‘ਸ਼ਾਰਟ ਕੱਟ ਰੋਮੀਓ’ ਵਿੱਚ ਦਿੱਸੇਗਾ ਨੀਲ ਨਿਤਿਨ ਮੁਕੇਸ਼
On 24 November 2011 in ਫਿਲਮੀਂ
ਆਉਣ ਵਾਲੀਆਂ ਫਿਲਮਾਂ ‘ਪਲੇਅਰਜ਼’ ਤੇ ‘ਪਾਕੇਟਮਾਰ’ ਵਿੱਚ ਦਿਖਾਈ ਦੇਣ ਵਾਲੇ ਅਭਿਨੇਤਾ ਨੀਲ ਨਿਤਿਨ ਮੁਕੇਸ਼ ਦੀ ਝੋਲੀ ਵਿੱਚ ਇੱਕ ਹੋਰ ਫਿਲਮ ‘ਸ਼ਾਰਟ ਕੱਟ ਰੋਮੀਓ’ ਆ ਗਈ ਹੈ।
ਇਹ ਤਾਮਿਲ ਫਿਲਮ ‘ਤਿਰਟੂ ਪਯਲੇ’ ਦੀ ਰੀਮੇਕ ਹੈ, ਜਿਸ ਵਿੱਚ ਨੀਲ ਨਾਲ ਅਮੀਸ਼ਾ ਪਟੇਲ ਮੁੱਖ ਭੂਮਿਕਾ ਵਿੱਚ ਦਿਖਾਈ ਦੇਵੇਗੀ। ਨੀਲ ਨੇ ਆਪਣੀ ਅਗਲੀ ਫਿਲਮ ‘ਸ਼ਾਰਟ ਕੱਟ ਰੋਮੀਓ’ ਦੇ ਬਾਰੇ ਦੱਸਿਆ ਕਿ ਮੰਨੇ ਪ੍ਰਮੰਨੇ ਗਾਇਕ ਮੁਕੇਸ਼ ਦੇ 29 ਸਾਲਾ ਪੋਤੇ ਨੀਲ ਨੂੰ ਸਾਲ 2007 ਵਿੱਚ ਆਈ ਫਿਲਮ ‘ਜਾਨੀ ਗੱਦਾਰ’ ਤੋਂ ਪ੍ਰਸਿੱਧੀ ਮਿਲੀ ਸੀ। ਉਸ ਤੋਂ ਬਾਅਦ ਉਸ ਨੇ ‘ਨਿਊਯਾਰਕ’, ‘ਲਫੰਗੇ ਪਰਿੰਦੇ’, ‘ਤੇਰਾ ਕਯਾ ਹੋਗਾ ਜਾਨੀ’ ਅਤੇ ‘ਸਾਤ ਖੂਨ ਮਾਫ’ ਜਿਹੀਆਂ ਫਿਲਮਾਂ ਵਿੱਚ ਕੰਮ ਕੀਤਾ। ਹਾਲੀਵੁੱਡ ਦੀ ਫਿਲਮ ‘ਇਟਾਲੀਅਨ ਜਾਬ’ ਉਤੇ ਆਧਾਰਤ ‘ਪਲੇਅਰਜ਼’ ਵਿੱਚ ਨੀਲ ਦਿਖਾਈ ਦੇਣ ਵਾਲੇ ਹਨ। ਇਸ ਨਾਲ ਬੌਬੀ ਦਿਓਲ, ਅਭਿਸ਼ੇਕ ਬੱਚਨ, ਬਿਪਾਸ਼ਾ ਬਸੂ ਅਤੇ ਸੋਨਮ ਕਪੂਰ ਨੇ ਵੀ ਅਭਿਨੈ ਕੀਤਾ ਹੈ। ਸਿਨੇਮਾ ਘਰਾਂ ਵਿੱਚ ਇਹ ਫਿਲਮ 23 ਦਸੰਬਰ ਨੂੰ ਪ੍ਰਦਰਸ਼ਤ ਹੋਣ ਵਾਲੀ ਹੈ।
‘ਇਸਾਕ’ ‘ਚ ‘ਸਿਕਸ ਪੈਕ’ ਦਿਖਾਏਗਾ ਪ੍ਰਤੀਕ ਬੱਬਰ
ਆਮਿਰ, ਸ਼ਾਹਰੁਖ ਅਤੇ ਸਲਮਾਨ ਖਾਨ ਤੋਂ ਬਾਅਦ ਹੁਣ ‘ਧੋਬੀ ਘਾਟ’ ਨਾਲ ਪ੍ਰਸਿੱਧ ਹੋਇਆ ਅਦਾਕਾਰ ਪ੍ਰਤੀਕ ਬੱਬਰ ਵੀ ਆਪਣੀ ਆਗਾਮੀ ਫਿਲਮ ‘ਇਸਾਕ’ ਵਿੱਚ ‘ਸਿਕਸ ਪੈਕ ਏਬ’ ਦਿਖਾਏਗਾ। ਸ਼ੇਕਸਪੀਅਰ ਦੀ ਕਲਾਸਿਕ ਰਚਨਾ ‘ਰੋਮੀਓ ਜੂਲੀਅਟ’ ‘ਤੇ ਬਣਨ ਵਾਲੀ ਇਸ ਫਿਲਮ ਲਈ ਪ੍ਰਤੀਕ ਨੂੰ ਕਾਫੀ ਮਿਹਨਤ ਕਰਨੀ ਪਈ ਹੈ। ਇਸ ਵਿੱਚ ਉਹ ਇੱਕ ਬਨਾਰਸੀ ਮੁੰਡੇ ਦਾ ਕਿਰਦਾਰ ਅਦਾ ਕਰੇਗਾ।
ਪ੍ਰਤੀਕ ਨੇ ਕਿਹਾ ਕਿ ਪਹਿਲੀ ਵਾਰ ਮੈਂ ਦੇਸੀ ਰੋਮੀਓ ਦਾ ਕਿਰਦਾਰ ਅਦਾ ਕਰਾਂਗਾ, ਜਿਸ ਦਾ ਵਾਸਤਾ ਬਨਾਰਸ ਨਾਲ ਹੈ। ਅਸਲੀ ਜ਼ਿੰਦਗੀ ਵਿੱਚ ਮੈਂ ਜਿਹੋ ਜਿਹਾ ਹਾਂ, ਉਸ ਤੋਂ ਇਹ ਕਿਰਦਾਰ ਬਿਲਕੁਲ ਅਲੱਗ ਹੈ, ਇਸ ਲਈ ਮੈਨੂੰ ਬਹੁਤ ਤਿਆਰੀ ਕਰਨੀ ਪਈ ਹੈ। ਉਸ ਨੇ ਕਿਹਾ ਕਿ ਕਿਰਦਾਰ ਲਈ ਬੋਲ ਚਾਲ ਦਾ ਲਹਿਜੇ ਤੋਂ ਲੈ ਕੇ ਸਿਕਸ ਪੈਕ ਏਬ ਲਈ ਮੈਨੂੰ ਰੋਜ਼ ਜਿੰਮ ਜਾ ਕੇ ਦੋ ਘੰਟੇ ਗੁਜ਼ਾਰਨੇ ਪਏ। ਇਹ ਔਖਾ ਸੀ, ਕਿਉਂਕਿ ਮੈਂ ਜਿੰਮ ਜਾਣ ਵਾਲੇ ਲੋਕਾਂ ਵਿੱਚੋਂ ਨਹੀਂ ਹਾਂ। ਇਸ ਫਿਲਮ ਦਾ ਨਿਰਦੇਸ਼ਨ ‘ਦਿਲ ਦੋਸਤੀ ਐਟਸੈਟਰਾ’ ਵਾਲੇ ਮਨੀਸ਼ ਤਿਵਾੜੀ ਸੰਭਾਲਣਗੇ।

