Wednesday, 22 February 2012, 6:14 PM Toronto Time

ਮੀਡੀਆ ਨੂੰ ਸਨਸਨੀ ਫੈਲਾਉਣ ਤੋਂ ਬਚਣਾ ਚਾਹੀਦੈ : ਪ੍ਰਧਾਨ ਮੰਤਰੀ

1 Star2 Stars3 Stars4 Stars5 Stars (No Ratings Yet)
Loading ... Loading ...

ਨਵੀਂ ਦਿੱਲੀ, ਸਟਾਰ ਨਿਊਜ਼-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੀਡਆ ਦੀ ਆਜ਼ਾਦੀ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਅਤੇ ਨਾਲ ਹੀ ਉਸ ਨੂੰ ਸਨਸਨੀ ਫੈਲਾਉਣ ਤੋਂ ਬਚਣ ਨੂੰ ਕਿਹਾ ਹੈ। ਦਿੱਲੀ ‘ਚ ਇਕ ਸਮਾਰੋਹ ‘ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਜਦੋਂ ਤੋਂ ਅਸੀਂ ਆਜ਼ਾਦ ਹੋਏ ਹਾਂ ਉਦੋਂ ਤੋਂ ਮੀਡੀਆ ਦੀ ਭੂਮਿਕਾ ਅਤੇ ਉਸ ਦੇ ਕੰਮ ਦੇ ਢੰਗ ਦੀ ਇਸ ਦੇਸ਼ ‘ਚ ਚਰਚਾ ਹੁੰਦੀ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ‘ਚ ਇਸ ਗੱਲ ‘ਤੇ ਆਮ ਸਹਿਮਤੀ ਹੈ ਕਿ ਮੀਡੀਆ ‘ਤੇ ਕਿਸੇ ਤਰ੍ਹਾਂ ਦਾ ਬਾਹਰੀ ਕੰਟਰੋਲ ਨਹੀਂ ਲਗਾਇਆ ਜਾਣਾ ਚਾਹੀਦਾ। ਉਨ੍ਹਾਂ ਸਮਾਰੋਹ ‘ਚ ਕਿਹਾ ਕਿ ਮੀਡੀਆ ਨੂੰ ਸਨਸਨੀ ਫੈਲਾਉਣ ਤੋਂ ਬਚਣਾ ਚਾਹੀਦਾ ਹੈ। ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਦੇਸ਼ ਦੀ ਮੀਡਆ ਆਮ ਤੌਰ ‘ਤੇ ਸੁਤੰਤਰ ਅਤੇ ਜੀਵਤ ਹੈ। ਨਵੀਂ ਟੈਕਨਾਲੋਜੀ ਕਾਰਨ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੋਵਾਂ ਦੀ ਪਹੁੰਚ ਬਹੁਤ ਵੱਧ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੋਕਤੰਤਰ ਲਈ ਚੰਗੀ ਗੱਲ ਹੈ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਮੀਡੀਆ ਦੀ ਭੂਮਿਕਾ ਅਤੇ ਇਸ ਦੇ ਕੰਮ ਕਰ ਨਦੇ ਢੰਗ ‘ਤੇ ਚਰਚਾ ਹੁੰਦੀ ਰਹੀ ਹੈ।
ਮਨਮੋਹਨ ਨੇ ਕਿਹਾ ਕਿ ਅੱਜ ਇਹ ਆਮ ਸਹਿਮਤੀ ਹੈ ਕਿ ਮੀਡੀਆ ਉੱਪਰ ਕਿਸੇ ਤਰ੍ਹਾਂ ਦੇ ਬਾਹਰੀ ਕੰਟਰੋਲ ਨਹੀਂ ਲਗਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੀਡੀਆ ਦੇ ਪ੍ਰਤੀਨਿਧੀਆਂ ਨੂੰ ਮਿਲ ਜੁਲ ਕੇ ਅਜਿਹਾ ਰਸਤਾ ਕੱਢਣਾ ਚਾਹੀਦਾ ਹੈ ਜਿਸ ‘ਚ ਨਿਰਪੱਖ ਅਤੇ ਆਬਜੈਕਟੀਵਿਟੀ ਨੂੰ ਬੜ੍ਹਾਵਾ ਮਿਲੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਰਤੀ ਮੀਡੀਆ ਖੁਦ ਹੀ ਪੇਡ ਨਿਊਜ਼ ਦੀਆਂ ਬੁਰਾਈਆਂ ‘ਤੇ ਰੋਕ ਲਗਾਏਗੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!