ਸਟਾਰ ਨਿਊਜ਼ ਨੀਲਸਨ ਦਾ ਓਪੀਨੀਅਨ ਪੋਲ : ਯੂ ਪੀ ‘ਚ ਸਮਾਜਵਾਦੀ ਪਾਰਟੀ ਸਭ ਤੋਂ ਅੱਗੇ, ਕਾਂਗਰਸ ਤੋਂ ਬਿਨਾਂ ਸਰਕਾਰ ਨਹੀਂ ਬਣੇਗੀ ਬਸਪਾ 101, ਸਮਾਜਵਾਦੀ 135, ਭਾਜਪਾ 61, ਕਾਂਗਰਸ ਗਠਜੋੜ 99 ਅਤੇ ਹੋਰ 7 ਸੀਟਾਂ
ਨਵੀਂ ਦਿੱਲੀ, 5 ਫਰਵਰੀ (ਸਟਾਰ ਨਿਊਜ਼)- ਸਟਾਰ ਨਿਊਜ਼ ਵਲੋਂ ਉਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਲਈ ਕਰਵਾਏ ਨੀਲਸਨ ਦੇ ਓਪੀਨੀਅਨ ਪੋਲ ਨੇ ਦਰਸਾਇਆ ਹੈ ਕਿ ਉਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਜਿਥੇ ਸਭ ਤੋਂ ਅੱਗੇ ਹੈ, ਉਥੇ ਬਸਪਾ ਦੂਜੇ ਨੰਬਰ ‘ਤੇ ਹੈ। ਪੋਲ ਨੇ ਇਹ ਵੀ ਸਾਬਤ ਕੀਤਾ ਹੈ ਕਿ ਕਾਂਗਰਸ ਤੋਂ ਬਿਨਾਂ ਇਥੇ ਸਰਕਾਰ ਨਹੀਂ [...]
ਔਰਤ ਨੇ ਮੁਲਾਇਮ ਸਿੰਘ ‘ਤੇ ਸੁੱਟ ਦਿੱਤੀ ਚੱਪਲ
ਬਾਂਦਾ, 5 ਫਰਵਰੀ (ਸਟਾਰ ਨਿਊਜ਼ੋ)- ਬਸਪਾ ਸ਼ਾਸਨ ਕਾਲ ਵਿੱਚ ਦੁਰਾਚਾਰ ਪੀੜਤਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਸਮਾਜਵਾਦੀ ਪਾਰਟੀ ਸੁਪਰੀਮੋ ਦੇ ਬਿਆਨ ਤੋਂ ਦੁਖੀ ਇਕ ਔਰਤ ਮੂਰਤੀ ਸਿੰਘ ਨੇ ਕੱਲ੍ਹ ਉਨ੍ਹਾਂ ‘ਚੇ ਚੱਪਲ ਸੁੱਟੀ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਕੇ ਜਦੋਂ ਮੁਲਾਇਮ ਸਿੰਘ ਵਾਪਸ ਜਾ ਰਹੇ ਸਨ ਤਾਂ ਭੀੜ ਵਿੱਚੋਂ ਇਕ ਔਰਤ ਨੇ ਚੱਪਲ ਸੁੱਟੀ, ਜੋ [...]
ਸਭ ਤੋਂ ਮਹਿੰਗਾ ਵਿਕਿਆ ਕ੍ਰਿਕਟ ਖਿਡਾਰੀ ਰਵਿੰਦਰ ਜਡੇਜਾ
February 6, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਬੰਗਲੌਰ, 5 ਫਰਵਰੀ (ਸਟਾਰ ਨਿਊਜ਼)- ਹਰਫਨ ਮੌਲਾ ਰਵਿੰਦਰ ਜਡੇਜਾ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ) ਦੇ ਪੰਜਵੇਂ ਸੀਜ਼ਨ ਲਈ ਕੱਲ੍ਹ ਹੋਈ ਖਿਡਾਰੀਆਂ ਦੀ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਵਿਕਿਆ। ਜਡੇਜਾ ਨੂੰ 20 ਲੱਖ ਡਾਲਰ (ਕਰੀਬ ਨੌਂ ਕਰੋੜ 72 ਲੱਖ ਰੁਪਏ) ਮਿਲੇ, ਜਦ ਕਿ ਭਾਰਤੀ ਟਵੰਟੀ-20 ਅਤੇ ਇਕ ਦਿਨਾ ਟੀਮ ਦਾ ਗੇਂਦਬਾਜ਼ ਵਿਨੈ ਕੁਮਾਰ 10 ਲੱਖ [...]
ਯੇਦੀਯੁਰੱਪਾ, ਪੁੱਤਰਾਂ ਤੇ ਜਵਾਈ ਨੂੰ ਸੰਮਨ
ਬੰਗਲੌਰ, 5 ਫਰਵਰੀ (ਸਟਾਰ ਨਿਊਜ਼ੋ)- ਲੋਕਾਯੁਕਤ ਅਦਾਲਤ ਨੇ ਕੱਲ੍ਹ ਨਾਜਾਇਜ਼ ਤੌਰ ‘ਤੇ ਸਰਕਾਰੀ ਜ਼ਮੀਨ ਨੂੰ ਗੈਰ ਨੋਟੀਫਾਈ ਕਰਨ ਦੇ ਮਾਮਲੇ ‘ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ, ਉਨ੍ਹਾਂ ਦੇ ਦੋ ਪੁੱਤਰਾਂ ਅਤੇ ਦਾਮਾਦ ਸਮੇਤ ਛੇ ਲੋਕਾਂ ਨੂੰ ਸੰਮਨ ਜਾਰੀ ਕੀਤੇ। ਸਾਰਿਆਂ ਨੂੰ ਤਿੰਨ ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ [...]
ਚੋਣਾਂ ਤੋਂ ਬਾਅਦ ਪੇਸ਼ ਹੋਵੇਗਾ ਬਜਟ
January 2, 2012 by editor
Filed under ਇੰਡੀਆ, ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ, ਸਟਾਰ ਨਿਊਜ਼-ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸੋਮਵਾਰ ਨੂੰ ਕਿਹਾ ਕਿ ਆਮ ਬਜਟ ਇਸ ਵਾਰ ਪੰਜ ਸੂਬਿਆਂ ‘ਚ ਐਲਾਨੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਜਾਏਗਾ ਪਰ ਅਜੇ ਇਸਦੀ ਤਰੀਕ ਤੈਅ ਨਹੀਂ ਹੈ। ਮੁਖਰਜੀ ਨੇ ਸੋਮਵਾਰ ਨੂੰ ਦਿੱਲੀ ‘ਚ ਬਜਟ ਦੀ ਤਰੀਕ ਬਾਰੇ ਪੱਤਰਕਾਰਾਂ ਦੇ ਸਵਾਲ ‘ਚ ਕਿਹਾ ਕਿ ਅਸੀਂ ਅਜੇ [...]
ਕਰਨਾਟਕ ‘ਚ ਪਾਕਿਸਤਾਨੀ ਝੰਡਾ ਲਹਿਰਾਉਣ ‘ਤੇ ਤਣਾਅ
ਬੀਜਾਪੁਰ, ਸਟਾਰ ਨਿਊਜ਼-ਕਰਨਾਟਕ ‘ਚ ਬੀਜਾਪੁਰ ਜ਼ਿਲੇ ਦੇ ਸਿੰਧਗੀ ਸ਼ਹਿਰ ਵਿਚ ਬੀਤੀ ਰਾਤ ਇਕ ਸਰਕਾਰੀ ਦਫਤਰ ਉਪਰ ਪਾਕਿਸਤਾਨੀ ਝੰਡਾ ਲਹਿਰਾਏ ਜਾਣ ਤੋਂ ਗੁੱਸੇ ਵਿਚ ਆਏ ਲੋਕਾਂ ਦੇ ਹੰਗਾਮੇ ਕਾਰਨ ਤਣਾਅ ਪੈਦਾ ਹੋ ਗਿਆ ਅਤੇ ਪੁਲਸ ਨੂੰ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਲਾਠੀਚਾਰਜ ਕਰਨਾ ਪਿਆ। ਸੂਤਰਾਂ ਮੁਤਾਬਕ ਕੁਝ ਬਦਮਾਸ਼ਾਂ ਨੇ ਤਹਿਸੀਲਦਾਰ ਦੇ ਦਫਤਰ ਉਪਰ ਸਫੈਦ ਅਤੇ [...]
ਰਾਜਸਥਾਨ ਵਿਚ ਸਰਕਾਰੀ ਡਾਕਟਰਾਂ ਦੀ ਹੜਤਾਲ ਖਤਮ
ਜੈਪੁਰ, ਸਟਾਰ ਨਿਊਜ਼-ਰਾਜਸਥਾਨ ਦੇ ਸਰਕਾਰੀ ਡਾਕਟਰਾਂ ਨੇ ਆਪਣੀ ਦਸ ਦਿਨ ਪੁਰਾਣੀ ਹੜਤਾਲ ਖਤਮ ਕਰ ਦਿੱਤੀ ਹੈ। ਡਾਕਟਰ ਤਨਖਾਹ ਸਕੇਲਾਂ ਅਤੇ ਤਰੱਕੀਆਂ ਦੇ ਮੁੱਦਿਆਂ ਨੂੰ ਲੈ ਕੇ 21 ਦਸੰਬਰ ਤੋਂ ਹੜਤਾਲ ‘ਤੇ ਸਨ। ਡਾਕਟਰਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਲਈ ਰਾਜ ਦੀ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਸਰਕਾਰ ਨੇ 5 ਮੰਤਰੀਆਂ ‘ਤੇ ਆਧਾਰਤ ਕਮੇਟੀ ਕਾਇਮ ਕਰ [...]
ਸਿਆਸਤ ਔਖੀ ਨਹੀਂ ਸੌਖੀ ਹੈ : ਰਾਹੁਲ
ਸਹਾਰਨਪੁਰ, ਸਟਾਰ ਨਿਊਜ਼-ਰਾਜਨੀਤੀ ਸ਼ਾਸਤਰ ਦੇ ਮਹਾ ਪੰਡਿਤ ਬੇਸ਼ੱਕ ਸਿਆਸਤ ਨੂੰ ਸ਼ਾਸਤਰ ਤੇ ਵਿਗਿਆਨ ਕਹਿ ਕੇ ਪਰਿਭਾਸ਼ਤ ਕਰਕੇ ਇਸ ਨੂੰ ਔਖਾ ਦੱਸਦੇ ਹੋਣ ਪਰ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਸਿਆਸਤ ਔਖੀ ਨਹੀਂ ਸਗੋਂ ਸੌਖੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਰਹੋ, ਪਿੰਡਾਂ ਨੂੰ ਸਮਝੋ ਅਤੇ ਪਿੰਡਾਂ ਨੂੰ ਬਦਲ ਦਿਓ। ਇਹੀ ਸਿਆਸਤ [...]
ਸਕੂਲ ਬੱਸ ਹਾਦਸੇ ‘ਚ 11 ਬੱਚਿਆਂ ਦੀ ਮੌਤ
ਅੰਬਾਲਾ, ਸਟਾਰ ਨਿਊਜ਼-ਅੰਬਾਲਾ ‘ਚ ਧੁੰਦ ਕਾਰਨ ਇਕ ਸਕੂਲ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ‘ਚ 11 ਬੱਚਿਆਂ ਦੀ ਮੌਤ ਹੋ ਗਈ। ਉਧਰ, ਸਕੂਲ ਬੱਸ ਦਾ ਡਰਾਈਵਰ ਵੀ ਮੌਤ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ 20 ਬੱਚੇ ਜਖਮੀ ਵੀ ਹੋਏ। ਜ਼ਖਮੀ ਬੱਚਿਆਂ ‘ਚ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਹਤ ਅਤੇ ਬਚਾਅ ਦਾ ਕੰਮ [...]
ਏਅਰਪੋਰਟ ‘ਤੇ ਮਿਲੇ ਬੈਗ ‘ਚੋਂ ਬਰਾਮਦ ਹੋਏ ਸੈਂਕੜੇ ਪਾਸਪੋਰਟ
ਨਵੀਂ ਦਿੱਲੀ, ਸਟਾਰ ਨਿਊਜ਼- ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਜ਼ਬਤ ਕੀਤੇ ਗਏ ਇਕ ਬੈਗ ‘ਚੋਂ 100 ਤੋਂ ਵੱਧ ਪਾਸਪੋਰਟ ਜ਼ਬਤ ਕੀਤੇ ਹਨ। ਜ਼ਬਤ ਕੀਤਾ ਗਿਆ ਬੈਕ ਤੁਰਕੀ ਏਅਰਲਾਇਨਜ਼ ਦੇ ਜਹਾਜ਼ ਤੋਂ ਆਇਆ ਹੈ ਅਤੇ ਵਿਭਾਗ ਨੇ ਇਸ ਨੂੰ ਏਅਰਪੋਰਟ ਦੇ ਟਰਮੀਨਲ 3 ਤੋਂ ਬਰਾਮਦ ਕੀਤਾ ਹੈ। ਬੈਗ ਬਰਾਮਦ ਕਰਨ [...]
