Punjab Star » ਘਰ-ਪਰਿਵਾਰ

ਵਿਸਰ ਰਿਹਾ ਵਿਰਸਾ ਛੰਦ ਸੁਣਾਉਣੇ
ਛੰਦ ਕਿਉਂਕਿ ਪੰਜਾਬੀ ਲੋਕ ਕਾਵਿ ਦਾ ਬੜਾ ਹਰਮਨਪਿਆਰਾ ਰੂਪ ਹੈ, ਇਸ ਲਈ ਇਹ ਰਸਮ ਲਾੜੇ ਦੀ ਆਪਣੀ ਬੋਲੀ ਤੇ ਵਿਰਸੇ ਨਾਲ ਜੁੜੇ ਹੋਣ ਦੀ ਲੁਕਵੀਂ ਜਿਹੀ ਪਰਖ ਵੀ ਹੁੰਦੀ ਤੇ ਸਹੁਰੇ ਪਰਿਵਾਰ ਦੇ ਜੀਆਂ ਨਾਲ ਖੁੱਲ੍ਹਣ ਦਾ ਇੱਕ ਹੀਲਾ ਵੀ ਹੁੰਦਾ। ਇਹੀ ਕਾਰਨ ਹੁੰਦਾ ਕਿ ਵਿਆਹ ਤੋਂ ਪਹਿਲਾਂ ਮੁੰਡੇ ਆਪਣੇ ਹਾਣੀਆਂ ਜਾਂ ਵਡੇਰਿਆਂ ਪਾਸੋਂ ਛੰਦਾਂ ਦੇ ਕੁਝ ਟੋਟਕੇ ਯਾਦ ਵੀ ਕਰ ਰੱਖਦੇ ਤਾਂ ਜੁ ਸਾਲੀਆਂ ਨਾਲ ਸੰਵਾਦ ਦੇ ਉਹ ਪਲ ਕਿਧਰੇ ਫਿੱਕੇ ਨਾ ਪੈ ਜਾਣ ਤੇ ਲਾੜਾ ਕਿਤੇ ਸਾਲੀਆਂ ਦੇ ਹਜੂਮ ਹੱਥੋਂ ਲੁਹਾ ਕੇ ਨਾ ਆ ਜਾਏ। ਉਂਜ ਬਹੁਤੀ ਵਾਰ ਇਹ ਸੰਵਾਦ ਸਿਲਸਿਲਾ ਲਾੜੇ ਦੇ ਸੁਭਾਅ ’ਤੇ ਵੀ ਨਿਰਭਰ ਕਰਦਾ। ਕਈ ਤਾਂ ਬੜੇ ਖੁੱਲ੍ਹੇ ਖੁਲਾਸੇ ਢੰਗ ਨਾਲ ਪੇਸ਼ ਆਉਂਦੇ ਤੇ ਕਈ ਸੰਗ ਵਿੱਚ ਦੂਹਰੇ ਤੀਹਰੇ ਹੁੰਦੇ ਯਾਦ ਕੀਤਾ ਵੀ ਭੁੱਲ ਜਾਂਦੇ ਤੇ ਸਾਲੀਆਂ ਦੀ ਫ਼ੌਜ ਅੱਗੇ ਹਥਿਆਰ ਸੁੱਟ ਦਿੰਦੇ।

ਇਸ ਨਾਜ਼ੁਕ ਘੜੀ ਲਾੜੇ ਦੇ ਕੁਝ ਖ਼ਾਸ ਦੋਸਤ ਉਹਦੀ ਮਦਦ ’ਤੇ ਹੁੰਦੇ। ਸਾਲੀਆਂ ਦੀ ਤਾਬੜ-ਤੋੜ ਫ਼ਰਮਾਇਸ਼ ਅੱਗੇ ਇੱਕ ਸ਼ਰੀਫ ਤੇ ਨਰਮ ਜਿਹੇ ਸੁਭਾਅ ਦਾ ਲਾੜਾ ਛੰਦ ਸੁਣਾ ਕੇ ਬਚਣ ਦਾ ਹੀਲਾ ਕਰਦਾ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ।

ਤੁਸੀਂ ਮੇਰੀਆਂ ਭੈਣਾਂ ਤੇ ਮੈਂ ਤੁਹਾਡਾ ਵੀਰ।

ਇੰਜ ਉਹ ਸਾਲੀਆਂ ਦੀ ਹਮਦਰਦੀ ਦਾ ਪਾਤਰ ਬਣ ਜਾਂਦਾ ਤੇ ਸੌਖੇ ਹੀ ਖਹਿੜਾ ਛੁਡਾ ਲੈਂਦਾ। ਇੰਜ ਹੀ ਕੋਈ ਹੋਰ ਧਾਰਮਿਕ ਬਿਰਤੀ ਦਾ ਮਾਲਕ ਇਸ ਰੁਮਾਂਚਕ ਮਾਹੌਲ ਵਿੱਚ ਸੁਰਾਂ ਦੇ ਸੋਹਲੇ ਗਾ ਕੇ ਹੱਥ ਜੋੜ ਦਿੰਦਾ:

ਛੰਦ ਪਰਾਗੇ ਆਈਏ ਜਾਈਏ, ਛੰਦੋ ਖੇਡ ਖਿਡਾਏ।

ਗੁਰੂ ਦੀ ਐਸੀ ਕਿਰਪਾ ਹੋਈ, ਸੱਚੇ ਮੇਲ ਮਿਲਾਏ।

ਸਮਾਜਿਕ ਮਰਿਆਦਾ ਦਾ ਪਾਲਣ ਤੇ ਰਿਸ਼ਤਿਆਂ ਦੀ ਸਹੀ ਸ਼ਨਾਖ਼ਤ ਕਰਨ ਵਾਲੇ ਲਾੜੇ ਕੁਝ ਇੰਜ ਉਚਰਦੇ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਾਂ।

ਅੱਜ ਤੋਂ ਸਹੁਰਾ ਬਾਪ ਹੈ ਮੇਰਾ ਤੇ ਸੱਸ ਲੱਗੀ ਮਾਂ।

ਅਜਿਹੀ ਹੀ ਸੋਚ ਵਾਲੇ ਸੰਵੇਦਨਸ਼ੀਲ ਲਾੜੇ ਇਹ ਸਮਝਦੇ ਕਿ ਇਸ ਘਰ ਦੀ ਕੁੜੀ ਨੂੰ ਮਾਂ-ਬਾਪ ਤੋਂ ਅਲੱਗ ਕਰ ਰਹੇ ਹਾਂ। ਉਹ ਛੰਦ ਦੀ ਵਿਧੀ ਵਰਤ ਕੇ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਕਿ ਕੁੜੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿਆਂਗੇ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਪਰਨਾ।

ਧੀ ਤੁਹਾਡੀ ਸੌਖੀ ਰਹੇਗੀ, ਫ਼ਿਕਰ ਕੋਈ ਨਾ ਕਰਨਾ।

ਜਾਂ

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹਾਥੀ।

ਅੱਜ ਤੋਂ ਮੈਂ ਰਹਾਂਗਾ ਤੁਹਾਡੇ ਦੁੱਖ-ਸੁੱਖ ਦਾ ਸਾਥੀ।

ਜਾਂ

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ।

ਧੀ ਤੁਹਾਡੀ ਇਓਂ ਰੱਖਾਂਗੇ ਜਿਓਂ ਮੁੰਦਰੀ ਵਿੱਚ ਹੀਰਾ।

ਇਸੇ ਹੀ ਮੌਕੇ ਸਾਲੀਆਂ ਲਾੜੇ ਕੋਲੋਂ ਕੋਈ ਤੋਹਫ਼ਾ ਲੈਣ ਦੀ ਮੰਗ ਕਰਦੀਆਂ ਜੋ ਕਿ ਕਲੀਚੜੀ ਦੇ ਰੂਪ ਵਿੱਚ ਹੁੰਦਾ। ਇਸ ਤੋਹਫ਼ੇ ਨੂੰ ਦੇਣ ਲਈ ਲਾੜਾ ਅਗਾਊਂ ਹੀ ਤਿਆਰ ਹੁੰਦਾ ਸੀ। ਉਹ ਸਕੀਆਂ ਸਾਲੀਆਂ ਲਈ ਚਾਂਦੀ ਦੀਆਂ ਕਲੀਚੜੀਆਂ ਤੇ ਲਾੜੀ ਦੀਆਂ ਸ਼ਰੀਕੇ ’ਚੋਂ ਲੱਗਦੀਆਂ ਭੈਣਾਂ ਤੇ ਸਹੇਲੀਆਂ ਲਈ ਗਿਲਟ ਦੀਆਂ ਕਲੀਚੜੀਆਂ ਲਿਆਇਆ ਹੁੰਦਾ ਸੀ। ਇਸ ਮੌਕੇ ਸੰਗਾਊ ਸੁਭਾਅ ਵਾਲੇ ਲਾੜੇ ਤਾਂ ਕਲੀਚੜੀਆਂ ਆਪਣੀ ਛੋਟੀ ਸਾਲੀ ਨੂੰ ਫੜਾ ਦਿੰਦੇ ਪਰ ਕਈ ਸ਼ਰਾਰਤੀ ਸੁਭਾਅ ਦੇ ਲਾੜੇ ਇਹ ਸ਼ਰਤ ਰੱਖਦੇ ਕਿ ਸਾਲੀਆਂ ਦੀਆਂ ਉਂਗਲਾਂ ’ਚ ਉਹ ਆਪ ਕਲੀਚੜੀਆਂ ਪਾਉਣਗੇ। ਇਸੇ ਹੀ ਵੇਲੇ ਘਰ ਪਰਿਵਾਰ ਦੀਆਂ ਸੁਆਣੀਆਂ ਲਾੜੇ ਦੇ ਹੱਥ ਕੋਈ ਗਹਿਣਾ ਪਾਉਂਦੀਆਂ ਤੇ ਨਾਲ-ਨਾਲ ਗੀਤ ਦੇ ਬੋਲ ਉੱਭਰਦੇ:

ਵੇ ਤੰੂ ਰਾਜੇ ਬਾਬਲ ਦਾ ਬੇਟਾ ਤੇ ਰਾਣੀ ਮਾਂ ਦਾ ਜਾਇਆ।

ਅਸਾਂ ਧੀ ਵੱਟੇ ਤੈਨੂੰ ਆਪਣਾ ਪੁੱਤ ਬਣਾਇਆ।

ਜਾਂ

ਪਲੰਘ ’ਤੇ ਬੈਠਿਆ ਕਾਨ੍ਹਾ ਵੇ ਕੁਝ ਮੰਗਦਾ ਕਿਉਂ ਨਹੀਂ,

ਸਹੁਰਾ ਤੇਰਾ ਲੱਖ ਦਾਤਾ ਵੇ ਕੁਝ ਮੰਗਦਾ ਕਿਉਂ ਨਹੀਂ

ਧੀਆਂ ਦੇ ਦਾਨ ਕਰਾ ਰਿਹਾ ਵੇ ਪੱਲਾ ਫੜਦਾ ਕਿਉਂ ਨਹੀਂ

ਗਊਆਂ ਦੇ ਦਾਨ ਕਰਾ ਰਿਹਾ ਵੇ ਜੱਸ ਖੱਟਦਾ ਕਿਉਂ ਨਹੀਂ

ਫਿਰ ਵਾਰੀ ਆਉਂਦੀ ਬੁਰਕੀਆਂ ਦੇਣ ਦੀ। ਪੁਰਾਣੇ ਸਮਿਆਂ ਵਿੱਚ ਜਿੱਥੇ ਗੁੜ ਜਾਂ ਚੂਰੀ ਨਾਲ ਬੁਰਕੀਆਂ ਦਿੰਦੇ, ਉੱਥੇ ਵਕਤ ਦੇ ਬਦਲਾਅ ਨਾਲ ਲੱਡੂ, ਬਰਫ਼ੀ ਜਾਂ ਕੋਈ ਹੋਰ ਅਜਿਹੀ ਹੀ ਮਿੱਠੀ ਚੀਜ਼ ਨਾਲ ਬੁਰਕੀਆਂ ਦੇਣ ਦੀ ਰਸਮ ਅਦਾ ਹੁੰਦੀ ਹੈ। ਅਜਿਹੇ ਹੀ ਮਿੱਠੇ ਚਾਸ਼ਨੀ ਨਾਲ ਭਰੇ ਗੀਤ ਵੀ ਆਪਣਾ ਰੰਗ ਭਰਦੇ ਹਨ:

ਲੈ ਲਾ ਮਾਂ ਦਿਆ ਪੁੱਤਾ, ਗਰਾਹੀਆਂ ਲੈ ਲਾ ਵੇ

ਬੋਟ ਵਾਂਗ ਮੂੰਹ ਅੱਡ ਗਰਾਹੀਆਂ ਲੈ ਲਾ ਵੇ

ਮਾਂ ਨੇ ਘੱਲਿਆ ਭੁੱਖਾ ਗਰਾਹੀਆਂ ਲੈ ਲਾ ਵੇ

ਧੀ ਨੂੰ ਬੁਰਕੀਆਂ ਦੇਣ ਵੇਲੇ ਗੀਤਾਂ ਦੀ ਕੈਫ਼ੀਅਤ ਬਦਲ ਕੇ ਕੁਝ ਇੰਜ ਹੋ ਜਾਂਦੀ:

ਲੈ ਲਾ ਨੀਂ ਧੀਏ ਬੁਰਕੀਆਂ ਤੇਰਾ ਵੇਲਾ ਵਿਛੋੜੇ ਦਾ ਆਇਆ

ਲੈ ਲਾ ਨੀਂ ਧੀਏ ਬੁਰਕੀਆਂ ਤੇਰੇ ਬਾਬਲ ਕਾਜ ਨਿਭਾਇਆ

ਵਿਸਰ ਰਿਹਾ ਵਿਰਸਾ ਛੰਦ ਸੁਣਾਉਣੇ
ਨਿੱਕੜੀ ਸੂਈ ਵੱਟਵਾਂ ਧਾਗਾ ਬੈਠ ਕਸੀਦਾ ਕੱਢ ਰਹੀ ਆਂ

ਆਉਂਦੇ ਜਾਂਦੇ ਰਾਹੀ ਪੁੱਛਦੇ ਤੰੂ ਕਿਉਂ ਬੀਬਾ ਰੋ ਰਹੀ ਆਂ

ਲੰਮੀ ਹੇਕ ਵਾਲਾ ਇਹ ਗੌਣ ਪੰਜਾਬਣਾਂ ਦੀ ਕਸੀਦਾਕਾਰੀ ਦੀ ਬਾਤ ਪਾਉਂਦਾ ਹੈ। ਕਸੀਦਾਕਾਰੀ ਨਾਲ ਫੁਲਕਾਰੀ ਸ਼ਬਦ ਆਪਮੁਹਾਰੇ ਆ ਜੁੜਦਾ ਹੈ। ਫੁਲਕਾਰੀ ਦੀ ਕਸੀਦਾਕਾਰੀ ਬੜੀ ਕਮਾਲ ਦੀ ਹੁੰਦੀ ਹੈ ਜਿਸ ਵਿੱਚੋਂ ਮੁਟਿਆਰਾਂ ਦੀ ਸੁਹਜ ਕਲਾ ਪ੍ਰਤੱਖ ਝਲਕਦੀ ਹੈ ਕਿਉਂਕਿ ਲਿੱਪਣ-ਪੋਚਣ, ਸਿਉਣ-ਪਰੋਣ ਅਤੇ ਕੱਢਣ-ਕੱਤਣ ਵਰਗੇ ਕੰਮਾਂ ਵਿੱਚੋਂ ਹੀ ਪੰਜਾਬਣਾਂ ਦੀ ਹਸਤ ਕਲਾ ਦੇ ਹੂ-ਬ-ਹੂ ਦਰਸ਼ਨ ਹੁੰਦੇ ਨੇ ਤੇ ਸ਼ਾਇਦ ਇਨ੍ਹਾਂ ਸੂਖ਼ਮ ਕਲਾਵਾਂ ਦੀ ਬਦੌਲਤ ਹੀ ਉਹ ਸੁਘੜ ਸਿਆਣੀਆਂ-ਸੁਆਣੀਆਂ ਅਖਵਾਉਂਦੀਆਂ ਹਨ। ਜਿੱਥੇ ਸਾਲੂ, ਚੁੰਨੀ, ਦੁਪੱਟਾ, ਡੋਰੀਆਂ ਅਤੇ ਸਿਰਕਾ ਸਿਰ ਦੇ ਸਾਧਾਰਨ ਕੱਪੜੇ ਮੰਨੇ ਗਏ ਹਨ, ਉੱਥੇ ਸਿਰ ’ਤੇ ਪਹਿਨੇ ਜਾਂਦੇ ਕੱਪੜੇ ਵਜੋਂ ਫੁਲਕਾਰੀ ਦੀ ਸਰਦਾਰੀ ਰਹੀ ਹੈ। ਫੁਲਕਾਰੀ ਨੂੰ ਸ਼ਗਨਾਂ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਤੇ ਪੁਰਾਣੇ ਸਮਿਆਂ ਵਿੱਚ ਸਿਰਫ਼ ਵਿਆਹੀਆਂ ਮੁਟਿਆਰਾਂ ਹੀ ਫੁਲਕਾਰੀ ਦੀ ਬੁੱਕਲ ਮਾਰਦੀਆਂ ਸਨ। ਦਾਜ ਵਿੱਚ ਲਿਜਾਣ ਵਾਲੀਆਂ ਫੁਲਕਾਰੀਆਂ ਨੂੰ ਕੁਆਰੀਆਂ ਕੁੜੀਆਂ ਰੀਝਾਂ ਲਾ-ਲਾ ਕੇ ਕੱਢਦੀਆਂ ਸਨ। ਚਰਖਾ ਕੱਤਣਾ ਸਿੱਖਣ ਵਾਂਗ ਫੁਲਕਾਰੀਆਂ ਦੀ ਕਢਾਈ ਸਿੱਖਣ ਦੀ ਪਾਠਸ਼ਾਲਾ ਵੀ ਤ੍ਰਿੰਝਣ ਹੀ ਹੁੰਦਾ ਸੀ ਜਿੱਥੇ ਵਿੰਗੇ-ਟੇਢੇ ਤੋਪੇ ਪਾਉਂਦੀਆਂ-ਪਾਉਂਦੀਆਂ ਕੁੜੀਆਂ ਕਸੀਦਾਕਾਰੀ ਵਿੱਚ ਮਾਹਰ ਹੋ ਜਾਂਦੀਆਂ ਸਨ। ਪੁਰਾਤਨ ਪੰਜਾਬਣਾਂ ਦਾ ਪਹਿਰਾਵਾ ਕੁੜਤੀ, ਘੱਗਰਾ ਤੇ ਫੁਲਕਾਰੀ ਹੀ ਸੀ। ਇਹ ਤਿੰਨੇ ਕੱਪੜੇ (ਤਿਓਰ) ਹੀ ਸੰਧਾਰੇ ਵਜੋਂ ਭੇਜੇ ਜਾਂਦੇ ਸਨ ਜਿਵੇਂ ਕੁੜੀਆਂ ਬੋਲੀ ਪਾਉਂਦੀਆਂ ਨੇ:

ਵੀਰ ਮੇਰੇ ਨੇ ਕੁੜਤੀ ਭੇਜੀ, ਭਾਬੋ ਨੇ ਫੁਲਕਾਰੀ,

ਨੀਂ ਜੁੱਗ-ਜੁੱਗ ਜੀ ਭਾਬੋ, ਲੱਗੇ ਵੀਰ ਤੋਂ ਪਿਆਰੀ।

ਜੇ ਫੁਲਕਾਰੀ ਦੇ ਅਰਥ ਕਰੀਏ ਤਾਂ ‘ਫੁੱਲਾਂ ਦੀ ਕਿਆਰੀ’ ਹੀ ਬਣਦੇ ਹਨ। ਇਸੇ ਤਰ੍ਹਾਂ ਦੁਪੱਟੇ ਨੂੰ ਕਿਆਰੀ ਦੀ ਭੋਇੰ ਮੰਨ ਕੇ ਕੁੜੀਆਂ-ਚਿੜੀਆਂ ਪੱਟ ਦੇ (ਰੇਸ਼ਮੀ) ਧਾਗਿਆਂ ਨਾਲ ਰੰਗ-ਬਰੰਗੇ ਫੁੱਲ-ਬੂਟੇ ਉਲੀਕਦੀਆਂ ਸਨ। ਪੁਰਾਤਨ ਸਮਿਆਂ ਵਿੱਚ ਤਾਂ ਘਰ ਬੁਣੇ ਖੱਦਰ ਨੂੰ ਸੂਹਾ ਰੰਗ ਕੇ ਉਸ ਉੱਪਰ ਹੀ ਕਢਾਈ ਕਰ ਲਈ ਜਾਂਦੀ ਸੀ। ਖੱਦਰ ਉੱਪਰ ਹੀ ਬਾਗ਼, ਚੋਪ, ਸੁੱਭਰ, ਛਮਾਸ ਅਤੇ ਤਿਲਪੱਤਰੇ ਵਰਗੇ ਨਮੂਨੇ ਪਾ ਲਏ ਜਾਂਦੇ ਸਨ। ਨੀਲੇ ਕੱਪੜੇ ’ਤੇ ਕੀਤੀ ਕਸੀਦਾਕਾਰੀ ਨੂੰ ਨੀਲਕ ਅਤੇ ਲਾਲ ਕੱਪੜੇ ਵਾਲੀ ਫੁਲਕਾਰੀ ਨੂੰ ਟੂਲ ਕਿਹਾ ਜਾਂਦਾ ਸੀ ਪਰ ਹੌਲੀ-ਹੌਲੀ ਬਰੀਕ ਮਹੀਨ ਕੱਪੜੇ ਨੂੰ ਵੀ ਫੁਲਕਾਰੀ ਦੀ ਕਢਾਈ ਲਈ ਵਰਤਿਆ ਜਾਣ ਲੱਗਿਆ। ਫੁਲਕਾਰੀ ਪੰਜਾਬ ਦੀ ਜਿੰਦ-ਜਾਨ ਬਣ ਗਈ। ਪੰਜਾਬਣਾਂ ਦੀ ਫੁਲਕਾਰੀ ਦੀ ਧਾਕ ਪੂਰੀ ਦੁਨੀਆਂ ਵਿੱਚ ਜੰਮ ਗਈ। ਇਨ੍ਹਾਂ ਘੱਗਰੇ, ਫੁਲਕਾਰੀਆਂ ਕਰਕੇ ਹੀ ਉਨ੍ਹਾਂ ਨੂੰ ਸ਼ੌਕੀਨ ਨਾਰੀਆਂ ਆਖਿਆ ਜਾਂਦਾ ਰਿਹਾ ਹੈ ਜਿਵੇਂ:-

ਸੋਹਣੇ ਘੱਗਰੇ ਸਵਾਉਣ,

ਸ਼ੀਸ਼ੇ ਕੁੜਤੀ ਨੂੰ ਲਾਉਣ, ਲੈਣ ਫੁਲਕਾਰੀਆਂ

ਮਾਝੇ, ਮਾਲਵੇ ਤੋਂ ਆਈਆਂ, ਵੇ ਸ਼ੌਕੀਨ ਨਾਰੀਆਂ।

ਇਹ ਸ਼ੌਕੀਨ ਨਾਰੀਆਂ ਫਿਰ ਆਪਣੀ ਫੁਲਕਾਰੀ ਨੂੰ ਕਦੇ ਵੀ ਫਿੱਕਾ ਨਹੀਂ ਪੈਣ ਦਿੰਦੀਆਂ। ਉਹ ਫਿੱਕੀ ਪੈਂਦੀ ਫੁਲਕਾਰੀ ਨੂੰ ਦੁਬਾਰਾ ਰੰਗਵਾਉਣ ਅਤੇ ਪਰਾਂਦੀ ਨੂੰ ਘੁੰਗਰੂ ਲਵਾਉਣ ਲਈ ਆਪਣੇ ਸ਼ਹਿਰ ਜਾਂਦੇ ਮਾਹੀ ਨੂੰ ਚੇਤਾ ਇੰਜ ਕਰਵਾਉਂਦੀ ਹੈ:-

ਮਖਾਂ ਘੁੰਗਰੂ ਵੇ ਪਰਾਂਦੀ ਨੂੰ, ਆਖ ਰਹੀ ਸੀ ਜਾਂਦੇ ਨੂੰ।

ਆਖੀ ਵੇ ਲਲਾਰੀ ਨੂੰ, ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ।

ਫੁਲਕਾਰੀ ਦੀ ਕਸੀਦਾਕਾਰੀ ਵਿੱਚ ਮਾਹਿਰ ਰਕਾਨ ਮੁਟਿਆਰ ਨੂੰ ਆਪਣੀ ਕਲਾ ’ਤੇ ਬਹੁਤ ਮਾਣ ਹੁੰਦਾ ਹੈ। ਉਹ ਆਪਣੇ ਇਸ ਗੁਣ ਦੀ ਧਾਕ ਸਹੁਰੀਂ ਜਾ ਕੇ ਵੀ ਜਮ੍ਹਾਉਣੀ ਚਾਹੁੰਦੀਆਂ ਨੇ। ਜੇ ਕਿਸੇ ਗੱਲੋਂ ਪਤੀ-ਪਤਨੀ ਵਿੱਚ ਤਕਰਾਰ ਹੋ ਜਾਵੇ ਤੇ ਪਤੀ ਕਿਧਰੇ ਪਤਨੀ ਨੂੰ ਚੱਜ-ਆਚਾਰ ਨਾ ਹੋਣ ਦਾ ਤਾਹਨਾ ਮਾਰ ਦੇਵੇ ਤਾਂ ਉਸ ਫੁਲਕਾਰੀ ਦੀ ਕਸੀਦਾਕਾਰੀ ਵਿਖਾ ਕੇ ਨਿਰਉੱਤਰ ਕਰ ਦਿੰਦੀ ਹੈ। ਉਹ ਕਹਿੰਦੀ ਹੈ-

ਮੈਨੂੰ ਤਾਂ ਕਹਿੰਦਾ ਕੱਢਣ ਨੀਂ ਜਾਣਦੀ, ਕੱਤਣ ਨੀਂ ਜਾਣਦੀ।

ਮੈਂ ਕੱਢ ਲਈ ਫੁਲਕਾਰੀ, ਵੇ ਜਦ ਮੈਂ ਉੱਤੇ ਲਈ

ਤੈਂ ਹੰੂਗਰ ਕਿਉਂ ਮਾਰੀ।

ਫੁਲਕਾਰੀ ਨੂੰ ਸ਼ਗਨਾਂ ਦੇ ਕੱਪੜੇ ਵਜੋਂ ਵਧੇਰੇ ਮਾਨਤਾ ਹੈ। ਇਸ ਕਰਕੇ ਰਿਸ਼ਤੇ-ਨਾਤੇ ਕਰਨ ਸਮੇਂ ਵਿਆਹ-ਸਾਹਿਆਂ ਸਮੇਂ ਕੁੜੀ ਨੂੰ ਫੁਲਕਾਰੀ ਜ਼ਰੂਰ ਦਿੱਤੀ ਜਾਂਦੀ ਹੈ। ਫੇਰਿਆਂ ਜਾਂ ਆਨੰਦ ਕਾਰਜਾਂ ਸਮੇਂ ਸਭ ਤੋਂ ਸੋਹਣੀ ਫੁਲਕਾਰੀ ਕੁੜੀ ਦੇ ਉੱਪਰ ਦਿੱਤੀ ਜਾਂਦੀ ਸੀ। ਇਸੇ ਫੁਲਕਾਰੀ ਨੂੰ ਫਿਰ ਸਹੁਰੇ ਘਰ ਕਿਸੇ ਖ਼ੁਸ਼ੀ ਦੇ ਸਮਾਗਮ ਸਮੇਂ ਵੀ ਪਹਿਨਿਆ ਜਾਂਦਾ ਸੀ। ਮੇਲਿਆਂ, ਤੀਆਂ-ਤਿਉਹਾਰਾਂ ਵਿੱਚ ਵੀ ਫੁਲਕਾਰੀ ਦਾ ਪਰਚਮ ਖ਼ੂਬ ਲਹਿਰਾਉਂਦਾ ਸੀ। ਤੀਆਂ ਵਿੱਚ ਫੁਲਕਾਰੀ ਲੈ ਕੇ ਜਾਂਦੀਆਂ ਪੰਜਾਬਣਾਂ ਪੰਜਾਬੀ ਸੱਭਿਆਚਾਰ ਦੀ ਅਸਲੀ ਝਾਕੀ ਪੇਸ਼ ਕਰਦੀਆਂ ਸਨ ਅਤੇ ਗਿੱਧਾ ਪਾਉਂਦੀਆਂ ਉਹ ਤਿੱਤਲੀਆਂ ਵਾਂਗ ਉੱਡਦੀਆਂ ਸਨ। ਇਸੇ ਕਰਕੇ ਫੁਲਕਾਰੀ ਲੈ ਕੇ ਸੱਗੀ ਫੁੱਲ ਗੁੰਦੇ ਸਿਰ ਵਾਲੀ ਤੇ ਸੂਹੀ ਫੁਲਕਾਰੀ ਲੈ ਕੇ ਨੱਚਦੀ ਮੁਟਿਆਰ ਖ਼ੁਦ ਇੱਕ ਫੁੱਲ ਬਣ ਜਾਂਦੀ ਜਿਵੇਂ-

ਨੱਚਦੀ ਧੰਨ ਕੁਰ ਦੇ, ਸਿਰ ਸੋਂਹਦੀ ਫੁਲਕਾਰੀ।

ਗਿੱਧੇ ਵਿੱਚ ਉੱਡਦੀਆਂ ਫੁਲਕਾਰੀਆਂ ਤੇ ਚੀਚੀਆਂ ਨਾਲ ਬੰਨ੍ਹੇ ਰੁਮਾਲ ਉੱਡਦੇ ਬੜਾ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਸਨ-

ਆਓ ਕੁੜੀਓ, ’ਕੱਠੀਆਂ ਹੋ ਕੇ, ਕਰੀਏ ਗਿੱਧੇ ਦੀ ਤਿਆਰੀ।

ਨੀਂ ਓਧਰੋਂ ਰੁਮਾਲ ਉੱਡਿਆ, ਮੇਰੀ ਐਧਰੋਂ ਉੱਡੀ ਫੁਲਕਾਰੀ।

ਖੇਤਾਂ ਦੇ ਬੰਨ੍ਹੇ-ਬੰਨ੍ਹੇ ਭੱਤਾ ਲੈ ਕੇ ਜਾਂਦੀ ਮੁਟਿਆਰ ਨੂੰ ਆਪਣੀ ਉੱਡਦੀ  ਫੁਲਕਾਰੀ ਬੜੀ ਸੋਹਣੀ ਲੱਗਦੀ। ਉਹ ਲਹਿ-ਲਹਾਉਂਦੀਆਂ ਫ਼ਸਲਾਂ ਅਤੇ ਰੁਮਕਦੀ ਹਵਾ ਸੰਗ ਅਠਖੇਲੀਆਂ ਕਰਦੀ ਮੋਰਨੀ ਵਾਂਗ ਪੈਰ ਧਰਦੀ ਗਾਉਂਦੀ:

ਹਵਾ ਦੇ ਵਿੱਚ ਉਡਦੀ ਫਿਰੇ ਨੀਂ ਮੇਰੀ ਤਿੱਤਰਾਂ ਵਾਲੀ ਫੁਲਕਾਰੀ।

ਨੀਂ ਅੱਗੇ ਅੱਗੇ ਮੈਂ ਚਲਦੀ ਮੇਰੇ ਮਗਰੇ ਮਗਰ ਸ਼ਿਕਾਰੀ।

ਕੁਦਰਤ ਅਤੇ ਆਪਣੇ ਹੁਸਨ ਦੇ ਮਾਣ ਵਿੱਚ ਮਦਮਸਤ ਹੋਈ ਨੂੰ ਜਾਪਦਾ ਕਿ ਮੇਰੀ ਫੁਲਕਾਰੀ ’ਤੇ ਬਣਾਏ ਹੋਏ ਮੋਰ-ਤਿੱਤਰਾਂ ਦਾ  ਭੁਲੇਖਾ ਖਾ ਕੇ ਖੌਰੈ ਸ਼ਿਕਾਰੀ ਮੇਰੇ ਪਿੱਛੇ ਹੀ ਤੁਰੇ ਆਉਂਦੇ ਨੇ। ਖ਼ੈਰ ਕੁਝ ਵੀ ਹੋਵੇ ਫੁਲਕਾਰੀ ਤੇ ਪੰਜਾਬਣ ਮੁਟਿਆਰ ਦਾ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ। ਇਸ ਦੀ ਕਢਾਈ ਭਾਵੇਂ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ ਪਰ ਫਿਰ ਵੀ ਕੁੜੀਆਂ ਲਗਨ, ਮਿਹਨਤ ਨਾਲ ਕਸੀਦਾਕਾਰੀ ਸਿਖ ਹੀ ਜਾਂਦੀਆਂ। ਚੋਪ ਦੀ ਕਢਾਈ ਤਾਂ ਹੋਰ ਵੀ ਗੁੰਝਲਦਾਰ ਤੋਪੇ ਨਾਲ ਕੀਤੀ ਜਾਂਦੀ ਸੀ ਜਿਸ ਬਾਰੇ ਅਖਾਣ ਹੈ-

ਔਖੀ ਪਾਉਣੀ ਚੋਪ ਦੀ ਚਿੜੀ ਜਿਹਦਾ ਢਿੱਡ ਕੱਢਣਾ ਨਾ ਆਇਆ।

ਪਰ ਚੋਪ ਦੀਆਂ ਚਿੜੀਆਂ ਦੀਆਂ ਫੁਲਕਾਰੀਆਂ ਵੀ ਕੁੜੀਆਂ-ਚਿੜੀਆਂ ਲਈ ਕੋਈ ਔਖੀਆਂ ਨਹੀਂ ਸਨ। ਇਹ ਕਸੀਦਾਕਾਰੀ ਤਾਂ ਕੁੜੀਆਂ ਸਿੱਖ ਹੀ ਜਾਂਦੀਆਂ ਸਨ ਪਰ ਜਿਸ ਕਸੀਦਾਕਾਰੀ ਦੀ ਗੱਲ ਅੰਮ੍ਰਿਤਾ ਪ੍ਰੀਤਮ ਕਰ ਰਹੀ ਹੈ ਉਸ ’ਤੇ ਤੋਪਾ ਭਰਨਾ ਤਾਂ ਸ਼ਾਇਦ ਬਹੁਤ ਮੁਸ਼ਕਿਲ ਹੈ ਜਿਵੇਂ ਕਿ ਕਵਿੱਤਰੀ ਕਹਿੰਦੀ ਹੈ-

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਦਿਲ ਦੀ ਉੱਚੀ ਮਮਟੀ, ਦੀਵਾ ਕੌਣ ਧਰੇ।

ਕੁੜੀਆਂ ਵਿੱਚ ਕਸੀਦਾਕਾਰੀ ਦਾ ਰਿਵਾਜ਼ ਘਟਣ ਦਾ ਕਾਰਨ ਕੁਝ ਤਾਂ ਮਸ਼ੀਨੀਕਰਨ ਕਰਕੇ ਹੈ ਤੇ ਕੁਝ ਪੜ੍ਹਾਈ-ਲਿਖਾਈ ਵਿੱਚ ਰੁੱਝੇ ਰਹਿਣ ਕਾਰਨ ਪਰ ਫੁਲਕਾਰੀ ਦੀ ਵਰਤੋਂ ਤਾਂ ਅੱਜ ਵੀ ਕੀਤੀ ਜਾਂਦੀ ਹੈ ਜਿਵੇਂ ਬਰਾਤ ਚੜ੍ਹਾਉਣ ਸਮੇਂ ਲਾੜੇ ਅਤੇ ਸਰਬਾਲ੍ਹੇ ਉੱਪਰ ਫੁਲਕਾਰੀ ਤਾਣੀ ਜਾਂਦੀ ਹੈ। ਜਾਗੋ ਕੱਢਣ ਸਮੇਂ ਜਾਗੋ ਚੁੱਕਣ ਵਾਲੀ ਔਰਤ ਵੀ ਫੁਲਕਾਰੀ ਦੀ ਬੁੱਕਲ ਮਾਰਦੀ ਹੈ। ਦਾਜ ਵਿੱਚ ਦਿੱਤੇ ਜਾਂਦੇ ਮੋਟਰਸਾਈਕਲ ਜਾਂ ਕਾਰ ਉੱਪਰ ਵੀ ਫੁਲਕਾਰੀ ਪਾਈ ਜਾਂਦੀ ਹੈ। ਸੱਭਿਆਚਾਰਕ ਸਟੇਜਾਂ, ਸਕੂਲਾਂ-ਕਾਲਜਾਂ ਦੇ ਪ੍ਰੋਗਰਾਮਾਂ ਵਿੱਚ ਫੁਲਕਾਰੀਆਂ ਦੀ ਵਰਤੋਂ ਹੁੰਦੀ ਹੈ। ਸ਼ਾਲਾ ਪੰਜਾਬਣਾਂ ਦੇ ਨਾਂ ਨਾਲ ਫੁਲਕਾਰੀ ਸ਼ਬਦ ਇਸੇ ਤਰ੍ਹਾਂ ਜੁੜਿਆ ਰਹੇ ਉਹ ਲੰਮੀ ਗੁੱਤ ਫੁਲਕਾਰੀ ਵਾਲੀ ਮੁਟਿਆਰ ਬਣੀ ਹੀ ਸ਼ੋਭਦੀ ਰਹੇ। ਕਿਤੇ ਫੈਸ਼ਨਾਂ ਦੀ ਹਨੇਰੀ ਵਿੱਚ ਸਾਡੀ ਫੁਲਕਾਰੀ ਤੇ ਕਸੀਦਾਕਾਰੀ ਉੱਡ-ਪੁੱਡ ਹੀ ਨਾ ਜਾਵੇ। ਆਓ ਭੈਣੋਂ ਪੰਜਾਬਣਾਂ ਦੀ ਜਿੰਦ-ਜਾਨ ਫੁਲਕਾਰੀ ਨੂੰ ਸਾਂਭੀਏ! ਆਪਣੇ ਪਹਿਰਾਵੇ ਅਤੇ ਪੰਜਾਬਣਾਂ ਹੋਣ ਉੱਤੇ ਮਾਣ ਕਰੀਏ।

ਮੈਂ ਜੱਟੀ ਪੰਜਾਬ ਦੀ ਮੇਰੇ ਗਜ਼ ਗਜ਼ ਲੰਮੇ ਕੇਸ।

ਮੇਰੇ ਸਿਰ ਫੁਲਕਾਰੀ ਸੋਭਦੀ ਤੇ ਸੂਹਾ ਸੂਹਾ ਵੇਸ।

ਚਮੜੀ ਨਿਖਾਰਨ ਲਈ ਉਪਯੋਗੀ ਨੁਸਖੇ
* ਬੇਜਾਨ ਚਮੜੀ ‘ਚ ਮੁੜ ਜਾਨ ਪਾਉਣ ਲਈ ਚਿਹਰੇ ‘ਤੇ ਠੰਢੇ ਪਾਣੀ ਦੇ ਛਿੱਟੇ ਮਾਰੋ। ਇਸ ਨਾਲ ਚਮੜੀ ਨਿਖਰੀ-ਨਿਖਰੀ ਲੱਗਦੀ ਹੈ।

* ਮਾਇਸਚਰਾਈਜ਼ਰ ਦੀ ਮੋਟੀ ਪਰਤ ਚਿਹਰੇ ‘ਤੇ ਲਾਓ ਤਾਂ ਜੋ ਚਿਹਰੇ ਦਾ ਰੁੱਖਾਪਣ ਦੂਰ ਹੋ ਸਕੇ। ਇਸ ਨਾਲ ਝੁਰੜੀਆਂ ਵੀ ਨਜ਼ਰ ਨਹੀਂ ਆਉਂਦੀਆਂ।

* ਜੇ ਫਿਰ ਵੀ ਚਮੜੀ ਮੁਰਝਾਈ ਹੋਈ ਲੱਗਦੀ ਹੈ ਤਾਂ ਸਾਫ ਕੱਪੜੇ ਨੂੰ ਦੁੱਧ ਤੇ ਠੰਢੇ ਪਾਣੀ ਵਿੱਚ ਡੁਬੋਵੋ। ਕੱਪੜੇ ਨੂੰ ਹਲਕਾ ਨਿਚੋੜ ਕੇ ਚਿਹਰੇ ‘ਤੇ ਪੰਜ ਮਿੰਟ ਲਈ ਲਗਾਓ। ਇਸ ਨਾਲ ਚਿਹਰਾ ਚਮਕ ਜਾਵੇਗਾ।

ਸੁਹੱਪਣ ਨੂੰ ਨਿਖਾਰਦੇ ਨਹੁੰ

ਚੰਗੀ ਫਿਨਿਸ਼ ਲਈ ਇੰਝ ਲਗਾਓ ਨੇਲ ਕਲਰ

* ਆਪਣੇ ਨਹੁੰਆਂ ਨੂੰ ਚੰਗੀ ਸ਼ੇਪ ਦਿਓ। ਜੇ ਤੁਹਾਡੇ ਨਹੁੰ ਚੰਗੀ ਤਰ੍ਹਾਂ ਸ਼ੇਪਡ ਨਾ ਹੋਣ ਤਾਂ ਨਹੁੰਆਂ ‘ਤੇ ਪਪੜੀ ਬਣਨ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ।

* ਜੇ ਤੁਸੀਂ ਨੇਲ ਪਾਲਿਸ਼ ਲਾ ਰਹੇ ਹੋ ਤਾਂ ਇਸ ਨੂੰ ਸਿੱਧੇ ਪੱਖੇ ਜਾਂ ਏ ਸੀ ਦੇ ਹੇਠਾਂ ਨਾ ਸੁਕਾਓ। ਇਸ ਨਾਲ ਨਹੁੰਆਂ ‘ਤੇ ਲੱਗੀ ਪਾਲਿਸ਼ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਇਕਦਮ ਸੁੱਕ ਜਾਂਦੀ ਹੈ ਤੇ ਕੈਮੀਕਲ ਚੰਗੀ ਤਰ੍ਹਾਂ ਨਾਲ ਸੈਟ ਨਹੀਂ ਹੁੰਦੇ।

* ਬੇਸ ਕੋਟ ਨੂੰ ਸਹੀ ਢੰਗ ਨਾਲ ਲਾਉਣਾ ਸਭ ਤੋਂ ਜ਼ਰੂਰੀ ਹੁੰਦਾ ਹੈ। ਇਹ ਨਹੁੰਆਂ ਨਾਲ ਨੇਲ ਪੇਂਟ ਨੂੰ ਚਿਪਕਾਈ ਰੱਖਦਾ ਹੈ ਅਤੇ ਪਿਗਮੈਂਟੇਸ਼ਨ ਤੋਂ ਬਚਾਉਂਦਾ ਹੈ। ਬੇਸ ਕੋਟ ਲਗਾਉਣ ਤੋਂ ਬਾਅਦ ਇਕ ਮਿੰਟ ਲਈ ਇਸ ਨੂੰ ਸੁੱਕਣ ਦਿਓ।

* ਨੇਲ ਪਾਲਿਸ਼ ਬਰੱਸ਼ ਨੂੰ ਬੋਤਲ ਵਿੱਚ ਡੁਬੋ ਦਿਓ ਅਤੇ ਬਾਹਰ ਕੱਢਦੇ ਸਮੇਂ ਜ਼ਿਆਦਾ ਮਾਤਰਾ ਵਿੱਚ ਲੱਗੇ ਕਲਰ ਨੂੰ ਨੇਲ ਪਾਲਿਸ਼ ਦੀ ਬੋਤਲ ਦੇ ਸਿਰੇ ਤੋਂ ਲਗਾ ਕੇ ਕੱਢ ਦਿਓ। ਪਹਿਲਾ ਕੋਟ ਪਤਲਾ ਹੋਣਾ ਚਾਹੀਦਾ ਹੈ।

* ਪਹਿਲਾ ਕੋਟ ਸੁੱਕਣ ‘ਤੇ ਹੀ ਦੂਜਾ ਕੋਟ ਲਗਾਓ। ਟਾਪ ਕੋਟ ਨਾਲ ਇਸ ਨੂੰ ਫਾਈਨਲ ਟੱਚ ਦਿਓ, ਜੋ ਇਸ ਨੂੰ ਪਪੜੀ ਤੋਂ ਬਚਾਉਂਦਾ ਹੈ ਅਤੇ ਤੁਹਾਡੀ ਨੇਲ ਪਾਲਿਸ਼ ਨੂੰ ਬਹੁਤ ਦੇਰ ਤੱਕ ਚਲਾਉਂਦਾ ਹੈ।

ਫੇਸ ਬਿਊਟੀ ਲਈ..
* ਲਾਲ ਚੰਦਨ ਪਾਊਡਰ ਨੂੰ ਥੋੜ੍ਹੇ ਜਿਹੇ ਗੁਲਾਬ ਜਲ ‘ਚ ਮਿਲਾ ਕੇ ਚਿਹਰੇ ‘ਤੇ ਲਗਾਉ। ਚੰਗੀ ਤਰ੍ਹਾਂ ਸੁੱਕ ਜਾਣ ਤੇ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਵੋ।

* ਨਹਾਉਣ ਤੋਂ ਪਹਿਲਾਂ ਨਾਰੀਅਲ ਦੇ ਤੇਲ ਨਾਲ ਚਿਹਰਾ ਸਾਫ ਕਰੋ। ਇਸ ਨਾਲ ਚਿਹਰੇ ‘ਤੇ ਨਿਖਾਰ ਆ ਜਾਵੇਗਾ।

* ਕਿਸ਼ਮਿਸ਼ ਦੇ 5-7 ਦਾਣਿਆਂ ਨੂੰ ਠੰਢੇ ਪਾਣੀ ਵਿੱਚ ਭਿਓਂ ਦਿਓ। ਚੰਗੀ ਤਰ੍ਹਾਂ ਫੁੱਲਣ ‘ਤੇ ਇਨ੍ਹਾਂ ਨੂੰ ਮਸਲ ਦਿਓ। ਇਨ੍ਹਾਂ ਵਿੱਚ ਇਕ ਚਮਚ ਨਿੰਬੂ ਦਾ ਰਸ ਮਿਲਾ ਦਿਓ। ਇਸ ਮਿਸ਼ਰਣ ਨੂੰ ਚਿਹਰੇ ‘ਤੇ ਲਾਓ। 15 ਮਿੰਟ ਬਾਅਦ ਧੋ ਲਵੋ।

ਸੁੰਦਰਤਾ ਨਿਖਾਰਨ ਲਈ ਕੁਝ ਘਰੇਲੂ ਨੁਸਖੇ
* ਨਿੰਬੂ ਦੇ ਰਸ ਵਿੱਚ ਆਮਲੇ ਦਾ ਚੂਰਨ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਾਉਣ ਨਾਲ ਵਾਲ ਛੇਤੀ ਸਫੈਦ ਨਹੀਂ ਹੁੰਦੇ। ਰਾਤ ਨੂੰ ਆਮਲੇ ਦਾ ਚੂਰਨ ਭਿਉਂ ਦਿਉ। ਸਵੇਰੇ ਉਨ੍ਹਾਂ ਨੂੰ ਮਲ ਕੇ ਪਾਣੀ ਵਿੱਚੋਂ ਕੱਢ ਲਉ। ਪਾਣੀ ਵਿੱਚ ਇਕ ਦੋ ਕਾਗਜ਼ੀ ਨਿੰਬੂ ਨਿਚੋੜ ਦਿਉ। ਉਸ ਪਾਣੀ ਨਾਲ ਵਾਲ ਧੋ ਲਉ।

* ਕੱਚੇ ਦੁੱਧ ਵਿੱਚ ਹਲਦੀ ਪੀਸ ਕੇ ਉਸ ਦੀ ਪੇਸਟ ਬਣਾ ਲਉ। ਗੁਲਾਬ ਜਲ ਵਿੱਚ ਭਿੱਜੀ ਛੋਲਿਆਂ ਦੀ ਦਾਲ ਨੂੰ ਪੀਸ ਕੇ ਇਸ ਵਿੱਚ ਪੇਸਟ ਮਿਲਾ ਲਉ। ਇਸ ਨੂੰ ਇਕ ਸਾਰ ਕਰਕੇ ਚਿਹਰੇ ‘ਤੇ ਮਲੋ। ਅੱਠ ਦਸ ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਉ। ਚਮੜੀ ਨਿੱਖਰ ਜਾਏਗੀ।

* ਅੱਖਾਂ ਦੇ ਆਲੇ ਦੁਆਲੇ ਕਾਲੇ ਘੇਰੇ ਹੋ ਗਏ ਹੋਣ ਤਾਂ ਦੁੱਧ ਵਿੱਚ ਰੂੰ ਦਾ ਫੈਹਾ ਭਿਉਂ ਕੇ ਅੱਖਾਂ ‘ਤੇ ਰੱਖੋ।

* ਫੇਸ ਵਾਸ਼ ਬਣਾਉਣ ਲਈ ਬਦਾਮ ਪੀਸ ਕੇ ਉਸ ਵਿੱਚ ਮਲਾਈ ਜਾਂ ਠੰਢਾ ਦੁੱਧ ਮਿਲਾ ਕੇ ਚਿਹਰੇ ‘ਤੇ ਲਾਉ। ਪੰਜ ਮਿੰਟ ਬਾਅਦ ਚਿਹਰਾ ਧੋ ਲਉ। ਇਹ ਫੇਸ ਵਾਸ਼ ਲਾਉਣ ਤੋਂ ਬਾਅਦ ਤੁਹਾਡੀ ਚਮੜੀ ਮੁਲਾਇਮ ਹੋ ਜਾਏਗੀ।

* ਹਰ 15 ਦਿਨਾਂ ਬਾਅਦ ਚਿਹਰੇ ‘ਤੇ ਭਾਫ ਜ਼ਰੂਰ ਲਉ। ਇਸ ਲਈ ਉਬਲਦੇ ਪਾਣੀ ਵਿੱਚ ਸਾਫ ਪੁਦੀਨਾ, ਤੁਲਸੀ ਦੇ ਪੱਤੇ ਅਤੇ ਇਕ ਚਮਚ ਨਿੰਬੂ ਦਾ ਰਸ ਪਾ ਕੇ ਉਬਾਲੋ ਤੇ ਇਸ ਪਾਣੀ ਦੀ ਭਾਫ ਲਉ।

* ਨਹਾਉਣ ਦੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾਉ। ਇਸ ਨਾਲ ਨਾ ਸਿਰਫ ਤਾਜ਼ਗੀ ਆਵੇਗੀ, ਚਮੜੀ ਵੀ ਨਿਖਰੇਗੀ।

* ਇਕ ਆਂਡੇ ਵਿੱਚ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ ਲਗਾਉ। ਚਿਹਰਾ ਚਮਕ ਉਠੇਗਾ।

* ਵੇਸਣ, ਨਿੰਬੂ ਦਾ ਰਸ ਤੇ ਦਹੀਂ ਦੀ ਸਮਾਨ ਮਾਤਰਾ ਲੈ ਕੇ ਵਾਲਾਂ ਵਿੱਚ ਮਾਲਸ਼ ਕਰੋ ਅਤੇ ਫਿਰ ਵਾਲਾਂ ਨੂੰ ਧੋ ਲਉ। ਇਸ ਨਾਲ ਵਾਲਾਂ ਦੀ ਚਮਕ ਵਿੱਚ ਵਾਧਾ ਹੋਵੇਗਾ।

ਸਰਦੀਆਂ ‘ਚ ਇੰਝ ਕਰੋ ਮੇਕਅੱਪ
*ਸ਼ਿਆਰ ਫਾਊਂਡੇਸ਼ਨ ਲਗਾਓ। ਇਸ ਨਾਲ ਚਮੜੀ ਖੂਬਸੂਰਤ ਤੇ ਚਮਕਦਾਰ ਨਜ਼ਰ ਆਉਂਦੀ ਹੈ।

*ਮਾਇਸਚਰਾਈਜ਼ਰ ਬੇਸ ਫਾਊਂਡੇਸ਼ਨ ਵੀ ਇਸ ਮੌਸਮ ‘ਚ ਚੰਗੇ ਰਹਿੰਦੇ ਹਨ।

*ਹੈਵੀ ਪਾਊਡਰ ਜਾਂ ਕਾਂਪੈਕਟ ਲਗਾਉਣ ਤੋਂ ਬਚੋ।

*ਸਭ ਤੋਂ ਪਹਿਲਾਂ ਚਿਹਰੇ ‘ਤੇ ਚੰਗੀ ਕਿਸਮ ਦਾ ਮਾਇਸਚਰਾਈਜ਼ਰ ਲਗਾਓ, ਫਿਰ ਫਾਊਂਡੇਸ਼ਨ ਲਗਾਓ।

*ਹੁਣ ਅੱਖਾਂ ਤੇ ਬੁੱਲ੍ਹਾਂ ਦਾ ਮੇਕਅੱਪ ਕਰੋ।

ਮੇਕਅੱਪ ਬਾਰੇ ਕੁਝ ਗੱਲਾਂ
ਮੇਕਅੱਪ ਕਰਨ ਤੋਂ ਪਹਿਲਾਂ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮੇਕਅੱਪ ਵਿੱਚ ਜ਼ਰਾ ਜਿੰਨੀ ਗਲਤੀ ਪੂਰੇ ਚਿਹਰੇ ਨੂੰ ਖਰਾਬ ਕਰ ਦਿੰਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਇਨ੍ਹਾਂ ਗਲਤੀਆਂ ਤੋਂ ਬਚਣਾ। ਇਨ੍ਹਾਂ ਗਲਤੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਆਉ ਜਾਣੀਏ ਇਸ ਬਾਰੇ ਕੁਝ ਗੱਲਾਂ -

* ਜੇ ਚਿਹਰੇ ਦਾ ਰੰਗ ਕੁਝ ਪੀਲਾ ਹੈ ਤਾਂ ਨਾਰੰਗੀ ਰੰਗ ਦੀ ਲਿਪਸਟਿਕ ਨਾ ਲਾਉ। ਇਸ ਨਾਲ ਚਿਹਰਾ ਫਿੱਕਾ ਨਜ਼ਰ ਆਉਂਦਾ ਹੈ।

* ਚਿਹਰੇ ਦਾ ਰੰਗ ਫਿੱਕਾ ਹੋਵੇ ਤਾਂ ਸੁਰਖ ਲਾਲ ਰੰਗ ਦੀ ਲਿਪਸਟਿਕ ਨਾ ਲਾਉ। ਜੇ ਰੰਗ ਉਹੀ ਲਾਉਣਾ ਹੈ ਤਾਂ ਪਹਿਲਾਂ ਥੋੜ੍ਹਾ ਜਿਹਾ ਗੂੜ੍ਹੇ ਰੰਗ ਦਾ ਫਾਊਂਡੇਸ਼ਨ ਲਾਉ ਅਤੇ ਨਾਲ ਬਲੱਸ਼ਰ ਲਾਉ। ਉਸ ਤੋਂ ਬਾਅਦ ਲਿਪਸਟਿਕ ਲਾਉ।

* ਜੇ ਚਮੜੀ ਕੁਝ ਖੁਰਦਰੀ ਜਾਂ ਦਾਗ ਧੱਬਿਆਂ ਵਾਲੀ ਹੋਵੇ ਤਾਂ ਹਲਕੇ ਰੰਗ ਦੀ ਲਿਪਸਟਿਕ ਨਾ ਲਾਉ। ਹਲਕੀ ਲਿਪਸਟਿਕ ਦੇ ਮੇਲ ਵਿੱਚ ਦਾਗ ਧੱਬੇ ਜ਼ਿਆਦਾ ਨਜ਼ਰ ਆਉਂਦੇ ਹਨ।

* ਚਿਹਰੇ ‘ਤੇ ਜ਼ਿਆਦਾ ਦੇਰ ਤੱਕ ਕਰੀਮ ਨਾ ਲਾਉ। ਚਿਹਰੇ ਨੂੰ ਪੌਸ਼ਟਿਕਤਾ ਪ੍ਰਦਾਨ ਕਰਨ ਵਾਲੀ ਕਰੀਮ ਕੇਵਲ 20 ਮਿੰਟ ਹੀ ਲਾਉ।

* ਦੰਦ ਚਮਕਦਾਰ ਨਹੀਂ ਤਾਂ ਹਲਕੇ ਰੰਗ ਦੀ ਲਿਪਸਟਿਕ ਨਾ ਲਾਉ। ਇਸ ਨਾਲ ਦੰਦ ਵੱਧ ਪੀਲੇ ਨਜ਼ਰ ਆਉਂਦੇ ਹਨ।

* ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਸਾਬਣ ਨਾਲ ਧੋਣ ਦੀ ਬਜਾਏ ਫੇਸ ਵਾਸ਼ ਨਾਲ ਧੋਵੋ।

* ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖ ਕੇ ਮੇਕਅੱਪ ਕਰੋ। ਕਿਤੇ ਅਜਿਹਾ ਨਾ ਹੋਵੇ ਕਿ ਕਿਸੇ ਹੋਰ ਦੇ ਵਿਆਹ ਵਿੱਚ ਤੁਸੀਂ ਇਸ ਤਰ੍ਹਾਂ ਸਜ ਕੇ ਜਾਉ, ਜਿਵੇਂ ਤੁਹਾਡਾ ਹੀ ਵਿਆਹ ਹੋਵੇ।

ਗੁੜ ਦੀ ਖੀਰ
ਸਮੱਗਰੀ-ਇੱਕ ਲੀਟਰ ਦੁੱਧ, ਚਾਵਲ, 50 ਗਰਾਮ, ਦੇਸੀ ਘਿਉ ਇੱਕ ਚਮਚ ਛੋਟਾ, ਛੋਟੀ ਇਲਾਇਚੀ 1/4, ਕੱਦੂਕਸ਼ ਕੀਤਾ ਹੋਇਆ ਗੁੜ 2 ਕਟੋਰੀਆਂ, ਮੇਵੇ ਸਵਾਦ ਅਨੁਸਾਰ।

ਇੰਜ ਬਣਾਉ-ਸਭ ਤੋਂ ਪਹਿਲਾਂ ਚਾਵਲਾਂ ਨੂੰ ਧੋ ਕੇ ਪਾਣੀ ਵਿੱਚ ਅੱਧੇ ਘੰਟੇ ਲਈ ਭਿਉਂ ਦਿਉ। ਇੱਕ ਭਾਰੀ ਥੱਲੇ ਵਾਲੇ ਭਾਂਡੇ ਵਿੱਚ ਘਿਉ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ। ਫਿਰ ਉਸ ਵਿੱਚ ਉਬਲਿਆ ਹੋਇਆ ਦੁੱਧ ਪਾ ਕੇ ਮੱਠੇ ਸੇਕ ‘ਤੇ ਰੱਖ ਦਿਉ ਅਤੇ ਲਗਾਤਾਰ ਹਿਲਾਉਂਦੇ ਰਹੋ। ਜਦ ਦੁੱਧ ਗਾੜ੍ਹਾ ਹੋ ਜਾਵੇ ਅਤੇ ਚਾਵਲ ਪੱਕ ਜਾਣ ਤਾਂ ਉਸ ਵਿੱਚ ਕੱਦੂਕਸ਼ ਕੀਤਾ ਹੋਇਆ ਗੁੜ ਪਾ ਦਿਉ। ਉਸ ਨੂੰ ਉਦੋਂ ਤੱਕ ਪਕਾਉਂਦੇ ਰਹੋ, ਜਦੋਂ ਤੱਕ ਗੁੜ ਚਾਵਲਾਂ ਵਿੱਚ ਚੰਗੀ ਤਰ੍ਹਾਂ ਮਿਲ ਨਾ ਜਾਵੇ। ਖੀਰ ਨੂੰ ਪਰੋਸਣ ਵਾਲੇ ਭਾਂਡੇ ਵਿੱਚ ਪਾ ਕੇ ਮੇਵਿਆਂ ਨਾਲ ਸਜਾਉ ਅਤੇ ਠੰਢਾ ਜਾਂ ਗਰਮ ਪਰੋਸੋ।

ਮਲਾਈ ਕੋਰਨ
ਸਮੱਗਰੀ-100 ਗਰਾਮ ਗੋਲਡਨ ਕੋਰਨ, 100 ਗਰਾਮ ਕੱਦੂਕਸ਼ ਕੀਤਾ ਹੋਇਆ ਪਨੀਰ, 1 ਚਮਚ ਤੇਲ, 1 ਬਰੀਕ ਕੱਟਿਆ ਟਮਾਟਰ, 1 ਬਰੀਕ ਕੱਟਿਆ ਪਿਆਜ਼, ਥੋੜ੍ਹਾ ਜਿਹਾ ਜੀਰਾ (ਸਾਬਤ), ਨਮਕ ਸਵਾਦ ਅਨੁਸਾਰ, ਵ੍ਹਾਈਟ ਪੇਪਰ ਅਤੇ ਥੋੜ੍ਹੀ ਜਿਹੀ ਹਲਦੀ, 20 ਗਰਾਮ ਫ੍ਰੈਸ਼ ਕਰੀਮ, 10 ਗਰਾਮ ਬਟਰ, ਥੋੜ੍ਹਾ ਧਨੀਆ।

ਵਿਧੀ-ਪਹਿਲਾਂ ਫ੍ਰਾਈਪੇਨ ਵਿੱਚ ਤੇਲ ਪਾਓ ਅਤੇ ਉਸ ਨੂੰ ਥੋੜ੍ਹਾ ਜਿਹਾ ਗਰਮ ਕਰੋ ਅਤੇ ਜੀਰਾ ਪਾਓ। ਜੀਰੇ ਦਾ ਰੰਗ ਆਉਣ ਤੋਂ ਬਾਅਦ ਉਸ ਵਿੱਚ ਬਰੀਕ ਕੱਟੇ ਪਿਆਜ਼ ਪਾਓ ਅਤੇ ਹਲਕਾ ਬਰਾਊਨ ਕਰੋ। ਫਿਰ ਥੋੜ੍ਹੀ ਹਲਦੀ ਪਾਓ ਅਤੇ ਟਮਾਟਰ ਅਤੇ ਨਮਕ ਪਾ ਕੇ ਪਕਾਓ। ਜਦੋਂ ਸਾਰੀ ਸਮੱਗਰੀ ਭੁੰਨ ਕੇ ਤੇਲ ਛੱਡਣ ਲੱਗੇ ਤਾਂ ਗੋਲਡਨ ਕੋਰਨ ਅਤੇ ਕੱਦੂਕਸ਼ ਕੀਤਾ ਹੋਇਆ ਪਨੀਰ ਮਿਲਾ ਦਿਓ, ਫਿਰ ਥੋੜ੍ਹਾ ਪਾਣੀ ਪਾ ਕੇ 5-7 ਮਿੰਟ ਤੱਕ ਪਕਾਓ। ਜਦੋਂ ਹਲਕਾ ਗਾੜ੍ਹਾ ਹੋਣ ਲੱਗੇ ਤਾਂ 10 ਗਰਾਮ ਕ੍ਰੀਮ ਪਾ ਕੇ ਉਤਾਰ ਲਓ। ਗਾਰਨਿਸ਼ਿੰਗ ਲਈ ਬਾਕੀ ਬਚੀ ਕ੍ਰੀਮ ਅਤੇ ਬਟਰ ਪੈਨ ਵਿੱਚ ਪਾ ਕੇ ਹਲਕਾ ਗਰਮ ਕਰੋ ਅਤੇ ਉਪਰੋਂ ਛਿੜਕੋ, ਬਾਅਦ ਵਿੱਚ ਧਨੀਆ, ਅਦਰਕ ਅਤੇ ਟਮਾਟਰ ਨਾਲ ਸਜਾਓ।

ਕੋਲੈਸਟਰੋਲ ਘਟਾਉਣ ’ਚ ਗ੍ਰੀਨ ਟੀ ਮਦਦਗਾਰ
ਗ੍ਰੀਨ ਟੀ ਪੀਣ ਨਾਲ ਕੋਲੈਸਟਰੋਲ ਅਤੇ ਸਰੀਰ ਵਿੱਚ ਮੌਜੂਦ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ। ਕੋਲੈਸਟਰੋਲ ਘਟਾਉਣ ਲਈ ਬੇਹੱਦ ਪ੍ਰਭਾਵੀ ਸਮਝੀਆਂ ਜਾਂਦੀਆਂ ਦਵਾਈਆਂ ਦੇ ਮੁਕਾਬਲੇ ਗ੍ਰੀਨ ਟੀ ਪੀਣ ਨਾਲ ਸਰੀਰ ਵਿੱਚ ਇਸ ਦੀ ਮਾਤਰਾ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਘੱਟ ਹੁੰਦੀ ਹੈ।

ਮੁੱਖ ਖੋਜਕਾਰੀ ਤੇ ਕੈਲੇਫੋਰਨੀਆ ਦੇ ਪਾਮੋਨਾ ਸਥਿਤ ਵੈਸਟਰਨ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦੀ ਪ੍ਰੋਫੈਸਰ ਓਲੀਵੀਆ ਫੁੰਗ ਨੇ ਦੱਸਿਆ ਕਿ ਹਾਲਾਂਕਿ ਗ੍ਰੀਨ ਟੀ ਅਤੇ ਕੋਲੈਸਟਰੋਲ ਘੱਟ ਕਰਨ ਵਾਲੀਆਂ ਦਵਾਈਆਂ ਦੇ ਇਸਤੇਮਾਲ ਤੋਂ ਮਿਲਣ ਵਾਲੇ ਲਾਭਾਂ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ, ਲੇਕਿਨ ਇਸ ਦੇ ਬਾਵਜੂਦ ਗ੍ਰੀਨ ਟੀ ਜ਼ਿਆਦਾ ਅਸਰ ਦਾਇਕ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਕੋਲੈਸਟਰੋਲ ਘਟਾਉਣ ਲਈ ਦਵਾਈਆਂ ਲੈ ਰਿਹਾ ਹੈ ਤਾਂ ਉਸ ਨੂੰ ਗ੍ਰੀਨ ਟੀ ਨਹੀਂ ਲੈਣੀ ਚਾਹੀਦੀ।

ਇਸ ਖੋਜ ਵਿੱਚ 1415 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ‘ਚੋਂ ਕੁਝ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ ਕੁਝ ਨੂੰ ਗ੍ਰੀਨ ਟੀ। ਤਿੰਨ ਹਫਤੇ ਤੋਂ ਛੇ ਮਹੀਨਿਆਂ ਤੱਕ ਚੱਲੀ ਇਸ ਖੋਜ ਵਿੱਚ ਬੇਹੱਦ ਚਰਬੀ ਵਾਲੇ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਲਾਭ ਪਹੁੰਚਿਆ, ਜੋ ਗ੍ਰੀਨ ਟੀ ਦਾ ਇਸਤੇਮਾਲ ਕਰ ਰਹੇ ਸਨ। ਇਸ ਖੋਜ ਦੇ ਨਤੀਜੇ ਅਮਰੀਕਨ ਡਾਈਟਿਕ ਐਸੋਸੀਏਸ਼ਨ ਦੇ ਜਰਨਲ ਵਿੱਚ ਛਪੇ ਹਨ।