Punjab Star » ਫਿਲਮੀਂ

ਬੰਗਾਲੀ ਥ੍ਰਿਲਰ ਫਿਲਮ ਦੇ ਹਿੰਦੀ ਐਡੀਸ਼ਨ ”ਚ ਕੰਮ ਕਰਨਗੇ ਸੰਜੇ ਦੱਤ ਤੇ ਬਿਪਾਸ਼ਾ
ਕੋਲਕਾਤਾ, ਸਟਾਰ ਨਿਊਜ਼-ਹਿੰਦੀ ਫਿਲਮਾਂ ਦੇ ਮੰਨੇ-ਪ੍ਰਮੰਨੇ ਕਲਾਕਾਰ ਸੰਜੇ ਦੱਤ ਅਤੇ ਬਿਪਾਸ਼ਾ ਬਸੂ ਇਕ ਬੰਗਾਲੀ ਫਿਲਮ ਦੇ ਹਿੰਦੀ ਐਡੀਸ਼ਨ ਵਿਚ ਕੰਮ ਕਰਨਗੇ। ਫਿਲਮ ਜੰਗਲ ਨਾਲ ਜੁੜੀ ਰੋਮਾਂਚਕ ਕਹਾਣੀ ਹੈ। ਨਿਤੀਸ਼ ਰਾਏ ਦੇ ਨਿਰਦੇਸ਼ਨ ਵਾਲੀ ਫਿਲਮ ‘ਗਹਿਰਾ ਪਾਨੀ’ ਵਿਚ ਸੰਜੇ ਦੱਤ ਇਕ ਵਿਗਿਆਨਕ ਦੀ ਭੂਮਿਕਾ ਵਿਚ ਹੋਣਗੇ, ਜੋ ਜੱਦੀ ਤੌਰ ‘ਤੇ ਇਕ ਅਜਿਹੇ ਮਗਰਮੱਛ ਨੂੰ ਵਿਕਸਤ ਕਰਦਾ ਹੈ, ਜਿਸ ਵਿਚ ਕੁਝ ਖੁਫੀਆ ਖਾਸੀਅਤਾਂ ਹਨ ਪਰ ਕੁਝ ਸ਼ਿਕਾਰੀ ਇਸ ਮਗਰਮੱਛ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਫਿਲਮ ਨਿਰਮਾਤਾ ਅਵੀਕ ਬਾਗਚੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਪੱਛਮੀ ਮਿਦਨਾਪੁਰ ਦੇ ਮਾਓਵਾਦੀ ਪ੍ਰਭਾਵਿਤ ਜੰਗਲ ਮਹਿਲ ਇਲਾਕੇ ਵਿਚ ਇਕ ਫਿਲਮ ਸਿਟੀ ਵਿਚ ਸ਼ੂਟਿੰਗ ਵਿਚ ਦੋਵੇਂ ਬਾਲੀਵੁੱਡ ਕਲਾਕਾਰ ਹਿੱਸਾ ਲੈ ਸਕਦੇ ਹਨ ਜਿਥੇ ਪਾਇਰੋਤਕਨੀਕ ਅਤੇ ਸੀ.ਜੀ.ਆਈ. ਦੀ ਮਦਦ ਨਾਲ 100 ਫੁੱਟ ਲੰਬਾ ਵਿਸ਼ਾਲ ਮਗਰਮੱਛ ਬਣਾਇਆ ਗਿਆ ਹੈ।

‘ਜੋੜੀ ਬ੍ਰੇਕਰਜ਼’ ਵਿੱਚ ਰੁੱਝੀ ਹੈ ਬਿਪਾਸ਼ਾ
ਬਾਲੀਵੁੱਡ ਦੀ ਬੰਗਾਲੀ ਮੁਟਿਆਰ ਬਿਪਾਸ਼ਾ ਬਸੂ ਅੱਜਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਜੋੜੀ ਬ੍ਰੇਕਰਜ਼’ ਵਿੱਚ ਰੁੱਝੀ ਹੋਈ ਹੈ। ਫਿਲਮ ਫਰਵਰੀ ਵਿੱਚ ਰਿਲੀਜ਼ ਹੋਵੇਗੀ। ਇਸ ਵਿੱਚ ਬਿਪਾਸ਼ਾ ਤੋਂ ਇਲਾਵਾ ਆਰ ਮਾਧਵਨ, ਓਮੀ ਵੈਦ, ਮਿਲਿੰਦ ਸੋਮਨ, ਦੀਪਨਿਤਾ ਸ਼ਰਮਾ, ਮ੍ਰਿਣਾਲਿਨੀ ਸ਼ਰਮਾ ਅਤੇ ਹੈਲਨ ਮੁੱਖ ਕਿਰਦਾਰ ਵਿੱਚ ਹਨ।

ਫਿਲਮ ਦਾ ਨਿਰਦੇਸ਼ਨ ਅਸ਼ਵਨੀ ਚੌਧਰੀ ਕਰ ਰਹੇ ਹਨ, ਨਿਰਮਾਤਾ ਕੰਪਨੀ ਹੈ ਪ੍ਰਸਾਰ ਵਿਜ਼ਨ ਪ੍ਰਾਈਵੇਟ ਲਿਮਟਿਡ। ਫਿਲਮ ਦਾ ਮਿਊਜ਼ਿਕ ਸਲੀਮ-ਸੁਲੇਮਾਨ ਨੇ ਦਿੱਤਾ ਹੈ, ਗੀਤ ਲਿਖੇ ਹਨ ਇਰਸ਼ਾਦ ਕਾਮਿਲ ਨੇ। ਬਿਪਾਸ਼ਾ ਨੇ ਹਾਲ ਹੀ ਵਿੱਚ ਆਪਣੇ ਬੁਆਏ ਫਰੈਂਡ ਜਾਨ ਅਬ੍ਰਾਹਮ ਨਾਲੋਂ ਨਾਤਾ ਤੋੜਿਆ ਹੈ ਅਤੇ ਅਸਲ ਜ਼ਿੰਦਗੀ ਦੇ ਬ੍ਰੇਕਅਪ ਤੋਂ ਬਾਅਦ ਉਹ ਨਜ਼ਰ ਆਏਗੀ ਜੋੜੀ ਬ੍ਰੇਕਰਜ਼ ਦੇ ਰੂਪ ਵਿੱਚ। ਫਿਲਮ ਵਿੱਚ ਆਰ ਮਾਧਵਨ ‘ਤੇ ਵੀ ਸਾਰਿਆਂ ਦੀ ਨਜ਼ਰਾਂ ਰਹਿਣਗੀਆਂ। ਥ੍ਰੀ ਇਡੀਅਟਸ ਅਤੇ ਤਨੂ ਵੈਡਸ ਮਨੂ ਦੀ ਕਾਮਯਾਬੀ ਤੋਂ ਬਾਅਦ ਦੇਖਣਾ ਹੈ ਕਿ ਮਾਧਵਨ ਹੈਟ੍ਰਿਕ ਬਣਾ ਸਕਦੇ ਹਨ ਜਾਂ ਨਹੀਂ।

‘ਸ਼ੀਲਾ ਕੀ ਜਵਾਨੀ’ ਪਿੱਛੋਂ ‘ਚਿਕਨੀ ਚਮੇਲੀ’ ਬਣ ਕੇ ਧੁੰਮ ਮਚਾਏਗੀ ਕੈਟ
‘ਤੀਸ ਮਾਰ ਖਾਨ’ ਵਿੱਚ ਆਪਣੇ ਆਈਟਮ ਗੀਤ ‘ਸ਼ੀਲਾ ਕੀ ਜਵਾਨੀ’ ਜ਼ਰੀਏ ਦਰਸ਼ਕਾਂ ਦੇ ਦਿਲੋ ਦਿਮਾਗ ‘ਤੇ ਛਾ ਜਾਣ ਵਾਲੀ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਇਸ ਵਾਰ ‘ਚਿਕਨੀ ਚਮੇਲੀ’ ਬਣ ਕੇ ਧੁੰਮ ਮਚਾਉਣ ਆ ਰਹੀ ਹੈ। ਅਮਿਤਾਭ ਬੱਚਨ ਦੇ ਅਭਿਨੈ ਵਾਲੀ ਫਿਲਮ ‘ਅਗਨੀ ਪੱਥ’ ਦੀ ਰੀਮੇਕ ਬਣਾ ਰਹੇ ਨਿਰਮਾਤਾ ਕਰਨ ਜੌਹਰ ਦੀ ਇਸ ਫਿਲਮ ਵਿੱਚ ਕੈਟਰੀਨਾ ਕੈਫ ਇੱਕ ਆਈਟਮ ਗੀਤ ਵਿੱਚ ਨਜ਼ਰ ਆਵੇਗੀ। ਕੈਟਰੀਨਾ ਕੈਫ ‘ਅਗਨੀ ਪੱਥ’ ਵਿੱਚ ਆਈਟਮ ਗੀਤ ਲਈ ਜ਼ਬਰਦਸਤ ਤਿਆਰੀ ਕਰ ਰਹੀ ਹੈ। ਨੱਚਣ ਲਈ ਮਜਬੂਰ ਕਰ ਦੇਣ ਵਾਲੇ ਇਸ ਗਾਣੇ ਦੇ ਬੋਲ ਹਨ ‘ਚਿਕਨੀ ਚਮੇਲੀ’। ਉਹ ਇਸ ਗਾਣੇ ਦੀ ਸ਼ੂਟਿੰਗ ਇੱਕ ਹਫਤੇ ਵਿੱਚ ਕਰਗਗੇ।

ਜ਼ਿਕਰ ਯੋਗ ਹੈ ਕਿ ‘ਅਗਨੀ ਪੱਥ’ ਫਿਲਮ ਦੇ ਇਸ ਰੀਮੇਕ ਵਿੱਚ ਰਿਤਿਕ ਰੌਸ਼ਨ, ਪ੍ਰਿਯੰਕਾ ਚੋਪੜਾ ਅਤੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਅਤੇ ਸੰਜੇ ਦੱਤ ਨਜ਼ਰ ਆਉਣਗੇ।

‘ਸ਼ਾਰਟ ਕੱਟ ਰੋਮੀਓ’ ਵਿੱਚ ਦਿੱਸੇਗਾ ਨੀਲ ਨਿਤਿਨ ਮੁਕੇਸ਼
ਆਉਣ ਵਾਲੀਆਂ ਫਿਲਮਾਂ ‘ਪਲੇਅਰਜ਼’ ਤੇ ‘ਪਾਕੇਟਮਾਰ’ ਵਿੱਚ ਦਿਖਾਈ ਦੇਣ ਵਾਲੇ ਅਭਿਨੇਤਾ ਨੀਲ ਨਿਤਿਨ ਮੁਕੇਸ਼ ਦੀ ਝੋਲੀ ਵਿੱਚ ਇੱਕ ਹੋਰ ਫਿਲਮ ‘ਸ਼ਾਰਟ ਕੱਟ ਰੋਮੀਓ’ ਆ ਗਈ ਹੈ।

ਇਹ ਤਾਮਿਲ ਫਿਲਮ ‘ਤਿਰਟੂ ਪਯਲੇ’ ਦੀ ਰੀਮੇਕ ਹੈ, ਜਿਸ ਵਿੱਚ ਨੀਲ ਨਾਲ ਅਮੀਸ਼ਾ ਪਟੇਲ ਮੁੱਖ ਭੂਮਿਕਾ ਵਿੱਚ ਦਿਖਾਈ ਦੇਵੇਗੀ। ਨੀਲ ਨੇ ਆਪਣੀ ਅਗਲੀ ਫਿਲਮ ‘ਸ਼ਾਰਟ ਕੱਟ ਰੋਮੀਓ’ ਦੇ ਬਾਰੇ ਦੱਸਿਆ ਕਿ ਮੰਨੇ ਪ੍ਰਮੰਨੇ ਗਾਇਕ ਮੁਕੇਸ਼ ਦੇ 29 ਸਾਲਾ ਪੋਤੇ ਨੀਲ ਨੂੰ ਸਾਲ 2007 ਵਿੱਚ ਆਈ ਫਿਲਮ ‘ਜਾਨੀ ਗੱਦਾਰ’ ਤੋਂ ਪ੍ਰਸਿੱਧੀ ਮਿਲੀ ਸੀ। ਉਸ ਤੋਂ ਬਾਅਦ ਉਸ ਨੇ ‘ਨਿਊਯਾਰਕ’, ‘ਲਫੰਗੇ ਪਰਿੰਦੇ’, ‘ਤੇਰਾ ਕਯਾ ਹੋਗਾ ਜਾਨੀ’ ਅਤੇ ‘ਸਾਤ ਖੂਨ ਮਾਫ’ ਜਿਹੀਆਂ ਫਿਲਮਾਂ ਵਿੱਚ ਕੰਮ ਕੀਤਾ। ਹਾਲੀਵੁੱਡ ਦੀ ਫਿਲਮ ‘ਇਟਾਲੀਅਨ ਜਾਬ’ ਉਤੇ ਆਧਾਰਤ ‘ਪਲੇਅਰਜ਼’ ਵਿੱਚ ਨੀਲ ਦਿਖਾਈ ਦੇਣ ਵਾਲੇ ਹਨ। ਇਸ ਨਾਲ ਬੌਬੀ ਦਿਓਲ, ਅਭਿਸ਼ੇਕ ਬੱਚਨ, ਬਿਪਾਸ਼ਾ ਬਸੂ ਅਤੇ ਸੋਨਮ ਕਪੂਰ ਨੇ ਵੀ ਅਭਿਨੈ ਕੀਤਾ ਹੈ। ਸਿਨੇਮਾ ਘਰਾਂ ਵਿੱਚ ਇਹ ਫਿਲਮ 23 ਦਸੰਬਰ ਨੂੰ ਪ੍ਰਦਰਸ਼ਤ ਹੋਣ ਵਾਲੀ ਹੈ।

‘ਇਸਾਕ’ ‘ਚ ‘ਸਿਕਸ ਪੈਕ’ ਦਿਖਾਏਗਾ ਪ੍ਰਤੀਕ ਬੱਬਰ

ਆਮਿਰ, ਸ਼ਾਹਰੁਖ ਅਤੇ ਸਲਮਾਨ ਖਾਨ ਤੋਂ ਬਾਅਦ ਹੁਣ ‘ਧੋਬੀ ਘਾਟ’ ਨਾਲ ਪ੍ਰਸਿੱਧ ਹੋਇਆ ਅਦਾਕਾਰ ਪ੍ਰਤੀਕ ਬੱਬਰ ਵੀ ਆਪਣੀ ਆਗਾਮੀ ਫਿਲਮ ‘ਇਸਾਕ’ ਵਿੱਚ ‘ਸਿਕਸ ਪੈਕ ਏਬ’ ਦਿਖਾਏਗਾ। ਸ਼ੇਕਸਪੀਅਰ ਦੀ ਕਲਾਸਿਕ ਰਚਨਾ ‘ਰੋਮੀਓ ਜੂਲੀਅਟ’ ‘ਤੇ ਬਣਨ ਵਾਲੀ ਇਸ ਫਿਲਮ ਲਈ ਪ੍ਰਤੀਕ ਨੂੰ ਕਾਫੀ ਮਿਹਨਤ ਕਰਨੀ ਪਈ ਹੈ। ਇਸ ਵਿੱਚ ਉਹ ਇੱਕ ਬਨਾਰਸੀ ਮੁੰਡੇ ਦਾ ਕਿਰਦਾਰ ਅਦਾ ਕਰੇਗਾ।

ਪ੍ਰਤੀਕ ਨੇ ਕਿਹਾ ਕਿ ਪਹਿਲੀ ਵਾਰ ਮੈਂ ਦੇਸੀ ਰੋਮੀਓ ਦਾ ਕਿਰਦਾਰ ਅਦਾ ਕਰਾਂਗਾ, ਜਿਸ ਦਾ ਵਾਸਤਾ ਬਨਾਰਸ ਨਾਲ ਹੈ। ਅਸਲੀ ਜ਼ਿੰਦਗੀ ਵਿੱਚ ਮੈਂ ਜਿਹੋ ਜਿਹਾ ਹਾਂ, ਉਸ ਤੋਂ ਇਹ ਕਿਰਦਾਰ ਬਿਲਕੁਲ ਅਲੱਗ ਹੈ, ਇਸ ਲਈ ਮੈਨੂੰ ਬਹੁਤ ਤਿਆਰੀ ਕਰਨੀ ਪਈ ਹੈ। ਉਸ ਨੇ ਕਿਹਾ ਕਿ ਕਿਰਦਾਰ ਲਈ ਬੋਲ ਚਾਲ ਦਾ ਲਹਿਜੇ ਤੋਂ ਲੈ ਕੇ ਸਿਕਸ ਪੈਕ ਏਬ ਲਈ ਮੈਨੂੰ ਰੋਜ਼ ਜਿੰਮ ਜਾ ਕੇ ਦੋ ਘੰਟੇ ਗੁਜ਼ਾਰਨੇ ਪਏ। ਇਹ ਔਖਾ ਸੀ, ਕਿਉਂਕਿ ਮੈਂ ਜਿੰਮ ਜਾਣ ਵਾਲੇ ਲੋਕਾਂ ਵਿੱਚੋਂ ਨਹੀਂ ਹਾਂ। ਇਸ ਫਿਲਮ ਦਾ ਨਿਰਦੇਸ਼ਨ ‘ਦਿਲ ਦੋਸਤੀ ਐਟਸੈਟਰਾ’ ਵਾਲੇ ਮਨੀਸ਼ ਤਿਵਾੜੀ ਸੰਭਾਲਣਗੇ।

ਈਸ਼ਾ ਦੀ ਡਬਲ ਧਮਾਲ
ਬਿਨਾਂ ਸ਼ੱਕ ‘ਸ਼ਬਰੀ’ ਨੂੰ ਫਲਾਪ ਫਿਲਮ ਦਾ ਦਰਜਾ ਮਿਲਿਆ ਹੋਵੇ, ਇਸ ਫਿਲਮ ਲਈ ਈਸ਼ਾ ਕੋਪੀਕਰ ਦੇ ਦਿਲ ਵਿੱਚ ਖਾਸ ਥਾਂ ਹੈ। ਇਸ ਨੂੰ ਉਹ ਬੇਹਤਰੀਨ ਫਿਲਮ ਮੰਨਦੀ ਹੈ। ਕਈ ਸਾਲਾਂ ਤੱਕ ਅਟਕੀ ਰਹਿਣ ਤੇ ਬਿਨਾਂ ਪ੍ਰਚਾਰ ਦੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਰਿਲੀਜ਼ ਹੋਣ ਕਾਰਨ ‘ਸ਼ਬਰੀ’ ਕਦੋਂ ਆਈ ਤੇ ਕਦੋਂ ਗਈ, ਪਤਾ ਨਹੀਂ ਲੱਗਾ, ਇਸ ਲਈ ਈਸ਼ਾ ਕੋਪੀਕਰ ਇਸਦਾ ਦੂਜਾ ਪਾਰਟ ਬਣਾਉਣ ਜਾ ਰਹੀ ਹੈ ਤੇ ਇਸ ਵਿੱਚ ਉਹ ਡਬਲ ਰੋਲ ਨਿਭਾਏਗੀ।

ਈਸ਼ਾ ਦਾ ਮੰਨਣਾ ਹੈ ਕਿ ‘ਸ਼ਬਰੀ’ ਦੀ ਕਹਾਣੀ ਨੂੰ ਅਗਾਂਹ ਵਧਾਇਆ ਜਾ ਸਕਦਾ ਹੈ। ਉਹ ਫਿਲਮ ਦੀ ਨਿਰਮਾਤਾ ਬਣ ਕੇ ਇਸ ਨੂੰ ਵੱਡੇ ਪੱਧਰ ‘ਤੇ ਬਣਾ ਕੇ ਪੂਰੇ ਦੇਸ਼ ਵਿੱਚ ਰਿਲੀਜ਼ ਕਰੇਗੀ। ਫਿਲਮ ਦੀ ਸਕ੍ਰਿਪਟ ‘ਤੇ ਕੰਮ ਚੱਲ ਰਿਹਾ ਹੈ ਅਤੇ ਇੱਕ ਪੜਾਅ ‘ਤੇ ਪਹੁੰਚ ਕੇ ਫਿਲਮ ਦੇ ਨਿਰਦੇਸ਼ਕ ਲਲਿਤ ਮਰਾਠੇ ਤੇ ਈਸ਼ਾ ਨੂੰ ਲੱਗਾ ਕਿ ਉਹ ਫਿਲਮ ਵਿੱਚ ਡਬਲ ਰੋਲ ਨਿਭਾਅ ਸਕਦੀ ਹੈ। ਈਸ਼ਾ ਦਾ ਇੱਕ ਕਿਰਦਾਰ ਗ੍ਰੇਡ ਸ਼ੇਡ ਵਾਲਾ ਹੋਵੇਗਾ।

ਖੱਲਾਸ ਗਰਲ ਇਸ ਵਿੱਚ ਸਟੰਟ ਵੀ ਕਰੇਗੀ। ਦਸੰਬਰ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ ਅਤੇ ਅਗਲੇ ਸਾਲ ਦੇ ਅੱਧ ‘ਚ ‘ਸ਼ਬਰੀ-2′ ਨੂੰ ਰਿਲੀਜ਼ ਕੀਤੇ ਜਾਣ ਦੀ ਯੋਜਨਾ ਦੱਸੀ ਜਾ ਰਹੀ ਹੈ।

ਥਿਰਕਣ ਲੱਗੀ ਕਲਕੀ
ਬੀਤੇ ਦਿਨੀਂ ਰਿਲੀਜ਼ ਕਲਕੀ ਦੀ ਫਿਲਮ ‘ਮਾਈ ਫ੍ਰੈਂਡ ਪਿੰਟੋ’ ਭਾਵੇਂ ਬਾਕਸ ਆਫਿਸ ਦੇ ਕੋਈ ਵੱਡੇ ਰਿਕਾਰਡ ਨਾ ਤੋੜ ਸਕੀ, ਪਰ ਕਲਕੀ ਇਸ ਫਿਲਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। ਵਰਣਨ ਯੋਗ ਹੈ ਕਿ ਇਸ ਕਾਮੇਡੀ ਫਿਲਮ ਵਿੱਚ ਕਲਕੀ ਅਤੇ ਪ੍ਰਤੀਕ ਬੱਬਰ ਮੁੱਖ ਕਿਰਦਾਰਾਂ ਵਿੱਚ ਹਨ। ਇਸ ਵਿੱਚ ਕਲਕੀ ਨੂੰ ਪਹਿਲੀ ਵਾਰ ਰੋਮਾਂਟਿਕ ਗੀਤ ‘ਤੇ ਥਿਰਕਣ ਦਾ ਮੌਕਾ ਵੀ ਮਿਲਿਆ। ਇਸ ਗੱਲੋਂ ਖੁਸ਼ ਕਲਕੀ ਮੁਸਕਰਾਉਂਦੀ ਹੋਈ ਕਹਿੰਦੀ ਹੈ, ‘ਇਹ ਬਹੁਤ ਸਵੀਟ, ਰੋਮਾਂਟਿਕ ਗੀਤ ਹੈ। ਇਸ ਗੀਤ ਦੀ ਖਾਸ ਗੱਲ ਹੈ ਕਿ ਇਹ ਆਮ ਬਾਲੀਵੁੱਡ ਫਿਲਮਾਂ ਵਰਗਾ ਗਲੈਮਰਸ ਨੰਬਰ ਨਹੀਂ ਹੈ, ਸਗੋਂ ਰੋਮਾਂਟਿਕ ਗੀਤ ਹੈ। ਇੱਕ ਲਵ ਸੌਂਗ।’

ਕਲਕੀ ਤੋਂ ਜਦੋਂ ਉਸਦੀ ਡਾਂਸ ਵਿੱਚ ਮੁਹਾਰਤ ਬਾਰੇ ਪੁੱਛਿਆ ਤਾਂ ਉਹ ਮੁਸਕਰਾਉਂਦਿਆਂ ਕਹਿੰਦੀ ਹੈ, ‘ਮੈਨੂੰ ਸਟੈਪਸ ਸਿੱਖਣ ਵਿੱਚ ਕਾਫੀ ਸਮਾਂ ਲੱਗਾ। ਬਹੁਤ ਬੁਰੀ ਸਥਿਤੀ ਸੀ ਮੇਰੀ, ਪਰ ਬਹੁਤ ਮਜ਼ਾ ਆਇਆ।’ ਪਿਛਲੇ ਕੁਝ ਸਮੇਂ ਤੋਂ ਕਲਕੀ ਦੀਆਂ ਰਿਲੀਜ਼ ਹੋਈਆਂ ਕੁਝ ਚੰਗੀਆਂ ਫਿਲਮਾਂ ਨੇ ਉਸ ਦੇ ਕੈਰੀਅਰ ਨੂੰ ਧੱਕਾ ਦੇ ਦਿੱਤਾ ਹੈ, ਜਿਸ ਨੂੰ ਲੈ ਕੇ ਕਲਕੀ ਦਾ ਸੰਤੁਸ਼ਟ ਅਤੇ ਉਤਸ਼ਾਹਤ ਹੋਣਾ ਸੁਭਾਵਿਕ ਹੀ ਹੈ।

ਦੁੱਖ ਕਿਸ ਗੱਲ ਦਾ : ਨੇਹਾ ਧੂਪੀਆ
ਨੇਹਾ ਧੂਪੀਆ ਨੇ ‘ਕਯਾਮਤ’ ‘ਚ ਗਲੈਮਰ ਦੀ ਰਾਹ ਫੜੀ, ਉਸ ਪਿੱਛੋਂ ਸਾਰੀਆਂ ਹੀਰੋਇਨਾਂ ਉਸੇ ‘ਤੇ ਚੱਲਣ ਲੱਗੀਆਂ। ‘ਕਯਾਮਤ’ ਤੋਂ ਬਾਅਦ ‘ਜੂਲੀ’ ਅਤੇ ‘ਸ਼ੀਸ਼ਾ’ ਵਰਗੀਆਂ ਫਿਲਮਾਂ ਨੇ ਬਾਲੀਵੁੱਡ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ। ‘ਗਰਮ-ਮਸਾਲਾ’ ‘ਚ ਨੇਹਾ ਨੇ ਪਹਿਲੀ ਵਾਰ ਕਾਮੇਡੀ ਕੀਤੀ। ਉਸ ਪਿੱਛੋਂ ‘ਏਕ ਚਾਲੀਸ ਕੀ ਲਾਸਟ ਲੋਕਲ’ ਵਿੱਚ ਉਸ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ। ਅਕਸ਼ੈ ਕੁਮਾਰ ਦੇ ਨਾਲ ਆਪਣੀ ਨੇੜਤਾ ਕਾਰਨ ਉਸ ਨੇ ‘ਸਿੰਘ ਇਜ਼ ਕਿੰਗ’ ਵਰਗੀ ਫਿਲਮ ਹਾਸਲ ਕਰ ਲਈ, ਪਰ ਉਸ ਦਾ ਉਹ ਫਾਇਦਾ ਨਹੀਂ ਉਠਾ ਸਕੀ। ਉਸ ਫਿਲਮ ਵਿੱਚ ਨੇਹਾ ਨੇ ਪਹਿਲੀ ਵਾਰ ਨੈਗੇਟਿਵ ਰੋਲ ਨਿਭਾਇਆ।

ਹੁਣ ਨੇਹਾ ਕੋਲ ਨਾਮਾਤਰ ਕੰਮ ਬਚਿਆ ਹੈ। ‘ਐਕਸ਼ਨ ਰਿਪਲੇ’ ‘ਚ ਉਸ ਨੇ ਜਿੱਦਾਂ ਦਾ ਕਿਰਦਾਰ ਨਿਭਾਇਆ, ਉਸ ‘ਚ ਉਸ ਦੀ ਮੌਜੂਦਗੀ ਤੋ ਦਰਸ਼ਕ ਪੂਰੀ ਤਰ੍ਹਾਂ ਬੇਖਬਰ ਰਹੇ। ਨੇਹਾ ਦੇ ਕੋਲ ‘ਪੱਪੂ ਕਾਂਟ ਡਾਂਸ ਸਾਲਾ’, ‘ਫੈਂਟਾਸਟਿਕ’ ਅਤੇ ‘ਡੀਅਰ ਹਿਟਲਰ’ ਵਰਗੀਆਂ ਗਿਣੀਆਂ-ਚੁਣੀਆਂ ਫਿਲਮਾਂ ਹੀ ਬਚੀਆਂ ਹਨ। ਕਿਹਾ ਜਾ ਰਿਹਾ ਹੈ ਕਿ ਵੱਡੇ ਪਰਦੇ ‘ਤੇ ਅਸਫਲ ਹੋਣ ਪਿੱਛੋਂ ਨੇਹਾ ਦੀਆਂ ਨਜ਼ਰਾਂ ਅੱਜਕੱਲ੍ਹ ਛੋਟੇ ਪਰਦੇ ‘ਤੇ ਹਨ। ਪੇਸ਼ ਹਨ ਨੇਹਾ ਧੂਪੀਆ ਨਾਲ ਗੱਲਬਾਤ ਦੇ ਮੁੱਖ ਅੰਸ਼-

* ‘ਕਯਾਮਤ’ ਤੋਂ ਬਾਅਦ ਤੁਸੀਂ ਬਾਲੀਵੁੱਡ ਵਿੱਚ ਕਿਸੇ ਕਿਆਮਤ ਵਾਂਗ ਉਭਰੇ ਸੀ, ਪਰ ਉਸ ਪਿੱਛੋਂ ਤੁਹਾਡੀ ਪੁਜ਼ੀਸ਼ਨ ਲਗਾਤਾਰ ਕਮਜ਼ੋਰ ਹੋਈ ਹੈ ਅਤੇ ਅੱਜ ਤੁਹਾਡੇ ਕੋਲ ਕੰਮ ਨਹੀਂ ਹੈ?

-ਅੱਜ ਮੈਂ ਭਾਵੇਂ ਬਿਜ਼ੀ ਨਹੀਂ ਹਾਂ, ਪਰ ਕੰਮ ਚਲਾਉਣ ਲਾਇਕ ਕੰਮ ਮੈਨੂੰ ਮਿਲ ਰਿਹਾ ਹੈ। ਮੈਂ ਹਰ ਤਰ੍ਹਾਂ ਦੀਆਂ ਫਿਲਮਾਂ ਸਵੀਕਾਰ ਕਰ ਰਹੀ ਹਾਂ। ਹੱਥ ਆਇਆ ਹੋਇਆ ਕੋਈ ਵੀ ਕੰਮ ਮੈਂ ਛੱਡਣਾ ਨਹੀਂ ਚਾਹੁੰਦੀ। ਫਿਲਮਾਂ ਸਵੀਕਾਰ ਕਰਨ ਵੇਲੇ ਮੈਂ ਕਦੇ ਵੀ ਇਹ ਨਹੀਂ ਦੇਖਦੀ ਕਿ ਮੇਰੇ ਆਪੋਜ਼ਿਟ ਫਿਲਮ ਵਿੱਚ ਛੋਟਾ ਸਟਾਰ ਹੈ ਜਾਂ ਵੱਡਾ।

* ਕਰੀਨਾ, ਕੈਟਰੀਨਾ, ਦੀਪਿਕਾ ਅਤੇ ਪ੍ਰਿਯੰਕਾ ਵਰਗੀਆਂ ਦੂਜੀਆਂ ਅਭਿਨੇਤਰੀਆਂ ਵੱਡੇ ਬੈਨਰ ਦੀਆਂ ਵੱਡੀ ਸਟਾਰ ਕਾਸਟ ਵਾਲੀਆਂ ਫਿਲਮਾਂ ਕਰ ਰਹੀਆਂ ਹਨ। ਤੁਹਾਨੂੰ ਸਿਰਫ ਛੋਟੇ-ਮੋਟੇ ਰੋਲ ਵਾਲੀਆਂ ਫਿਲਮਾਂ ਮਿਲ ਰਹੀਆਂ ਹਨ। ਇਹ ਸਭ ਦੇਖ ਕੇ ਦੁੱਖ ਨਹੀਂ ਹੁੰਦਾ?

-ਇਸ ‘ਚ ਭਲਾ ਦੁਖੀ ਹੋਣ ਵਾਲੀ ਕੀ ਗੱਲ ਹੈ। ਆਖਰ ਇਨ੍ਹਾਂ ਕਾਰਨ ਹੀ ਮੈਂ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ ਹੈ। ਉਂਝ ਮੈਂ ਇਸ ਨਗਰੀ ਵਿੱਚ ਕਦਮ ਰੱਖਣ ਵੇਲੇ ਜਿਸ ਉਚਾਈ ਦੀ ਕਲਪਨਾ ਕੀਤੀ ਸੀ, ਫਿਲਹਾਲ ਮੈਂ ਉਸ ਦੇ ਆਲੇ ਦੁਆਲੇ ਵੀ ਨਹੀਂ ਹਾਂ, ਪਰ ਇਸ ਦੇ ਬਾਵਜੂਦ ਮੈਨੂੰ ਆਪਣੇ ਕੈਰੀਅਰ ਤੋਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ। ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਜਦੋਂ ਇੰਨਾ ਕੁਝ ਮਿਲ ਰਿਹਾ ਹੈ ਤਾਂ ਅੱਗੇ ਵੀ ਬਹੁਤ ਕੁਝ ਮਿਲੇਗਾ। ਅੱਜ ਲੋਕ ਮੈਨੂੰ ਜਾਣਦੇ-ਪਛਾਣਦੇ ਹਨ, ਇਹੀ ਮੇਰੇ ਲਈ ਕਾਫੀ ਹੈ।

* ਤੁਹਾਡੇ ਕੋਲ ਅੱਜਕੱਲ੍ਹ ਜੋ ਗਿਣੀਆਂ-ਚੁਣੀਆਂ ਫਿਲਮਾਂ ਹਨ, ਉਨ੍ਹਾਂ ‘ਚੋਂ ਇੱਕ ਵੀ ਅਜਿਹੀ ਨਹੀਂ, ਜੋ ਤੁਹਾਡੇ ਕੈਰੀਅਰ ‘ਚ ਕਿਸੇ ਤਰ੍ਹਾਂ ਦਾ ਧਮਾਕਾ ਕਰ ਸਕੇ। ਅਜਿਹੇ ਵਿੱਚ ਤੁਸੀਂ ਖੁਦ ਤੋਂ ਜਾਂ ਲੋਕ ਤੁਹਾਡੇ ਤੋਂ ਕੀ ਆਸਾਂ ਲਾ ਸਕਦੇ ਹਨ?

-ਮੈਂ ਮੰਨਦੀ ਹਾਂ ਕਿ ਮੈਂ ਅੱਜਕੱਲ੍ਹ ਜਿਨ੍ਹਾਂ ਫਿਲਮਾਂ ਵਿੱਚ ਕੰਮ ਕਰ ਰਹੀ ਹਾਂ, ਉਨ੍ਹਾਂ ‘ਚੋਂ ਕਿਸੇ ਵੀ ਫਿਲਮ ਵਿੱਚ ਅਜਿਹਾ ਰੋਲ ਨਹੀਂ, ਜੋ ਮੇਰੇ ਲਈ ਕੁਝ ਖਾਸ ਕਰ ਸਕੇ, ਪਰ ਆਪਣੀ ਮੌਜੂਦਗੀ ਨੂੰ ਤਾਂ ਕਾਇਮ ਰੱਖਿਆ ਜਾ ਸਕਦਾ ਹੈ। ਮੈਂ ਜਿਨ੍ਹਾਂ ਫਿਲਮਾਂ ਵਿੱਚ ਕੰਮ ਕਰ ਰਹੀ ਹਾਂ, ਉਨ੍ਹਾਂ ਦਾ ਕਮਰਸ਼ੀਅਲ ਸੈਟਅਪ ਵੱਡਾ ਅਤੇ ਚੰਗਾ ਹੈ ਅਤੇ ਮੈਨੂੰ ਆਸ ਹੈ ਕਿ ਉਨ੍ਹਾਂ ਨਾਲ ਯਕੀਨਨ ਮੈਨੂੰ ਫਾਇਦਾ ਹੋਵੇਗਾ। ਕਿਸੇ ਵੀ ਸੂਰਤ ਵਿੱਚ ਮੈਂ ਇਨ੍ਹਾਂ ਫਿਲਮਾਂ ਨੂੰ ਕਰ ਕੇ ਘਾਟੇ ਵਿੱਚ ਨਹੀਂ ਰਹਾਂਗੀ।

* ‘ਸਿੰਘ ਇਜ਼ ਕਿੰਗ’ ਤੇ ‘ਐਕਸ਼ਨ ਰਿਪਲੇ’ ਵਰਗੀਆਂ ਫਿਲਮਾਂ ਵਿੱਚ ਤੁਸੀਂ ਸਿਰਫ ਵੱਡੇ ਕਮਰਸ਼ਅਲ ਸੈਟਅਪ ਅਤੇ ਵੱਡੀ ਸਟਾਰ ਕਾਸਟ ਦੇ ਚੱਕਰ ਵਿੱਚ ਸਾਈਨ ਕੀਤੀਆਂ ਸਨ, ਪਰ ਇਨ੍ਹਾਂ ਫਿਲਮਾਂ ਵਿੱਚ ਤੁਹਾਨੂੰ ਫਾਇਦੇ ਦੀ ਥਾਂ ਨੁਕਸਾਨ ਹੀ ਜ਼ਿਆਦਾ ਹੋਇਆ?

-‘ਸਿੰਘ ਇਜ਼ ਕਿੰਗ’ ਅਤੇ ‘ਐਕਸਨ ਰਿਪਲੇ’ ਵਿੱਚ ਮੇਰੇ ਰੋਲ ਕੋਈ ਖਾਸ ਵੱਡੇ ਨਹੀਂ ਸਨ, ਪਰ ਫਿਲਮ ਦੇ ਸੈਟਅਪ ਵੱਡੇ ਸਨ ਤੇ ਤੁਸੀਂ ਜਾਂ ਕੋਈ ਹੋਰ ਇਸ ਗੱਲ ਨੂੰ ਮੰਨੋ ਜਾਂ ਨਾ ਮੰਨੋ, ਮੇਰਾ ਮੰਨਣਾ ਹੈ ਕਿ ਇਨ੍ਹਾਂ ਫਿਲਮਾਂ ‘ਚ ਕੰਮ ਕਰਨ ਦਾ ਮੈਨੂੰ ਬਹੁਤ ਫਾਇਦਾ ਹੋਇਆ ਹੈ। ਕੈਟਰੀਨਾ ਅਤੇ ਐਸ਼ ਵਰਗੀਆਂ ਅਭਿਨੇਤਰੀਆਂ ਦੀ ਮੌਜੂਦਗੀ ਵਿੱਚ ਲੋਕਾਂ ਦਾ ਧਿਆਨ ਮੇਰੇ ‘ਤੇ ਅਤੇ ਮੇਰੇ ਕੰਮ ਤੇ ਗਿਆ, ਕੀ ਇਹ ਘੱਟ ਮਹੱਤਵ ਦੀ ਗੱਲ ਹੈ।

ਮੈਲੋਡਰਾਮਾ ਕੁਈਨ ਮਾਲਾ ਸਿਨਹਾ
ਹਿੰਦੀ ਕਮਰਸ਼ੀਅਲ ਸਿਨੇਮਾ ਦੇ ਇਤਿਹਾਸ ‘ਚ ਬਹੁਤ ਸਾਰੀਆਂ ਅਜਿਹੀਆਂ ਅਭਿਨੇਤਰੀਆਂ ਹੋਈਆਂ ਹਨ, ਜਿਨ੍ਹਾਂ ਨੇ ਲੀਜੈਂਡ ਦਾ ਮੁਕਾਮ ਹਾਸਲ ਕੀਤਾ ਹੈ। ਇਨ੍ਹਾਂ ‘ਚੋਂ ਇੱਕ ਨਾਂ ਮਾਲਾ ਸਿਨਹਾ ਵੀ ਹੈ, ਜਿਨ੍ਹਾਂ ਨੂੰ ਆਪਣੇ ਸਮੇਂ ਦੀ ‘ਮੈਲੋਡਰਾਮਾ ਕੁਈਨ’ ਕਿਹਾ ਜਾ ਸਕਦਾ ਹੈ। ਇਸ ਨੇਪਾਲੀ ਸੁੰਦਰੀ ਨੇ ਆਪਣੀਆਂ ਫਿਲਮਾਂ ਵਿੱਚ ਮੈਲੋਡ੍ਰਾਮਿਕ ਇਮੋਸ਼ਨਸ ਨੂੰ ਕੁਝ ਅਜਿਹੇ ਅੰਦਾਜ਼ ਵਿੱਚ ਪੇਸ਼ ਕੀਤਾ, ਜੋ ਸਿੱਧਾ ਦਰਸ਼ਕਾਂ ਦੇ ਦਿਲਾਂ ਵਿੱਚ ਉਤਰ ਗਿਆ। ਉਨ੍ਹਾਂ ਦੀ ਅਦਾਕਾਰੀ ਕਾਰਨ 1960 ਦੇ ਦਹਾਕੇ ਵਿੱਚ 4 ਵਾਰ ਉਨ੍ਹਾਂ ਨੂੰ ਫਿਲਮ ਫੇਅਰ ਦਾ ਸਰਵ ਸ੍ਰੇਸ਼ਟ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਸੀ। ਭਾਵੇਂ ਉਨ੍ਹਾਂ ਨੂੰ ਆਪਣੇ ਸਮੇਂ ਦੀ ਸਭ ਤੋਂ ਵਧੇਰੇ ਰਵਾਇਤੀ ਨਾਇਕਾ ਮੰਨਿਆ ਜਾਂਦਾ ਹੈ, ਫਿਰ ਵੀ ਉਨ੍ਹਾਂ ਨੇ ਆਪਣੇ ਕੈਰੀਅਰ ਨਾਲ ਸੰਬੰਧਤ ਬਹੁਤ ਜੋਖਮ ਵੀ ਚੁੱਕੇ। ਯਸ਼ ਚੋਪੜਾ ਦੀ ‘ਧੂਲ ਕਾ ਫੂਲ’ ਅਤੇ ਬੀ ਆਰ ਚੋਪੜਾ ਦੀ ‘ਗੁੰਮਰਾਹ’ ਵਿੱਚ ਪਹਿਲੀ ਵਾਰ ਕੁਆਰੀ ਮਾਂ ਅਤੇ ਧੋਖੇਬਾਜ਼ ਪਤਨੀ ਦੇ ਕਿਰਦਾਰ ਨਿਭਾਏ। ਗੁਰੂਦੱਤ ਦੀ ਕਲਾਸਿਕ ਫਿਲਮ ‘ਪਿਆਸਾ’ ‘ਚ ਉਨ੍ਹਾਂ ਨੇ ਅਜਿਹੀ ਇੱਛਾਵਾਦੀ ਔਰਤ ਦਾ ਕਿਰਦਾਰ ਨਿਭਾਇਆ, ਜੋ ਆਪਣੇ ਪ੍ਰੇਮੀ ਨੂੰ ਛੱਡ ਕੇ ਕਿਸੇ ਹੋਰ ਮਰਦ ਨਾਲ ਵਿਆਹ ਕਰ ਲੈਂਦੀ ਹੈ। ਇਨ੍ਹਾਂ ਸਾਰੇ ਕਿਰਦਾਰਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨਾ ਭੁੱਲਣ ਯੋਗ ਹੈ।

ਮਾਲਾ ਸਿਨਹਾ ਦਾ ਜਨਮ ਕਸ਼ਮੀਰ ਵਿੱਚ ਇੱਕ ਭਾਰਤੀ-ਨੇਪਾਲੀ ਇਸਾਈ ਪਰਵਾਰ ‘ਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਨਾਂ ਆਲਡਾ ਰੱਖਿਆ। ਸਕੂਲ ਵਿੱਚ ਅਕਸਰ ਉਨ੍ਹਾਂ ਦੇ ਹਮ-ਜਮਾਤੀ ਉਨ੍ਹਾਂ ਨੂੰ ‘ਡਾਲਡਾ’ (ਘਿਓ ਦਾ ਇੱਕ ਬਰਾਂਡ) ਕਹਿ ਕੇ ਚਿੜ੍ਹਾਉਂਦੇ ਸਨ। ਇਸ ਲਈ ਉਨ੍ਹਾਂ ਨੇ ਆਪਣਾ ਨਾਂ ਮਾਲਾ ਰੱਖ ਲਿਆ। ਉਨ੍ਹਾਂ ਨੇ ਬਚਪਨ ਵਿੱਚ ਹੀ ਸੰਗੀਤ ਅਤੇ ਨ੍ਰਿਤ ਦੀ ਸਿਖਿਆ ਲਈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਇੱਕ ਸਰਵੋਤਮ ਗਾਇਕਾ ਸੀ, ਜਿਨ੍ਹਾਂ ਨੇ ਕਈ ਸਟੇਜ ਸ਼ੋਅਜ਼ ਦੇ ਨਾਲ ਨਾਲ  ਆਲ ਇੰਡੀਆ ਰੇਡੀਓ ‘ਤੇ ਵੀ ਗੀਤ ਗਾਏ ਸਨ। ਤ੍ਰਾਸਦੀ ਇਹ ਰਹੀ ਕਿ ਉਨ੍ਹਾਂ ਨੂੰ ਫਿਲਮ ਵਿੱਚ ਪਿੱਠ-ਵਰਤੀ ਗਾਇਕੀ ਦਾ ਕਦੇ ਮੌਕਾ ਨਹੀਂ ਮਿਲਿਆ।

ਹਿੰਦੀ ਸਿਨੇਮਾ ਵਿੱਚ ਆਉਣ ਤੋਂ ਪਹਿਲਾਂ ਉਹ ਬੰਗਾਲੀ ਫਿਲਮਾਂ ਵਿੱਚ ਬਤੌਰ ਬਾਲ ਕਲਾਕਾਰ ਕੰਮ ਕਰ ਚੁੱਕੀ ਸੀ।  ਇੱਕ ਵਾਰ ਇੱਕ ਨਾਟਕ ਦੌਰਾਨ ਪ੍ਰਸਿੱਧ ਬੰਗਾਲੀ ਨਿਰਦੇਸ਼ਕ ਅਰਧੇਂਦੂ ਬੋਸ ਨੇ ਉਨ੍ਹਾਂ ਦੀ ਅਦਾਕਾਰੀ ਦੇਖੀ ਤੇ ਉਨ੍ਹਾਂ ਦੇ ਪਿਤਾ ਤੋਂ ਆਪਣੀ ਫਿਲਮ ‘ਰੋਸ਼ਨਆਰਾ’ (1952) ਵਿੱਚ ਉਨ੍ਹਾਂ ਨੂੰ ਹੀਰੋਇਨ ਲੈਣ ਦੀ ਆਗਿਆ ਲੈ ਲਈ। ਇਸ ਤਰ੍ਹਾਂ ਬਤੌਰ ਨਾਇਕਾ ਮਾਲਾ ਸਿਨਹਾ ਦਾ ਕੈਰੀਅਰ ਸ਼ੁਰੂ ਹੋਇਆ। ਕੋਲਕਾਤਾ ਵਿੱਚ ਕੁਝ ਫਿਲਮਾਂ ਕਰਨ ਪਿੱਛੋਂ ਉਨ੍ਹਾਂ ਨੇ ਇੱਕ ਬੰਗਾਲੀ ਫਿਲਮ ਦੀ ਸ਼ੂਟਿੰਗ ਲਈ ਮੁੰਬਈ ਆਉਣਾ ਸੀ। ਇਥੇ ਉਹ ਗੀਤਾ ਬਾਲੀ ਨੂੰ ਮਿਲੀ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਕੇਦਾਰ ਸ਼ਰਮਾ ਨਾਲ ਮਿਲਵਾਇਆ, ਜਿਨ੍ਹਾਂ ਨੇ ਆਪਣੀ ਫਿਲਮ ‘ਰੰਗੀਨ ਰਾਤ’ ਵਿੱਚ ਬਤੌਰ ਹੀਰੋਇਨ ਲਿਆ। ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ਸੀ ਪ੍ਰਦੀਪ ਕੁਮਾਰ ਦੇ ਆਪੋਜਿਟ ‘ਬਾਦਸ਼ਾਹ’, ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਕਿਸ਼ੋਰ ਸਾਹੂ ਦੀ ਫਿਲਮ ‘ਹੈਮਲੇਟ’ ਨਾਲ, ਭਾਵੇਂ ਦੋਵੇਂ ਫਿਲਮਾਂ ਬਾਕਸ ਆਫਿਸ ‘ਤੇ ਅਸਫਲ ਰਹੀਆਂ। ਇਸ ਪਿੱਛੋਂ ਮਾਲਾ ਸਿਨਹਾ ਸਫਲਤਾ ਦੀਆਂ ਉਚਾਈਆਂ ਨੂੰ ਛੂੰਹਦੀ ਗਈ। ਉਨ੍ਹਾਂ ਨੇ ਬਲਰਾਜ ਸਾਹਨੀ ਦੀ ਇੱਕੋ ਇੱਕ ਨਿਰਦੇਸ਼ਿਤ ਫਿਲਮ ‘ਲਾਲ ਬੱਤੀ’ ਤੋਂ ਇਲਾਵਾ ਸੋਹਰਾਬ ਮੋਦੀ ਦੀ ਰੋਮਾਂਟਿਕ ਫਿਲਮ ‘ਨੌਸ਼ੇਰਵਾਨ-ਏ-ਆਦਿਲ’ ਵੀ ਕੀਤੀ।

1960 ਦੇ ਦਹਾਕੇ ਵਿੱਚ ‘ਫੈਸ਼ਨ’, ‘ਪਿਆਸਾ’, ‘ਪਰਵਰਿਸ਼’, ‘ਉਜਾਲਾ’ ‘ਲਵ ਮੈਰਿਜ’ ਆਦਿ ਉਨ੍ਹਾਂ ਦੀਆਂ ਸਫਲ ਫਿਲਮਾਂ ਵਿੱਚ ਸ਼ਾਮਲ ਹਨ। 1970 ਦੇ ਦਹਾਕੇ ਵਿੱਚ ‘ਮਾਇਆ’, ‘ਹਰਿਆਲੀ ਔਰ ਰਾਸਤਾ’, ‘ਦਿਲ ਤੇਰਾ ਦੀਵਾਨਾ’, ‘ਅਨਪੜ੍ਹ’, ‘ਬਹੂਰਾਨੀ’, ‘ਗੁੰਮਰਾਹ’, ‘ਗਹਿਰਾ ਦਾਗ’ ਅਤੇ ‘ਜਹਾਂਆਰਾ’ ਜਿੱਥੇ ਉਨ੍ਹਾਂ ਦੀਆਂ ਸੁਪਰਹਿੱਟ ਫਿਲਮਾਂ ਸਨ, ਉਥੇ ਇਸ ਦੌਰਾਨ ਉਨ੍ਹਾਂ ਨੂੰ ਆਲੋਚਕਾਂ ਤੋਂ ਵੀ ਕਾਫੀ ਸਰਾਹਨਾ ਮਿਲੀ।

ਭਾਵੇਂ ਉਨ੍ਹਾਂ ਦੀ ਜੋੜੀ ਪ੍ਰਦੀਪ ਕੁਮਾਰ ਦੇ ਨਾਲ ਫਿਲਮਾਂ ਵਿੱਚ ਵਧੇਰੇ ਨਜ਼ਰ ਆਈ, ਫਿਰ ਵੀ ਉਨ੍ਹਾਂ ਨੇ ਰਾਜ ਕੁਮਾਰ, ਰਾਜਿੰਦਰ ਕੁਮਾਰ, ਵਿਸ਼ਵਜੀਤ, ਮਨੋਜ ਕੁਮਾਰ, ਰਾਜ ਕਪੂਰ, ਦੇਵ ਆਨੰਦ, ਕਿਸ਼ੋਰ ਕੁਮਾਰ ਅਤੇ ਸ਼ੰਮੀ ਕਪੂਰ ਦੇ ਆਪੋਜਿਟ ਵੀ ਕਈ ਫਿਲਮਾਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਯੁੱਗ ਦੇ ਨਵੇ ਸਿਤਾਰਿਆਂ ਧਰਮਿੰਦਰ, ਰਾਜੇਸ਼ ਖੰਨਾ, ਸੁਨੀਲ ਦੱਤ, ਸੰਜੇ ਖਾਨ, ਜਤਿੰਦਰ ਤੇ ਅਮਿਤਾਭ ਬੱਚਨ ਨਾਲ ਵੀ ਕਈ ਫਿਲਮਾਂ ਕੀਤੀਆਂ ਸਨ। ਸੰਨ 1966 ਵਿੱਚ ਉਹ ਜਦੋਂ ਇੱਕ ਨੇਪਾਲੀ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਨੇਪਾਲ ਗਈ ਤਾਂ ਫਿਲਮ ਵਿੱਚ ਉਨ੍ਹਾਂ ਦੇ ਹੀਰੋ ਚਿਦੰਬਰ ਪ੍ਰਸਾਦ ਲੋਹਾਨੀ ਨਾਲ ਉਨ੍ਹਾਂ ਨੇ ਵਿਆਹ ਕਰ ਲਿਆ, ਪਰ ਵਿਆਹ ਪਿੱਛੋਂ ਵੀ ਅਦਾਕਾਰੀ ਜਾਰੀ ਰੱਖੀ। ਸੰਨ 1974 ਤੋਂ ਬਾਅਦ ਬਤੌਰ ਨਾਇਕਾ ਉਨ੍ਹਾਂ ਨੇ ਫਿਲਮਾਂ ਕਰਨੀਆਂ ਘੱਟ ਕਰ ਦਿੱਤੀਆਂ। ਉਨ੍ਹਾਂ ਨੇ ਫਿਲਮਾਂ ਵਿੱਚ ਚਰਿੱਤਰ ਕਿਰਦਾਰ ਨਿਭਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਦੀਆਂ ‘36 ਘੰਟੇ’, ‘ਕਰਮਯੋਗੀ’ ‘ਖੇਲ’ ਵਰਗੀਆਂ ਫਿਲਮਾਂ ਆਈਆਂ। ਉਹ ਆਖਰੀ ਵਾਰ ਫਿਲਮ ‘ਜਿੱਦ’ (1994) ਵਿੱਚ ਨਜ਼ਰ ਆਈ ਸੀ। ਅੱਜਕੱਲ੍ਹ ਉਹ ਆਪਣੀ ਬੇਟੀ ਪ੍ਰਤਿਭਾ ਨਾਲ ਬਾਂਦ੍ਰਾ ਦੇ ਇੱਕ ਬੰਗਲੇ ‘ਚ ਰਹਿ ਰਹੀ ਹੈ।

ਉਨ੍ਹਾਂ ਤੋਂ ਪਿੱਛੇ ਨਹੀਂ ਹਾਂ : ਇਮਰਾਨ ਹਾਸ਼ਮੀ
ਇਮਰਾਨ ਹਾਸ਼ਮੀ ਦੀਆਂ ਫਿਲਮਾਂ ਦੇ ਹਿੱਟ ਗੀਤ ਅਤੇ ਬੈਡਰੂਮ ਦ੍ਰਿਸ਼ਾਂ ਕਾਰਨ ਉਸ ਦੀਆਂ ਫਿਲਮਾਂ ਦਾ ਇੱਕ ਖਾਸ ਦਰਸ਼ਕ ਵਰਗ ਰਿਹਾ ਹੈ, ਜੋ ਕਿਸੇ ਵੀ ਸੂਰਤ ਵਿੱਚ ਉਸ ਦੀਆਂ ਫਿਲਮਾਂ ਮਿੱਸ ਨਹੀਂ ਕਰਦਾ, ਸਗੋਂ ਉਨ੍ਹਾਂ ਨੂੰ ਇਮਰਾਨ ਦੀਆਂ ਫਿਲਮਾਂ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਆਪਣੀਆਂ ਫਿਲਮਾਂ ਰਾਹੀਂ ਇਮਰਾਨ ਇੱਕ ਸੀਰੀਅਲ ਕਿੱਸਰ ਦੇ ਤੌਰ ‘ਤੇ ਚੰਗੀ ਖਾਸੀ ਸ਼ੌਹਰਤ ਹਾਸਲ ਕਰ ਚੁੱਕਾ ਹੈ। ਮਹੇਸ਼ ਤੇ ਮੁਕੇਸ਼ ਭੱਟ ਦੀ ‘ਮਰਡਰ-2′ ਦੀ ਸ਼ਾਨਦਾਰ ਸਫਲਤਾ ਪਿੱਛੋਂ ਦਰਸ਼ਕਾਂ ਦੇ ਨਾਲ ਬਾਹਰ ਦੇ ਫਿਲਮਕਾਰਾਂ ਦਾ ਭਰੋਸਾ ਵੀ ਇਮਰਾਨ ਹਾਸ਼ਮੀ ਪ੍ਰਤੀ ਬਹੁਤ ਵਧਿਆ ਹੈ। ਅੱਜ ਉਹ ਬਾਲਾਜੀ ਪ੍ਰੋਡਕਸ਼ਨ ਦੀ ‘ਦ ਡਰਟੀ ਪਿਕਚਰ’ ਤੇ ਦੂਜੀਆਂ ਫਿਲਮਾਂ ‘ਸ਼ੰਘਾਈ’ ਅਤੇ ‘ਡਾਇਨ’ ਕਰ ਰਿਹਾ ਹੈ। ਪੇਸ਼ ਹਨ ਉਸ ਨਾਲ ਇੱਕ ਗੱਲਬਾਤ ਦੇ ਮੁੱਖ ਅੰਸ਼-

* ਤੁਹਾਡੀਆਂ ਪਿਛਲੀਆਂ ਫਿਲਮਾਂ ‘ਵਨਸ ਅਪੋਨ ਏ ਟਾਈਮ ਇਨ ਮੁੰਬਈ’ ਅਤੇ ‘ਮਰਡਰ-2′ ਜ਼ਬਰਦਸਤ ਹਿੱਟ ਰਹੀਆਂ ਹਨ। ਇਨ੍ਹਾਂ ਫਿਲਮਾਂ ਲਈ ਤੁਹਾਡੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਹੈ, ਕਿਹੋ ਜਿਹਾ ਲੱਗਾ?

-ਸੁਭਾਵਕ ਤੌਰ ‘ਤੇ ਮੈਂ ਬਹੁਤ ਖੁਸ਼ ਹਾਂ ਤੇ ਮੈਂ ਖਾਸ ਕਰ ਕੇ ਖੁਸ਼ ਇਸ ਲਈ ਹਾਂ ਕਿ ਜੋ ਲੋਕ ਮੈਨੂੰ ਤੇ ਮੇਰੀਆਂ ਫਿਲਮਾਂ ਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ, ਉਨ੍ਹਾਂ ਨੂੰ ਹੁਣ ਯਕੀਨ ਹੋਣ ਲੱਗਾ ਹੈ ਕਿ ਮੈਂ ਆਪਣੇ ਬਲਬੂਤੇ ਹਿੱਟ ਫਿਲਮ ਦੇ ਸਕਦਾ ਹਾਂ।

* ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਜੇ ਤੁਸੀਂ ਸ਼ੁਰੂ ਤੋਂ ਹੀ ਸੋਲੋ ਫਿਲਮਾਂ ਕਰਦੇ ਤਾਂ ਅੱਜ ਤੁਹਾਡੇ ਕੈਰੀਅਰ ਦੀ ਕਹਾਣੀ ਕੁਝ ਹੋਰ ਹੀ ਹੁੰਦੀ?

-ਮੈਂ ਕਦੋਂ ਮਲਟੀ ਸਟਰਾਰ ਫਿਲਮਾਂ ਕੀਤੀਆਂ ਹਨ। ਮੈਂ ਸ਼ੁਰੂ ਤੋਂ ਹੀ ਸੋਲੋ ਫਿਲਮਾਂ ਕਰਦਾ ਰਿਹਾ ਹਾਂ। ਮਲਟੀ ਸਟਰਾਰ ਫਿਲਮਾਂ ਤਾਂ ਮੈਂ ਸਿਰਫ ਗਿਣੀਆਂ-ਚੁਣੀਆਂ ਕੀਤੀਆਂ ਹਨ, ਸਗੋਂ ਮੇਰਾ ਸੋਲੋ ਲੀਡ ਫਿਲਮਾਂ ਕਰਨ ਦਾ ਫੈਸਲਾ ਪਹਿਲਾਂ ਆਲੋਚਕਾਂ ਨੂੰ ਚੰਗਾ ਨਹੀਂ ਲੱਗਦਾ ਸੀ, ਹੁਣ ਉਨ੍ਹਾਂ ਨੇ ਉਸ ਨੂੰ ਸਵੀਕਾਰ ਕਰ ਲਿਆ।

* ਕੀ ਤੁਹਾਨੂੰ ਲੱਗਣ ਲੱਗਾ ਹੈ ਕਿ ਤੁਸੀਂ ਵੀ ਅਜੇ ਦੇਵਗਨ, ਸਲਮਾਨ ਖਾਨ, ਆਮਿਰ, ਸ਼ਾਹਰੁਖ ਅਤੇ ਸੈਫ ਦੀ ਸ਼੍ਰੇਣੀ ਦੇ ਐਕਟਰ ਬਣ ਚੁੱਕੇ ਹੋ?

-ਜੇ ਉਨ੍ਹਾਂ ਦੀ ਸ਼੍ਰੇਣੀ ਵਿੱਚ ਨਹੀਂ ਤਾਂ ਉਨ੍ਹਾਂ ਤੋਂ ਪਿੱਛੇ ਵੀ ਨਹੀਂ ਹਾਂ।

* ਤੁਹਾਡੇ ਅਨੁਸਾਰ ਸਫਲ ਹੋਣ ਲਈ ਇੱਕ ਐਕਟਰ ਨੂੰ ਕਿਹੜਾ ਤਰੀਕਾ ਅਪਣਾਉਣਾ ਚਾਹੀਦੈ?

-ਜੋ ਤਰੀਕਾ ਮੈਂ ਅਪਣਾਇਆ, ਮੇਰੇ ਖਿਆਲ ਨਾਲ ਉਹ ਸਰਵ ਸ਼੍ਰੇਸ਼ਠ ਹੈ। ਹਟ ਕੇ ਕੰਮ ਕਰੋ। ਅਜਿਹਾ ਕੰਮ, ਜਿਸ ਨੂੰ ਕਰਨ ਤੋਂ ਦੂਜੇ ਡਰਦੇ ਹੋਣ ਤੇ ਤੁਹਾਡੇ ਕੰਮ ਨੂੰ ਦੇਖ ਕੇ ਦੂਜੇ ਵੀ ਉਸ ਨੂੰ ਕਰਨ ਲੱਗਣ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਹਿੰਮਤ ਨਾਲ ਆਪਣੇ ਰਸਤੇ ‘ਤੇ ਚੱਲਦੇ ਹੋਏ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਜ਼ਰੂਰ ਕਾਮਯਾਬ ਹੋਵੇਗੇ।

* ਫਿਲਮਾਂ ਦੀ ਅੱਜ ਤੁਹਾਡੇ ਕੋਲ ਕੋਈ ਕਮੀ ਨਹੀਂ, ਫਿਰ ਵੀ ਅਜਿਹਾ ਲੱਗਦਾ ਹੈ ਕਿ ਤੁਸੀਂ ਸਿਰਫ ਹੋਮ ਪ੍ਰੋਡਕਸ਼ਨ ਦੀਆਂ ਫਿਲਮਾਂ ਨਾਲ ਚਿਪਕੇ ਹੋਏ ਹੋ?

-ਨਹੀਂ, ਘੱਟੋ ਘੱਟ ਹੁਣ ਅਜਿਹਾ ਨਹੀਂ ਹੈ। ਜੇ ਇੱਕ ਹੋਮ ਪ੍ਰੋਡਕਸ਼ਨ ਦੀ ਫਿਲਮ ਕਰਾਂ ਤਾਂ ਬਾਹਰ ਦੇ ਫਿਲਮਕਾਰਾਂ ਨਾਲ ਵੀ ਦੋ-ਤਿੰਨ ਫਿਲਮਾਂ ਕਰ ਰਿਹਾ ਹਾਂ। ‘ਵਨਸ ਅਪੋਨ ਏ ਟਾਈਮ ਇਨ ਮੁੰਬਈ’ ਤੋਂ ਬਾਅਦ ਤਾਂ ਬਾਹਰ ਦੇ ਨਿਰਮਾਤਾ-ਨਿਰਦੇਸ਼ਕਾਂ ਦਾ ਮੇਰੇ ਪ੍ਰਤੀ ਵਿਸ਼ਵਾਸ ਬਹੁਤ ਵਧ ਗਿਆ ਹੈ। ਹੁਣ ਮੈਂ ਬਾਲਾਜੀ ਨਾਲ ਫਿਰ ਤੋਂ ‘ਦ ਡਰਟੀ ਪਿਕਚਰ’ ਕਰ ਰਿਹਾ ਹਾਂ। ਮੈਂ ਪਿਛਲੇ ਦਿਨੀਂ ਬਾਹਰ ਦੀਆਂ ਕੁਝ ਹੋਰ ਚੰਗੀਆਂ ਫਿਲਮਾਂ ਸਾਈਨ ਕੀਤੀਆਂ ਹਨ।

* ਪਿਛਲੇ ਸਾਲ ਮੁੰਬਈ ਦੀ ਇੱਕ ਹਾਊਸਿੰਗ ਸੁਸਾਇਟੀ ਵਲੋਂ ਫਲੈਟ ਦੇਣ ਤੋਂ ਮਨ੍ਹਾ ਕਰਨ ‘ਤੇ ਤੁਸੀਂ ਵਿਵਾਦ ਗ੍ਰਸਤ ਬਿਆਨ ਦੇ ਦਿੱਤਾ ਸੀ, ਉਸ ਬਾਰੇ ਹੁਣ ਕੀ ਕਹੋਗੇ?

-ਸਿਰਫ ਇਹੀ ਕਿ ਕੋਈ ਇਨਸਾਨ ਜਦੋਂ ਕੋਈ ਖਾਸ ਮੁਕਾਮ ਹਾਸਲ ਕਰ ਲੈਂਦਾ ਹੈ ਤਾਂ ਉਸ ਬਾਰੇ ਬਹੁਤ ਉਲਟੀਆਂ ਸਿੱਧੀਆਂ ਗੱਲਾਂ ਕੀਤੀਆਂ ਜਾਣ ਲੱਗਦੀਆਂ ਹਨ। ਮੈਂ ਇਸ ਦਾ ਬੁਰਾ ਨਹੀਂ ਮੰਨਦਾ, ਕਿਉਂਕਿ ਆਲੋਚਕਾਂ ਤੋਂ ਮੈਨੂੰ ਉਤਸ਼ਾਹ ਮਿਲਦਾ ਹੈ।

ਕਿੰਨਾ ਪਿਆਰਾ ਅਹਿਸਾਸ ਹੋਵੇਗਾ : ਪ੍ਰਿਯੰਕਾ ਚੋਪੜਾ
ਲਗਭਗ ਇੱਕ ਦਹਾਕੇ ਪਹਿਲਾਂ ਵਿਸ਼ਵ ਸੁੰਦਰੀ ਦਾ ਤਾਜ ਪਹਿਨਣ ਵਾਲੀ ਪ੍ਰਿਯੰਕਾ ਚੋਪੜਾ ਆਪਣੀ ਪ੍ਰਤਿਭਾ ਦੇ ਦਮ ‘ਤੇ ਅੱਜ ਵੀ ਬਾਲੀਵੁੱਡ ਦੀ ਬੇਤਾਜ ਰਾਜਕੁਮਾਰੀ ਹੈ। ਉਹ ਨਾ ਸਿਰਫ ਇੱਕ ਚੰਗੀ ਅਦਾਕਾਰਾ ਹੈ, ਸਗੋਂ ਆਪਣੇ ਕਿਰਦਾਰਾਂ ਨੂੰ ਲੈ ਕੇ ਤਜਰਬੇ ਵੀ ਕਰਦੀ ਰਹਿੰਦੀ ਹੈ। ਆਉਣ ਵਾਲੀ ਫਿਲਮ ‘ਬਰਫੀ’ ਵਿੱਚ ਵੀ ਉਹ ਇੱਕ ਮਾਨਸਿਕ ਬਿਮਾਰੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।

ਪ੍ਰਿਯੰਕਾ ਕਹਿੰਦੀ ਹੈ; “ਇਹ ਇੱਕ ਬਹੁਤ ਚੁਣੌਤੀ ਪੂਰਨ ਫਿਲਮ ਹੈ। ਇਸ ਵਿੱਚ ਮੇਰਾ ਕਿਰਦਾਰ ਹੁਣ ਤੱਕ ਦੇ ਸਭ ਤੋਂ ਮੁਸ਼ਕਲ ਕਿਰਦਾਰਾਂ ‘ਚੋਂ ਇੱਕ ਹੈ। 1960 ਦੇ ਦਹਾਕੇ ‘ਚ ਮੁਮਤਾਜ ਬਣਨਾ ਪਸੰਦ ਕਰਦੀ, ਉਹ ਬਹੁਤ ਖੂਬਸੂਰਤ ਸੀ। ਆਸ਼ਾ ਪਾਰੇਖ ਮੈਨੂੰ ਕਹਿ ਰਹੇ ਸਨ ਕਿ ਉਸ ਦੌਰ ਵਿੱਚ ਵੀ ਬਹੁਤ ਰਾਜਨੀਤੀ ਹੁੰਦੀ ਸੀ, ਪਰ ਲੋਕ ਇੱਕ ਦੂਜੇ ਬਾਰੇ ਬਹੁਤ ਚੰਗੀਆਂ ਗੱਲਾਂ ਕਰਦੇ ਸਨ। ਉਨ੍ਹਾਂ ਦੇ ਰਵੱਈਏ ਵਿੱਚ ਅਦਬ, ਤਹਿਜ਼ੀਬ ਅਤੇ ਤਮੀਜ਼ ਹੁੰਦੀ ਸੀ, ਭਾਵੇਂ ਉਨ੍ਹਾਂ ਦੇ ਦਿਮਾਗ ਵਿੱਚ ਕੁਝ ਹੋਰ ਚੱਲਦਾ ਰਹਿੰਦਾ ਸੀ। ਉਹ ਸਿਤਾਰਿਆਂ ਦਾ ਦੌਰ ਸੀ। ਸ਼ੰਮੀ ਕਪੂਰ, ਰਾਜੇਸ਼ ਖੰਨਾ ਵਰਗੇ ਸਟਾਰ ਸਨ ਉਸ ਦੌਰ ਵਿੱਚ। ਮੈਂ ‘ਬਿਊਟੀ ਐਂਡ ਬੀਸਟ’ ਦੀ ਬਿਊਟੀ ਬਣਨਾ ਲੋਚਦੀ ਹਾਂ। ਇਸ ਵਿੱਚ ਬੜੀ ਨਾਟਕੀਅਤਾ ਹੈ। ਜੇ ਕੋਈ ਰਾਜ ਕੁਮਾਰ ਮੇਰੇ ਕੋਲ ਰਾਜਕੁਮਾਰ ਦੇ ਰੂਪ ਵਿੱਚ ਆਏ, ਤਾਂ ਮਜ਼ਾ ਨਹੀਂ ਆਏਗਾ, ਪਰ ਉਹ ਬੀਸਟ, ਜਿਸ ਨੂੰ ਮੈਂ ਨਫਰਤ ਕਰਦੀ ਹਾਂ ਤੇ ਫਿਰ ਪਿਆਰ ਕਰਨ ਲੱਗਦੀ ਹਾਂ, ਇੱਕ ਖੂਬਸੂਰਤ ਰਾਜਕੁਮਾਰ ਵਿੱਚ ਬਦਲ ਕੇ ਮੇਰਾ ਹੱਥ ਮੰਗੇ ਤਾਂ ਕਿੰਨਾ ਪਿਆਰਾ ਅਹਿਸਾਸ ਹੋਵੇਗਾ। ਜੇ ਮੈਨੂੰ ਜਾਦੂ ਦੀ ਛੜੀ ਮਿਲ ਜਾਏ ਤਾਂ ਮੈਂ ਰੌਕ ਸਟਾਰ ਬਣ ਜਾਵਾਂਗੀ ਅਤੇ ਆਪਣੇ ਸੁਪਨਿਆਂ ਦਾ ਰਾਜਕੁਮਾਰ ਨੂੰ ਮਿਲਣ ਦੀ ਕਾਮਨਾ ਕਰਾਂਗੀ।’