ਮੇਕਅੱਪ ਬਾਰੇ ਕੁਝ ਗੱਲਾਂ
On 25 December 2011 in ਘਰ-ਪਰਿਵਾਰ
ਮੇਕਅੱਪ ਕਰਨ ਤੋਂ ਪਹਿਲਾਂ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮੇਕਅੱਪ ਵਿੱਚ ਜ਼ਰਾ ਜਿੰਨੀ ਗਲਤੀ ਪੂਰੇ ਚਿਹਰੇ ਨੂੰ ਖਰਾਬ ਕਰ ਦਿੰਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਇਨ੍ਹਾਂ ਗਲਤੀਆਂ ਤੋਂ ਬਚਣਾ। ਇਨ੍ਹਾਂ ਗਲਤੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਆਉ ਜਾਣੀਏ ਇਸ ਬਾਰੇ ਕੁਝ ਗੱਲਾਂ -
* ਜੇ ਚਿਹਰੇ ਦਾ ਰੰਗ ਕੁਝ ਪੀਲਾ ਹੈ ਤਾਂ ਨਾਰੰਗੀ ਰੰਗ ਦੀ ਲਿਪਸਟਿਕ ਨਾ ਲਾਉ। ਇਸ ਨਾਲ ਚਿਹਰਾ ਫਿੱਕਾ ਨਜ਼ਰ ਆਉਂਦਾ ਹੈ।
* ਚਿਹਰੇ ਦਾ ਰੰਗ ਫਿੱਕਾ ਹੋਵੇ ਤਾਂ ਸੁਰਖ ਲਾਲ ਰੰਗ ਦੀ ਲਿਪਸਟਿਕ ਨਾ ਲਾਉ। ਜੇ ਰੰਗ ਉਹੀ ਲਾਉਣਾ ਹੈ ਤਾਂ ਪਹਿਲਾਂ ਥੋੜ੍ਹਾ ਜਿਹਾ ਗੂੜ੍ਹੇ ਰੰਗ ਦਾ ਫਾਊਂਡੇਸ਼ਨ ਲਾਉ ਅਤੇ ਨਾਲ ਬਲੱਸ਼ਰ ਲਾਉ। ਉਸ ਤੋਂ ਬਾਅਦ ਲਿਪਸਟਿਕ ਲਾਉ।
* ਜੇ ਚਮੜੀ ਕੁਝ ਖੁਰਦਰੀ ਜਾਂ ਦਾਗ ਧੱਬਿਆਂ ਵਾਲੀ ਹੋਵੇ ਤਾਂ ਹਲਕੇ ਰੰਗ ਦੀ ਲਿਪਸਟਿਕ ਨਾ ਲਾਉ। ਹਲਕੀ ਲਿਪਸਟਿਕ ਦੇ ਮੇਲ ਵਿੱਚ ਦਾਗ ਧੱਬੇ ਜ਼ਿਆਦਾ ਨਜ਼ਰ ਆਉਂਦੇ ਹਨ।
* ਚਿਹਰੇ ‘ਤੇ ਜ਼ਿਆਦਾ ਦੇਰ ਤੱਕ ਕਰੀਮ ਨਾ ਲਾਉ। ਚਿਹਰੇ ਨੂੰ ਪੌਸ਼ਟਿਕਤਾ ਪ੍ਰਦਾਨ ਕਰਨ ਵਾਲੀ ਕਰੀਮ ਕੇਵਲ 20 ਮਿੰਟ ਹੀ ਲਾਉ।
* ਦੰਦ ਚਮਕਦਾਰ ਨਹੀਂ ਤਾਂ ਹਲਕੇ ਰੰਗ ਦੀ ਲਿਪਸਟਿਕ ਨਾ ਲਾਉ। ਇਸ ਨਾਲ ਦੰਦ ਵੱਧ ਪੀਲੇ ਨਜ਼ਰ ਆਉਂਦੇ ਹਨ।
* ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਸਾਬਣ ਨਾਲ ਧੋਣ ਦੀ ਬਜਾਏ ਫੇਸ ਵਾਸ਼ ਨਾਲ ਧੋਵੋ।
* ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖ ਕੇ ਮੇਕਅੱਪ ਕਰੋ। ਕਿਤੇ ਅਜਿਹਾ ਨਾ ਹੋਵੇ ਕਿ ਕਿਸੇ ਹੋਰ ਦੇ ਵਿਆਹ ਵਿੱਚ ਤੁਸੀਂ ਇਸ ਤਰ੍ਹਾਂ ਸਜ ਕੇ ਜਾਉ, ਜਿਵੇਂ ਤੁਹਾਡਾ ਹੀ ਵਿਆਹ ਹੋਵੇ।


