ਗਰੀਬਾਂ ਨੂੰ ਜੇ ਗਰੀਬ ਨਹੀਂ ਸਮਝਦੇ ਤਾਂ ਗੋਲੀ ਮਾਰ ਦਿਓ
March 22, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ,22ਮਾਰਚ(ਸਟਾਰ ਨਿਊਜ਼) ਸ਼ਹਿਰਾਂ ਵਿਚ 28.65 ਅਤੇ ਪਿੰਡਾਂ ਵਿਚ 22.42 ਰੁਪਏ ਤੋਂ ਵੱਧ ਕਮਾਉਣ ਵਾਲਿਆਂ ਨੂੰ ਗਰੀਬੀ ਦੀ ਰੇਖਾ ਤੋਂ ਉਪਰ ਮੰਨਣ ਦੇ ਯੋਜਨਾ ਕਮਿਸ਼ਨ ਦੇ ਨਵੇਂ ਪੈਮਾਨਿਆਂ ਦੀ ਬੁੱਧਵਾਰ ਵਿਰੋਧੀ ਧਿਰ ਨਾਲ ਸਰਕਾਰ ਦੀਆਂ ਸਹਿਯੋਗੀ ਪਾਰਟੀਆਂ ਨੇ ਤਿੱਖੀ ਆਲੋਚਨਾ ਕੀਤੀ ਅਤੇ ਹਾਊਸ ਵਿਚ ਸਰਕਾਰ ਨੂੰ ਇਸ ਸੰਬੰਧੀ ਬਿਆਨ ਦੇਣ ਲਈ ਕਿਹਾ। ਵਿਰੋਧੀ ਧਿਰ ਨੇ [...]
ਕਲਰਾਜ ਮਿਸ਼ਰ ਨੇ ਰਾਜ ਸਭਾ ਦੀ ਮੈਂਬਰੀ ਛੱਡੀ
ਲਖਨਊ,22ਮਾਰਚ(ਸਟਾਰ ਨਿਊਜ਼) – ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਅਤੇ ਹੁਣੇ ਜਿਹੇ ਲਖਨਊ ਪੂਰਬੀ ਸੀਟ ਤੋਂ ਜਿੱਤੇ ਕਲਰਾਜ ਮਿਸ਼ਰ ਨੇ ਬੁੱਧਵਾਰ ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਸੈਂਬਲੀ ਸੀਟ ਜਿੱਤਣ ਪਿਛੋਂ ਉਨ੍ਹਾਂ ਰਾਜ ਸਭਾ ਦੀ ਮੈਂਬਰੀ ਛੱਡੀ। ਤਿੰਨ ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ [...]
ਯੇਦੀਯੁਰੱਪਾ ਮੁੜ ਬਣਨਗੇ ਮੁਖ ਮੰਤਰੀ
ਨਵੀਂ ਦਿੱਲੀ,22ਮਾਰਚ(ਸਟਾਰ ਨਿਊਜ਼)-ਬਗਾਵਤ ‘ਤੇ ਉਤਰੇ ਭਾਜਪਾ ਨੇਤਾ ਬੀ. ਐੱਸ. ਯੇਦੀਯੁਰੱਪਾ ਦਾ ਕਰਨਾਟਕ ਦਾ ਮੁੜ ਤੋਂ ਮੁਖ ਮੰਤਰੀ ਬਣਨਾ ਤੈਅ ਲੱਗਦਾ ਹੈ। ਭਾਜਪਾ ਦੇ ਵਧੇਰੇ ਨੇਤਾ ਹੁਣ ਯੇਦੀਯੁਰੱਪਾ ਨੂੰ ਮੁਖ ਮੰਤਰੀ ਦੀ ਕੁਰਸੀ ਸੌਂਪਣ ਲਈ ਤਿਆਰ ਹੋ ਗਏ ਹਨ। ਯੇਦੀਯੁਰੱਪਾ ਨੇ 70 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਹੈ। ਸੂਚਨਾ ਮੁਤਾਬਕ ਯੇਦੀਯੁਰੱਪਾ ਨੇ ਬਗਾਵਤੀ ਰੁਖ਼ [...]
ਕਲਮਾਡੀ ਅਸਤੀਫਾ ਦੇਵੇ ਜਾਂ ਕਾਰਵਾਈ ਲਈ ਤਿਆਰ ਰਹੇ:ਹਾਈ ਕੋਰਟ
ਨਵੀਂ ਦਿੱਲੀ,22ਮਾਰਚ(ਸਟਾਰ ਨਿਊਜ਼)-ਰਾਸ਼ਟਰਮੰਡਲ ਖੇਡਾਂ ਬਾਰੇ ਮੇਜ਼ਬਾਨੀ ਕਮੇਟੀ ਦੇ ਮੁਖੀ ਸੁਰੇਸ਼ ਕਲਮਾਡੀ ਨੂੰ ਅੱਜ ਦਿੱਲੀ ਹਾਈ ਕੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨਗੀ ਛੱਡ ਦੇਣ ਨਹੀਂ ਤਾਂ ਅਦਾਲਤ ਉਨ੍ਹਾਂ ਖਿਲਾਫ ਕਾਰਵਾਈ ਕਰੇਗੀ। ਰਾਸ਼ਟਰਮੰਡਲ ਖੇਡ ਘਪਲਿਆਂ ਵਿਚ ਫਸੇ ਕਲਮਾਡੀ ਨੂੰ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਏ.ਕੇ. ਸੀਕਰੀ ਦੇ ਬੈਂਚ ਨੇ ਇਹ [...]
ਬਾਬਾ ਰਾਮਦੇਵ ‘ਤੇ 5 ਕਰੋੜ ਦੀ ਟੈਕਸ ਚੋਰੀ ਦਾ ਦੋਸ਼
March 22, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
22ਮਾਰਚ(ਸਟਾਰ ਨਿਊਜ਼)-ਬਾਬਾ ਰਾਮਦੇਵ ਕਾਲੇ ਧਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਦੇ ਆ ਰਹੇ ਹਨ ਪਰ ਹੁਣ ਉਹ ਖੁਦ ਹੀ ਟੈਕਸ ਚੋਰੀ ਦੇ ਮਾਮਲੇ ਵਿਚ ਫਸਦੇ ਹੋਏ ਨਜ਼ਰ ਆ ਰਹੇ ਹਨ। ‘ਤਹਿਲਕਾ’ ਰਸਾਲੇ ਨੇ ਰਾਮਦੇਵ ਦੀਆਂ ਟਰੱਸਟਾਂ ਦੇ ਕੰਮ-ਕਾਜ ਬਾਰੇ ਇਕ ਰਿਪੋਰਟ ਛਾਪ ਕੇ ਇਸਦਾ ਖੁਲਾਸਾ ਕੀਤਾ ਹੈ। ਤਹਿਲਕਾ ਨੇ ਇਸ ਰਿਪੋਰਟ ਵਿਚ ਬਾਬਾ ਰਾਮਦੇਵ [...]
ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ‘ਤੇ ਜ਼ੋਰ
March 22, 2012 by admin
Filed under ਪੰਜਾਬ, ਵਿਸ਼ੇਸ਼ ਰਿਪੋਰਟ
ਚੰਡੀਗੜ੍ਹ,22ਮਾਰਚ(ਸਟਾਰ ਨਿਊਜ਼) ਪੰਜਾਬ ਦੇ ਰਾਜਪਾਲ ਸ਼ਿਵ ਰਾਜ ਵੀ. ਪਾਟਿਲ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਵਿਅਕਤੀਆਂ ਦੇ ਦਰਦ ਨੂੰ ਹਿੱਸਾ ਬਣਾਇਆ। ਰਾਜਪਾਲ ਨੇ 14 ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੇ ਰਾਜਨੀਤਕ ਏਜੰਡੇ ਨੂੰ ਵਿਧਾਇਕਾਂ ਤੇ ਲੋਕਾਂ ਦੇ ਸਾਹਮਣੇ ਰਖਦਿਆਂ ਕਿਹਾ ਕਿ ‘84 ਦੇ ਸਿੱਖ [...]
ਅਮਰਿੰਦਰ ਖਿਲਾਫ ਕਾਂਗਰਸ ‘ਚ ਬਗਾਵਤ ਹੋਰ ਗਰਮਾਈ
ਚੰਡੀਗੜ੍ਹ,22ਮਾਰਚ(ਸਟਾਰ ਨਿਊਜ਼)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਾਰਟੀ ‘ਚ ਬਗਾਵਤ ਹੋਰ ਜ਼ੋਰ ਫੜ ਗਈ ਹੈ। ਜਿਥੇ ਬੀਤੇ ਦਿਨ ਤਿੰਨ ਸਾਬਕਾ ਵਿਧਾਇਕਾਂ ਨੇ ਅਮਰਿੰਦਰ ‘ਤੇ ਸਵਾਲ ਉਠਾਏ ਸਨ। ਉਥੇ ਹੁਣ ਕਾਂਗਰਸ ਦੀ ਮੀਡੀਆ ਕਮੇਟੀ ਦੇ ਵਾਈਸ ਉਪ ਚੇਅਰਮੈਨ ਰਾਮਪਾਲ ਢੈਪਈ, ਪਬਲੀਸਿਟੀ ਕਮੇਟੀ ਦੇ ਉਪ ਚੇਅਰਮੈਨ ਰਾਜਪਾਲ ਸਿੰਘ, ਫਲੈਗਸ਼ਿਪ ਮਾਨੀਟਰਿੰਗ ਕਮੇਟੀ ਦੇ ਉਪ ਚੇਅਰਮੈਨ [...]
ਸੋਨੀਆ ਗਾਂਧੀ, ਪ੍ਰਧਾਨ ਮੰਤਰੀ 29 ਰੁਪਏ ਰੋਜ਼ਾਨਾ ਖਰਚ ਕੇ ਇਕ ਹਫ਼ਤਾ ਵੀ ਬਿਤਾ ਕੇ ਵਿਖਾਉਣ
March 22, 2012 by admin
Filed under ਪੰਜਾਬ, ਵਿਸ਼ੇਸ਼ ਰਿਪੋਰਟ
ਅੰਮ੍ਰਿਤਸਰ,22ਮਾਰਚ(ਸਟਾਰ ਨਿਊਜ਼)- ਪੰਜਾਬ ਦੇ ਮਾਲ ਤੇ ਮੁੜ-ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਪ੍ਰਧਾਨ ਯੂਥ ਅਕਾਲੀ ਦਲ ਨੇ ਕੇਂਦਰ ਸਰਕਾਰ ਦੇ ਯੋਜਨਾ ਕਮਿਸ਼ਨ ਵਲੋਂ ਪਿੰਡਾਂ ਵਿਚ 26 ਰੁਪਏ ਤੇ ਸ਼ਹਿਰਾਂ ਵਿਚ 29 ਰੁਪਏ ਰੋਜ਼ਾਨਾ ਕਮਾਉਣ ਵਾਲਿਆਂ ਨੂੰ ਅਮੀਰ ਮੰਨੇ ਜਾਣ ਦੇ ਅੰਕੜਿਆਂ ਨੂੰ ਮੂਲੋਂ ਰੱਦ ਕਰਦਿਆਂ ਇਸ ਨੂੰ ਗ਼ਰੀਬਾਂ ਤੇ ਗੁਰਬਤ [...]
ਰਾਜੋਆਣਾ ਦੀ ਫਾਂਸੀ ‘ਤੇ ਰੋਕ ਲਈ ਪਟੀਸ਼ਨ ਉੱਤੇ ਸੁਣਵਾਈ ਅੱਜ
ਚੰਡੀਗੜ੍ਹ,22ਮਾਰਚ(ਸਟਾਰ ਨਿਊਜ਼)-ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਹੁਕਮਾਂ ‘ਤੇ ਰੋਕ ਲਾਉਣ ਲਈ ਦਾਖ਼ਲ ਪਟੀਸ਼ਨ ‘ਤੇ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਮਹੇਸ਼ ਗਰੋਵਰ ਦੇ ਬੈਂਚ ਅੱਗੇ ਅੱਜ ਹੋਈ। ਬੈਂਚ ਨੇ ਸੁਣਵਾਈ ਲਈ ਮਾਮਲਾ ਦੂਜੇ ਬੈਂਚ ਕੋਲ ਭੇਜ ਦਿੱਤਾ ਹੈ ਅਤੇ ਹੁਣ ਇਹ [...]
ਕੈਪਟਨ ਦਾ ਫਾਈਵਸਟਾਰ ਕਲਚਰ ਲੈ ਬੈਠਾ ਕਾਂਗਰਸ ਨੂੰ
March 22, 2012 by admin
Filed under ਪੰਜਾਬ, ਵਿਸ਼ੇਸ਼ ਰਿਪੋਰਟ
ਜਲੰਧਰ, 22ਮਾਰਚ(ਸਟਾਰ ਨਿਊਜ਼)- ਪੰਜਾਬ ‘ਚ ਕਾਂਗਰਸ ਦੀ ਹਾਰ ਪਿੱਛੋਂ ਆਪਣੇ ਹੀ ਘਰ ‘ਚ ਵਿਰੋਧ ਦਾ ਸ਼ਿਕਾਰ ਹੋ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪੰਜਾਬ ਤੋਂ ਕਾਂਗਰਸ ਦੇ ਰਾਜ ਸਭਾ ਦੇ ਮੈਂਬਰ ਅਸ਼ਵਨੀ ਕੁਮਾਰ ਦੇ ਕੈਪਟਨ ਦੀ ਛੁੱਟੀ ਨਾਲ ਸੰਬੰਧਤ ਬਿਆਨ ਪਿੱਛੋਂ ਹੁਣ ਮੁੜ ਤੋਂ ਕਾਂਗਰਸੀ ਹਲਕਿਆਂ ‘ਚ ਕੈਪਟਨ ਦਾ ਵਿਰੋਧ [...]
