‘ਜੋੜੀ ਬ੍ਰੇਕਰਜ਼’ ਵਿੱਚ ਰੁੱਝੀ ਹੈ ਬਿਪਾਸ਼ਾ
On 24 November 2011 in ਫਿਲਮੀਂ
ਬਾਲੀਵੁੱਡ ਦੀ ਬੰਗਾਲੀ ਮੁਟਿਆਰ ਬਿਪਾਸ਼ਾ ਬਸੂ ਅੱਜਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਜੋੜੀ ਬ੍ਰੇਕਰਜ਼’ ਵਿੱਚ ਰੁੱਝੀ ਹੋਈ ਹੈ। ਫਿਲਮ ਫਰਵਰੀ ਵਿੱਚ ਰਿਲੀਜ਼ ਹੋਵੇਗੀ। ਇਸ ਵਿੱਚ ਬਿਪਾਸ਼ਾ ਤੋਂ ਇਲਾਵਾ ਆਰ ਮਾਧਵਨ, ਓਮੀ ਵੈਦ, ਮਿਲਿੰਦ ਸੋਮਨ, ਦੀਪਨਿਤਾ ਸ਼ਰਮਾ, ਮ੍ਰਿਣਾਲਿਨੀ ਸ਼ਰਮਾ ਅਤੇ ਹੈਲਨ ਮੁੱਖ ਕਿਰਦਾਰ ਵਿੱਚ ਹਨ।
ਫਿਲਮ ਦਾ ਨਿਰਦੇਸ਼ਨ ਅਸ਼ਵਨੀ ਚੌਧਰੀ ਕਰ ਰਹੇ ਹਨ, ਨਿਰਮਾਤਾ ਕੰਪਨੀ ਹੈ ਪ੍ਰਸਾਰ ਵਿਜ਼ਨ ਪ੍ਰਾਈਵੇਟ ਲਿਮਟਿਡ। ਫਿਲਮ ਦਾ ਮਿਊਜ਼ਿਕ ਸਲੀਮ-ਸੁਲੇਮਾਨ ਨੇ ਦਿੱਤਾ ਹੈ, ਗੀਤ ਲਿਖੇ ਹਨ ਇਰਸ਼ਾਦ ਕਾਮਿਲ ਨੇ। ਬਿਪਾਸ਼ਾ ਨੇ ਹਾਲ ਹੀ ਵਿੱਚ ਆਪਣੇ ਬੁਆਏ ਫਰੈਂਡ ਜਾਨ ਅਬ੍ਰਾਹਮ ਨਾਲੋਂ ਨਾਤਾ ਤੋੜਿਆ ਹੈ ਅਤੇ ਅਸਲ ਜ਼ਿੰਦਗੀ ਦੇ ਬ੍ਰੇਕਅਪ ਤੋਂ ਬਾਅਦ ਉਹ ਨਜ਼ਰ ਆਏਗੀ ਜੋੜੀ ਬ੍ਰੇਕਰਜ਼ ਦੇ ਰੂਪ ਵਿੱਚ। ਫਿਲਮ ਵਿੱਚ ਆਰ ਮਾਧਵਨ ‘ਤੇ ਵੀ ਸਾਰਿਆਂ ਦੀ ਨਜ਼ਰਾਂ ਰਹਿਣਗੀਆਂ। ਥ੍ਰੀ ਇਡੀਅਟਸ ਅਤੇ ਤਨੂ ਵੈਡਸ ਮਨੂ ਦੀ ਕਾਮਯਾਬੀ ਤੋਂ ਬਾਅਦ ਦੇਖਣਾ ਹੈ ਕਿ ਮਾਧਵਨ ਹੈਟ੍ਰਿਕ ਬਣਾ ਸਕਦੇ ਹਨ ਜਾਂ ਨਹੀਂ।

