Monday, 21 May 2012, 2:19 AM Toronto Time

ਮਾਇਆਵਤੀ ਦੇ ਰਾਜ ‘ਚ ਹੋਇਆ 40 ਹਜ਼ਾਰ ਕਰੋੜ ਦਾ ਘਪਲਾ

May 16, 2012 by  
Filed under ਇੰਡੀਆ

ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਬਸਪਾ ਸੁਪਰੀਮੋ ਅਤੇ ਸੂਬੇ ਦੀ ਸਾਬਕਾ ਮੁਖ ਮੰਤਰੀ ਮਾਇਆਵਤੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਮਾਇਆਵਤੀ ਸਰਕਾਰ ਨੂੰ ਘਪਲੇ ਦੀ ਸਰਕਾਰ ਦੱਸਿਆ। ਮੁਖ ਮੰਤਰੀ ਨੇ ਕਿਹਾ ਕਿ ਮਾਇਆਵਤੀ ਸਰਕਾਰ ਦੇ ਕਾਰਜਕਾਲ ਵਿਚ 40 ਹਜ਼ਾਰ ਕਰੋੜ ਰੁਪਏ ਦੇ ਘਪਲੇ ਹੋਏ ਹਨ। ਘਪਲੇ ਦੀਆਂ ਸਾਰੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਆਉਣ ਵਾਲੇ ਦਿਨਾਂ ਵਿਚ [...]

ਹਿੰਦੂ ਸ਼ਰਨਾਰਥੀਆਂ ਦੀ ਨਾਗਰਿਕਤਾ ਲਈ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਜਾਵਾਂਗੇ: ਗਡਕਰੀ

May 14, 2012 by  
Filed under ਇੰਡੀਆ

ਗੁਹਾਟੀ, 14 ਮਈ -ਭਾਰਤੀ ਜਨਤਾ ਪਾਰਟੀ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ ਸ਼ਰਨਾਰਥੀਆਂ ਦੀ ਸੰਵਿਧਾਨਕ ਰਾਖੀ ਲਈ ਛੇਤੀ ਹੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਫਰਿਆਦ ਕਰੇਗੀ। ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ, ‘‘ਹਿੰਦੂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਤੋਂ ਇਨਕਾਰ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਅਸੀਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਕ ਪਟੀਸ਼ਨ ਦਾਖ਼ਲ ਕਰਾਂਗੇ [...]

ਰੱਖਿਆ ਮੰਤਰੀ ਐਂਟਨੀ ਨੇ ਘਟਨਾ ਦੀ ਵਿਸਥਾਰਤ ਰਿਪੋਰਟ ਮੰਗੀ

May 14, 2012 by  
Filed under ਇੰਡੀਆ

ਨਵੀਂ ਦਿੱਲੀ, 14 ਮਈ -ਮੁੱਢਲੀ ਰਿਪੋਰਟ ਤੋਂ ਬੇਹੱਦ ਖਫ਼ਾ ਰੱਖਿਆ ਮੰਤਰੀ ਨੇ ਫੌਜ ਨੂੰ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ਨੇੜੇ ਲੱਦਾਖ ’ਚ ਨਿਓਮਾ ਫਾਇਰਿੰਗ ਰੇਂਜ ਵਿਖੇ ਜਵਾਨਾਂ ਤੇ ਅਫਸਰਾਂ ਵਿਚਾਲੇ ਹੋਈ ਝੜਪ ਜਿਹੀਆਂ ਘਟਨਾਵਾਂ ਮੁੜ ਵਾਪਰਨੋਂ ਰੋਕਣ ਲਈ ਫੌਰੀ ਉਪਰਾਲੇ ਕੀਤੇ ਜਾਣ। ਜ਼ਿਕਰਯੋਗ ਹੈ ਕਿ ਇਸ ਘਟਨਾ ਮਗਰੋਂ ਫੌਜ ਦੀ ਇਹ ਯੂਨਿਟ ਭੰਗ ਕਰਨ ਬਾਰੇ [...]

ਏਅਰ ਇੰਡੀਆ ਸੰਕਟ: ਪਾਇਲਟਾਂ ਵੱਲੋਂ ਕੰਮ ’ਤੇ ਪਰਤਣ ਤੋਂ ਨਾਂ

May 14, 2012 by  
Filed under ਇੰਡੀਆ

ਨਵੀਂ ਦਿੱਲੀ, 14 ਮਈ – ਏਅਰ ਇੰਡੀਆ ਦਾ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ। ਕੰਪਨੀ ਦੇ ਡਿਊਟੀ ਕਰ ਰਹੇ ਪਾਇਲਟ ਵੀ ਹੜਤਾਲੀਆ ਪਾਇਲਟਾਂ ਨਾਲ ਜਾ ਰਲੇ ਹਨ। ਉਨ੍ਹਾਂ ਮੰਗ ਕੀਤੀ ਕਿ ਨੌਕਰੀ ਤੋਂ ਲਾਹੇ ਗਏ ਪਾਇਲਟਾਂ ਨੂੰ ਵਾਪਸ ਬੁਲਾਉਣ ਦੇ ਹੁਕਮ ਦਿੱਤੇ ਜਾਣ ਤੇ ਪਿਛਲੇ 6 ਦਿਨਾਂ ਦੌਰਾਨ ਰੱਦ ਹੋਈਆਂ ਘੱਟੋ-ਘੱਟ 20 ਉਡਾਣਾਂ ਕਾਰਨ [...]

ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼

May 13, 2012 by  
Filed under ਇੰਡੀਆ

ਨਵੀਂ ਦਿੱਲੀ- ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਵਿਚ ਜ਼ਮੀਨੀ ਫੌਜ ਮੁਖੀ ਜਨਰਲ ਵੀ ਕੇ ਸਿੰਘ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਹਜ਼ਾਰੇ ਦੇ ਹਵਾਲੇ ਨਾਲ ਉਨ੍ਹਾਂ ਦੇ ਇਕ ਕਰੀਬੀ ਸਹਿਯੋਗੀ ਨੇ ਟਵਿੱਟਰ ‘ਤੇ ਲਿਖਿਆ, ” ਜੇਕਰ ਜਨਰਲ ਵੀ ਕੇ ਸਿੰਘ ਰਿਟਾਇਰਮੈਂਟ ਦੇ ਬਾਅਦ ਕੌਮੀ ਅੰਦੋਲਨ ਵਿਚ [...]

ਆਰੁਸ਼ੀ ਕੇਸ ਦੀ ਅਗਲੀ ਸੁਣਵਾਈ 14 ਨੂੰ

ਗਾਜ਼ੀਆਬਾਦ, 12 ਮਈ -ਆਪਣੀ ਧੀ ਆਰੁਸ਼ੀ ਤੇ ਘਰੇਲੂ ਨੌਕਰ ਹੇਮਰਾਜ ਦੇ ਕਤਲ ਕੇਸ ਦਾ ਸਾਹਮਣਾ ਕਰ ਰਹੇ ਨੁਪੁਰ ਤੇ ਰਾਜੇਸ਼ ਤਲਵਾੜ ਦੀ ਅਰਜ਼ੀ ’ਤੇ ਸੀ.ਬੀ.ਆਈ. ਨੇ ਆਪਣਾ ਫੈਸਲਾ 14 ਮਈ ’ਤੇ ਰਾਖਵਾਂ ਰੱਖ ਲਿਆ। ਤਲਵਾੜ ਜੋੜੀ ਨੇ ਅਪੀਲ ਕੀਤੀ ਸੀ ਕਿ ਇਸ ਕੇਸ ਨਾਲ ਸਬੰਧਤ ਸੀ.ਬੀ.ਆਈ. ਦੇ ਸਾਰੇ ਦਸਤਾਵੇਜ਼ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾਣ।

ਯੇਡੀ ਖ਼ਿਲਾਫ਼ ਸੀਬੀਆਈ ਜਾਂਚ ਦੇ ਹੁਕਮ

ਨਵੀਂ ਦਿੱਲੀ, 12 ਮਈ – ਸੁਪਰੀਮ ਕੋਰਟ ਨੇ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਡੀਯੁਰੱਪਾ ਖਿਲਾਫ ਆਪਣੇ ਰਿਸ਼ਤੇਦਾਰਾਂ ਨੂੰ ਕਥਿਤ ਲਾਭ ਪਹੁੰਚਾਉਣ ਦੇ ਮਾਮਲੇ ਵਿਚ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਖਣਨ ਖੇਤਰ ਦੀਆਂ ਫਰਮਾਂ ਨੂੰ ਆਪਣੇ ਰਿਸ਼ਤੇਦਾਰਾਂ ਵੱਲੋਂ ਚਲਾਏ ਜਾਂਦੇ ਟਰੱਸਟ ਨੂੰ ਦਾਨ ਦੇਣ ਦੇ ਨਾਂ ’ਤੇ ਲਾਭ ਪਹੁੰਚਾਇਆ [...]

ਡਾ. ਅੰਬੇਦਕਰ ਦੇ ਕਾਰਟੂਨ ਤੋਂ ਸੰਸਦ ’ਚ ਹੰਗਾਮਾ

ਨਵੀਂ ਦਿੱਲੀ, 12 ਮਈ -ਐਨ.ਸੀ.ਈ.ਆਰ.ਟੀ. ਦੀਆਂ ਪਾਠ ਪੁਸਤਕਾਂ ਵਿਚ ਡਾ. ਬੀ.ਆਰ. ਅੰਬੇਦਕਰ ਦਾ ਕਾਰਟੂਨ ਛਾਪੇ ਜਾਣ ਦੇ ਮੁੱਦੇ ’ਤੇ ਅੱਜ ਸੰਸਦ ਦੇ ਦੋਹਾਂ ਸਦਨਾਂ ਵਿਚ ਜ਼ੋਰਦਾਰ ਹੰਗਾਮਾ ਹੋਇਆ ਤੇ ਮਨੁੱਖੀ ਵਸੀਲਿਆਂ ਦੇ ਭਲਾਈ ਮੰਤਰੀ ਕਪਿਲ ਸਿੱਬਲ ਨੂੰ ਇਹ ਕਹਿੰਦਿਆਂ ਮੁਆਫ਼ੀ ਮੰਗਣੀ ਪਈ ਕਿ ਇਤਰਾਜ਼ਯੋਗ ਕਾਰਟੂਨ ਹਟਵਾਏ ਜਾਣਗੇ ਤੇ ਹੋਰ ਸਖ਼ਤ ਕਦਮ ਚੁੱਕੇ ਜਾਣਗੇ। ਦੂਜੇ ਪਾਸੇ [...]

ਆਨੰਦ ਮੈਰਿਜ ਐਕਟ ਦਾ ਵਿਰੋਧ ਨਾ ਕੀਤਾ ਜਾਵੇ: ਸਰਨਾ

ਨਵੀਂ ਦਿੱਲੀ, 12 ਮਈ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਨੰਦ ਮੈਰਿਜ ਐਕਟ ਬਣਾਏ ਜਾਣ ਦੀ ਸਿੱਖਾਂ ਵੱਲੋਂ ਲੰਮੇਰੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਿਆਂ ਕਰਨ ਲਈ ਸਰਕਾਰ ਵੱਲੋਂ ਦਿੱਤੀ ਗਈ ਸਹਿਮਤੀ ਤੋਂ ਬਾਅਦ ਕਈ ਬੁੱਧੀਜੀਵੀ, ਕਾਨੂੰਨਦਾਨ ਅਤੇ ਵੱਖ ਵੱਖ ਸੰਸਥਾਵਾਂ ਦੇ [...]

ਵਿਦੇਸ਼ ਜਾਣ ਵਾਲੇ ਭਾਰਤੀ ਡਾਕਟਰਾਂ ਨੂੰ ਭਰਨਾ ਪਵੇਗਾ ਬਾਂਡ

ਨਵੀਂ ਦਿੱਲੀ-ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਇਸ ਸਾਲ ਤੋਂ ਮੈਡੀਕਲ ਦੀ ਉਚ ਸਿਖਿਆ ਲਈ ਅਮਰੀਕਾ ਜਾਣ ਵਾਲੇ ਡਾਕਟਰਾਂ ਨੂੰ ਭਾਰਤ ਵਾਪਸ ਆਉਣ ਦਾ ਬਾਂਡ ਭਰ ਕੇ ਜਾਣਾ ਪਵੇਗਾ। ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਦੇ ਬਾਅਦ ਦੇਸ਼ ਆ ਕੇ ਇਸ ਬਾਂਡ ਦਾ ਸਨਮਾਨ ਕਰਨਾ ਹੋਵੇਗਾ। ਜੇ ਕੋਈ ਡਾਕਟਰ ਭਾਰਤ ਨਹੀਂ ਪਰਤਦਾ [...]

Next Page »