Punjab Star » ਅੰਤਰਾਸ਼ਟਰੀ

ਜਹਾਜ਼ ਦੁਰਘਟਨਾ ‘ਚ ਮਾਰੇ ਗਏ 13 ਲੋਕਾਂ ‘ਚ 7 ਭਾਰਤੀ
ਕਾਠਮਾਂਡੋ : ਨੇਪਾਲ ਦੇ ਉੱਤਰੀ ਪਹਾੜੀ ਇਲਾਕੇ ‘ਚ 21 ਲੋਕਾਂ ਨੂੰ ਲੈ ਕੇ ਜਾ ਰਿਹਾ ਪ੍ਰਾਈਵੇਟ ਕੰਪਨੀ ਦਾ ਜਹਾਜ਼ ਅੱਜ ਪਹਾੜੀ ਇਲਾਕੇ ‘ਚ ਦੁਰਘਟਨਾਗ੍ਰਸਤ ਹੋ ਗਿਆ ਜਿਸ ਵਿੱਚ 7 ਭਾਰਤੀਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਕਿਹਾ ਕਿ ਪ੍ਰਾਈਵੇਟ ਅਗਨ ਏਅਰਲਾਇੰਸ ਦਾ ਡਾਰਨਿਅਰ ਜਹਾਜ਼ ਅੱਜ ਜਾਮਸੋਮ ਹਵਾਈ ਅੱਡੇ  ਦੇ ਨਜ਼ਦੀਕ ਉਤਰਦੇ ਸਮੇਂ ਦੁਰਘਟਨਾਗ੍ਰਸਤ ਹੋ ਗਿਆ  ।  ਜਾਮਸੋਮ ਹਵਾਈ ਅੱਡਾ ਹਿਮਾਲਿਆ ਖੇਤਰ ‘ਚ ਟਰੈਕਿੰਗ ਦੀ ਮਸ਼ਹੂਰ ਜਗ੍ਹਾ ਹੈ  । ਅੰਤਰਰਾਸ਼ਟਰੀ ਹਵਾਈ ਅੱਡੇ  ਦੀ  ਕਮੇਟੀ  ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਾਮਸੋਮ ਹਵਾਈ ਅੱਡੇ  ਦੇ ਵੱਲ ਵਾਪਸ ਆਉਂਦੇ ਸਮੇਂ ਇਹ ਜਹਾਜ਼ ਇੱਕ ਪਹਾੜ ਦੀ ਸਿੱਖਰ ਨਾਲ  ਟਕਰਾ ਗਿਆ  । ਅਧਿਕਾਰੀ ਨੇ ਕਿਹਾ ,  ”ਦੁਰਘਟਨਾ ‘ਚ 7 ਭਾਰਤੀ ਅਤੇ 6 ਨੇਪਾਲੀ ਨਾਗਰਿਕ ਮਾਰੇ ਗਏ ਹਨ  ।  ਰਾਹਤ ਅਤੇ ਬਚਾਅ  ਦੇ ਕੰਮ ਵਿੱਚ ਲੱਗੇ ਲੋਕਾਂ ਨੇ ਹੁਣ ਤੱਕ  ਲਾਸ਼ਾ  ਬਰਾਮਦ ਕੀਤੀਆਂ ਹਨ  । ”ਉਨ੍ਹਾਂ ਨੇ ਕਿਹਾ ਕਿ ਚਾਲਕ ਦਲ  ਦੇ ਤਿੰਨ ਮੈਬਰਾਂ ਅਤੇ ਚਾਰ ਭਾਰਤੀਆਂ ਸਮੇਤ 8 ਲੋਕਾਂ ਨੂੰ ਦੁਰਘਟਨਾ ਸਥਾਨ ਤੋਂ ਜਿੰਦਾ ਕੱਢ ਲਿਆ ਗਿਆ ਹੈ ।ਜਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਚਾਰ ਭਾਰਤੀ ਨਾਗਰਿਕਾਂ ਦੀ ਹਾਲਤ ਗੰਭੀਰ  ਦੱਸੀ ਜਾ ਰਹੀ ਹੈ । ਅਧਿਕਾਰੀ ਨੇ ਕਿਹਾ ਕਿ ਜਿਸ ਸਮੇਂ  ਜਹਾਜ਼ ਦੁਰਘਟਨਾਗਰਸਤ ਹੋਇਆ ਉਸ ਸਮੇਂ ਇਹ ਜਾਮਸੋਮ ਹਵਾਈ ਅੱਡੇ ੇ ਵੱਲ ਜਾ ਰਿਹਾ ਸੀ  ।  ਉਨ੍ਹਾਂ ਨੇ ਕਿਹਾ ਕਿ ਦੁਰਘਟਨਾ ਦਾ ਕਾਰਨ ਤਕਨੀਕੀ ਖਰਾਬੀ ਹੋ ਸਕਦੀ ਹੈ

ਗਿਲਾਨੀ ਤੇ ਕੈਮਰੌਨ ਵੱਲੋਂ ਭਾਰਤ-ਪਾਕਿ ਸਬੰਧਾਂ ਬਾਰੇ ਚਰਚਾ
ਲੰਡਨ, 12 ਮਈ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਡੇਵਿਡ ਕੈਮਰੌਨ ਵਿਚਾਲੇ ਇਥੇ ਹੋਈ ਮੁਲਾਕਾਤ ਦੌਰਾਨ ਆਪਸੀ ਹਿੱਤਾਂ, ਅਫਗਾਨਿਸਤਾਨ ਆਦਿ ਤੋਂ ਇਲਾਵਾ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਵੀ ਗੱਲਬਾਤ ਹੋਈ। ਮੁਲਾਕਾਤ ਦੌਰਾਨ ਗਿਲਾਨੀ ਵੱਲੋਂ ਕੈਮਰੌਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀਵਾਰਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਆਪਸੀ ਹਿੱਤਾਂ ਦੇ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਡੂੰਘੀ ਵਿਚਾਰ-ਚਰਚਾ ਹੋਈ। ਸਾਂਝੇ ਬਿਆਨ ਅਨੁਸਾਰ, ‘‘ਦੋਵਾਂ ਪ੍ਰਧਾਨ ਮੰਤਰੀਆਂ ਨੇ ਅਫਗਾਨਿਸਤਾਨ ਵਿਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਲਈ ਸਹਿਯੋਗ ਦੇਣ ਦੀ ਵਚਨਬੱਧਤਾ ਮੁੜ ਦੁਹਰਾਈ। ਉਨ੍ਹਾਂ ਹੋਰ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਅਤੇ ਅਫਗਾਨਿਸਤਾਨ ਲਈ ਨੇੜੇ ਹੋ ਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ। ਇਥੇ ਆਪਣੇ ਪੰਜ ਰੋਜ਼ਾ ਦੌਰੇ ਦੌਰਾਨ ਗਿਲਾਨੀ ਨੇ ਆਪਣੇ ਬਰਤਾਨਵੀ ਹਮਰੁਤਬਾ ਨੂੰ ਭਰੋਸਾ ਦਿਵਾਇਆ ਕਿ ਉਹ ਪਾਕਿਸਤਾਨ ਵਿਚ ਸੰਵਿਧਾਨ ਅਨੁਸਾਰ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਯੂ.ਕੇ. ਵੱਲੋਂ ਪਾਕਿਸਤਾਨ ਵਿਚ 2013 ਵਿਚ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਸਮਰੱਥਾ ’ਤੇ ਸਵਾਲ ਉਠਾਇਆ ਗਿਆ ਸੀ।

ਬਰਨੀ ਵੱਲੋਂ ਸਰਬਜੀਤ ਦੀ ਸਜ਼ਾ ਮੁਆਫ਼ੀ ਵਾਸਤੇ ਜ਼ਰਦਾਰੀ ਨੂੰ ਅਪੀਲ
ਇਸਲਾਮਾਬਾਦ, 12 ਮਈ – ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕਰਨ ਵਾਲੇ ਉੱਘੇ ਕਾਰਕੁਨ ਅਨਸਾਰ ਬਰਨੀ ਨੇ ਅੱਜ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਅਪੀਲ ਕੀਤੀ ਕਿ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਮੌਤ ਦੀ ਸਜ਼ਾ ਮਨੁੱਖਤਾ ਦੇ ਆਧਾਰ ’ਤੇ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇ।

ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿੱਚ ਜਨਾਬ ਬਰਨੀ ਨੇ ਧਿਆਨ ਦਿਵਾਇਆ ਹੈ ਕਿ ਸਰਬਜੀਤ ਕਰੀਬ 21 ਸਾਲਾਂ ਤੋਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ ਤੇ ਉਸ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ’ਤੇ ਰੋਕ ਲਗਾ ਕੇ ਇਸ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ ਹੈ। ਅਜਿਹਾ ਕਰਨਾ ਮਨੁੱਖਤਾ, ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦੇ ਹਿੱਤ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਸਰਬਜੀਤ ਵੱਲੋਂ ਕਈ ਵਾਰ ਰਹਿਮ ਦੀਆਂ ਅਪੀਲਾਂ ਦਾਖਲ ਕਰ ਚੁੱਕੇ ਹਨ।

ਉਨ੍ਹਾਂ ਕਿਹਾ, ‘‘ਸਰਬਜੀਤ ਪਹਿਲਾਂ ਹੀ ਲੰਮਾ ਅਰਸਾ ਜੇਲ੍ਹ ਵਿੱਚ ਗੁਜ਼ਾਰ ਚੁੱਕਾ ਹੈ ਤੇ ਉਸ ਨੂੰ ਫਾਂਸੀ ਦੇਣਾ ‘ਇਨਸਾਫ ਦਾ ਕਤਲ’ ਕਰਨਾ ਹੋਵੇਗਾ। ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਕਾਲ ਕੋਠੜੀ ਵਿੱਚ ਗੁਜ਼ਾਰਿਆ ਇਕ ਦਿਨ ਆਮ ਜੇਲ੍ਹ ਵਿੱਚ ਇਕ ਸਾਲ ਗੁਜ਼ਾਰਨ ਦੇ ਬਰਾਬਰ ਹੁੰਦਾ ਹੈ, ਪਰ ਸਰਬਜੀਤ ਲੰਮੇ ਅਰਸੇ ਤੋਂ ਇਹ ਸੰਤਾਪ ਹੰਢਾਅ ਰਿਹਾ ਹੈ, ਜੋ ਕਿ ਜਾਲਸਾਨਾ ਅਤੇ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ।

ਜਨਾਬ ਬਰਨੀ ਨੇ ਇਹ ਅਪੀਲ ਭਾਰਤੀ ਸੁਪਰੀਮ ਕੋਰਟ ਵੱਲੋਂ 82 ਸਾਲਾ ਪਾਕਿਸਤਾਨੀ ਨਾਗਰਿਕ ਖਲੀਲ ਚਿਸ਼ਤੀ ਨੂੰ ਜ਼ਮਾਨਤ ’ਤੇ ਵਾਪਸ ਆਪਣੇ ਦੇਸ਼ ਜਾਣ ਦੀ ਆਗਿਆ ਦਿੱਤੇ ਜਾਣ ਦੇ ਪਿੱਛੋਕੜ ਵਿੱਚ ਕੀਤੀ ਹੈ। ਚਿਸ਼ਤੀ ਨੂੰ 1992 ’ਚ ਅਜਮੇਰ ਵਿਖੇ ਹੋਏ ਇਕ ਕਤਲ ਦੇ ਮਾਮਲੇ ’ਚ 18 ਸਾਲ ਦੀ ਲੰਮੀ ਸੁਣਵਾਈ ਪਿੱਛੋਂ ਲੰਘੇ ਸਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਚਿਸ਼ਤੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਭਾਰਤ ਆਇਆ ਸੀ ਜਦੋਂ ਇਹ ਘਟਨਾ ਵਾਪਰ ਗਈ।

2050 ਤੱਕ ‘ਅਮੀਰ’ ਨਹੀਂ ਰਹਿ ਜਾਵੇਗਾ ਜਪਾਨ
ਟੋਕੀਓ-ਵਿਕਸਤ ਮੁਲਕਾਂ ਦੀ ਸੂਚੀ ਵਿੱਚੋਂ 2050 ਤੱਕ ਜਪਾਨ ਬਾਹਰ ਹੋ ਜਾਵੇਗਾ। ਇਹ ਚਿਤਾਵਨੀ ਦਿੰਦਿਆਂ ਬੁੱਧੀਜੀਵੀਆਂ ਨੇ ਇਸ ਦਾ ਕਾਰਨ ਘੱਟ ਜਨਮ ਦਰ ਅਤੇ ਵਧ ਰਹੀ ਬਜ਼ੁਰਗਾਂ ਦੀ ਆਬਾਦੀ ਦੇ ਨਾਲ-ਨਾਲ ਘਟਦੇ ਉਤਪਾਦਨ ਕਰਕੇ ਸੁੰਗੜ ਰਹੀ ਆਰਥਿਕਤਾ ਨੂੰ ਕਿਹਾ ਹੈ।

‘ਦ ਟਵੰਟੀ ਫਸਟ ਸੈਂਚੁਰੀ ਪਬਲਿਕ ਪਾਲਸੀ ਇੰਸਟੀਚਿਊਟ’ ਅਨੁਸਾਰ ਲਗਾਤਾਰ ਘਟ ਰਹੀ ਜਨਮ ਦਰ ਕਾਰਨ ਲੇਬਰ ਦੀ ਘਾਟ, ਘੱਟ ਬੱਚਤਾਂ ਅਤੇ ਸੁੰਗੜ ਰਹੇ ਨਿਵੇਸ਼ ਇਸ ਵੱਡੀ ਆਰਥਿਕਤਾ ਨੂੰ ਹੇਠਾਂ ਖਿੱਚ ਲੈਣਗੇ।

ਜਪਾਨ ਦੇ ਸ਼ਕਤੀਸ਼ਾਲੀ ਕੈਦਨਰਿਨ ਬਿਜ਼ਨਸ ਫੈਡਰੇਸ਼ਨ ਨਾਲ ਜੁੜੇ ਬੁੱਧੀਜੀਵੀ ਨੇ ਕਿਹਾ ਕਿ ਆਰਥਿਕਤਾ ਜਪਾਨ ਵਿੱਚ 2030ਵਿਆਂ ਵਿੱਚ ਸੁੰਗੜਨੀ ਸ਼ੁਰੂ ਹੋ ਜਾਵੇਗੀ। ਰਿਪੋਰਟ ਅਨੁਸਾਰ ਜਪਾਨ ਦੀ ਜੀ ਡੀ ਪੀ 2014 ਵਿੱਚ ਭਾਰਤ ਤੋਂ ਪਿੱਛੇ ਚਲੀ ਜਾਵੇਗੀ ਅਤੇ 2050 ਵਿੱਚ ਇਸ ਦੀ ਆਰਥਿਕ ਮੌਜੂਦਗੀ ਬਹੁਤ ਘਟ ਜਾਵੇਗੀ। ਇਹ ਚੀਨ ਅਤੇ ਅਮਰੀਕਾ ਦਾ ਛੇਵਾਂ ਹਿੱਸਾ ਰਹਿ ਜਾਵੇਗੀ ਅਤੇ ਭਾਰਤ ਦੀ ਜੀ ਡੀ ਪੀ ਦਾ ਤੀਜਾ ਹਿੱਸਾ ਰਹਿ ਜਾਵੇਗੀ।

ਅਮਰੀਕਾ ਵਾਲੇ ਡ੍ਰੋਣ ਦੀ ਨਕਲ ਬਣਾ ਰਿਹੈ ਇਰਾਨ-
ਤਹਿਰਾਨ-ਈਰਾਨੀ ਫੌਜ ਦੇ ਸੀਨੀਅਰ ਕਮਾਂਡਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਫੌਜ ਪਿਛਲੇ ਸਾਲ ਕਬਜ਼ੇ ਵਿੱਚ ਕੀਤੇ ਗਏ ਅਮਰੀਕੀ ਡਰੋਣ ਜਹਾਜ਼ ਦੀ ਨਕਲ ਵਾਲਾ ਇੱਕ ਜਹਾਜ਼ ਬਣਾ ਰਿਹਾ ਹੈ।

ਰਿਵੈਲਿਊਸ਼ਨਰੀ ਗਾਰਡਜ਼ ਏਰੋ-ਸਪੇਸ ਡਵੀਜ਼ਨ ਦੇ ਮੁਖੀ ਜਨਰਲ ਆਮਿਰ ਅਲੀ ਹਾਜੀਜਾਦੇਹ ਨੇ ਕਿਹਾ ਕਿ ਇੰਜੀਨੀਅਰ ਅਮਰੀਕੀ ਖੁਫੀਆ ਜਹਾਜ਼ ਦੇ ਸਾਫਟਵੇਅਰ ਤੋਂ ਹਾਸਲ ਡਾਟਾ ਦੀ ਡਿਕੋਡਿੰਗ ਦੇ ਆਖਰੀ ਪੜਾਅ ਵਿੱਚ ਹਨ। ਮੇਹਰ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਈਰਾਨੀ ਫੌਜ ਨੇ ਅਮਰੀਕੀ ਡਰੋਣ ਜਹਾਜ਼ ਆਰ ਕਿਊ-170 ਨੂੰ ਪਿਛਲੇ ਸਾਲ ਦਸੰਬਰ ਵਿੱਚ ਅਫਗਾਨ ਸਰਹੱਦ ਨੇੜੇ ਆਪਣੇ ਖੇਤਰ ਵਿੱਚ ਡੇਗਿਆ ਸੀ।

ਈਰਾਨ ਦੇ ਦਾਅਵੇ ‘ਤੇ ਅਮਰੀਕਾ ਨੇ ਸ਼ੱਕ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਲਾਕਹੀਡ ਮਾਰਟਿਨ ਕੋਰ ਡਰੋਣ ਤੋਂ ਜਾਣਕਾਰੀ ਇਕੱਠੀ ਕਰਨਾ ਈਰਾਨ ਲਈ ਮੁਸ਼ਕਲ ਹੈ। ਫਾਕਸ ਨਿਊਜ਼ ਏਜੰਸੀ ਨੇ ਹਾਜੀਜਾਦੇਹ ਦੇ ਹਵਾਲੇ ਨਾਲ ਕਿਹਾ ਕਿ ਅਮਰੀਕੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਜਹਾਜ਼ ਵਿੱਚ ਕਿੱਥੇ ਤੱਕ ਘੁਸਪੈਠ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਮਾਹਰ ਜਹਾਜ਼ ਦੇ ਕੰਪੋਨੈਟਸ ਅਤੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ। ਈਰਾਨ ਦੀ ਫੌਜ ਨਿਯਮਤ ਰੂਪ ਨਾਲ ਰੱਖਿਆ ਅਤੇ ਇੰਜੀਨੀਅਰਿੰਗ ਡਿਵੈਲਪਮੈਂਟ ਦੇ ਬਾਰੇ ਐਲਾਨ ਕਰਦੀ ਰਹਿੰਦੀ ਹੈ, ਪਰ ਕੁਝ ਮਾਹਰਾਂ ਨੂੰ ਇਸ ਐਲਾਨ ‘ਤੇ ਅਜੇ ਵੀ ਸ਼ੱਕ ਹੈ।

ਭਾਰਤੀ ਮੂਲ ਦੇ ਛੇ ਵਿਗਿਆਨੀਆਂ ਨੂੰ ਰਾਇਲ ਸੁਸਾਇਟੀ ਫੈਲੋਸ਼ਿਪ
ਲੰਡਨ-ਭਾਰਤੀ ਮੂਲ ਦੇ ਛੇ ਵਿਗਿਆਨੀਆਂ ਨੂੰ ਸਾਲ 2012 ਦੇ ਰਾਇਲ ਸੁਸਾਇਟੀ ਫੈਲੋਸ਼ਿਪ ਲਈ ਚੁਣਿਆ ਗਿਆ ਹੈ। ਵਿਗਿਆਨ ਦੇ ਖੇਤਰ ਵਿੱਚ ਉਤਮ ਕੰਮ ਨੂੰ ਹੱਲਾਸ਼ੇਰੀ ਦੇਣ ਦੇ ਉਦੇਸ਼ ਨਾਲ ਸਾਲ 1660 ਵਿੱਚ ਸਥਾਪਤ ਕੀਤੀ ਗਈ ਇਹ ਸੁਸਾਇਟੀ ਹੁਣ ਤੱਕ 1500 ਹਸਤੀਆਂ ਨੂੰ ਸਨਮਾਨਤ ਕਰ ਚੁੱਕੀ ਹੈ। ਇਨ੍ਹਾਂ ਵਿੱਚ ਅਲਬਰਟ ਆਈਸਟੀਨ, ਸਟੀਫਨ ਹਾਕਿੰਗ ਅਤੇ ਨਿਊਟਨ ਸ਼ਾਮਲ ਹਨ।

ਸਾਲ 2012 ਲਈ ਚੁਣੇ ਗਏ 44 ਮਾਹਰਾਂ ਵਿੱਚ ਛੇ ਭਾਰਤੀ ਹਨ, ਜਿਨ੍ਹਾਂ ਵਿੱਚ ਇੰਪੀਰੀਅਲ ਕਾਲਜ ਲੰਡਨ ਵਿੱਚ ਭੌਤਿਕ ਸ਼ਾਸਤਰ ਦੇ ਪ੍ਰੋਫੈਸਰ ਤਜਿੰਦਰ ਸਿੰਘ ਵਿਰਦੀ, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਫਾਰ ਬਾਇਓਲੋਜੀ ਸਾਇੰਸ ਬੰਗਲੌਰ ਨਾਲ ਸੰਬੰਧ ਰੱਖਦੇ ਪ੍ਰੋਫੈਸਰ ਕ੍ਰਿਸ਼ਨਾ ਸਵਾਮੀ ਵਿਜੈ ਰਾਘਵਨ ਅਤੇ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਪ੍ਰੋਫੈਸਰ ਚੰਦਰ ਸ਼ੇਖਰ ਬਾਲਾਚੰਦਰਨ ਖਰੇ ਨੂੰ ਮਹਾਨ ਹਿਸਾਬਦਾਨ ਐਲਾਨ ਕਰਦੇ ਹੋਏ ਇਸ ਫੈਲੋਸ਼ਿਪ ਲਈ ਚੁਣਿਆ ਗਿਆ ਹੈ। ਡਲਾਸ ਦੀ ਯੂਨੀਵਰਸਿਟੀ ਆਫ ਟੈਕਸਾਸ ਵਿੱਚ ਪ੍ਰੋਫੈਸਰ ਮੁੱਥੁਕਮਾਲੀ ਵਿਦਿਆ ਸਾਗਰ ਨੂੰ ਮੈਥ ਦੇ ਖੇਤਰ ਵਿੱਚ ਤੇ ਪ੍ਰਮਾਣੂ ਏਸਿਡ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਪ੍ਰਸਿੱਧੀ ਵਾਲੀ ਯੂਨੀਵਰਸਿਟੀ ਆਫ ਕੈਂਬਰਿਜ ਦੇ ਪ੍ਰੋਫੈਸਰ ਸ਼ੰਕਰ ਬਾਲਾ ਸੁਬਰਾਮਨੀਅਮ ਨੂੰ ਰਸਾਇਣ ਸ਼ਾਸਤਰ ਵਿੱਚ ਵੱਡਮੁੱਲੇ ਯੋਗਦਾਨ ਦੀ ਫੈਲੋਸ਼ਿਪ ਲਈ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਬ੍ਰਿਸਟਲ ਯੂਨੀਵਰਸਿਟੀ ਦੇ ਪ੍ਰੋਫੈਸਰ ਵਰਿੰਦਰ ਕੁਮਾਰ ਅਗਰਵਾਲ ਨੂੰ ਵੀ ਇਸ ਸਨਮਾਨ ਲਈ ਚੁਣਿਆ ਗਿਆ ਹੈ।

ਫੌਜਾ ਸਿੰਘ ਨੂੰ ਗਿਨੀਜ਼ ਬੁੱਕ ਨੂੰ ‘ਸੰਸਥਾਗਤ ਨਸਲਵਾਦੀ’ ਕਿਹਾ
ਲੰਡਨ-ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਦੌੜਾਕ ਫੌਜਾ ਸਿੰਘ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਸੰਸਥਾ ‘ਤੇ ‘ਸੰਸਥਾਗਤ ਨਸਲਵਾਦ’ ਦਾ ਦੋਸ਼ ਲਾਇਆ ਹੈ।

ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਫੌਜਾ ਸਿੰਘ ਨੇ ਪਿਛਲੇ ਸਾਲ ਕਰੀਬ ਅੱਠ ਘੰਟੇ ਵਿੱਚ ਮੈਰਾਥਨ ਪੂਰੀ ਕਰ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਪਰ ਉਸ ਦੇ ਕੋਲ ਜਨਮ ਦਾ ਸਰਟੀਫਿਕੇਟ ਨਾ ਹੋਣ ਦੇ ਕਾਰਨ ਗਿਨੀਜ਼ ਬੁੱਕ ਨੇ ਫੌਜਾ ਸਿੰਘ ਨੂੰ ਸਭ ਤੋਂ ਉਮਰ ਦੇ ਦੌੜਾਕ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

101 ਸਾਲਾ ਫੌਜਾ ਸਿੰਘ ਨੇ ਕੱਲ੍ਹ ਇਥੇ ਵਰਜਿਨ ਲੰਡਨ ਮੈਰਾਥਨ ਵਿੱਚ ਹਿੱਸਾ ਲਿਆ ਤਾਂ ਸਭ ਦੀਆਂ ਨਜ਼ਰਾਂ ਇਸ ਬਜ਼ੁਰਗ ਦੌੜਾਕ ‘ਤੇ ਟਿਕੀਆਂ ਹੋਈਆਂ ਸਨ। ਇਸ ਮੌਕੇ ਫੌਜਾ ਸਿੰਘ ਦੇ ਟ੍ਰੇਨਰ ਹਰਮੰਦਰ ਸਿੰਘ ਨੇ ਗਿਨੀਜ਼ ਬੁੱਕ ‘ਤੇ ‘ਸੰਸਥਾਗਤ ਨਸਲਵਾਦ’ ਦਾ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਗਿਨੀਜ਼ ਬੁੱਕ ਨੂੰ ਇਹ ਤਰਕ ਦਿੰਦੇ ਹੋਏ ਬੇਨਤੀ ਕੀਤੀ ਕਿ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਵਿੱਚ ਜਨਮ ਸਰਟੀਫਿਕੇਟ ਮਿਲਣਾ ਮੁਸ਼ਕਲ ਹੁੰਦਾ ਹੈ, ਪਰ ਗਿਨੀਜ਼ ਬੁਕ ਦਾ ਕਹਿਣਾ ਹੈ ਕਿ ਉਹ ਅਧਿਕਾਰਕ ਜਨਮ ਸਰਟੀਫਿਕੇਟ ਹੀ ਸਵੀਕਾਰ ਕਰਦਾ ਹੈ, ਜੋ ਜਨਮ ਦੇ ਸਾਲ ਵਿੱਚ ਬਣੇ ਹੋਣ। ਹਰਮੰਦਰ ਦਾ ਕਹਿਣਾ ਹੈ ਕਿ ਫੌਜਾ ਸਿੰਘ ਦਾ ਜਨਮ ਅਪਰੈਲ 1919 ਨੂੰ ਪੰਜਾਬ ਵਿੱਚ ਹੋਇਆ ਸੀ, ਜਿੱਥੇ ਉਸ ਵਕਤ ਜਨਮ ਸਰਟੀਫਿਕੇਟ ਨਹੀਂ ਜਾਰੀ ਕੀਤੇ ਜਾਂਦੇ ਸਨ। ਉਨ੍ਹਾਂ ਨੇ ਕਿਹਾ, ‘ਇਸ ਲਈ ਗਿਨੀਜ਼ ਬੁੱਕ ਨੂੰ ਫੌਜਾ ਸਿੰਘ ਦਾ ਬ੍ਰਿਟਿਸ਼ ਪਾਸਪੋਰਟ ਦਿਖਾਇਆ ਗਿਆ, ਜਿਸ ਵਿੱਚ ਉਮਰ ਇੱਕ ਅਪ੍ਰੈਲ 1911 ਦਰਜ ਹੈ। ਇਸ ਤੋਂ ਇਲਾਵਾ ਬ੍ਰਿਟੇਨ ਦੀ ਮਹਾਰਾਣੀ ਨੇ ਉਨ੍ਹਾਂ ਦੇ 100ਵੇਂ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇੱਕ ਪੱਤਰ ਲਿਖਿਆ ਸੀ, ਉਸ ਪੱਤਰ ਨੂੰ ਵੀ ਇਸ ਸੰਸਥਾ ਦੇ ਸਾਹਮਣੇ ਪੇਸ਼ ਕੀਤਾ ਗਿਆ, ਪਰ ਉਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਹਰਮੰਦਰ ਨੇ ਕਿਹਾ ਕਿ ਜੇ ਫੌਜਾ ਸਿੰਘ ਨੂੰ ਜਨਮ ਸਰਟੀਫਿਕੇਟ ਨਹੀਂ ਜਾਰੀ ਕੀਤਾ ਗਿਆ ਤਾਂ ਉਸ ਵਿੱਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ।

ਉਮੀਦਾਂ ‘ਤੇ ਹੀ ਕਾਇਮ ਹੁੰਦੀਆਂ ਹਨ ਖੁਸ਼ੀਆਂ
ਲੰਡਨ-ਉਮੀਦ ‘ਤੇ ਦੁਨੀਆ ਕਾਇਮ ਹੈ ਅਤੇ ਖੁਸ਼ੀਆਂ ਵੀ। ਹੁਣ ਵਿਗਿਆਨੀਆਂ ਨੇ ਵੀ ਇਸ ‘ਤੇ ਆਪਣੀ ਮੋਹਰ ਲਾ ਦਿੱਤੀ ਹੈ।

ਕਵੀਂਸਲੈਂਡ ਯੂਨੀਵਰਸਿਟੀ ਦੀ ਇਕ ਖੋਜ ਵਿੱਚ ਆਸਟਰੇਲੀਆ ਤੇ ਚੀਨ ਦੇ ਵਿਗਿਆਨੀਆਂ ਨੇ ਪਾਇਆ ਕਿ ਉਮੀਦ ਲੋਕਾਂ ਨੂੰ ਖੁਸ਼ੀ ਦਿੰਦੀ ਹੈ ਤੇ ਇਸ ਲਈ ਕਿਹੋ ਜਿਹੀ ਵੀ ਮੁਸ਼ਕਲ ਘੜੀ ਹੋਵੇ, ਕਦੇ ਵੀ ਉਮੀਦ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਭਵਿੱਖ ਲਈ ਵੱਡੀਆਂ-ਵੱਡੀਆਂ ਉਮੀਦਾਂ ਲਾ ਕੇ ਰੱਖਣ ਨਾਲ ਤੁਹਾਡਾ ਵਰਤਮਾਨ ਖੁਸ਼ਹਾਲ ਤਰੀਕੇ ਨਾਲ ਗੁਜ਼ਰਦਾ ਹੈ।

ਮੁੱਖ ਖੋਜ ਕਰਤਾ ਪਾਲ ਫ੍ਰਿਟਜ਼ਰ ਨੇ ਕਿਹਾ ਕਿ ਨੌ ਸਾਲਾਂ ਵਿੱਚ ਦਸ ਹਜ਼ਾਰ ਆਸਟਰੇਲੀਅਨ ਲੋਕਾਂ ‘ਤੇ ਕੀਤੇ ਗਏ ਅਧਿਐਨ ਵਿੱਚ ਪਤਾ ਲੱਗਾ ਕਿ ਲੋਕ ਜੇ ਭਵਿੱਖ ਦੇ ਚੰਗੇ ਦੀ ਉਮੀਦ ਰੱਖਣ ਤਾਂ ਉਹ ਖੁਸ਼ੀ ਨਾਲ ਜੀਵਨ ਗੁਜ਼ਾਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਵਿੱਚ 35 ਤੋਂ ਵੱਧ ਉਮਰ ਦੀਆਂ ਔਰਤਾਂ ਚੰਗੀ ਸਿਹਤਮੰਦ ਦੀ ਕਲਪਨਾ ਨੂੰ ਆਦਮੀਆਂ ਦੇ ਮੁਕਾਬਲੇ ਵੱਧ ਮਹੱਤਵ ਦਿੰਦੀਆਂ ਹਨ। ਆਦਮੀਆਂ ਲਈ ਇਹ ਵਿਸ਼ਾ ਕੋਈ ਜ਼ਿਆਦਾ ਮਹੱਤਵ ਨਹੀਂ ਰੱਖਦਾ।

ਲਾਲ ਡਰੈੱਸ ਵਿੱਚ ਸੋਹਣੀਆਂ ਲੱਗਦੀਆਂ ਹਨ ਔਰਤਾਂ
ਪੈਰਿਸ-ਆਦਮੀਆਂ ਨੂੰ ਔਰਤਾਂ ਦੇ ਲਾਲ ਰੰਗ ਦੀ ਡਰੈਸ ਪਾਈ ਸਭ ਤੋਂ ਵੱਧ ਖਿੱਚਦੀ ਹੈ। ਇਕ ਖੋਜ ਵਿੱਚ ਪਤਾ ਲੱਗਾ ਕਿ ਔਰਤਾਂ ਆਦਮੀਆਂ ਨੂੰ ਕਿਸ ਰੰਗ ਦੀ ਡਰੈਸ ਨਾਲ ਵੱਧ ਸੋਹਣੀਆਂ ਲੱਗਦੀਆਂ ਹਨ। ਉਸ ਦਾ ਇਕ ਕਾਰਨ ਉਨ੍ਹਾਂ ਦੀ ਧਾਰਨਾ ਵੀ ਹੈ, ਜਿਸ ਦੇ ਅਨੁਸਾਰ ਪਹਿਲੀ ਡੇਟ ‘ਤੇ ਲਾਲ ਰੰਗ ਦੇ ਕੱਪੜੇ ਪਾ ਕੇ ਆਉਣ ਵਾਲੀ ਔਰਤ ਸਰੀਰਿਕ ਸੰਬੰਧਾਂ ਲਈ ਜਲਦੀ ਉਪਲਬਧ ਹੋ ਜਾਂਦੀ ਹੈ।

ਫਰਾਂਸ ਦੀ ਯੂਨੀਵਰਸਿਟੀ ਆਫ ਸਾਊਥ ਬ੍ਰੀਟੈਨੀ ਦੇ ਖੋਜ ਕਰਤਾਵਾਂ ਦੇ ਮੁਤਾਬਕ ਇਹ ਗੱਲ ਸੱਚ ਹੈ ਕਿ ਪਹਿਲੀ ਡੇਟ ‘ਤੇ ਆਦਮੀਆਂ ਨੂੰ ਔਰਤਾਂ ਰੈਡ ਡਰੈਸ ਵਿੱਚ ਜ਼ਿਆਦਾ ਰੋਮਾਂਟਿਕ ਲੱਗਦੀਆਂ ਹਨ। ਖੋਜ ਵਿੱਚ 18 ਤੋਂ 21 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਨੂੰ ਇਕ ਔਰਤ ਦੀ ਤਸਵੀਰਾਂ ਦਿਖਾਇਆ, ਜਿਸ ਵਿੱਚ ਉਸ ਨੇ ਲਾਲ, ਹਰੇ, ਨੀਲੇ ਅਤੇ ਸਫੇਦ ਰੰਗ ਦੀਆਂ ਡਰੈਸਾਂ ਪਾਈਆਂ ਸਨ। ਇਨ੍ਹਾਂ ਸਾਰਿਆਂ ਦੀਆਂ ਨਿਗਾਹਾਂ ਲਾਲ ਰੰਗ ਦੀ ਡਰੈਸ ਵਾਲੀ ਤਸਵੀਰ ‘ਤੇ ਅਟਕੀਆਂ।

ਅਮਰੀਕਾ ਤੋਂ ਅਫਗਾਨਿਸਤਾਨ ਨੂੰ ਜਾਰੀ ਰਹੇਗੀ ਵਿੱਤੀ ਮਦਦ
ਕਾਬੁਲ-ਕਈ ਮਹੀਨੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਅਮਰੀਕਾ ਤੇ ਅਫਗਾਨਿਸਤਾਨ ਨੇ ਕੱਲ੍ਹ ਰਣਨੀਤਕ ਸਾਂਝ ਦਾ ਖਰੜਾ ਤਿਆਰ ਕਰ ਲਿਆ ਹੈ। ਇਸ ਦੇ ਮੁਤਾਬਕ ਸਾਲ 2014 ਵਿੱਚ ਅਫਗਾਨਿਸਤਾਨ ਨੂੰ ਅਮਰੀਕਾ 10 ਸਾਲਾਂ ਤੱਕ ਮਦਦ ਦਿੰਦਾ ਰਹੇਗਾ, ਹਾਲਾਂਕਿ ਸਮਝੌਤੇ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।

ਸਮਝੌਤੇ ਵਿੱਚ ਅਫਗਾਨਿਸਤਾਨ ਨੇ ਸਮਾਜਕ ਤੇ ਆਰਥਕ ਵਿਕਾਸ, ਅਦਾਰਿਆਂ ਦੀ ਉਸਾਰੀ, ਇਲਾਕਾਈ ਸਹਿਯੋਗ ਤੇ ਸੁਰੱਖਿਆ ਨੂੰ ਸ਼ਾਮਲ ਕੀਤਾ ਹੈ। ਸਮਝੌਤੇ ‘ਤੇ ਆਮ ਸਹਿਮਤੀ ਬਣਾਉਣ ਲਈ ਦੋਵਾਂ ਧਿਰਾਂ ਵਿੱਚ ਡੂੰਘੀ ਗੱਲਬਾਤ ਹੋਈ। ਕਈ ਵਾਰ ਈਰਾਨ ਤੇ ਪਾਕਿਸਤਾਨ ਦੇ ਵਿਰੋਧੀ ਰਵੱਈਏ ਕਾਰਨ ਗੱਲਬਾਤ ਟੁੱਟ ਵੀ ਗਈ ਸੀ।

ਅਫਗਾਨਿਸਤਾਨ ਦੇ ਇਹ ਦੋਵੇਂ ਗੁਆਂਢੀ ਮੁਲਕ ਅਮਰੀਕਾ ਨਾਲ ਉਸ ਦੇ ਲੰਮੇ ਸਮੇਂ ਦੇ ਗੱਠਜੋੜ ਦੇ ਵਿਰੋਧੀ ਹਨ। ਅਮਰੀਕੀ ਤੇ ਅਫਗਾਨੀ ਵਾਰਤਾਕਾਰ ਇਸ ਗੱਲ ਨੂੰ ਲੈ ਕੇ ਯਤਨਸ਼ੀਲ ਹਨ ਕਿ 20 ਮਈ ਨੂੰ ਸ਼ਿਕਾਗੋ ਵਿੱਚ ਹੋਣ ਵਾਲੇ ਨਾਟੋ ਸੰਮੇਲਨ ਤੋਂ ਪਹਿਲੋਂ ਸਮਝੌਤੇ ‘ਤੇ ਦਸਤਖਤ ਹੋ ਜਾਣ। ਇਸ ਗੱਲ ਦਾ ਫੈਸਲਾ ਹਾਲੇ ਲਿਆ ਜਾਣਾ ਹੈ ਕਿ ਸਾਲ 2014 ਤੋਂ ਬਾਅਦ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੂੰ ਕਿੰਨੀ ਰਕਮ ਮਦਦ ਵਜੋਂ ਦਿੱਤੀ ਜਾਵੇਗੀ।