Wednesday, 22 February 2012, 6:04 PM Toronto Time

ਡਾਕਟਰ ਸ਼ਰਨਜੀਤ ਕੌਰ ਨੂੰ ਜੀ ਆਇਆਂ ਕਹਿਣ ਲਈ ਇਕ ਸਾਹਿਤਕ ਗੋਸ਼ਟੀ !

1 Star2 Stars3 Stars4 Stars5 Stars (No Ratings Yet)
Loading ... Loading ...

ਬਰੈਂਪਟਨ : ਅਜੀਤ ਸਿੰਘ ਰੱਖੜਾ
ਬੀਤੇ ਐਤਵਾਰ,21 ਅਗਸਤ 2011 ਨੂੰ ਸ਼ਹਿਰ ਦੇ ਕੋਈ 20 ਤੋਂ ਉਪਰ ਸਾਹਿਤਕ ਖੇਤਰ ਨਾਲ ਜੁੜੇ ਨਾਮਵਰ ਲੇਖਕ ਸਜਣਾਂ ਦੀ ਹਾਜਰੀ ਵਿਚ ਡਾਕਟਰ ਸ਼ਰਨਜੀਤ ਕੌਰ ਨੂੰ ਜੀ ਆਇਆਂ ਕਿਹਾ ਗਿਆ । ਡਾਕਟਰ ਮੈਡਮ ਰੀਟਾਇਰਡ ਪ੍ਰੋਫੇਸਰ ਹਨ ਜੋ ਪੰਜਾਬ ਅਤੇ ਚੰਦੀਗੜ ਵਿਚ ਪਤਰਕਾਰੀ ਨਾਲ ਜੁੜੇ ਹੋਏ ਹਨ । ਅਜਕਲ ਵਰਡ ਪੰਜਾਬੀ ਕਾਨਫਰੰਸ ਦੇ ਸਿਲਸਿਲੇ ਵਿਚ ਚੰਦੀਗੜ ਤੋਂ ਟਰਾਂਟੋ ਆਏ ਹੋਏ ਹਨ ਅਤੇ ਆਪਣੇ ਪੁਰਾਣੇ ਸਨੇਹੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ । ਉਨ੍ਹਾਂ ਦੇ ਸਤਿਕਾਰ ਵਿਚ ਰੱਖੀ ਇਹ ਮਿਲਣੀ ਸ਼ਹਿਰ ਦੇ ਜਾਣੇ ਪਹਿਚਾਣੇ ਲੇਖਕ ਸਰਦਾਰ ਗੁਰਦਿਆਲ ਕੰਵਲ ਦੇ ਗ੍ਰਹਿ ਵਿਖੇ ਹੋਈ । ਉਨ੍ਹਾਂ ਦੀਆਂ ਐਹੋ ਜਹੀਆਂ ਮਿਲਣੀਆਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਸਿਪਸਾ ਦੇ ਪਰਮਾਨੈਂਟ ਪ੍ਰਧਾਨ ਹਨ । ਸਕਤਰ ਅਤੇ ਮੀਤ ਪ੍ਰਧਾਨ ਅਮੂਮਨ ਵਖ ਵਖ ਸਮੇ ਵਖ ਵਖ ਹੁੰਦੇ ਹਨ । ਡਾਕਟਰ ਚਰਨ ਜੀਤ ਕੌਰ ਨੂੰ ਸਤਿਕਾਰ ਚਿੰਨ, ਡਾਕਟਰ ਸਤਿੰਦਰ ਸਿੰਘ ਨੂਰ ਦੀ ਯਾਦ ਵਿਚ ਦਿਤਾ ਗਿਆ, ਜਿਸ ਵਿਚ ਸਕੱਤਰ ,ਹਰਜੀਤ ਸਿੰਘ ਬਾਜਵਾ ਅਤੇ ਮੀਤ ਪ੍ਰਧਾਨ ਐਮ ਐਸ ਵੈਨਾ ਅੰਕਤ ਸਨ । ਇਸੇ ਭਾਵਪੂਰਣ ਸਭਾ ਵਿਚ ਪ੍ਰਿੰਸੀਪਲ ਪਾਖਰ ਸਿੰਘ ਦੀ ਸੰਪਾਦਿਤ ਕਿਤਾਬ ਵੀ ਰੀਲੀਜ਼ ਹੋਈ ਜੋ ਉਨ੍ਹਾਂ ਲੋਕ ਕਵੀ ਸੰਤ ਰਾਮ ਉਦਾਸੀ ਬਾਰੇ ਲਿਖੀ ਸੀ ।
ਕੰਵਲ ਸਾਹਿਬ ਦੀਆਂ ਅਜਿਹੀਆਂ ਸਭਾਵਾਂ ਕਦੇ ਹੋਟਲਾਂ ਵਿਚ ਹੋਇਆ ਕਰਦੀਆਂ ਸਨ ਅਤੇ ਫਿਰ ਰਾਇਲ ਸਵੀਟ ਐਂਡ ਰੈਸਟੋਰੈਂਟ ਵਿਚ ਹੁੰਦੀਆਂ ਰਹੀਆਂ ਹਨ ਅਤੇ ਹੁਣ ਮਹਿੰਗਾਈ ਦੇ ਜ਼ਮਾਨੇ ਵਿਚ ਉਨ੍ਹਾਂ ਆਪਣੇ ਘਰ ਹੀ ਬੰਦੋਬਸਤ ਕਰ ਲਿਆ ਹੈ । ਵਿਹੜੇ ਵਿਚ ਵਧੀਆ ਫਲੋਰ ਬਣਾਕੇ 30 ਬੰਦਿਆਂ ਦੇ ਬੈਠਣ ਦਾ ਇੰਤਜ਼ਾਮ ਕਰ ਲਿਆ ਹੈ । ਇਕ ਗਲ ਉਹੀ ਹੈ ਕਿ ਸਾਹਿਤਕਾਰਾਂ ਨੂੰ ਉਹ ਗਿਲਾਸੀ ਦੀ ਨੋਕ ਉਪਰ ਘਰ ਸਦਦੇ ਹਨ ਅਤੇ ਪੂਰਾ ਪੂਰਾ ਮਨੋਰੰਜਨ ਕਰਦੇ ਹਨ । ਭਖੀ ਹੋਈ ਗਲ ਬਾਤ ਵਿਚ ਮੈਡਮ ਸ਼ਰਨ ਜੀਤ ਕੌਰ ਨੇ ਇਕ ਸਨਸਨੀ ਖੇਜ਼ ਕਵਿਤਾ ਪੜ੍ਹੀ ਜਿਸਦੇ ਬੋਲ ਸਨ ‘ਐਵੇਂ ਦੇਂਦਾ ਨਾ ਜਾਅ ਹਵਾ ਮੈਨੂੰ ,ਮੈਂ ਇਕ ਅੰਗਆਰ ਹਾਂ, ਬੁਝਾ ਮੈਨੂੰ! ਪੰਜਾਬ ਦੀ ਜਾਤ ਪਾਤ ਪੱਖੋਂ ਬਦਲਦੀ ਜਾ ਰਹੀ ਤਸਵੀਰ ਨੂੰ ਇਕ ਵਿਅੰਗ ਵਜੌਂ ਲਿਖੀ ਹਾਸ ਰਸ ਕਵਿਤਾ ਨੂੰ ਪਰੋਫੈਸਰ ਮੁਹਿੰਦਰ ਦੀਪ ਗਰੇਵਾਲ ਨੇ ਵਿਅਕਤ ਕੀਤਾ ‘ਜਨਨੀ ਜਣੇ ਤਾਂ ਹਰੀਜਨ ਜਾਂ ਗੁਲੀ ਘੜ ਝੀਰ । ਨਹੀਂ ਤਾਂ ਜਨਣੀ ਬਾਂਝ ਰਹੇ ਤਕੜਾ ਰਹੇ ਸਰੀਰ ।
ਸਭਾ ਦੀ ਕਾਰਵਾਈ ਨੂੰ ਮੇਜਰ ਸਿੰਘ ਨਾਗਰਾ ਨੇ ਆਪਣੇ ਪੁਖਤਾ ਵਿਚਾਰਾਂ ਨਾਲ ਜਮਾਈ ਰਖਿਆ ਅਤੇ ਗਲ ਬਾਤ ਵਿਚ ਭਾਗ ਲੈਣ ਵਾਲੇ ,ਪ੍ਰਿੰਸੀਪਲ ਸਰਵਣ ਸਿੰਘ ,ਪੂਰਨ ਸਿੰਘ ਪਾਂਧੀ,ਅਜੀਤ ਸਿੰਗ ਰੱਖੜਾ ,ਗੁਰਦੇਵ ਸਿੰਘ ਮਾਨ ,ਸਾਬਕਾ ਮੰਤਰੀ ਗੁਰਬਖਸ਼ ਸਿੰਘ ਮੱਲੀ,ਬੀਬੀ ਨੀਟਾ ਬਲਵਿੰਦਰ,ਸੁਖਿੰਦਰ,ਬਲਬੀਰ ਸਿੰਘ ਮੋਮੀ ਅਤੇ ਬਲਵਿੰਦਰ ਸੈਣੀ ਤੋਂ ਇਲਾਵਾ ਹੋਰ ਕਈ ਮੁਅਜਜ਼ ਸਜਣ ਸਨ । ਮਹਿਮਾਨ ਨਿਮਾਜ਼ੀ ਦਾ ਸਾਰਾ ਕੰਮ ਮਿਸਜ਼ ਗੁਰਦਿਆਲ ਯਾਨੀ ਨਰਿੰਦਰਜੀਤ ਕੌਰ ਕੰਵਲ ਅਤੇ ਉਸਦੇ ਬਚਿਆਂ ਨੇ ਭੁਗਤਾਇਆ । ਆਏ ਮਹਿਮਾਨਾਂ ਨੇ ਇਕ ਗਲ ਦੀ ਖਾਸ ਕਦਰ ਕੀਤੀ ਕਿ ਕੰਵਲ ਸਾਹਿਬ ਬਾਵਜੂਦ ਕਈ ਬੀਮਾਰੀਆਂ ਦੇ ਮਰੀਜ਼ ਹੋਣ ਦੇ ਆਪਣੀਆਂ ਸਾਹਿਤਕ ਸਰਗਰਮੀਆਂ ਵਿਚ ਕਦੇ ਮੱਠੇ ਨਹੀਂ ਪਏ ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!