ। ਉਹ ਕਹਿੰਦੀ ਹੈ, ‘ਮੈਂ ਅਜੇ ਤੱਕ ਪੇਪਰ ਸਾਈਨ ਨਹੀਂ ਕੀਤੇ, ਪਰ ਇਹ ਤੈਅ ਹੈ ਕਿ ਮੈਂ ਤਾਮਿਲ ਫਿਲਮ ਵਿੱਚ ਵਿਕਰਮ ਦੇ ਆਪੋਜ਼ਿਟ ਕੰਮ ਕਰ ਰਹੀ ਹਾਂ। ਜਦੋਂ ਸਭ ਕੁਝ ਫਾਈਨਲ ਹੋ ਜਾਵੇਗਾ, ਸਤੰਬਰ ਵਿੱਚ ਕੰਮ ਸ਼ੁਰੂ ਕਰਾਂਗੀ। ਜਦੋਂ ਮੈਂ ਇਸ ਫਿਲਮ ਦੇ ਕਿਰਦਾਰ ਬਾਰੇ ਸੁਣਿਆ ਤਾਂ ਮੈਨੂੰ ਲੱਗਾ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ। ਮੈਂ ਇਸ ਤੋਂ ਬੇਹੱਦ ਪ੍ਰਭਾਵਤ ਹੋਈ ਹਾਂ। ਮੈਂ ਫਿਲਮ ਵਿੱਚ ਇੱਕ ਰਾਜਕੁਮਾਰੀ ਦਾ ਕਿਰਦਾਰ ਨਿਭਾਵਾਂਗੀ।’
ਜ਼ਰੀਨ ਨੇ ਅੱਗੇ ਕਿਹਾ, “ਫਿਲਮ ਦੇ ਨਿਰਦੇਸ਼ਕ ਨੇ ‘ਵੀਰ’ ਵਿੱਚ ਮੈਨੂੰ ਦੇਖਿਆ ਸੀ ਅਤੇ ਮੇਰਾ ਕੰਮ ਉਨ੍ਹਾਂ ਨੂੰ ਪਸੰਦ ਆਇਆ। ਮੇਰੀ ਬਾਡੀ ਲੈਂਗਵੇਜ ਤੋਂ ਉਨ੍ਹਾਂ ਨੂੰ ਅਜਿਹਾ ਲੱਗਾ ਕਿ ਮੈਂ ਇਸ ਫਿਲਮ ਵਿੱਚ ਕੰਮ ਕਰ ਸਕਦੀ ਹਾਂ।’’ ਵਿਕਰਮ ਨਾਲ ਕੰਮ ਕਰਨ ਦੇ ਮੌਕੇ ਬਾਰੇ ਉਹ ਕਹਿੰਦੀ ਹੈ, ‘‘ਵਿਕਰਮ ਦੱਖਣ ਦੇ ਵੱਡੇ ਹੀਰੋ ਹਨ ਅਤੇ ਮੈਂ ਉਨ੍ਹਾਂ ਦੀਆਂ ਕੁਝ ਤਾਮਿਲ ਫਿਲਮਾਂ ਦੇਖੀਆਂ ਹਨ, ਜੋ ਹਿੰਦੀ ਵਿੱਚ ਡੱਬ ਹੋਈਆਂ ਹਨ, ਜਿਨ੍ਹਾਂ ਵਿੱਚ ‘ਅਪਰੀਚਿਤ’ ਅਤੇ ‘ਰਾਵਣ’ ਸ਼ਾਮਲ ਹਨ। ਹੁਣ ਜਦੋਂ ਮੈਨੂੰ ਮੌਕਾ ਮਿਲਿਆ ਕਿ ਮੈਂ ਉਨ੍ਹਾਂ ਨਾਲ ਕੰਮ ਕਰਾਂ ਤਾਂ ਮੈਂ ਖੁਸ਼ ਹੋ ਗਈ ਅਤੇ ਇਹ ਫਿਲਮ ਕਰਨ ਲਈ ਰਾਜ਼ੀ ਵੀ ਹੋ ਗਈ।’’

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!