ਨਵਾਂ ਚਾਈਲਡ ਕਾਰ ਸੀਟ ਨਿਯਮ ਲਾਗੂ
On 2 January 2012 in ਕੈਨੇਡਾ
ਐਡਮਿੰਟਨ, ਸਟਾਰ ਨਿਊਜ਼-ਫੈਡਰਲ ਸਰਕਾਰ ਮੁਤਾਬਕ ਕੈਨੇਡਾ ਵਿਚ ਨਵੇਂ ਸਾਲ ਦੇ ਮੌਕੇ ਉੱਤ ਪਹਿਲੀ ਜਨਵਰੀ ਤੋ ਨਵਾਂ ਪ੍ਰਸਤਾਵਿਤ ਚਾਈਲਡ ਕਾਰ ਸੇਫਟੀ ਸੀਟ ਰੈਗੂਲੇਸ਼ਨ ਲਾਗੂ ਹੈ। ਇਸ ਨਵੀਂ ਤਬਦੀਲੀ ਦੇ ਤਹਿਤ ਬੱਚਿਆਂ ਦੀ ਕਾਰ ਵਿਚ ਲੱਗਣ ਵਾਲੀ ਸੀਟ ਹੁਣ 66 ਪੌਂਡ ਤੱਕ ਵਜ਼ਨ ਸਹਿਣ ਵਾਲੀ ਹੋਵੇਗੀ, ਜਦਕਿ ਹੁਣ ਤੱਕ ਇਹ ਸੀਟ 48 ਪੌਂਡ ਤੱਕ ਦੀ ਹੁੰਦੀ ਸੀ। ਬੱਚਿਆਂ ਦੇ ਭਾਰ ਨੂੰ ਦੇਖਦਿਆਂ ਸੀਟ ਦੀ ਸਮਰੱਥਾ ਵਿਚ 22 ਪੌਂਡ ਦਾ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਮੁਤਾਬਕ ਨਵੇਂ ਮਾਪਦੰਡਾਂ ਮੁਤਾਬਕ ਕਾਰ ਵਿਚ ਬੱਚਿਆਂ ਦੀ ਸੀਟ ਵਿਚ ਤਬਦੀਲੀ ਕਰਨ ਦੀ ਲੋੜ ਨਹੀਂ। ਹਾਲਾਂਕਿ ਸਰਕਾਰ ਮੁਤਾਬਕ ਇਹ ਸੀਟ ਹਾਦਸਿਆਂ ਦੇ ਕਾਰਨ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਬਦੀਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੁਰੱਖਿਆ ਦਾ ਦਾਇਰਾ ਵੱਧ ਸਕੇ। ਕੈਨੇਡਾ ਦੇ ਸਿਹਤ ਮੰਤਰੀ ਲਿਓਨਾ ਅਗਲੂਕਾਕ ਮੁਤਾਬਕ ਨਵੇਂ ਨਿਯਮਾਂ ਦਾ ਮਤਲਬ ਕੈਨੇਡਾ ਵਿਚ ਬੱਚਿਆਂ ਦੀ ਸੀਟ ਨੂੰ ਹੋਰ ਮਜ਼ਬੂਤ ਸੁਰੱਖਿਅਤ ਅਤੇ ਬਿਹਤਰੀਨ ਬਣਾਉਣਾ ਹੈ।

