ਪਿਸਤੇ ਵਾਲੀ ਬਰਫੀ
On 29 September 2011 in ਘਰ-ਪਰਿਵਾਰ
250 ਗਰਾਮ ਪਿਸਤਾ ਪਾਣੀ ਵਿੱਚ ਭਿਉਂ ਕੇ ਛਿੱਲ ਲਉ। ਫਿਰ ਭਿੱਜੇ ਹੋਏ ਪਿਸਤੇ ਦੀ ਬਾਰੀਕ ਪੀਠੀ ਪੀਸ ਲਉ। ਫਿਰ ਕੜਾਹੀ ਵਿੱਚ 50 ਗਰਾਮ ਘਿਉ ਪਾ ਕੇ ਗਰਮ ਕਰੋ ਅਤੇ ਉਸ ਵਿੱਚ ਪਿਸਤੇ ਦੀ ਪੀਠੀ ਨੂੰ ਚੰਗੀ ਤਰ੍ਹਾਂ ਭੁੰਨੋ। ਫਿਰ ਖੰਡ ਦੀ ਦੋ ਚਾਰ ਵਾਰ ਚਾਸ਼ਨੀ ਪਕਾਉ ਅਤੇ ਉਸ ਵਿੱਚ ਪਿਸਤੇ ਦੀ ਪੀਠੀ ਪਾ ਕੇ ਘੋਟੋ। ਫਿਰ ਥਾਲ ਵਿੱਚ ਖਿਲਾਰ ਕੇ ਜਮਾ ਦਿਉ ਅਤੇ ਜੰਮਣ ਨਾਲ ਚਾਕੂ ਨਾਲ ਟੁਕੜੇ ਕੱਟ ਲਉ। ਬਸ ਪਿਸਤੇ ਵਾਲੀ ਬਰਫੀ ਤਿਆਰ ਹੈ।

