ਈਰਾਨ ਨੇ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਕੀਤਾ ਪ੍ਰੀਖਣ
January 2, 2012 by editor
Filed under ਅੰਤਰਾਸ਼ਟਰੀ, ਵਿਸ਼ੇਸ਼ ਰਿਪੋਰਟ
ਤਹਿਰਾਨ, ਸਟਾਰ ਨਿਊਜ਼-ਈਰਾਨ ਦੀ ਸਮੁੰਦਰੀ ਫੌਜ ਨੇ ਹਰਮੁਜ ਪਾਣੀ ਸੰਧੀ ‘ਚ ਚੱਲ ਰਹੇ ਆਪਣੇ ਜੰਗੀ ਅਭਿਆਸ ਦੇ ਅੰਤਿਮ ਦਿਨ ਲੰਬੀ ਦੂਰੀ ਤਕ ਮਾਰ ਕਰਨ ‘ਚ ਸਮਰਥ ਇਕ ਕਰੂਜ਼ ਮਿਜ਼ਾਈਲ ਦਾ ਸੋਮਵਾਰ ਪ੍ਰੀਖਣ ਕੀਤਾ। ਈਰਾਨ ਦੀ ਸਰਕਾਰੀ ਖਬਰ ਏਜੰਸੀ ਨੇ ਦੱਸਿਆ ਕਿ ਸਮੁੰਦਰੀ ਫੌਜ ਨੇ ਕਾਦਿਰ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹ ਮਿਜ਼ਾਈਲ ਕਿੰਨੀ ਦੂਰੀ ਤਕ ਮਾਰ [...]
‘ਕਿੰਗਫਿਸ਼ਰ’ ਬ੍ਰਿਟੇਨ ਦੀ ਸਭ ਤੋਂ ਮਨਪਸੰਦ ਚਿੜੀ
ਲੰਡਨ, ਸਟਾਰ ਨਿਊਜ਼-ਲਾਲ ਛਾਤੀ ਵਾਲੀ ਰੋਬਿਨ ਨਾਂ ਦੇ ਪੰਛੀ ਨੂੰ ਪਿੱਛੇ ਛੱਡ ਕੇ ‘ਕਿੰਗਫਿਸ਼ਰ’ ਬ੍ਰਿਟੇਨ ਦੀ ਸਭ ਤੋਂ ਮਨਪਸੰਦ ਚਿੜੀ ਬਣ ਗਈ ਹੈ। ਇਕ ਅਖ਼ਬਾਰ ਅਨੁਸਾਰ, ਬ੍ਰੇਟਨ ‘ਚ ਕਿੰਗਫਿਸ਼ਰ ਦੀ ਗਿਣਤੀ ਕਾਫੀ ਘੱਟ ਹੈ, ਜਿਸ ਨੂੰ ਦੇਖਦੇ ਹੋਏ ਇਸ ਨੂੰ ਅਧਿਕਾਰਤ ਤੌਰ ‘ਤੇ ਰਾਖਵਾਂ ਜਾਨਵਰ ਘੋਸ਼ਿਤ ਕੀਤਾ ਗਿਆ ਹੈ। ਕਿੰਗਫਿਸ਼ਰ ਦਾ ਵਿਗਿਆਨਕ ਨਾਂ ‘ਅਲਸੀਡੀ ਆਥਿਸ’ [...]
ਕੁੱਟਮਾਰ ਦੇ ਦੋਸ਼ ਤਹਿਤ 5 ਭਾਰਤੀ ਗ੍ਰਿਫ਼ਤਾਰ
ਰੋਮ (ਇਟਲੀ), ਸਟਾਰ ਨਿਊਜ਼-ਅੱਜ ਨਵੇਂ ਸਾਲ ਦੀ ਸਵੇਰ ਚੜ੍ਹਦੇ ਹੀ ਭਾਰਤੀ ਮੰਡੀਰ ਨੇ ਆਪਣਾ ਰੰਗ ਦਿਖਾਉਂਦਿਆਂ ਇਕ ਮਾਮੂਲੀ ਜਿਹੇ ਕਾਰ ਹਾਦਸੇ ਉਪਰੰਤ ਗੁੱਸੇ ਵਿਚ ਵਿਚ ਆ ਇਕ ਤੇਰਾਮੋ ਅਤੇ ਇਕ ਅਲਬਾਨੀ ਵਿਅਕਤੀ ਦੀ ਜਮ ਕੇ ਕੁੱਟਮਾਰ ਕੀਤੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ 29 ਸਾਲਾ ਜਸਵੀਰ ਸਿੰਘ, 32 ਸਾਲਾ ਜਗਜੀਵਨ ਸਿੰਘ, 24 ਸਾਲਾ ਤੀਰਥ ਸਿੰਘ, 22 ਸਾਲਾ [...]
ਨਸ਼ੇ ‘ਚ ਅੰਨੇ ਹੋਏ ਅਮਰੀਕੀ ਸੈਲਾਨੀਆਂ ਨਾਲ ਕੁੱਟਮਾਰ
ਤੁਤਿਕੋਰਿਨ, ਸਟਾਰ ਨਿਊਜ਼-ਨਵੇਂ ਸਾਲ ਦਾ ਜਸ਼ਨ ਮਨਾ ਰਹੇ ਅਮਰੀਕੀ ਸੈਲਾਨੀਆਂ ਨੂੰ ਲੋਕਾਂ ਦੇ ਗੁੱਸੇ ਦਾ ਉਸ ਸਮੇਂ ਸ਼ਿਕਾਰ ਹੋਣਾ ਪਿਆ ਜਦੋਂ ਉਨ੍ਹਾਂ ਨੇ ਰਾਹ ‘ਚੋਂ ਗੁਜਰ ਰਹੀਆਂ ਔਰਤਾਂ ਨੂੰ ਗਲੇ ਲਗਾ ਕੇ ਉਨ੍ਹਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਕਿਹਾ ਕਿ ਲੋਕਾਂ ਨੇ ਕੱਲ ਰਾਤ ਕੈਲੀਫੋਰਨੀਆਂ ਦੇ ਤਿੰਨਾਂ ਨਾਗਰਿਕਾਂ ਨੂੰ ਕੁੱਟਿਆ ਜਿਸ ਨਾਲ ਉਹ [...]
‘ਰੋਕੋ ਕੈਂਸਰ’ ਦੇ ਸੰਸਥਾ ਵਲੋਂ ਇਟਲੀ ‘ਚ ਜਾਗਰੂਕਤਾ ਦਾ ਸੁਨੇਹਾ
ਮਿਲਾਨ (ਇਟਲੀ), ਸਟਾਰ ਨਿਊਜ਼- ਬ੍ਰਿਟਿਸ਼ ਸਰਕਾਰ ਵਲੋਂ ਮਾਨਤਾ ਪ੍ਰਾਪਤ ਨੂੰ ਰੋਕੋ ਕੈਂਸਰ’ ਦੇ ਅੰਤਰਰਾਸ਼ਟਰੀ ਗਲੋਬਲ ਅੰਬੈਡਸਰ ਸ. ਕੁਲਵੰਤ ਸਿੰਘ ਧਾਲੀਵਾਲ ਵਲੋਂ ਇਟਲੀ ਨਾਰਥ ਦੇ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਗੁਰਦੁਆਰਾ ਸਿੰਘ ਸਭਾ ਕਸਤਲਗਮਬੈਰਤੋ, ਗੁਰਦੁਆਰਾ ਕਲਗੀਧਰ ਮੰਨਜੋਵਾਨੀ, ਗੁਰਦੁਆਰਾ ਸਿੰਘ ਸਭਾ ਤੈਰਾਨੋਵਾ ਤੋਂ ਇਲਾਵਾ ਪੰਜਾਬੀਆਂ ਦੇ ਘਰ-ਘਰ ਜਾ ਕੇ ਪੰਜਾਬ ‘ਚ ਤੇਜ਼ੀ ਨਾਲ ਫੈਲ ਰਹੇ ਕੈਂਸਰ ਬਾਰੇ ਜਾਗਰੂਕ [...]
ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ੍ਹਨ ਲਈ ਇਟਲੀ ਦੇ ਲੋਕ ਗਾਇਕ ਹੰਭਲਾ ਮਾਰਨ – ਧਾਲੀਵਾਲ
ਰੋਮ (ਇਟਲੀ), ਸਟਾਰ ਨਿਊਜ਼- ਪੰਜਾਬੀ ਸੱਭਿਆਚਾਰ ਨੂੰ ਨਵੀਂ ਸੇਧ ਦੇਣ ਵਾਲੇ ਪ੍ਰਸਿੱਧ ਗੀਤਕਾਰ ਪਾਲ ਫਿਆਲੀਵਾਲਾ ਅਤੇ ਪ੍ਰਸਿੱਧ ਮਿਊਜ਼ਕ ਕੰਪਨੀ ਐਨ ਏ ਸੀ ਵੱਲੋਂ ਆਪਣੀ ਫਖਰੀਆ ਪੇਸ਼ਕਸ ਰਾਹੀਂ ਇਟਲੀ ਦੇ ਚਰਚਿਤ ਲੋਕ ਗਾਇਕ ਬਲਦੀਪ ਸਮਰਾਉ ਦੀ ਪਲੇਠੀ ਟੇਪ “ਚੈੱਕ ਕਟਵਾਦੇ” ਪੰਜਾਬੀ ਸਰੋਤਿਆਂ ਦੀ ਝੋਲੀ ਵਿੱਚ ਪਾਈ ਗਈ। ਜਿਸ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਸ਼ਾਂਤੀ ਦੂਤ [...]
ਤੇਜ਼ ਗੇਂਦਬਾਜ਼ੀ ਦੀ ਹਮਲਾਵਰਤਾ ਪਸੰਦ ਹੈ : ਕਲਾਰਕ
ਸਿਡਨੀ, ਸਟਾਰ ਨਿਊਜ਼-ਆਸਟ੍ਰੇਲੀਆਈ ਕ੍ਰਿਕਟ ਕਪਤਾਨ ਮਾਈਕਲ ਕਲਾਰਕ ਭਾਰਤ ਵਿਰੁੱਧ ਪਹਿਲੇ ਟੈਸਟ ਕ੍ਰਿਕਟ ਵਿਚ ਆਪਣੇ ਤੇਜ਼ ਗੇਂਦਬਾਜ਼ਾਂ ਦੇ ਹਮਲਾਵਰ ਰਵੱਈਏ ਦਾ ਦੀਵਾਨਾ ਬਣ ਗਿਆ ਹੈ ਤੇ ਚਾਹੁੰਦਾ ਹੈ ਕਿ ਮੰਗਲਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਦੂਸਰੇ ਮੈਚ ਵਿਚ ਵੀ ਉਸਦੇ ਗੇਂਦਬਾਜ਼ ਆਪਣੀ ਲੈਅ ਬਰਕਰਾਰ ਰੱਖਣ। ਕਲਾਰਕ ਨੇ ‘ਦਿ ਡੇਲੀ ਟੈਲੀਗ੍ਰਾਫ’ ਵਿਚ ਆਪਣੇ ਕਾਲਮ ਵਿਚ ਲਿਖਿਆ ਹੈ, [...]
ਦੁਬਈ ਤੋਂ ਪਾਕਿਸਤਾਨ ਪਰਤ ਆਏ ਜ਼ਰਦਾਰੀ
December 25, 2011 by editor
Filed under ਅੰਤਰਾਸ਼ਟਰੀ, ਵਿਸ਼ੇਸ਼ ਰਿਪੋਰਟ
ਕਰਾਚੀ, ਸਟਾਰ ਨਿਊਜ਼-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੁਬਈ ਤੋਂ ਇਲਾਜ ਕਰਾਉਣ ਪਿੱਛੋਂ ਅੱਜ ਪਾਕਿਸਤਾਨ ਪਰਤ ਆਏ ਹਨ ਅਤੇ ਆਪਣਾ ਕੰਮਕਾਜ ਸੰਭਾਲ ਲਿਆ। 15 ਦਿਨ ਪਹਿਲਾਂ ਜ਼ਰਦਾਰੀ ਦੇ ਦੇਸ਼ ਛੱਡ ਕੇ ਜਾਣ ਪਿੱਛੋਂ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਮੀਮੋਗੇਟ ਕਾਰਨ ਸ਼ਕਤੀਸ਼ਾਲੀ ਫੌਜ ਦੇ ਦਬਾਅ ਕਾਰਨ ਉਹ ਅਸਤੀਫਾ ਦੇ ਸਕਦੇ ਹਨ। ਆਪਣੀ ਬੇਟੀ ਅਤੇ [...]
ਉਤਰੀ ਕੋਰੀਆ ਦੇ ਸੁਪਰੀਮ ਆਗੂ ਕਿਮ ਜੋਂਗ ਇਲ ਦੇ ਦੇਹਾਂਤ
ਪਿਉਂਗਯਾਂਗ, ਸਟਾਰ ਨਿਊਜ਼-ਉਤਰੀ ਕੋਰੀਆ ਨੇ ਅੱਜ ਆਪਣੇ ਸੁਪਰੀਮ ਆਗੂ ਕਿਮ ਜੋਂਗ ਇਲ ਦੀ ਮੌਤ ਦਾ ਐਲਾਨ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਜਾਨਸ਼ੀਨ ਵਜੋਂ ਉਨ੍ਹਾਂ ਦੇ ਛੋਟੇ ਪੁੱਤਰ ਕਿਮ ਜੋਂਗ ਉਨ ਦੀ ਪਿੱਠ ਉਤੇ ਖੜਨ ਦਾ ਸੱਦਾ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਐਲਾਨ ਤੋਂ ਬਾਅਦ ਦੱਖਣੀ ਕੋਰੀਆ ਨੇ [...]
ਫਿਲੀਪੀਨਜ਼ ਵਿੱਚ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 650 ਤੋਂ ਟੱਪੀ
ਮਨੀਲਾ, ਸਟਾਰ ਨਿਊਜ਼-ਫਿਲੀਪੀਨਜ਼ ਵਿੱਚ ਤੂਫਾਨ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 650 ਹੋ ਗਈ ਹੈ। ਸਮੁੰਦਰੀ ਜਹਾਜ਼ਾਂ ਵਲੋਂ ਮਿਡਾਨਾਉ ਟਾਪੂ ਦੇ ਆਲੇ ਦੁਆਲੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਦ ਕਿ ਫੌਜ ਦੇ ਜਵਾਨ ਨਦੀਆਂ ਦੇ ਕਿਨਾਰੇ ਤਲਾਸ਼ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਹੁਤੀਆਂ ਲਾਸ਼ਾਂ ਅਜਿਹੀਆਂ [...]

