ਮਲਾਈ ਕੋਰਨ
On 25 December 2011 in ਘਰ-ਪਰਿਵਾਰ
ਸਮੱਗਰੀ-100 ਗਰਾਮ ਗੋਲਡਨ ਕੋਰਨ, 100 ਗਰਾਮ ਕੱਦੂਕਸ਼ ਕੀਤਾ ਹੋਇਆ ਪਨੀਰ, 1 ਚਮਚ ਤੇਲ, 1 ਬਰੀਕ ਕੱਟਿਆ ਟਮਾਟਰ, 1 ਬਰੀਕ ਕੱਟਿਆ ਪਿਆਜ਼, ਥੋੜ੍ਹਾ ਜਿਹਾ ਜੀਰਾ (ਸਾਬਤ), ਨਮਕ ਸਵਾਦ ਅਨੁਸਾਰ, ਵ੍ਹਾਈਟ ਪੇਪਰ ਅਤੇ ਥੋੜ੍ਹੀ ਜਿਹੀ ਹਲਦੀ, 20 ਗਰਾਮ ਫ੍ਰੈਸ਼ ਕਰੀਮ, 10 ਗਰਾਮ ਬਟਰ, ਥੋੜ੍ਹਾ ਧਨੀਆ।
ਵਿਧੀ-ਪਹਿਲਾਂ ਫ੍ਰਾਈਪੇਨ ਵਿੱਚ ਤੇਲ ਪਾਓ ਅਤੇ ਉਸ ਨੂੰ ਥੋੜ੍ਹਾ ਜਿਹਾ ਗਰਮ ਕਰੋ ਅਤੇ ਜੀਰਾ ਪਾਓ। ਜੀਰੇ ਦਾ ਰੰਗ ਆਉਣ ਤੋਂ ਬਾਅਦ ਉਸ ਵਿੱਚ ਬਰੀਕ ਕੱਟੇ ਪਿਆਜ਼ ਪਾਓ ਅਤੇ ਹਲਕਾ ਬਰਾਊਨ ਕਰੋ। ਫਿਰ ਥੋੜ੍ਹੀ ਹਲਦੀ ਪਾਓ ਅਤੇ ਟਮਾਟਰ ਅਤੇ ਨਮਕ ਪਾ ਕੇ ਪਕਾਓ। ਜਦੋਂ ਸਾਰੀ ਸਮੱਗਰੀ ਭੁੰਨ ਕੇ ਤੇਲ ਛੱਡਣ ਲੱਗੇ ਤਾਂ ਗੋਲਡਨ ਕੋਰਨ ਅਤੇ ਕੱਦੂਕਸ਼ ਕੀਤਾ ਹੋਇਆ ਪਨੀਰ ਮਿਲਾ ਦਿਓ, ਫਿਰ ਥੋੜ੍ਹਾ ਪਾਣੀ ਪਾ ਕੇ 5-7 ਮਿੰਟ ਤੱਕ ਪਕਾਓ। ਜਦੋਂ ਹਲਕਾ ਗਾੜ੍ਹਾ ਹੋਣ ਲੱਗੇ ਤਾਂ 10 ਗਰਾਮ ਕ੍ਰੀਮ ਪਾ ਕੇ ਉਤਾਰ ਲਓ। ਗਾਰਨਿਸ਼ਿੰਗ ਲਈ ਬਾਕੀ ਬਚੀ ਕ੍ਰੀਮ ਅਤੇ ਬਟਰ ਪੈਨ ਵਿੱਚ ਪਾ ਕੇ ਹਲਕਾ ਗਰਮ ਕਰੋ ਅਤੇ ਉਪਰੋਂ ਛਿੜਕੋ, ਬਾਅਦ ਵਿੱਚ ਧਨੀਆ, ਅਦਰਕ ਅਤੇ ਟਮਾਟਰ ਨਾਲ ਸਜਾਓ।

