ਮਸ਼ਹੂਰ ਹੋਣਾ ਚਾਹੁੰਦੀ ਹੈ ਰੀਆ
On 28 July 2011 in ਫਿਲਮੀਂ
ਮੁਨਮੁਨ ਸੇਨ ਦੀ ਬੇਹੱਦ ਸੈਕਸੀ ਬੇਟੀ ਰੀਆ ਸੇਨ ਨੇ ਜਦੋਂ ਫਿਲਮ ਨਗਰੀ ਵਿੱਚ ਕਦਮ ਰੱਖਿਆ ਹੈ, ਉਸ ਦੀ ਇਮੇਜ ਉਸ ਵਲੋਂ ਨਿਭਾਏ ਗਏ ਕਿਰਦਾਰਾਂ ਕਾਰਨ ਗਲੈਮਰ ਡੌਲ ਦੀ ਬਣੀ ਹੈ। ਉਸ ਦੀ ਇਸ ਇਮੇਜ ਦਾ ਫਾਇਦਾ ਲੈਣ ਲਈ ਨਿਰਮਾਤਾ-ਨਿਰਦੇਸ਼ਕ ਵੀ ਉਸ ਨੂੰ ਕਦੇ ਅਦਾਕਾਰੀ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦੇ, ਪਰ ਰੀਆ ਹੁਣ ਆਪਣੀ ਇਸ ਇਮੇਜ ਤੋਂ ਤੰਗ ਆ ਚੁੱਕੀ ਹੈ ਅਤੇ ਉਹ ਕੁਝ ਅਜਿਹਾ ਕਰਨਾ ਚਾਹੁੰਦੀ ਹੈ, ਜਿਸ ਨਾਲ ਉਸ ਦਾ ਕੰਮ ਉਸ ਦਾ ਨਾਨੀ ਸੁਚਿੱਤਰਾ ਸੇਨ ਵਾਂਗ ਮਸ਼ਹੂਰ ਹੋ ਜਾਏ।
ਆਪਣੀ ਪਹਿਲੀ ਬੰਗਾਲੀ ਫਿਲਮ ‘ਅਬੋਧਨ’ ਵਿੱਚ ਰੀਆ ਨੇ ਬਹੁਤ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ। ਰਿਤੂਪਰਣੋ ਘੋਸ਼ ਦੀ ‘ਨੌਕਾ ਡੂਬੀ’ ਵਿੱਚ ਰੀਆ ਨੇ ਬੜੇ ਖਾਸ ਕਿਸਮ ਦਾ ਕਿਰਦਾਰ ਨਿਭਾਇਆ। ਇਸ ਫਿਲਮ ‘ਚ ਉਹ ਪਹਿਲੀ ਵਾਰ ਆਪਣੀ ਭੈਣ ਰਾਇਮਾ ਸੇਨਾ ਨਾਲ ਨਜ਼ਰ ਆਈ। ਹੁਣੇ ਜਿਹੇ ਇਹ ਫਿਲਮ ‘ਕਸ਼ਮਕਸ਼’ ਦੇ ਨਾਂ ਨਾਲ ਹਿੰਦੀ ਵਿੱਚ ਵੀ ਰਿਲੀਜ਼ ਕੀਤੀ ਗਈ ਹੈ। ਫਿਲਮ ‘ਚ ਰੀਆ ਨੇ ਇੱਕ ਮੱਧ-ਵਰਗੀ ਪਰਵਾਰ ਦੀ ਔਰਤ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਵਿੱਚ ਉਹ ਬਿਲਕੁਲ ਸਿੰਪਲ ਲੁਕ ‘ਚ ਨਜ਼ਰ ਆਈ।
ਇਸ ਵੇਲੇ ਰੀਆ ਸੇਨ ਕੋਲ ਐਨ ਐਸ ਰਾਜ ਭਾਰਤ ਦੀ ‘ਤੁਮ ਹੋ ਨਾ’, ਸ੍ਰੀਨਿਵਾਸ ਭਾਸ਼ਮਯ ਦੀ ‘ਲਵ ਗੇਮ’ ਅਤੇ ਦੀਪਾ ਸਾਹੀ ਦੀ ‘ਇੰਡੀਆ ਰੌਕਸ’ ਵਰਗੀਆਂ ਫਿਲਮਾਂ ਹਨ। ਇਸ ਦੇ ਨਾਲ ਹੀ ਦੇਵ ਆਨੰਦ ਵਲੋਂ ਬਣਾਈ ਅਤੇ ਨਿਰਦੇਸ਼ਤ ‘ਚਾਰਜਸ਼ੀਟ’ ਵਿੱਚ ਵੀ ਉਹ ਇੱਕ ਅਹਿਮ ਕਿਰਦਾਰ ਨਿਭਾਇਆ ਰਹੀ ਹੈ। ਦੇਵ ਆਨੰਦ ਇੱਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨਾਲ ਸੁਚਿੱਤਰਾ ਸੇਨ ਦੀਆਂ ਤਿੰਨ ਪੀੜ੍ਹੀਆਂ ਨੇ ਕੰਮ ਕੀਤਾ ਹੈ। ਸੁਚਿੱਤਰਾ ਸੇਨ ਦੇਵ ਆਨੰਦ ਨਾਲ ‘ਬੰਬਈ ਕਾ ਬਾਬੂ’ ਵਿੱਚ ਸੀ। ਉਨ੍ਹਾਂ ਦੀ ਬੇਟੀ ਮੁਨਮੁਨ ਸੇਨ ਨੇ ਦੇਵ ਨਾਲ ‘ਲਵ ਐਟ ਟਾਈਮ ਐਸਕੁਆਇਰ’ ਵਿੱਚ ਕੰਮ ਕੀਤਾ ਅਤੇ ਹੁਣ ਸੁਚਿੱਤਰਾ ਦੀ ਦੋਹਤੀ ਰੀਆ ਸੇਨ ਨਾਲ ਉਹ ‘ਚਾਰਜਸ਼ੀਟ’ ਵਿੱਚ ਨਜ਼ਰ ਆਉਣਗੇ।


