ਚੋਣਾਂ ਤੋਂ ਬਾਅਦ ਪੇਸ਼ ਹੋਵੇਗਾ ਬਜਟ
On 2 January 2012 in ਇੰਡੀਆ, ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ, ਸਟਾਰ ਨਿਊਜ਼-ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸੋਮਵਾਰ ਨੂੰ ਕਿਹਾ ਕਿ ਆਮ ਬਜਟ ਇਸ ਵਾਰ ਪੰਜ ਸੂਬਿਆਂ ‘ਚ ਐਲਾਨੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਜਾਏਗਾ ਪਰ ਅਜੇ ਇਸਦੀ ਤਰੀਕ ਤੈਅ ਨਹੀਂ ਹੈ। ਮੁਖਰਜੀ ਨੇ ਸੋਮਵਾਰ ਨੂੰ ਦਿੱਲੀ ‘ਚ ਬਜਟ ਦੀ ਤਰੀਕ ਬਾਰੇ ਪੱਤਰਕਾਰਾਂ ਦੇ ਸਵਾਲ ‘ਚ ਕਿਹਾ ਕਿ ਅਸੀਂ ਅਜੇ ਤਰੀਕ ਤੈਅ ਨਹੀਂ ਕੀਤੀ ਹੈ। ਪਰ ਸੁਭਾਵਿਕ ਤੌਰ ‘ਤੇ ਇਹ ਚੋਣਾਂ ਤੋਂ ਬਾਅਦ ਹੀ ਹੋਵੇਗਾ।
ਉੱਤਰ ਪ੍ਰਦੇਸ਼, ਉਤਰਾਖੰਡ, ਮਣੀਪੁਰ, ਪੰਜਾਬ, ਗੋਆ ਆਦਿ ਪੰਜ ਸੂਬਿਆਂ ‘ਚ 30 ਜਨਵਰੀ ਤੋਂ ਤੋਂ 3 ਮਾਰਚ ਤੱਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਵਿੱਤ ਸਾਲ 2012-13 ਲਈ ਪੇਸ਼ ਹੋਣ ਵਾਲੇ ਬਜਟ ਦੀ ਤਰੀਕ ਨੂੰ ਪੁਨਰ ਨਿਰਧਾਰਤ ਕੀਤੇ ਜਾਣ ਦੀ ਸੰਭਾਵਨਾ ਹੈ।


