ਕ੍ਰਿਕਟ ਖਿਡਾਰੀ ਯੁਵਰਾਜ ਨੂੰ ਕੈਂਸਰ, ਅਮਰੀਕਾ ‘ਚ ਹੋ ਰਿਹੈ ਇਲਾਜ
February 6, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ, 6 ਫਰਵਰੀ (ਸਟਾਰ ਨਿਊਜ਼)- ਪਿਛਲੇ ਸਾਲ ਭਾਰਤ ਦੀ ਇਕ ਰੋਜ਼ਾ ਵਿਸ਼ਵ ਕ੍ਰਿਕਟ ਕੱਪ ਖਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਿਡਾਰੀ ਯੁਵਰਾਜ ਸਿੰਘ ਨੂੰ ਕੈਂਸਰ ਹੈ ਤੇ ਉਹ ਅਮਰੀਕਾ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਯੁਵਰਾਜ ਪਿਛਲੇ ਮਹੀਨੇ ਤੋਂ ਇਲਾਜ ਲਈ ਅਮਰੀਕਾ ‘ਚ ਹੈ। ਉਸ ਦੇ ਪਰਿਵਾਰ ਨੇ ਪਹਿਲਾਂ ਯੁਵਰਾਜ ਦੇ ਫੇਫੜਿਆਂ ‘ਚ ਟਿਊਮਰ [...]
ਜਥੇਦਾਰ ਨੰਦਗੜ੍ਹ ਵੱਲੋਂ ਸਮਾਜ ਸੁਧਾਰ ਮੁਹਿੰਮ ਚਲਾਉਣ ਦਾ ਐਲਾਨ – ਡੇਰਿਆਂ ‘ਤੇ ਜਾਣ ਵਾਲੇ ਆਗੂਆਂ ਖਿਲਾਫ ਕਾਰਵਾਈ ਦਾ ਫੈਸਲਾ
ਬਠਿੰਡਾ, 6 ਫਰਵਰੀ (ਸਟਾਰ ਨਿਊਜ਼)- ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਡੇਰਾ ਸਿਰਸਾ ਖਿਲਾਫ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਜ ਇਥੇ ਗੁਰਦੁਆਰਾ ਹਾਜੀ ਰਤਨ ਵਿੱਚ ਆਪਣੀ ਸਰਪ੍ਰਸਤੀ ਵਾਲੀ ਏਕਨੂਰ ਖਾਲਸਾ ਫੌਜ ਦੇ ਜਥੇਦਾਰ ਨੂੰ ਮਾਰਚ ਮਹੀਨੇ ਤੋਂ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ [...]
ਫੇਸ ਬਿਊਟੀ ਲਈ..
* ਲਾਲ ਚੰਦਨ ਪਾਊਡਰ ਨੂੰ ਥੋੜ੍ਹੇ ਜਿਹੇ ਗੁਲਾਬ ਜਲ ‘ਚ ਮਿਲਾ ਕੇ ਚਿਹਰੇ ‘ਤੇ ਲਗਾਉ। ਚੰਗੀ ਤਰ੍ਹਾਂ ਸੁੱਕ ਜਾਣ ਤੇ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਵੋ। * ਨਹਾਉਣ ਤੋਂ ਪਹਿਲਾਂ ਨਾਰੀਅਲ ਦੇ ਤੇਲ ਨਾਲ ਚਿਹਰਾ ਸਾਫ ਕਰੋ। ਇਸ ਨਾਲ ਚਿਹਰੇ ‘ਤੇ ਨਿਖਾਰ ਆ ਜਾਵੇਗਾ। * ਕਿਸ਼ਮਿਸ਼ ਦੇ 5-7 ਦਾਣਿਆਂ ਨੂੰ ਠੰਢੇ ਪਾਣੀ ਵਿੱਚ ਭਿਓਂ [...]
ਸੁੰਦਰਤਾ ਨਿਖਾਰਨ ਲਈ ਕੁਝ ਘਰੇਲੂ ਨੁਸਖੇ
* ਨਿੰਬੂ ਦੇ ਰਸ ਵਿੱਚ ਆਮਲੇ ਦਾ ਚੂਰਨ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਾਉਣ ਨਾਲ ਵਾਲ ਛੇਤੀ ਸਫੈਦ ਨਹੀਂ ਹੁੰਦੇ। ਰਾਤ ਨੂੰ ਆਮਲੇ ਦਾ ਚੂਰਨ ਭਿਉਂ ਦਿਉ। ਸਵੇਰੇ ਉਨ੍ਹਾਂ ਨੂੰ ਮਲ ਕੇ ਪਾਣੀ ਵਿੱਚੋਂ ਕੱਢ ਲਉ। ਪਾਣੀ ਵਿੱਚ ਇਕ ਦੋ ਕਾਗਜ਼ੀ ਨਿੰਬੂ ਨਿਚੋੜ ਦਿਉ। ਉਸ ਪਾਣੀ ਨਾਲ ਵਾਲ ਧੋ ਲਉ। * ਕੱਚੇ ਦੁੱਧ ਵਿੱਚ [...]
ਸਰਦੀਆਂ ‘ਚ ਇੰਝ ਕਰੋ ਮੇਕਅੱਪ
*ਸ਼ਿਆਰ ਫਾਊਂਡੇਸ਼ਨ ਲਗਾਓ। ਇਸ ਨਾਲ ਚਮੜੀ ਖੂਬਸੂਰਤ ਤੇ ਚਮਕਦਾਰ ਨਜ਼ਰ ਆਉਂਦੀ ਹੈ। *ਮਾਇਸਚਰਾਈਜ਼ਰ ਬੇਸ ਫਾਊਂਡੇਸ਼ਨ ਵੀ ਇਸ ਮੌਸਮ ‘ਚ ਚੰਗੇ ਰਹਿੰਦੇ ਹਨ। *ਹੈਵੀ ਪਾਊਡਰ ਜਾਂ ਕਾਂਪੈਕਟ ਲਗਾਉਣ ਤੋਂ ਬਚੋ। *ਸਭ ਤੋਂ ਪਹਿਲਾਂ ਚਿਹਰੇ ‘ਤੇ ਚੰਗੀ ਕਿਸਮ ਦਾ ਮਾਇਸਚਰਾਈਜ਼ਰ ਲਗਾਓ, ਫਿਰ ਫਾਊਂਡੇਸ਼ਨ ਲਗਾਓ। *ਹੁਣ ਅੱਖਾਂ ਤੇ ਬੁੱਲ੍ਹਾਂ ਦਾ ਮੇਕਅੱਪ ਕਰੋ।
ਯੂਰਪ ‘ਚ ਭਿਆਨਕ ਠੰਢ ਨਾਲ 250 ਮਰੇ
February 6, 2012 by admin
Filed under ਅੰਤਰਾਸ਼ਟਰੀ, ਵਿਸ਼ੇਸ਼ ਰਿਪੋਰਟ
ਕੀਵ, 5 ਫਰਵਰੀ (ਸਟਾਰ ਨਿਊਜ਼)- ਯੂਰਪ ‘ਚ ਜਾਰੀ ਭਿਆਨਕ ਠੰਢ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 250 ਹੋ ਗਈ ਹੈ। ਇੰਨਾ ਹੀ ਨਹੀਂ ਹਫਤੇ ਦੇ ਅਖੀਰ ‘ਚ ਠੰਢ ਦੇ ਇਸ ਕਹਿਰ ਦੇ ਹੋਰ ਤੇਜ਼ ਹੋ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਜ਼ਿਆਦਾਤਰ ਮੌਤਾਂ ਯੂਕਰੇਨ ਵਿੱਚ ਹੋਈਆਂ ਹਨ। ਯੂਕਰੇਨ ਦੇ ਐਮਰਜੈਂਸੀ ਮੰਤਰਾਲੇ [...]
ਤਾਲਿਬਾਨ ਵਲੋਂ ਅਮਰੀਕਾ ਨਾਲ ਸ਼ਾਂਤੀ ਵਾਰਤਾ ਦੀ ਇੱਛਾ ਪ੍ਰਗਟ- ਭਗੌੜੇ ਮੁੱਲਾ ਉਮਰ ਨੇ ਓਬਾਮਾ ਨੂੰ ਚਿੱਠੀ ਲਿਖੀ
ਵਾਸ਼ਿੰਗਟਨ, 5 ਫਰਵਰੀ (ਸਟਾਰ ਨਿਊਜ਼)- ਤਾਲਿਬਾਨੀ ਆਗੂ ਮੁੱਲਾ ਉਮਰ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਕ ਚਿੱਠੀ ਭੇਜੀ ਹੈ, ਜਿਸ ਵਿੱਚ ਸ਼ਾਂਤੀ ਵਾਰਤਾ ਸ਼ੁਰੂ ਕਰਨ ਲਈ ਇੱਛਾ ਪ੍ਰਗਟ ਕੀਤੀ ਗਈ ਹੈ। ਬਿਨਾਂ ਦਸਖਤਾਂ ਤੋਂ ਭੇਜੀ ਇਸ ਚਿੱਠੀ ਵਿੱਚ ਮੁੱਲਾ ਉਮਾਰ ਨੇ ਓਬਾਮਾ ਤੋਂ ਪਹਿਲਕਦਮੀ ਵਜੋਂ ਗੁਆਟਾਨਾਮੇ ਜੇਲ ਵਿੱਚ ਸੀਨੀਅਰ ਅਫਗਾਨ ਲੜਾਕੂ ਲੀਡਰਾਂ ਦੀ ਰਿਹਾਈ [...]
ਉਪ ਚੋਣਾਂ ‘ਤੇ ਰੋਕ ਲਈ ਇਮਰਾਨ ਖਾਨ ਜਾ ਪੁੱਜੇ ਅਦਾਲਤ
ਇਸਲਾਮਾਬਾਦ, 5 ਫਰਵਰੀ (ਸਟਾਰ ਨਿਊਜ਼)- ਪਾਕਿਸਤਾਨ ਦੀ ਰਾਜਨੀਤਕ ਪਾਰਟੀ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ 25 ਫਰਵਰੀ ਨੂੰ ਪ੍ਰਸਤਾਵਤ ਉਪ ਚੋਣ ‘ਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਖਾਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਵਲੋਂ ਨਵੀਂ ਵੋਟਰ ਸੂਚੀ ਜਾਰੀ ਕਰਨ ਤੱਕ ਚੋਣ ਨਹੀਂ ਕਰਵਾਈ ਜਾਣੀ ਚਾਹੀਦੀ। ਕੱਲ੍ਹ ਦਾਇਰ ਪਟੀਸ਼ਨ [...]
ਵਿਕੀਲੀਕਸ ਦੇ ਮੁਖਬਰ ਦਾ ਕੋਰਟ ਮਾਰਸ਼ਲ
ਹੈਗਸਰਟਾਊਨ (ਮੈਰੀਲੈਂਡ), 5 ਫਰਵਰੀ (ਸਟਾਰ ਨਿਊਜ਼)- ਸਵੀਡਿਸ਼ ਵੈਬਸਾਈਟ ਵਿਕੀਲੀਕਸ ਨੂੰ ਅਮਰੀਕਾ ਦੀਆਂ ਖੁਫੀਆ ਸੂਚਨਾਵਾਂ ਦੇਣ ਵਾਲੇ ਅਮਰੀਕੀ ਫੌਜ ਦੇ ਮੈਂਬਰ ਬ੍ਰੇਡਲੇ ਮੇਨਿੰਗ ਦਾ ਕੋਰਟ ਮਾਰਸ਼ਲ ਹੋਵੇਗਾ। ਫੌਜ ਦੇ ਇੱਕ ਅਧਿਕਾਰੀ ਨੇ ਇਰਾਕ ਵਿੱਚ ਖੁਫੀਆ ਵਿਸ਼ਲੇਸ਼ਕ ਦੇ ਤੌਰ ‘ਤੇ ਕੰਮ ਕਰਨ ਦਾ ਆਦੇਸ਼ ਦਿੱਤਾ ਹੈ। ਉਸ ‘ਤੇ ਖੁਫੀਆ ਕੇਬਲ ਵਿਕੀਲੀਕਸ ਨੂੰ ਸੌਂਪਣ ਦਾ ਦੋਸ਼ ਹੈ। ਫੌਜ [...]
ਪਾਕਿਸਤਾਨ ਵਿੱਚ ਮੰਦਰ ਦੀ ਜਗ੍ਹਾ ਤੋਂ ਝਗੜਾ, ਦੋ ਹਿੰਦੂ ਜ਼ਖਮੀ- ਮੁਸਲਿਮ ਵਪਾਰੀਆਂ ਨੇ ਦੁਕਾਨਾਂ ਵਧਾ ਕੇ ਕੀਤਾ ਸੀ ਕਬਜ਼ਾ
ਇਸਲਾਮਾਬਾਦ, 5 ਫਰਵਰੀ (ਸਟਾਰ ਨਿਊਜ਼)- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿੱਚ ਮੰਦਰ ਦੀ ਜਗ੍ਹਾ ਬਾਰੇ ਹੋਏ ਝਗੜੇ ਦੌਰਾਨ ਵਪਾਰੀਆਂ ਵਲੋਂ ਚਲਾਈ ਗੋਲੀ ਕਾਰਨ ਦੋ ਹਿੰਦੂ ਜ਼ਖਮੀ ਹੋ ਗਏ। ‘ਦ ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਸਿੰਧ ਦੇ ਉਮਰਕੋਟ ਕਸਬੇ ਵਿੱਚ ਆਖਾਰੋ ਮੰਦਰ ਦੀ ਜਗ੍ਹਾ ‘ਤੇ ਦੋ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਵਧਾ ਕੇ ਕਬਜ਼ਾ ਕਰ ਲਿਆ, ਜਿਸ [...]
