Punjab Star » ਸੰਪਾਦਕੀ

ਨਸ਼ਿਆਂ ਵਿੱਚ ਗਰਕ ਰਹੀ ਪੰਜਾਬ ਦੀ ਜਵਾਨੀ
-ਅਵਤਾਰ ਸਿੰਘ ਬਿਲਿੰਗ

ਨਸ਼ਿਆਂ ਦੀ ਬੀਮਾਰੀ ਦੇ ਕਾਰਨ ਬੇਸ਼ੱਕ ਕਈ ਹਨ, ਪਰ ਜੇ ਇੱਕੋ ਪ੍ਰਮੁੱਖ ਕਾਰਨ ਮਿੱਥਣਾ ਹੋਵੇ ਤਾਂ ਨਵੇਂ ਉਠੇ ਗੱਭਰੂਆਂ ਵਿੱਚ ਫੈਲੀ ਬੇਰੁਜ਼ਗਾਰੀ ਤੇ ਮਨਾਂ ਵਿਚਲੀ ਘੋਰ ਨਿਰਾਸ਼ਾ ਹੈ। ਅਸੀਂ ਉਨ੍ਹਾਂ ਨੂੰ ਸਕੂਲੋਂ-ਕਾਲਜੋਂ ਨਿਕਲਦਿਆਂ ਨੂੰ ਕੰਮ ਨਹੀਂ ਦੇ ਸਕਦੇ। ਨਸ਼ੇੜੀਆਂ ਵਿੱਚ ਬਹੁ-ਗਿਣਤੀ ਥੋੜ੍ਹੇ-ਪੜ੍ਹੇ, ਅਰਥਾਤ ਸਕੂਲੀ ਵਿਦਿਆ ਅੱਧ ਵਿਚਕਾਰੋਂ ਛੱਡ ਕੇ ਭੱਜੇ ਵਿਦਿਆਰਥੀਆਂ ਦੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਦਸਵੀਂ-ਬਾਰ੍ਹਵੀਂ ਮਸਾਂ ਪਾਸ ਕੀਤੀ ਹੈ। ਅੱਗੇ ਭਵਿੱਖ ਧੁੰਦਲਾ ਹੈ। ਕਾਲਜ ਵਿੱਚ ਉਹ ਪੱਕੇ ਪੈਰੀਂ ਖੜੋਣ ਦੇ ਸਮਰੱਥ ਨਹੀਂ ਬਣ ਸਕੇ ਜਾਂ ਦਸਵੀਂ-ਬਾਰ੍ਹਵੀਂ ਵਿੱਚੋਂ ਆਈ ਕੰਪਾਰਟਮੈਂਟ ਨਹੀਂ ਟੁੱਟੀ। ਜੇ ਬਾਰ੍ਹਵੀਂ ਕਿੱਤਾ ਮੁਖੀ ਸਿਖਿਆ ਨਾਲ ਪਾਸ ਕੀਤੀ ਹੈ ਤਾਂ ਇਸ ਕੋਰਸ ਨੂੰ ਨੌਕਰੀ ਲੈਣ ਲਈ ਆਈ ਟੀ ਆਈ ਸਰਟੀਫਿਕੇਟ ਦੇ ਬਰਾਬਰ ਦੀ ਤਕਨੀਕੀ ਯੋਗਤਾ ਨਹੀਂ ਮੰਨਿਆ ਜਾਂਦਾ। ਕੁਝ ਅਜਿਹੇ ਹਨ, ਜਿਨ੍ਹਾਂ ਨੂੰ ਮਾਪਿਆਂ ਨੇ ਆਪਣੀ ਅਧੂਰੀ ਰਹਿ ਗਈ ਖਾਹਿਸ਼ ਨੂੰ ਪੂਰੀ ਕਰਨ ਲਈ ਜ਼ਬਰਦਸਤੀ ਅਜਿਹੇ ਵਿਸ਼ੇ ਪੜ੍ਹਨ ਲਈ ਮਜਬੂਰ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਦੀ ਆਪਣੀ ਕੋਈ ਦਿਲਚਸਪੀ ਨਹੀਂ ਸੀ। ਰੁਚੀ ਦੀ ਘਾਟ ਅਤੇ ਅਕੇਵੇਂ ਨੇ ਇਨ੍ਹਾਂ ਨੂੰ ਉਚਾਟ ਕੀਤਾ ਹੈ। ਇੰਜ ਪੰਜਾਬ ਦਾ ਗੰਭਰੇਟ, ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੈ, ਸਿੱਧੀ ਦਿਹਾੜੀ ਜਾਂ ਮਜ਼ਦੂਰੀ ਕਰਨ ਨੂੰ ਆਪਣੀ ਹੇਠੀ ਸਮਝਦਾ ਹੈ। ਵਿਦੇਸ਼ਾਂ ਵਾਂਗ ਇਥੇ ਯੋਗ ਇਵਜ਼ਾਨਾ ਵੀ ਨਹੀਂ ਮਿਲਦਾ। ਬੰਨ੍ਹੀ ਤਨਖਾਹ ਵਾਲੀ ਨਿਗੂਣੀ ਜਿਹੀ ਨੌਕਰੀ ਮਿਲਦੀ ਨਹੀਂ। ਜੇ ਮਿਲ ਵੀ ਜਾਵੇ ਤਾਂ ਦੋ-ਚਾਰ ਹਜ਼ਾਰ ਰੁਪਏ ਨਾਲ ਭਵਿੱਖ ਕੀ ਰੌਸ਼ਨ ਹੋਵੇਗਾ। ਮੌਜੂਦਾ ਸਿਸਟਮ ਵਲੋਂ ਉਨ੍ਹਾਂ ਨੂੰ ਸਮਾਜਕ ਸੁਰੱਖਿਆ ਵੀ ਨਹੀਂ ਮਿਲਦੀ।

ਵਰਤਮਾਨ ਢਾਂਚਾ ਬੇਵੱਸ ਹੈ। ਜੇ ਮਾਂ-ਪਿਓ ਮਜ਼ਦੂਰ ਹਨ, ਤਾਂ ਵੀ ਨੌਜਵਾਨ ਆਪਣੇ-ਆਪ ਨੂੰ ਇੰਨਾ ਨੀਵਾਂ ਕਰਨ ਵਿੱਚ ਹੱਤਕ ਸਮਝਦਾ ਹੈ। ਜ਼ਮੀਨ ਵਿਕਣ ਕਾਰਨ ਖੁੱਲ੍ਹਾ ਪੈਸਾ ਕੁਝ ਮਾਪਿਆਂ ਕੋਲ ਆ ਗਿਆ ਹੈ। ਸਕੂਲੀ ਵਿਦਿਆ ਨੇ ਉਸ ਨੂੰ ਕਿਰਤ ਦੀ ਕਦਰ ਕਰਨੀ ਨਹੀਂ ਦੱਸੀ। ਮਾਪਿਆਂ ਨੇ ਵੀ ਉਸ ਨੂੰ ਪੜ੍ਹਾਈ ਦੇ ਸਾਲਾਂ ਦੌਰਾਨ ਕੰਮ ਨੂੰ ਹੱਥ ਨਹੀਂ ਲਾਉਣ ਦਿੱਤਾ। ਅਸਲੀ ਨੁਕਸ ਕਿਤੇ ਸਕੂਲੀ ਪੱਧਰ ਉਤੇ ਹੀ ਪੈ ਗਿਆ। ਬਹੁ-ਗਿਣਤੀ ਅਧਿਆਪਕਾਂ ਨੂੰ ਆਪਣੀ ਸੰਸਥਾ ਵਿੱਚ ਹੁੰਦੀ ਪੜ੍ਹਾਈ ਉਤੇ ਵੀ ਵਿਸ਼ਵਾਸ ਨਹੀਂ। ਉਨ੍ਹਾਂ ਵਿੱਚੋਂ ਬਹੁਤੇ ਸਵੇਰੇ ਸਕੂਲ ਆਉਣ ਤੋਂ ਪਹਿਲਾਂ ਆਪਣੇ ਨਿੱਕੇ ਜਾਂ ਵੱਡੇ ਜਵਾਕਾਂ ਨੂੰ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਆਪ ਛੱਡ ਕੇ ਆਉਂਦੇ ਹਨ। ਸੋਚਣ ਵਾਲੀ ਗੱਲ ਹੈ ਕਿ ਜਦੋਂ ਪੁਜਾਰੀ ਨੂੰ ਆਪਣੇ ਪੂਜਾ ਸਥਾਨ ਉਤੇ ਹੀ ਭਰੋਸਾ ਨਹੀਂ, ਜਦੋਂ ਉਹ ਆਪ ਉਥੇ ਮੱਥਾ ਨਹੀਂ ਟੇਕਦਾ, ਜਿੱਥੋਂ ਉਸ ਨੂੰ ਰੋਜ਼ੀ-ਰੋਟੀ ਨਸੀਬ ਹੁੰਦੀ ਹੈ, ਬਾਹਰਲੀ ਸੰਗਤ ਉਸ ਅਸਥਾਨ ਵਿੱਚ ਆਸਥਾ ਕਿਵੇਂ ਰੱਖੇਗੀ? ਜਿਹੜੇ ਮਾਇਕ ਤੰਗੀਆਂ-ਤੁਰਸ਼ੀਆਂ ਦੇ ਮਾਰੇ ਹੋਏ ਇਥੇ ਦਾਖਲ ਹੋ ਜਾਂਦੇ ਹਨ, ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਕਿਵੇਂ ਪੈਦਾ ਹੋਵੇਗਾ?

ਦੂਜੀ ਤਰ੍ਹਾਂ ਦੇ ਬਹੁ-ਗਿਣਤੀ ਮਹਿੰਗੇ ਸਕੂਲ ਲੋੜੀਂਦਾ ਮਾਨਸਿਕ ਵਿਕਾਸ ਨਹੀਂ ਕਰਦੇ। ਗੂੜ੍ਹ ਗਿਆਨ ਅਤੇ ਨੈਤਿਕ ਸਿਖਿਆ ਪੱਖੋਂ ਪਛੜੇ ਵਿਦਿਆਰਥੀ ਮੁੱਖ ਧਾਰਾ ਵਿੱਚ ਭੇਜ ਰਹੇ ਹਨ। ਸਰਕਾਰੀ, ਅਰਧ-ਸਰਕਾਰੀ ਸੰਸਥਾਵਾਂ ਨੇ ਪਾੜ੍ਹਿਆਂ ਨੂੰ ਮਾਤ-ਭਾਸ਼ਾ ਰਾਹੀਂ ਜਿੰਨਾ ਭਰਪੂਰ ਗਿਆਨ ਚਾਹੀਦਾ ਸੀ, ਨਹੀਂ ਦਿੱਤਾ। ਇਸ ਪੱਖ ਤੋਂ 30-40 ਸਾਲ ਪਹਿਲਾਂ ਦੇ ਸਾਡੇ ਅਧਿਆਪਕ ਬਹੁਤ ਅੱਗੇ ਸਨ, ਜਿਹੜੇ ਆਪਣੇ ਅਧੀਨ ਪੜ੍ਹਦੇ ਬੱਚਿਆਂ ਨੂੰ ਸਹਿਜ-ਸੁਭਾਅ ਖੁੱਲ੍ਹਾ ਗਿਆਨ ਅਤੇ ਆਤਮ ਵਿਸ਼ਵਾਸ ਹਾਸਲ ਕਰਵਾ ਦਿੰਦੇ ਸਨ, ਪਰ ਅੱਜ ਅੰਗਰੇਜ਼ੀ-ਹਿੰਦੀ ਨੂੰ ਛੱਡੋ, ਸਾਡੇ ਮੈਟ੍ਰਿਕ ਪਾਸ ਅਜਿਹੇ ਵਿਦਿਆਰਥੀ ਮਿਲ ਜਾਂਦੇ ਹਨ, ਜਿਹੜੇ ਮਾਤ-ਭਾਸ਼ਾ ਵਿੱਚ ਅਰਜ਼ੀ ਲਿਖਣ ਦੇ ਸਮਰੱਥ ਨਹੀਂ। ਨੈਤਿਕ ਕਦਰਾਂ-ਕੀਮਤਾਂ, ਜੋ ਅਧਿਆਪਕ ਨੇ ਆਪਣੇ ਕਿਰਦਾਰ ਰਾਹੀਂ ਅਤੇ ਲਾਇਬਰੇਰੀ ਵਿੱਚੋਂ ਚੋਖੀਆਂ, ਵੰਨ-ਸੁਵੰਨੀਆਂ ਪੁਸਤਕਾਂ ਦੇ ਕੇ ਸਿਖਾਉਣੀਆਂ ਸਨ, ਮੂਲੋਂ ਹੀ ਗਾਇਬ ਹਨ। ਮਾਨਸਿਕ ਅਤੇ ਨੈਤਿਕ ਪੱਖੋਂ ਖੋਖਲੀ ਜਵਾਨੀ ਕਿਧਰ ਜਾਵੇ?

ਅੰਗਰੇਜ਼ੀ ਮਾਧਿਅਮ ਸਕੂਲ ਅਜਿਹਾ ਕਿਉਂ ਨਹੀਂ ਕਰ ਸਕੇ? ਸਾਡਾ ਮਾਇਕ ਪੱਖੋਂ ਸਮਰੱਥ ਵਰਗ ਆਪਣੇ ਬੱਚਿਆਂ ਨੂੰ ਨਰਸਰੀ ਤੋਂ ਹੀ ਉਚੇ ਸਕੂਲ ਵਿੱਚ ਦਾਖਲ ਕਰਾਉਂਦਾ ਹੈ, ਪਰ ਇਨ੍ਹਾਂ ਸੰਸਥਾਵਾਂ ਦੀ ਬਹੁ-ਗਿਣਤੀ ਚਾਨਣਾ ਪੱਖ ਪੇਸ਼ ਨਹੀਂ ਕਰ ਸਕਦੀ। ਜੇ ਸਰਕਾਰੀ ਸੰਸਥਾਵਾਂ ਵਿਖੇ ਖੁੱਲ੍ਹੀ ਖੇਡ ਸੀ ਤਾਂ ਇਥੇ ਸੱਤ ਸਮੁੰਦਰ ਪਾਰ ਦੀ ਬਿਗਾਨੀ ਭਾਸ਼ਾ ਵੱਡਾ ਅੜਿੱਕਾ ਹੈ। ਤਿੰਨ ਸਾਲ ਦੀ ਕੱਚੀ, ਖੇਡਣ-ਮੱਲ੍ਹਣ ਦੀ ਉਮਰ ਤੋਂ ਏ ਬੀ ਸੀ ਅਤੇ ਟੇਬਲ ਬੱਚੇ ਨੂੰ ਉਲਝਾ ਲੈਂਦੇ ਹਨ। ਆਪਣੇ ਗਲੀ-ਮੁਹੱਲੇ ਨੂੰ ਛੱਡੋ, ਪਿੰਡ ਅਤੇ ਨਗਰ ਦੂਰ ਦੀ ਗੱਲ ਹੈ, ਆਪਣੇ ਰਿਸ਼ਤੇਦਾਰਾਂ ਦੇ ਵੀ ਉਸ ਨੂੰ ਨਾਂ ਜਾਂ ਥਾਂ ਦੀ ਪਛਾਣ ਨਹੀਂ ਹੁੰਦੀ, ਕਿਉਂਕਿ ਸੂਰਜ ਚੜ੍ਹਦੇ ਨਾਲ ਉਨ੍ਹਾਂ ਨੂੰ ਮੋਟਰ ਵਿੱਚ ਤੁੰਨ ਕੇ, ਗਲਾਂ ਵਿੱਚ ਤਖਤੀਆਂ ਲਟਕਾਈ, ਪਿੰਡਾਂ ਦੀਆਂ ਸੜਕਾਂ ਦੀ ਧੂੜ ਫੱਕਦੇ, ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੀ ਬੱਸ ਵਿੱਚ ਡੱਕ ਦਿੱਤਾ ਜਾਂਦਾ ਹੈ। ਦਿਨ ਢਲੇ ਉਹੋ ਸਕੂਲ ਵੈਨ ਘਰ ਲਾਹ ਜਾਂਦੀ ਹੈ। ਹਰ ਵਕਤ ‘ਪੜ੍ਹੋ-ਪੜ੍ਹੋ’ ਕਰਦੇ ਮਾਪੇ ਰੋਟੀ-ਟੁੱਕ ਵੀ ਚੱਜ ਨਾਲ ਨਹੀਂ ਖਾਣ ਦਿੰਦੇ, ਟਿਊਸ਼ਨ-ਮਾਸਟਰ ਕੋਲ ਧੱਕ ਦਿੰਦੇ ਹਨ। ਰਾਤ ਨੂੰ ਨੀਂਦ ਹਰਾਮ ਹੋ ਜਾਂਦੀ ਹੈ। ਸਕੂਲ ਦੀਆਂ ਮੈਡਮਾਂ ਅਤੇ ਭਾਰੀ ਬਸਤਾ ਸੁਪਨੇ ਵਿੱਚ ਦਿੱਸਦਾ ਰਹਿੰਦਾ ਹੈ ਜਾਂ ਟਿਊਸ਼ਨੀਏ ਮਾਸਟਰ ਦੀਆਂ ਝਿੜਕਾਂ ਸੁਣਾਈ ਦਿੰਦੀਆਂ ਹਨ। ਸੁਬ੍ਹਾ ਸਾਝਰੇ ਚੰਗੀ-ਭਲੀ ਪੜ੍ਹੀ-ਲਿਖੀ ਪੰਜਾਬਣ ‘ਮੰਮੀ’ ਵੀ ਮਾਤ-ਭਾਸ਼ਾ ਦੀ ਥਾਂ ਬਿਗਾਨੀ ਭਾਸ਼ਾ ਜਾਂ ‘ਮਾਸੀ-ਚਾਚੀ-ਭਾਸ਼ਾ’ ਬੋਲ ਕੇ ਬੱਚੇ ਨੂੰ ਜਗਾਉਂਦੀ ਹੈ ਤੇ ਵੈਨ ਵਿੱਚ ਬਿਠਾ ਕੇ ਟਾ-ਟਾ ਆਖ ਦਿੰਦੀ ਹੈ। ਇਹੋ ਰੁਟੀਨ ਦਸ-ਬਾਰਾਂ ਸਾਲ ਤੱਕ ਚੱਲਦੀ ਹੈ। ਅੰਗਰੇਜ਼ੀ ਵਿੱਚ ਸਿਰਲੇਖ ਜਾਂ ਕੁਝ ਸਤਰਾਂ ਨੂੰ ਰੱਟਾ ਲਾਇਆ ਅਤੇ ਦਸਵੀਂ ਤੱਕ ਕੋਈ ਫੇਲ੍ਹ ਨਹੀਂ ਕਰਨ ਦੀ ਨੀਤੀ ਅਧੀਨ ਪੇਪਰ ਦੇ ਦਿੱਤੇ। ਮਾਤ-ਭਾਸ਼ਾ ਵੀ ਚੱਜ ਨਾਲ ਨਹੀਂ ਸਿੱਖੀ, ਗਹਿਨ ਅਧਿਐਨ ਕਿੱਥੇ ਕਰਨਾ ਸੀ, ਦਿਮਾਗ ਖਾਲੀ-ਖਾਲੀ ਰਿਹਾ। ਹਿੰਦੀ ਵੀ ਪੂਰੀ ਨਹੀਂ ਆਈ, ਜਿਸ ਵਿੱਚ ਰਾਸ਼ਟਰੀ ਗਿਆਨ ਮਿਲਣਾ ਸੀ।

ਇਥੇ ਮੈਨੂੰ ਦੋ ਸਕੇ ਭੈਣ-ਭਰਾਵਾਂ ਦੀ ਮਿਸਾਲ ਦੇਣੀ ਠੀਕ ਲੱਗਦੀ ਹੈ। ਭੈਣ ਨੂੰ ਵਿਚਾਰੀ ਕੰਨਿਆ ਜਾਂ ਬੇਗਾਨਾ ਧਨ ਸਮਝ ਕੇ ਪਿੰਡ ਵਿਚਲੇ ਪੰਜਾਬੀ ਮੀਡੀਅਮ ਵਾਲੇ ਪਬਲਿਕ ਸਕੂਲ ਵਿੱਚ ਪਾ ਦਿੱਤਾ ਗਿਆ। ਨਿੱਕੇ ਭਰਾ ਨੂੰ ਸ਼ਹਿਰ ਦੇ ਮਹਿੰਗੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਦੀ ਸਹੂਲਤ ਨਰਸਰੀ ਤੋਂ ਦਸਵੀਂ-ਬਾਰ੍ਹਵੀਂ ਤੱਕ ਦਿੱਤੀ ਗਈ। ਬਾਰ੍ਹਵੀਂ ਤੱਕ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਿਆ ਉਹ ਵਿਦਿਆਰਥੀ ਸ਼ਹਿਰ ਦੀ ਇੱਕ ਪ੍ਰਾਈਵੇਟ ਸੰਸਥਾ ਵਿਖੇ ਅੰਗਰੇਜ਼ੀ ਸਿੱਖਣ ਦਾ ਕੋਰਸ ਕਰਨ ਲੱਗਾ, ਤਾਂ ਕਿ ਵਿਦੇਸ਼ ਜਾ ਸਕੇ। ਇੱਕ ਸਾਲ ਉਥੇ ਰਿਹਾ। ਨਸ਼ੇ ਕਰਨ ਲੱਗ ਪਿਆ। ਮਾਂ ਕੋਲੋਂ ਕਦੇ-ਕਦਾਈਂ ਆ ਕੇ ਇੱਕ ਜ਼ੇਵਰ ਲੈ ਜਾਂਦਾ। ਮਰਨ ਦੀਆਂ ਧਮਕੀਆਂ ਤੋਂ ਡਰਦੀ ਮਾਂ ਕੀ ਕਰਦੀ? ਭੈਣ ਦੀ ਚੰਗੀ ਪੜ੍ਹਾਈ ਵੀ ਰੁਲ ਗਈ। ਮਾਪੇ ਬਿਮਾਰ ਹੋ ਗਏ।

ਨਸ਼ਿਆਂ ਦਾ ਅਗਲਾ ਵੱਡਾ ਕਾਰਨ ਅਨੇਕ ਨਸ਼ਿਆਂ ਦੀ ਸੌਖੀ ਪ੍ਰਾਪਤੀ ਹੈ। ਚਾਲੀ ਸਾਲ ਪਹਿਲਾਂ ਪਿੰਡਾਂ ਵਿੱਚ ਲਗਭਗ ਹਰ ਕਿਸਾਨ ਘਰ ਦੀ ਸ਼ਰਾਬ ਕੱਢਦਾ ਸੀ। ਪਿੰਡਾਂ ਦੀ ਆਮ ਜਨਤਾ ਨੂੰ ਪੁਲਸ ਨੇ ਡੰਡੇ ਨਾਲ ਅਤੇ ਜ਼ਲੀਲ ਕਰ ਕੇ ਰੂੜੀ ਮਾਰਕਾ ਕੱਢਣੋਂ ਜ਼ਰੂਰ ਵਰਜ ਦਿੱਤਾ, ਹਾਲਾਂਕਿ ਜਦੋਂ ਦੇਸੀ ਸ਼ਰਾਬ ਪਿੰਡਾਂ ਵਿੱਚ ਨਿਕਲਦੀ ਸੀ ਤਾਂ ਘਰ ਦੀ ਪੀ ਕੇ ਕਿਸੇ ਨੂੰ ਮਰਦਾ ਨਹੀਂ ਸੀ ਦੇਖਿਆ, ਲੋਹੜੀ-ਦੀਵਾਲੀ ਕੋਈ-ਕੋਈ ਸ਼ਰਾਬੀ ਗਲੀਆਂ ਵਿੱਚ ਬੁੱਕਦਾ ਜ਼ਰੂਰ ਸੁਣਦਾ। ਜਦੋਂ ਠੇਕੇ ਖੁੱਲ੍ਹੇ ਤਾਂ ਮਿਲਾਵਟ ਹੋਣ ਲੱਗੀ। ਉਹ ਮਿਲਾਵਟ ਉਪਰ ਸਿਸਟਮ ਤੋਂ ਕਾਬੂ ਨਹੀਂ ਸੀ ਪਿਆ ਕਿ ਹੋਰ ਅਨੇਕਾਂ ਨਸ਼ਿਆਂ ਦੀ ਭਰਮਾਰ ਹੋ ਗਈ। ਦੇਸੀ ਕੱਢਣ-ਪੀਣ ਵਾਲਿਆਂ ਨੂੰ ਕੁੱਟ ਕੇ ਜ਼ਲੀਲ ਕਰਨ ਵਾਲਾ ਪ੍ਰਸ਼ਾਸਨ ਹੁਣ ਕਿੱਥੇ ਹੈ? ਗਰੀਬ ਬੱਚੇ ਲੋਮੋਟਿਲ ਗੋਲੀਆਂ ਦੇ ਫੱਕੇ ਮਾਰਦੇ ਹਨ। ਨਰਮੇ ਦੀਆਂ ਚੋਗੀਆਂ, ਖੇਤੀ ਕਰਦੇ ਕਿਸਾਨ ਮਜ਼ਦੂਰ ਇਨ੍ਹਾਂ ਨੂੰ ਭੁੱਜੇ ਛੋਲਿਆਂ ਵਾਂਗ ਚੱਬਦੇ ਹਨ। ਅਮੀਰ ਘਰਾਂ ਦੇ ਵਿਗੜੇ ਕਾਕੇ ਖੁਸ਼-ਲੱਭਤੀ ਸਮੈਕ ਦੇ ਸੂਟੇ ਮਾਰਦੇ ਨਸ਼ੇ ਦੇ ਆਦੀ ਹੋ ਗਏ। ਸ਼ਰਾਬੀ ਪੁੱਤਰ ਨੂੰ ਸੁਬ੍ਹਾ ਸੋਫੀ ਉਠਦੇ ਨੂੰ ਸਮਝਾਇਆ ਜਾ ਸਕਦਾ ਸੀ, ਪਰ ਜਿਹੜਾ ਸਮੈਕ ਸੁੰਘਣ ਲੱਗ ਪਿਆ, ਉਹਦੀ ਛੱਤੀ ਘੰਟੇ ਅੱਖ ਚੜ੍ਹੀ ਰਹਿੰਦੀ ਹੈ, ਉਸ ਨੂੰ ਕਿਵੇਂ ਤੇ ਕਦੋਂ ਸਿਖਿਆ ਦਿੱਤੀ ਜਾਵੇਗੀ। ਨਸ਼ਾ-ਛੁਡਾਊ ਕੇਂਦਰ ਅਜਿਹੇ ਹਨ, ਜਿਹੜੇ ਆਪ ਨਸ਼ਾ ਮੁਹੱਈਆ ਕਰਾਉਂਦੇ ਹਨ। ਸਭ ਤੋਂ ਵੱਡਾ ਦੁੱਖ ਸਾਡੇ ਸਿਆਸਤਦਾਨਾਂ ਤੇ ਧਾਰਮਿਕ ਨੇਤਾਵਾਂ ਵਲੋਂ ਇੰਨੀ ਗੰਭੀਰ ਅਲਾਮਤ ਨੂੰ ਅਣਗੌਲਿਆ ਛੱਡਣਾ ਹੈ। ਉਨ੍ਹਾਂ ਨੂੰ ਨਸ਼ਿਆਂ ਵਿੱਚ ਗਲਤਾਨ ਜਵਾਨੀ ਦੀ ਕੋਈ ਚਿੰਤਾ ਹੀ ਨਹੀਂ। ਅਜਿਹੇ ਹਾਲਾਤ ਵਿੱਚ ‘ਗੁਰਾਂ ਦੇ ਨਾਂ ਉਤੇ’ ਵੱਸਦੇ ਪੰਜਾਬ ਦਾ ਰੱਬ ਹੀ ਰਾਖਾ ਹੈ।

ਨੇਤਾ ਦਾ ਭਾਸ਼ਣ, ਪਾਟੀ ਬੋਰੀ, ਘਟੀਆ ਰਾਸ਼ਨ
- ਡਾ. ਹਰਨੇਕ ਸਿੰਘ ਕੋਮਲ

ਸਾਡੇ ਦੇਸ਼ ‘ਚ ਲਿਖਣ ਬੋਲਣ ਦੀ ਪੂਰੀ ਆਜ਼ਾਦੀ ਹੈ, ਪੂਰੀ ਖੁੱਲ੍ਹ ਤੇ ਇਸ ਦਾ ਲਾਭ ਸਿਆਸਤਦਾਨ ਉਠਾਉਂਦੇ ਹਨ। ਦੇਸ਼ ਦੇ ਕੱਦਾਵਾਰ ਨੇਤਾ ਅਜਿਹੇ ਹਨ, ਜੋ ਭਾਸ਼ਣ ਕਲਾ ‘ਚ ਨਿਪੁੰਨ ਹਨ। ਉਹ ਕਿਸੇ ਵਿਸ਼ੇ ‘ਤੇ ਆਪਣੇ ਵਿਚਾਰ ਬਾਦਲੀਲ ਤੇ ਕੁਸ਼ਲਤਾ ਪੂਰਵਕ ਪ੍ਰਗਟ ਕਰ ਸਕਦੇ ਹਨ। ਉਨ੍ਹਾਂ ਦੇ ਭਾਸ਼ਣ ‘ਚੋਂ ਵਿਦਵਤਾ ਦੀ ਝਲਕ ਮਿਲਦੀ ਹੈ। ਕਈ ਵਾਰ ਨੇਤਾ ਕੋਲ ਭਾਸ਼ਣ ਕਰਨ ਦਾ ਹੁਨਰ ਹੁੰਦਾ ਹੈ, ਬੋਲਣ ਦੀ ਸਲੀਕਾ ਨਹੀਂ ਹੁੰਦਾ। ਮੱਧ ਵਰਗ ਦੇ ਨੇਤਾ ਵਧੇਰੇ ਹਨ, ਜਿਹੜੇ ਅਕਸਰ ਭਾਸ਼ਣ ਕਰਦੇ ਰਹਿੰਦੇ ਹਨ। ਭਾਵੇਂ ਉਨ੍ਹਾਂ ‘ਚ ਵਧੀਆ ਭਾਸ਼ਣ ਕਰਨ ਦੀ ਯੋਗਤਾ ਘੱਟ ਹੁੰਦੀ ਹੈ, ਫਿਰ ਵੀ ਉਹ ਉਮਰ ਭਰ ਆਪਣੇ ਮਨ ‘ਚ ਇਹ ਭਰਮ ਪਾਲਦੇ ਹਨ ਕਿ ਉਹ ਵਧੀਆ ਬੁਲਾਰੇ ਹਨ ਅਤੇ ਸਰੋਤੇ ਉਨ੍ਹਾਂ ਦਾ ਭਾਸ਼ਣ ਸ਼ੌਕ ਨਾਲ ਸੁਣਦੇ ਹਨ। ਸੂਝਵਾਨ ਸਰੋਤੇ ਅਜਿਹੇ ਨੇਤਾ ਦਾ ਭਾਸ਼ਣ ਗੰਭੀਰਤਾ ਨਾਲ ਨਹੀਂ ਸੁਣਦੇ।

ਨਿੰਦਾ ਤੇ ਪ੍ਰਸੰਸਾ ਨੇਤਾ ਭਾਸ਼ਣ ਦੇ ਦੋ ਅਹਿਮ ਤੱਤ ਸਮਝੇ ਜਾਂਦੇ ਹਨ। ਇਨ੍ਹਾਂ ਤੱਤਾਂ ਦੀ ਮੌਜੂਦਗੀ ਬਿਨਾਂ ਨੇਤਾ ਦਾ ਭਾਸ਼ਣ ਸੁਆਦਲਾ ਨਹੀਂ ਬਣਦਾ। ਫਿੱਕਾ-ਫਿੱਕਾ ਰਹਿੰਦਾ ਹੈ। ਭਾਵੇਂ ਕੋਈ ਸਿਆਸੀ ਜਲਸਾ ਹੋਵੇ, ਭਾਵੇਂ ਕੋਈ ਹੋਰ ਇਕੱਠ, ਹਰ ਨੇਤਾ ਜ਼ਰੂਰਤ ਮੁਤਾਬਕ ਤੇ ਕਈ ਵਾਰ ਲੋੜ ਤੋਂ ਵੱਧ ਇਨ੍ਹਾਂ ਤੱਤਾਂ ਦੀ ਵਰਤੋਂ ਕਰਦਾ ਹੈ। ਭਾਸ਼ਣ ਕਰਦੇ ਸਮੇਂ ਹਰ ਗੱਦੀ-ਨਸ਼ੀਨ ਨੇਤਾ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਲੰਮੀ ਸੂਚੀ ਪੇਸ਼ ਕਰਦਿਆਂ ਆਪਣੀ ਪਾਰਟੀ ਤੇ ਪਾਰਟੀ ਮੁਖੀ ਦੀ ਪ੍ਰਸੰਸਾ ਦੇ ਪੁਲ ਬੰਨ੍ਹਣਾ ਅਤੇ ਵਿਰੋਧੀ ਪਾਰਟੀਆਂ ਦੀ ਫੱਟੀ ਪੋਚਣੀ ਜ਼ਰੂਰੀ ਸਮਝਦਾ ਹੈ। ਦੂਜੇ ਪਾਸੇ ਗੱਦੀ ਵਿਹੀਨ ਨੇਤਾ ਆਪਣੇ ਭਾਸ਼ਣ ਸਮੇਂ ਸਰਕਾਰ ਦੀਆਂ ਕਮੀਆਂ ਕਮਜ਼ੋਰੀਆਂ ਦਾ ਕੱਚਾ ਚਿੱਠਾ ਸਰੋਤਿਆਂ ਅੱਗੇ ਪੇਸ਼ ਕਰਦਾ ਤੇ ਆਪਣੀ ਪਾਰਟੀ ਤੇ ਪਾਰਟੀ ਨੇਤਾ ਦੀ ਰੱਜ ਕੇ ਪ੍ਰਸੰਸਾ ਕਰਦਾ ਹੈ। ਕਦੇ ਵੀ ਮੌਕਾ ਮਿਲੇ, ਸਾਡੇ ਨੇਤਾ ਭਾਸ਼ਣ ਕਰਦਿਆਂ ਸ੍ਰਿਸ਼ਟਾਚਾਰ ਦੀ ਲਛਮਣ ਰੇਖਾ ਟੱਪ ਕੇ ਭੰਡੀ ਪ੍ਰਚਾਰ ਤੇ ਤੂਹਮਤਬਾਜ਼ੀ ਕਰਦਿਆਂ ਘਟੀਆ ਤੋਂ ਘਟੀਆ ਭਾਸ਼ਾ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਵਿਰੋਧੀਆਂ ਦੇ ਪੋਤੜੇ ਫਰੋਲਣ ਤੱਕ ਜਾਂਦੇ ਹਨ।

ਚੋਣਾਂ ਦੇ ਦਿਨਾਂ ‘ਚ ਨੇਤਾ ਜੀ ਪੂਰੇ ਰੰਗ ‘ਚ ਹੁੰਦੇ ਹਨ। ਉਸ ਵੇਲੇ ਉਨ੍ਹਾਂ ਦੀ ਭਾਸ਼ਣ ਕਲਾ ਸਿਖਰ ‘ਤੇ ਹੁੰਦੀ ਹੈ। ਇਹ ਉਹ ਦਿਨ ਹੁੰਦੇ ਹਨ, ਜਦ ਉਹ ਆਪਣੇ ਭਾਸ਼ਣ ਨਾਲ ਦੇਸ਼ ਦੀ ਭੋਲੀ ਜਨਤਾ ਨੂੰ ਕਈ ਤਰ੍ਹਾਂ ਦੇ ਸਬਜ਼ ਬਾਗ ਦਿਖਾਉਂਦੇ ਹਨ। ਵਾਅਦਿਆਂ ਦੇ ਰੰਗੀਨ ਗੁਬਾਰੇ ਵੰਡਦੇ ਹਨ। ਹਰ ਥਾਂ ਜਾ ਕੇ ਕਿਸੇ ਪ੍ਰੀ-ਰਿਕਾਰਡਡ ਸੀ ਡੀ ਵਾਂਗ ਉਹ ਆਪਣਾ ਭਾਸ਼ਣ ਦੁਹਰਾਉਂਦੇ ਹਨ। ਚੋਣਾਂ ਦੇ ਦਿਨਾਂ ‘ਚ ਨੇਤਾ ਜੀ ਜਿਹੜੇ ਪਿੰਡ ਜਾਂ ਸ਼ਹਿਰ ਜਾਣ, ਉਸ ਨਾਲ ਆਪਣੀ ਅਖੌਤੀ ਭਾਵੁਕ ਸਾਂਝ ਦਾ ਜ਼ਿਕਰ ਆਪਣੇ ਭਾਸ਼ਣ ‘ਚ ਵਾਰ-ਵਾਰ ਕਰਦੇ ਹਨ। ਚੋਣਾਂ ਤੋਂ ਬਾਅਦ ਵਾਅਦਿਆਂ ਦੇ ਰੰਗੀਨ ਗੁਬਾਰਿਆਂ ਦੀ ਫੂਕ ਨਿਕਲ ਜਾਂਦੀ ਹੈ। ਨੇਤਾਵਾਂ ਦੇ ਭਾਸ਼ਣ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਜਾਂਦੇ ਹਨ।

ਕੁਝ ਨੇਤਾ ਅਜਿਹੇ ਹਨ, ਜੋ ਜਨਤਾ ਦਾ ਕੱਖ ਨਹੀਂ ਸੰਵਾਰਦੇ, ਜਾਂ ਸੰਵਾਰਨ ਜੋਗੇ ਹੁੰਦੇ ਹੀ ਨਹੀਂ, ਪਰ ਸਾਰੀ ਉਮਰ ਲੱਛੇਦਾਰ ਭਾਸ਼ਣ ਦਿੰਦੇ ਰਹਿੰਦੇ ਹਨ ਤੇ ਉਮਰ ਭਰ ਭਾਸ਼ਣਾਂ ਦੀ ਖੱਟੀ ਖਾਂਦੇ ਹਨ। ਉਹ ਸ਼ੇਅਰੋ ਸ਼ਾਇਰੀ ਨਾਲ ਭਾਸ਼ਣ ਨੂੰ ਸੁਆਦਲਾ ਬਣਾ ਦਿੰਦੇ ਹਨ। ਕੁਝ ਨੇਤਾ ਜੋਸ਼ੀਲੇ ਭਾਸ਼ਣ ਕਰਨ ‘ਚ ਮਾਹਰ ਹੁੰਦੇ ਹਨ। ਮਾਈਕ ਅੱਗੇ ਖੜ ਕੇ ਬੱਦਲ ਵਾਂਗ ਗਰਜਦੇ ਹਨ, ਪਰ ਤੁਸੀਂ ਜਾਣਦੇ ਹ,ੋ ਜਿਹੜੇ ਗਰਜਦੇ ਹਨ, ਉਹ ਬਰਸਦੇ ਨਹੀਂ। ਦਰਅਸਲ ਜੋ ਕੁਝ ਚੰਗਾ ਜਾਂ ਮਾੜਾ ਕਿਸੇ ਨੇਤਾ ਦੇ ਦਿਲ ਦਿਮਾਗ ‘ਚ ਭਰਿਆ ਹੁੰਦਾ ਹੈ, ਉਹੋ ਭਾਸ਼ਣ ਦੇ ਰੂਪ ‘ਚ ਬਾਹਰ ਨਿਕਲਦਾ ਹੈ।

ਹਰ ਛੋਟਾ ਵੱਡਾ ਨੇਤਾ ਹਰ ਮੌਕੇ ਲਈ ਭਾਸ਼ਣ ਆਪਣੀ ਜੇਬ ‘ਚ ਰੱਖਦਾ ਹੈ। ਪਤਾ ਨਹੀਂ ਕਦੋਂ ਤੇ ਕਿੱਥੇ ਭਾਸ਼ਣ ਦੇਣ ਦਾ ਮੌਕਾ ਮਿਲ ਜਾਵੇ। ਉਹ ਸੋਚਦਾ ਹੈ, ਉਦਘਾਟਨ ਵੇਲੇ ਕਿਹੜਾ ਭਾਸ਼ਣ ਦੇਣਾ ਹੈ ਤੇ ਨੀਂਹ ਪੱਥਰ ਰੱਖਣ ਵੇਲੇ ਕੀ ਬੋਲਣਾ ਹੈ? ਗੱਲ ਕੀ, ਹਰ ਸਮੇਂ ਲਈ ਹਰ ਕਿਸਮ ਦਾ ਰਟਿਆ ਰਟਾਇਆ ਭਾਸ਼ਣ ਉਸ ਦੇ ਪਾਸ ਹੁੰਦਾ ਹੈ। ਨੇਤਾ ਜੀ ਲੋਕਾਂ ਦੇ ਦੁੱਖ ਦਰਦ ‘ਚ ਸ਼ਰੀਕ ਹੋਣ ਲਈ ਅਕਸਰ ਜਾਂਦੇ ਹਨ ਅਤੇ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭਾਸ਼ਣ ਦਿੰਦੇ ਹਨ। ਕਈ ਵਾਰ ਜਾਂ ਅਕਸਰ ਨੇਤਾ ਨੂੰ ਮਰਨ ਵਾਲੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ, ਫਿਰ ਵੀ ਦਸ ਪੰਦਰਾਂ ਮਿੰਟ ਮਾਤਮੀ ਭਾਸ਼ਣ ਦੇ ਦਿੰਦੇ ਹਨ।

ਭਾਸ਼ਣ ਨੇਤਾ ਦੀ ਅਹਿਮ ਜ਼ਰੂਰਤ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਨੇਤਾ ਭਾਸ਼ਣ ਕੀਤੇ ਬਿਨਾਂ ਰਹਿ ਨਹੀਂ ਸਕਦਾ। ਕੋਈ ਜਲਸਾ ਜਲੂਸ ਜਾਂ ਹੋਰ ਇਕੱਠ ਦੇਖ ਕੇ ਨੇਤਾ ਜੀ ਦੇ ਦਿਲ ਦਿਮਾਗ ‘ਚ ਭਾਸ਼ਣ ਖੌਰੂ ਪਾਉਣ ਲੱਗ ਜਾਂਦਾ ਹੈ। ਕਹਿੰਦੇ ਹਨ ਕਿ ਜੇ ਕਈ ਨੇਤਾ ਦੋ ਚਾਰ ਦਿਨ ਭਾਸ਼ਣ ਨਾ ਦੇਵੇ, ਚੁੱਪ ਰਹੇ, ਤਾਂ ਹੋ ਸਕਦਾ ਹੈ ਉਹ ਆਪਣੇ ਮਾਨਸਿਕ ਸੰਤੁਲਨ ਗੁਆ ਬੈਠੇ। ਉਂਜ ਵੀ ਜੇ ਕਿਸੇ ਨੇਤਾ ਨੂੰ ਕਿਸੇ ਗਲਤੀ ਗੁਸਤਾਖੀ ਲਈ ਕੋਈ ਸਜ਼ਾ ਦੇਣੀ ਹੋਵੇ ਤਾਂ ਉਸ ਨੂੰ ਪਾਰਟੀ ‘ਚੋਂ ਕੱਢਣ ਜਾਂ ਸਸਪੈਂਡ ਕਰਨ ਦੀ ਥਾਂ ਉਸ ‘ਤੇ ਛੇ ਮਹੀਨੇ ਭਾਸ਼ਣ ਦੇਣ ਦੀ ਪਾਬੰਦੀ ਲਾ ਦਿੱਤੀ ਜਾਵੇ। ਇਹ ਚੁੱਪ ਕਿਸੇ ਨੇਤਾ ਲਈ ਬਹੁਤ ਵੱਡੀ ਸਜ਼ਾ ਹੋ ਸਕਦੀ ਹੈ।

ਬਹੁਤ ਸਾਰੇ ਨੇਤਾ ਗੱਲਾਂ ‘ਚੋਂ ਗੱਲ ਕੱਢਣ ਦੇ ਆਦੀ ਹੁੰਦੇ ਹਨ ਅਤੇ ਅਜਿਹਾ ਕਰਦਿਆਂ ਭਾਸ਼ਣ ਨੂੰ ਲਮਕਾ ਦਿੰਦੇ ਹਨ। ‘ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦਾ’ ਵਾਰ-ਵਾਰ ਕਹਿ ਕੇ ਨੇਤਾ ਜੀ ਅੱਧਾ ਘੰਟਾ ਨਾਨ ਸਟਾਪ ਭਾਸ਼ਣ ਦੇ ਜਾਂਦੇ ਹਨ। ਕਈ ਵਾਰ ਪ੍ਰਬੰਧਕਾਂ ਨੂੰ ਕਿਸੇ ਨਾ ਕਿਸੇ ਢੰਗ ਨੇਤਾ ਜੀ ਨੂੰ ਭਾਸ਼ਣ ਸਮਾਪਤੀ ਦੀ ਬੇਨਤੀ ਕਰਨੀ ਪੈਂਦੀ ਹੈ। ਕਦੇ-ਕਦੇ ਉਸ ਦੇ ਮੂਹਰੇ ‘ਸੰਖੇਪ ਕਰੋ ਜੀ’ ਦੀ ਚਿੱਟ ਰੱਖਣੀ ਪੈਂਦੀ ਹੈ। ਬਹੁਤੇ ਨੇਤਾ ਇਸ ਨੂੰ ਨਜ਼ਰ ਅੰਦਾਜ਼ ਕਰਕੇ ਭਾਸ਼ਣ ਪੂਰਾ ਕੀਤੇ ਬਿਨਾਂ ਮਾਈਕ ਨਹੀਂ ਛੱਡਦੇ। ਭਾਸ਼ਣ ਕਰਨ ਵਾਲਾ ਹਰ ਨੇਤਾ ਚਾਹੁੰਦਾ ਹੈ ਕਿ ਅਖਬਾਰ, ਰੇਡੀਓ ਅਤੇ ਟੀ ਵੀ ਚੈਨਲਾਂ ਤੇ ਉਸ ਦੀ ਪੂਰੀ ਕਵਰੇਜ ਹੋਵੇ। ਉਸ ਦੀ ਛੋਟੀ ਜਿਹੀ ਗੱਲ ਵੀ ਸੁਰਖੀ ਬਣੇ ਅਤੇ ਖੂਬ ਚਰਚਾ ਹੋਵੇ। ਕਈ ਵਾਰ ਤਾਂ ਪ੍ਰਬੰਧਕ, ਜੋ ਨੇਤਾ ਦੇ ਪ੍ਰਸੰਸਕ ਹੁੰਦੇ ਹਨ, ਵਧੀਆ ਜਿਹਾ ਪ੍ਰੈਸ ਨੋਟ ਤਿਆਰ ਕਰਕੇ ਪੱਤਰਕਾਰਾਂ ਨੂੰ ਵੰਡ ਦਿੰਦੇ ਹਨ ਤਾਂ ਕਿ ਪੱਤਰਕਾਰ ਬਣੀ ਬਣਾਈ ਖਬਰ ਜਲਦੀ ਭੇਜ ਸਕਣ।

ਕਦੇ-ਕਦੇ ਭਾਸ਼ਣ ਦੇਣ ਵਾਲਾ ਨੇਤਾ ਜਜ਼ਬਾਤੀ ਹੋ ਜਾਂਦਾ ਹੈ। ਉਹ ਭਾਵੁਕ ਹੀ ਨਹੀਂ, ਉਪ ਭਾਵੁਕ ਹੋ ਜਾਂਦਾ ਹੈ। ਉਹ ਭੁੱਲ ਜਾਂਦਾ ਹੈ ਕਿ ਉਹ ਕੀ ਬੋਲ ਰਿਹਾ ਹੈ? ਉਹ ਭੁੱਲ ਜਾਂਦਾ ਹੈ ਕਿ ਉਸ ਦਾ ਭਾਸ਼ਣ ਰਿਕਾਰਡ ਹੋ ਰਿਹਾ ਹੈ। ਅਜਿਹੀ ਮਨੋਦਸ਼ਾ ‘ਚ ਉਹ ਅਜਿਹੀ ਗੱਲ ਕਹਿ ਦਿੰਦਾ ਹੈ, ਜੋ ਖਬਰ ਬਣ ਕੇ ਕਿਸੇ ਵਿਵਾਦ ਦਾ ਵਿਸ਼ਾ ਬਣ ਜਾਂਦੀ ਹੈ। ਕਈ ਵਾਰ ਬੜਾ ਤਿੱਖਾ ਪ੍ਰਤੀਕਰਮ ਹੁੰਦਾ ਹੈ। ਇਸ ਤਰ੍ਹਾਂ ਵਿਰੋਧੀਆਂ ਨੂੰ ਮੌਕਾ ਮਿਲ ਜਾਂਦਾ ਹੈ। ਭਾਸ਼ਣ ਦੇਣ ਵਾਲੇ ਨੇਤਾ ਪਾਸ ਢੁਕਵਾਂ ਜਵਾਬ ਨਹੀਂ ਹੁੰਦਾ। ਉਹ ਭਾਂਡਾ ਪੱਤਰਕਾਰਾਂ ਸਿਰ ਭੰਨਣ ਦੀ ਅਸਫਲ ਕੋਸ਼ਿਸ਼ ਕਰਦਾ ਹੈ, ‘ਪੱਤਰਕਾਰਾਂ ਨੇ ਮੇਰੇ ਸ਼ਬਦਾਂ ਨੂੰ ਭੰਨ ਤੋੜ ਕੇ ਪੇਸ਼ ਕੀਤਾ ਹੈ।’ ਨੇਤਾ ਸਫਾਈ ਦਿੰਦਾ ਹੈ, ਪਰ ਉਹ ਭੁੱਲ ਜਾਂਦਾ ਹੈ ਕਿ ਸੱਚ ਬਿਜਲਈ ਜੰਤਰਾਂ ਨੇ ਕੈਦ ਕਰ ਲਿਆ ਹੈ। ਅਜਿਹੀ ਸਥਿਤੀ ‘ਚ ਨੇਤਾ ਝੂਠ ਤਾਂ ਬੋਲ ਸਕਦਾ ਹੈ, ਪਰ ਸੱਚ ਨੂੰ ਛੁਪਾ ਨਹੀਂ ਸਕਦਾ।

ਸਾਡੇ ਨੇਤਾ ਇਹ ਘੱਟ ਸੋਚਦੇ ਹਨ ਕਿ ਕਿਹੜਾ ਭਾਸ਼ਣ ਕਿੱਥੇ ਦੇਣਾ ਹੈ। ਇਹ ਨੇਤਾ ਵਿਦਿਅਕ ਅਦਾਰਿਆਂ ਅਤੇ ਧਾਰਮਕ ਇਕੱਠਾ ‘ਚ ਸਿਆਸੀ ਭਾਸ਼ਣ ਦੇ ਜਾਂਦੇ ਹਨ। ਸ਼ਹੀਦਾਂ ਨੂੰ ਸ਼ਰਧਾਂਜਲੀ ਸਮੇਂ ਵੀ ਸਿਆਸੀ ਮੁੱਦੇ ਛੋਹ ਲੈਂਦੇ ਹਨ। ਧਰਮ ਜਾਂ ਸੱਭਿਆਚਾਰ ਨਾਲ ਜੁੜੇ ਮੇਲਿਆਂ ਦੀਆਂ ਕਾਨਫਰੰਸਾਂ ‘ਚ ਸਿਆਸੀ ਭਾਸ਼ਣਾਂ ਦਾ ਹੜ੍ਹ ਆ ਜਾਂਦਾ ਹੈ।

ਕਿਉਂਕਿ ਦੇਸ਼ ‘ਚ ਬੋਲਣ ਦੀ ਆਜ਼ਾਦੀ ਹੈ, ਖੁੱਲ੍ਹ ਹੈ ਤੇ ਕਿਸੇ ਨੂੰ ਚੰਗਾ ਮਾੜਾ ਭਾਸ਼ਣ ਦੇਣ ਤੋਂ ਰੋਕਿਆ ਨਹੀਂ ਜਾ ਸਕਦਾ, ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਉਹ ਦੇਸ਼ ਦੇ ਹਰ ਨੇਤਾ ਨੂੰ ਵਧੀਆ ਭਾਸ਼ਣ ਦੇਣ ਦੀ ਬੁੱਧੀ ਬਖਸ਼ੇ ਤਾਂ ਕਿ ਕਿਸੇ ਨੂੰ ਇਹ ਨਾ ਕਹਿਣਾ ਪਵੇ, ‘ਨੇਤਾ ਦਾ ਭਾਸ਼ਣ- ਪਾਟੀ ਬੋਰੀ ਤੇ ਘਟੀਆ ਰਾਸ਼ਨ।”

ਭਾਰਤ ਵਿੱਚ ਰਾਖਵੇਂਕਰਨ ਨੂੰ ਸਰਕਸ ਬਣਾ ਦਿੱਤੈ ਨੇਤਾਵਾਂ ਨੇ
-ਪੂਨਮ ਆਈ ਕੌਸ਼ਿਸ਼

ਭਾਰਤ ਵਿੱਚ ਤਬਦੀਲੀ ਦੇ ਬਾਵਜੂਦ ਇਥੋਂ ਦੇ ਲੋਕਾਂ ਦੀ ਮਾਨਸਿਕਤਾ ‘ਚ ਤਬਦੀਲੀ ਨਹੀਂ ਆਈ। ਸਿੱਟੇ ਵਜੋਂ ਵਰਤਮਾਨ ਵਿੱਚ ਵੀ ਅਤੀਤ ਵਧ-ਫੁੱਲ ਰਿਹਾ ਹੈ। ਇਥੇ ਪੰਜ ਰਾਜਾਂ; ਯੂ ਪੀ, ਉਤਰਾਖੰਡ, ਪੰਜਾਬ, ਗੋਆ ਤੇ ਮਣੀਪੁਰ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ‘ਚ ਸਾਡੇ ਨੇਤਾਵਾਂ ਤੇ ਪਾਰਟੀਆਂ ਦੀਆਂ ਸਮੂਹਿਕ ਕਰਤੂਤਾਂ ਤੋਂ ਇਹ ਗੱਲ ਸਾਫ ਝਲਕਦੀ ਹੈ। ਇਹ ਨੇਤਾ ਸਥਿਰਤਾ ਤੇ ਵਿਕਾਸ ਦਾ ਵਾਅਦਾ ਕਰ ਕੇ ਅੰਤ ਵਿੱਚ ਜਾਤ ਤੇ ਧਰਮ ਦੀ ਸਿਆਸਤ ਕਰਦੇ ਹਨ। ਇਹ ਚੋਣਾਂ ‘ਤੁਹਾਡੀ ਜਾਤ ਬਨਾਮ ਮੇਰੀ ਜਾਤ’ ਅਤੇ ‘ਤੁਹਾਡਾ ਧਰਮ ਬਨਾਮ ਮੇਰਾ ਧਰਮ’ ਬਣ ਕੇ ਰਹਿ ਗਈਆਂ ਹਨ। ਤੁਸੀਂ ਹੋਰ ਉਮੀਦ ਵੀ ਕੀ ਕਰ ਸਕਦੇ ਹੋ?

ਯੂ ਪੀ ‘ਚ ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ, ਜੋ ਅੱਜ ਵੋਟਰਾਂ ਨੂੰ ਰਿਝਾਉਣ ਲਈ ਇੱਕ ਸ਼ਰਮਨਾਕ ਅਤੇ ਅਣਪੱਕ ਕਾਰਵਾਈ ਦਾ ਸਬੂਤ ਬਣ ਗਿਆ ਹੈ। ਇਸ ਵਿੱਚ ਕਾਂਗਰਸ, ਭਾਜਪਾ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਹੋਰ ਪਾਰਟੀਆਂ ਸਰਗਰਮ ਤੌਰ ‘ਤੇ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਪਾਰਟੀਆਂ ਨੇ ਆਪਣੇ ਚੋਣ ਮਨੋਰਥ ਪੱਤਰਾਂ ਨੂੰ ਸਿਰਫ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ, ਅਸਲ ਵਿੱਚ ਉਹ ਆਪਣੀਆਂ ਸੌੜੀਆਂ ਤੇ ਸਵਾਰਥੀ ਸਿਆਸੀ ਲੋੜਾਂ ਦੇ ਆਧਾਰ ‘ਤੇ ਜਾਤ, ਉਪ ਜਾਤ ਜਾਂ ਧਰਮ ਦੇ ਨਾਂ ‘ਤੇ ਵੋਟਾਂ ਮੰਗ ਰਹੀਆਂ ਹਨ, ਕਿਉਂਕਿ ਯੂ ਪੀ ਦੀ ਗੱਦੀ ‘ਤੇ ਜੋ ਵੀ ਬੈਠੇਗਾ, ਉਹ ਇੰਡੀਆ ਰਾਜ ਵਿੱਚ ‘ਗੇਮ ਚੇਂਜਰ’ ਦੀ ਭੂਮਿਕਾ ਨਿਭਾਏਗਾ।

ਸੂਬੇ ‘ਚ ਕਾਂਗਰਸ ਆਪਣੇ ਜਨ-ਆਧਾਰ ਨੂੰ ਲੈ ਕੇ ਭਰਮ ਵਿੱਚ ਹੈ। ਉਸ ਕੋਲ ਕੋਈ ਚੋਣ ਮੁੱਦਾ ਨਹੀਂ ਅਤੇ ਉਹ ਆਪਣੇ ਵਿਰੋਧੀਆਂ ਦੇ ਮੁਸਲਿਮ-ਹਿੰਦੂ-ਜਾਤੀ ਮੁੱਦਿਆਂ ਨੂੰ ਕੈਸ਼ ਕਰਨ ਤੋਂ ਰੋਕਣ ਵਿੱਚ ਨਾਕਾਮ ਹੋਣ ਕਰ ਕੇ ਨਿਰਾਸ਼ ਹੈ। ਇਸ ਲਈ ਉਸ ਨੇ ਇਨਸਾਫ, ਵਿਕਾਸ ਤੇ ਅਧਿਕਾਰ ਦਾ ਦਾਅਵਾ ਕੀਤਾ ਤੇ ਪੁਰਾਣੇ ਮੰਤਰ ‘ਘੱਟ ਗਿਣਤੀ ਤੁਸ਼ਟੀਕਰਨ’ ਨੂੰ ਅਪਣਾਇਆ। ਪਾਰਟੀ ਨੇ ਹੋਰ ਪਛੜੇ ਵਰਗਾਂ (ਓ ਬੀ ਸੀ) ਦੇ 27 ਫੀਸਦੀ ਕੋਟੇ ਵਿੱਚੋਂ ਮੁਸਲਮਾਨਾਂ ਲੀ 4.5 ਫੀਸਦੀ ਰਾਖਵਾਂਕਰਨ ਦੇਣ ਤੋਂ ਬਾਅਦ ਹੁਣ ਵਾਅਦਾ ਕੀਤਾ ਹੈ ਕਿ ਜੇ ਸੂਬੇ ‘ਚ ਸੱਤਾ ‘ਚ ਆਈ ਤਾਂ ਇਸ ਨੂੰ ਵਧਾ ਕੇ ਨੌਂ ਫੀਸਦੀ ਕਰ ਦੇਵੇਗੀ। ਸੂਬੇ ਵਿੱਚ ਮੁਸਲਮਾਨਾਂ ਦੀ ਆਬਾਦੀ 18 ਫੀਸਦੀ ਹੈ ਤੇ ਉਹ 403 ਵਿਧਾਨ ਸਭਾ ਸੀਟਾਂ ‘ਚੋਂ 130 ਸੀਟਾਂ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦੇ ਹਨ। ਸੱਤਾ ਬਦਲਣ ਲਈ ਇਹ ਕਾਫੀ ਹੈ।

ਭਾਜਪਾ ਲਈ ਧਰਮ ਸਭ ਤੋਂ ਉਪਰ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਲਈ ਵਾਅਦੇ ਕਰਨ ਦੇ ਬਾਵਜੂਦ ਉਹ ਘੱਟ ਗਿਣਤੀਆਂ ਨੂੰ ਧਾਰਮਿਕ ਆਧਾਰ ‘ਤੇ ਰਾਖਵਾਂਕਰਨ ਦੇਣ ਦਾ ਵਿਰੋਧ ਕਰਦੀ ਹੈ। ਇਹ ਪਾਰਟੀ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ ਵੀ ਵਚਨਬੱਧ ਹੈ। ਉਹ ਹੋਰਨਾਂ ਪੱਛੜੇ ਵਰਗਾਂ ਵਿੱਚ ਅੱਤ ਪਛੜੇ ਵਰਗਾਂ ਨੂੰ ਇਹ ਕਹਿ ਕੇ ਰਿਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਮੁਸਲਮਾਨ ਉਨ੍ਹਾਂ ਦੇ ਹਿੱਸੇ ਨੂੰ ਖਾ ਜਾਣਗੇ। ਇਸ ਨੂੰ ਇਹ ਪ੍ਰਵਾਹ ਨਹੀਂ ਕਿ ਇਸ ਨਾਲ ਜਾਤ ਤੇ ਧਰਮ ਦਾ ਟਕਰਾਅ ਪੈਦਾ ਹੋ ਸਕਦਾ ਹੈ।

ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਨੂੰ ਮੌਲਾਨਾ ਦੀ ਭੂਮਿਕਾ ਨਿਭਾਉਣ ‘ਚ ਕੋਈ ਝਿਜਕ ਨਹੀਂ ਹੈ, ਹਾਲਾਂਕਿ ਉਹ ਅੱਤ ਪਛੜੇ ਵਰਗਾਂ ਨੂੰ ਵੀ ਰਿਝਾਉਣ ਦੀ ਕੋਸ਼ਿਸ਼ ਕਰਦੇ ਹਨ, ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ ‘ਸਵਰਨ ਜਾਤ ਹਿਤਾਯ, ਸਰਵ ਜਨ ਸੁਖਾਯ’ ਦੀ ਗੱਲ ਕਹਿ ਕੇ ਸਾਰੇ ਸਮਾਜਕ ਵਰਗਾਂ ਨੂੰ ਉਨ੍ਹਾਂ ਦੀ ਆਬਾਦੀ ਦੇ ਆਧਾਰ ‘ਤੇ ਨੁਮਾਇੰਦਗੀ ਦੇਣ ਦੀ ਗੱਲ ਕਰ ਰਹੀ ਹੈ।

2007 ਵਿੱਚ ਮਾਇਆਵਤੀ ਨੂੰ ਸੂਬੇ ਦੀ ਗੱਦੀ ‘ਤੇ ਪੁਚਾਉਣ ਵਾਲੇ ਦਲਿਤ-ਬ੍ਰਾਹਮਣ ਜੁੱਟ ਨੂੰ ਅੱਗੇ ਰੱਖਣ ਦੇ ਨਾਲ-ਨਾਲ ਉਹ ਮੁਸਲਮਾਨਾਂ ਲਈ ਰਾਖਵੇਂਕਰਨ ਦੀ ਹਮਾਇਤ ਕਰ ਕੇ ਉਨ੍ਹਾਂ ਨੂੰ ਰਿਝਾਉਣ ਅਤੇ ਮੁਜ਼ੱਫਰਨਗਰ ਤੋਂ ਸ਼ਾਮਲੀ ਨੂੰ ਅੱਡ ਕਰਨ ਦਾ ਪ੍ਰਚਾਰ ਕਰ ਕੇ ਜਾਟ ਭਾਈਚਾਰੇ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਇਆਵਤੀ ਦੇ ਸ਼ਬਦਾਂ ਵਿੱਚ ‘ਮੈਂ ਸਭ ਲੋਕਾਂ ‘ਚ ਭਾਈਚਾਰਾ ਸਥਾਪਤ ਕਰਨ ‘ਚ ਯਕੀਨ ਰੱਖਦੀ ਹਾਂ।’

ਦੁਖਦਾਈ ਤੱਥ ਇਹ ਹੈ ਕਿ ਮੁਸਲਮਾਨਾਂ ਤੇ ਅੱਤ ਪਛੜੇ ਵਰਗਾਂ ਦੀਆਂ ਵੋਟਾਂ ਲੈਣ ਦੀ ਇੱਛਾ ਵਿੱਚ ਸਾਡੇ ਨੇਤਾ ਆਪਣੀ ਇਸ ਰਣਨੀਤੀ ਦੇ ਪ੍ਰਭਾਵ ਨੂੰ ਭੁੱਲ ਗਏ ਹਨ। ਇਸ ਨਾਲ ਨਾ ਸਿਰਫ ਜਾਤ-ਧਰਮ ਦੇ ਨਾਂਅ ‘ਤੇ ਆਮ ਆਦਮੀ ਵਿੱਚ ਮਤਭੇਦ ਵਧਣਗੇ, ਸਗੋਂ ਭਾਰਤ ਵਿੱਚ ਅਮੀਰ-ਗਰੀਬ ਵਿਚਾਲੇ ਪਾੜਾ ਹੋਰ ਵੀ ਵਧੇਗਾ।

ਸਮਾਜਕ ਇਨਸਾਫ ਦਿਵਾਉਣ ਦੇ ਨਾਂ ਹੇਠ ਸਾਡੇ ਨੇਤਾ ਤਦਰਥਵਾਦ ਅਪਣਾ ਰਹੇ ਹਨ। ਰਾਖਵਾਂਕਰਨ ਸਾਡੇ ਪਿੰਡਾਂ ਦੇ ਸਮਾਜ ਨੂੰ ਨਹੀਂ ਬਦਲੇਗਾ। ਉਥੇ ਅਨਪੜ੍ਹਤਾ ਤੇ ਅਗਿਆਨਤਾ ਅਜੇ ਵੀ ਹੈ, ਸਗੋਂ ਸਿੱਟੇ ਵਜੋਂ ਜਾਤਵਾਦ ਹੋਰ ਵਧਦਾ ਜਾਏਗਾ।

ਸਭ ਤੋਂ ਪਹਿਲਾਂ ਇਸ ਸਵਾਲ ‘ਤੇ ਵਿਚਾਰ ਕੀਤਾ ਜਾਵੇ ਕਿ ਕੀ ਰਾਖਵਾਂਕਰਨ ਆਪਣੇ ਆਪ ਵਿੱਚ ਇੱਕ ਸਾਧਕ ਹੈ? ਬਿਲਕੁਲ ਨਹੀਂ। ਕਦੇ ਕਿਸੇ ਨੇ ਇਸ ਗੱਲ ਦਾ ਮੁੱਲੰਕਣ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਰਾਖਵਾਂਕਰਨ ਦਿੱਤਾ ਗਿਆ, ਉਨ੍ਹਾਂ ਨੂੰ ਇਸ ਦਾ ਲਾਭ ਮਿਲਿਆ ਜਾਂ ਉਹ ਘਾਟੇ ‘ਚ ਹਨ? ਨਹੀਂ। ਕੀ ਇਸ ਬਾਰੇ ਕੋਈ ਨਿਰਪੱਖ ਅਧਿਐਨ ਕਰਵਾਇਆ ਗਿਆ ਹੈ? ਕਦੇ ਨਹੀਂ। ਕੌਮੀ ਪਛੜਿਆ ਵਰਗ ਕਮਿਸ਼ਨ ਦੇ ਇੱਕ ਸਾਬਕਾ ਮੁਖੀ ਅਨੁਸਾਰ ‘ਨੇਤਾਵਾਂ ਨੇ ਰਾਖਵੇਂਕਰਨ ਨੂੰ ਇੱਕ ਸਰਕਸ ਬਣਾ ਦਿੱਤਾ ਹੈ।’ ਰਾਖਵਾਂਕਰਨ ਦੇਣ ਤੋਂ ਬਾਅਦ ਪਛੜੇ ਵਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਦੇ ਭਲੇ ਲਈ ਪ੍ਰੋਗਰਾਮਾਂ ‘ਚ ਚੰਗੀ ਸਿਖਿਆ ਦਾ ਪ੍ਰਬੰਧ ਨਹੀਂ ਕੀਤਾ ਗਿਆ। ਰਾਖਵੇਂਕਰਨ ਨਾਲ ਕੁਝ ਲੋਕਾਂ ਦਾ ਭਲਾ ਹੋਇਆ। ਮੁਫਤ ਤੇ ਲਾਜ਼ਮੀ ਸਿਖਿਆ ਨਾਲ ਸਭ ਦਾ ਭਲਾ ਹੋਣਾ ਸੀ ਤੇ ਇਹ ਬਹੁਤ ਸਾਲ ਪਹਿਲਾਂ ਕਰ ਲਿਆ ਜਾਣ ਚਾਹੀਦਾ ਸੀ।

ਸਾਡੇ ਸ਼ਾਸਕ ਰਾਖਵੇਂਕਰਨ ਦੇ ਐਲਾਨ ਕਰਦੇ ਹਨ, ਪਰ ਸ਼ਾਇਦ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸਰਕਾਰ ਅਜਿਹਾ ਇਕੱਲੀ ਨਹੀਂ ਕਰ ਸਕਦੀ। ਇਹ ਕੌਮੀ ਪਛੜਿਆ ਵਰਗ ਕਮਿਸ਼ਨ ਦਾ ਵਿਸ਼ੇਸ਼ ਅਧਿਕਾਰ ਹੈ, ਜਿਸ ਦੀ ਸਥਾਪਨਾ ਇੰਦਰਾ ਸਾਹਨੀ ਬਨਾਮ ਭਾਰਤ ਸਰਕਾਰ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 1993 ਵਿੱਚ ਕੀਤੀ ਗਈ ਸੀ। ਇਸ ਕਮਿਸ਼ਨ ਦਾ ਮੁੱਖ ਕੰਮ ਸਰਕਾਰ ਦੇ ਤਹਿਤ ਸਿਵਲ ਸੇਵਾਵਾਂ ‘ਚ ਰਾਖਵੇਂਕਰਨ ਲਈ ਸਮਾਜਕ ਤੌਰ ‘ਤੇ ਪਛੜੇ ਵਰਗਾਂ ਨੂੰ ਹੋਰ ਪਛੜੇ ਵਰਗਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਪੈਮਾਨੇ ਮਿਥਣਾ ਹੈ।

ਇਨ੍ਹਾਂ ਚੋਣਾਂ ਦੇ ਨਤੀਜੇ ਚਾਹੇ ਜੋ ਵੀ ਹੋਣ, ਪਰ ਸੱਚਾਈ ਇਹ ਹੈ ਕਿ ਅੱਜ ਅਸੀਂ ਇੱਕ ਕੁਚੱਕਰ ਵਿੱਚ ਫਸ ਗਏ ਹਾਂ। ਅਸਥਿਰ ਅਤੇ ਟੁੱਟਵੀਂ ਸਿਆਸਤ ਨੇ ਇਸ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਦੇਸ਼ ਵਿੱਚ ਅੱਜ ਵਰਗ ਸੰਘਰਸ਼ ਨਹੀਂ, ਜਾਤ ਸੰਘਰਸ਼ ਦਾ ਖਤਰਾ ਪੈਦਾ ਹੋ ਗਿਆ ਹੈ। ਸਿਆਸਤ ਵਿੱਚ ਖੱਬੇ ਪੱਖੀ ਤੇ ਸੱਜੇ ਪੰਥੀ ਤੋਂ ਜ਼ਿਆਦਾ ਅਹਿਮੀਅਤ ਫਾਰਵਰਡ ਤੇ ਬੈਕਵਰਡ ਕਲਾਸਾਂ ਦੀ ਹੈ। ਅੱਜ ਹਰ ਕੋਈ ਫਿਰਕੂ ਸੁਹਿਰਦਤਾ ਬਣਾਉਣ ਲਈ ਆਪਣੀ ਪਰਿਭਾਸ਼ਾ ਦੇ ਰਿਹਾ ਹੈ, ਇਸ ਲਈ ਸਮੁੱਚੇ ਦੇਸ਼ ਵਿੱਚ ਅੰਦਰੂਨੀ ਟਕਰਾਅ ਦੀ ਸਥਿਤੀ ਬਣੇਗੀ। ਸਾਡੇ ਨੇਤਾ ਵੱਖਵਾਦ ਦੇ ਜ਼ਰੀਏ ਸਿਆਸੀ ਲਾਭ ਹਾਸਲ ਕਰਨ ਲਈ ਇੰਨੇ ਸਵਾਰਥੀ ਹੋ ਗਏ ਕਿ ਉਨ੍ਹਾਂ ਨੇ ਖੁਦ ਨੂੰ, ਵੋਟਰਾਂ ਨੂੰ, ਇਥੋਂ ਤੱਕ ਕਿ ਇਤਿਹਾਸ ਨੂੰ ਵੀ ਭਰਮ ਵਿੱਚ ਪਾ ਦਿੱਤਾ। ਅੱਜ ਭਾਰਤ ਦੀ ਪਛਾਣ ਉਸ ਰੂਪ ਵਿੱਚ ਨਹੀਂ ਰਹੀ, ਜਿਸ ਨੂੰ ਕਦੇ ਐਮਰਸਨ ਨੇ ‘ਮਨੁੱਖੀ ਵਿਚਾਰਾਂ ਦਾ ਸਿਖਰ’ ਕਿਹਾ ਸੀ।

ਜੇ ਇਹੋ ਸਿਲਸਿਲਾ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਫੁੱਟ-ਪਾਊ ਜਾਤੀ ਸਮੀਕਰਨ ਭਾਰਤ ਦੀ ਸਿਆਸਤ ਵਿੱਚ ਹਾਵੀ ਹੋਣਗੇ ਤੇ ਦੇਸ਼ ਦੇ ਪਛੜੇ ਵਰਗਾਂ ਦੀਆਂ ਇੱਛਾ ਦਾ ਖਿਆਲ ਨਾ ਰੱਖਣਾ ਆਤਮ ਘਾਤੀ ਹੋਵੇਗਾ, ਕਿਉਂਕਿ ਜਾਤ ਦੇ ਆਧਾਰ ‘ਤੇ ਵੋਟ ਬੈਂਕ ਬਣਾਉਣਾ ਸੌਖਾ ਹੈ। ਮੌਜੂਦਾ ਸੱਤਾ ਸਿਆਸਤ ਦੀ ਖੇਡ ਨੂੰ ਜਾਤੀ ਮੁਕਬਾਲੇ ਵਿੱਚ ਬਦਲਣਾ ਖਤਰਨਾਕ ਹੈ, ਕਿਉਂਕਿ ਇਸ ਨਾਲ ਸਮਾਜ ਸੁਧਾਰ ਦਾ ਅੰਦੋਲਨ ਫਜ਼ੂਲ ਬਣ ਕੇ ਰਹਿ ਜਾਏਗਾ।

ਉਮੀਦ ਕਰੋ ਕਿ ਨਵਾਂ ਵਰ੍ਹਾ 2011 ਨਾਲੋਂ ਬਿਹਤਰ ਹੋਵੇ
- ਦੇਵੀ ਚੇਰੀਅਨ

2011 ਖਤਮ ਹੋ ਗਿਅ ਹੈ ਅਤੇ ਉਮੀਦ ਹੈ ਕਿ ਇਹ ਵਰ੍ਹਾ ਉਸ ਤੋਂ ਬਿਹਤਰ ਹੋਵੇਗਾ। ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਆਰਥਿਕ ਤੌਰ ‘ਤੇ ਮਜ਼ਬੂਤ ਭਾਰਤ ਉਭਰਦਾ ਦੇਖਿਆ ਹੈ। ਹੁਣ ਅਸੀਂ ਦੁਨੀਆ ਦੇ ਬਾਕੀ ਉਭਰਦੇ ਦੇਸ਼ਾਂ ਸਾਹਮਣੇ ਖੜੇ ਹਾਂ। ਫਿਰ ਵੀ ਕੁਝ ਕਾਰਨਾਂ ਕਰਕੇ ਸੰਨ 2011 ਸਿਆਸੀ ਉਥਲ-ਪੁਥਲ, ਸ਼ਰਮਿੰਦਗੀ ਅਤੇ ਗੜਬੜ ਵਾਲਾ ਰਿਹਾ। ਆਸ਼ਾਵਾਦੀ ਹੋਣ ਅਤੇ ਨਿਆਂ ਪਾਲਿਕਾ ‘ਚ ਪੂਰਾ ਭਰੋਸਾ ਹੋਣ ਕਰਕੇ ਮੈਂ ਇਹ ਉਮੀਦ ਲਾਈ ਬੈਠੀ ਹਾਂ ਕਿ ਭ੍ਰਿਸ਼ਟਾਚਾਰ ਦੇ ਹੋਰ ਵੀ ਕਈ ਮਾਮਲੇ ਬੇਨਕਾਬ ਹੋਣਗੇ ਅਤੇ ਆਪਣੇ ਅੰਜਾਮ ਤੱਕ ਪਹੁੰਚਣਗੇ।

‘ਆਮ ਆਦਮੀ’ ਅਦਾਲਤਾਂ ‘ਚ ਸਿਆਸਤਦਾਨਾਂ ਦੇ ਵਿਰੁੱਧ ਮਾਮਲੇ ਲਟਕੇ ਰਹਿਣ ਕਾਰਨ ਤੰਗ ਹੈ। ਮੁਕੱਦਮੇ ਕੁਝ ਸਾਲਾਂ ਤੱਕ ਚੱਲਦੇ ਹਨ, ਫਿਰ ਇਕ ਅਣਪਛਾਤੀ ਮੌਤੇ ਮਰ ਜਾਂਦੇ ਹਨ ਅਤੇ ਦੋਸ਼ੀ ਸਿਆਸਤਦਾਨਾਂ ਨੂੰ ਸਜ਼ਾ ਨਹੀਂ ਮਿਲਦੀ। ਸੱਚ ਕਹਾਂ ਤਾਂ ਕਦੇ ਕਦਾਈਂ ਮੈਂ ਸੋਚਦੀ ਹਾਂ ਕਿ ਅੱਜ ਸਾਨੂੰ ਇਕ ਤਾਨਾਸ਼ਾਹ ਦੀ ਲੋੜ ਹੈ, ਜੋ ਇਸ ਦੇਸ਼ ਦੇ ਵਿਗੜੇ ਹਾਲਾਤ ਠੀਕ ਕਰ ਸਕੇ। ਸੁਆਰਥੀ ਤੇ ਮੌਕਾਪ੍ਰਸਤ ਆਗੂਆਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਚਾਹੁੰਦੀ ਹਾਂ ਕਿ ਵਿਰੋਧੀ ਧਿਰ ਅਜਿਹੀ ਜ਼ਿੰਮੇਵਾਰ ਹੋਵੇ ਕਿ ਸੱਤਾਧਾਰੀ ਪਾਰਟੀ ਦੇ ਨੱਕ ‘ਚ ਦਮ ਕਰ ਦੇਵੇ। ਮੈਂ ਹੇਠੋਂ ਲੈ ਕੇ ਉਪਰ ਤੱਕ ਅੰਨਾ ਦੇ ਸੰਦੇਸ਼ ‘ਤੇ ਅਮਲ ਹੁੰਦਾ ਦੇਖਣਾ ਚਾਹੁੰਦੀ ਹਾਂ। ਘਪਲੇਬਾਜ਼ ਅਤੇ ਟੈਕਸ ਚੋਰ ਸ਼ਾਇਦ ਉਦੋਂ ਕਾਬੂ ਆ ਜਾਣ।

ਜਨਤਾ ਨੂੰ ਚਾਹੀਦਾ ਹੈ ਕਿ ਸਰਕਾਰ ਦੇ ਸਹਿਯੋਗੀਆਂ ਨੂੰ ਉਨ੍ਹਾਂ ਦੇ ਸੁਆਰਥ ਤੇ ਲਾਪ੍ਰਵਾਹੀ ਵਾਲੇ ਵਤੀਰੇ ਦਾ ਮਜ਼ਾ ਚਖਾਵੇ ਅਤੇ ਵੱਡੀਆਂ ਪਾਰਟੀਆਂ ‘ਚੋਂ ਕਿਸੇ ਇਕ ਨੂੰ ਵੋਟ ਦੇਵੇ, ਤਾਂ ਕਿ ਸਰਕਾਰ ਛੋਟੀਆਂ ਖੇਤਰੀ ਪਾਰਟੀਆਂ ਦੀ ਧੌਂਸ ਅਤੇ ਮੱਧ-ਕਾਲੀ ਚੋਣਾਂ ਦੇ ਡਰ ਤੋਂ ਦੇਸ਼ ਮੁਕਤ ਹੋਵੇ ਤੇ ਦੇਸ਼ ਨੂੰ ਇਕ ਚੰਗਾ ਸ਼ਾਸਨ ਮਿਲੇ।

ਉਮੀਦ ਹੈ ਕਿ ਨਵੇਂ ਵਰ੍ਹੇ ‘ਚ ਸਾਡੇ ਆਗੂ ਤੇ ਨੌਕਰਸ਼ਾਹ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਕਰਨਾ ਸ਼ੁਰੂ ਕਰ ਦੇਣਗੇ। ਲੋਕਾਂ ਨੂੰ ਇਨ੍ਹਾਂ ਦੇ ਵਿਦੇਸ਼ੀ ਬੈਂਕ ਖਾਤਿਆਂ ਅਤੇ ਬੇਨਾਮੀ ਸੌਦਿਆਂ ਨੂੰ ਭੁਲਾਉਣਾ ਨਹੀਂ ਚਾਹੀਦਾ। ਮੈਂ ਇਹ ਚਾਹਾਂਗੀ ਕਿ 2012 ‘ਚ ਸਾਡੇ ਦੇਸ਼ ਦੇ ਨਾਗਰਿਕ ਵੱਧ ਸਬਰ ਵਾਲੇ ਤੇ ਜ਼ਿੰਮੇਵਾਰ ਬਣਨ, ਉਹ ਸਰਕਾਰੀ ਜਾਇਦਾਦ ਦੀ ਰਾਖੀ ਕਰਨ ਦੀ ਲੋੜ ਮਹਿਸੂਸ ਕਰਨ ਅਤੇ ਉਸ ਨੂੰ ਆਪਣੀ ਜਾਇਦਾਦ ਵਾਂਗ ਸੰਭਾਲਣ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਅਧਿਕਾਰ ਕੀ ਹਨ ਅਤੇ ਜਿਸ ਚੀਜ਼ ਨੂੰ ਉਹ ਗਲਤ ਸਮਝਣ, ਉਸ ਨੂੰ ਚੁਣੌਤੀ ਦੇਣ। ਵੋਟ ਦੇਣਾ ਲੋਕਾਂ ਦਾ ਅਧਿਕਾਰ ਹੈ ਤੇ ਇਸ ਅਧਿਕਾਰ ਦੀ ਵਰਤੋਂ ਜ਼ਿੰਮੇਵਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ।

ਅਤੀਤ ਵਿੱਚ ਅਸੀਂ ਦੇਖਿਆ ਹੈ ਕਿ ਜ਼ਮੀਨੀ ਹਕੀਕਤਾਂ ਦੀ ਕੋਈ ਸਮਝ ਨਾ ਰੱਖਣ ਵਾਲੇ ਕਈ ਪੇਸ਼ੇਵਰ ਵੀ ਸਿਆਸਤ ਦੇ ਅਖਾੜੇ ‘ਚ ਨਿੱਤਰੇ, ਪਰ ਉਨ੍ਹਾਂ ਦੀ ਸਿਆਸਤ ਬੇਜਾਨ ਅਤੇ ਦਿਸ਼ਾਹੀਣ ਹੈ। ਇਸ ਸਥਿਤੀ ਤੋਂ ਛੁਟਕਾਰਾ ਮਿਲਣਾ ਅਸੰਭਵ ਲੱਗਦਾ ਹੈ, ਪਰ ਜੋ ਗੱਲ ਸਾਡੇ ਦੇਸ਼ ਨੂੰ ਬਹੁਤਾ ਨੁਕਸਾਨ ਪਹੁੰਚਾ ਰਹੀ ਹੈ, ਉਹ ਸਿਆਸਤਦਾਨਾਂ, ਨੌਕਰਸ਼ਾਹਾਂ ਅਤੇ ਕਾਰੋਬਾਰੀਆਂ ਦਾ ਗੱਠਜੋੜ ਹੈ। ਜੇ ਗੱਠਜੋੜ ਹਾਂ-ਪੱਖੀ ਬਣ ਜਾਵੇ ਤਾਂ ਦੇਸ਼ ਦੇ ਭਾਗ ਜਾਗ ਉਠਣਗੇ।

ਨਰੇਗਾ ਤੇ ਕੌਮੀ ਅਨਾਜ ਸੁਰੱਖਿਆ ਬਿੱਲ ਨੂੰ ਬਹੁਤ ਈਮਾਨਦਾਰੀ ਤੇ ਵਚਨਬੱਧਤਾ ਨਾਲ ਲਾਗੂ ਹੁੰਦਾ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ, ਪਰ ਫਿਲਹਾਲ ਇਹ ਦੂਰ ਦੀ ਕੌਡੀ ਹੈ। ਮੇਰੀਆਂ ਉਮੀਦਾਂ ਦੀ ਸੂਚੀ ‘ਚ ਇਹ ਵੀ ਸ਼ਾਮਲ ਹੈ ਕਿ ਦਿਹਾਤੀ ਖੇਤਰਾਂ ‘ਚ ਸੇਵਾਵਾਂ ਦੇਣ ਤੋਂ ਇਨਕਾਰ ਕਰਨ ਅਤੇ ਇਸ ਦੀ ਬਜਾਏ ਹੜਤਾਲ ‘ਤੇ ਜਾਣ ਵਾਲੇ ਡਾਕਟਰਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

ਅਸੀਂ ਚਾਲ-ਢਾਲ, ਪਹਿਰਾਵੇ ਤੇ ਮੀਡੀਆ ਦੇ ਮਾਮਲੇ ‘ਚ ਪੱਛਮ ਦੀ ਨਕਲ ਕਰਨ ਤੋਂ ਨਹੀਂ ਖੁੰਝਦੇ, ਪਰ ਉਨ੍ਹਾਂ ਲਾਭਾਂ ਤੇ ਸਹੂਲਤਾਂ ਦੀ ਅਣਦੇਖੀ ਕਰਦੇ ਹਾਂ, ਜੋ ਪੱਛਮੀ ਦੇਸ਼ ਆਪਣੇ ਅਪਾਹਜ ਤੇ ਬਜ਼ੁਰਗ ਨਾਗਰਿਕਾਂ ਨੂੰ ਦੇਂਦੇ ਹਨ। ਇਸ ਦਾ ਭਾਵ ਇਹ ਕਿ ਭਾਰਤ ‘ਚ ਅਮਰੀਕਾ ਦੀ ਸੋਸ਼ਲ ਸਕਿਓਰਟੀ’ (ਸਮਾਜਿਕ ਸੁਰੱਖਿਆ) ਵਰਗੀ ਪ੍ਰਣਾਲੀ ਲਾਗੂ ਕਰਨੀ ਬਹੁਤ ਜ਼ਰੂਰੀ ਹੈ। ਸਿੱਖਿਆ ਸਾਡਾ ਜਨਮ ਸਿੱਧ ਅਧਿਕਾਰ ਹੈ ਤੇ ਇਸੇ ਤਰ੍ਹਾਂ ਡਾਕਟਰੀ ਸਹੂਲਤਾਂ ਵੀ।

ਸਰਕਾਰ ਵਾਅਦੇ ਬਹੁਤ ਵੱਡੇ-ਵੱਡੇ ਕਰਦੀ ਹੈ, ਪਰ ਲੋੜੀਂਦੀਆਂ ਸਹੂਲਤਾਂ ਉਥੇ ਨਹੀਂ ਪਹੁੰਚਦੀਆਂ, ਜਿਥੇ ਉਨ੍ਹਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਕਦਮ-ਦਰ-ਕਦਮ ‘ਚੈਕਿੰਗ’ ਦੀ ਕੋਈ ਵਿਵਸਥਾ ਨਹੀਂ।

ਇਹ ਨਿਰਾਸ਼ਾ ਪੂਰਨ ਸੱਚਾਈ ਹੈ ਕਿ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਸ਼ਕਤੀਸ਼ਾਲੀ ਲੋਕਾਂ ਤੋਂ ਲੈ ਕੇ ਸੱਤਾ ਦੀ ਡੋਰ ਹਿਲਾਉਣ ਵਾਲਿਆਂ ਤੱਕ ਕਾਨੂੰਨ ਦੀ ਉਲੰਘਣਾ ਜੋ ਕੋਈ ਵੀ ਕਰਦਾ ਹੈ, ਉਸ ਨੂੰ 2012 ‘ਚ ਸਜ਼ਾ ਦਿੱਤੀ ਜਾਵੇਗੀ। ਸਿਵਲ ਸੋਸਾਇਟੀ ਨੂੰ ਸਿਆਸਤ ਤੋਂ ਦੂਰ ਰਹਿੰਦਿਆਂ ਆਮ ਆਦਮੀ ਨਾਲ ਸੰਬੰਧਤ ਲਾਹੇਵੰਦ ਕੰਮ ਜਾਰੀ ਰੱਖਣੇ ਚਾਹੀਦੇ ਹਨ, ਪਰ ਇਹ ਸਾਰਾ ਕੁਝ ਲੋਕਾਂ ‘ਤੇ ਨਿਰਭਰ ਕਰਦਾ ਹੈ, ਜਿਨ੍ਹਾਂ ਨੂੰ ਵੋਟ ਦੇ ਕੇ ਅਸੀਂ ਚੁਣਦੇ ਹਾਂ। ਬੇਸ਼ੱਕ ਸਿਆਸੀ ਪਾਰਟੀਆਂ ਚੋਰ-ਉਚੱਕਿਆਂ ਤੇ ਨਾਕਾਬਲ ਲੋਕਾਂ ਨੂੰ ਹੀ ਟਿਕਟਾਂ ਕਿਉਂ ਨਾ ਦੇਣ, ਜ਼ਿੰਮੇਵਾਰ ਨਾਗਰਿਕਾਂ ਨੂੰ ਉਨ੍ਹਾਂ ਉਮੀਦਵਾਰਾਂ ਨੂੰ ਚੁਣਨਾ ਚਾਹੀਦਾ ਹੈ, ਜੋ ਆਮ ਲੋਕਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਆ, ਯਕੀਨੀ ਬਣਾਉਣ, ਮਹਿੰਗਾਈ ਘੱਟ ਕਰਨ ਤੇ ਦੇਸ਼ ਦੇ ਹਰ ਨਾਗਰਿਕ ਨੂੰ ਰੋਟੀ, ਕੱਪੜਾ ਅਤੇ ਮਕਾਨ ਮੁਹੱਈਆ ਕਰਵਾਉਣ।

ਜਿ਼ਲ੍ਹਾ ਰੋਪੜ-ਮੋਹਾਲੀ ਪਰਿਵਾਰਕ ਪਿਕਨਿਕ 23 ਜੁਲਾਈ ਨੂੰ
ਸਟਾਰ ਨਿਊਜ਼:- ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਸਲਾਨਾ ਪਰਿਵਾਰਕ ਪਿਕਨਿਕ 23 ਜੁਲਾਈ ਦਿਨ ਸਨਿੱਚਰਵਾਰ ਨੂੰ ਮਿਲਟਨ ਦੇ ਕੈਲਸੋ ਪਾਰਕ (5234 ਕੈਲਸੋ ਰੋਡ, ਟਰਮੇਨ ਅਤੇ ਕੈਲਸੋ, ਸਾਈਟ ਨੰ 4) ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਜਿ਼ਲ੍ਹਾ ਰੋਪੜ, ਮੋਹਾਲੀ, ਹਲਕਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਇਲਾਕੇ ਦੇ ਗੁਆਂਢੀ ਪਰਿਵਾਰਾਂ ਨੂੰ ਇਸ ਪਿਕਨਿਕ ਵਿਚ ਸ਼ਾਮਿਲ ਹੋਣ ਦਾ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਦੌਰਾਨ ਗਿੱਧਾ, ਭੰਗੜਾ, ਰੱਸਾ ਕਸ਼ੀ, ਕੁਸਰੀ ਦੌੜ, ਬੱਚਿਆਂ ਦੀਆਂ ਖੇਡਾਂ ਤੇ ਗੀਤ ਸੰਗੀਤ ਦੇ ਮਨੋਰੰਜਨ ਅਤੇ ਬਾਅਦ ਵਿੱਚ ਇਨਾਮ ਵੀ ਦਿੱਤੇ ਜਾਣਗੇ। ਆਪੋ ਆਪਣੀ ਐਂਟਰੀ ਟਿਕਟ ਲੈਣ ਤੋਂ ਬਾਅਦ ਮੁਫ਼ਤ ਪਾਰਕਿੰਗ ਦਾ ਪ੍ਰਬੰਧ ਹੈ। ਖਾਣ ਪੀਣ ਦਾ ਸੁਚੱਜਾ ਪ੍ਰਬੰਧ ਅਤੇ ਗਰਮਾ ਗਰਮ ਜਲੇਬੀਆਂ ਵਰਤਣਗੀਆਂ। ਹੋਰ ਜਾਣਕਾਰੀ ਲਈ 647-300-1341, 647-300-7093, 905-450-2530, 416-271-4271

ਜਦੋਂ ਚਿਦੰਬਰਮ ਨੇ ਆਪਣੀ ਗਲਤੀ ਪ੍ਰਧਾਨ ਮੰਤਰੀ ‘ਤੇ ਥੋਪੀ
ਐਮ ਜੇ ਅਕਬਰ- ਆਦਮੀ ਸਭ ਤੋਂ ਖੁੱਲ੍ਹਦਿਲਾ ਕਦੋਂ ਹੁੰਦਾ ਹੈ? ਸੁਭਾਵਿਕ ਤੌਰ ‘ਤੇ ਖੁਦ ਨੂੰ ਮੁਆਫ ਕਰਦੇ ਸਮੇਂ। ਗ੍ਰਹਿ ਮੰਤਰੀ ਪੀ ਚਿਦੰਬਰਮ ਦੀ ਇਹ ਉਦਾਰਤਾ ਕਾਫੀ ਘਟ ਗਈ ਹੈ ਤੇ ਉਨ੍ਹਾਂ ਨੂੰ ਇਸ ਦੀ ਵਾਧੂ ਸਪਲਾਈ ਚਾਹੀਦੀ ਹੈ। ਜਿਨ੍ਹਾਂ 50 ਬਦਨਾਮ ਅੱਤਵਾਦੀਆਂ ਦੀ ਸੂਚੀ ਉਨ੍ਹਾਂ ਨੇ ਇਸਲਾਮਾਬਾਦ ਨੂੰ ਭੇਜੀ ਤੇ ਪਾਕਿਸਤਾਨ ‘ਤੇ ਉਨ੍ਹਾਂ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ, ਉਹ ਸੂਚੀ ਮੀਡੀਆ ਦੇ ਖੁਲਾਸੇ ਪਿੱਛੋਂ ਉਨ੍ਹਾਂ ਦਾ ਆਪਣਾ ਮੂੰਹ ਚਿੜਾ ਰਹੀ ਹੈ। ਇਨ੍ਹਾਂ ‘ਮੋਸਟ ਵਾਂਟਡ’ ਵਿੱਚੋਂ ਇੱਕ ਤਾਂ ਮੁੰਬਈ ਨਾਲ ਲੱਗਦੇ ਠਾਣੇ ਸ਼ਹਿਰ ਵਿੱਚ ਜਰੀ ਵੇਚਦਾ ਹੈ, ਬਾਕੀ ਦੋ ਗ੍ਰਹਿ ਮੰਤਰਾਲੇ ਦੇ ਬਹੁਤ ਨੇੜੇ ਹਨ, ਕਿਉਂਕਿ ਮੁੰਬਈ ਤੇ ਹੈਦਰਾਬਾਦ ਦੀਆਂ ਜੇਲਾਂ ਵਿੱਚ ਪੁਲਸ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਕਰ ਰਹੀ ਹੈ। ਚੌਥਾ ਬਦਕਿਸਮਤੀ ਨਾਲ (ਜਾਂ ਖੁਸ਼ ਖੁਸ਼ਕਿਸਮਤੀ ਨਾਲ) ਹੁਣ ਇਸ ਦੁਨੀਆ ਵਿੱਚ ਨਹੀਂ ਤੇ ਉਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਦੀ ਭਰੋਸੇ ਯੋਗਤਾ ਵੀ ਭਾਰਤ ਵਿੱਚ ਦਫਨ ਹੋ ਗਈ ਹੈ। ਗ੍ਰਹਿ ਮੰਤਰੀ ਨੇ ਸ਼ਰਮਾਉਂਦਿਆਂ ਇਸ ਨੂੰ ‘ਮਨੁੱਖੀ ਭੁੱਲ’ ਕਰਾਰ ਦਿੱਤਾ ਹੈ।	ਕੀ ‘ਮਨੁੱਖੀ ਭੁੱਲ’ ਕਹਿਣ ਨਾਲ ਗਲਤੀ ਦਾ ਸੁਧਾਰ ਹੋ ਸਕਦਾ ਹੈ? ਚਿਦੰਬਰਮ ਦੇ ਕਹਿਣ ਅਨੁਸਾਰ ਗਲਤੀ ਕਿੰਨੀ ਵੱਡੀ ਹੋਵੇ ਕਿ ਮੁਆਫ ਨਾ ਕੀਤੀ ਜਾ ਸਕੇ? ਕੀ ਇਹ ਦਰਜਾ ਹਾਸਲ ਕਰਨ ਲਈ ਗਲਤੀ ਦਾ ‘ਪਾਸ਼ਵਿਕ’ ਹੋਣਾ ਪਵੇਗਾ? ਪਿਛਲੀ ਵਾਰ ਜਦੋਂ ਅਸੀਂ ਗ੍ਰਹਿ ਮੰਤਰਾਲੇ ਦੀ ਜਾਂਚ ਕੀਤੀ ਤਾਂ ਉਥੇ ਮੁੱਖ ਤੌਰ ‘ਤੇ ਮਨੁੱਖੀ ਜੀਵ ਹੀ ਸਨ, ਪਸ਼ੂ ਨਹੀਂ ਸਨ, ਪਰ ਕੁਝ ਅਜਿਹੇ ਵੀ ਸਨ, ਜੋ ਜਾਇਜ਼ ਹੱਦਾਂ ਤੋਂ ਉਪਰ ਹੋਣ ਦਾ ਪਾਖੰਡ ਕਰ ਰਹੇ ਸਨ।	ਗਲਤੀ ਕਰਨਾ ਬੇਸ਼ੱਕ ਮਨੁੱਖੀ ਸੁਭਾਅ ਦਾ ਹਿੱਸਾ ਹੈ, ਪਰ ਇਨ੍ਹਾਂ ਨੂੰ ਮੁਆਫ ਕਰਨਾ ਦੈਵੀ ਗੁਣ ਦੀ ਨਿਸ਼ਾਨੀ ਹੈ, ਪਰ ਜਦੋਂ ਅਸੀਂ ਖੁਦ ਨੂੰ ਮੁਆਫ ਕਰਨਾ ਹੋਵੇ ਤਾਂ ਇਹ ਨਸੀਹਤ ਕੁਝ ਨੁਕਸ ਪੂਰਨ ਲੱਗਦੀ ਹੈ। ਜੇ ਅਮਰੀਕਾ ਵਿੱਚ ਹੇਡਲੀ ਮੁਕੱਦਮੇ ਦੌਰਾਨ ਦਿੱਤੀਆਂ ਜਾ ਰਹੀਆਂ ਕੁਝ ਗਵਾਹੀਆਂ ‘ਤੇ ਭਰੋਸਾ ਕੀਤਾ ਜਾਵੇ ਤਾਂ ਭਾਰਤ ਦੇ ਗ੍ਰਹਿ ਮੰਤਰੀ ਲਈ ਗੁਨਾਹ ਕਬੂਲਣ ਦੀ ਜੁਆਬਦੇਹੀ ਕਦੋਂ ਸ਼ੁਰੁੂ ਹੋਵੇਗੀ? ਕੀ ਸਾਨੂੰ ਮੁੰਬਈ ਦੇ ਅੱਤਵਾਦੀ ਹਮਲੇ ਵਰਗੀਆਂ ਘਟਨਾਵਾਂ ਹੀ ਇਸ ਦਾ ਚੇਤਾ ਕਰਵਾਉਣਗੀਆਂ?	ਅਪਰਾਧ ਅਤੇ ਸਜ਼ਾ ਜਾਂ ਗਲਤੀ ਅਤੇ ਉਸ ਦੇ ਨਤੀਜਿਆਂ ਪ੍ਰਤੀ ਚਿਦੰਬਰਮ ਦਾ ਨਜ਼ਰੀਆ ਬੜਾ ਲਚਕਦਾਰ ਹੈ। ਸਪੱਸ਼ਟ ਹੈ ਕਿ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਦੇ ਫੈਨ ਨਹੀਂ ਹਨ, ਜਿਨ੍ਹਾਂ ਨੇ ਆਪਣੇ ਡੈਸਕ ‘ਤੇ ਲਿਖ ਕੇ ਲਗਾਇਆ ਹੋਇਆ ਸੀ; ‘ਜੁਆਬਦੇਹੀ ਇਸ ਤੋਂ ਅੱਗੇ ਨਹੀਂ ਜਾਂਦੀ।’ ਚਿਦੰਬਰਮ ਦੇ ਆਂਢ-ਗੁਆਂਢ ਨੂੰ ਛੱਡ ਕੇ ਜੁਆਬਦੇਹੀ ਕਿਤੇ ਵੀ ਰੁਕ ਸਕਦੀ ਹੈ। ਪਾਕਿਸਤਾਨ ਨੂੰ ਗਲਤ ਸੂਚੀ ਭੇਜਣ ਦੇ ਮਾਮਲੇ ਵਿੱਚ ਇੱਕ ਐਸ ਪੀ, ਇੱਕ ਡੀ ਐਸ ਪੀ ਤੇ ਇੱਕ ਜੂਨੀਅਰ ਅਧਿਕਾਰੀ ‘ਤੇ ਗਾਜ਼ ਡਿੱਗੀ ਹੈ। ਪਹਿਲੇ 2 ਦੀ ਬਦਲੀ ਹੋ ਗਈ ਤੇ ਉਹ ਕਿਸੇ ਹੋਰ ਸਰਕਾਰੀ ਦਫਤਰ ਦੇ ਕੋਨੇ ‘ਚ ਜਾ ਕੇ ਡਿਊਟੀ ਦੌਰਾਨ ਘੁਰਾੜੇ ਮਾਰ ਸਕਦੇ ਹਨ, ਜਦ ਕਿ ਜੂਨੀਅਰ ਅਧਿਕਾਰੀ ਮੁਅੱਤਲ ਕਰ ਦਿੱਤਾ ਗਿਆ ਹੈ। ਵੱਖ-ਵੱਖ ਸਮੇਂ ‘ਤੇ ਚਿਦੰਬਰਮ ਨੇ ਕਦੇ ਆਈ ਬੀ ਅਤੇ ਕਦੇ ਮੁੰਬਈ ਪੁਲਸ ਨੂੰ ਦੋਸ਼ ਦਿੱਤਾ। ਇੱਕ ਹੋਰ ਸੰਦਰਭ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੱਕ ਨੂੰ ਦੋਸ਼ ਦੇ ਦਿੱਤਾ। ਮੌਜੂਦਾ ਗ੍ਰਹਿ ਮੰਤਰਾਲੇ ਵਿੱਚ ਕਿਉਂਕਿ ਗਲਤੀਆਂ ਕਰਨ ਦਾ ਰੁਝਾਨ ਇੱਕ ਗੰਭੀਰ ਰੋਗ ਬਣ ਗਿਆ, ਇਸ ਲਈ ਸੀ ਬੀ ਆਈ ਦਾ ਵੀ ਇਸ ਦੇ ਜ਼ਹਿਰੀਲੇ ਪ੍ਰਭਾਵ ਤੋਂ ਬਚੇ ਰਹਿਣਾ ਮੁਸ਼ਕਲ ਹੈ। ਕਈ ਸਾਲ ਪਹਿਲਾਂ ਜਦੋਂ ਮਾਰਕਸਵਾਦੀ ਬੰਗਾਲ ਵਿੱਚ ਬਹੁਤ ਤਾਕਤਵਰ ਸਨ, ਭਾੜੇ ਦੇ ਇੱਕ ਵਿਦੇਸ਼ੀ ਫੌਜੀ ਨੇ ਨਿੱਜੀ ਜਹਾਜ਼ ‘ਤੇ ਇਸ ਸੂਬੇ ਵਿੱਚ ਉਡਾਣ ਭਰੀ, ਪਰ ਦੇਸ਼ ਦੀ ਰੱਖਿਆ ਪ੍ਰਣਾਲੀ ਉਸ ਦੀ ਟੋਹ ਨਹੀਂ ਸੀ ਲੈ ਸਕੀ ਤੇ ਉਸ ਨੇ ਪੁਰੂਲੀਆ ਜ਼ਿਲੇ ਵਿੱਚ ਹਥਿਆਰ ਸੁੱਟੇ ਸਨ। ਡੈਨਮਾਰਕ ਨਾਲ ਸੰਬੰਧਤ ਕਿਮ ਡੇਵੀ ਨਾਮੀ ਉਸ ਪਾਇਲਟ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸਦੀ ਇਹ ਕਾਰਗੁਜ਼ਾਰੀ ਕੇਂਦਰ ਸਰਕਾਰ ਵਲੋਂ ਬੰਗਾਲ ਦੀ ਖੱਬੇ ਪੱਖੀ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ।	ਹੁਣ ਕੇਂਦਰ ਸਰਕਾਰ ਕਿਮ ਡੇਵੀ ਦੀ ਭਾਰਤ ਨੂੰ ਹਵਾਲਗੀ ਚਾਹੁੰਦੀ ਹੈ। ਜਦੋਂ ਸੀ ਬੀ ਆਈ ਇਸ ਕੇਸ ਦੀ ਪੈਰਵੀ ਕਰਨ ਲਈ ਓਥੋਂ ਦੀ ਅਦਾਲਤ ‘ਚ ਪਹੁੰਚੀ ਤਾਂ ਉਸ ਕੋਲ ਕਿਮ ਡੇਵੀ ਦੀ ਗ੍ਰਿਫਤਾਰੀ ਦਾ ਉਹ ਵਾਰੰਟ ਸੀ, ਜਿਸ ਦੀ ਮਿਆਦ ਪੁੱਗ ਚੁੱਕੀ ਸੀ।

ਹੋਂਦ ਕਾਂਡ ਬਾਰੇ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਰਿਪੋਰਟ ਪੇਸ਼
ਅੰਮ੍ਰਿਤਸਰ, ਪੰਜਾਬ ਸਟਾਰ-ਹਰਿਆਣਾ ਦੇ ਰਿਵਾੜੀ ਜ਼ਿਲੇ ਦੇ ਪਿੰਡ ਹੋਂਦ ਵਿਖੇ 26 ਸਾਲ ਪਹਿਲਾਂ ਦੋ ਨਵੰਬਰ 1984 ਨੂੰ ਵਾਪਰੀ ਹੌਲਨਾਕ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੇ ਤੱਥ ਇਕੱਠੇ ਕਰ ਕੇ ਜਾਰੀ ਕੀਤੀ ਰਿਪੋਰਟ ਵਿੱਚ ਦੱਸਿਆ ਹੈ ਕਿ ਤਿੰਨ ਟਰੱਕਾਂ ਵਿੱਚ ਸਵਾਰ ਹੋ ਕੇ ਆਏ 40-50 ਹਥਿਆਰਬੰਦ ਵਿਅਕਤੀਆਂ ਨੇ ਪਿੰਡ ਦੇ ਸਾਰੇ ਘਰਾਂ ਨੂੰ ਮਿੱਟੀ ਦਾ ਤੇਲ ਅਤੇ ਹੋਰ ਰਸਾਇਣ ਪਾ ਕੇ ਅੱਗ ਲਾ ਦਿੱਤੀ ਸੀ। ਇਸ ਅੱਗ ਕਾਰਨ ਮੌਕੇ ‘ਤੇ 32 ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਵਿੱਚ ਬੱਚੇ, ਬਜ਼ੁਰਗ, ਔਰਤਾਂ ਤੇ ਮਰਦ ਸ਼ਾਮਲ ਸਨ।

ਇਸ ਘਟਨਾ ਦਾ ਭੇਤ ਜ਼ਾਹਰ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਤੱਥ ਇਕੱਤਰ ਕਰਨ ਲਈ ਇਕ ਟੀਮ ਹਰਿਆਣਾ ਦੇ ਪਿੰਡ ਹੋਂਦ ਵਿੱਚ ਭੇਜੀ ਗਈ ਸੀ। ਇਸ ਟੀਮ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ, ਰਜਿੰਦਰ ਸਿੰਘ ਮਹਿਤਾ (ਦੋਵੇਂ ਮੈਂਬਰ ਅੰਤ੍ਰਿੰਗ ਕਮੇਟੀ) ਸਮੇਤ ਸਕੱਤਰ ਜੋਗਿੰਦਰ ਸਿੰਘ ਅਦਲੀਵਾਲ, ਮੀਤ ਸਕੱਤਰ ਰਾਮ ਸਿੰਘ ਅਤੇ ਹਰਿਆਣਾ ਮਿਸ਼ਨ ਦੇ ਇੰਚਾਰਜ ਕ੍ਰਿਪਾਲ ਸਿੰਘ ਸ਼ਾਮਲ ਹਨ। ਇਸ ਟੀਮ ਨੇ ਪਿੰਡ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਘਟਨਾ ਵਿੱਚੋਂ ਬਚੇ ਕੁਝ ਵਿਅਕਤੀਆਂ ਨਾਲ ਮੁਲਾਕਾਤ ਕਰਕੇ ਘਟਨਾ ਬਾਰੇ ਤੱਥ ਇਕੱਠੇ ਕੀਤੇ ਹਨ।

ਜਾਂਚ ਕਮੇਟੀ ਵੱਲੋਂ ਦਿੱਤੀ ਰਿਪੋਰਟ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ 2 ਨਵੰਬਰ 1984 ਨੂੰ ਪਿੰਡ ਹੋਂਦ ਵਿੱਚ ਵਾਪਰੀ ਘਟਨਾ ਨੂੰ ਆਪਣੇ ਪਿੰਡੇ ‘ਤੇ ਹੰਢਾਉਣ ਵਾਲੇ ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਖੂਨੀ ਕਾਂਡ ਨੂੰ ਉਹ ਅੱਜ ਤੱਕ ਇਕ ਪਲ ਲਈ ਵੀ ਵਿਸਾਰ ਨਹੀਂ ਸਕਿਆ। ਇਸ ਸਮੇਂ ਰਿਵਾੜੀ ਵਿੱਚ ਰਹਿੰਦੇ ਮਨਮੋਹਨ ਸਿੰਘ ਪਿੰਡ ਹੋਂਦ ਵਿਖੇ ਆਪਣੀ ਫਸਲ ਨੂੰ ਝਾਤੀ ਮਾਰਨ ਆਏ ਸਨ। ਇਥੇ ਬਚੇ ਹੋਏ ਖੰਡਰਾਂ ਪਾਸ ਇਕ ਜਗ੍ਹਾ ਵੱਲ ਇਸ਼ਾਰਾ ਕਰ ਕੇ ਉਨ੍ਹਾਂ ਦੱਸਿਆ ਕਿ ਇਸ ਥਾਂ ‘ਤੇ ਉਨ੍ਹਾਂ ਦਾ ਘਰ ਹੁੰਦਾ ਸੀ, ਜਿਸ ਦੇ ਸਾਹਮਣੇ ਗੁਰਦੁਆਰਾ ਸੀ। ਗੁਰਦੁਆਰੇ ਦੀ ਮਰਿਆਦਾ ਤਖਤ ਸਿੰਘ ਨਾਂ ਦਾ ਵਿਅਕਤੀ ਨਿਭਾਉਂਦਾ ਸੀ। ਉਸ ਨੇ ਦੱਸਿਆ ਕਿ ਇਸ ਦਰਿੰਦਗੀ ਦਾ ਸ਼ਿਕਾਰ ਹੋਣ ਵਾਲੇ 8 ਸਿੱਖ ਪਰਿਵਾਰ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਦੇ ਜ਼ਿਲਾ ਮੀਆਂਵਾਲੀ ਦੇ ਪਿੰਡ ਕਾਰਲੂਵਾਲ ਤੋਂ ਉਜੜ ਕੇ ਆਏ ਸਨ ਤੇ ਇਥੇ ਮੁਸਲਮਾਨਾਂ ਵੱਲੋਂ ਖਾਲੀ ਕੀਤੇ ਘਰਾਂ ਵਿੱਚ ਆ ਕੇ ਵਸੇਬਾ ਕੀਤਾ ਸੀ। ਉਜੜ ਕੇ ਆਏ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਸਰਕਾਰ ਵੱਲੋਂ ਇੱਥੇ ਜ਼ਮੀਨ ਅਲਾਟ ਹੋਈ ਸੀ। ਸ਼ੁਰੂ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਮਸਜਿਦ ਵਿੱਚ ਹੀ ਕੀਤਾ ਜਾਂਦਾ ਰਿਹਾ ਸੀ।

ਵਾਪਰੀ ਘਟਨਾ ਬਾਰੇ ਯਾਦਾਂ ਦੀਆਂ ਪਰਤਾਂ ਫਰੋਲਦਿਆਂ ਮਨਮੋਹਨ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ ਉਸ ਵੇਲੇ 17 ਸਾਲ ਦੇ ਲਗਪਗ ਸੀ। 2 ਨਵੰਬਰ 1984 ਦੇ ਦਿਨ ਕੁਝ ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਆਏ, ਪਰ ਸਰਪੰਚ ਧਨਪਤ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਰਾਜ਼ੀ ਕਰ ਲਿਆ। ਕੁਝ ਘੰਟਿਆਂ ਬਾਅਦ 3 ਟਰੱਕਾਂ ਵਿੱਚ ਸਵਾਰ ਹੋ ਕੇ 40-50 ਹਥਿਆਰਬੰਦ ਵਿਅਕਤੀ ਪੁੱਜ ਗਏ, ਜਿਨ੍ਹਾਂ ਨੂੰ ਵੇਖ ਕੇ ਲੋਕ ਸਹਿਮ ਨਾਲ ਆਪੋ-ਆਪਣੇ ਘਰਾਂ ਵਿੱਚ ਵੜ ਗਏ। ਉਨ੍ਹਾਂ ਮਿੱਟੀ ਦਾ ਤੇਲ ਤੇ ਹੋਰ ਰਸਾਇਣ ਘਰਾਂ ‘ਤੇ ਪਾ ਕੇ ਘਰਾਂ ਨੂੰ ਅੱਗ ਲਾ ਦਿੱਤੀ। ਅੰਦਰ ਅੱਗ ਦੇ ਧੂੰਏ ਨਾਲ ਮੌਤ ਯਕੀਨੀ ਸੀ ਤੇ ਬਾਹਰ ਨਿਕਲਣ ਵਾਲਿਆਂ ਨੂੰ ਉਹ ਕੋਹ-ਕੋਹ ਕੇ ਮਾਰ ਰਹੇ ਸਨ। ਉਸ ਨੇ ਦੱਸਿਆ ਕਿ ਉਹ ਤੇ ਉਸ ਦੇ 3 ਭਰਾ ਇਸ ਘਟਨਾ ਵਿੱਚ ਫੱਟੜ ਹੋਏ ਅਤੇ 32 ਵਿਅਕਤੀ ਮਾਰੇ ਗਏ ਸਨ। ਬਚੇ ਹੋਏ ਵਿਅਕਤੀਆਂ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਕੇਸ ਕੱਟਵਾ ਦਿੱਤੇ ਸਨ।

ਕਮੇਟੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਿੰਡ ਚਿੱਲੜ ਦੇ ਵਸਨੀਕ ਹੁਸ਼ਿਆਰ ਸਿੰਘ ਨੇ 27 ਲਾਸ਼ਾਂ ਦਾ ਸਸਕਾਰ ਕੀਤਾ ਸੀ। ਲਾਸ਼ਾਂ ਦੇ ਸਸਕਾਰ ਸਮੇਂ ਰਾਮ ਕਿਸ਼ੋਰ ਐਸ ਐਚ ਓ ਹਾਜ਼ਰ ਸਨ। ਕੁਝ ਅੱਧ-ਸੜੀਆਂ ਲਾਸ਼ਾਂ ਦੇ ਸਸਕਾਰ ਮਿਉਂਸਿਪਲ ਕਮੇਟੀ ਦੇ ਕਰਮਚਾਰੀਆਂ ਵੱਲੋਂ ਵੀ ਕੀਤੇ ਗਏ। ਮਨਮੋਹਨ ਸਿੰਘ ਦੇ ਇਕ ਭਰਾ ਜੋਗਿੰਦਰ ਸਿੰਘ ਮੱਕੜ, ਜੋ ਇਸ ਸਮੇਂ ਐਡਵੋਕੇਟ ਹੈ ਤੇ ਰਿਵਾੜੀ ਵਿਖੇ ਪ੍ਰੈਕਟਿਸ ਕਰਦਾ ਹੈ, ਨਾਲ ਵੀ ਇਸ ਜਾਂਚ ਟੀਮ ਨੇ ਰਿਵਾੜੀ ਵਿਖੇ  ਮੁਲਾਕਾਤ ਕੀਤੀ ਹੈ। ਜੋਗਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦਿਨ ਇਕ ਸਿੱਖ ਫੌਜੀ ਛੁੱਟੀ ਆ ਰਿਹਾ ਸੀ, ਪਰ ਸਿੱਖ ਵਿਰੋਧੀ ਦੰਗੇ ਸ਼ੁਰੂ ਹੋਣ ਕਾਰਨ ਉਹ ਸਿੱਖ ਵਸੋਂ ਵਾਲੇ ਇਸ ਪਿੰਡ ਵਿੱਚ ਪਨਾਹ ਲੈਣ ਪੁੱਜ ਗਿਆ। ਉਸ ਦੇ ਪਿੱਛੇ ਦੰਗਾਕਾਰੀ ਵੀ ਪਿੰਡ ਪੁੱਜ ਗਏ ਅਤੇ ਉਸ ਨੂੰ ਮਾਰ ਦਿੱਤਾ। ਐਡਵੋਕੇਟ ਮੱਕੜ ਨੇ ਦੱਸਿਆ ਕਿ ਪੁਲਸ ਨੇ ਇਸ ਘਟਨਾ ਵਿੱਚ ਹੋਈਆਂ ਮੌਤਾਂ ਦੀ ਐਫ ਆਈ ਆਰ ਵਿੱਚ ਅਣਪਛਾਤੇ ਵਿਅਕਤੀ ਦੱਸੇ ਸਨ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ‘ਅਣਪਛਾਤੀ ਭੀੜ’ ਕਹਿ ਕੇ ਕੇਸ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਘਟਨਾ ਵਿੱਚ ਮਾਰੇ ਗਏ 32 ਵਿਅਕਤੀਆਂ ‘ਚੋਂ 23 ਮ੍ਰਿਤਕਾਂ ਦੇ ਨਾਂ ਉਸ ਟੀਮ ਨੂੰ ਦੱਸੇ ਅਤੇ ਬਾਕੀ ਨਾਂ ਵੀ ਭੇਜਣ ਦਾ ਇਕਰਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੀੜਤ ਪਰਿਵਾਰਾਂ ਵਿੱਚ ਇਕ ਗੁਲਾਬ ਸਿੰਘ ਦਾ ਪਰਿਵਾਰ ਸੀ, ਜਿਸ ਦੇ ਦੋ ਬੱਚੇ ਸਰਦਾਰ ਸਿੰਘ ਤੇ ਕਰਤਾਰ ਸਿੰਘ ਸਨ। ਕਰਤਾਰ ਸਿੰਘ ਦਾ ਬਚਿਆ ਹੋਇਆ ਮੁੰਡਾ ਬਲਵੰਤ ਸਿੰਘ ਇਸ ਵੇਲੇ ਹਰਿਆਣਾ ਵਿਧਾਨ ਸਭਾ ਚੰਡੀਗੜ੍ਹ ਵਿਖੇ ਕੰਮ ਕਰਦਾ ਹੈ। ਇਸੇ ਤਰ੍ਹਾਂ ਗੁਰਦਿਆਲ ਸਿੰਘ ਨਾਂ ਦੇ ਵਿਅਕਤੀ ਦੇ 4 ਲੜਕੇ ਅਰਜਨ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ ਤੇ ਗਿਆਨ ਸਿੰਘ ਉਰਫ ਅਬਲੂ ਇਸ ਘਟਨਾ ਵਿੱਚ ਮਾਰ ਦਿੱਤੇ ਗਏ ਸਨ।

ਸਾਡੇ ਆਲ਼ੇ ਦੁਆਲ਼ੇ ਜੋ ਕੁੱਝ ਵਾਪਰ ਰਿਹੈ ਉਹ ਸਭ ਠੀਕ ਨਹੀਂ
ਉਨਟੈਰੀਓ ਵਿੱਚ ਰਹਿੰਦਿਆਂ ਸਾਡੇ ਲੋਕਾਂ ਨੂੰ 40 ਸਾਲ ਤੋਂ ਉੱਪਰ ਹੋ ਚੱਲੇ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ 100 ਤੋਂ ਉੱਪਰ ਹੋ ਗਏ ਹਨ। ਜਦੋਂ ਸਾਡੇ ਲੋਕ ਕਨੇਡਾ ਵਿੱਚ ਵਸਣ ਲਈ ਆਏ ਸਨ ਤਾਂ ਗਿਣਤੀ ਬਹੁਤ ਘੱਟ ਸੀ। ਹੌਲੀ ਹੌਲੀ ਸੈਂਕੜਿਆਂ ਤੋਂ ਹਜ਼ਾਰਾਂ ਵਿੱਚ ਹੁੰਦੀ ਹੁੰਦੀ ਅੱਜ ਲੱਖਾਂ ਵਿੱਚ ਗਿਣਤੀ ਹੈ। ਜਿਵੇਂ ਸਾਡਾ ਭਾਈਚਾਰਾ ਵਧਦਾ ਗਿਆ ਸਾਡੀਆਂ ਸਮੱਸਿਆਵਾਂ ਵੀ ਵੱਡੀਆਂ ਹੁੰਦੀਆਂ ਗਈਆਂ। ਸ਼ੁਰੂਆਤੀ ਦੌਰ ਵਿੱਚ ਜਿੱਥੇ ਅਸੀਂ ਲੋਕ ਆਪਣੀ ਰੋਜ਼ੀ ਰੋਟੀ ਦਾ ਵਧੇਰੇ ਖਿਆਲ ਰਖਦੇ ਸੀ। ਉੱਥੇ ਸਾਡੇ ਲੋਕਾਂ ਦੀ ਦੂਜੀ ਵੱਡੀ ਲੋੜ ਹੁੰਦੀ ਸੀ ਕਿ ਆਪਣੇ ਧਾਰਮਿਕ ਅਕੀਦੇ ਨੂੰ ਕਾਇਮ ਰੱਖਣਾ ਜਿਸ ਲਈ ਆਪਣੀ ਲੋੜ ਅਨੁਸਾਰ ਧਾਰਮਿਕ ਅਸਥਾਨਾਂ ਦੀ ਉਸਾਰੀ ਕਰਨੀ ਸ਼ੁਰੂ ਕੀਤੀ ਗਈ। ਇਨਸਾਨ ਦਾ ਇਹ ਸੁਭਾਅ ਹੈ ਕਿ ਜਦੋਂ ਉਹ ਇਕੱਲਾ ਹੁੰਦਾ ਹੈ ਤਾਂ ਆਪਣੀ ਜ਼ਾਤ ਨੂੰ ਲੱਭਦਾ ਹੈ। ਉਹ ਲੋਚਦਾ ਹੈ ਕਿ ਉਸ ਦੇ ਨਾਲ ਉਸ ਦੇ ਆਲ਼ੇ ਦੁਆਲ਼ੇ ਉਸ ਵਰਗਾ ਕੋਈ ਹੋਵੇ ਜਿਸ ਨਾਲ ਉਹ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੇ। ਜਿਸ ਨਾਲ ਉਹ ਆਪਣੇ ਸਮਾਜਿਕ, ਧਾਰਮਿਕ ਵਿਚਾਰ ਸਾਂਝੇ ਕਰ ਸਕੇ। ਪਰ ਜਿਵੇਂ ਜਿਵੇਂ ਉਸ ਦਾ ਭਾਈਚਾਰਾ ਵਧਦਾ ਜਾਂਦਾ ਹੈ ਉਸ ਦੇ ਵਿਚਾਰਾਂ ਵਿੱਚ ਤਬਦੀਲੀ ਆਉਂਦੀ ਚਲੇ ਜਾਂਦੀ ਹੈ। ਜਿੱਥੇ ਪਹਿਲਾਂ ਉਹ ਆਪਣੀ ਜ਼ਾਤ ਦੇ ਲੋਕਾਂ ਦਾ ਸਾਥ ਭਾਲਦਾ ਸੀ। ਸਮੇਂ ਦੇ ਨਾਲ ਹੁਣ ਉਨ੍ਹਾਂ ਤੋਂ ਹੀ ਕੰਨੀ ਕਤਰਾਉਣ ਲੱਗਦਾ ਹੈ। ਜਿਨ੍ਹਾਂ ਨਾਲ ਉਹ ਆਪਣੇ ਵਿਚਾਰ ਸਾਂਝੇ ਕਰਦਾ ਆਇਆ ਹੈ ਹੁਣ ਉਨ੍ਹਾਂ ਨਾਲ ਹੀ ਉਹ ਹਰ ਮਸਲੇ ਤੇ ਲੜਾਈ ਕਰਨ ਲੱਗਦਾ ਹੈ। ਜਿਵੇਂ ਕਿ ਅਸੀਂ ਉੱਪਰ ਗੱਲ ਕੀਤੀ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਾਡੇ ਲੋਕਾਂ ਨੂੰ 100 ਸਾਲ ਹੋ ਗਿਆ ਹੈ ਇਨ੍ਹਾਂ ਸੋ ਸਾਲਾਂ ਵਿੱਚ ਉੱਥੇ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਵਧੇਰੇ ਗੁੰਝਲਦਾਰ ਹੀ ਹੋਈਆਂ ਹਨ। ਜੋ ਕੁੱਝ ਵੈਨਕੁਵਰ ਵਿੱਚ ਸਾਡੇ ਸਮਾਜਿਕ ਅਤੇ ਧਾਰਮਿਕ ਅਦਾਰਿਆਂ ਵਿੱਚ ਹੋਇਆ ਹੈ। ਹੁਣ ਉਹੀ ਕੁੱਝ ਸਾਨੂੰ ਉਨਟੈਰੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਮੇਂ ਵਿੱਚ ਸਾਡੇ ਭਾਈਚਾਰੇ ਵਿੱਚ ਜੋ ਕੁੱਝ ਵਾਪਰਿਆ ਹੈ। ਇਹ ਸਾਡੀ ਵਧਦੀ ਗਿਣਤੀ ਦਾ ਵੀ ਨਤੀਜਾ ਹੈ। ਅਸੀਂ ਹੁਣ ਗੱਲਾਂ ਕਰਨ ਲੱਗ ਪਏ ਹਾਂ ਕਿ ਸਰਕਾਰਾਂ ਵਿੱਚ ਸਾਡੇ ਲੋਕਾਂ ਦੀ ਪਹੁੰਚ ਉੱਤੇ ਤੋਂ ਉੱਤੇ ਹੋਵੇ। ਜਿਨ੍ਹਾਂ ਧਾਰਮਿਕ ਅਸਥਾਨਾਂ ਨੂੰ ਸਾਡੇ ਲੋਕਾਂ ਆਪਣੀ ਸ਼ਰਧਾ ਭਾਵਨਾ ਨਾਲ ਉਸਾਰਿਆ ਸੀ ਅੱਜ ਉਨ੍ਹਾਂ ਵਿੱਚ ਹੀ ਲੜਾਈ ਹੋ ਰਹੀਆਂ ਹਨ। ਕੁੱਝ ਇਸੇ ਤਰ੍ਹਾਂ ਦਾ ਸਮਾਜਿਕ ਅਤੇ ਸਭਿਆਚਾਰਕ ਗਲਿਆਰਿਆਂ ਵਿੱਚ ਹੋ ਰਿਹਾ ਹੈ। ਇੱਥੇ ਕਿਊਂਕਿ ਸਾਡੀ ਗਿਣਤੀ ਬਹੁਤ ਵੱਧ ਗਈ ਹੈ ਇਸ ਲਈ ਹੁਣ ਅਸੀਂ ਸਭ ਕੁੱਝ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਾਂ।

ਜੇਕਰ ਉਨਟੈਰੀਓ ਦੀ ਹੀ ਗੱਲ ਕਰੀਏ ਤਾਂ ਅਸੀਂ ਲੋਕਾਂ ਨੇ ਬਹੁਤ ਵੱਡੇ ਵੱਡੇ ਧਾਰਮਿਕ ਅਸਥਾਨ ਬਣਾਏ। ਪਹਿਲਾਂ ਜਿੱਥੇ ਧਾਰਮਿਕ ਅਸਥਾਨਾਂ ਨੂੰ ਇਕੱਠੇ ਰੱਖਣ ਲਈ ਉਨਟੈਰੀਓ ਗੁਰਦੁਆਰਾਜ਼ ਕਮੇਟੀ ਬਣਾਈ ਗਈ। ਸਾਰੇ ਮਿਲ ਕੇ ਉਸ ਵਿੱਚ ਕੰਮ ਕਰਦੇ ਰਹੇ। ਪਰ ਸਮਾਂ ਆਇਆ ਆਪਸੀ ਵਖਰੇਵੇਂ ਵਧਣ ਲੱਗੇ ਅਤੇ ਉਨਟੈਰੀਓ ਸਿੱਖਜ਼ ਐਂਡ ਗੁਰਦੁਆਰਾ ਕਾਊਂਸਲ ਹੋਂਦ ਵਿੱਚ ਆਈ। ਵਿਸਾਖੀ ਦੇ ਇੱਕ ਦੀ ਥਾਂ ਦੋ ਨਗਰ ਕੀਰਤਨ ਹੋਣ ਲੱਗੇ। ਇਕੋ ਦਿਨ ਹੋਣ ਲੱਗੇ। ਸਾਡੇ ਲੋਕਾਂ ਨੇ ਕਾਫ਼ੀ ਚਿਰ ਇਹ ਸੰਤਾਪ ਵੀ ਹੰਢਾਇਆ। ਪ੍ਰਬੰਧਕਾਂ ਵਲੋਂ ਸੰਗਤ ਦਾ ਘੱਟ ਆਪਣੀ ਹਊਮੈ ਦਾ ਵਧੇਰੇ ਖਿਆਲ ਸੀ। ਪਰ ਚਲੋ ਹੌਲੀ ਹੌਲੀ ਨਗਰ ਕੀਰਤਨ ਦਾ ਭਾਵੇਂ ਦੋ ਰਹੇ ਪਰ ਵੱਖ ਵੱਖ ਦਿਨਾਂ ‘ਤੇ ਆਯੋਜਨ ਸ਼ੁਰੂ ਹੋਣ ਲੱਗਾ। ਜਿਵੇਂ ਸਾਡੇ ਧਾਰਮਿਕ ਸਮਾਗਮ ਬਹੁਤ ਹੋਣ ਲੱਗੇ ਇਸੇ ਤਰ੍ਹਾਂ ਸਮਾਜਿਕ ਅਤੇ ਸੱਭਿਆਚਾਰਕ ਸਮਾਗਮਾਂ ਦੀ ਗਿਣਤੀ ਵੀ ਵਧਣ ਲੱਗੀ। ਜਿੱਥੇ ਪਹਿਲਾਂ ਸਾਡੀਆਂ ਧਾਰਮਿਕ ਸੰਸਥਾਵਾਂ ਲੜਦੀਆਂ ਸਨ। ਫਿਰ ਸਮਾਂ ਆਇਆ ਮੀਡੀਏ ਵਿੱਚ ਦੋ ਗਰੁੱਪ ਬਣ ਗਏ ਇੱਕੋ ਦਿਨ ਦੋ ਮੇਲੇ ਹੋਣ ਲੱਗੇ। ਇੱਕ ਦੂਜੇ ‘ਤੇ ਦੂਸ਼ਣ ਬਾਜ਼ੀ ਕਰਨੀ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਚਾਲਾਂ ਚੱਲਣੀਆਂ। ਹੁਣ ਲੱਗਦਾ ਉਸ ਨੂੰ ਠੱਲ੍ਹ ਪੈ ਜਾਵੇਗੀ। ਪਰ ਹੁਣ ਸੱਭਿਆਰਾਕ ਪ੍ਰੋਗਰਾਮਾਂ ਦੀ ਵਾਰੀ ਆ ਗਈ ਹੈ ਇਸ ਸਾਲ ਇੱਕੋ ਦਿਨ ਵਿਸਾਖੀ ਦੇ ਦੋ ਸ਼ੋਅ ਹੋਏ। ਹੁਣ ਇੱਕੋ ਦਿਨ ਦੋ ਤੀਆਂ ਦੇ ਮੇਲੇ ਹੋਣ ਜਾ ਰਹੇ ਹਨ। ਇਨ੍ਹਾਂ ਲਈ ਪ੍ਰਬੰਧਕਾਂ ਵਲੋਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਸਾਡਾ ਭਾਈਚਾਰਾ ਬਹੁਤ ਵੱਡਾ ਹੋ ਗਿਆ ਹੈ ਹੁਣ ਇੱਕੋ ਦਿਨ ਦੋ ਦੋ ਪ੍ਰੋਗਰਾਮ ਕਰਵਾਏ ਜਾ ਸਕਦੇ ਹਨ। ਸਾਡਾ ਭਾਈਚਾਰਾ ਏਨਾ ਵੱਡਾ ਵੀ ਨਹੀਂ ਹੋਇਆ ਕਿ ਇਕੋ ਦਿਨ ਦੋ ਸਭਿਆਚਾਰਕ ਪ੍ਰੋਗਰਾਮਾਂ ਵਿੱਚ 5 ਤੋਂ 6 ਹਜ਼ਾਰ ਵਾਲੇ ਹਾਲ ਭਰ ਜਾਣ। ਮਸਲਾ ਫਿਰ ਇੱਥੇ ਆਪਣੀ ਹਊਮੈ ਨੂੰ ਪੱਠੇ ਪਾਉਣ ਵਾਲੀ ਗੱਲ ਹੈ। ਜੇਕਰ ਇੱਕ ਨੇ ਪਹਿਲਾਂ ਪ੍ਰੋਗਰਾਮ ਰੱਖ ਲਿਆ ਤਾਂ ਦੂਜਿਆਂ ਨੂੰ ਚਾਹੀਦਾ ਸੀ ਉਹ ਵੱਖਰੇ ਦਿਨ ਪ੍ਰੋਗਰਾਮ ਰੱਖਦੇ। ਪਰ ਇੱਥੇ ਇੱਕ ਦੂਜੇ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਪਰ ਆਮ ਲੋਕ ਤਾਂ ਇਹ ਨਹੀਂ ਚਾਹੁੰਦੇ ਕਿ ਇੱਕੋ ਦਿਨ ਦੋ ਪ੍ਰੋਗਰਾਮ ਹੋਣ। ਗਿਣਤੀ ਭਾਵੇਂ ਜਿੰਨੀ ਮਰਜ਼ੀ ਹੋਵੇ ਉਹ ਹਰ ਪ੍ਰੋਗਰਾਮ ਦਾ ਅਨੰਦ ਮਾਣਨਾ ਚਾਹੁੰਦੇ ਹਨ। ਧਾਰਮਿਕ ਗਲਿਆਰਿਆਂ ਤੋਂ ਨਿਕਲ ਕੇ ਸਾਡੀ ਲੜਾਈ ਹੁਣ ਸੱਭਿਆਚਾਰਕ ਪਿੜ ਵਿੱਚ ਆ ਗਈ ਹੈ। ਇਸ ਦਾ ਨੁਕਸਾਨ ਕਿਸ ਨੂੰ ਹੈ ਸਾਡੇ ਭਾਈਚਾਰੇ ਨੂੰ ਇੱਕ ਧੜਾ ਸਫਾਈ ਵਿੱਚ ਜੋ ਮਰਜ਼ੀ ਕਹੀ ਜਾਵੇ। ਲੋਕ ਸਭ ਸਮਝਦੇ ਹਨ। ਕਿ ਟਿੰਡ ਵਿੱਚ ਕਾਨਾ ਕਿਨ੍ਹਾਂ ਨੇ ਪਾਇਆ ਹੈ।

ਸੋ ਭਾਵੇਂ ਉਹ ਸਾਡੇ ਧਾਰਮਿਕ ਲੀਡਰ ਹਨ ਸਮਾਜਿਕ ਜਾਂ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਵਾਲੇ ਪ੍ਰਬੰਧਕ ਹਨ। ਉਨ੍ਹਾਂ ਨੂੰ ਇੱਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਆਮ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾ ਸਕਦੇ। ਕਿਊਂਕਿ ਲੋਕ ਸਭ ਕੱਝ ਜਾਣਦੇ ਹਨ, ਸਭ ਕੁੱਝ ਸਮਝਦੇ ਹਨ। ਪਰ ਪਤਾ ਨਹੀਂ ਕਿਊਂ ਇਹ ਲੋਕ ਆਪਣੇ ਭਾਈਚਾਰੇ ਦਾ ਆਪ ਹੀ ਜਲੂਸ ਕੱਢੀ ਜਾਂਦੇ ਹਨ। ਧਾਰਮਿਕ ਅਸਥਾਨ ਅਤੇ ਧਾਰਮਿਕ ਸਮਾਗਮ ਸਾਰਿਆਂ ਦੇ ਸਾਂਝੇ ਹਨ ਇਹ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਹਨ। ਇਸੇ ਤਰ੍ਹਾਂ ਸੱਭਿਆਚਾਰਕ ਪ੍ਰੋਗਰਾਮ ਲੋਕਾਂ ਲਈ ਕਰਵਾਏ ਜਾਂਦੇ ਹਨ। ਨਾ ਕਿ ਆਪਣਾ ਝੁੱਗਾ ਚੌੜ ਕਰਕੇ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਕਰਵਾਏ ਜਾਣ। ਧਾਰਮਿਕ, ਸਮਾਜਿਕ ਜਾਂ ਸੱਭਿਆਚਾਰਕ ਕਿਸੇ ਵੀ ਖੇਤਰ ਵਿੱਚ ਦੇਖ ਲਓ ਕੁੱਝ ਕੁ ਲੋਕ ਹੀ ਹਨ ਜਿਹੜੇ ਰੰਗ ਵਿੱਚ ਭੰਗ ਪਾਉਂਦੇ ਹਨ। ਚਲਦੇ ਕੰਮਾਂ ਵਿੱਚ ਰੋੜਾ ਬਣਦੇ ਹਨ। ਹਰ ਸਮੱਿਸਆ ਦਾ ਹੱਲ ਬੈਠ ਕੇ ਕੀਤਾ ਜਾ ਸਕਦਾ ਹੈ। ਜਿਵੇਂ ਦੋ ਨਗਰ ਕੀਰਤਨ ਵੱਖ ਵੱਖ ਦਿਨਾਂ ‘ਤੇ ਹੋਣ ਲੱਗੇ। ਇਸੇ ਤਰ੍ਹਾਂ ਧਾਰਮਿਕ ਅਸਥਾਨਾਂ ‘ਤੇ ਹੁੰਦੇ ਲੜਾਈ ਝਗੜੇ ਵੀ ਬੈਠ ਕੇ ਨਜਿੱਠੇ ਜਾ ਸਕਦੇ ਹਨ। ਸੱਭਿਆਚਾਰਕ ਖੇਤਰ ਵਿੱਚ ਜਿੜੀਆਂ ਧੜੇ ਬੰਦੀਆਂ ਸ਼ੁਰੂ ਹੋ ਗਈਆਂ ਹਨ ਇਨ੍ਹਾਂ ਦਾ ਵੀ ਨਿਪਟਾਰਾ ਬੈਠ ਕੇ ਕੀਤਾ ਜਾ ਸਕਦਾ ਹੈ। ਕੁੱਝ ਲੋਕਾਂ ‘ਤੇ ਪੰਜਾਬੀ ਦਾ ਇਹ ਅਖਾਣ ਬਾਖੂਬ ਢੁੱਕਦਾ ਹੈ ਕਿ ‘ਅੱਗ ਲਾਕੇ ਡੱਬੂ ਕੰਧ ‘ਤੇ’ ਜੇ ਇਸ ਤਰ੍ਹਾਂ ਦੇ ਲੋਕ ਆਪਣੀਆਂ ਆਦਤਾ ਸੁਧਾਰ ਲੈਣ ਤਾਂ ਬਹੁਤ ਕੁੱਝ ਸੁਧਾਰਿਆ ਜਾ ਸਕਦਾ ਹੈ। ਨਹੀਂ ਤਾਂ ਲੋਕ ਹੌਲੀ ਹੌਲੀ ਆਪ ਇਨ੍ਹਾਂ ਲੋਕਾਂ ਤੋਂ ਪਿੱਛੇ ਹੋਣ ਲੱਗ ਪੈਣਗੇ।

Gursimrat Grewal

ਗੁਰਦੁਆਰਾ ਪ੍ਰਬੰਧ ਨੂੰ ਲੈਕੇ ਸੱਦੀ ਮੀਟਿੰਗ ਇੱਕ ਵਧੀਆ ਕਦਮ
ਪਿਛਲੇ ਕੁੱਝ ਮਹੀਨਿਆਂ ਤੋਂ ਕਨੇਡਾ ਵਸਦੇ ਸਿੱਖ ਚਰਚਾ ਵਿੱਚ ਹਨ। ਵੈਸੇ ਤਾਂ ਹਰ ਸਾਲ ਅਪ੍ਰੈਲ ਦੇ ਮਹੀਨੇ ਵਿਸਾਖੀ ਦੇ ਦਿਨਾਂ ਵਿੱਚ ਨਗਰ ਕੀਰਤਨ ਖ਼ਾਸ ਕਰਕੇ ਸਰੀ ਵਾਲਾ ਨਗਰ ਕੀਰਤਨ ਚਰਚਾ ਵਿੱਚ ਆ ਹੀ ਜਾਂਦਾ ਹੈ ਪਰ ਇਸ ਵਾਰ ਨਗਰ ਕੀਰਤਨਾਂ ਵਿੱਚ ਖਾੜਕੂ ਸਿੰਘ ਦੀਆਂ ਤਸਵੀਰਾਂ ਦੇ ਮਸਲੇ ਤੋਂ ਇਲਾਵਾ ਵੀ ਕਨੇਡੀਅਨ ਸਿੱਖ ਚਰਚਾ ਵਿੱਚ ਰਹੇ ਹਨ। ਪ੍ਰੋ ਦਰਸ਼ਨ ਸਿੰਘ ਦੇ ਮਾਮਲੇ ਨੂੰ ਲੈਕੇ ਹੋਈ ਲੜਾਈ। ਰੈਕਸਡੇਲ ਗੁਰਦੁਆਰੇ ਦੇ ਪ੍ਰਬੰਧ ਨੂੰ ਲੈਕੇ ਲੜਾਈ, ਬਰੈਂਪਟਨ ਦੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈਕੇ ਲੜਾਈ ਇਹ ਕੁੱਝ ਹੋਰ ਮੁੱਦੇ ਹਨ ਜਿਨ੍ਹਾਂ ਕਰਕੇ ਇੱਕ ਵਾਰ ਫਿਰ ਕਨੇਡੀਅਨ ਸਿੱਖ ਚਰਚਾ ਵਿੱਚ ਰਹੇ ਹਨ। ਕਨੇਡਾ ਇੱਕ ਸ਼ਾਂਤੀ ਪਸੰਦ ਮੁਲਕ ਮੰਨਿਆਂ ਗਿਆ ਹੈ ਜਦੋਂ ਇੱਥੇ ਰਹਿੰਦੇ ਕਿਸੇ ਭਾਈਚਾਰੇ ਵਿੱਚ ਹਿੰਸਕ ਕਾਰਵਾਈਆਂ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਸਮੁੱਚੇ ਕਨੇਡਾ ਦੀਆਂ ਨਜ਼ਰਾਂ ਉਸ ਭਾਈਚਾਰੇ ਵਲ ਖਿੱਚੀਆਂ ਚਲੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦਾ ਪਿਛਲੇ ਦਿਨਾਂ ਵਿੱਚ ਸਿੱਖ ਭਾਈਚਾਰੇ ਨਾਲ ਹੋਇਆ ਹੈ। ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈਕੇ ਸਿੱਖਾਂ ਵਿੱਚ ਜੱਦੋ ਜਹਿਦ ਹੁਣ ਨਵੀਂ ਨਹੀਂ ਹੈ। ਪਹਿਲਾਂ ਵੀ ਸਿੱਖਾਂ ਨੇ ਆਪਣੇ ਗੁਰਦੁਆਰੇ ਮਸੰਦਾਂ ਤੋਂ ਅਜ਼ਾਦ ਕਰਵਾਉਣ ਲਈ ਲੰਬੀ ਲੜਾਈ ਲੜੀ। ਭਾਰਤ ਵਿੱਚ ਵੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈਕੇ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ। ਪਰ ਜਦੋਂ ਕਨੇਡਾ ਵਰਗੇ ਮੁਲਕ ਵਿੱਚ ਜਿੱਥੇ ਬਹੁਤੇ ਭਾਈਚਾਰੇ ਸ਼ਾਂਤੀ ਅਤੇ ਅਮਨ ਚੈਨ ਨਾਲ ਰਹਿਣਾ ਪਸੰਦ ਕਰਦੇ ਹੋਣ ਅਤੇ ਉੱਥੇ ਧਾਰਮਿਕ ਅਸਥਾਨਾਂ ਨੂੰ ਲੈਕੇ ਲੜਾਈਆਂ ਹੋਣ ਲੱਗ ਪੈਣ ਤਾਂ ਉਨ੍ਹਾਂ ਦਾ ਧਿਆਨ ਇਨ੍ਹਾਂ ਘਟਨਾਵਾਂ ਵਲ ਆਉਣਾ ਸੁਭਾਵਕ ਹੀ ਹੈ। ਦੂਜਾ ਅੱਗ ‘ਚ ਘਿਊ ਪਾਉਣ ਵਾਲਾ ਕੰਮ ਕਈ ਵਾਰ ਮੁੱਖ ਧਾਰਾ ਦਾ ਮੀਡੀਆ ਵੀ ਕਰ ਦਿੰਦਾ ਹੈ। ਸਿੱਖਾਂ ਦਾ ਕੋਈ ਵਧੀਆ ਕਾਰਜ ਮੂਲੋਂ ਹੀ ਅੱਖੋਂ ਪਰੋਖੇ ਕਰ ਦੇਣਾ, ਅਤੇ ਕੋਈ ਮਾੜੀ ਜਿਹੀ ਗ਼ਲਤ ਘਟਨਾ ਨੂੰ ਲੋੜ ਨਾਲੋਂ ਵੱਧ ਤੂਲ ਦੇਣਾ ਆਮ ਜਿਹੀ ਗੱਲ ਬਣ ਗਈ ਹੈ। ਪਿਛਲੇ ਦਿਨਾਂ ਵਿੱਚ ਸਿੱਖ ਭਾਈਚਾਰੇ ਵਿੱਚ ਵਪਰੀਆਂ ਘਟਨਾਵਾਂ ਨੂੰ ਲੈਕੇ ਅੰਗ੍ਰੇਜ਼ੀ ਮੀਡੀਏ ਵਿੱਚ ਉਲਟੀ ਕਵਰੇਜ ਦਾ ਰੁਝਾਨ ਦੇਖਣ ਨੂੰ ਮਿਲਿਆ। ਲੜਾਈ ਦੀਆਂ ਸਾਰੀਆਂ ਖ਼ਬਰਾਂ ਉਨ੍ਹਾਂ ਲਾਈਆਂ, ਟੈਲੀਵਿਜ਼ਨ ‘ਤੇ ਡਾਕੂਮੈਂਟਰੀਜ਼ ਨਸ਼ਰ ਕੀਤੀਆਂ ਗਈਆਂ। ਪਰ ਜਦੋਂ ਖ਼ਾਲਸੇ ਵਲੋਂ ਲੱਖਾਂ ਦੀ ਤਦਾਦ ਵਿੱਚ ਇਕੱਠੇ ਹੋਕੇ ਆਪਣੇ ਜਾਹੋ ਜਲਾਲ ਦਿਖਾਏ ਗਏ। ਵਿਸਾਖੀ ਦੇ ਨਗਰ ਕੀਰਤਨਾਂ ਵਿੱਚ ਭਾਰੀ ਇਕੱਠ ਹੋਇਆ ਸਾਰਾ ਕੁੱਝ ਸ਼ਾਂਤੀ ਨਾਲ ਨੇਪਰੇ ਚੜ੍ਹੀਆਂ ਤਾਂ ਅੰਗ੍ਰੇਜ਼ੀ ਮੀਡੀਆ ਬਿਲਕੁਲ ਕਿਤੇ ਨਜ਼ਰ ਨਹੀਂ ਆਇਆ। ਕਿਤੇ ਕੋਈ ਖ਼ਬਰ ਦੇਖਣ ਸੁਣਨ ਨੂੰ ਨਹੀਂ ਮਿਲੀ। ਪਰ ਇਸ ਸਭ ਤੋਂ ਅਸੀਂ ਆਪਣੀ ਜਿ਼ੰਮੇਵਾਰੀ ਤੋਂ ਭੱਜ ਨਹੀਂ ਸਕਦੇ। ਪਿਛਲੇ ਦਿਨਾਂ ਵਿੱਚ ਜੋ ਕੁੱਖ ਹੋਇਆ ਉਸ ਲਈ ਅਸੀਂ ਲੋਕ ਹੀ ਜਿੰ਼ਮੇਵਾਰ ਹਾਂ।

ਟੋਰਾਂਟੋ ਹੋਵੇ ਜਾਂ ਵੈਨਕੁਵਰ ਜਾਂ ਕਨੇਡਾ ਦਾ ਕੋਈ ਹੋਰ ਸ਼ਹਿਰ ਜਿੱਥੇ ਵੀ ਗੁਰਦੁਆਰਿਆਂ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਜੁੜਦੀ ਹੈ ਅਤੇ ਮਾਇਆ ਦੇ ਵੱਡੇ ਚੜ੍ਹਾਵੇ ਚੜ੍ਹਦੇ ਹਨ ਉਨ੍ਹਾਂ ਅਸਥਾਨਾਂ ‘ਤੇ ਲੜਾਈਆਂ ਆਮ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਤੋਂ ਆਮ ਸਿੱਖ ਬਹੁਤ ਦੁਖੀ ਹੈ। ਇਸ ਦੁਬਿਧਾ ਨੂੰ ਦੇਖਦੇ ਹੋਏ ਪਿਛਲੇ ਹਫ਼ਤੇ ਕੁੱਝ ਸੱਜਣਾ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕਿਵੇਂ ਸੁਧਾਰਿਆ ਜਾਣੇ ਇਸ ਨੂੰ ਅਧਾਰ ਬਣਾ ਕੇ ਇੱਕ ਇਕੱਠ ਬੁਲਾਇਆ। ਬਿਨਾ ਸ਼ੱਕ ਕਾਫ਼ੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ 25 ਦੇ ਕਰੀਬ ਬੁਲਾਰਿਆਂ ਨੇ ਆਪਣੇ ਵਿਚਾਰ ਗੁਰਦੁਆਰਿਆਂ ਦੇ ਪ੍ਰਬੰਧ ਕਿਵੇਂ ਸੁਧਾਰੇ ਜਾਣ ਉਸ ਸਬੰਧ ਵਿੱਚ ਪੇਸ਼ ਕੀਤੇ। ਜਦੋਂ ਆਲ਼ੇ ਦੁਆਲੇ ਨਿਰਾਸ਼ਾ ਅਤੇ ਹਨੇਰਾ ਪਸਰਿਆ ਹੋਵੇ, ਬੇਬਸੀ ਦਾ ਮਾਹੌਲ ਬਣਿਆ ਹੋਵੇ ਅਤੇ ਵਿੱਚੋਂ ਕੋਈ ਵੱਖਰੀ ਅਵਾਜ਼ ਅਤੇ ਨਵੀਂ ਰੌਸ਼ਨੀ ਦੀ ਕਿਰਨ ਦੇਖਣ ਨੂੰ ਮਿਲੇ ਤਾਂ ਕੁੱਝ ਨਵਾਂ ਹੋਣ ਦਾ ਅਹਿਸਾਸ ਹਰ ਇੱਕ ਦੇ ਦਿਲ ਵਿੱਚ ਉੱਠਦਾ ਹੈ। ਕੁੱਝ ਇਸੇ ਤਰ੍ਹਾਂ ਦਾ ਅਹਿਸਾਸ ਲੈਕੇ ਲੋਕ ਪਿਛਲੇ ਹਫ਼ਤੇ ਰੱਖੀ ਗਈ ਮੀਟਿੰਗ ਵਿੱਚ ਪਹੁੰਚੇ। ਜਿਨ੍ਹਾਂ ਸਜਣਾ ਨੇ ਮੋਹਰੀ ਹੋਕੇ ਇਹ ਕਾਰਜ ਅਰੰਭਿਆ ਉਹ ਕਿਸੇ ਤੋਂ ਗੁੱਝੇ ਨਹੀਂ ਹਨ। ਇਹ ਵੀ ਕਿਸੇ ਨਾ ਕਿਸੇ ਸਮੇਂ ਇੱਕ ਧੜੇ ਨਾਲ ਜੁੜੇ ਹੋਏ ਹਨ ਅੱਜ ਵੀ ਜੁੜੇ ਹੋਏ ਹਨ। ਪਰ ਜੇ ਇਹ ਕਿਸੇ ਸਾਂਝੇ ਕੰਮ ਲਈ ਆਮ ਸਿੱਖ ਦੀ ਅਵਾਜ਼ ਸੁਣਨ ਲਈ ਅੱਗੇ ਆਏ ਹਨ ਤਾਂ ਇਨ੍ਹਾਂ ਦੀ ਗੱਲ ਵੀ ਸੁਣ ਲੈਣੀ ਬਣਦੀ ਹੈ। ਉਸ ਦਿਨ ਲੋਕਾਂ ਨੇ ਇਨ੍ਹਾਂ ਦੇ ਨਾਲ ਨਾਲ ਹੋਰ 25 ਬੁਲਾਰਿਆਂ ਦੀ ਗੱਲ ਵੀ ਸੁਣੀ। ਬਹੁਤੇ ਵਿਚਾਰਾਂ ਵਿੱਚੋਂ ਇੱਕ ਵਿਚਾਰ ਇੱਕ ਨਵੀਂ ਕਮੇਟੀ ਬਨਾਉਣ ਦਾ ਬਹੁਤਾ ਉਭਰਿਆ। ਜਿਹੜੀ ਗੁਰਦੁਆਰਿਆਂ ਦੇ ਮੌਜੂਦਾ ਪ੍ਰਬੰਧਕਾਂ ਨਾਲ ਜਾਕੇ ਗੱਲ ਕਰੇ। ਇਸੇ ਤਰ੍ਹਾਂ ਦੀ ਇੱਕ ਸਮਝੌਤਾ ਕਮੇਟੀ ਪਹਿਲਾਂ ਵੀ ਬਣੀ ਸੀ ਜਿਹੜੀ ਡਿਕਸੀ ਗੁਰਦੁਆਰੇ ਦੇ ਦੋਹਾਂ ਧੜਿਆਂ ਵਿੱਚ ਸੁਲਾਹ ਕਰਵਾਉਣ ਲਈ ਯਤਨਸ਼ੀਲ ਸੀ, ਪਰ ਉਸ ਦਾ ਕੋਈ ਸਿੱਟਾ ਨਹੀਂ ਨਿਕਲਿਆ, ਅਦਾਲਤਾਂ ਵਿੱਚ ਲੱਖਾਂ ਡਾਲਰ ਅਜਾਈਂ ਲਾਏ ਗਏ। ਸੋ ਕਮੇਟੀ ਵਾਲਾ ਸੁਝਾਅ ਲਗਦਾ ਨਹੀਂ ਬਹੁਤ ਕਾਰਗਰ ਸਾਬਤ ਹੋਵੇ। ਕਿਊਂਕਿ ਚੌਧਰੀ ਬਣੇ ਰਹਿਣਾ ਹਰ ਕੋਈ ਲੋਚਦਾ ਹੈ। ਫਿਰ ਕਿਤੇ ਇਹ ਨਾਂ ਹੋਵੇ ਕਿ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਵਾਲੇ ਆਪਸ ਵਿੱਚ ਹੀ ਲੜ ਬੈਠਣ। ਪਰ ਆਮ ਲੋਕਾਂ ਦੀ ਸੱਦੀ ਗਈ ਮੀਟਿੰਗ ਇੱਕ ਵਧੀਆ ਉਪਰਾਲਾ ਸੀ। ਬਸ਼ਰਤੇ ਇਸ ਪਿੱਛੇ ਸੁਹਿਰਦਤਾ ਹੋਵੇ। ਕਿਊਂਕਿ ਬਹੁਤੀ ਵਾਰ ਹੁੰਦਾ ਇਸ ਤਰ੍ਹਾਂ ਹੀ ਹੈ ਜਿਵੇਂ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ ਆਮ ਲੋਕ ਸਿਰਫ਼ ਮੱਥਾ ਟੇਕਣ, ਲੰਗਰ ਛਕਣ ਤੱਕ ਹੀ ਆਪਣਾ ਫਰਜ਼ ਸਮਝਦੇ ਹਨ। ਜਦੋਂ ਸੱਦ ਲਿਆ ਆ ਗਏ ਮੁੜ ਕੇ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ। ਕਿਸੇ ਕੋਲ ਸਾਂਝੇ ਕੰਮ ਲਈ ਵਾਧੂ ਸਮਾਂ ਨਹੀਂ ਹੈ। ਸੋ ਕਿਸੇ ਨੇ ਤਾਂ ਮੋਹਰੇ ਲੱਗਣਾ ਹੀ ਹੋਇਆ, ਮੋਹਰੀਆਂ ਦਾ ਸੁਹਿਰਦ ਹੋਣਾ ਬਹੁਤ ਲਾਜ਼ਮੀ ਹੈ।

ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਦੀ ਬਹੁਤ ਲੋੜ ਹੈ। ਨਹੀਂ ਤਾਂ ਇੱਕ ਦੂਜੇ ਦੀਆਂ ਪੱਗਾਂ ਇਸੇ ਤਰ੍ਹਾਂ ਉਛਾਲੀਆਂ ਜਾਂਦੀਆਂ ਰਹਿਣਗੀਆਂ। ਕਿਰਪਾਨਾਂ, ਬਰਛੀਆਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ। ਜਿਵੇਂ ਦਾ ਇਕੱਠ ਪਿਛਲੇ ਹਫ਼ਤੇ ਹੋਇਆ ਜੇ ਉਸ ਵਿੱਚੋਂ ਕੁੱਝ ਚੰਗਾ ਨਿਕਲ ਸਕੇ ਤਾਂ ਬਹੁਤ ਵਧੀਆ ਹੋਵੇਗਾ। ਕਿਊਂਕਿ ਜਿਸ ਤਰ੍ਹਾਂ ਦੇ ਹਾਲਾਤ ਗੁਰਦੁਆਰਿਆਂ ਵਿੱਚ ਬਣੇ ਹੋਏ ਹਨ। ਸਾਡੀ ਨੌਜਵਾਨ ਪੀੜੀ ਨੇ ਗੁਰਦੁਆਰਿਆਂ ਤੋਂ ਪੱਕੇ ਤੌਰ ‘ਤੇ ਕਿਨਾਰਾ ਕਰਨ ਲੱਗ ਪੈਣਾ ਹੈ। ਜਿਹੜਾ ਕੋਈ ਵੀ ਗੁਰੂ ਦਾ ਸਿੱਖ ਨਹੀਂ ਚਾਹੁੰਦਾ। ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਾਰਮਿਕ ਅਸਥਾਨਾਂ ਨਾਲ ਜੋੜੀ ਰੱਖਣਾ ਚਾਹੁੰਦੇ ਹਾਂ ਤਾਂ ਜ਼ਰੂਰ ਹੁਣ ਕੁੱਝ ਸੋਚਣਾ ਪਵੇਗਾ। ਪਿਛਲੇ ਹਫ਼ਤੇ ਦਾ ਇਕੱਠ ਸੱਦਣ ਵਾਲੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਇਸ ਗੱਲ ਨੂੰ ਇੱਥੇ ਹੀ ਨਾ ਛੱਡ ਦੇਣ ਕਿਸੇ ਸਿਰੇ ਜ਼ਰੂਰ ਲਾਉਣ। ਆਮ ਲੋਕਾਂ ਨੇ ਹੁਣ ਵੀ ਕਿਸੇ ਮੋਹਤਵਰ ਵਲ ਹੀ ਦੇਖਣਾ ਹੈ। ਕਿਸੇ ਨੂੰ ਤਾਂ ਇਹ ਪਹਿਲ ਕਦਮੀਂ ਕਰਨੀ ਹੀ ਪੈਣੀ ਹੈ। ਪਰ ਜਿਵੇਂ ਅਸੀਂ ਉੱਪਰ ਕਿਹਾ ਇਹ ਪਹਿਲ ਕਦਮੀਂ ਵਿੱਚ ਸੁਹਿਰਦਤਾ ਹੋਣੀ ਚਾਹੀਦੀ ਹੈ ਜੇ ਇੱਥੇ ਵੀ ਕਿਸੇ ਸੁਆਰਥ ਨੂੰ ਲੈਕੇ ਅੱਗੇ ਚਲਣਾ ਹੈ ਤਾਂ ਬੇਸ਼ੱਕ ਪ੍ਰਬੰਧਕ ਮੁੜ ਆਪਣੇ ਘਰੀਂ ਬੈਠ ਜਾਣ, ਲੋਕਾਂ ਦੇ ਜਜ਼ਬਾਤਾਂ ਨਾਲ ਇੱਕ ਵਾਰ ਫਿਰ ਖਿਲਵਾੜ ਨਾ ਕਰਨ।

ਕੈਨੇਡੀਅਨ ਸਮਾਜ ਵਿੱਚ ਸਿੱਖ ਕਿੱਥੇ ਹਨ?
ਕਨੇਡਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। 19ਵੀਂ ਸਦੀ ਵਿੱਚ ਭਾਰਤੀਆਂ ਨੇ ਕਨੇਡਾ ਦਾ ਰੁੱਖ ਕੀਤਾ। ਭਾਰਤ ਵਿੱਚ ਉਸ ਸਮੇਂ ਅੰਗ੍ਰੇਜ਼ਾਂ ਦਾ ਰਾਜ ਸੀ। ਭਾਰਤੀ ਆਪਣੇ ਹੀ ਦੇਸ਼ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿ ਰਹੇ ਸਨ। ਸਮੇਂ ਦੇ ਵਹਾ ਨਾਲ ਬਹੁਤ ਸਾਰੇ ਭਾਰਤੀਆਂ ਨੇ ਕਨੇਡਾ ਵਰਗੇ ਪੱਛਮੀ ਦੇਸ਼ਾਂ ਦਾ ਰੁੱਖ ਕੀਤਾ। ਜਦੋਂ ਭਾਰਤੀ ਕਨੇਡਾ ਆਏ ਅਤੇ ਇੱਥੇ ਆਕੇ ਵਸਣ ਲੱਗੇ ਤਾਂ ਉਨ੍ਹਾਂ ਦੀ ਪਛਾਣ ਸਿਰਫ਼ ਭਾਰਤੀਆਂ ਕਰਕੇ ਹੁੰਦੀ ਸੀ। ਸਾਰੇ ਭਾਰਤੀ ਭਾਵੇਂ ਉਹ ਸਿੱਖ ਸੀ, ਹਿੰਦੂ ਸੀ, ਮੁਸਲਮਾਨ ਸੀ ਇਕੱਠੇ ਰਲ਼ ਮਿਲ਼ ਕੇ ਰਹਿੰਦੇ ਸਨ। ਕਿਊਂਕਿ ਬਹੁਤਿਆਂ ਦਾ ਸਵਾਲ ਰੋਜ਼ੀ ਰੋਟੀ ਦਾ ਸੀ। ਕਿਸੇ ਵੀ ਵਿਚਾਰ ਧਾਰਾ ਨੂੰ ਅੱਗੇ ਤੋਰਨ ਲਈ ਉਸ ‘ਤੇ ਲੋਕ ਰਾਏ ਬਨਾਉਣ ਲਈ ਪਹਿਲਾਂ ਢਿੱਡ ਵਿੱਚ ਰੋਟੀ ਹੋਣੀ ਜ਼ਰੂਰੀ ਸੀ। ਇਸ ਲਈ ਬਹੁਤੇ ਭਾਰਤੀਆਂ ਨੇ ਆਪਣੇ ਆਪ ਨੂੰ ਕਨੇਡਾ ਵਿੱਚ ਵਧੀਆ ਢੰਗ ਨਾਲ ਸਥਾਪਤ ਕਰਨ ਵਿੱਚ ਆਪਣਾ ਤਾਨ ਲਾ ਦਿੱਤਾ। ਜਿਵੇਂ ਕਿ ਉੱਪਰ ਗੱਲ ਕੀਤੀ ਕੀ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਭਾਰਤੀਆਂ ਵਲੋਂ 18ਵੀਂ ਸਦੀ ਵਿੱਚ ਅੰਦੋਲਨ ਸ਼ੁਰੂ ਕਰ ਦਿੱਤੇ ਗਏ ਸਨ। ਵੱਖ ਵੱਖ ਵਿਚਾਰ ਧਾਰਾ, ਜ਼ਾਤਾਂ, ਮਜ਼੍ਹਬਾਂ ਦੇ ਲੋਕ ਇੱਕੋ ਟੀਚੇ ਲਈ ਲੜ ਰਹੇ ਸਨ। ਜਦੋਂ ਭਾਰਤੀ ਕਨੇਡਾ ਵਿੱਚ ਆਕੇ ਵਸਣ ਲੱਗੇ ਤਾਂ ਉਨ੍ਹਾਂ ਦੇ ਦਿਲਾਂ ਵਿੱਚ ਵੀ ਆਪਣੇ ਦੇਸ਼ ਦੇ ਲੋਕਾਂ ਲਈ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਠਾਠਾਂ ਮਾਰਨ ਲੱਗਾ। ਇਸੇ ਲਈ ਬਹੁਤ ਸਾਰੇ ਗਦਰੀ ਬਾਬੇ ਉੱਤਰੀ ਅਮਰੀਕਾ ਦੀ ਧਰਤੀ ਤੋਂ ਹੀ ਭਾਰਤ ਪਹੁੰਚੇ ਅਤੇ ਅਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਹਿੱਸਾ ਪਾਇਆ। ਸਮੇਂ ਦੇ ਨਾਲ ਕਨੇਡਾ ਦੇ ਵਿੱਚ ਰਹਿੰਦੇ ਭਾਰਤੀਆਂ ਦੇ ਹਾਲਾਤਾਂ ਅਤੇ ਵਿਚਾਰਾਂ ਵਿੱਚ ਵੀ ਬਦਲਾਅ ਆਉਣ ਲੱਗਾ। ਜਿਹੜੇ ਪਹਿਲਾਂ ਭਾਰਤੀ ਮੂਲ ਦੇ ਲੋਕਾਂ ਕਰਕੇ ਜਾਣੇ ਜਾਂਦੇ ਸਨ ਸਮੇਂ ਦੇ ਨਾਲ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਵਧੇਰੇ ਵਸੋਂ ਹੋਣ ਦੇ ਨਾਲ ਵੱਖ ਵੱਖ ਧਰਮਾਂ ਤੋਂ ਪਛਾਣੇ ਜਾਣ ਲੱਗੇ। ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਵਿੱਚ ਵੰਡੀਆਂ ਪੈ ਗਈਆਂ। 19ਵੀਂ ਸਦੀ ਦੇ 80ਵੇਂ ਦਹਾਕੇ ਵਿੱਚ ਆਕੇ ਪੰਜਾਬ ਵਿੱਚ ਵੱਖਰੇ ਰਾਜ, ਫਿਰ ਵੱਖਰੇ ਦੇਸ਼ ਦੀ ਮੰਗ ਜ਼ੋਰ ਫੜਨ ਲੱਗੀ। ਜਿੱਥੇ ਪੰਜਾਬ ਰਹਿੰਦਾ ਸਿੱਖ ਨੌਜਵਾਨ ਇਸ ਅੱਗ ਵਿੱਚ ਕੁੱਦ ਪਿਆ ਉਸ ਦੇ ਨਾਲ ਉੱਤਰੀ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਨੇ ਮਾਇਆ ਵਲੋਂ ਖਾੜਕੂ ਸਫ਼ਾਂ ਦੀ ਮਦਦ ਖੁੱਲ੍ਹ ਦਿਲੀ ਨਾਲ ਕੀਤੀ। ਪੰਜਾਬ ਦੇ ਨਾਲ ਕਨੇਡਾ ਵਿੱਚ ਸਮਾਂਤਰ ਖ਼ਾਲਿਸਤਾਨ ਲਹਿਰ ਚਲਾਉਣਾ, ਕਨੇਡਾ ਦੇ ਸਿੱਖਾਂ ਵਲੋਂ ਪੰਜਾਬ ਵਿਚਲੇ ਖਾੜਕੂਆਂ ਦੀ ਮਦਦ, ਫਿਰ ਏਅਰ ਇੰਡੀਆ ਕਾਂਡ (ਭਾਵੇਂ ਕਿ ਇਸ ਵਿੱਚ ਕਿਹੜੀ ਧਿਰ ਦੋਸ਼ੀ ਸੀ ਇਹ ਅਜੇ ਤੱਕ ਸਾਬਤ ਨਹੀਂ ਹੋ ਸਕਿਆ) ਜਿਸ ਦਾ ਕਲੰਕ ਕਨੇਡੀਅਨ ਸਿੱਖਾਂ ਦੇ ਸਿਰ ਮੜ੍ਹ ਦਿੱਤਾ ਗਿਆ। ਜਿਵੇਂ ਸਾਡੇ ਧਾਰਮਿਕ ਅਸਥਾਨ ਵੱਡੇ ਹੋਣ ਲੱਗੇ ਚੌਧਰ ਲਈ ਲੜਾਈਆਂ ਹੋਣ ਲੱਗੀਆਂ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਸਿੱਖਾਂ ਦਾ ਅਕਸ ਹਿੰਸਕ ਪ੍ਰਵਿਰਤੀ ਵਾਲਾ ਬਣਾ ਦਿੱਤਾ।

ਪਿਛਲੇ ਮਹੀਨੇ ਬਰੈਂਪਟਨ ਦੇ ਗੁਰਦੁਆਰਿਆਂ ਵਿੱਚ ਜੋ ਕੁੱਝ ਹੋਇਆ, ਉਸ ਤੋਂ ਬਾਅਦ ਸਰੀ ਦੇ ਨਗਰ ਕੀਰਤਨ ਦਾ ਮੁੜ ਸੁਰਖ਼ੀਆਂ ਵਿੱਚ ਆਉਣਾ, ਉੱਜਲ ਦੁਸਾਂਝ ਦੀ ਬਿਆਨਬਾਜ਼ੀ, ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦੇਣਾ। ਵਿਸਾਖੀ ਦੇ ਨਗਰ ਕੀਰਤਨਾਂ ਵਿੱਚ “ਖ਼ਾਲਿਸਤਾਨ ਜਿ਼ੰਦਾਬਾਦ” ਦੇ ਨਾਹਰੇ ਲੱਗਣੇ। ਜਿੱਥੇ ਮੁੱਖ ਧਾਰਾ ਦੇ ਮੀਡੀਏ ਦਾ ਧਿਆਨ ਇਸ ਪਾਸੇ ਖਿੱਚਿਆ ਗਿਆ ਉਸ ਦੇ ਨਾਲ ਸਰਕਾਰਾਂ ਨੇ ਵੀ ਕੰਨ ਖੜ੍ਹੇ ਕਰ ਲਏ। ਪਿਛਲੇ ਮਹੀਨੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਵਲੋਂ ਵਾਸ਼ਿੰਗਟਨ ਵਿੱਚ ਆਪਣੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਵਿਸ਼ੇਸ਼ ਤੌਰ ‘ਤੇ ਇਹ ਗੱਲ ਕਰਨੀ ਕਿ ਕਨੇਡਾ ਵਿੱਚ ਸਿੱਖ ਮੁੜ ਵੱਖਰੀ ਸੁਰ ਚੁੱਕ ਰਹੇ ਹਨ, ਉਸ ਲਈ ਅਗਾਹ ਕਰਨਾ। ਫਿਰ ਵਿਦੇਸ਼ੀ ਮਾਮਲਿਆਂ ਪਾਰਲੀਮਾਨੀ ਸਕੱਤਰ ਦੀਪਕ ਉਬਰਾਏ ਜਿਨ੍ਹਾਂ ਵਲੋਂ ਇਹ ਬਿਆਨ ਦਿੱਤਾ ਜਾਣਾ ਕਿ ਖ਼ਾਲਿਸਤਾਨੀ ਸੁਰ ਨਹੀਂ ਉੱਠਣ ਦਿੱਤੀ ਜਾਵੇਗੀ। ਉਨ੍ਹਾਂ ਦਾ ਇਹ ਕਹਿਣਾ ਕਿ ਕਨੇਡਾ ਭਾਰਤ ਨਾਲ ਸਬੰਧ ਖ਼ਰਾਬ ਨਹੀਂ ਕਰਨਾ ਚਾਹੁੰਦਾ ਇਹ ਸਿੱਖਾਂ ਲਈ ਕੋਈ ਬਹੁਤਾ ਚੰਗਾ ਸ਼ਗਨ ਨਹੀਂ ਹੈ। ਹਾਂ ਇੱਥੇ ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਸਾਰੇ ਸਿੱਖ ਹਿੰਸਕ ਜਾਂ ਵੱਖਰੀ ਸੁਰ ਵਾਲੇ ਨਹੀਂ ਹਨ। ਖ਼ਾਲਿਸਤਾਨੀ ਸੁਰ ਅਲਾਪਣ ਵਾਲੇ ਕੁੱਝ ਮੁੱਠੀ ਭਰ ਲੋਕ ਹਨ ਜਿਹੜੇ ਸਿਰਫ਼ ਕਨੇਡਾ ਵਿੱਚ ਖ਼ਾਲਿਸਤਾਨੀ ਸੰਘਰਸ਼ ਨੂੰ ਚਲਦਾ ਰੱਖਣਾ ਚਾਹੁੰਦੇ ਹਨ। ਇਸ ਪਿੱਛੇ ਉਨ੍ਹਾਂ ਦਾ ਕੀ ਮੰਤਵ ਹੈ ਇਹ ਆਮ ਸਿੱਖ ਭਲੀ ਭਾਂਤ ਜਾਣਦਾ ਹੈ। ਵੱਖਰੇ ਰਾਜ ਦੀ ਮੰਗ ਕਰਨਾ ਕੋਈ ਗੁਨਾਹ ਨਹੀਂ ਹੈ। ਪਰ ਉਸ ਲਈ ਸੁਹਿਰਦਤਾ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਮੂਵਮੈਂਟਸ ਦੇ ਪਿੱਛੇ ਲੁਕਵੇਂ ਅਜੰਡੇ ਹੇਠ ਕੰਮ ਕਰਨਾ ਆਮ ਲੋਕਾਂ ਨਾਲ ਧ੍ਰੋਹ ਹੈ। ਭਾਰਤ ਨੂੰ ਵੀ ਤਾਂ ਅੰਗ੍ਰੇਜ਼ਾਂ ਤੋਂ ਅਜ਼ਾਦ ਕਰਵਾਇਆ ਗਿਆ ਸੀ। ਉਸ ਸਮੇਂ ਲੋਕਾਂ ਵਿੱਚ ਉਸ ਲਈ ਸੁਹਿਰਦਤਾ ਸੀ।

ਟੋਰਾਂਟੋ ਦੇ ਦੋਹਾਂ ਨਗਰ ਕੀਰਤਨਾਂ ਵਿੱਚ ਭਾਵੇਂ ਖ਼ਾਲਿਸਤਾਨ ਦੇ ਨਾਹਰੇ ਤਾਂ ਨਹੀਂ ਲੱਗੇ, ਪਰ ਇਸ ਬਾਰ ਇਨ੍ਹਾਂ ਦੋਹਾਂ ਨਗਰ ਕੀਰਤਨਾਂ ਵਿੱਚ ਕਮਲ ਨਾਥ ਦਾ ਮੁੱਦਾ ਭਾਰੂ ਰਿਹਾ ਇਨ੍ਹਾਂ ਦੋਹਾਂ ਨਗਰ ਕੀਰਤਨ ਕਰਵਾਉਣ ਵਾਲੀਆਂ ਸੰਸਥਾਵਾਂ ਉਨਟੈਰੀਓ ਸਿੱਖਜ਼ ਐਂਡ ਗੁਰਦੁਆਰਾ ਕਾਊਂਸਲ ਅਤੇ ਉਨਟੈਰੀਓ ਗੁਰਦੁਆਰਾਜ਼ ਕਮੇਟੀ ਇਨ੍ਹਾਂ ਵਲੋਂ ਜਿਹੜੇ ਰਾਜਨੀਤਿਕ ਕਮਲ ਨਾਲ ਦੇ ਹੱਕ ਵਿੱਚ ਖੜ੍ਹੇ ਉਨ੍ਹਾਂ ਦਾ ਸਨਮਾਨ ਕਰਕੇ ਅਤੇ ਜਿਹੜੇ ਕਮਲ ਨਾਥ ਦੇ ਵਿਰੋਧ ਵਿੱਚ ਖੜ੍ਹੇ ਜਾਂ ਇਸ ਮਸਲੇ ਤੇ ਚੁੱਪ ਰਹੇ ਉਨ੍ਹਾਂ ਦਾ ਵਿਰੋਧ ਕਰਕੇ ਨਵੇਂ ਮੁੱਦੇ ਨੂੰ ਜਨਮ ਦੇ ਦਿੱਤਾ। ਸਿੱਖਾਂ ਦੇ ਪਹਿਲੇ ਮੁੱਦੇ ਤਾਂ ਜਿਊਂ ਦੇ ਤਿਊਂ ਖੜ੍ਹੇ ਹਨ। ਨਵੇਂ ਨਵੇਂ ਮਸਲੇ ਖੜ੍ਹੇ ਕਰਕੇ ਅਸੀਂ ਕਿਸੇ ਸਿਰੇ ਵੀ ਨਹੀਂ ਲੱਗ ਸਕਾਂਗੇ। ਇਸ ਸਿਸਟਮ ਵਿੱਚ ਰਹਿ ਕੇ ਇੱਥੇ ਦੀਆਂ ਰਾਜਨੀਤਕ ਪਾਰਟੀਆਂ ਨਾਲ ਵਿਗਾੜ ਕੇ ਅਸੀਂ ਨਹੀਂ ਚਲ ਸਕਾਂਗੇ। ਕਿਊਂਕਿ ਸਾਡੇ ਬਹੁਤ ਸਾਰੇ ਲੀਡਰਾਂ ਦੇ ਬੱਚੇ ਰਿਸ਼ਤੇਦਾਰ ਬਹੁਤ ਸਾਰੇ ਸਿਆਸਤਦਾਨਾਂ ਦੇ ਦਫ਼ਤਰਾਂ ਵਿੱਚ ਕੰਮ ਕਰਦੇ ਹਨ। ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ‘ਤੇ ਵੱਟਾ ਲਾ ਰਹੇ ਹਨ। ਭਾਵੇਂ ਉਹ ਖ਼ਾਲਿਸਤਾਨੀ ਸੁਰ ਹੋਵੇ ਜਾਂ ਕਨੇਡੀਅਨ ਸਮਾਜ ਵਿੱਚ ਵੱਖਰੀ ਸੁਰ ਹੋਵੇ ਅਸੀਂ ਲੋਕ ਆਪਣੇ ਬੱਚਿਆਂ ਦੀ ਮਾਨਸਿਕਤਾ ਵਿੱਚ ਜ਼ਹਿਰ ਘੋਲ ਰਹੇ ਹਾਂ। ਇਸ ਲਈ ਪੂਰਾ ਭਾਈਚਾਰ ਜਿ਼ੰਮੇਵਾਰ ਨਹੀਂ ਹੈ ਕੁੱਝ ਲੋਕ ਹਨ। ਪਰ ਬਦਨਾਮ ਪੂਰੀ ਸਿੱਖ ਕੌਮ ਹੋ ਰਹੀ ਹੈ, ਕਿਊਂਕਿ ਆਮ ਸਿੱਖ ਕੁੱਝ ਬੋਲ ਨਹੀਂ ਰਿਹਾ। ਕਨੇਡੀਅਨ ਸਮਾਜ ਵਿੱਚ ਸਿੱਖਾਂ ਦੇ ਅਕਸ ਨੂੰ ਬਹੁਤ ਸੁਧਾਰਨ ਦੀ ਲੋੜ ਹੈ ਇਸ ਲਈ ਪੂਰਾ ਸਿੱਖ ਭਾਈਚਾਰਾ ਆਪਣਾ ਯੋਗਦਾਨ ਪਾਵੇ ਨਾਲ ਸਾਡੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੀ ਆਪਣਾ ਸਹਿਯੋਗ ਦੇਣ।

Gursimrat Grewal