Punjab Star » ਇੰਡੀਆ

ਮਾਇਆਵਤੀ ਦੇ ਰਾਜ ‘ਚ ਹੋਇਆ 40 ਹਜ਼ਾਰ ਕਰੋੜ ਦਾ ਘਪਲਾ
ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਬਸਪਾ ਸੁਪਰੀਮੋ ਅਤੇ ਸੂਬੇ ਦੀ ਸਾਬਕਾ ਮੁਖ ਮੰਤਰੀ ਮਾਇਆਵਤੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਮਾਇਆਵਤੀ ਸਰਕਾਰ ਨੂੰ ਘਪਲੇ ਦੀ ਸਰਕਾਰ ਦੱਸਿਆ। ਮੁਖ ਮੰਤਰੀ ਨੇ ਕਿਹਾ ਕਿ ਮਾਇਆਵਤੀ ਸਰਕਾਰ ਦੇ ਕਾਰਜਕਾਲ ਵਿਚ 40 ਹਜ਼ਾਰ ਕਰੋੜ ਰੁਪਏ ਦੇ ਘਪਲੇ ਹੋਏ ਹਨ। ਘਪਲੇ ਦੀਆਂ ਸਾਰੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਆਉਣ ਵਾਲੇ ਦਿਨਾਂ ਵਿਚ ਕਈ ਹੋਰ ਵੱਡੇ ਘਪਲੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮਾਇਆਵਤੀ ਸਰਕਾਰ ਵਿਚ ਹੋਏ  ਸਾਰੇ ਘਪਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿਚ ਬਸਪਾ ਦੇ ਕਈ ਹੋਰ ਮੰਤਰੀਆਂ ਦੇ ਬੇਨਕਾਬ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਹਿੰਦੂ ਸ਼ਰਨਾਰਥੀਆਂ ਦੀ ਨਾਗਰਿਕਤਾ ਲਈ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਜਾਵਾਂਗੇ: ਗਡਕਰੀ
ਗੁਹਾਟੀ, 14 ਮਈ -ਭਾਰਤੀ ਜਨਤਾ ਪਾਰਟੀ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ ਸ਼ਰਨਾਰਥੀਆਂ ਦੀ ਸੰਵਿਧਾਨਕ ਰਾਖੀ ਲਈ ਛੇਤੀ ਹੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਫਰਿਆਦ ਕਰੇਗੀ।

ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ, ‘‘ਹਿੰਦੂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਤੋਂ ਇਨਕਾਰ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਅਸੀਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਕ ਪਟੀਸ਼ਨ ਦਾਖ਼ਲ ਕਰਾਂਗੇ ਤਾਂ ਕਿ ਅੱਤਿਆਚਾਰਾਂ ਤੋਂ ਪੀੜਤ ਹੋ ਕੇ ਭਾਰਤ ਆਏ ਅਜਿਹੇ ਸੰਵਿਧਾਨ ਮੁਤਾਬਕ ਆਪਣੇ ਹੱਕ ਹਾਸਲ ਕਰ ਸਕਣ।’’ ਉਨ੍ਹਾਂ ਕਿਹਾ, ‘‘ਸੰਵਿਧਾਨ ਅਨੁਸਾਰ ਦੁਨੀਆਂ ਦੇ ਕਿਸੇ ਵੀ ਹਿੱਸੇ ’ਚੋਂ ਅਤਿਆਚਾਰਾਂ ਕਰਕੇ ਦੌੜ ਕੇ ਭਾਰਤ ਆਏ ਕਿਸੇ ਵੀ ਹਿੰਦੂ ਨੂੰ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦਾ ਅਧਿਕਾਰ ਹੈ। ਇਹ ਸਾਡਾ ਸੰਵਿਧਾਨਕ ਫਰਜ਼ ਹੈ।’’

ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਅਸਾਮ ’ਚ ਕਾਂਗਰਸ ਦੀਆਂ ਸਰਕਾਰਾਂ ਹਿੰਦੂ ਸ਼ਰਨਾਰਥੀਆਂ ਨੂੰ ਨਾਗਰਿਕਤਾ ਨਾ ਦੇ ਕੇ ਨਾਇਨਸਾਫ਼ੀ ਕਰ ਰਹੀਆਂ ਹਨ। ਭਾਜਪਾ ਦੇ ਮਨੁੱਖੀ ਅਧਿਕਾਰ ਸੈੱਲ ਦੇ ਮੁਖੀ ਅਵਿਨਾਸ਼ ਰਾਏ ਖੰਨਾ ਪਟੀਸ਼ਨ ਲਈ ਸਮੱਗਰੀ ਪ੍ਰਾਪਤ ਕਰਨ ਛੇਤੀ ਹੀ ਆਸਾਮ ਜਾਣਗੇ। ਸ੍ਰੀ ਗਡਕਰੀ ਨੇ ਕਿਹਾ ਕਿ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਅਸਾਮ ਸਰਕਾਰ ਖ਼ਿਲਾਫ਼ ਇਸ ਮੁੱਦੇ ’ਤੇ ਜਨ ਅੰਦੋਲਨ ਚਲਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਿੰਦੂ ਸ਼ਰਨਾਰਥੀਆਂ ਦੇ ਮੁੱਦੇ ਦੀ ਪੈਰਵੀ ਲਈ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਾਨੂੰਨੀ ਕਮੇਟੀ ਬਣਾਈ ਗਈ ਹੈ ਜੋ ਆਸਾਮ ਤੋਂ ਇਲਾਵਾ ਸਮੁੱਚੇ ਉੱਤਰ ਪੂਰਬ ਖੇਤਰ ਦਾ ਦੌਰਾ ਕਰੇਗੀ।

ਗਡਕਰੀ ਨੇ ਕਿਹਾ, ‘‘ਮੈਂ ਲੋਕ ਸਭਾ ’ਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਰੁਣ ਜੇਤਲੀ ਨੂੰ ਇਹ ਮੁੱਦਾ ਪਾਰਲੀਮੈਂਟ ’ਚ ਉਠਾਉਣ ਲਈ ਕਹਾਂਗਾ।’’ ਭਾਜਪਾ ਮੁਖੀ ਨੇ ਇਸ ਦੋਸ਼ ਦਾ ਖੰਡਨ ਕੀਤਾ ਕਿ ਪਾਰਟੀ ਹਿੰਦੂ ਅਤੇ ਮੁਸਲਿਮ ਸ਼ਰਨਾਰਥੀਆਂ ਬਾਰੇ ਵੱਖੋ-ਵੱਖਰੇ ਪੈਮਾਨੇ ਅਪਣਾ ਰਹੀ ਹੈ। ਗਡਕਰੀ ਨੇ ਕਿਹਾ, ‘‘ਅਸੀ ਕਿਸੇ ਧਾਰਮਿਕ ਸਮੂਹ ਦੇ ਖ਼ਿਲਾਫ਼ ਨਹੀਂ ਹਾਂ ਸਗੋਂ ਸਭਨਾਂ ਲਈ  ਸਾਫ ਤੇ ਸਮਾਨਤਾ ’ਚ ਯਕੀਨ ਰੱਖਦੇ ਹਾਂ। ਅਸੀਂ ਘਰੋਗੀ ਮੁਸਲਮਾਨਾਂ ਦੇ ਖ਼ਿਲਾਫ਼ ਨਹੀਂ ਹਾਂ, ਪਰ ਸਰਕਾਰ ਨੂੰ ਗੈਰ-ਕਾਨੂੰਨੀ ਅਵਾਸੀਆਂ ਨਾਲ ਸੰਵਿਧਾਨ ਮੁਤਾਬਕ ਸਿੱਝਣਾ ਚਾਹੀਦਾ ਹੈ।’’

ਉਨ੍ਹਾਂ ਦੋਸ਼ ਲਾਇਆ ਕਿ ਪੰਡਤ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਸਾਰੇ ਕਾਂਗਰਸ ਆਗੂਆਂ ਨੇ ਸਾਬਕਾ ਪੂਰਬੀ ਪਾਕਿਸਤਾਨ ’ਚੋਂ ਭੱਜਣ ਵਾਲੇ ਹਿੰਦੂ ਸ਼ਰਨਾਰਥੀਆਂ ਨਾਲ ਧਰੋਹ ਕੀਤਾ ਹੈ ਅਤੇ ਉਨ੍ਹਾਂ ਦੇ ਨਾਂ ਡੀ-(ਸ਼ੱਕੀ) ਵੋਟਰ ਸੂਚੀ ਵਿੱਚ ਰੱਖ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ।  ਉਨ੍ਹਾਂ ਕਿਹਾ ਕਿ ਪਾਰਟੀ ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂਆਂ ਨਾਲ ਹੁੰਦੀਆਂ ਕਥਿਤ ਵਧੀਕੀਆਂ ਬਾਰੇ ਵੀ ਫਿਕਰਮੰਦ ਹੈ। ‘‘ਉਨ੍ਹਾਂ ਦੀ ਰੱਖਿਆ ਸਾਡਾ ਇਖ਼ਲਾਕੀ ਫ਼ਰਜ਼ ਹੈ। ਪਾਕਿਸਤਾਨ ਦੀਆਂ ਹਿੰਦੂ ਔਰਤਾਂ ਨਾਲ ਘੋਰ ਨਾਇਨਸਾਫ਼ੀ ਅਤੇ ਵਧੀਕੀਆਂ ਹੋ ਰਹੀਆਂ ਹਨ।’’

ਰੱਖਿਆ ਮੰਤਰੀ ਐਂਟਨੀ ਨੇ ਘਟਨਾ ਦੀ ਵਿਸਥਾਰਤ ਰਿਪੋਰਟ ਮੰਗੀ
ਨਵੀਂ ਦਿੱਲੀ, 14 ਮਈ -ਮੁੱਢਲੀ ਰਿਪੋਰਟ ਤੋਂ ਬੇਹੱਦ ਖਫ਼ਾ ਰੱਖਿਆ ਮੰਤਰੀ ਨੇ ਫੌਜ ਨੂੰ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ਨੇੜੇ ਲੱਦਾਖ ’ਚ ਨਿਓਮਾ ਫਾਇਰਿੰਗ ਰੇਂਜ ਵਿਖੇ ਜਵਾਨਾਂ ਤੇ ਅਫਸਰਾਂ ਵਿਚਾਲੇ ਹੋਈ ਝੜਪ ਜਿਹੀਆਂ ਘਟਨਾਵਾਂ ਮੁੜ ਵਾਪਰਨੋਂ ਰੋਕਣ ਲਈ ਫੌਰੀ ਉਪਰਾਲੇ ਕੀਤੇ ਜਾਣ। ਜ਼ਿਕਰਯੋਗ ਹੈ ਕਿ ਇਸ ਘਟਨਾ ਮਗਰੋਂ ਫੌਜ ਦੀ ਇਹ ਯੂਨਿਟ ਭੰਗ ਕਰਨ ਬਾਰੇ ਵੀ ਚਰਚਾ ਛਿੜ ਪਈ ਹੈ।

ਸਮਝਿਆ ਜਾ ਰਿਹਾ ਹੈ ਕਿ ਰੱਖਿਆ ਮੰਤਰੀ ਨੇ ਇਸ ਘਟਨਾ ਬਾਰੇ ਪੇਸ਼ ਮੁੱਢਲੀ ਰਿਪੋਰਟ ਬਾਰੇ ਫੌਜ ਦੇ ਸਿਖਰਲੇ ਅਧਿਕਾਰੀਆਂ ਕੋਲ ਬੇਹੱਦ ਨਾਖੁਸ਼ੀ ਪ੍ਰਗਟ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਫੌਜ ਵੱਲੋਂ ਆਪਣੀ ਰਿਪੋਰਟ ’ਚ ਇਸ ਘਟਨਾ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਨਾ ਨੇ ਫੌਜ ਦੀ ਇਸ ਮਹੱਤਵਪੂਰਨ ਰੈਜੀਮੈਂਟ ਵਿਚ ਅਨੁਸ਼ਾਸਨ ਨੂੰ ਲੈ ਕੇ ਕਈ ਅਹਿਮ ਸੁਆਲ ਖੜ੍ਹੇ ਕੀਤੇ ਹਨ।

ਸੂਤਰਾਂ ਅਨੁਸਾਰ ਰੱਖਿਆ ਮੰਤਰੀ ਨੇ ਹੁਣ ਨਿਓਮਾ ਦੀ ਘਟਨਾ ਦੇ ਪੂਰੇ ਵੇਰਵੇ ਮੰਗੇ ਹਨ। ਘਟਨਾ ਤੋਂ ਇਕ ਦਿਨ ਮਗਰੋਂ ਸ਼ੁੱਕਰਵਾਰ ਨੂੰ ਫੌਜ ਨੇ ਮੰਤਰਾਲੇ ਨੂੰ ਘਟਨਾ ਬਾਰੇ ਮੁੱਢਲੀ ਰਿਪੋਰਟ ਪੇਸ਼ ਕੀਤੀ ਸੀ। ਲੱਦਾਖ ਦੀ ਮਹੇ ਫੀਲਡ ਫਾਇਰਿੰਗ ਰੇਂਜ ’ਚ ਇਹ ਫੌਜੀ ਜਵਾਨਾਂ ਤੇ ਅਫਸਰਾਂ ਵਿਚਾਲੇ ਤਣਾਅ ਕਾਫੀ ਗੰਭੀਰ ਰੂਪ ਅਖ਼ਤਿਆਰ ਕਰ ਗਿਆ ਸੀ। ਸੂਤਰਾਂ ਅਨੁਸਾਰ ਫੌਜ ਨੇ ਇਸ ਸਾਰੀ ਘਟਨਾ ਨੂੰ ਜਵਾਨਾਂ ਤੇ ਅਫਸਰਾਂ ਵਿਚਾਲੇ ਹੋਇਆ ਮਾਮੂਲੀ ਜਿਹਾ ਝਗੜਾ ਬਣਾ ਕੇ ਪੇਸ਼ ਕੀਤਾ ਹੈ ਤੇ ਇਸ ਦੇ ਵੇਰਵੇ ਨਹੀਂ ਦਿੱਤੇ।

ਫੌਜ ਨੇ ਕੱਲ੍ਹ ਕਿਹਾ ਸੀ ਕਿ ਲੇਹ ’ਚ ਜਵਾਨਾਂ ਤੇ ਫੌਜ ਵਿਚਾਲੇ ਹੋਇਆ ਇਹ ਝਗੜਾ ਬਗ਼ਾਵਤ ਨਾ ਹੋ ਕੇ ‘‘ਅਨੁਸ਼ਾਸਨਹੀਣਤਾ ਦੀ ਇੱਕੋ-ਇੱਕ ਘਟਨਾ’’ ਸੀ, ਜਿਸ ਨੂੰ ਮੀਡੀਆ ਨੇ ਸਨਸਨੀਖੇਜ਼ ਬਣਾ ਕੇ ਪੇਸ਼ ਕੀਤਾ ਹੈ। ਫੌਜ ਨੇ ਇਸ ਗੱਲੋਂ ਵੀ ਇਨਕਾਰ ਕੀਤਾ ਹੈ ਕਿ ਘਟਨਾ ਮੌਕੇ ਹਥਿਆਰ ਤੇ ਅਸਲਾ ਵਰਤੇ ਗਏ ਸਨ। ਫੌਜ ਅਨੁਸਾਰ, ‘‘ਹਥਿਆਰ ਤੇ ਅਸਲੇ ’ਤੇ ਕਬਜ਼ਾ ਨਹੀਂ ਕੀਤਾ ਗਿਆ ਸੀ, ਇਸ ਬਾਰੇ ਗਲਤ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਹਨ।’’ ਰੱਖਿਆ ਮੰਤਰੀ ਨੇ ਇਸ ਘਟਨਾ ਬਾਰੇ ਵਿਸਥਾਰ ’ਚ ਰਿਪੋਰਟ ਮੰਗੀ ਹੈ ਤੇ ਫੌਜ ਨੇ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ। ਇਹ ਜਾਂਚ ਬ੍ਰਿਗੇਡੀਅਰ ਦੇ ਰੁਤਬੇ ਦੇ ਕਿਸੇ ਅਧਿਕਾਰੀ ਵੱਲੋਂ ਕੀਤੀ ਜਾਵੇਗੀ ਤੇ ਝੜਪ ’ਚ ਸ਼ਾਮਲ ਜਵਾਨ ਤੇ ਅਫਸਰਾਂ ਵਿਰੁੱਧ ਇਹ ਜਾਂਚ ਹੋਏਗੀ।

ਸੂਤਰਾਂ ਅਨੁਸਾਰ 226 ਫੀਲਡ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕਰਨਲ ਪ੍ਰਕਾਸ਼ ਕਦਮ ਨੂੰ ਆਪਣੀ ਕਮਾਂਡ ਦੀਆਂ ਡਿਊਟੀਆਂ ਤੋਂ ਫਾਰਗ ਕਰ ਦਿੱਤਾ ਹੈ ਤੇ ਹੋਰ ਅਧਿਕਾਰੀ ਨੂੰ ਇਸ ਦਾ ਚਾਰਜ ਦੇ ਦਿੱਤਾ ਗਿਆ ਹੈ।   ਫੌਜ ਦੇ ਸੂਤਰ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕਰ ਰਹੇ ਹਨ। ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਰੈਜੀਮੈਂਟ ਨੂੰ ਭੰਗ ਵੀ ਕੀਤਾ ਜਾ ਸਕਦਾ ਹੈ।

ਏਅਰ ਇੰਡੀਆ ਸੰਕਟ: ਪਾਇਲਟਾਂ ਵੱਲੋਂ ਕੰਮ ’ਤੇ ਪਰਤਣ ਤੋਂ ਨਾਂ
ਨਵੀਂ ਦਿੱਲੀ, 14 ਮਈ – ਏਅਰ ਇੰਡੀਆ ਦਾ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ। ਕੰਪਨੀ ਦੇ ਡਿਊਟੀ ਕਰ ਰਹੇ ਪਾਇਲਟ ਵੀ ਹੜਤਾਲੀਆ ਪਾਇਲਟਾਂ ਨਾਲ ਜਾ ਰਲੇ ਹਨ। ਉਨ੍ਹਾਂ ਮੰਗ ਕੀਤੀ ਕਿ ਨੌਕਰੀ ਤੋਂ ਲਾਹੇ ਗਏ ਪਾਇਲਟਾਂ ਨੂੰ ਵਾਪਸ ਬੁਲਾਉਣ ਦੇ ਹੁਕਮ ਦਿੱਤੇ ਜਾਣ ਤੇ ਪਿਛਲੇ 6 ਦਿਨਾਂ ਦੌਰਾਨ ਰੱਦ ਹੋਈਆਂ ਘੱਟੋ-ਘੱਟ 20 ਉਡਾਣਾਂ ਕਾਰਨ ਬਣੀ ਸਥਿਤੀ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।

ਹੜਤਾਲ ’ਤੇ ਬੈਠੇ ਪਾਇਲਟਾਂ ਨੇ ਕਿਹਾ ਕਿ ਉਹ ਗੱਲਬਾਤ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਕੰਮ ’ਤੇ ਵਾਪਸ ਆਉਣ ਬਾਰੇ ਕੋਈ ਸੰਕੇਤ ਨਹੀਂ ਦਿੱਤੇ। ਹੜਤਾਲ ਕਾਰਨ ਵੱਡੀ ਗਿਣਤੀ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਇਲਟਾਂ ਦਾ ਕਹਿਣਾ ਹੈ ਕਿ ਏਅਰਲਾਈਨਜ਼ ਦੇ ਪ੍ਰਬੰਧਕ ਦੋ ਏਅਰਲਾਈਨਜ਼ ਦਾ ਏਕੀਕਰਨ ਕਰਨ ਤੇ ਕਰਮਚਾਰੀਆਂ ਤੇ ਪ੍ਰਬੰਧਕਾਂ ਵਿਚਲੇ ਰਿਸ਼ਤੇ ਨੂੰ ਸੁਖਾਵਾਂ ਬਣਾਈ ਰੱਖਣ ਵਿਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਪਾਇਲਟਾਂ ਦਾ ਦੋਸ਼ ਹੈ ਕਿ ਕੰਪਨੀ ਉਨ੍ਹਾਂ ਨੂੰ ਕੰਮ ਕਰਨ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾ ਰਹੀ, ਉਨ੍ਹਾਂ ਜ਼ੋਰ ਦਿੱਤਾ ਕਿ ਏਅਰ ਇੰਡੀਆ ਨੌਕਰੀ ਤੋਂ ਲਾਹੇ ਗਏ 71 ਪਾਇਲਟਾਂ ਨੂੰ ਵਾਪਸ ਬੁਲਾਵੇ।

ਸ਼ਹਿਰੀ ਹਵਾਬਾਜ਼ੀ ਮੰਤਰੀ ਅਜੀਤ ਸਿੰਘ ਦਾ ਮੰਨਣਾ ਹੈ ਕਿ ਏਅਰ ਇੰਡੀਆ ਤੇ ਇੰਡੀਅਨ ਏਅਰਲਾਈਨਜ਼ ਦੇ ਰਲੇਵੇਂ ਦੇ ਮਨਚਾਹੇ ਨਤੀਜੇ ਨਹੀਂ ਨਿਕਲ ਸਕੇ ਤੇ ਇਸ ਸਾਰੇ ਅਮਲ ’ਚ ਕਿਤੇ ਨਾ ਕਿਤੇ ‘ਕੋਈ ਗੰਭੀਰ ਗਲਤੀ’ ਹੋਈ ਹੈ।

ਸੀ.ਐਨ.ਐਨ.-ਆਈ.ਬੀ.ਐਨ. ’ਤੇ ਕਰਨ ਥਾਪਰ ਦੇ ਡੈਵਿਲਜ਼ ਐਡੋਵੇਕਟ ਨਾਮੀ ਪ੍ਰੋਗਰਾਮ ’ਚ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਸਪਸ਼ਟ ਹੈ ਕਿ ਇਹ ਰਲੇਵਾਂ ਯੋਜਨਾ ਅਨੁਸਾਰ ਨਹੀਂ ਹੋ ਸਕਿਆ ਤੇ ਕਿਤੇ ਨਾ ਕਿਤੇ ਗੰਭੀਰ ਉਕਾਈ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਵਰਤਮਾਨ ਸਥਿਤੀ ਵੇਖਣਾ-ਵਾਚਣਾ, ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਏਅਰ ਇੰਡੀਆ ਦੀ ਸਫਲਤਾ ਲਈ ਕਾਰਜ ਕਰਨਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਸਾਰੇ ਸਹਿਮਤ ਹਨ ਕਿ ਦੋਵੇਂ ਏਅਰਲਾਈਨਾਂ ਦੇ ਰਲੇਵੇਂ ਸਦਕਾ ਓਨੇ ਚੰਗੇ ਨਤੀਜੇ ਸਾਹਮਣੇ ਨਹੀਂ ਆ ਸਕੇ, ਜਿਹੋ ਜਿਹੇ ਆਉਣੇ ਚਾਹੀਦੇ ਸਨ ਪਰ ਇਸ ਸਮੇਂ ਸਾਨੂੰ ਇਹ ਦੇਖਣਾ ਹੈ ਕਿ ਧਰਮ ਅਧਿਕਾਰੀ ਰਿਪੋਰਟ ਕਿਵੇਂ ਲਾਗੂ ਕਰਨੀ ਹੈ, ਜਿਸ ’ਚ ਸਾਰੇ ਮੁੱਦਿਆਂ ਤੇ ਮੁਸ਼ਕਲਾਂ ਨੂੰ ਧਿਆਨ ’ਚ ਰੱਖਿਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਰਲੇਵੇਂ ਦੀ ਚੁਣੌਤੀ ਲਈ ਏਅਰਲਾਈਨ ਦਾ ਪ੍ਰਬੰਧਨ ਮਾਅਰਕੇ ਦਾ ਨਹੀਂ ਸੀ ਜਾਂ ਕੋਈ ਹੋਰ ਕਾਰਨ ਹੈ, ਤਾਂ ਉਨ੍ਹਾਂ ਕਿਹਾ ਕਿ ਹੁਣ ਪਿਛਲੇ ਜਾਂ ਵਰਤਮਾਨ ਪ੍ਰਬੰਧਨ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਹੁਣ ਤਾਂ ਇਹ ਚਰਚਾ ਕਰਨ ਤੇ ਧਿਆਨ ਦੇਣ ਦੀ ਲੋੜ ਹੈ ਕਿ ਏਅਰਲਾਈਨ ਦੀਆਂ ਕੀ ਮੁਸ਼ਕਲਾਂ ਹਨ। ਉਨ੍ਹਾਂ ਕਿਹਾ ਕਿ ਰਲੇਵਾਂ ਨਹੀਂ ਹੋਇਆ, ਇਹ ਸਭ ਜਾਣਦੇ ਹਨ ਤੇ ਏਅਰ ਇੰਡੀਆ ਨੂੰ ਪ੍ਰਾਈਵੇਟ ਹੱਥਾਂ ’ਚ ਦੇਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ ਇਸ ਨੂੰ ਸਹੀ ਲੀਹ ’ਤੇ ਲਿਆਉਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਆਲੇ-ਦੁਆਲੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗੇਗਾ ਕਿ ਕੌਮੀ ਏਅਰਲਾਈਨਾਂ ਦੇ ਦਿਨ ਲੰਘ ਚੁੱਕੇ ਹਨ। ਕਿਸੇ ਵੇਲੇ ਦੀ ਇਹ ਹਕੀਕਤ ਹੁਣ ਨਹੀਂ ਹੈ। ਸਰਕਾਰ ਦੇ ਸਾਹਮਣੇ ਇਹ ਤੱਥ ਹਨ ਤੇ ਹੁਣ ਸਾਰਾ ਜ਼ੋਰ ਇਸ ’ਤੇ ਲੱਗਿਆ ਹੋਇਆ ਹੈ ਕਿ ਏਅਰ ਇੰਡੀਆ ਨੂੰ ਵਿਹਾਰਕ ਤੇ ਕਾਰਜਸ਼ੀਲ ਅਦਾਰਾ ਬਣਾਇਆ ਜਾਵੇ।

ਮੰਤਰੀ ਨੇ ਮੰਨਿਆ ਕਿ ਸਰਕਾਰ ਨੂੰ ਏਅਰਲਾਈਨ ਜਿਹੀ ਸੇਵਾ ਸਨਅਤ ਚਲਾਉਣੀ ਔਖੀ ਹੈ ਜਿੱਥੇ ‘‘ਗਾਹਕ ਹੀ ਬਾਦਸ਼ਾਹ’ ਹੁੰਦਾ ਹੈ। ਕਿਸੇ ਸਰਕਾਰੀ ਜਨਤਕ ਇਕਾਈ ’ਚ ਸਰਕਾਰੀ ਕੰਪਨੀ ’ਚ ਪੂਰੇ ਦਾ ਪੂਰੇ ਸਭਿਆਚਾਰ ਹੀ ਅਜਿਹੀ ਸੇਵਾ ਸਨਅਤ ਲਈ ਲੋੜੀਂਦੇ ਮਾਹੌਲ ਨਾਲੋਂ ਬਿਲਕੁਲ ਵੱਖ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਏਅਰਲਾਈਨਾਂ ’ਚ ਅੰਸ਼ਕ ਰਲੇਵਾਂ ਹੋਇਆ ਸੀ। ਪਾਇਲਟ, ਕੈਬਿਨ ਸਟਾਫ ਤੇ ਇੰਜੀਨੀਅਰਾਂ ਜਾਂ ਕਹਿ ਲਓ ਮਾਨਵੀ ਸਰੋਤ ਖੇਤਰ ’ਚ ਰਲੇਵਾਂ ਹਾਲੇ ਨਹੀਂ ਹੋਇਆ ਸੀ।

ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼
ਨਵੀਂ ਦਿੱਲੀ- ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਵਿਚ ਜ਼ਮੀਨੀ ਫੌਜ ਮੁਖੀ ਜਨਰਲ ਵੀ ਕੇ ਸਿੰਘ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਹਜ਼ਾਰੇ ਦੇ ਹਵਾਲੇ ਨਾਲ ਉਨ੍ਹਾਂ ਦੇ ਇਕ ਕਰੀਬੀ ਸਹਿਯੋਗੀ ਨੇ ਟਵਿੱਟਰ ‘ਤੇ ਲਿਖਿਆ, ” ਜੇਕਰ ਜਨਰਲ ਵੀ ਕੇ ਸਿੰਘ ਰਿਟਾਇਰਮੈਂਟ ਦੇ ਬਾਅਦ ਕੌਮੀ ਅੰਦੋਲਨ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।”

ਟੀਮ ਅੰਨਾ ਦੀ ਖਾਸ ਮੈਂਬਰ ਕਿਰਨ ਬੇਦੀ ਨੇ ਵੀ ਟਵਿੱਟਰ ‘ਤੇ ਕਿਹਾ, ”ਜਨਰਲ ਵੀ ਕੇ ਸਿੰਘ ਨੂੰ ਅੰਨਾ ਦਾ ਸੱਦਾ ਬਹੁਤ ਸ਼ਲਾਘਾਯੋਗ ਹੈ।” ਇਹ ਪਹਿਲੀ ਵਾਰ ਹੈ, ਜਦੋਂ ਅੰਨਾ ਪੱਖ ਨੇ ਫੌਜ ਮੁਖੀ ਨੂੰ ਆਪਣੇ ਅੰਦੋਲਨ ਵਿਚ ਸ਼ਾਮਿਲ ਹੋਣ ਦੀ ਸਿੱਧੀ ਪੇਸ਼ਕਸ਼ ਕੀਤੀ ਹੈ।

ਆਰੁਸ਼ੀ ਕੇਸ ਦੀ ਅਗਲੀ ਸੁਣਵਾਈ 14 ਨੂੰ
ਗਾਜ਼ੀਆਬਾਦ, 12 ਮਈ -ਆਪਣੀ ਧੀ ਆਰੁਸ਼ੀ ਤੇ ਘਰੇਲੂ ਨੌਕਰ ਹੇਮਰਾਜ ਦੇ ਕਤਲ ਕੇਸ ਦਾ ਸਾਹਮਣਾ ਕਰ ਰਹੇ ਨੁਪੁਰ ਤੇ ਰਾਜੇਸ਼ ਤਲਵਾੜ ਦੀ ਅਰਜ਼ੀ ’ਤੇ ਸੀ.ਬੀ.ਆਈ. ਨੇ ਆਪਣਾ ਫੈਸਲਾ 14 ਮਈ ’ਤੇ ਰਾਖਵਾਂ ਰੱਖ ਲਿਆ। ਤਲਵਾੜ ਜੋੜੀ ਨੇ ਅਪੀਲ ਕੀਤੀ ਸੀ ਕਿ ਇਸ ਕੇਸ ਨਾਲ ਸਬੰਧਤ ਸੀ.ਬੀ.ਆਈ. ਦੇ ਸਾਰੇ ਦਸਤਾਵੇਜ਼ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾਣ।

ਯੇਡੀ ਖ਼ਿਲਾਫ਼ ਸੀਬੀਆਈ ਜਾਂਚ ਦੇ ਹੁਕਮ
ਨਵੀਂ ਦਿੱਲੀ, 12 ਮਈ – ਸੁਪਰੀਮ ਕੋਰਟ ਨੇ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਡੀਯੁਰੱਪਾ ਖਿਲਾਫ ਆਪਣੇ ਰਿਸ਼ਤੇਦਾਰਾਂ ਨੂੰ ਕਥਿਤ ਲਾਭ ਪਹੁੰਚਾਉਣ ਦੇ ਮਾਮਲੇ ਵਿਚ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਖਣਨ ਖੇਤਰ ਦੀਆਂ ਫਰਮਾਂ ਨੂੰ ਆਪਣੇ ਰਿਸ਼ਤੇਦਾਰਾਂ ਵੱਲੋਂ ਚਲਾਏ ਜਾਂਦੇ ਟਰੱਸਟ ਨੂੰ ਦਾਨ ਦੇਣ ਦੇ ਨਾਂ ’ਤੇ ਲਾਭ ਪਹੁੰਚਾਇਆ ਹੈ। ਚੀਫ ਜਸਟਿਸ ਐਸ.ਐਚ. ਕਪਾੜੀਆ ਦੇ ਅਗਵਾਈ ਵਾਲੇ ਬੈਂਚ ਨੇ ਏਜੰਸੀ ਨੂੰ ਸਾਬਕਾ ਮੁੱਖ ਮੰਤਰੀ ਸਮੇਤ ਮਾਮਲੇ ’ਚ ਸ਼ਾਮਲ ਕਾਰੋਬਾਰੀਆਂ ਖਿਲਾਫ ਨਿਰਪੱਖ ਜਾਂਚ ਕਰਦਿਆਂ ਆਪਣੀ ਰਿਪੋਰਟ ਤਿੰਨ ਅਗਸਤ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਇਸ ਮਾਮਲੇ ਵਿਚ ਘਸੀਟੇ ਗਏ ਵਪਾਰਕ ਘਰਾਣਿਆਂ ਵਿਚ ਜਿੰਦਲ ਅਤੇ ਅਦਾਨੀ ਵੀ ਸ਼ਾਮਲ ਹਨ।

ਕੇਂਦਰੀ ਅਖਤਿਆਰੀ ਕਮੇਟੀ (ਸੀ.ਈ.ਸੀ.) ਨੇ ਸੁਪਰੀਮ ਕੋਰਟ ਕੋਲ ਇਸ ਮਾਮਲੇ ਬਾਰੇ ਆਪਣੀ ਰਿਪੋਰਟ ਪੇਸ਼ ਕੀਤੀ ਸੀ ਜਿਸ ਨੂੰ ਅਦਾਲਤ ਨੇ 20 ਅਪਰੈਲ ਨੂੰ ਸਵੀਕਾਰ ਕਰ ਲਿਆ। ਇਸ ਰਿਪੋਰਟ ਵਿਚ ਸ੍ਰੀ ਯੇਡੀਯੁਰੱਪਾ ਸਮੇਤ ਕਈ ਕਾਰੋਬਾਰੀ ਅਦਾਰਿਆਂ ਖਿਲਾਫ ਦੋਸ਼ ਲਗਾਉਂਦਿਆਂ ਸੀ.ਬੀ.ਆਈ. ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਵੀ ਜਾਂਚ ਦੌਰਾਨ ਸੀ.ਬੀ.ਆਈ. ਨੂੰ ਸਹਿਯੋਗ ਦੇਣ ਲਈ ਕਿਹਾ ਹੈ। ਸੀ.ਈ.ਸੀ. ਨੇ ਇਸ ਮਾਮਲੇ ਬਾਰੇ ਰਿਪੋਰਟ ਸੁਪਰੀਮ ਕੋਰਟ ਵੱਲੋਂ 10 ਫਰਵਰੀ ਨੂੰ ਦਿੱਤੇ ਗਏ ਹੁਕਮਾਂ ਦੇ ਆਧਾਰ ’ਤੇ ਹੀ ਤਿਆਰ ਕੀਤੀ ਸੀ।

ਦੂਜੇ ਪਾਸੇ ਸ੍ਰੀ ਯੇਡੀਯੁਰੱਪਾ ਦੇ ਵਕੀਲ ਐਡਵੋਕੇਟ ਵੀ. ਗਿਰੀ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਮਹਿਜ਼ ਸੀ.ਈ.ਸੀ. ਦੀ ਰਿਪੋਰਟ ਦੇ ਆਧਾਰ ’ਤੇ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਨਹੀਂ ਸੌਂਪਣੀ ਚਾਹੀਦੀ ਕਿਉਂਕਿ ਲੋਕਾਯੁਕਤ ਪੁਲੀਸ ਇਸ ਕੇਸ ਨੂੰ ਬੰਦ ਕਰ ਚੁੱਕੀ ਹੈ।

ਡਾ. ਅੰਬੇਦਕਰ ਦੇ ਕਾਰਟੂਨ ਤੋਂ ਸੰਸਦ ’ਚ ਹੰਗਾਮਾ
ਨਵੀਂ ਦਿੱਲੀ, 12 ਮਈ -ਐਨ.ਸੀ.ਈ.ਆਰ.ਟੀ. ਦੀਆਂ ਪਾਠ ਪੁਸਤਕਾਂ ਵਿਚ ਡਾ. ਬੀ.ਆਰ. ਅੰਬੇਦਕਰ ਦਾ ਕਾਰਟੂਨ ਛਾਪੇ ਜਾਣ ਦੇ ਮੁੱਦੇ ’ਤੇ ਅੱਜ ਸੰਸਦ ਦੇ ਦੋਹਾਂ ਸਦਨਾਂ ਵਿਚ ਜ਼ੋਰਦਾਰ ਹੰਗਾਮਾ ਹੋਇਆ ਤੇ ਮਨੁੱਖੀ ਵਸੀਲਿਆਂ ਦੇ ਭਲਾਈ ਮੰਤਰੀ ਕਪਿਲ ਸਿੱਬਲ ਨੂੰ ਇਹ ਕਹਿੰਦਿਆਂ ਮੁਆਫ਼ੀ ਮੰਗਣੀ ਪਈ ਕਿ ਇਤਰਾਜ਼ਯੋਗ ਕਾਰਟੂਨ ਹਟਵਾਏ ਜਾਣਗੇ ਤੇ ਹੋਰ ਸਖ਼ਤ ਕਦਮ ਚੁੱਕੇ ਜਾਣਗੇ। ਦੂਜੇ ਪਾਸੇ ਪਾਠ ਪੁਸਤਕਾਂ ਸਬੰਧੀ ਐਨ.ਸੀ.ਈ.ਆਰ.ਟੀ. ਦੇ ਸਲਾਹਕਾਰਾਂ ਯੋਗਿੰਦਰ ਯਾਦਵ ਅਤੇ ਸੁਹਾਸ ਪਲਾਸ਼ਿਕਰ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ।

ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਵੱਲੋਂ ਇਸ ਮੁੱਦੇ ’ਤੇ ਚਿੰਤਾ ਜ਼ਾਹਰ ਕੀਤੇ ਜਾਣ ਪਿੱਛੋਂ ਸ੍ਰੀ ਸਿੱਬਲ ਨੇ ਕਿਹਾ ਕਿ ਸਰਕਾਰ ਇਹ ਜਾਂਚ ਵੀ ਕਰੇਗੀ ਕਿ ਪਾਠ ਪੁਸਤਕਾਂ ਵਿਚ ਇਹ ਕਾਰਟੂਨ ਸ਼ਾਮਲ ਕਰਨ ਵਾਲਿਆਂ ਖ਼ਿਲਾਫ਼ ਕੋਈ ਫੌਜਦਾਰੀ ਕੇਸ ਬਣਦਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਬਸਪਾ, ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ, ਅੰਨਾ ਡੀ.ਐਮ.ਕੇ., ਸੀ.ਪੀ.ਆਈ. ਨੇ ਸੰਸਦ ਦੇ ਦੋਹਾਂ ਸਦਨਾਂ ਵਿਚ ਹੰਗਾਮਾ ਕਰਦਿਆਂ ਮੰਗ ਕੀਤੀ ਕਿ ਇਹ ਕਾਰਟੂਨ ਛਪਣ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਰੌਲੇ-ਰੱਪੇ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ ਤੇ ਫਿਰ ਦੁਪਹਿਰ 2.10 ਵਜੇ ਪੂਰੇ ਦਿਨ ਲਈ ਸਦਨ ਉਠਾ ਦਿੱਤਾ ਗਿਆ। ਇਸੇ ਤਰ੍ਹਾਂ ਦੁਪਹਿਰ 2.30 ਵਜੇ ਤਕ ਰਾਜ ਸਭਾ ਦੀ ਕਾਰਵਾਈ ਵੀ ਦੋ ਵਾਰ ਮੁਲਤਵੀ ਕਰਨੀ ਪਈ। ਇਸ ਪਿੱਛੋਂ ਸ੍ਰੀ ਸਿੱਬਲ ਨੇ ਆਪਣੇ ਸੰਬੋਧਨ ’ਚ ਮੰਨਿਆ ਕਿ ਪਾਠ ਪੁਸਤਕਾਂ ਵਿਚ ਡਾ. ਅੰਬੇਦਕਰ ਦਾ ਕਾਰਟੂਨ ‘ਇਤਰਾਜ਼ਯੋਗ’ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਹੀ ਕੁਝ ਹੋਰ ਕਾਰਟੂਨ ਵੀ ਇਨ੍ਹਾਂ ਪੁਸਤਕਾਂ ਵਿਚ ਹਨ ਜਿਨ੍ਹਾਂ ਨੂੰ ਹਟਾਉਣ ਬਾਰੇ ਉਹ ਪਹਿਲਾਂ ਹੀ ਆਦੇਸ਼ ਦੇ ਚੁੱਕੇ ਹਨ। ਉਨ੍ਹਾਂ ਰਾਜ ਸਭਾ ਵਿਚ ਦੱਸਿਆ ਕਿ ਅੱਜ ਸਵੇਰੇ ਹੀ ਉਨ੍ਹਾਂ ਐਨ.ਸੀ.ਈ.ਆਰ.ਟੀ. ਦੇ ਡਾਇਰੈਕਟਰ ਨੂੰ ਕਿਹਾ ਹੈ ਕਿ ਅਜਿਹੀਆਂ ਪੁਸਤਕਾਂ ਦੀ ਵੰਡ ’ਤੇ ਰੋਕ ਲਗਾਈ ਜਾਵੇ। ਇਸ ਤੋਂ ਇਲਾਵਾ ਸਰਕਾਰ ਹੋਰ ‘ਸਖਤ’ ਕਦਮ ਵੀ ਚੁੱਕ ਰਹੀ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਗਲਤੀ ਦੁਹਰਾਈ ਨਾ ਜਾਵੇ। ਉਨ੍ਹਾਂ ਦੱਸਿਆ ਕਿ ਪਾਠ-ਪੁਸਤਕਾਂ ਵਿਚ ਇਹ ਕਾਰਟੂਨ ਸ਼ਾਮਲ ਕੀਤੇ ਜਾਣ ਲਈ ਐਨ.ਸੀ.ਈ.ਆਰ.ਟੀ. ਦਾ ਕੋਈ ਇਕ ਅਧਿਕਾਰੀ ਜ਼ਿੰਮੇਵਾਰ ਨਹੀਂ ਹੈ ਸਗੋਂ ਅਜਿਹੇ ਮੁੱਦਿਆਂ ’ਤੇ ਵਿਚਾਰ ਕਰਨ ਲਈ ਅਕਾਦਮਿਕ ਮਾਹਿਰਾਂ ਦੀ ਇਕ ਕਮੇਟੀ ਬਣੀ ਹੋਈ ਹੈ। ਹੁਣ ਉਨ੍ਹਾਂ ਮਾਹਿਰਾਂ ਦੀਆਂ ਸੇਵਾਵਾਂ ਨਹੀਂ ਲਈਆਂ ਜਾਣਗੀਆਂ ਜਿਨ੍ਹਾਂ ਇਹ ਇਤਰਾਜ਼ਯੋਗ ਕਾਰਟੂਨ ਪਾਠ-ਪੁਸਤਕਾਂ ਵਿਚ ਸ਼ਾਮਲ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।

ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਬਲ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਮੁਆਫ਼ੀ ਮੰਗਣਾ ਚਾਹੁੰਦੇ ਸਨ। ਹਾਲਾਂਕਿ 2006 ਵਿਚ ਜਦੋਂ ਇਹ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਸਨ ਉਦੋਂ ਉਹ ਮੰਤਰੀ ਨਹੀਂ ਸਨ। ਉਨ੍ਹਾਂ ਦਾ ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨ ਨਾਲ ਕੋਈ ਸਬੰਧ ਨਹੀਂ ਰਿਹਾ। ਅਪਰੈਲ ਦੇ ਸ਼ੁਰੂ ਵਿਚ ਜਦੋਂ ਉਨ੍ਹਾਂ ਨੂੰ ਇਸ ਵਿਵਾਦ ਬਾਰੇ ਜਾਣਕਾਰੀ ਮਿਲੀ ਸੀ ਤਾਂ ਉਨ੍ਹਾਂ ਐਨ.ਸੀ.ਈ.ਆਰ.ਟੀ. ਨੂੰ ਪੱਤਰ ਲਿਖਿਆ ਸੀ ਤੇ ਕਿਹਾ ਸੀ ਕਿ ਇਹ ਇਤਰਾਜ਼ਯੋਗ ਕਾਰਟੂਨ ਪਾਠ-ਪੁਸਤਕਾਂ ਵਿਚ ਨਹੀਂ ਹੋਣਾ ਚਾਹੀਦਾ। ਫਿਰ 26 ਅਪਰੈਲ 2012 ਨੂੰ ਉਨ੍ਹਾਂ ਐਨ.ਸੀ.ਈ.ਆਰ.ਟੀ. ਨੂੰ ਇਹ ਕਾਰਟੂਨ ਪੁਸਤਕਾਂ ਵਿੱਚੋਂ ਹਟਾਉਣ ਦੀ ਸਿਫਾਰਸ਼ ਕੀਤੀ ਸੀ। ਇਸ ਦੇ ਜਵਾਬ ਵਿਚ ਐਨ.ਸੀ.ਈ.ਆਰ.ਟੀ. ਨੇ ਇਸ ਬਾਰੇ ਵਿਚਾਰ ਕਰਨ ਲਈ ਇਕ ਕਮੇਟੀ ਕਾਇਮ ਕਰ ਦਿੱਤੀ ਸੀ। ਇਸ ਪਿੱਛੋਂ ਉਨ੍ਹਾਂ (ਸ੍ਰੀ ਸਿੱਬਲ) ਸਾਰੀਆਂ ਪਾਠ-ਪੁਸਤਕਾਂ ਮੰਗਵਾ ਕੇ ਦੇਖੀਆਂ ਸਨ ਜਿਨ੍ਹਾਂ ਵਿਚ ਕੁਝ ਹੋਰ ਆਗੂਆਂ ਦੇ ਇਤਰਾਜ਼ਯੋਗ ਕਾਰਟੂਨ ਵੀ ਸਨ। ਇਸ ਪਿੱਛੋਂ ਉਨ੍ਹਾਂ ਸਾਰੀਆਂ ਪਾਠ-ਪੁਸਤਕਾਂ ਦੀ ਨਜ਼ਰਸਾਨੀ ਵਾਸਤੇ ਇਕ ਕਮੇਟੀ ਬਣਾਉਣ ਦਾ ਫੈਸਲਾ ਲਿਆ ਸੀ।

ਉਨ੍ਹਾਂ ਕਿਹਾ ਕਿ ਕੋਈ ਜਾਣ-ਬੁੱਝ ਕੇ ਸ੍ਰੀ ਅੰਬੇਦਕਰ ਜਾਂ ਕਿਸੇ ਹੋਰ ਆਗੂ ਦਾ ਅਕਸ ਵਿਗਾੜਨ ਜਾਂ ਮਜ਼ਾਕ ਉਡਾਉਣ ਦਾ ਯਤਨ ਨਹੀਂ ਕਰ ਰਿਹਾ ਕਿਉਂਕਿ ਅਜਿਹਾ ਕਰਨਾ ਸਾਡੇ ਦੇਸ਼ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਦੇ ਉਲਟ ਹੈ। ਇਸ ਦੌਰਾਨ ਬਸਪਾ ਮੈਂਬਰ ਮਾਇਆਵਤੀ ਨੇ ਪੁੱਛਿਆ ਕਿ ਸਰਕਾਰ ਇਸ ਮਾਮਲੇ ’ਚ ਕੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਟੂਨ ਛਾਪਣਾ ਸ੍ਰੀ ਅੰਬੇਦਕਰ ਦਾ ਅਪਮਾਨ ਕਰਨਾ ਹੈ। ਉੱਧਰ ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਸਰਕਾਰ ਪਹਿਲਾਂ ਗਲਤੀਆਂ ਕਰਦੀ ਹੈ ਤੇ ਫਿਰ ਮੁਆਫ਼ੀਆਂ ਮੰਗਣ ਲੱਗ ਜਾਂਦੀ ਹੈ।

ਆਨੰਦ ਮੈਰਿਜ ਐਕਟ ਦਾ ਵਿਰੋਧ ਨਾ ਕੀਤਾ ਜਾਵੇ: ਸਰਨਾ
ਨਵੀਂ ਦਿੱਲੀ, 12 ਮਈ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਨੰਦ ਮੈਰਿਜ ਐਕਟ ਬਣਾਏ ਜਾਣ ਦੀ ਸਿੱਖਾਂ ਵੱਲੋਂ ਲੰਮੇਰੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਿਆਂ ਕਰਨ ਲਈ ਸਰਕਾਰ ਵੱਲੋਂ ਦਿੱਤੀ ਗਈ ਸਹਿਮਤੀ ਤੋਂ ਬਾਅਦ ਕਈ ਬੁੱਧੀਜੀਵੀ, ਕਾਨੂੰਨਦਾਨ ਅਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਇਸ ਕਾਨੂੰਨ ਵਿਚਲੀਆਂ ਕਮੀਆਂ-ਪੇਸ਼ੀਆਂ ਨੂੰ ਲੈ ਕੇ ਆਪੋ-ਆਪਣੇ ਵਿਚਾਰ ਜਨਤੱਕ ਤੌਰ ’ਤੇ ਪੇਸ਼ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤੇ ਲੋਕਾਂ ਦਾ ਵਿਚਾਰ ਹੈ ਕਿ ਇਹ ਬਿਲ ਉਸ ਮਕਸਦ ਨੂੰ ਪੂਰਾ ਨਹੀਂ ਕਰਦਾ, ਜਿਸ ਲਈ ਅਨੰਦ ਮੈਰਿਜ ਐਕਟ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ।

ਸ੍ਰੀ ਸਰਨਾ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਵਿਚਾਰਵਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਨ, ਪਰ ਉਹ ਚਾਹੁੰਦੇ ਹਨ ਕਿ ਇਨ੍ਹਾਂ ਵਿਚਾਰਾਂ ਨੂੰ ‘ਅਨੰਦ ਮੈਰਿਜ ਐਕਟ’ ਦੇ ਹੋਂਦ ਵਿੱਚ ਆਉਣ ਵਿੱਚ ਰੁਕਾਵਟ ਨਾ ਬਣਨ ਦਿੱਤਾ ਜਾਏ। ਇਸ ਸਮੇਂ ਜਿਸ ਰੂਪ ਵਿੱਚ ਇਹ ਬਿਲ ਪੇਸ਼ ਕੀਤਾ ਗਿਆ ਹੈ, ਉਸੇ ਰੂਪ ਵਿੱਚ ਇਸ ਨੂੰ ਪਾਸ ਹੋਣ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਲੋੜੀਂਦੀਆਂ ਸੋਧਾਂ ਲਈ ਸਰਕਾਰ ’ਤੇ ਦਬਾਅ ਬਣਾਇਆ ਜਾਵੇ। ਇਸ ਸਮੇਂ ਬਿਲ ਵਿੱਚ ਸੋਧਾਂ ਕਰਨ ਲਈ ਜੇ ਦਬਾਅ ਬਣਾਇਆ ਗਿਆ ਤਾਂ ਹੋ ਸਕਦਾ ਹੈ ਕਿ ਸਰਕਾਰ ਇਹ ਐਕਟ ਪਾਸ ਕਰਨ ਦੀ ਬਜਾਏ, ਮੁੜ ਵਿਚਾਰ ਕਰਨ ਲਈ ਕਿਸੇ ਸੰਸਦੀ ਕਮੇਟੀ ਨੂੰ ਭੇਜ ਦੇਵੇ ਤੇ ਉਥੇ ਇਹ ਠੰਢੇ ਬਸਤੇ ਵਿੱਚ ਪੈ ਜਾਏ। ਇਸ ਲਈ ਸਮੂਹ ਬੁੱਧੀਜੀਵੀਆਂ ਨੂੰ ਇਸ ਮਸਲੇ ’ਤੇ ਸੰਜਮ ਨਾਲ ਕੰਮ ਲੈਣਾ ਚਾਹੀਦਾ ਹੈ।

ਵਿਦੇਸ਼ ਜਾਣ ਵਾਲੇ ਭਾਰਤੀ ਡਾਕਟਰਾਂ ਨੂੰ ਭਰਨਾ ਪਵੇਗਾ ਬਾਂਡ
ਨਵੀਂ ਦਿੱਲੀ-ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਇਸ ਸਾਲ ਤੋਂ ਮੈਡੀਕਲ ਦੀ ਉਚ ਸਿਖਿਆ ਲਈ ਅਮਰੀਕਾ ਜਾਣ ਵਾਲੇ ਡਾਕਟਰਾਂ ਨੂੰ ਭਾਰਤ ਵਾਪਸ ਆਉਣ ਦਾ ਬਾਂਡ ਭਰ ਕੇ ਜਾਣਾ ਪਵੇਗਾ। ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਦੇ ਬਾਅਦ ਦੇਸ਼ ਆ ਕੇ ਇਸ ਬਾਂਡ ਦਾ ਸਨਮਾਨ ਕਰਨਾ ਹੋਵੇਗਾ। ਜੇ ਕੋਈ ਡਾਕਟਰ ਭਾਰਤ ਨਹੀਂ ਪਰਤਦਾ ਤਾਂ ਉਸ ਨੂੰ ਅਮਰੀਕਾ ਵਿੱਚ ਵੀ ਪ੍ਰੈਕਟਿਸ ਦੀ ਇਜਾਜ਼ਤ ਨਹੀਂ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ 3000 ਡਾਕਟਰ ਪੜ੍ਹਾਈ ਲਈ ਅਮਰੀਕਾ ਗਏ, ਲੇਕਿਨ ਵਾਪਸ ਨਹੀਂ ਆਏ।

ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮੰਤਰੀ ਗੁਲਾਬ ਨਬੀ ਆਜ਼ਾਦ ਨੇ ਗਰੁੱਪ ਆਫ ਮਿਨਿਸਟਰਜ਼, ਜੀ ਓ ਐਮ, ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਚ ਸਿਖਿਆ ਲਈ ਇਸ ਸਾਲ ਤੋਂ ਅਮਰੀਕਾ ਜਾਣ ਵਾਲੇ ਸਾਰੇ ਐਮ ਬੀ ਬੀ ਐਸ ਡਾਕਟਰਾਂ ਨੂੰ ਇਹ ਬਾਂਡ ਭਰਨਾ ਹੋਵੇਗਾ ਕਿ ਪੜ੍ਹਾਈ ਪੂਰੀ ਕਰ ਕੇ ਉਹ ਵਾਪਸ ਆਉਣਗੇ।