‘ਸ਼ੀਲਾ ਕੀ ਜਵਾਨੀ’ ਪਿੱਛੋਂ ‘ਚਿਕਨੀ ਚਮੇਲੀ’ ਬਣ ਕੇ ਧੁੰਮ ਮਚਾਏਗੀ ਕੈਟ
On 24 November 2011 in ਫਿਲਮੀਂ
‘ਤੀਸ ਮਾਰ ਖਾਨ’ ਵਿੱਚ ਆਪਣੇ ਆਈਟਮ ਗੀਤ ‘ਸ਼ੀਲਾ ਕੀ ਜਵਾਨੀ’ ਜ਼ਰੀਏ ਦਰਸ਼ਕਾਂ ਦੇ ਦਿਲੋ ਦਿਮਾਗ ‘ਤੇ ਛਾ ਜਾਣ ਵਾਲੀ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਇਸ ਵਾਰ ‘ਚਿਕਨੀ ਚਮੇਲੀ’ ਬਣ ਕੇ ਧੁੰਮ ਮਚਾਉਣ ਆ ਰਹੀ ਹੈ। ਅਮਿਤਾਭ ਬੱਚਨ ਦੇ ਅਭਿਨੈ ਵਾਲੀ ਫਿਲਮ ‘ਅਗਨੀ ਪੱਥ’ ਦੀ ਰੀਮੇਕ ਬਣਾ ਰਹੇ ਨਿਰਮਾਤਾ ਕਰਨ ਜੌਹਰ ਦੀ ਇਸ ਫਿਲਮ ਵਿੱਚ ਕੈਟਰੀਨਾ ਕੈਫ ਇੱਕ ਆਈਟਮ ਗੀਤ ਵਿੱਚ ਨਜ਼ਰ ਆਵੇਗੀ। ਕੈਟਰੀਨਾ ਕੈਫ ‘ਅਗਨੀ ਪੱਥ’ ਵਿੱਚ ਆਈਟਮ ਗੀਤ ਲਈ ਜ਼ਬਰਦਸਤ ਤਿਆਰੀ ਕਰ ਰਹੀ ਹੈ। ਨੱਚਣ ਲਈ ਮਜਬੂਰ ਕਰ ਦੇਣ ਵਾਲੇ ਇਸ ਗਾਣੇ ਦੇ ਬੋਲ ਹਨ ‘ਚਿਕਨੀ ਚਮੇਲੀ’। ਉਹ ਇਸ ਗਾਣੇ ਦੀ ਸ਼ੂਟਿੰਗ ਇੱਕ ਹਫਤੇ ਵਿੱਚ ਕਰਗਗੇ।
ਜ਼ਿਕਰ ਯੋਗ ਹੈ ਕਿ ‘ਅਗਨੀ ਪੱਥ’ ਫਿਲਮ ਦੇ ਇਸ ਰੀਮੇਕ ਵਿੱਚ ਰਿਤਿਕ ਰੌਸ਼ਨ, ਪ੍ਰਿਯੰਕਾ ਚੋਪੜਾ ਅਤੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਅਤੇ ਸੰਜੇ ਦੱਤ ਨਜ਼ਰ ਆਉਣਗੇ।

