Friday, September 3, 2010

ਅਟਵਾਲ ਨੇ ਜਿੱਤਿਆ ਪੀ ਜੀ ਏ ਟੂਰਨਾਮੈਂਟ

August 24, 2010 by editor  
Filed under ਕੈਨੇਡਾ

ਸਟਾਰ ਨਿਊਜ, ਅਬਨਾਸ਼ ਨਿੱਜਰ਼:- ਲੰਘੇ ਐਤਵਾਰ ਭਾਰਤ ਦੇ ਅਰਜੁਨ ਅਟਵਾਲ ਨੇ ਅਮਰੀਕਾ ਵਿੱਚ ਪਹਿਲੇ ਸਟਰੋਕ ਵਿੱਚ ਵਿਨਡੈਂ੍ਹਮ ਚੈਮਪੀਅਨਸਿ਼ਪ ਜਿੱਤ ਲਈ ਹੈ। ਅਮਰੀਕਾ ਦੇ ਅਰਲੈਂਡੋ ਸੂਬੇ ਦੇ ਰਹਿਣ ਵਾਲੇ ਅਰਜੁਨ ਅਟਵਾਲ ਪਿਛਲੇ 24 ਸਾਲਾਂ ਵਿੱਚ ਪਹਿਲੇ ਭਾਰਤੀ ਬਣ ਗਏ ਹਨ ਜਿਨ੍ਹਾਂ ਇਹ ਗੌਲਫ ਦਾ ਟੂਰਨਾਮੈਂਟ ਜਿੱਤਿਆ ਹੈ ਉਨ੍ਹਾਂ ਨੂੰ ਇਸ ਲਈ $918,000 ਮਿਲੇ ਹਨ। ਅਟਵਾਲ ਪਹਿਲੇ [...]

ਵਿੱਕੀ ਢਿੱਲੋਂ ਵਲੋਂ ਆਪਣੇ ਦਫ਼ਤਰ ਦਾ ਉਦਘਾਟਨ

August 24, 2010 by editor  
Filed under ਕੈਨੇਡਾ

ਸਟਾਰ ਨਿਊਜ਼:- ਵਾਰਡ 9 ਅਤੇ 10 ਤੋਂ ਸਿਟੀ ਕਾਊਂਸਲਰ ਵਿੱਕੀ ਢਿੱਲੋਂ ਵਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਲੰਘੇ ਐਤਵਾਰ 12 ਆਟੋਮੈਟਿਕ ਰੋਡ ਦੇ ਯੂਨਿਟ 3ਏ ਵਿੱਚ ਕਰ ਦਿੱਤਾ ਗਿਆ ਹੈ। ਵਿੱਕੀ ਢਿੱਲੋਂ ਦੂਜੀ ਟਰਮ ਲਈ ਵਾਰਡ 9 ਅਤੇ 10 ਤੋਂ ਚੋਣ ਮਦਾਨ ਵਿੱਚ ਹਨ। ਉਘਾਟਨੀ ਸਮਾਰੋਹ ਵਿੱਚ ਵਿੱਕੀ ਦੇ ਸਮਰਥਕਾਂ ਦਾ ਸਾਰਾ ਦਿਨ ਤਾਂਤਾ ਲੱਗਾ [...]

ਪੀਐਮਐਚ ਵਿਚ ਸੁਧਾਰ ਦੇ ਲਈ ਯੋਜਨਾ ਤਿਆਰ

August 24, 2010 by editor  
Filed under ਕੈਨੇਡਾ

ਉਟੈਰੀਉ, ਪੰਜਾਬ ਸਟਾਰ-ਉਟੈਰੀਉਂ ਦਾ ਹੈਲਥ ਮੰਤਰਾਲੇ ਪੀਲ ਮੈਮੋਰੀਅਲ ਹਸਪਤਾਲ ਵਿਚ ਦੁਬਾਰਾ ਤੋਂ ਵਿਕਾਸ ਦੇ ਲਈ ਪੂਰੀ ਯੋਜਨਾ ਤਿਆਰ ਕਰ ਚੁੱਕਿਆ ਹੈ ਅਤੇ ਅਗਲੇ ਪੜਾਅ ਵਿਚ ਵਿਚਾਰਿਆ ਜਾਵੇਗਾ ਕਿ ਇਸ ਉਤੇ ਕੰਮ ਕਦੋਂ ਸ਼ੁਰੂ ਕੀਤਾ ਜਾਵੇ। ਵਿਲੀਅਮ ਉਸਲਰ ਹੈਲਥ ਸਿਸਟਮ ਦੇ ਸੀਈਉ ਮੈਟ ਐਂਡਰਸਨ ਦੇ ਅਨੁਸਾਰ ਸੰਗਠਨ ਇਸ ਸਬੰਧ ਵਿਚ ਇੱਕ ਸਮਝੌਤੇ ਉਤੇ ਪਹੁੰਚ ਗਿਆ ਹੈ [...]

ਕੈਨੇਡੀਅਨ ਸਿੱਖ ਸੰਗਠਨ ਵੱਲੋਂ ਪ੍ਰਚਾਰ ਮੁਹਿੰਮ ਸ਼ੁਰੂ

August 24, 2010 by editor  
Filed under ਕੈਨੇਡਾ

ਟੋਰਾਂਟੋ, ਪੰਜਾਬ ਸਟਾਰ-ਦੁਨੀਆਂ ਵਿਚ ਅੱਤਵਾਦੀ, ਵੱਖਵਾਦੀ ਅਤੇ ਕੱਟੜ ਹੋਣ ਦੀ ਪਹਿਚਾਣ ਨੂੰ ਤੋੜਣ ਦੇ ਲਈ ਕੈਨੇਡੀਅਨ ਸਿੱਖਾਂ ਨੇ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਹੈ। ਇਸ ਸੰਗਠਨ ਨੇ ਸਿੱਖਾਂ ਦੀ ਪਹਿਚਾਣ ਨੂੰ ਬਦਲਣ ਦੇ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਅਤੇ ਉਸਨੂੰ ਵੱਖ-ਵੱਖ ਸੰਗਠਨਾਂ ਦਾ ਸਮਰੱਥਨ ਵੀ ਮਿਲ ਰਿਹਾ ਹੈ। ਇਸ ਬਾਰੇ ਵਿਚ ਸਰਦਾਰ ਮਨੋਹਰ ਸਿੰਘ [...]

ਕੈਨੇਡੀਅਨ ਪਾਕਿਸਤਾਨ ਦੀ ਵਧੇਰੇ ਸਹਾਇਤਾ ਕਰਨ-ਸਰਕਾਰ

August 24, 2010 by editor  
Filed under ਕੈਨੇਡਾ

ਪੰਜਾਬ ਸਟਾਰ-ਹਾਰਪਰ ਸਰਕਾਰ ਨੇ ਕੈਨੇਡੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਜਿੱਥੇ ਹੜ੍ਹਾਂ ਦੀ ਭਾਰੀ ਮਾਰ ਪਈ ਹੋਈ ਹੈ ਦੀ ਵੱਧ ਤੋਂ ਵੱਧ ਸਹਾਇਤਾ ਕਰਨ। ਸਰਕਾਰ ਦੀ ਇਹ ਅਪੀਲ ਸਰਕਾਰ ਦੇ ਉਸ ਐਲਾਨ ਕਿ ਉਹ ਕੈਨੇਡੀਅਨ ਨਾਗਰਿਕਾਂ ਵੱਲੋਂ ਦਿੱਤੇ ਗਏ ਹਰ ਡਾਲਰ ਦੇ ਬਰਾਬਰ ਦਾ ਹਿੱਸਾ ਦੇਵੇਗੀ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। [...]

ਬਹੁਤੇ ਕੈਨੇਡੀਅਨ ਸਿਹਤ ਢਾਂਚੇ ਨੂੰ ਲੈ ਕੇ ਫਿਕਰਮੰਦ-ਰਿਪੋਰਟ

August 24, 2010 by editor  
Filed under ਕੈਨੇਡਾ

ਪੰਜਾਬ ਸਟਾਰ-ਕੈਨੇਡੀਅਨ ਮੇਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਰਿਪੋਰਟ ਕਾਰਡ ਵਿੱਚ ਕਿਹਾ ਗਿਆ ਹੈ ਕਿ ਬਹੁਤੇ ਕੈਨੇਡੀਅਨ ਭਵਿੱਖ ਵਿੱਚ ਕੈਨੇਡੀਅਨ ਸਿਹਤ ਸੇਵਾਵਾਂ ਨੂੰ ਲੈ ਕੇ ਫਿਕਰਮੰਦ ਦੱਸੇ ਜਾਂਦੇ ਹਨ। ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ 80 ਫੀਸਦੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਆਉਂਦੇ ਦੋ ਤੋਂ ਤਿੰਨ ਸਾਲ ਵਿੱਚ ਕੈਨੇਡਾ ਵਿੱਚ ਸਿਹਤ ਸੇਵਾਵਾਂ ਦਾ ਮੰਦਾ ਹਾਲ ਹੋ [...]

ਲਿਬਰਲਾਂ ਨੂੰ ਐੱਚ.ਐੱਸ.ਟੀ ਦੀ ਚਿੰਤਾ ਹੋਣੀ ਚਾਹੀਦੀ ਹੈ-ਐੱਨ.ਡੀ.ਪੀ

August 24, 2010 by editor  
Filed under ਕੈਨੇਡਾ

ਪੰਜਾਬ ਸਟਾਰ-ਵਿਰੋਧੀ ਅਲੋਚਕਾਂ ਦਾ ਕਹਿਣਾ ਹੈ ਕਿ ਐੱਚ.ਐੱਸ.ਟੀ ਨੇ ਆਮ ਗਾਹਕਾਂ ਦੀ ਜੇਬ ਤੇ ਵੱਡਾ ਬੋਝ ਪਾਇਆ ਹੈ ਜਿਸ ਦੀ ਚਿੰਤਾ ਉਨਟਾਰੀਓ ਦੀ ਲਿਬਰਲ ਸਰਕਾਰ ਨੂੰ ਹੋਣੀ ਚਾਹੀਦੀ ਹੈ। ਐੱਨ.ਡੀ.ਪੀ ਦੀ ਨੇਤਾ ਐਂਡਰੇ ਹੌਰਵਾਥ ਦਾ ਕਹਿਣਾ ਹੈ ਕਿ ਇਸ ਟੈਕਸ ਨੂੰ ਲੈ ਕੇ ਜਿਸ ਤਰ੍ਹਾਂ ਦੀ ਭਵਿੱਖਬਾਣੀ ਲਿਬਰਲਾਂ ਨੇ ਕੀਤੀ ਸੀ ਸੱਚਾਈ ਉਸ ਤੋਂ ਕਿਤੇ [...]

ਉਨਟਾਰੀਓ ਸਿਰ 212 ਬਿਲੀਅਨ ਡਾਲਰ ਦਾ ਕਰਜ਼

August 24, 2010 by editor  
Filed under ਕੈਨੇਡਾ

ਪੰਜਾਬ ਸਟਾਰ-ਉਨਟਾਰੀਓ ਦੀ ਲਿਬਰਲ ਸਰਕਾਰ ਦਾ ਸੰਨ 2009-10 ਦਾ ਬੱਜਟ ਘਾਟਾ 19.3 ਬਿਲੀਅਨ ਡਾਲਰ ਰਿਹਾ ਹੈ ਜਿਸ ਨਾਲ਼ ਉਨਟਾਰੀਓ ਸਿਰ ਕੁੱਲ ਕਰਜ਼ਾ 200 ਬਿਲੀਅਨ ਡਾਲਰ ਤੋਂ ਟੱਪ ਗਿਆ ਹੈ। ਸੋਮਵਾਰ ਨੂੰ ਪਬਲਿਕ ਅਕਾਊਂਟਸ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਦੱਸਿਆ ਗਿਆ ਹੈ ਕਿ ਬੱਜਟ ਘਾਟਾ ਮਾਰਚ ਵਿੱਚ ਲਾਏ ਗਏ ਅੰਦਾਜ਼ੇ ਤੋਂ 2 ਬਿਲੀਅਨ ਡਾਲਰ ਘੱਟ [...]

ਢੁੱਡੀਕਿਆਂ ਵਾਲਿਓ 28 ਅਗਸਤ ਨੂੰ ਐਲਡਰਾਡੋ ਪਾਰਕ ‘ਚ ਮਿਲਦੇ ਹਾਂ

August 24, 2010 by editor  
Filed under ਕੈਨੇਡਾ

ਢੁੱਡੀਕੇ ਨਗਰ ਨਿਵਾਸੀਆਂ ਅਤੇ ਇਸ ਇਤਿਹਾਸਕ ਨਗਰ ਨਾਲ਼ ਸਬੰਧਤ ਸਕੇ ਸਬੰਧੀਆਂ ਦੀ ਸਲਾਨਾ ਪਿੱਕਨਿੱਕ ਬਰੈਂਪਟਨ ਦੇ ਐਲਡਰਾਡੋ ਪਾਰਕ ਦੇ ਏਰੀਆ ਨੰਬਰ 4 ਵਿੱਚ 28 ਅਗਸਤ ਨੂੰ ਸਵੇਰੇ 10 ਵਜ੍ਹੇ ਤੋਂ ਸ਼ਾਮ 7 ਵਜ੍ਹੇ ਤੱਕ ਹੋ ਰਹੀ ਹੈ ਜਿੱਥੇ:ਗੱਲ ਚੱਲਣੀ ਬਾਬੇ ਬੋਹੜਾਂ ਦੀ। ਮੱਦੋਕੇ, ਦੌਧਰ, ਚੂਹੜਚੱਕ, ਜਿੱਤਵਾਲ, ਝੰਡੇਆਣੇ ਦੇ ਮੋੜਾਂ ਦੀ।26 ਜਨਵਰੀ, ਸਾਉਣ ਦੇ ਮੇਲੇ ਦੀ। [...]

ਜੋਅ ਪੈਂਟਲੋਨੀ ਨੇ ਲਹਿਰਾਇਆ ਤਿਰੰਗਾ

August 18, 2010 by editor  
Filed under ਕੈਨੇਡਾ

ਪੰਜਾਬ ਸਟਾਰ-ਟੋਰਾਂਟੋ ਦੇ ਡਿਪਟੀ ਮੇਅਰ ਜੋਅ ਪੈਂਟਲੋਨੀ ਨੇ ਲੰਘੇ ਐਤਵਾਰ ਭਾਰਤ ਦੇ ਅਜ਼ਾਦੀ ਦਿਵਸ ਮੌਕੇ ਬਰੈਂਪਟਨ ਦੇ ਜੈਪੁਰ-ਗੋਰ ਪਲਾਜ਼ਾ ਜੋ ਕਿ ਕਿਊਨ ਸਟਰੀਟ ਅਤੇ ਗੋਰ ਰੋਡ ਤੇ ਸਥਿਤ ਹੈ ਵਿਖੇ 15 ਅਗਸਤ ਨੂੰ ਅਜ਼ਾਦੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜੋਅ ਪੈਂਟਲੋਨੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਭਾਰੀ ਗਿਣਤੀ [...]

Next Page »