Wednesday, 22 February 2012, 6:00 PM Toronto Time

ਕੈਨੇਡਾ ਏਸ਼ੀਆ ਨਾਲ਼ ਆਰਥਿਕ ਸਬੰਧ ਬਣਾਉਣ ਵਿੱਚ ਪਛੜਿਆ-ਰਿਪੋਰਟ

1 Star2 Stars3 Stars4 Stars5 Stars (No Ratings Yet)
Loading ... Loading ...

On 23 October 2011 in ਕੈਨੇਡਾ

ਸਟਾਰ ਨਿਊਜ਼-ਮੂਹਰਲੀ ਕਤਾਰ ਦੇ ਆਰਥਿਕ ਮਾਹਿਰਾਂ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਚੀਨ ਅਤੇ ਏਸ਼ੀਆ ਦੇ ਬਾਕੀ ਮੁਲਕਾਂ ਤੋਂ ਆਰਥਿਕ ਮੌਕੇ ਕੈਸ਼ ਕਰਨ ਵਿੱਚ ਪਿੱਛੇ ਪੈ ਗਈ ਹੈ। ਇਸ ਨਾਲ਼ ਰਲਣ ਲਈ ਔਟਵਾ ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ।
ਕੈਨੇਡੀਅਨ ਕੌਂਸਲ ਆਫ ਚੀਫ ਐਗਜ਼ੈਕਟਿਵਸ ਅਤੇ ਕੈਨੇਡਾ ਚਾਈਨਾ ਬਿਜ਼ਨਿਸ ਕੌਂਸਲ ਵੱਲੋਂ ਜਾਰੀ ਇਸ ਪੇਪਰ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਚੀਨ ਅਤੇ ਏਸ਼ੀਆ ਦੇ ਬਾਕੀ ਮੁਲਕਾਂ ਨਾਲ਼ ਸਾਂਝੇ ਸਬੰਧ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਪਰ ਹਾਲ ਹੀ ਵਿੱਚ ਕੈਨੇਡਾ ਪਛੜਿਆ ਹੋਇਆ ਹੈ। ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਰੌਟਮੈਨ ਸਕੂਲ ਆਫ ਮੈਨੇਜਮੈਂਟ ਦੇ ਵੈਂਡੀ ਡੌਬਸਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਫੈਡਰਲ ਵਿੱਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਸੀ.ਡੀ. ਹੋਏ ਸੰਸਥਾ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਏਸ਼ੀਆ ਵਿੱਚ ਕੈਨੇਡੀਅਨਾਂ ਦਾ ਮਾਣ ਸਨਮਾਨ ਘਟ ਰਿਹਾ ਹੈ। ਏਸ਼ੀਅਨ ਲੋਕਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਲੋਕ ਏਥੇ ਆਉਂਦੇ ਤਾਂ ਹਨ ਪਰ ਬਾਅਦ ਵਿੱਚ ਉਸ ਕੰਮ ਨੂੰ ਓਥੇ ਹੀ ਛੱਡ ਦਿੰਦੇ ਹਨ। ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਕੈਨੇਡੀਅਨ ਆਪਣੀ ਵੱਖਰੀ ਅਹਿਮੀਅਤ ਅਨੁਸਾਰ ਮੰਗ ਰੱਖਦੇ ਹਨ।
ਇਸਦਾ ਹੀ ਕਾਰਨ ਹੈ ਕਿ ਹਾਲੇ ਤੱਕ ਏਸ਼ੀਆ ਦੇ ਕਿਸੇ ਵੀ ਮੁਲਕ ਨਾਲ਼ ਕੈਨੇਡਾ ਦਾ ਕੋਈ ਵੱਡਾ ਵਪਾਰ ਸਮਝੌਤਾ ਨਹੀਂ ਹੈ। ਕੈਨੇਡੀਅਨ ਅਹਿਮ ਅੰਤਰਰਾਸ਼ਟਰੀ ਮੰਚ ਤੋਂ ਗ਼ੈਰਹਾਜ਼ਰ ਹੀ ਰਹਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਗਰ ਖਿੱਤੇ ਵਿੱਚ ਝਾਤ ਮਾਰੀਏ ਤਾਂ ਕੁਝ ਵੱਡੇ ਕਾਰੋਬਾਰਾਂ ਤੋਂ ਇਲਾਵਾ ਕੈਨੇਡਾ ਦੀ ਹਾਜ਼ਰੀ ਏਸ਼ੀਆ ਵਿੱਚ ਬਹੁਤ ਘੱਟ ਹੈ।
ਪ੍ਰਧਾਨ ਅਨੁਸਾਰ ਸਦੀ ਦੇ ਅੱਧ ਤੱਕ ਏਸ਼ੀਆ ਪੂਰੀ ਦੁਨੀਆਂ ਦੀ ਆਰਥਿਕਤਾ ਦਾ ਅੱਧਾ ਹਿੱਸਾ ਹੋਵੇਗਾ ਪਰ ਕੈਨੇਡਾ ਦੀ ਕਿਸੇ ਮੁਲਕ ਨਾਲ਼ ਵੀ ਮੁਫਤ ਵਪਾਰ ਸੰਧੀ ਸਿਰੇ ਨਹੀਂ ਚੜ੍ਹੀ ਹੈ। ਪਿਛਲੇ 20 ਸਾਲਾਂ ਵਿੱਚ ਇਸ ਸਬੰਧੀ ਅਸੀਂ ਕੁਝ ਵੀ ਕਾਰਗਰ ਨਹੀਂ ਕੀਤਾ ਹੈ।
ਇਸ 27 ਸਫਿਆਂ ਦੀ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਇਸ ਸਬੰਧੀ ਜਿ਼ੰਮੇਵਾਰ ਨਹੀਂ ਠਹਿਰਾਇਆ ਗਿਆ ਹੈ ਪਰ ਏਨਾ ਜ਼ਰੂਰ ਕਿਹਾ ਗਿਆ ਹੈ ਕਿ ਹਾਰਪਰ ਨੇ ਆਪਣੇ ਪਹਿਲੇ ਕੁਝ ਦਿਨਾਂ ਵਿੱਚ ਚੀਨ ਪ੍ਰਤੀ ਜ਼ਰੂਰ ਗ਼ਲਤੀਆਂ ਕੀਤੀਆਂ ਹਨ।
ਡੌਬਸਨ ਦਾ ਕਹਿਣਾ ਹੈ ਕਿ ਚੀਨ ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਅਸਟ੍ਰੇਲੀਆ ਅਤੇ ਅਮੈਰਿਕਾ ਵੀ ਅਲੋਚਕ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹਨਾਂ ਦੀ ਅਲੋਚਨਾ ਖੁੱਲ੍ਹੇਆਮ ਕੀਤੀ ਜਾਵੇ। ਡੌਬਸਨ ਤੁਸੀਂ ਅਜਿਹੀ ਅਲੋਚਨਾ ਏਸ਼ੀਆ ਵਿੱਚ ਵੀ ਨਹੀਂ ਕਰਦੇ।ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਹੈ। ਡੌਬਸਨ ਦਾ ਕਹਿਣਾ ਹੈ ਕਿ ਮੈਂ ਕੁਝ ਸਮਾਂ ਪਹਿਲਾਂ ਅਜਿਹਾ ਏਸ਼ੀਆ ਵਿੱਚ ਸੁਣਿਆ ਹੈ ਪਰ ਅੱਜ-ਕੱਲ੍ਹ ਦੇ ਦਿਨਾਂ ਵਿੱਚ ਅਜਿਹਾ ਨਹੀਂ ਹੋ ਰਿਹਾ।
ਡੌਬਸਨ ਨੇ ਕਿਹਾ ਕਿ ਸਰਕਾਰ ਦੇ ਪਹਿਲੇ ਦਿਨਾਂ ਵਿੱਚ ਉਹਨਾਂ ਨੇ ਹਾਰਪਰ ਸਰਕਾਰ ਵਿੱਚ ਚੀਨ ਨੂੰ ਲੈ ਕੇ ਬੇਵਿਸ਼ਵਾਸੀ ਅਤੇ ਆਕੜ ਵੇਖੀ ਹੈ ਪਰ ਹੁਣ ਨਹੀਂ। ਅਜਿਹਾ ਇਸ ਕਰਕੇ ਹੈ ਕਿ ਕਿਉਂ ਕਿ ਚੀਨ ਨਾਲ਼ ਸਬੰਧਾਂ ਦੀ ਅਹਿਮੀਅਤ ਦਾ ਹੁਣ ਹਾਰਪਰ ਨੂੰ ਪਤਾ ਹੈ। ਖਾਸ ਕਰਨ ਸੰਨ 2009 ਦੀ ਚੀਨ ਫੇਰੀ ਸਮੇਂ ਤੋਂ ਜਦੋਂ ਚੀਨ ਦੇ ਪ੍ਰਧਾਨ ਮੰਤਰੀ ਨੇ ਹਾਰਪਰ ਤੇ ਚੀਨ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਸੀ।
ਡੌਬਸਨ ਦਾ ਕਹਿਣਾ ਹੈ ਕਿ ਕੈਨੇਡਾ ਦੀ ਟਰਾਂਸ ਪੈਸੀਫਿਕ ਪਾਰਟਨਰਸਿ਼ੱਪ ਅਤੇ ਈਸਟ ਏਸ਼ੀਆ ਸੁਮਿਤ ਵਿੱਚ ਸ਼ਮੂਲੀਅਤ ਜ਼ਰੂਰੀ ਹੈ ਅਤੇ ਇਹਨਾਂ ਦੋਵਾਂ ਵਿੱਚ ਅਮੈਰਿਕਾ ਸ਼ਾਮਿਲ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਪ੍ਰਧਾਨ ਮੰਤਰੀ ਚੀਨ ਦੇ ਦੂਜੇ ਦੌਰੇ ਤੇ ਜਾਣ ਦੀ ਕੋਸਿ਼ਸ਼ ਵਿੱਚ ਹਨ। ਪਿਛਲੇ ਹਫਤੇ ਕੈਨੇਡਾ ਦੇ ਵਪਾਰ ਮੰਤਰੀ ਟੈੱਡ ਫਾਸਟ ਆਪਣੇ ਸਰਕਾਰੀ ਦੌਰੇ ਤੇ ਚੀਨ ਵਿੱਚ ਜਾ ਆਏ ਹਨ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!