ਗੁੜ ਦੀ ਖੀਰ
On 25 December 2011 in ਘਰ-ਪਰਿਵਾਰ
ਸਮੱਗਰੀ-ਇੱਕ ਲੀਟਰ ਦੁੱਧ, ਚਾਵਲ, 50 ਗਰਾਮ, ਦੇਸੀ ਘਿਉ ਇੱਕ ਚਮਚ ਛੋਟਾ, ਛੋਟੀ ਇਲਾਇਚੀ 1/4, ਕੱਦੂਕਸ਼ ਕੀਤਾ ਹੋਇਆ ਗੁੜ 2 ਕਟੋਰੀਆਂ, ਮੇਵੇ ਸਵਾਦ ਅਨੁਸਾਰ।
ਇੰਜ ਬਣਾਉ-ਸਭ ਤੋਂ ਪਹਿਲਾਂ ਚਾਵਲਾਂ ਨੂੰ ਧੋ ਕੇ ਪਾਣੀ ਵਿੱਚ ਅੱਧੇ ਘੰਟੇ ਲਈ ਭਿਉਂ ਦਿਉ। ਇੱਕ ਭਾਰੀ ਥੱਲੇ ਵਾਲੇ ਭਾਂਡੇ ਵਿੱਚ ਘਿਉ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ। ਫਿਰ ਉਸ ਵਿੱਚ ਉਬਲਿਆ ਹੋਇਆ ਦੁੱਧ ਪਾ ਕੇ ਮੱਠੇ ਸੇਕ ‘ਤੇ ਰੱਖ ਦਿਉ ਅਤੇ ਲਗਾਤਾਰ ਹਿਲਾਉਂਦੇ ਰਹੋ। ਜਦ ਦੁੱਧ ਗਾੜ੍ਹਾ ਹੋ ਜਾਵੇ ਅਤੇ ਚਾਵਲ ਪੱਕ ਜਾਣ ਤਾਂ ਉਸ ਵਿੱਚ ਕੱਦੂਕਸ਼ ਕੀਤਾ ਹੋਇਆ ਗੁੜ ਪਾ ਦਿਉ। ਉਸ ਨੂੰ ਉਦੋਂ ਤੱਕ ਪਕਾਉਂਦੇ ਰਹੋ, ਜਦੋਂ ਤੱਕ ਗੁੜ ਚਾਵਲਾਂ ਵਿੱਚ ਚੰਗੀ ਤਰ੍ਹਾਂ ਮਿਲ ਨਾ ਜਾਵੇ। ਖੀਰ ਨੂੰ ਪਰੋਸਣ ਵਾਲੇ ਭਾਂਡੇ ਵਿੱਚ ਪਾ ਕੇ ਮੇਵਿਆਂ ਨਾਲ ਸਜਾਉ ਅਤੇ ਠੰਢਾ ਜਾਂ ਗਰਮ ਪਰੋਸੋ।

