Monday, 21 May 2012, 1:12 AM Toronto Time

ਕਸ਼ਮੀਰ ਵਾਦੀ ‘ਚ ਭਿਆਨਕ ਭੂਫਾਨ

ਸ੍ਰੀਨਗਰ,21ਮਾਰਚ(ਸਟਾਰ ਨਿਊਜ਼) ਕਸ਼ਮੀਰ ਵਾਦੀ ਵਿਚ ਆਏ ਭਿਆਨਕ ਤੂਫਾਨ ਕਾਰਨ ਜਿੱਥੇ ਵਿਆਪਕ ਤਬਾਹੀ ਹੋਈ ਉੱਥੇ ਦੋ ਵਿਅਕਤੀ ਮਾਰੇ ਗਏ ਤੇ 17 ਫੱਟੜ ਹੋ ਗਏ। ਬੀਤੀ ਸਾਰੀ ਰਾਤ ਲੋਕਾਂ ਨੂੰ ਖੌਫਜ਼ਦਾ ਕਰਨ ਵਾਲੇ ਭੂਫਾਨ ਕਾਰਨ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਹੋਇਆ ਹੈ। ਰਿਪੋਰਟਾਂ ਅਨੁਸਾਰ 29 ਘਰਾਂ ਦਾ ਨਾਮੋ-ਨਿਸ਼ਾਨ ਹੀ ਮਿੱਟ ਗਿਆ, ਜਦਕਿ 6670 ਘਰਾਂ ਸਣੇ 9000 [...]

ਚੋਣ ਖਰਚ ਦਾ ਐਲਾਨ ਕਰਨ ਵਾਲੇ ਪੁਤਿਨ ਪਹਿਲੇ ਉਮੀਦਵਾਰ ਬਣੇ

ਮਾਸਕੋ,21ਮਾਰਚ(ਸਟਾਰ ਨਿਊਜ਼) ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਪਹਿਲੇ ਅਜਿਹੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਗਏ ਹਨ ਜਿਨ੍ਹਾਂ ਨੇ ਅਪਣੇ ਚੋਣ ਖਰਚ ਦਾ ਐਲਾਨ ਕੀਤਾ ਹੈ। ਉਨ੍ਹਾਂ ਚਾਰ ਮਾਰਚ ਨੂੰ ਖਤਮ ਹੋਏ ਰਾਸ਼ਟਰਪਤੀ ਚੋਣ ਪ੍ਰਚਾਰ ‘ਚ 399,853,821 ਰੂਬਲ ਖਰਚ ਕੀਤੇ। ਇਸ ‘ਚੋਂ ਅੱਧੀ ਰਾਸ਼ੀ ਲੱਗਭਗ 20.89 ਕਰੋੜ ਰੂਬਲ ਮਾਸ ਮੀਡੀਆ ਦੇ ਜਰੀਏ ਪ੍ਰਚਾਰ ‘ਤੇ ਖਰਚ [...]

ਇਰਾਕ ‘ਚ 16 ਧਮਾਕੇ, 43 ਮੌਤਾਂ; 200 ਜ਼ਖ਼ਮੀ

ਬਗਦਾਦ,21ਮਾਰਚ(ਸਟਾਰ ਨਿਊਜ਼)-ਅੱਜ ਇਰਾਕ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ‘ਚ ਲਗਪਗ ਇਕੋ ਸਮੇਂ ਘੱਟੋ-ਘੱਟ 16 ਧਮਾਕੇ ਹੋਏ ਜਿਨ੍ਹਾਂ ਵਿਚ ਲਗਪਗ 43 ਲੋਕ ਮਾਰੇ ਗਏ ਤੇ 200 ਤੋਂ ਵੱਧ ਜ਼ਖਮੀ ਹੋ ਗਏ। ਅਗਲੇ ਹਫਤੇ ਹੋ ਰਹੇ ਅਰਬ ਲੀਗ ਸਿਖਰ ਸੰਮੇਲਨ ਕਾਰਨ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਇਹ ਧਮਾਕੇ ਹੋਏ। ਇਰਾਕ ਲਈ ਇਹ ਸਭ ਤੋਂ ਮਾਰੂ ਦਿਨ ਸੀ [...]

ਮੈਕਸੀਕੋ ਸਿਟੀ ਵਿਚ ਆਇਆ ਭੂਚਾਲ

March 21, 2012 by  
Filed under ਅੰਤਰਾਸ਼ਟਰੀ

ਮੈਕਸੀਕੋ ਸਿਟੀ ¸21ਮਾਰਚ(ਸਟਾਰ ਨਿਊਜ਼) ਮੈਕਸੀਕੋ ਦੇ ਮੱਧ ਦੱਖਣੀ ਹਿੱਸੇ ਵਿਚ ਅੱਜ ਭਿਆਨਕ ਭੂਚਾਲ ਆਇਆ ਜਿਸ ਨਾਲ ਉਥੋਂ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਅਮਰੀਕੀ ਭੂ-ਗਰਭ ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.6 ਦੱਸੀ ਹੈ ਅਤੇ ਕਿਹਾ ਹੈ ਕਿ ਇਸ ਦਾ ਕੇਂਦਰ ਗੁਏਟਰੋ ਸੂਬੇ ਵਿਚ ਜ਼ਮੀਨ ਵਿਚ 11 ਮੀਲ ਦੀ ਡੂੰਘਾਈ ‘ਤੇ ਸੀ। [...]

ਸੰਬੰਧ ਸੁਧਾਰਨ ਲਈ ਪਾਕਿ ਨੇ ਅਮਰੀਕਾ ਸਾਹਮਣੇ ਰੱਖੀਆਂ 40 ਸ਼ਰਤਾਂ

ਇਸਲਾਮਾਬਾਦ¸21ਮਾਰਚ(ਸਟਾਰ ਨਿਊਜ਼) ਅਮਰੀਕਾ ਨਾਲ ਸੰਬੰਧਾਂ ਨੂੰ ਲੈ ਕੇ ਸਖਤ ਸ਼ਰਤਾਂ ਨੂੰ ਅੱਗੇ ਰੱਖਦੇ ਹੋਏ ਪਾਕਿਸਤਾਨ ਦੀ ਇਕ ਸੰਸਦੀ ਕਮੇਟੀ ਨੇ ਮੰਗਲਵਾਰ ਅਮਰੀਕਾ ਵਲੋਂ ਡਰੋਨ ਹਮਲਿਆਂ ਦੇ ਖਾਤਮੇ ਅਤੇ ਭਾਰਤ-ਅਮਰੀਕਾ ਸਮਝੌਤੇ ਵਰਗੇ ਗੈਰ-ਫੌਜੀ ਪ੍ਰਮਾਣੂ ਸਮਝੌਤੇ ਦੀ ਮੰਗ ਕੀਤੀ ਹੈ। ਨਾਲ ਹੀ ਪਾਕਿਸਤਾਨ ਵਲੋਂ 40 ਹੋਰ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਲੋਂ ਸੱਦੇ [...]

ਈਰਾਨ ਪ੍ਰਮਾਣੂ ਪ੍ਰੋਗਰਾਮ ਬੰਦ ਨਹੀਂ ਕਰੇਗਾ

ਤਹਿਰਾਨ:, 20ਮਾਰਚ(ਸਟਾਰ ਨਿਊਜ਼)¸ ਕੌਮਾਂਤਰੀ ਦਬਾਅ ਦੇ ਬਾਵਜੂਦ ਈਰਾਨ ਦੇ ਇਕ ਮੈਂਬਰ ਪਾਰਲੀਮੈਂਟ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਕਿਸੇ ਵੀ ਤਰ੍ਹਾਂ ਬੰਦ ਨਹੀਂ ਕਰੇਗਾ।  ਵਿਦੇਸ਼ੀ ਮਾਮਲਿਆਂ ਸਬੰਧੀ ਪਾਰਲੀਮਾਨੀ ਕਮੇਟੀ ਦੇ ਚੇਅਰਮੈਨ  ਅਲਾਊਲ ਦੀਨ ਬੋਰੋਜ ਨੇ ਕਿਹਾ ਕਿ ਪਾਰਲੀਮੈਂਟ ਸਰਕਾਰ ਨੂੰ ਕਦੇ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦੇਵੇਗੀ ਕਿ ਉਹ [...]

ਮਸਲਾ ਹੱਲ ਹੁੰਦਾ ਹੈ ਤਾਂ ਅਸਤੀਫਾ ਦੇਣ ਲਈ ਤਿਆਰ ਹਾਂ : ਗਿਲਾਨੀ

ਇਸਲਾਮਾਬਾਦ :20ਮਾਰਚ(ਸਟਾਰ ਨਿਊਜ਼)¸ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਸਵਿਸ ਸਰਕਾਰ ਨੂੰ ਚਿੱਠੀ ਲਿਖਣ ਤੋਂ ਨਾਂਹ ਕਰ ਦਿਤੀ ਹੈ। ਗਿਲਾਨੀ ਨੇ ਇਹ ਵੀ ਕਿਹਾ ਹੈ ਕਿ ਜੇ ਉਨ੍ਹਾਂ ਦੇ ਅਸਤੀਫਾ ਦੇਣ ਨਾਲ ਇਸ ਮਸਲੇ ਦਾ ਹੱਲ ਹੁੰਦਾ ਹੈ ਤਾਂ ਉਹ ਇਸ ਲਈ ਤਿਆਰ ਹਨ। ਸੁਪਰੀਮ ਕੋਰਟ ਨੇ ਜ਼ਰਦਾਰੀ ਵਿਰੁੱਧ [...]

ਪਾਕਿਸਤਾਨ ਦੀ ਹਾਰ ਤੋਂ ਬਾਅਦ ਸਟੋਰੀਏ ਦੀ ਹੱਤਿਆ

ਇਸਲਾਮਾਬਾਦ,20ਮਾਰਚ(ਸਟਾਰ ਨਿਊਜ਼) ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਐਤਵਾਰ ਨੂੰ ਭਾਰਤ ਹੱਥੋਂ ਪਾਕਿਸਤਾਨ ਦੀ ਕਰਾਰੀ ਹਾਰ ਤੋ ਬਾਅਦ ਲਾਹੌਰ ‘ਚ ਇਕ ਸਟੋਰੀਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ‘ਚ ਸੋਮਵਾਰ ਨੂੰ ਆਈ ਹੈ। ਸਮਾਚਾਰ ਪੱਤਰ ਡਾਨ ‘ਚ ਪ੍ਰਕਾਸ਼ਤ ਰਿਪੋਰਟ ਅਨੁਸਾਰ ਬੰਦੂਕਧਾਰੀਆਂ ਨੇ 55 ਸਾਲਾ ਸ਼ੌਕਤ ਉਰਫ ਲਾਂਭਾ ਦੀ ਐਤਵਾਰ [...]

ਬੰਗਲਾਦੇਸ਼ ਦੇ ਵੇਸਵਾਘਰਾਂ ਦਾ ਕਾਲਾ-ਸੱਚ

March 20, 2012 by  
Filed under ਅੰਤਰਾਸ਼ਟਰੀ

ਨਾਂਗੇਲ¸20ਮਾਰਚ(ਸਟਾਰ ਨਿਊਜ਼)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਕੁਝ ਹੀ ਘੰਟਿਆਂ ਦੀ ਦੂਰੀ ‘ਤੇ ਸਥਿਤ ਨਾਂਗੇਲ ਨਗਰ ਦੇ ਰੈੱਡ ਲਾਈਟ ਏਰੀਏ ਵਿਚ ਚਿਹਰੇ ‘ਤੇ ਭਾਰੀ ਮੇਕਅੱਪ ਕੀਤੇ ਅਤੇ ਤੰਗ ਕੱਪੜੇ ਪਹਿਨੀ ਨਾਬਾਲਗ ਲੜਕੀਆਂ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੀਆਂ ਨਜ਼ਰ ਆਉਂਦੀਆਂ ਹਨ। ਇਹ ਲੜਕੀਆਂ ਨਾਬਾਲਗ ਹੋਣ ਦੇ ਬਾਵਜੂਦ ਉਮਰ ਵਿਚ ਵੱਡੀਆਂ ਤੇ ਸਿਹਤਮੰਦ ਨਜ਼ਰ ਆਉਂਦੀਆਂ ਹਨ। [...]

ਮੈਲਬੋਰਨ ਦਾ ਮਨਸਿਮਰਨ ਸਿੰਘ ਗਰੇਵਾਲ ਗੋਰਿਆਂ ਦੇ ਸਕੂਲ ਦਾ ਕਪਤਾਨ ਨਿਯੁਕਤ

March 20, 2012 by  
Filed under ਅੰਤਰਾਸ਼ਟਰੀ

ਸਿਡਨੀ,20ਮਾਰਚ(ਸਟਾਰ ਨਿਊਜ਼)- ਲੋਕੀਂ ਦੁਨੀਆ ‘ਚ ਵੱਸਦੇ ਬਥੇਰੇ ਪੰਜਾਬੀਆਂ ਦੀ ਸ਼ਾਨ ਵੱਖ੍ਰੀ। ਉਪਰੋਕਤ ਗੀਤ ਦੀਆਂ ਸੱਤਰਾਂ ਅਨੁਸਾਰ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ‘ਚ ਰਹਿੰਦੇ ਪੰਜਾਬੀ ਲੇਖਕ ਪ੍ਰੋ. ਤਵਿੰਦਰਵੀਰ ਸਿੰਘ ਗਰੇਵਾਲ ਦੇ ਸਪੁੱਤਰ ਮਨਸਿਮਰਨ ਸਿੰਘ ਗਰੇਵਾਲ ਨੇ ਪੰਜਾਬੀ ਭਾਈਚਾਰੇ ਦਾ ਸਿਰ ਉਦੋਂ ਉੱਚਾ ਕਰ ਦਿੱਤਾ ਜਦੋਂ ਉਸ ਨੂੰ ਪੂਰਬੀ ਮੈਲਬੋਰਨ ਦੀ ਵਿੱਦਿਅਕ ਸੰਸਥਾ ਨੇ ਕਪਤਾਨ ਚੁਣਿਆ। ਜ਼ਿਕਰਯੋਗ ਹੈ [...]

« Previous PageNext Page »