Punjab Star » ਲੇਖ

ਛੋਟੇ ਵੱਡੇ ਘੁਟਾਲਿਆਂ ਦੀ ਗ੍ਰਿਫਤ ‘ਚ ਹੈ ਭਾਰਤ ਦੇਸ਼
- ਰਾਜਾ ਜੰਡਿਆਲੀਆ

ਅਕਸਰ ਭਾਰਤੀ ਸਮਾਜ ਉਤੇ ਘਪਲਿਆਂ ਦਾ ਸਾਇਆ ਮੰਡਲਾਉਂਦਾ ਰਹਿੰਦਾ ਹੈ। ਇਹ ਘੁਟਾਲੇ ਸਿਰਫ ਲੱਖਾਂ ਰੁਪਏ ਦੇ ਨਹੀਂ ਹੁੰਦੇ, ਬਲਕਿ ਇਨ੍ਹਾਂ ਦੀ ਗਿਣਤੀ ਕਰੋੜਾਂ ਤੋਂ ਲੈ ਕੇ ਅਰਬਾਂ ਰੁਪਈਆਂ ਤੱਕ ਪੁੱਜ ਜਾਂਦੀ ਹੈ। ਘੁਟਾਲਾ ਨੀਤੀਬਾਜ਼ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤੇ ਇਹ ਗੱਲ ਸ਼ਰਮਸ਼ਾਰ ਹੋਣ ਵਾਲੀ ਹੈ ਕਿ ਜਿਨ੍ਹਾਂ ਸਿਆਸੀ ਆਗੂਆਂ ਨੇ ਸਮਾਜ ਨੂੰ ਚਲਾਉਣਾ ਹੁੰਦਾ ਹੈ, ਉਹ ਘੁਟਾਲਿਆਂ ਦੇ ਨਾਂ ‘ਤੇ ਜੇਲਾਂ ਨੂੰ ਤੁਰ ਜਾਂਦੇ ਹਨ। ਜਨਤਾ ਦੀ ਦਿੱਤੀ ਇਕ-ਇਕ ਵੋਟ ਨਾਲ ਅਜਿਹੇ ਘਪਲੇਬਾਜ਼ ਵਿਸ਼ਵਾਸ ਘਾਤ ਕਰ ਦਿੰਦੇ ਹਨ। ਸਮਾਜ ਦੀ ਭਲਾਈ ‘ਤੇ ਖਰਚ ਕੀਤੇ ਜਾਣ ਵਾਲਾ ਧਨ ਘਪਲੇਬਾਜ਼ਾਂ ਦੀਆਂ ਆਲੀਸ਼ਾਨ ਕੋਠੀਆਂ, ਫੈਕਟਰੀਆਂ, ਹੋਟਲਾਂ, ਕਾਰਾਂ, ਪ੍ਰਾਪਰਟੀ ਖਰੀਦਣ ਤੇ ਉਸਾਰਨ ਉਤੇ ਖਰਚ ਹੋ ਜਾਂਦਾ ਹੈ। ਇਹ ਚਿੱਟੇ ਦਿਨ ਹਨੇਰਗਰਦੀ ਨਹੀਂ ਤਾਂ ਹੋਰ ਕੀ ਹੈ?

ਘੁਟਾਲਿਆਂ ਦਾ ਅਸਰ ਆਮ ਜਨ ਜੀਵਨ ‘ਤੇ ਬਹੁਤ ਬੁਰਾ ਪੈਂਦਾ ਹੈ। ਸਮਾਜ ਪ੍ਰਤੀ ਉਸਾਰੂ ਨੀਤੀਆਂ ਵਿੱਚ ਉਥਲ ਪੁੱਥਲ ਹੋ ਜਾਂਦੀ ਹੈ। ਘਪਲਾ ਚਾਹੇ ਛੋਟਾ ਹੋਵੇ ਜਾਂ ਵੱਡਾ, ਖਜ਼ਾਨੇ ਨੂੰ ਪ੍ਰਭਾਵਤ ਜ਼ਰੂਰ ਕਰਦਾ ਹੈ। ਇਸ ਨਾਲ ਮੁਲਕ ਦੀ ਆਰਥਿਕਤਾ ਦੇ ਕੰਮਾਂ ‘ਚ ਅੜਿੱਕਾ ਬਣਦਾ ਹੈ। ਵਿਦੇਸ਼ੀ ਵਪਾਰ ਦਾ ਸਮਤੋਲ ਨਹੀਂ ਰਹਿੰਦਾ। ਵਿਦੇਸ਼ੀ ਨੀਤੀ ਨੂੰ ਵੀ ਤਕੜਾ ਝਟਕਾ ਲੱਗਦਾ ਹੈ। ਕਿਸੇ ਦੇਸ਼ ਦਾ ਮੁੱਖ ਆਧਾਰ ਕਾਫੀ ਹੱਦ ਤੱਕ ਆਰਥਿਕ ਪੱਖ ‘ਤੇ ਟਿਕਿਆ ਹੁੰਦਾ ਹੈ। ਜੇ ਕੋਈ ਘਪਲਾ ਆਰਥਿਕ ਪੱਖ ਨੂੰ ਹਲੂਣ ਦੇਵੇ ਤਾਂ ਮੁਲਕ ਤੇ ਸਮਾਜ ਦੀ ਤਰੱਕੀ ਸੰਭਵ ਨਹੀਂ ਰਹਿੰਦੀ। ਵਿਕਾਸ ਦੀ ਬੁਨਿਆਦ ਡਗਮਗਾ ਜਾਂਦੀ ਹੈ। ਅਜਿਹੇ ਘਪਲੇਬਾਜ਼ਾਂ ਨੂੰ ਸ਼ਾਇਦ ਇਨ੍ਹਾਂ ਅਲਾਮਤਾਂ ਨਾਲ ਕੋਈ ਮਤਲਬ ਨਹੀਂ।

ਘਪਲੇਬਾਜ਼ ਇਸ ਕਾਲੇ ਧਨ ਨਾਲ ਆਪਣਾ ਜੀਵਨ ਪੱਧਰ ਉਚਾ ਚੁੱਕਣ ਦਾ ਯਤਨ ਕਰਦੇ ਹਨ। ਦੂਜੇ ਪਾਸੇ ਲਾਚਾਰ ਜਨਤਾ ਦੇ ਹੱਥ ਅੱਡੇ ਰਹਿ ਜਾਂਦੇ ਹਨ। ਜੇ ਕੋਈ ਅਗਾਂਹ ਵਧ ਕੇ ਹੱਥ ਉਤਾਂਹ ਚੁੱਕ ਕੇ ਘੁਟਾਲਿਆਂ ਦੀ ਮਾਰ ਦਾ ਦੁੱਖ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਜਾਂ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਆਰੰਭਦਾ ਹੈ ਤਾਂ ਚੋਟੀ ਦੀ ਸਿਆਸਤ ਲਾਠੀਚਾਰਜ, ਹੰਝੂ ਗੈਸ ਤੇ ਪਾਣੀ ਦੀ ਬੁਛਾੜ ਕਰਕੇ ਘੁਟਾਲੇ ਦੇ ਮਾਮਲੇ ਦਫਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਘੇ ਸਿਆਸਤਦਾਨ ਇਨ੍ਹਾਂ ਸੰਘਰਸ਼ਾਂ ਨੂੰ ਗੈਰ ਸਮਾਜੀ ਕਾਰਵਾਈ ਆਖ ਕੇ ਆਪਣੇ ਮਕਸਦਾਂ ਨੂੰ ਭਾਗ ਲਾਉਣ ਲਈ ਮੋਰਚਾ ਸੰਭਾਲੀ ਰੱਖਦੇ ਹਨ। ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਗੈਰ ਸਮਾਜੀ ਪ੍ਰੋਗਰਾਮ ਹਨ ਤਾਂ ਸਿਆਸਤਦਾਨਾਂ ਦੇ ਨਾਂਅ ਜਦੋਂ ਘਪਲਿਆਂ ਵਾਲੀ ਲਿਸਟ ‘ਚ ਆਉਂਦੇ ਹਨ ਤਾਂ ਕੀ ਉਹ ਕੰਮ ਸਮਾਜ ਹਿੱਤ ਦਾ ਹੁੰਦਾ ਹੈ?

ਖਬਰਾਂ ਦਾ ਬਾਜ਼ਾਰ ਹਮੇਸ਼ਾਂ ਗਰਮ ਰਹਿੰਦਾ ਹੈ ਕਿ ਭਾਰਤ ਦਾ ਕਾਫੀ ਧਨ ਸਿਆਸੀ ਨੇਤਾਵਾਂ ਜ਼ਰੀਏ ਕਾਲਾ ਧਨ ਬਣ ਕੇ ਵਿਦੇਸ਼ੀ ਬੈਂਕਾਂ ‘ਚ ਗੁਪਤ ਪਿਆ ਹੈ। ਸਵਿਸ ਬੈਂਕਾਂ ‘ਚ ਪਏ ਕਾਲੇ ਧਨ ਦੇ ਜਮ੍ਹਾਂ ਹੋਣ ਦੀ ਚਰਚਾ ਹੈ, ਜਿਸ ਦੇ ਤਹਿਤ ਅਨੇਕਾਂ ਰਾਜਨੀਤੀ ਨਾਲ ਜੁੜੇ ਲੋਕਾਂ ਜਾਂ ਵੱਡੇ ਅਹੁਦਿਆਂ ਦੇ ਅਫਸਰਾਂ ਦੇ ਨਾਂਅ ਦਰਜ ਹਨ। ਜਿਉਂ ਹੀ ਕੋਈ ਘੁਟਾਲਾ ਭਾਰਤ ਵਿੱਚ ਜਨਮ ਲੈਂਦਾ ਹੈ, ਉਸ ਦਾ ਕਾਲਾ ਧਨ ਵਿਦੇਸ਼ੀ ਬੈਂਕਾਂ ਦੀਆਂ ਤਿਜੋਰੀਆਂ ‘ਚ ਚਲਾ ਜਾਂਦਾ ਹੈ। ਏਧਰ ਸਹੂਲਤਾਂ ਲਈ ਤਰਸਦੀ ਸਮਾਜ ਦੀ ਲੋਕਾਈ ਨੰਗੇ ਪਿੰਡੇ, ਭੁੱਖੇ ਪੇਟ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹੈ। ਕਿਹਾ ਜਾਂਦਾ ਹੈ ਕਿ ਜਿੰਨਾ ਕਾਲਾ ਧਨ ਵਿਦੇਸ਼ੀ ਬੈਂਕਾਂ ‘ਚ ਛੁਪਿਆ ਪਿਆ ਹੈ, ਜੇ ਭਾਰਤ ਵਾਪਸ ਆ ਜਾਵੇ ਤਾਂ ਪੂਰਾ ਸਮਾਜ ਰੱਜਵਾਂ ਖਾਣ ਤੇ ਪਹਿਨਣ ਲੱਗ ਜਾਵੇਗਾ, ਕੋਈ ਭੁੱਖ-ਮਰੀ ਨਹੀਂ ਰਹੇਗੀ?

ਸਮਾਜ ਦੇ ਸ਼ੁਭਚਿੰਤਕਾਂ ਨੇ ਕਾਲੇ ਧਨ ਦੀ ਵਾਪਸੀ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਜੋ ਮਰਨ ਵਰਤ ਆਰੰਭੇ ਸਨ, ਉਨ੍ਹਾਂ ਦੀ ਹਾਕਮਾਂ ਵਲੋਂ ਜੋ ਦੂਰਦਸ਼ਾ ਹੋਈ, ਉਹ ਸਭ ਦੇ ਸਾਹਮਣੇ ਹੈ। ਕੀ ਸਰਕਾਰ ਇਸ ਮੁੱਦੇ ਨਾਲ ਸਹਿਮਤ ਨਹੀਂ ਹੈ? ਕੀ ਉਹ ਨਹੀਂ ਚਾਹੁੰਦੀ ਕਿ ਕਾਲਾ ਧਨ ਵਾਪਸ ਦੇਸ਼ ‘ਚ ਆਵੇ? ਜੇ ਇਸ ਨਾਲ ਸਮਾਜ ਦੀ ਭਲਾਈ ਤੇ ਤਰੱਕੀ ਦੀ ਗੁੰਜਾਇਸ਼ ਹੈ ਤਾਂ ਹਾਕਮਾਂ ਨੂੰ ਅੜਿੱਕਾ ਨਹੀਂ ਬਣਨਾ ਚਾਹੀਦਾ। ਸਰਕਾਰ ਨੂੰ ਇਨ੍ਹਾਂ ਦੇ ਮਰਨ ਵਰਤ ਤੋਂ ਬਿਨਾਂ ਹੀ ਉਨ੍ਹਾਂ ਨੀਤੀਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ, ਜੋ ਅਜਿਹੀਆਂ ਲੋੜਾਂ ਦੀ ਅਗਵਾਈ ਕਰਨ। ਕੇਵਲ ਮਰਨ ਵਰਤ ਪ੍ਰਤੀ ਸਖਤ ਰਵੱਈਆ ਆਪਣਾ ਕੇ ਅਜਿਹਾ ਕੁਝ ਸੰਭਵ ਨਹੀਂ, ਜੋ ਭ੍ਰਿਸ਼ਟਾਚਾਰ ਨੂੰ ਠੱਪ ਸਕੇ।

ਲੋਕਪਾਲ ਵਰਗੇ ਬਿੱਲ ਜੇ ਪਾਸ ਹੋ ਜਾਣਗੇ ਤਾਂ ਗੈਰ ਇਨਸਾਨੀ, ਭ੍ਰਿਸ਼ਟਾਚਾਰੀ, ਘਪਲੇਬਾਜ਼ ਨੀਤੀਆਂ ਦੀ ਹਵਾ ਦਾ ਰੁਖ ਬਦਲ ਕੇ ਜਨਤਾ ਦੀ ਭਲਾਈ ‘ਚ ਤਬਦੀਲ ਹੋ ਜਾਵੇਗਾ। ਇਵੇਂ ਜਨਤਾ ਦੇ ਵਿਰੋਧੀਆਂ ਲਈ ਅਜਿਹੀ ਵਿਵਸਥਾ ਰਹੇਗੀ, ਜੋ ਉਨ੍ਹਾਂ ਨੂੰ ਜਨਤਾ ਦੇ ਹੱਕ ਖਾਣ ਦੀ ਇਜਾਜ਼ਤ ਨਹੀਂ ਦੇਵੇਗੀ। ਜੇ ਅਜਿਹਾ ਘਿਨਾਉਣਾ ਕੰਮ ਕਰਨ ਨੇ ਚਾਲ ਜਾਰੀ ਰੱਖੀ ਤਾਂ ਇਨ੍ਹਾਂ ਵਿਰੁੱਧ ਸਜ਼ਾਵਾਂ ਦਾ ਪ੍ਰਬੰਧ ਹੋਵੇਗਾ। ਪ੍ਰਸ਼ਾਸਨ ਤੇ ਸਿਆਸਤ ‘ਚ ਆ ਰਹੀ ਗਿਰਾਵਟ ‘ਚ ਜ਼ਰੂਰ ਸੁਧਾਰ ਹੋਵੇਗਾ। ਛੋਟਾ ਤੇ ਵੱਡਾ ਆਗੂ ਅਜਿਹੇ ਬਿੱਲਾਂ ਤੋਂ ਬੇਪ੍ਰਵਾਹ ਹੋ ਕੇ ਨਹੀਂ ਚੱਲ ਸਕੇਗਾ। ਜੇ ਅਜਿਹਾ ਬਿੱਲਾਂ ‘ਚ ਸਰਕਾਰਾਂ ਦੀ ਅਸਹਿਮਤੀ ਰਹਿੰਦੀ ਹੈ ਤੇ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਵਰਤਮਾਨ ਤੋਂ ਵੀ ਵੱਧ ਡਰਾਉਣੇ ਭਵਿੱਖ ਦੀ ਆਸ ਰੱਖਣੀ ਚਾਹੀਦੀ ਹੈ।

ਸਾਡੇ ਦੇਸ਼ ਦੀ ਤਰੱਕੀ ਲਈ ਇਹ ਵਿਘਨ ਸਮਝ ਲਓ ਜਾਂ ਸਮਾਜ ਉਸਾਰੀ ਦੀ ਤ੍ਰਾਸਦੀ ਮੰਨ ਲਵੋ ਕਿ ਜਿੰਨੇ ਵੱਡੇ ਪ੍ਰਾਜੈਕਟ ਆਰੰਭ ਹੁੰਦੇ ਹਨ, ਉਨੇ ਵੱਡੇ ਘਪਲੇ ਦੀ ਖਬਰ ਸਾਹਮਣੇ ਆਉਂਦੀ ਹੈ। ਉਦੋਂ ਵਿਸ਼ਵ ਭਾਈਚਾਰੇ ‘ਚ ਕਿੰਨੀ ਨੀਚਗੀ ਮਹਿਸੂਸ ਹੋਈ, ਜਦ ਕਾਮਨਵੈਲਥ ਖੇਡਾਂ ਦੇ ਘੁਟਾਲੇ ਜੱਗ ਜ਼ਾਹਰ ਹੋਏ। ਜਨਤਾ ਦੇ ਪੈਸੇ ਦੀ ਦੁਰਵਰਤੋਂ ਤੇ ਖਿਲਵਾੜ ਅਕਸਰ ਕਦੋਂ ਤੱਕ ਅਜਿਹੇ ਲੋਕ ਇੰਜ ਹੀ ਕਰਦੇ ਰਹਿਣਗੇ? ਇਕ ਆਦਮੀ 100 ਰੁਪਏ ਦੀ ਵੀ ਚੋਰੀ ਕਰਦਾ ਹੈ ਤਾਂ ਪੁਲਸ ਤੋਂ ਲੈ ਕੇ ਜੇਲਾਂ ਤੱਕ ਉਸ ਨੂੰ ਤਸੀਹੇ ਦੇਣ ਤੇ ਖਿੱਚੋਤਾਣੀ ਕਰਨ ‘ਚ ਢਿੱਲ ਨਹੀਂ ਵਰਤੀ ਜਾਂਦੀ, ਪਰ ਜਦੋਂ ਕੋਈ ਨੇਤਾ ਕਰੋੜਾਂ ਅਰਬਾਂ ਰੁਪਏ ਦੇ ਘਪਲੇ ਕਰਕੇ ਨੋਟ ਹੜੱਪ ਕਰ ਜਾਵੇ ਤਾਂ ਪੁਲਸ ਹਿਰਾਸਤ ‘ਚ ਵੀ ਮੌਜ ਮਾਣਦੇ ਹਨ ਤੇ ਜੇਲ ਵਿੱਚ ਵੀ ਨਰਮੀ ਤੇ ਸਟੈਂਡਰਡ ਦੇ ਮਾਹੌਲ ‘ਚ ਰਹਿੰਦੇ ਹਨ। ਅਜਿਹਾ ਕਿਉਂ ਹੈ? ਕੀ ਅਜਿਹਾ ਇਸ ਲਈ ਹੁੰਦਾ ਹੈ ਕਿ ਉਹ ਪ੍ਰਸ਼ਾਸਨ ਦੇ ਮੋਹਰੀ ਹੁੰਦੇ ਹਨ? ਵਤੀਰਾ ਤਾਂ ਸਗੋਂ ਇਹ ਹੋਣਾ ਚਾਹੀਦਾ ਹੈ ਕਿ ਜਿੰਨੇ ਵੱਡੇ ਅਹੁਦੇ ਦਾ ਗੁਨਾਹ, ਉਨੀ ਵੱਡੀ ਸਜ਼ਾ ਹੋਵੇ। ਅਜਿਹੀ ਨੌਬਤ ਵੀ ਕੁਝ ਘਪਲੇਬਾਜ਼ਾਂ ‘ਤੇ ਹੀ ਆਉਂਦੀ ਹੈ, ਬਹੁਤੇ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਸ਼ਰੇਆਮ ਘੁੰਮ ਰਹੇ ਹਨ।

ਹੁਣ ਲੀਡਰਸ਼ਿਪ ਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਉਹ ਲੋਕ ਹਿੱਤ ਦੇ ਬਿੱਲਾਂ ਨੂੰ ਲਾਗੂ ਕਰਕੇ ਅਜਿਹੇ ਘਪਲੇਬਾਜ਼ਾਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਵੇ ਤਾਂ ਜੋ ਲੋਕਾਂ ਵਿੱਚ ਲੀਡਰਗਿਰੀ ਦਾ ਅਕਸ ਧੁੰਦਲਾ ਨਾ ਪਵੇ, ਸਗੋਂ ਹੋਰ ਵੀ ਚਮਕੇ। ਲੋਕਾਂ ਨੂੰ ਮਜ਼ਬੂਰੀ ਵੱਸ ਮਰਨ ਵਰਤ ਨਾ ਰੱਖਣੇ ਪੈਣ। ਸਰਕਾਰ ਤੇ ਜਨਤਾ ਦਾ ਪਰਸਪਰ ਸਹਿਯੋਗ ਤੇ ਸੰਤੁਲਨ ਰਹਿ ਸਕੇ। ਘਪਲੇਬਾਜ਼ੀ ਦਾ ਬੋਝ ਸਹਾਰਨਾ ਦੇਸ਼ ਦੀ ਅਰਥ ਵਿਵਸਥਾ ਦੇ ਵੱਸ ਤੋਂ ਬਾਹਰ ਹੈ। ਦੇਸ਼ ਦੀਆਂ ਹੋਰ ਵੀ ਗਤੀਵਿਧੀਆਂ ਹਨ। ਘੁਟਾਲਿਆਂ ਦੀ ਹੋਂਦ ਘਟੇ ਤਾਂ ਆਰਥਕ ਪੱਖ ਚਮਕੇਗਾ। ਆਰਥਕ ਪੱਖ ਦੀ ਬਿਹਤਰੀ ਨਵੇਂ ਮੌਕੇ ਪੈਦਾ ਕਰੇਗੀ। ਬੇਰੁਜ਼ਗਾਰੀ ਘਟੇਗੀ, ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਰਹਿਣ ਸਹਿਣ ਉਚਾ ਹੋਵੇਗਾ। ਲੋਕ ਭਲਾਈ ਦੇ ਕਾਰਜ ਅਧੂਰੇ ਰਹਿ ਜਾਂਦੇ ਹਨ, ਜਦ ਧਨ ਘਪਲਿਆਂ ਦੀ ਭੇਂਟ ਚੜ੍ਹ ਜਾਂਦਾ ਹੈ।

ਜ਼ਰਾ ਸੋਚੋ, ਇਕ ਪੁਰਸ਼ ਵਲੋਂ ਕੀਤੇ ਕਰੋੜਾਂ ਰੁਪਏ ਦੇ ਘਪਲੇ ਨਾਲ ਸਮਾਜ ਦੇ ਕਿੰਨੇ ਲੋਕਾਂ ਦੀ ਭਲਾਈ ਹੋ ਸਕਦੀ ਹੈ? ਲੋੜ ਹੈ ਅਜਿਹੇ ਘਪਲਾ ਮਾਹਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ, ਤਾਂ ਜੋ ਸਮਾਜ ਦਾ ਕੁਝ ਬਣ ਸਕੇ, ਕੁਝ ਸੰਵਰ ਸਕੇ।

ਅਕਾਲੀ ਦਲ ਆਪਣੇ ਪਿਛਲੇ ਕੁਝ ਫੈਸਲਿਆਂ ਕਾਰਨ ਵਿਵਾਦਾਂ ‘ਚ
- ਬੀ ਐਸ ਭੁੱਲਰ

ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਆਇਆਂ ਨੌ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਦਲ ਦੇ ਪ੍ਰਧਾਨਾਂ ਨੇ ਸਮੇਂ-ਸਮੇਂ ਬੜੇ ਅਹਿਮ ਫੈਸਲੇ ਲਏ, ਜਿਨ੍ਹਾਂ ਦੇ ਅਧਾਰ ‘ਤੇ ਚਾਬੀਆਂ ਦਾ ਮੋਰਚਾ ਤੇ ਐਮਰਜੈਂਸੀ ਵਿਰੁੱਧ ਮੋਰਚਾ ਵਰਗੇ ਸੰਘਰਸ਼ ਵੀ ਲੜੇ ਗਏ ਤੇ ਕਈ ਵਾਰ ਪਾਰਟੀ ਦੇ ਉਤਰਾਅ ਚੜ੍ਹਾਅ ਦੇਖਦਿਆਂ ਫੈਸਲਿਆਂ ਵਿੱਚ ਅਦਲਾ ਬਦਲੀ ਵੀ ਕੀਤੀ ਗਈ, ਪ੍ਰੰਤੂ ਕਿਸੇ ਫੈਸਲੇ ਪ੍ਰਤੀ ਆਮ ਸਿੱਖਾਂ ਜਾਂ ਪਾਰਟੀ ਵਰਕਰਾਂ ਨੇ ਕੋਈ ਇਤਰਾਜ਼ ਨਹੀਂ ਸੀ ਕੀਤਾ, ਸਗੋਂ ਹਰ ਫੈਸਲੇ ਨੂੰ ਸਿਰ ਮੱਥੇ ਮੰਨਦੇ ਰਹੇ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਪੰਜ ਅਜਿਹੇ ਫੈਸਲੇ ਹਨ, ਜਿਨ੍ਹਾਂ ਕਾਰਨ ਅਕਾਲੀ ਦਲ ਨੂੰ ਭਾਰੀ ਨਮੋਸ਼ੀ ਝੱਲਣੀ ਪਈ ਹੈ ਅਤੇ ਸਿੱਖਾਂ ਜਾਂ ਅਕਾਲੀ ਦਲ ਦੇ ਵਰਕਰਾਂ ਨੇ ਵੀ ਉਨ੍ਹਾਂ ‘ਤੇ ਇਤਰਾਜ਼ ਪ੍ਰਗਟ ਕੀਤਾ ਅਤੇ ਕਈ ਫੈਸਲੇ ਕੁਝ ਘੰਟਿਆਂ ਦੇ ਅੰਦਰ-ਅੰਦਰ ਬਦਲਣੇ ਵੀ ਪਏ।

ਇਨ੍ਹਾਂ ਫੈਸਲਿਆਂ ਤੋਂ ਇਹ ਸਵਾਲ ਉਠਦਾ ਹੈ ਕਿ ਜਦੋਂ ਨੱਬੇ ਸਾਲਾਂ ਵਿੱਚ ਅਜਿਹਾ ਨਹੀਂ ਵਾਪਰਿਆ ਤਾਂ ਹੁਣ ਅਜਿਹਾ ਕਿਉਂ ਹੋ ਰਿਹਾ ਹੈ? ਕਾਰਨ ਸ਼ਾਇਦ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਹਮੇਸ਼ਾ ਹੰਢੇ ਵਰਤੇ, ਟਕਸਾਲੀ ਤੇ ਪ੍ਰਪੱਕ ਧਾਰਮਿਕ ਵਿਅਕਤੀ ਹੁੰਦੇ ਸਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ‘ਸੰਤ ਜੀ’ ਵੀ ਕਿਹਾ ਜਾਂਦਾ ਰਿਹਾ, ਜਿਵੇਂ ਸੰਤ ਫਤਹਿ ਸਿੰਘ ਜਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਆਦਿ। ਉਨ੍ਹਾਂ ਦੇ ਸਲਾਹਕਾਰ ਵੀ ਟਕਸਾਲੀ ਤੇ ਤਜਰਬੇਕਾਰ ਸਿਆਸਤਦਾਨ ਹੁੰਦੇ ਸਨ, ਇਸ ਕਰਕੇ ਰਾਜੀਵ ਲੌਂਗੋਵਾਲ ਸਮਝੌਤੇ ਵਰਗੇ ਫੈਸਲਿਆਂ ਨੂੰ ਸਿੱਖਾਂ ਨੇ ਇੱਕ ਹੱਦ ਤੱਕ ਪ੍ਰਵਾਨ ਕਰ ਲਿਆ ਸੀ। ਅੱਜ ਦੇ ਪ੍ਰਧਾਨ ਦੇ ਸਲਾਹਕਾਰ ਟਕਸਾਲੀ ਦੀ ਥਾਂ ‘ਚੱਕ ਦਿਓ ਫੱਟੇ’ ਦੀ ਨੀਤੀ ‘ਤੇ ਚੱਲਣ ਵਾਲੇ ਮੁੱਠੀ ਭਰ ਨੌਜਵਾਨ ਹਨ, ਜੋ ਭਾਰਤੀ ਸਮਾਜ ਤੇ ਪੰਜਾਬੀ ਸੱਭਿਆਚਾਰ ਦੀ ਥਾਂ ਪੱਛਮੀ ਸੱਭਿਆਚਾਰ ਨੂੰ ਵਧੇਰੇ ਪਸੰਦ ਕਰਦੇ ਹਨ।

ਪਿਛਲੇ ਸਮੇਂ ਦੌਰਾਨ ਹੋਏ ਪੰਜ ਫੈਸਲਿਆਂ ਵਿੱਚ ਪਹਿਲਾ ਸੀ ਵਰਲਡ ਕਬੱਡੀ ਕੱਪ ਦੇ ਸ਼ੁਰੂਆਤੀ ਸਮਾਗਮ ਮੌਕੇ ਸ਼ਾਹਰੁਖ ਖਾਨ ਨਾਲ ਅੱਧ-ਨੰਗੀਆਂ ਕੁੜੀਆਂ ਦਾ ਡਾਂਸ ਕਰਾਉਣਾ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨਾਂ ਦੀ ਹਾਜ਼ਰੀ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਕਵੀਸ਼ਰੀ ਜਾਂ ਢਾਡੀ ਦਰਬਾਰ ਹੋਇਆ ਕਰਦੇ ਸਨ ਜਾਂ ਧਾਰਮਿਕ ਫਿਲਮਾਂ ਦਿਖਾਈਆਂ ਜਾਂਦੀਆਂ ਸਨ, ਇਸ ਵਾਰ ਦਲ ਦੀ ਸੀਨੀਅਰ ਲੀਡਰਸ਼ਿਪ ਤੇ ਉਨ੍ਹਾਂ ਦੇ ਪਰਵਾਰਾਂ ਦੀ ਸਾਹਮਣੇ ਸਮਾਗਮ ਵਿੱਚ ਕੈਬਰੇ ਨਾਲ ਮਿਲਦਾ ਜੁਲਦਾ ਡਾਂਸ ਕੀਤਾ ਗਿਆ। ਦਲ ਦੇ ਆਗੂ ਜਿਥੇ ਇਸ ਸ਼ਰਮਨਾਕ ਡਾਂਸ ਦਾ ਅਨੰਦ ਮਾਣ ਰਹੇ ਸਨ, ਉਥੇ ਟਕਸਾਲੀ ਅਕਾਲੀ ਤੇ ਪੰਜਾਬੀ ਸੱਭਿਆਚਾਰ ਦੇ ਪ੍ਰੇਮੀ ਇਸ ਚਿੰਤਾ ਵਿੱਚ ਡੁੱਬੇ ਹੋਏ ਸਨ ਕਿ ਆਪਣੀ ਮੁੰਬਈ ਵਾਲੇ ਸੁਭਾਅ ਅਨੁਸਾਰ ਇਹ ਅਦਾਕਾਰ ਪਤਾ ਨਹੀਂ ਕਿਸ ਹੱਦ ਤੱਕ ਲੱਚਰਤਾ ਛੂਹਣਗੇ?

ਦੂਜਾ ਫੈਸਲਾ ਸੀ ਪੰਜਾਬ ਵਿੱਚ ਪਹੁੰਚਣ ‘ਤੇ ਲਾਲ ਕ੍ਰਿਸ਼ਨ ਅਡਵਾਨੀ ਦਾ ਅਕਾਲੀ ਦਲ ਵੱਲੋਂ ਸ਼ਾਨੋ ਸ਼ੌਕਤ ਨਾਲ ਸਵਾਗਤ ਕਰਨ ਦਾ। ਅਡਵਾਨੀ ਜੀ ਖੁਦ ਮੰਨਦੇ ਹਨ ਕਿ ਦਰਬਾਰ ਸਾਹਿਬ ‘ਤੇ ਹਮਲਾ ਕਰਨ ਲਈ ਉਨ੍ਹਾਂ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਕਸਾਇਆ ਸੀ, ਉਨ੍ਹਾਂ ਦੇ ਸਵਾਗਤ ਵਿੱਚ ਅਕਾਲੀ ਦਲ ਵੱਲੋਂ ਆਤਿਸ਼ਬਾਜ਼ੀ ਕੀਤੀ ਗਈ, ਥਾਂ-ਥਾਂ ਸਿਰੋਪੇ ਤੇ ਪਗੜੀ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਥਾਂ-ਥਾਂ ਲੱਗੀਆਂ ਸਟੇਜਾਂ ‘ਤੇ ਅਕਾਲੀ ਆਗੂਆਂ ਨੇ ਉਨ੍ਹਾਂ ਦੇ ਸੋਹਲੇ ਗਾਏ। ਸ੍ਰੀ ਦਰਬਾਰ ਸਾਹਿਬ ਵਿਖੇ ਸਿਰੋਪਾ ਬਖਸ਼ਿਸ਼ ਕਰਵਾਉਣ ਦਾ ਯਤਨ ਕੀਤਾ ਗਿਆ, ਪਰ ਕੁਝ ਸਿੱਖਾਂ ਨੇ ਵਿਰੋਧ ਕਰਕੇ ਅਜਿਹਾ ਕਰਨੋਂ ਰੋਕ ਦਿੱਤਾ।

ਤੀਜਾ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖਰ-ਏ-ਕੌਮ’ ਦਾ ਖਿਤਾਬ ਦੇਣ ਸਬੰਧੀ ਸੀ। ਇਸ ਖਿਤਾਬ ਦਾ ਐਲਾਨ ਹੁੰਦੇ ਸਾਰ ਦੂਜੇ ਅਕਾਲੀ ਦਲਾਂ ਜਾਂ ਸਿੱਖ ਸੰਸਥਾਵਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਖਿਤਾਬ ਨਹੀਂ ਦੇਣਾ ਚਾਹੀਦਾ। ਕਿਸੇ ਨੇ ਕਿਹਾ ਕਿ ‘ਬਾਦਲ ਤਾਂ ਫਖਰ ਏ ਹਿੰਦੂ’ ਹੈ ਅਤੇ ਕਿਸੇ ਨੇ ਕਿਹਾ ਕਿ ‘ਲੋਟੂ ਏ ਕੌਮ’ ਦਾ ਖਿਤਾਬ ਲੈਣ ਦਾ ਹੱਕਦਾਰ ਹੈ। ਕਿਸੇ ਕਿਹਾ ਕਿ ਇ ਉਨ੍ਹਾਂ ਦੇ ਮੁਲਾਜ਼ਮਾਂ ਵੱਲੋਂ ਸ਼ਾਇਦ ਇਸ ਲਈ ਦਿੱਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਮੌਕਾ ਹੈ ਅਤੇ ਅਜਿਹਾ ਖਿਤਾਬ ਕਿਸੇ ਉਨ੍ਹਾਂ ਪਿੱਛੋਂ ਨਹੀਂ ਦੇਣਾ। ਜੇ ਸਿੱਖ ਭਾਈਚਾਰਾ ਇਸ ਖਿਤਾਬ ਦਾ ਵਿਰੋਧ ਕਰ ਰਿਹਾ ਹੈ, ਫਿਰ ਤਨਖਾਹਦਾਰ ਮੁਲਾਜ਼ਮਾਂ ਤੋਂ ਅਜਿਹਾ ਸਨਮਾਨ ਕਰਵਾਉਣ ਦਾ ਵੀ ਕੀ ਫਾਇਦਾ ਸੀ?

ਚੌਥਾ ਫੈਸਲਾ ਸੀ ਅਕਾਲੀ ਦਲ ਦੇ ਟਕਸਾਲੀ ਵਰਕਰ ਤੇ ਸਾਬਕਾ ਮੰਤਰੀ ਚਰੰਜੀ ਲਾਲ ਗਰਗ ਨੂੰ ਪਾਰਟੀ ਵਿੱਚੋਂ ਕੱਢਣਾ ਤੇ ਕੁਝ ਘੰਟੇ ਬਾਅਦ ਵਾਪਸ ਲੈਣਾ। ਸ੍ਰੀ ਗਰਗ ਕਰੀਬ ਚਾਲੀ ਤੋਂ ਅਕਾਲੀ ਦਲ ਦੇ ਵਰਕਰ ਦੇ ਤੌਰ ‘ਤੇ ਕੰਮ ਕਰਨ ਵਾਲੇ ਵਿਅਕਤੀ ਹਨ। ਉਨ੍ਹਾਂ ਸਭ ਤੋਂ ਪਹਿਲਾਂ ਨੀਲੀ ਟੋਪੀ ਪਾ ਕੇ ਦਲ ਵਿੱਚ ਸ਼ਾਮਲ ਹੋ ਕੇ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕੀਤਾ। ਬਗੈਰ ਪਾਰਟੀ ਦਾ ਸੰਵਿਧਾਨ ਵਾਚਿਆਂ ਤੇ ਬਿਨਾਂ ਕਾਰਨ ਦੱਸੋ ਨੋਟਿਸ ਦਿੱਤਿਆਂ ਉਸ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ, ਪਰ ਜਦ ਮਹਿਸੂਸ ਹੋਇਆ ਕਿ ਉਸ ਨੂੰ ਕੱਢਣਾ ਪੰਜਾਬ ਦੇ ਹਿੰਦੂਆਂ ਦੀ ਨਾਰਾਜ਼ਗੀ ਸਹੇੜਨਾ ਹੈ, ਜਿਸ ਦਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਖਮਿਆਜ਼ਾ ਭੁਗਤਣਾ ਪਵੇਗਾ, ਤਾਂ ਤੁਰੰਤ ਪਾਰਟੀ ‘ਚ ਵਾਪਸ ਲੈਣ ਦਾ ਐਲਾਨ ਕਰ ਦਿੱਤਾ।

ਪੰਜਵਾਂ ਫੈਸਲਾ ਹੈ ਪ੍ਰਚੂਨ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਹਮਾਇਤ ਕਰਨ ਦਾ ਮਾਮਲਾ। ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਿੱਧੇ ਵਿਦੇਸ਼ੀ ਨਿਵੇਸ਼ ਦੀ ਪ੍ਰਵਾਨਗੀ ਦੇਣੀ ਚਾਹੀ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਤੁਰੰਤ ਵਿਦੇਸ਼ੀ ਨਿਵੇਸ਼ ਦੇ ਹੱਕ ਵਿੱਚ ਬਿਆਨ ਦਾਗ ਦਿੱਤਾ। ਅਜਿਹਾ ਸ਼ਾਇਦ ਇਸ ਕਰਕੇ ਕੀਤਾ ਗਿਆ ਕਿ ਪਾਰਟੀ ਪ੍ਰਧਾਨ ਨੂੰ ਨਾ ਲੋਕਾਂ ਦਾ ਫਿਕਰ ਹੈ, ਨਾ ਅਕਾਲੀ ਦਲ ਦੀ ਚਿੰਤਾ। ਆਪਣੀ ਵਪਾਰਕ ਸੋਚ ਕਾਰਨ ਉਹ ਭੁੱਲ ਗਏ ਕਿ ਇਸ ਦਾ ਲਾਹਾ ਕੌਣ ਲਵੇਗਾ? ਦੂਜੇ ਦਿਨ ਕਿਸੇ ਘੁਰਕੀ ਕਾਰਨ ਇਹ ਬਿਆਨ ਬਦਲਣਾ ਪਿਆ।

ਅਕਾਲੀ ਦਲ ਦੇ ਲੰਬੇ ਇਤਿਹਾਸ ਵਿੱਚ ਜੋ ਕੁਝ ਨਹੀਂ ਵਾਪਰਿਆ, ਉਹ ਹੁਣ ਕਿਉਂ ਵਾਪਰ ਰਿਹਾ ਹੈ, ਇਹ ਇਕ ਅਹਿਮ ਸਵਾਲ ਹੈ। ਅਕਾਲੀ ਦਲ ਪੰਜਾਬ ਦੀ ਮੁੱਖ ਖੇਤਰੀ ਸਿਆਸੀ ਪਾਰਟੀ ਹੈ, ਜਿਸ ਦੇ ਫੈਸਲੇ ਦਾ ਸੂਬੇ ਦੇ ਲੋਕਾਂ ‘ਤੇ ਚੰਗਾ ਮਾੜਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਫੈਸਲਿਆਂ ਦਾ ਹਵਾਲਾ ਦੇ ਕੇ ਜਦ ਇਕ ਬਜ਼ੁਰਗ ਅਕਾਲੀ ਵਰਕਰ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਸ ਨੇ ਕਿਹਾ ਉਹ ਅਕਾਲੀ ਦਲ ਦੇ ਪੰਜ ਪ੍ਰਧਾਨਾਂ ਦਾ ਕੰਮ ਦੇਖ ਚੁੱਕੇ ਹਨ, ਪਰ ਕਦੇ ਏਦਾਂ ਨਹੀਂ ਸੀ ਹੋਇਆ, ਕਿਉਂਕਿ ਉਨ੍ਹਾਂ ਦੇ ਸਲਾਹਕਾਰ ਸਮਝਦਾਰ ਤੇ ਪੁਰਾਣੇ ਸਿਆਸੀ ਵਿਅਕਤੀ ਹੁੰਦੇ ਸਨ। ਹੁਣ ਅਕਾਲੀ ਦਲ ‘ਤੇ ‘ਘੋਨਾ ਵਿੰਗ’ ਭਾਰੂ ਹੈ, ਜਿਸ ਵੱਲੋਂ ਦਿੱਤੀ ਗਲਤ ਸਲਾਹ ਕਾਰਨ ਪਾਰਟੀ ਭਾਰੀ ਨੁਕਸਾਨ ਉਠਾ ਰਹੀ ਹੈ ਤੇ ਦੂਜੀ ਗੱਲ ਇਹ ਕਿ ਜਦ ਦਿਨ ਮਾੜੇ ਹੁੰਦੇ ਹਨ, ਉਦੋਂ ਬੋਤੇ ‘ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਹੈ।

ਰਾਹੁਲ ਵਲੋਂ ‘ਮਨਮੋਹਨਾਮਿਕਸ’ ਨੂੰ ਖੁੱਲ੍ਹੀ ਚੁਣੌਤੀ
- ਦਿਪਤੇਂਦਰ ਰੇਅ ਚੌਧਰੀ

ਜਦੋਂ ਭਾਰਤ ਦੇ ਕਿਸੇ ਵੀ ਸਿਆਸਤਦਾਨ ਨੇ ਗਰੀਬਾਂ ਪ੍ਰਤੀ ਚਿੰਤਾ ਨਾ ਦਿਖਾਈ ਤਾਂ ਉਹ ਸੋਨੀਆ ਗਾਂਧੀ ਸੀ, ਜਿਸ ਨੇ ਅੱਗੇ ਆ ਕੇ ਕੌਮੀ ਸਲਾਹਕਾਰ ਕੌਂਸਲ ਦਾ ਗਠਨ ਕੀਤਾ। ਭਾਜਪਾ ਨੇਤਾਵਾਂ ਨੇ ਇਸ ਦਾ ਮਜ਼ਾਕ ਉਡਾਇਆ। ‘ਆਫ ਦੀ ਰਿਕਾਰਡ’ ਇਹ ਵੀ ਕਿਹਾ ਕਿ ਇਹ ਕੌਂਸਲ ਨਕਸਲੀ ਬੁੱਧੀਜੀਵੀਆਂ ਦਾ ਅੱਡਾ ਹੈ। ਇਹ ਹੋਰ ਕਈ ਗੱਲਾਂ ਕਰਕੇ ਵੀ ਹਮਲੇ ਦਾ ਸ਼ਿਕਾਰ ਬਣੀ। ਲਾਭ ਵਾਲੇ ਅਹੁਦੇ ਦੇ ਵਿਵਾਦ ਨਾਲ ਇਸ ਦੇ ਅਕਸ ਨੂੰ ਖਤਰਾ ਪੈਦਾ ਹੋ ਗਿਆ। ਇਸ ਵਿਵਾਦ ਪਿੱਛੋਂ ਸੋਨੀਆ ਗਾਂਧੀ ਨੇ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ ਤੇ ਫਿਰ ਚੁਣੀ ਗਈ, ਪਰ ਕੌਂਸਲ ਓਹਲੇ ਹੋ ਗਈ, ਹਾਲਾਂਕਿ ਉਸ ਦੇ ਕੀਤੇ ਕੰਮਾਂ ‘ਚ ਸੌ ਦਿਨ ਕੰਮ ਕਰਨ ਦੀ ਯੋਜਨਾ, ਜਿਸ ਨੂੰ ਹੁਣ ‘ਮਨਰੇਗਾ’ ਕਿਹਾ ਜਾਂਦਾ ਹੈ, ਸ਼ਾਮਲ ਹੈ। ਇਸ ਯੋਜਨਾ ਨੇ ਭਾਜਪਾ ਨੇਤਾਵਾਂ ਦੀ ਹਾਰ ਯਕੀਨੀ ਬਣਾਈ, ਜਿਨ੍ਹਾਂ ਕੋਲ ਅਜਿਹੀਆਂ ਯੋਜਨਾਵਾਂ ਬਾਰੇ ਸੋਚਣ ਦਾ ਸਮਾਂ ਹੀ ਨਹੀਂ, ਜੋ ਲੱਖਾਂ ਗਰੀਬਾਂ ਦੇ ਜੀਵਨ ਨੂੰ ਬੇਹਤਰ ਬਣਾ ਸਕਦੀਆਂ ਹਨ।

2009 ‘ਚ ਯੂ ਪੀ ਏ ਸਰਕਾਰ ਦੇ ਮੁੜ ਸੱਤਾ ‘ਚ ਆਉਣ ‘ਤੇ ਕੌਮੀ ਸਲਾਹਕਾਰ ਪ੍ਰੀਸ਼ਦ ਨੂੰ ਸੁਰਜੀਤ ਕਰ ਦਿੱਤਾ ਗਿਆ। ਇਸ ਨੇ ਦੋ ਕਾਨੂੰਨ ਬਣਾਉਣ ‘ਚ ਅਹਿਮ ਯੋਗਦਾਨ ਦਿੱਤਾ, ਇਕ ਅਨਾਜ ਸੁਰੱਖਿਆ ਅਤੇ ਦੂਜਾ ਜ਼ਮੀਨ ਅਕਵਾਇਰ ਕਰਨ ਦੇ ਮੁਆਵਜ਼ੇ ਬਾਰੇ।

‘ਮਨਮੋਹਨਾਮਿਕਸ’ (ਜਿਵੇਂ ਮਨਮੋਹਨ ਸਿੰਘ ਦੀ ਨੀਤੀਆਂ ਨੂੰ ਕਿਹਾ ਜਾਂਦਾ ਹੈ) ਦੇ ਹਮਾਇਤੀਆਂ, ਜਿਨ੍ਹਾਂ ਨੂੰ ‘ਟੀਮ ਮਨਮੋਹਨ’ ਕਿਹਾ ਜਾਂਦਾ ਹੈ, ਨੇ ਕੁਝ ਹੱਦ ਤੱਕ ਜ਼ਮੀਨ ਅਕਵਾਇਰ ਕਰਨ ਤੇ ਮੁਆਵਜ਼ੇ ਦਾ ਬਿੱਲ ਖੁੰਢਾ ਜਿਹਾ ਕਰ ਦਿੱਤਾ। ਉਹ ਅਨਾਜ ਸੁਰੱਖਿਆ ਬਿੱਲ ਨੂੰ ਵੀ ਨੁਕਸਾਨ ਪੁਚਾਉਣਾ ਚਾਹੁੰਦੇ ਸਨ। ਭਰੋਸੇ ਯੋਗ ਸੂਤਰਾਂ ਮੁਤਾਬਕ ਸੋਨੀਆ ਗਾਂਧੀ ਦੀਆਂ ਹਦਾਇਤਾਂ ਅਨੁਸਾਰ ਬਿੱਲ ‘ਚ ਵਿਵਸਥਾ ਹੈ ਕਿ 46 ਫੀਸਦੀ ਲੋਕਾਂ ਨੂੰ ਚੋਖਾ ਸਬਸੀਡਾਈਜ਼ਡ (ਰਿਆਇਤੀ) ਅਤੇ ਬਾਕੀ 24 ਫੀਸਦੀ ਨੂੰ ਕੁਝ ਹੱਦ ਤੱਕ ਸਬਸੀਡਾਈਜ਼ਡ ਪ੍ਰਾਪਤ ਭੋਜਨ ਮਿਲੇਗਾ। ਜੇ ਇਹ ਐਕਟ ਸਹੀ ਢੰਗ ਨਾਲ ਲਾਗੂ ਹੋ ਗਿਆ ਤਾਂ ਇਸ ਦਾ ਭਾਰਤ ਨੂੰ ਇਕ ਸੱਭਿਅਕ ਦੇਸ਼ ਬਣਾਉਣ ‘ਚ ਵੱਡਾ ਯੋਗਦਾਨ ਹੋਵੇਗਾ।

ਇਹ ਧਾਰਨਾ ਸੀ ਕਿ ਰਾਹੁਲ ਗਾਂਧੀ ਆਪਣੀ ਮਾਂ ਦੇ ਕਦਮਾਂ ‘ਤੇ ਚੱਲਣਗੇ, ਪਰ ਜਦੋਂ ਜੰਗਲ ਉਤਪਾਦਨ ਦੇ ਅਧਿਕਾਰ ਬਾਰੇ ਬਿੱਲ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਸੀ ਤਾਂ ਇਕ ਨੌਜਵਾਨ ਐਮ ਪੀ ਨੇ ਚੀਤਿਆਂ ਦੇ ਅਧਿਕਾਰਾਂ ਪ੍ਰਤੀ ਚਿੰਤਾ ਜ਼ਾਹਰ ਕਰ ਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ। ਇਸੇ ਨਾਲ ਐਕਟ ਲਾਗੂ ਕਰਨ ‘ਚ ਦੇਰੀ ਹੋਈ, ਕਿਉਂਕਿ ਉਹ ਐਮ ਪੀ ਹੋਰ ਕੋਈ ਨਹੀਂ, ਰਾਹੁਲ ਗਾਂਧੀ ਹੀ ਸੀ।

ਫਿਰ ਅਸੀਂ ਦੇਖਿਆ ਕਿ ਉਹ ਨਿਜ਼ਾਮਗਿਰੀ ‘ਚ ਕਬਾਇਲੀ ਲੋਕਾਂ ਨੂੰ ਭਰੋਸਾ ਦਿਵਾ ਰਹੇ ਸਨ ਕਿ ਉਹ ਨਵੀਂ ਦਿੱਲੀ ‘ਚ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਗੇ। ਅਸੀਂ ਇਸ ਨੂੰ ਇਕ ਸਿਆਸੀ ਨੌਟੰਕੀ ਦੱਸ ਕੇ ਖਾਰਜ ਕਰ ਦਿੱਤਾ, ਹਾਲਾਂਕਿ ਇਸ ਨਾਲ ਵੇਦਾਂਤਾ ਕੰਪਨੀ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਫਿਰ ਅਸੀਂ ਰਾਹੁਲ ਨੂੰ ਯੂ ਪੀ ਦੀਆਂ ਘੱਟੇ ਵਾਲੀਆਂ ਸੜਕਾਂ ਅਤੇ ਖਸਤਾ ਹਾਲ ਝੌਂਪੜੀਆਂ ‘ਚ ਦੇਖਿਆ, ਮੁੱਖ ਤੌਰ ‘ਤੇ ਨੋਇਡਾ ਅਤੇ ਉਸ ਦੇ ਆਸ-ਪਾਸ। ਉਹ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਜਿਹਾ ਲੱਗਦਾ ਸੀ ਕਿ ਉਹ ਮਮਤਾ ਬੈਨਰਜੀ ਦੇ ਕਦਮਾਂ ‘ਤੇ ਚੱਲ ਰਹੇ ਹਨ (ਨੰਦੀਗ੍ਰਾਮ ਤੇ ਸਿੰਗੂਰ ਨੂੰ ਯਾਦ ਕਰੋ), ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਜੋ ਸਫਰ ਸ਼ੁਰੂ ਕੀਤਾ ਹੈ, ਉਸ ਦਾ ਰਾਹ ਦੇਸ਼ ਦੇ ਭੁਲਾ ਦਿੱਤੇ ਗਏ ਲੋਕਾਂ ਦੇ ਘਰਾਂ ਤੱਕ ਜਾਂਦਾ ਹੈ। ਇਹ ਇਕ ਅਜਿਹਾ ਰਾਹ ਹੈ, ਜੋ ਇਕ ਸਿਆਸਤਦਾਨ ਲਈ ਖਤਰਨਾਕ ਹੋਣ ਦੇ ਨਾਲ-ਨਾਲ ਫਾਇਦੇਮੰਦ ਵੀ ਹੈ। ਜੋ ਕੁਝ ਅਸੀਂ ਉਨ੍ਹਾਂ ਦੇ ਮੂੰਹੋਂ ‘ਮਨਮੋਹਨਾਮਿਕਸ’ ਦੇ ਯੁੱਗ ‘ਚ ਸੁਣ ਰਹੇ ਹਾਂ, ਉਹ ਈਸ਼ਵਰ ਦੀ ਨਿੰਦਾ ਵਰਗਾ ਲੱਗਦਾ ਹੈ। ਮਿਸਾਲ ਵਜੋਂ:

“ਇਸ ਦਾ ਮਤਲਬ ਇਹ ਨਹੀਂ ਕਿ ਸਾਡੀ ਸਫਲਤਾ ਲਾਜ਼ਮੀ ਹੈ। ਸੰਸਾਰੀਕਰਨ ਜਿੰਨਾ ਆਪਣੇ ਆਪ ‘ਚ ਸਮਾਉਂਦਾ ਜਾਂਦਾ ਹੈ, ਓਨਾ ਇਹ ਬਾਹਰ ਵੀ ਕੱਢਦਾ ਹੈ। ਲੱਖਾਂ ਲੋਕ ਅਜਿਹੇ ਹਨ, ਜੋ ਇਸ ਪ੍ਰਕਿਰਿਆ ਤੋਂ ਬਾਹਰ ਹਨ ਤੇ ਲੱਖਾਂ ਲੋਕਾਂ ਨੂੰ ਸੰਸਾਰੀਕਰਨ ਤੋਂ ਲਾਭ ਨਹੀਂ ਹੋਇਆ। ਲੱਖਾਂ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਤਾਕਤ ਦੀ ਵਰਤੋਂ ਨਾਲ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਰੱਖਿਆ ਕਰਨ ਵਾਲੇ ਸਥਾਨਕ ਨੈਟਵਰਕ ਹੁਣ ਨਹੀਂ ਰਹੇ।

“ਕੇਰਲਾ ਦੇ ਮੁਲਾਜ਼ਮ ਕਾਰਾਂ ਦੀ ਜੀਵਨ ਰੇਖਾ ਮੰਨਿਆ ਜਾਂਦਾ ਤੇਲ ਕੱਢਦੇ ਹਨ, ਪਰ ਆਪਣੇ ਬੱਚਿਆਂ ਲਈ ਕਾਰ ਨੂੰ ਚਲਾ ਕੇ ਘਰ ਨਹੀਂ ਲਿਜਾ ਸਕਦੇ। ਜਦੋਂ ਤੁਸੀਂ ਇਗਨੀਸ਼ਨ ‘ਚ ਚਾਬੀ ਘੁਮਾਉਂਦੇ ਹੋ ਤਾਂ ਤੁਸੀਂ ਸਾਊਦੀ ਅਰਬ ਦੇ ਖੂਹਾਂ ‘ਚੋਂ ਤੇਲ ਖਿੱਚ ਲੈਂਦੇ ਹੋ। ਜੇ ਖੂਹਾਂ ‘ਚ ਤੇਲ ਨਹੀਂ ਹੋਵੇਗਾ ਤਾਂ ਤੁਹਾਡੇ ਕੋਲ ਕਾਰ ਵੀ ਨਹੀਂ ਰਹੇਗੀ। ਜੋ ਆਦਮੀ ਤੇਲ ਕੱਢਦਾ ਹੈ, ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਵੀ ਨਹੀਂ ਕਰ ਸਕੇਗਾ। ਵਿਦਰਭ ‘ਚ ਕਿਸਾਨ ਕੀੜੇਮਾਰ ਦਵਾਈ ਪੀ ਕੇ ਮਰ ਜਾਂਦਾ ਹੈ, ਕਿਉਂਕਿ ਵਿਸ਼ਵ ਪੱਧਰ ‘ਤੇ ਕਪਾਹ ਦੇ ਭਾਅ ਬਹੁਤ ਘਟ ਗਏ ਹਨ।

“ਪ੍ਰਵਾਸ ਦਾ ਰੁਝਾਨ ਭਾਰਤ ਨੂੰ ਇਕ ਸਥਿਰ ਪਿੰਡ ‘ਤੇ ਆਧਾਰਤ ਸਮਾਜ ਤੋਂ ਕਿ ‘ਮੋਬਾਈਲ ਸ਼ਹਿਰ’ ਵਿੱਚ ਬਦਲ ਰਿਹਾ ਹੈ, ਪਰ ਇਹ ਅਜਿਹੀ ਪ੍ਰਕਿਰਿਆ ਹੈ, ਜੋ ਲੋਕਾਂ ਨੂੰ ਇਨਸਾਫ ਤੇ ਅਧਿਕਾਰਾਂ ਲਈ ਦੀਵਾਨੇ ਬਣਾ ਦਿੰਦੀ ਹੈ। ਇਹ ਅਜਿਹੀ ਪ੍ਰਕਿਰਿਆ ਹੈ, ਜਿਸ ਵਿੱਚ ਨੌਜਵਾਨ ਪਿਤਾ ਸ਼ਾਮਲ ਹਨ, ਜੋ ਸ਼ਹਿਰਾਂ ‘ਚ ਫੁੱਟਪਾਥਾਂ ‘ਤੇ ਸੌਂਦੇ ਹਨ। ਇਸ ਪ੍ਰਕਿਰਿਆ ਹਨੇਰੇ ਦੌਰਾਨ ਖਾਮੋਸ਼ ਔਰਤਾਂ ਨੂੰ ਚੁੱਪਚਾਪ ਵੇਚ ਦਿੱਤਾ ਜਾਂਦਾ ਹੈ।” (ਰਾਜੀਵ ਗਾਂਧੀ ਇੰਸਟੀਚਿਊਟ ਆਫ ਕੰਟੈਪਰੇਰੀ ਸਟੱਡੀਜ਼ ਵਿੱਚ 18 ਅਕਤੂਬਰ 2011 ਨੂੰ ਦਿੱਤੇ ਗਏ ਭਾਸ਼ਣ ਦੇ ਅੰਸ਼)।

ਇਸ ਲਈ ਸ਼ਾਇਦ ਲਿਤਾੜੇ ਹੋਏ ਲੋਕਾਂ ਨਾਲ ਇਸ ਵਿਅਕਤੀ ਵਲੋਂ ਕੀਤੇ ਗਏ ਵਾਅਦਿਆਂ ਪ੍ਰਤੀ ਸ਼ੱਕ ਦਾ ਦਾੲਰਾ ਘਟਦਾ ਜਾਂਦਾ ਹੈ। ਇਹ ਮੁੱਦਾ ਅਜੇ ਵੀ ਖੁੱਲ੍ਹਾ ਹੈ ਕਿ ਜਦੋਂ ਇਹ ਰਾਹਲ ਗਾਂਧੀ ਸੱਤਾ ‘ਚ ਹੋਵੇਗਾ, ਕੀ ਉਹ ਆਪਣੇ ਕੀਤੇ ਵਾਅਦਿਆਂ ‘ਤੇ ਚੱਲੇਗਾ? ਬਿਨਾਂ ਸ਼ੱਕ, ਜੋ ਕੁਝ ਉਨ੍ਹਾਂ ਕਿਹਾ ਹੈ, ਉਹ ‘ਮਨਮੋਹਨਾਮਿਕਸ’ ਨੂੰ ਇਕ ਖੁੱਲ੍ਹੀ ਚੁਣੌਤੀ ਹੈ। ਉਹ ਇਕ ਅਸਲੀ ‘ਗੇਮਚੇਂਜਰ’ ਹਨ। ਕਾਂਗਰਸ ਵਿੱਚ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਆਉਂਦਾ ਦੇਖ ਰਹੇ ਹਨ ਤੇ ਉਸੇ ਮੁਤਾਬਕ ਆਪਣੀ ਸਥਿਤੀ ਬਣਾਉਣ ‘ਚ ਰੁੱਝ ਗਏ ਹਨ।

ਸੋਨੀਆ ਗਾਂਧੀ ਨੇ ਸਰਕਾਰ ਨੂੰ ਗਰੀਬਾਂ ਲਈ ਕਈ ਕੰਮ ਕਰਨ ਵਾਸਤੇ ਮਜ਼ਬੂਤ ਕੀਤਾ, ਪਰ ਇਸ ‘ਚ ਉਨ੍ਹਾਂ ਨੇ ਸਿਆਸੀ ਸਹੂਲਤਾਂ ਦਾ ਵੀ ਖਿਆਲ ਰੱਖਿਆ। ਬਹੁਤ ਜ਼ਿਆਦਾ ਗਰੀਬ ਲੋਕਾਂ ਬਾਰੇ ਬੋਲਣਾ ਮਨ੍ਹਾਂ ਨਹੀਂ ਹੈ। ਗਰੀਬੀ ਨਾਲ ਸੰਬੰਧਤ ਸਵਾਲ, ਜੋ ‘ਆਊਟ ਆਫ ਫੈਸ਼ਨ’ ਹੋ ਗਏ ਸਨ, ਛੇਤੀ ਹੀ ਚਰਚਾ ਵਾਲੀ ਮੇਜ਼ ‘ਤੇ ਆ ਸਕਦੇ ਹਨ।

ਹੁਣੇ-ਹੁਣੇ ਦਿਹਾਤੀ ਵਿਕਾਸ ਬਾਰੇ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਭੂਮੀ ਸੁਧਾਰਾਂ ਬਾਰੇ ਗੱਲ ਕੀਤੀ ਤੇ ਲੈਂਡ ਸੀਲਿੰਗ ਦੀ ਹੱਦ ਦੀ ਸਮੀਖਿਆ ਦੀ ਤਜਵੀਜ਼ ਰੱਖੀ। 12 ਸਤੰਬਰ ਨੂੰ ਉਨ੍ਹ੍ਹਾਂ ਨੇ ਇਹ ਕਿਹਾ ਸੀ, ‘ਗੈਰ ਹਾਜ਼ਰ ਭੂਮੀ ਮਾਲਕਾਂ ਨੂੰ ਸੀਲਿੰਗ ਕਾਨੂੰਨਾਂ ਦੇ ਤਹਿਤ ਮਨਜ਼ੂਰ ਸ਼ੁਦਾ ਜ਼ਮੀਨ ਦਾ ਅੱਧਾ ਹਿੱਸਾ ਮਿਲੇਗਾ।’ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੇ ਆਪਣੇ ਜ਼ਮੀਨ ਅਕਵਾਇਰ ਕਰਨ ਤੇ ਮੁਆਵਜ਼ੇ ਬਾਰੇ ਬਿੱਲ ਨੂੰ ਕੈਬਨਿਟ ਤੋਂ ਪਾਸ ਕਰਵਾਉਣ ਲਈ ਸਖਤ ਮਿਹਨਤ ਕੀਤੀ ਤੇ ਇਸ ‘ਚ ਲਗਭਗ 75 ਫੀਸਦੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਜੋ ਤਜਵੀਜ਼ਾਂ ਰੱਖੀਆਂ, ਉਨ੍ਹਾਂ ਨੂੰ ਕਦੇ ਅਮਲ ‘ਚ ਨਹੀਂ ਲਿਆਂਦਾ ਜਾਣਾ। ਇਕ ਮੰਤਰੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਹ ਗੱਲਾਂ ਫਜ਼ੂਲ ਹਨ।

ਪੀ ਚਿਦੰਬਰਮ ਨੇ ਸਤੰਬਰ ਦੇ ਅਖੀਰ ‘ਚ ਜੋ ਕਿਹਾ, ਉਹ ਵੀ ਮਹੱਤਵਪੂਰਨ ਹੈ। ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਵਲੋਂ ਦਿੱਲੀ ‘ਚ ਆਯੋਜਤ ਪ੍ਰੋਗਰਾਮ ਵਿੱਚ ਭਾਸ਼ਣ ਦਿੰਦਿਆਂ ਉਨ੍ਹਾਂ ਨੇ ਅਮੀਰਾਂ ‘ਤੇ ਵੱਧ ਟੈਕਸ ਲਾਉਣ ਦੀ ਗੱਲ ਕਹੀ। ਉਨ੍ਹਾਂ ਦੇ ਭਾਸ਼ਣ ਤੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਯੂਰਪੀਅਨ ਆਗੂਆਂ ਵਲੋਂ ਅਮੀਰਾਂ ‘ਤੇ ਟੈਕਸ ਲਾਉਣ ਦੀ ਗੱਲ ਦਾ ਸੰਕੇਤ ਮਿਲ ਰਿਹਾ ਸੀ। ਮੌਜੂਦਾ ਗ੍ਰਹਿ ਮੰਤਰੀ ਨੇ ਸੋਮਿਆਂ ਦੀ ਦੁਰਵਰਤੋਂ ‘ਤੇ ਰੋਕ ਲਾਉਣ ਲਈ ਅਮੀਰਾਂ ‘ਤੇ ਜ਼ਿਆਦਾ ਟੈਕਸ ਲਾਉਣ ‘ਤੇ ਜ਼ੋਰ ਦਿੱਤਾ ਤੇ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਲਈ ਧਨ ਜੁਟਾਉਣ ਵਾਸਤੇ ਸੋਮਿਆਂ ਦੀ ਲੋੜ ਹੈ।

ਇਸ ਤੋਂ ਸਪੱਸ਼ਟ ਹੈ ਕਿ ਕੈਬਨਿਟ ‘ਚ ਨਾ ਸਿਰਫ ਨੌਜਵਾਨ ਪੀੜ੍ਹੀ, ਸਗੋਂ ਚਿਦੰਬਰਮ ਵਰਗੇ ਵੀ ‘ਰਾਹੁਲ ਦੇ ਪ੍ਰਭਾਵ’ ਨੂੰ ਮਹਿਸੂਸ ਕਰ ਰਹੇ ਹਨ।

ਮੁੱਦਾ ਰਹਿਤ ਭਖ ਰਿਹਾ ਪੰਜਾਬ ਦਾ ਚੋਣ ਪ੍ਰਚਾਰ
- ਡਾ. ਰਣਜੀਤ ਸਿੰਘ

ਚੋਣਾਂ ਵਿੱਚ ਭਾਵੇਂ ਅਜੇ ਕਈ ਮਹੀਨੇ ਰਹਿੰਦੇ ਹਨ, ਪਰ ਜਿਸ ਤੇਜ਼ੀ ਨਾਲ ਚੋਣ ਪ੍ਰਚਾਰ ਆਰੰਭ ਹੋਇਆ ਹੈ, ਉਸ ਨੂੰ ਵੇਖ  ਕੇ ਜਾਪਦਾ ਹੈ, ਜਿਵੇਂ ਇਸ ਵਾਰ ਪੰਜਾਬ ਦੀ ਚੋਣ ਸਭ ਤੋਂ ਮਹਿੰਗੀ ਹੋਵੇਗੀ। ਭੀੜ ਇਕੱਠੀ ਕਰਨ ਅਤੇ ਇਸ਼ਤਿਹਾਰਬਾਜ਼ੀ ਉਤੇ ਦਿਲ ਖੋਲ੍ਹ ਕੇ ਖਰਚ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਇਕ ਹੋਰ ਘਾਤਕ ਪਹਿਲੂ ਇਹ ਹੈ ਕਿ ਇਹ ਪ੍ਰਚਾਰ ਮੁੱਦਾ ਅਧਾਰਤ ਹੋਣ ਦੀ ਥਾਂ ਭੰਡੀ ਪ੍ਰਚਾਰ ਬਣ ਗਿਆ ਹੈ। ਦੋਵੇਂ ਧਿਰਾਂ ਇਕ ਦੂਜੇ ਉਤੇ ਖੁੱਲ੍ਹ ਕੇ ਵਾਰ ਕਰ ਰਹੀਆਂ ਹਨ। ਦੋਵੇਂ ਇਕ ਦੂਜੇ ਨੂੰ ਸਭ ਤੋਂ ਵੱਡਾ ਭ੍ਰਿਸ਼ਟ ਨੇਤਾ ਦੱਸਣ ਦਾ ਯਤਨ ਕਰ ਰਹੇ ਹਨ। ਜਿਥੇ ਸਾਰੇ ਦੇਸ਼ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਬਣ ਰਹੀ ਹੈ ਅਤੇ ਅਡਵਾਨੀ ਵਰਗੇ ਨੇਤਾ ਵੀ ਭ੍ਰਿਸ਼ਟਾਚਾਰ ਵਿਰੁੱਧ ਰਥ ਯਾਤਰਾ ਕਰ ਰਹੇ ਹਨ, ਉਥੇ ਪੰਜਾਬ ਦੀਆਂ ਦੋਵੇਂ ਮੁੱਖ ਪਾਰਟੀਆਂ ਦੇ ਪ੍ਰਧਾਨ ਇਕ ਦੂਜੇ ਉਤੇ ਖੁੱਲ੍ਹ ਕੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਰਹੇ ਹਨ। ਇਹ ਸ਼ਬਦੀ ਜੰਗ ਕਈ ਵਾਰ ਇੰਨੀ ਬੇਕਾਬੂ ਹੋ ਜਾਂਦੀ ਹੈ ਕਿ ਸ਼ਿਸ਼ਟਾਚਾਰ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਜਾਂਦੀ ਹੈ। ਦੋਵਾਂ ਧਿਰਾਂ ਕੋਲ ਸੂਬੇ ਦੇ ਭਵਿੱਖੀ ਵਿਕਾਸ ਲਈ ਕੋਈ ਠੋਸ ਯੋਜਨਾ ਨਹੀਂ। ਜੇ ਕੋਈ ਯੋਜਨਾ ਹੋਵੇ ਵੀ ਤਾਂ ਉਸ ਦਾ ਵਖਿਆਨ ਨਹੀਂ ਕੀਤਾ ਜਾ ਰਿਹਾ। ਸਾਰਾ ਚੋਣ ਪ੍ਰਚਾਰ ਦੋ ਧੁਰਿਆਂ ਉੱਤੇ ਵੱਧ ਤੋਂ ਵੱਧ ਭੀੜ ਇਕੱਠੀ ਕਰਨ ਅਤੇ ਇਕ ਦੂਜੇ ਦੀ ਪੱਗ ਨੂੰ ਹੱਥ ਪਾਉਣ ‘ਤੇ ਆਧਾਰਤ ਹੈ।

ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਹੋਇਆ। ਇਸ ਕਰਕੇ ਟਿਕਟ ਦੇ ਚਾਹਵਾਨਾਂ ਵੱਲੋਂ ਆਪਣੇ ਪ੍ਰਧਾਨਾਂ ਨੂੰ ਵੱਧ ਤੋਂ ਵੱਧ ਭੀੜ ਇਕੱਠੀ ਕਰਕੇ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਿਸਾਨ ਆਪਣੀ ਹਾੜ੍ਹੀ ਦੀ ਬਿਜਾਈ ਵਿੱਚ ਰੁੱਝੇ ਹੋਏ ਹਨ। ਇਹ ਭੀੜ ਵਿਹਲੜਾਂ ਤੇ ਕਿਰਾਏ ਦੇ ਲੋਕਾਂ ਦੀ ਹੁੰਦੀ ਹੈ, ਜਿਨ੍ਹਾਂ ਨੂੰ ਕਿਰਾਏ ਦੀਆਂ ਬੱਸਾਂ ਰਾਹੀਂ ਇਕੱਠਾ ਕੀਤਾ ਜਾਂਦਾ ਹੈ। ਅਖਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਭੀੜ ਇਕੱਠੀ ਕਰਨ ਲਈ ਯਤਨ ਕਰਨ ਵਾਲੇ ਪਾਰਟੀ ਨੁਮਾਇੰਦੇ ਆਪਣੀ ਥਕਾਵਟ ਦੂਰ ਕਰਨ ਲਈ ਦਾਰੂ ਦੀ ਵਰਤੋਂ ਖੁੱਲ੍ਹ ਕੇ ਕਰ ਰਹੇ ਹਨ। ਜੇ ਇਵੇਂ ਹੀ ਚੱਲਦਾ ਰਿਹਾ ਤਾਂ ਪੰਜਾਬ ਦੀ ਚੋਣ ਦੇਸ਼ ਵਿੱਚ ਨਹੀਂ, ਸਗੋਂ ਸੰਸਾਰ ਵਿੱਚ ਸਭ ਤੋਂ ਵੱਧ ਨਸ਼ਿਆਂ ਦੀ ਵਰਤੋਂ ਵਾਲੀ ਚੋਣ ਬਣ ਜਾਵੇਗੀ।

ਸੂਬੇ ਵਿੱਚ ਇਕ ਤੀਜੀ ਧਿਰ ਵੀ ਹੋਂਦ ਵਿੱਚ ਆਈ ਹੈ, ਉਸ ਵੱਲੋਂ ਵੀ ਮੁੱਖ ਜ਼ੋਰ ਭ੍ਰਿਸ਼ਟਾਚਾਰ ਉਤੇ ਦਿੱਤਾ ਜਾ ਰਿਹਾ ਹੈ। ਲੋਕਰਾਜ ਵਿੱਚ ਵਿਰੋਧੀ ਧਿਰ ਵੀ ਸੱਤਾਧਾਰੀ ਧਿਰ ਵਾਂਗ ਜ਼ਰੂਰੀ ਹੁੰਦੀ ਹੈ, ਕਿਉਂਕਿ ਉਹ ਇਕ ਲਗਾਮ ਜਾਂ ਨਜ਼ਰਸਾਨੀ ਦਾ ਕਾਰਜ ਕਰਦੀ ਹੈ, ਤਾਂ ਜੋ ਤਾਕਤ ਦੀ ਦੁਰਵਰਤੋਂ ਨਾ ਹੋ ਸਕੇ। ਦੋਵਾਂ ਧਿਰਾਂ ਕੋਲ ਸੂਬੇ ਦੇ ਵਿਕਾਸ ਲਈ ਠੋਸ ਪ੍ਰੋਗਰਾਮ ਹੋਣਾ ਚਾਹੀਦਾ ਹੈ ਤੇ ਚੋਣ ਪ੍ਰਚਾਰ ਇਸੇ ਪ੍ਰੋਗਰਾਮ ਆਧਾਰਤ ਹੋਵੇ, ਤਾਂ ਜੋ ਵੋਟਰ ਸੋਚ ਵਿਚਾਰ ਕੇ ਆਪਣੀ ਲੋੜ ਅਤੇ ਸੂਝ ਅਨੁਸਾਰ ਦੋਵਾਂ ਵਿੱਚੋਂ ਇਕ ਦੀ ਚੋਣ ਕਰ ਸਕਣ। ਸਾਡੇ ਦੇਸ਼ ਵਿੱਚ, ਵਿਸ਼ੇਸ਼ ਕਰਕੇ ਪੰਜਾਬ ਵਿੱਚ, ਜਿਹੜੀ ਵੀ ਪਾਰਟੀ ਵਿਰੋਧੀ ਧਿਰ ਹੁੰਦੀ ਹੈ, ਉਹ ਸੱਤਾਧਾਰੀ ਧਿਰ ਉਤੇ ਭ੍ਰਿਸ਼ਟਾਚਾਰ ਦਾ ਦੋਸ਼ ਜ਼ਰੂਰ ਲਾਉਂਦੀ ਹੈ। ਜਦੋਂ ਵਿਰੋਧੀ ਧਿਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪਹਿਲੀ ਸਰਕਾਰ ਦੇ ਮੰਤਰੀਆਂ ਤੇ ਕੁਝ ਉਚ ਅਧਿਕਾਰੀਆਂ ਉਤੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਦਰਜ ਕਰਦੀ ਹੈ, ਪਰ ਪੰਜ ਸਾਲਾਂ ਵਿੱਚ ਕੋਈ ਫੈਸਲਾ ਨਹੀਂ ਹੁੰਦਾ। ਜਦੋਂ ਉਹੋਂ ਪਾਰਟੀ ਮੁੜ ਤਾਕਤ ਵਿੱਚ ਆਉਂਦੀ ਹੈ ਤਾਂ ਸਾਰੇ ਬਾਇੱਜ਼ਤ ਬਰੀ ਹੋ ਜਾਂਦੇ ਹਨ।

ਇਹ ਪਿਰਤ ਲੋਕਰਾਜ ਲਈ ਸੁਖਾਵੀਂ ਨਹੀਂ ਹੈ। ਜੇ ਭ੍ਰਿਸ਼ਟਾਚਾਰ ਬਾਰੇ ਬੋਲਣਾ ਹੈ ਤਾਂ ਵਿਰੋਧੀ ਧਿਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ ਸੱਤਾ ਵਿੱਚ ਸਨ ਤਾਂ ਉਨ੍ਹਾਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੀ ਯਤਨ ਕੀਤੇ ਸਨ? ਸੂਬੇ ਦੇ ਵਿਕਾਸ ਲਈ ਉਨ੍ਹਾਂ ਕੀ ਕੀਤਾ ਸੀ? ਸੱਤਾਧਾਰੀ ਪਾਰਟੀ ਕੀ ਗਲਤ ਕਰ ਰਹੀ ਹੈ? ਜੇ ਉਹ ਭਵਿੱਖ ਵਿੱਚ ਗੱਦੀ ਉਤੇ ਬੈਠਣਗੇ ਤਾਂ ਸੂਬੇ ਦੇ ਵਿਕਾਸ ਵਾਸਤੇ ਉਨ੍ਹਾਂ ਦਾ ਕੀ ਪ੍ਰੋਗਰਾਮ ਹੋਵੇਗਾ? ਇਕ ਦੂਜੇ ਉਤੇ ਚਿੱਕੜ ਸੁੱਟਣ ਦੀ ਥਾਂ ਇਕ ਦੂਜੇ ਦੀ ਸਰਕਾਰ ਦੀਆਂ ਗਲਤੀਆਂ ਨੂੰ ਜ਼ਾਹਰ ਕਰਨ ਦੀ ਲੋੜ ਹੈ। ਚੋਣ ਪ੍ਰਚਾਰ ਸਮੇਂ ਭਵਿੱਖ ਲਈ ਅਜਿਹੀਆਂ ਨੀਤੀਆਂ ਦਾ ਵਖਿਆਨ ਕੀਤਾ ਜਾਵੇ, ਜਿਨ੍ਹਾਂ ਦੀ ਪ੍ਰਾਪਤੀ ਯਕੀਨੀ ਹੋਵੇ।

ਲੋਕ ਰਾਜ ਵਿੱਚ ਇਕ ਮਜ਼ਬੂਤ ਸਰਕਾਰ ਵਾਂਗ ਹੀ ਮਜ਼ਬੂਤ ਵਿਰੋਧੀ ਧਿਰ ਲੋੜੀਦੀ ਹੈ। ਉਹ ਧਿਰ ਸਰਕਾਰ ਨੂੰ ਮਨਮਰਜ਼ੀ ਕਰਨ ਤੋਂ ਰੋਕਣ ਲਈ ਲਗਾਮ ਦਾ ਕੰਮ ਕਰਦੀ ਹੈ। ਸਰਕਾਰ ਦੀਆਂ ਗਲਤੀਆਂ ਲੋਕਾਂ ਸਾਹਮਣੇ ਰੱਖਦੀ ਅਤੇ ਬਣਾਏ ਜਾਣ ਵਾਲੇ ਕਾਨੂੰਨਾਂ ਦੀ ਛਾਣਬੀਣ ਕਰਦੀ ਹੈ। ਇਸ ਛਾਣਬੀਣ ਪਿੱਛੋਂ ਵਿਧਾਨ ਸਭਾ ਵਿੱਚ ਤੱਥ ਆਧਾਰਤ ਭਖਵੀਂ ਬਹਿਸ ਹੁੰਦੀ ਹੈ। ਪੰਜਾਬ ਵਿੱਚ ਵਿਧਾਨ ਸਭਾ ਦੀ ਬਹਿਸ ਬੀਤੇ ਦੀ ਗੱਲ ਬਣ ਕੇ ਰਹਿ ਗਈ ਹੈ। ਰਸਮ ਪੂਰੀ ਕਰਨ ਲਈ ਅਸੈਂਬਲੀ ਦੀ ਬੈਠਕ ਦੋ-ਤਿੰਨ ਦਿਨਾਂ ਦੀ ਹੁੰਦੀ ਹੈ। ਵਿਰੋਧੀ ਧਿਰ ਰੌਲਾ ਪਾ ਕੇ ਵਾਕ ਆਊਟ ਕਰ ਜਾਂਦੀ ਹੈ। ਪਿਛੋਂ ਸੱਤਾਧਾਰੀ ਧਿਰ ਆਪਣੀ ਮਰਜ਼ੀ ਦੇ ਸਾਰੇ ਬਿੱਲ ਬਿਨਾਂ ਕਿਸੇ ਬਹਿਸ ਦੇ ਪਾਸ ਕਰਵਾ ਲੈਂਦੀ ਹੈ। ਇਸੇ ਕਰਕੇ ਹੀ ਇਨ੍ਹਾਂ ਕਾਨੂੰਨਾਂ ਵਿੱਚ ਕੋਈ ਚੋਰ ਮੋਰੀਆਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦੀ ਵਰਤੋਂ ਸੱਤਾਧਾਰੀ ਪਾਰਟੀ ਆਪਣੇ ਲਾਭ ਲਈ ਕਰਦੀ ਹੈ। ਸੈਸ਼ਨ ਲੰਮੇ ਸਮੇਂ ਦਾ ਹੋਵੇ ਤਾਂ ਵਿਰੋਧੀ ਧਿਰ ਹਰ ਬਿੱਲ ਦੀ ਛਾਣਬੀਣ ਕਰਕੇ ਤੱਥ ਆਧਾਰਤ ਬਹਿਸ ਕਰੇ ਤੇ ਸਰਕਾਰ ਦੀਆਂ ਗਲਤੀਆਂ ਦੀ ਚਰਚਾ ਕਰ ਕੇ ਸਰਕਾਰ ਨੂੰ ਲੋੜੀਂਦੇ ਸੁਧਾਰ ਕਰਨ ਲਈ ਮਜਬੂਰ ਕਰੇ। ਹੁਣ ਅਜਿਹਾ ਨਹੀਂ ਹੋ ਰਿਹਾ। ਵਿਧਾਨ ਸਭਾ ਵਿੱਚ ਇਕ ਦੂਜੇ ਉਤੇ ਚਿੱਕੜ ਸੁੱਟਿਆ ਜਾਂਦਾ ਹੈ। ਬਹੁਤੇ ਮੈਂਬਰ ਤਾਂ ਸੁੱਚੇ ਮੂੰਹ ਹੀ ਆਪਣੇ ਪੰਜ ਸਾਲ ਪੂਰੇ ਕਰ ਲੈਂਦੇ ਹਨ। ਹੁਣ ਮੈਂਬਰਾਂ ਵਿੱਚ ਉਦੋਂ ਹੀ ਸਹਿਮਤੀ ਬਣਦੀ ਹੈ, ਜਦੋਂ ਉਨ੍ਹਾਂ ਦੇ ਵੇਤਨ, ਭੱਤੇ ਜਾਂ ਸਹੂਲਤਾਂ ਦੇ ਵਾਧੇ ਬਾਰੇ ਵਿਚਾਰ ਕੀਤਾ ਜਾਣਾ ਹੋਵੇ।

ਅਸਲ ਵਿੱਚ ਸਾਰੇ ਮੈਂਬਰਾਂ ਨੂੰ ਅਸੈਂਬਲੀ ਵਿੱਚ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਹਲਕੇ ਦੀਆਂ ਮੁਸ਼ਕਲਾਂ ਦੀ ਚਰਚਾ ਕਰ ਸਕਣ। ਸੰਗਤ ਦਰਸ਼ਨ ਵਿੱਚ ਪੈਸੇ ਵੰਡਣ ਦੀ ਥਾਂ ਇਸ ਵਿਚਾਰ ਵਟਾਂਦਰੇ ਵਿੱਚੋਂ ਹਰ ਹਲਕੇ ਦੀਆਂ ਲੋੜਾਂ ਅਨੁਸਾਰ ਪੈਸੇ ਦੀ ਵੰਡ ਕੀਤੀ ਜਾਵੇ ਤਾਂ ਜੋ ਸਾਰੇ ਸੂਬੇ ਦਾ ਤੇ ਸਾਰੇ ਵਰਗਾਂ ਦਾ ਵਿਕਾਸ ਹੋ ਸਕੇ। ਹੁਣ ਕਿਸੇ ਪਾਰਟੀ ਕੋਲ ਸੂਬੇ ਦੇ ਵਿਕਾਸ ਦਾ ਕੋਈ ਏਜੰਡਾ ਹੀ ਨਹੀਂ ਹੈ।

ਚੋਣਾਂ ਤੋਂ ਪਹਿਲਾਂ ਹਰ ਪਾਰਟੀ ਦਾ ਫਰਜ਼ ਬਣਦਾ ਹੈ ਕਿ ਉਹ ਸੂਬੇ ਦੇ ਵਿਕਾਸ ਲਈ ਆਉਣ ਵਾਲੇ ਪੰਜਾਂ ਸਾਲਾਂ ਦਾ ਪ੍ਰੋਗਰਾਮ ਉਲੀਕੇ ਤੇ ਉਸੇ ਨੂੰ ਚੋਣ ਪ੍ਰਚਾਰ ਦਾ ਆਧਾਰ ਬਣਾਇਆ ਜਾਵੇ। ਦੂਸ਼ਣਬਾਜ਼ੀ ਦੀ ਥਾਂ ਸਰਕਾਰ ਦੀਆਂ ਗਲਤੀਆਂ ਨੂੰ ਉਜਾਗਰ ਕੀਤਾ ਜਾਵੇ। ਚੋਣ ਮੈਨੀਫੈਸਟੋ ਤਾਂ ਸਾਰੀਆਂ ਪਾਰਟੀਆਂ ਲਈ ਇਕ ਰਸਮ ਬਣ ਕੇ ਰਹਿ ਗਿਆ ਹੈ। ਬਹੁਤੇ ਆਗੂ ਆਪਣੀ ਪਾਰਟੀ ਦੇ ਮੈਨੀਫੈਸਟੋ ਨੂੰ ਕਦੇ ਪੜ੍ਹਦੇ ਵੀ ਨਹੀਂ। ਹਰ ਪਾਰਟੀ ਕੁਝ ਵਿਦਵਾਨਾਂ ਨੂੰ ਇਕ ਲਿਖਤ ਮਾਡਲ ਤਿਆਰ ਕਰਨ ਲਈ ਆਖ ਦਿੰਦੀ ਹੈ, ਜਿਸ ਵਿੱਚ ਸਾਰੇ ਵਰਗਾਂ ਅਤੇ ਸਾਰੇ ਖੇਤਰਾਂ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਦੇ ਭਲੇ ਲਈ ਜੋ ਕੁਝ ਸੋਚਿਆ ਜਾ ਸਕਦਾ ਹੈ, ਉਸ ਨੂੰ ਲਿਖ ਦਿੱਤਾ ਜਾਵੇ। ਚੋਣ ਮੈਨੀਫੈਸਟੋ ਨੂੰ ਵੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਜਾਂਦਾ ਹੈ, ਜਦ ਕਿ ਚੋਣ ਪ੍ਰਚਾਰ ਦਾ ਇਹ ਆਧਾਰ ਹੋਣਾ ਚਾਹੀਦਾ ਹੈ, ਪਰ ਅਜਿਹਾ ਹੁੰਦਾ ਨਹੀਂ। ਪ੍ਰਚਾਰ ਸਮੇਂ ਇਕ ਦੂਜੇ ਉਤੇ ਚਿੱਕੜ ਸੁੱਟਿਆ ਜਾਂਦਾ ਹੈ, ਦੂਸ਼ਣਬਾਜ਼ੀ ਹੁੰਦੀ ਹੈ, ਪਰ ਸੂਬਾ ਤੇ ਲੋਕ ਗਾਇਬ ਹੁੰਦੇ ਹਨ। ਜਿਸ ਵਰਗ ਦੇ ਚੋਣ ਜਲਸੇ ਵਿੱਚ ਜਾਣਾ ਹੋਵੇ, ਉਸ ਵਰਗ ਨੂੰ ਖੁਸ਼ ਕਰਨ ਲਈ ਵਾਅਦੇ ਕੀਤੇ ਜਾਂਦੇ ਹਨ। ਕਿਸੇ ਵਿਸ਼ੇਸ਼ ਇਲਾਕੇ ਦੇ ਵਿਕਾਸ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਇਹ ਵੀ ਸੱਚ ਹੈ ਕਿ ਚੋਣਾਂ ਪਿੱਛੋਂ ਇਹ ਵਾਅਦੇ ਵਫਾ ਨਹੀਂ ਹੁੰਦੇ। ਇਸੇ ਕਰਕੇ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਰਕਾਰ ਕੋਲੋਂ ਵੱਧ ਤੋਂ ਵੱਧ ਲਿਆ ਜਾ ਸਕੇ। ਸਰਕਾਰ ਵੱਲੋਂ ਵੀ ਆਖਰੀ ਵਰ੍ਹੇ ਖਜ਼ਾਨੇ ਦਾ ਮੂੰਹ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਂਦਾ ਹੈ।

ਵੋਟ ਰਾਜਨੀਤੀ ਵਿੱਚ ਵੋਟ ਪ੍ਰਧਾਨ ਹੈ। ਜਿਸ ਕੋਲ ਵੱਧ ਵੋਟਾਂ ਹਨ, ਉਹ ਸਰਕਾਰ ਤੋਂ ਵੱਧ ਲਾਭ ਪ੍ਰਾਪਤ ਕਰ ਸਕਦਾ ਹੈ, ਪਰ ਅਜਿਹਾ ਇਸੇ ਕਰਕੇ ਹੁੰਦਾ ਹੈ, ਕਿਉਂਕਿ ਕਿਸੇ ਵੀ ਪਾਰਟੀ ਕੋਲ ਭਵਿੱਖ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਚੋਣ ਮਨੋਰਥ ਪੱਤਰ ਦਾ ਮੁੱਖ ਮੰਤਵ ਇਹ ਹੈ ਕਿ ਪਾਰਟੀ ਆਪਣਾ ਪ੍ਰੋਗਰਾਮ ਤਿਆਰ ਕਰ ਕੇ ਵੋਟਰਾਂ ਨਾਲ ਸਾਂਝਾ ਕਰੇ। ਸਾਰੀਆਂ ਪਾਰਟੀਆਂ ਦੇ ਮਨੋਰਥ ਪੱਤਰ ਜਨਤਾ ਅੱਗੇ ਰੱਖੇ ਜਾਣ ਤਾਂ ਜੋ ਉਹ ਇਸੇ ਆਧਾਰ ਉਤੇ ਆਪਣੀ ਵੋਟ ਦੀ ਵਰਤੋਂ ਬਾਰੇ ਫੈਸਲਾ ਕਰ ਸਕਣ, ਪਰ ਅਜਿਹਾ ਨਹੀਂ ਹੁੰਦਾ। ਵੋਟ ਪ੍ਰਾਪਤੀ ਲਈ ਗਲਤ ਹੱਥਕੰਡੇ ਅਪਨਾਏ ਜਾਂਦੇ ਹਨ, ਜਿਹੜੇ ਲੋਕਰਾਜ ਲਈ ਹੀ ਨਹੀਂ, ਸਗੋਂ ਪੰਜਾਬ ਅਤੇ ਪੰਜਾਬੀਆਂ ਲਈ ਵੀ ਘਾਤਕ ਹਨ।

ਪੰਜਾਬ ਦੇ ਸਿਆਸੀ ਦਲਾਂ ਨੂੰ ਵਾਤਾਵਰਣ ਚੇਤਨਾ ਦੀ ਕਸੌਟੀ ‘ਤੇ ਵੀ ਪਰਖਣ ਦੀ ਲੋੜ
- ਉਮੇਂਦਰ ਦੱਤ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ। ਸਿਆਸੀ ਪਾਰਟੀਆਂ ਆਪੋ-ਆਪਣੇ ਦਾਅਵਿਆਂ ਅਤੇ ਵਾਅਦਿਆਂ ਦੀ ਧਾਰ ਤੇਜ਼ ਕਰਨ ਲੱਗ ਪਈਆਂ ਹਨ। ਗੱਠਜੋੜ ਅਤੇ ਮੋਰਚਿਆਂ ਦੇ ਬਣਨ ਦੀ ਇਸ ਬਿਸਾਤ ਵਿੱਚ ਵਿਕਾਸ ਅਤੇ ਭ੍ਰਿਸ਼ਟਾਚਾਰ ਨੂੰ ਇਕ ਅਹਿਮ ਮੁੱਦਾ ਬਣਾਇਆ ਜਾ ਰਿਹਾ ਹੈ। ‘ਵਿਕਾਸ’ ਸ਼ਬਦ ਦਾ ਇੰਨਾ ਕੁ ਰੌਲਾ-ਗੌਲਾ ਹੋ ਗਿਆ ਹੈ ਕਿ ਇਹ ਸੋਚਣ ਵਾਸਤੇ ਕੋਈ ਗੁੰਜਾਇਸ਼ ਹੀ ਨਹੀਂ ਰਹੀ ਕਿ ਇਹ ਅਖੌਤੀ ਵਿਕਾਸ ਪੰਜਾਬ ‘ਚ ਸੱਚਮੁਚ ਖੁਸ਼ਹਾਲੀ ਲਿਆਏਗਾ ਕਿ ਨਹੀਂ? ਇਸ ਗੱਲ ਦੀ ਘੋਖ ਹੋਣੀ ਚਾਹੀਦੀ ਹੈ ਕਿ ਸਾਡੇ ਸਿਆਸੀ ਆਗੂਆਂ ਲਈ ਵਿਕਾਸ ਦੇ ਅਰਥ ਕੀ ਹਨ? ਇਹ ਵਿਕਾਸ ਕਿਸ ਦਾ ਭਲਾ ਕਰ ਰਿਹਾ ਹੈ? ਇਸ ਵਿਕਾਸ ਦੀ ਕੀਮਤ ਕੀ ਤੇ ਕਿੰਨੀ ਹੋਵੇਗੀ? ਇਸ ਦੀ ਕੀਮਤ ਚੁਕਾਏਗਾ ਕੌਣ? ਅੱਜ ਜਿਹੜੇ ਰਾਜ ਮਾਰਗ, ਫਲਾਈਓਵਰ, ਪੰਜ ਸਿਤਾਰਾ ਹੋਟਲ, ਵਿਸ਼ੇਸ਼ ਆਰਥਿਕ ਖੇਤਰ, ਹਵਾਈ ਅੱਡੇ, ਰਿਹਾਇਸ਼ੀ ਤੇ ਵਪਾਰਕ ਕੇਂਦਰ ਵਸਾਏ ਜਾ ਰਹੇ ਹਨ, ਇਨ੍ਹਾਂ ਦੀ ਵਾਤਾਵਰਣੀ ਤੇ ਸਮਾਜਿਕ ਕੀਮਤ ਕੀ ਹੋਵੇਗੀ?

ਅੱਜ ਦੇ ਦੌਰ ਦਾ ਵਿਕਾਸ ਫਟਾਫਟ ਵਿਕਾਸ ਤੇ ਤੁਰੰਤ ਖੁਸ਼ਹਾਲੀ ਦੇ ਮੰਤਰ ਵਿੱਚੋਂ ਨਿਕਲਿਆ ਹੈ। ਇਸ ਵਿੱਚ ਥੋੜ੍ਹਾ ਜਿਹਾ ਰੁਕ ਕੇ ਕੁਝ ਵਿਚਾਰ ਕਰਕੇ ਅੱਗੇ ਵਧਣ ਦੀ ਇਥੇ ਕੋਈ ਗੁੰਜਾਇਸ਼ ਨਹੀਂ। ਦੇਸ਼ ਦੀ ਵਿਕਾਸ ਦਰ ਨੂੰ ਉਚੀ ਤੇ ਹੋਰ ਉਚੀ ਲਿਜਾਣ ਦੀ ਹੋੜ ਵਿੱਚ ਧੀਰਜ ਵਾਸਤੇ ਕੋਈ ਜਗ੍ਹਾ ਨਹੀਂ। ਸਮਕਾਲੀ ਵਿਕਾਸ ਦਾ ਇਹੀ ਦਰਸ਼ਨ ਤੇ ਦਿਸ਼ਾ ਹੈ। ਵਾਤਾਵਰਣ ਦੇ ਸਰੋਕਾਰ ਇਸ ਵਿਕਾਸ ਦੇ ਰਾਹ ਵਿੱਚ ਅੜਿੱਕਾ ਮੰਨੇ ਜਾਂਦੇ ਹਨ। ਇਸ ਲਈ ਵਾਤਾਵਰਣ ਦੀ ਗੱਲ ਕਰਨਾ ਤੇ ਵਾਤਾਵਰਣ ਦੇ ਸਵਾਲ ਖੜੇ ਕਰਨਾ ਇਕ ਗੈਰ ਹਰਮਨ ਪਿਆਰਾ ਕਦਮ ਮੰਨਿਆ ਜਾਂਦਾ ਹੈ। ਜਨ ਸਿਹਤ, ਪਾਣੀ, ਪ੍ਰਦੂਸ਼ਣ, ਕੁਦਰਤੀ ਸੋਮਿਆਂ ਦਾ ਟਿਕਾਊਪਣ ਤੇ ਕੁਦਰਤੀ ਖੇਤੀ ਵਰਗੇ ਸਵਾਲ ਸਿਆਸੀ ਦਲਾਂ ਨੂੰ ਜਾਂ ਤਾਂ ਅਸਹਿਜ ਕਰ ਦਿੰਦੇ ਨੇ ਜਾਂ ਉਨ੍ਹਾਂ ਨੂੰ ਸ਼ਾਤਰ ਬਣਾ ਦਿੰਦੇ ਨੇ। ਸ਼ਾਤਰ ਇਸ ਲਈ ਕਿ ਪਿਛਲੇ ਕੁਝ ਸਮੇਂ ਤੋਂ ਵਾਤਾਵਰਣ, ਜਨ ਸਿਹਤ ਅਤੇ ਪ੍ਰਦੂਸ਼ਣ ਆਮ ਲੋਕਾਂ ਦੀ ਚਰਚਾ ਅਤੇ ਫਿਕਰ ਦੇ ਮੁੱਦੇ ਬਣਨ ਕਰਕੇ ਉਹ ਇਨ੍ਹਾਂ ਦੀ ਅਹਿਮੀਅਤ ਤੋਂ ਮੁਨਕਰ ਹੋ ਨਹੀਂ ਸਕਦੇ, ਇਸ ਲਈ ਇਨ੍ਹਾਂ ਮੁੱਦਿਆਂ ‘ਤੇ ਕੁਝ ਕਰਨ ਦਾ ਪੈਂਤੜਾ ਦਿਖਾਉਣਾ ਉਨ੍ਹਾਂ ਦੀ ਮਜਬੂਰੀ ਹੈ।

ਅੱਜ ਜਦੋਂ ਪੰਜਾਬ ਚੌਗਿਰਦੇ ਤੋਂ ਲੈ ਕੇ ਖੁਰਾਕ ਲੜੀ ‘ਚ ਘੁਲੇ ਜ਼ਹਿਰਾਂ ਕਰ ਕੇ ਅੱਤ ਦੇ ਸਿਹਤ ਅਤੇ ਵਾਤਾਵਰਣ ਸੰਕਟ ਵਿੱਚ ਘਿਰ ਕੇ ਇਕ ਮਰਦੀ ਹੋਈ ਸੱਭਿਅਤਾ ਬਣ ਗਿਆ ਹੈ ਤਾਂ ਚੋਣਾਂ ਦੇ ਮਾਹੌਲ ਵਿੱਚ ਸਿਆਸੀ ਦਲਾਂ ਅਤੇ ਸਿਆਸਤਦਾਨਾਂ ਨਾਲ ਕੁਝ ਗੱਲਾਂ ਸਾਫਗੋਈ ਨਾਲ ਕਰਨੀਆਂ ਸਾਡਾ ਜ਼ਰੂਰੀ ਫਰਜ਼ ਬਣਦਾ ਹੈ। ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦੇ ਵਿਕਾਸ ਲਈ ਚੌਗਿਰਦੇ ਤੇ ਕੁਦਰਤੀ ਸੰਤੁਲਨ ਦੀ ਬਲੀ ਦਿੱਤੀ ਗਈ ਹੈ। ਬੀਤੇ 40 ਵਰ੍ਹਿਆਂ ‘ਚ ਸਰਕਾਰੀ ਨੀਤੀਆਂ, ਯੋਜਨਾਵਾਂ, ਪ੍ਰਾਜੈਕਟਾਂ ਵਿੱਚ ਵਾਤਾਵਰਣ ਤੇ ਜਨ ਸਿਹਤ ਦੇ ਸਰੋਕਾਰਾਂ ਦੀ ਪੰਜਾਬ ਅੰਦਰ ਘੋਰ ਅਣਦੇਖੀ ਹੋਈ ਹੈ। ਨਤੀਜੇ ਵਜੋਂ ਅੱਜ ਪੰਜਾਬ ਤੇ ਇਥੋਂ ਦੇ ਵਾਸੀ ਆਪਣੇ ਜੀਵਨ ਦੇ ਹੁਣ ਤੱਕ ਦੇ ਸਭ ਤੋਂ ਭਾਰੀ ਵਾਤਾਵਰਣੀ ਸੰਕਟ ਝੱਲਣ ਲਈ ਮਜਬੂਰ ਹਨ। ਪੰਜਾਬ ਕੁਦਰਤੀ ਸੋਮਿਆਂ ਦੇ ਵਿਨਾਸ਼ ਦੀ ਧਰਤੀ ਬਣ ਕੇ ਰਹਿ ਗਿਆ ਹੈ। ਪੰਜਾਬ ਵਿੱਚ ਲਿਆਂਦਾ ਗਿਆ ਵਿਕਾਸ ਅੱਜ ਕੌੜਾ ਸੱਚ ਜਾਪਦਾ ਹੈ।

ਇਸ ਵਿਕਾਸ ਦੀ ਕੀਮਤ ਪੰਜਾਬ ਦੇ ਕੁਦਰਤੀ ਸੋਮੇ ਚੁਕਾਉਂਦੇ ਰਹੇ। ਬੀਤੇ 40 ਵਰ੍ਹਿਆਂ ‘ਚ ਜਿਵੇਂ ਪੰਜਾਬ ਦੇ ਪਾਣੀ ਸੋਮਿਆਂ ਨੂੰ ਲੁੱਟ ਲਿਆ ਗਿਆ ਹੈ। ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਜਾਂ ਖਤਮ ਹੋਣ ਕੰਢੇ ਹੈ ਜਾਂ ਜ਼ਹਿਰੀਲਾ ਤੇ ਪ੍ਰਦੂਸ਼ਤ ਹੈ। ਪੰਜਾਬ ਦੇ ਵੱਡੇ ਖਿੱਤੇ ਵਿੱਚ ਪਾਣੀ ਪੀਣ ਦੇ ਕਾਬਲ ਨਹੀਂ ਰਿਹਾ। ਪੰਜਾਬ ਦੀਆਂ ਸਾਰੀਆਂ ਨਦੀਆਂ ਦਾ ਅੱਜ ਬੁਰਾ ਹਾਲ ਹੈ। ਅਸੀਂ ਵਿਕਾਸ ਤਾਂ ਕੀਤਾ, ਪਰ ਜੀਵਨ ਦੇਣ ਵਾਲੀਆਂ ਨਦੀਆਂ ਨੂੰ ਮਾਰ ਕੇ। ਅੱਜ ਇਹ ਨਦੀਆਂ ਜੀਵਨ ਦਾ ਨਹੀਂ, ਵਿਨਾਸ਼, ਰੋਗਾਂ ਤੇ ਮੌਤ ਦਾ ਪ੍ਰਤੀਕ ਵਧੇਰੇ ਹਨ। ਸਾਲ 2004 ਵਿੱਚ ਪੰਜਾਬ ਦੇ ਕੁੱਲ 12423 ਪਿੰਡਾਂ ‘ਤੇ ਵਸੋਂ ਵਿੱਚੋਂ 11849 ਨੂੰ ਪੀਣ ਵਾਲੇ ਪਾਣੀ ਦੇ ਹਿਸਾਬ ਨਾਲ ਸੰਕਟ ਗ੍ਰਸਤ ਮੰਨਿਆ ਗਿਆ ਸੀ। ਮਾਲਵਾ ਪੱਟੀ ਦੇ ਕਈ ਪਿੰਡ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ। ਇਹੋ ਹਾਲਤ ਸੰਗਰੂਰ, ਮਾਨਸਾ, ਬਠਿੰਡਾ, ਮੁਕਤਸਰ ਤੇ ਫਰੀਦਕੋਟ ਜ਼ਿਲਿਆਂ ਦੇ ਕਈ ਪਿੰਡਾਂ ਦੀ ਹੈ, ਜਿਨ੍ਹਾਂ ਨੂੰ ਪੀਣ ਲਈ ਪਾਣੀ ਬਾਹਰੋਂ ਲਿਆਉਣਾ ਪੈਂਦਾ ਹੈ।

ਜ਼ਿਕਰ ਯੋਗ ਹੈ ਕਿ ਹੁਣ ਤੱਕ ਪੰਜਾਬ ਦੇ ਤਿੰਨ ਪਿੰਡਾਂ ਨੇ ਆਪਣੇ ਆਪ ਨੂੰ ਪਾਣੀ ਦੇ ਸੰਕਟ ਕਰਕੇ ਹੀ ਵੇਚਣ ‘ਤੇ ਲਾਇਆ ਸੀ। ਸਭ ਤੋਂ ਪਹਿਲਾਂ ਸੰਨ 2002 ਵਿੱਚ ਬਠਿੰਡਾ ਜ਼ਿਲੇ ਦਾ ਪਿੰਡ ਹਰਿਕਿਸ਼ਨਪੁਰਾ, 2005 ਵਿੱਚ ਮਾਨਸਾ ਜ਼ਿਲੇ ਦੇ ਪਿੰਡ ਮੱਲ ਸਿੰਘ ਵਾਲਾ ਅਤੇ 2010 ਵਿੱਚ ਪਟਿਆਲਾ ਜ਼ਿਲੇ ਦੇ ਪਿੰਡ ਮੁੱਲਾਪੁਰ ਸੰਧਾਰਸੀ ਨੇ ‘ਪਿੰਡ ਵਿਕਾਊ ਹੈ’ ਦਾ ਐਲਾਨ ਕੀਤਾ ਸੀ। ਆਉਣ ਵਾਲੇ ਦਿਨਾਂ ਵਿੱਚ ਜਲ ਸੰਕਟ ਪੰਜਾਬ ਉਤੇ ਬਹੁ-ਪੱਖੀ ਮਾੜੇ ਪ੍ਰਭਾਵ ਪਾਵੇਗਾ। ਚੌਗਿਰਦੇ ਦੇ ਨਾਲ-ਨਾਲ ਆਰਥਿਕ, ਸਮਾਜਿਕ, ਸਭਿਆਚਾਰਕ, ਕੁਝ ਹੱਦ ਤੱਕ ਧਾਰਮਿਕ ਤੇ ਅੱਗੇ ਚੱਲ ਕੇ ਸਿਆਸੀ ਉਥਲ-ਪੁਥਲ ਦਾ ਕਾਰਨ ਇਹ ਜਲ ਸੰਕਟ ਬਣੇਗਾ। ਜਲ ਸੰਕਟ ਨੇ ਪੰਜਾਬ ਨੂੰ ਜਿਸ ਭੰਬਲਭੂਸੇ ਵਿੱਚ ਪਾ ਦਿੱਤਾ ਹੈ, ਪੰਜਾਬ ਨੂੰ ਉਸ ਵਿੱਚੋਂ ਬਾਹਰ ਕੱਢਣ ਲਈ ਕੋਈ ਸਿਆਸੀ ਪਾਰਟੀ ਪਹਿਲਕਦਮੀ ਕਰਦੀ ਹੋਵੇ, ਇਹ ਨਹੀਂ ਜਾਪਦਾ। ਪੰਜਾਬ ਦੇ ਕਿਸੇ ਸਿਆਸੀ ਦਲ ਕੋਲ ਪਾਣੀ ਦੇ ਸਮਕਾਲੀ ਸੰਕਟ ਦਾ ਸਟੀਕ, ਦੂਰਅੰਦੇਸ਼ੀ ਵਾਲਾ ਕੋਈ ਹੱਲ ਤੇ ਵਿਚਾਰ ਹੋਵੇ, ਇਹ ਵੀ ਨਹੀਂ ਲੱਗਦਾ। ਪਾਣੀ ‘ਤੇ ਸਿਆਸਤ ਕਰਨਾ ਆਸਾਨ ਹੈ, ਪਾਣੀ ਦੇ ਮਸਲੇ ‘ਤੇ ਭੜਕਾਊ ਭਾਸ਼ਣ ਦੇਣਾ ਆਸਾਨ ਹੈ, ਪਰ ਇਸ ਨਾਲ ਪਾਣੀ ਦੇ ਸੰਕਟ ਨੂੰ ਤਾਂ ਨਹੀਂ ਟਾਲਿਆ ਜਾ ਸਕਦਾ।

ਪੰਜਾਬ ਵਿੱਚ ਪਾਣੀ ਦੇ ਸੰਕਟ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਿਆਸੀ ਦਲਾਂ ਦੀਆਂ ਸਰਕਾਰਾਂ ਆਈਆਂ ਤੇ ਗਈਆਂ, ਪਰ ਪੰਜਾਬ ਦੇ ਅਜੋਕੇ ਪਾਣੀ ਸੰਕਟ ਨੂੰ ਦੂਰ ਕਰਨ ਲਈ ਕਿਸੇ ਨੇ ਕੋਈ ਠੋਸ ਕਾਰਜ ਯੋਜਨਾ ਨਹੀਂ ਬਣਾਈ। ਕੀ ਪੰਜਾਬ ਦੇ ਸਿਆਸੀ ਦਲ ਆਪੋ-ਆਪਣੀ ਜਲ ਨੀਤੀ ਸਪੱਸ਼ਟ ਕਰਨ ਦੀ ਸਮਰੱਥਾ ਰੱਖਦੇ ਹਨ? ਵਰਣਨ ਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਵਿੱਚ ਜਲ ਨੀਤੀ ਦਾ ਇਕ ਖਰੜਾ ਵਿਚਾਰ ਅਧੀਨ ਹੈ। ਉਸ ‘ਤੇ ਵਿਚਾਰ ਕਰਨ ਲਈ ਨਾ ਸਰਕਾਰ ਕੋਲ ਸਮਾਂ ਸੀ, ਨਾ ਕਿਸੇ ਪਾਰਟੀ ਨੇ ਇਸ ਨੂੰ ਵਿਧਾਨ ਸਭਾ ਵਿੱਚ ਉਠਾਇਆ। ਉਸ ਤੋਂ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਜਾਬ ਦੀ ਜਲ ਨੀਤੀ ਦਾ ਇਹ ਖਰੜਾ ਪੰਜਾਬ ਦੀਆਂ ਆਪਣੀਆਂ ਜਲ ਰਵਾਇਤਾਂ ਤੋਂ ਪ੍ਰੇਰਿਤ ਹੋ ਕੇ ਨਹੀਂ ਬਣਿਆ, ਸਗੋਂ ਉਹ ਭਾਰਤ ਸਰਕਾਰ ਵਲੋਂ ਐਲਾਨੀ ਗਈ ਕੌਮੀ ਜਲ ਨੀਤੀ 2002 ਦੀ ਘਟੀਆ ਕਾਰਬਨ ਕਾਪੀ ਹੈ।

ਅੱਜ ਪਾਣੀ ਦਾ ਨਿੱਜੀਕਰਨ, ਬਾਜ਼ਾਰੀਕਰਨ ਤੇ ਕੰਪਨੀਕਰਨ ਨਵ-ਸਾਮਰਾਜਵਾਦੀ ਤਾਕਤਾਂ ਦਾ ਨਵਾਂ ਟੀਚਾ ਹੈ। ਜਿਹੜਾ ਦਸਤਾਵੇਜ਼ ਪਾਣੀ ਦੀ ਇਸ ਲੁੱਟ ਤੇ ਡਕੈਤੀ ਨੂੰ ਕਾਨੂੰਨੀ ਮਾਨਤਾ ਦਿੰਦਾ ਹੋਵੇ, ਉਸ ‘ਤੇ ਆਧਾਰਿਤ ਪੰਜਾਬ ਦੀ ਜਲ ਨੀਤੀ ਨੂੰ ਭਲਾ ਕਿਵੇਂ ਪ੍ਰਵਾਨ ਕੀਤਾ ਜਾ ਸਕਦਾ ਹੈ? ਪੰਜਾਬ ਦੇ ਕਿੰਨੇ ਕੁ ਵਿਧਾਇਕ ਤੇ ਸਿਆਸੀ ਆਗੂਆਂ ਨੇ ਪੰਜਾਬ ਦੀ ਜਲ ਨੀਤੀ ਦਾ ਖਰੜਾ ਦੇਖਿਆ ਹੈ? ਸਰਕਾਰ ਵੀ ਇਸ ਖਰੜੇ ਨੂੰ ਲੁਕੋ-ਲੁਕੋ ਰੱਖਦੀ ਹੈ, ਤਾਂ ਕਿ ਕਿਸੇ ਨੂੰ ਇਸ ਦੇ ਦਰਸ਼ਨ ਤੱਕ ਨਾ ਹੋ ਸਕਣ। ਕੀ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਖਰੜੇ ਨੂੰ ਲੋਕਤੰਤਰ ਦੀ ਮੁੱਢਲੀ ਪੀੜ੍ਹੀ ਭਾਵ ਗ੍ਰਾਮ ਪੰਚਾਇਤਾਂ ਤੱਕ ਪਹੁੰਚਾਇਆ ਜਾਵੇਗਾ?

ਪੰਜਾਬ ਦੀ ਖੇਤੀ ਵੱਡੇ ਸੰਕਟ ਵਿੱਚ ਹੈ। ਕਿਸਾਨ ਜਥੇਬੰਦੀਆਂ ਵਲੋਂ ਕਰਵਾਏ ਸਰਵੇਖਣ ਮੁਤਾਬਕ ਪਿਛਲੇ 15 ਸਾਲਾਂ ਵਿੱਚ ਪੰਜਾਬ ‘ਚ ਘੱਟੋ-ਘੱਟ 20 ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਖੇਤੀ ਦੀ ਖੁਸ਼ਹਾਲੀ ਨਾਲ ਮਸਤ ਪੰਜਾਬ ਦੀ ਖੇਤੀ ਕਿਸੇ ਗੰਭੀਰ ਰੋਗ ਦਾ ਸ਼ਿਕਾਰ ਹੈ, ਇਹ ਇਸੇ ਦਾ ਸਿੱਟਾ ਹੈ। ਪੰਜਾਬ ਵਿੱਚ ਪਿਛਲੇ 15 ਸਾਲਾਂ ਵਿੱਚ 1.5 ਲੱਖ ਤੋਂ ਵੱਧ ਕਿਸਾਨ ਪਰਿਵਾਰ ਖੇਤੀ ਦੇ ਧੰਦੇ ਤੋਂ ਬਾਹਰ ਨਿਕਲਣ ਲਈ ਮਜਬੂਰ ਹੋਏ ਹਨ। ਇਸੇ ਤਰ੍ਹਾਂ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਪਰਿਵਾਰਾਂ ਦੀ ਗਿਣਤੀ ਵਿੱਚ ਦੋ ਲੱਖ ਦੀ ਕਮੀ ਹੋਈ ਹੈ, ਜਦੋਂ ਕਿ ਬਾਕੀ ਭਾਰਤ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਾਫ ਹੈ, ਪੰਜਾਬ ਦੀ ਖੇਤੀ ਤੇ ਵਿਕਾਸ ਦਾ ਮਾਡਲ ਰੋਜ਼ਗਾਰ ਵਿਰੋਧੀ ਹੈ। ਕੀ ਸੱਤਾ ਦੇ ਤਿੰਨੇ ਮੁੱਖ ਦਾਅਵੇਦਾਰ ਕਾਂਗਰਸ, ਅਕਾਲੀ-ਭਾਜਪਾ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਖੱਬੇ ਧਿਰ ਦੀਆਂ ਪਾਰਟੀਆਂ ਦੇ ਗਠਜੋੜ ਕੋਲ ਇਸ ਸੰਬੰਧੀ ਕੋਈ ਨੀਤੀ ਤੇ ਕਾਰਜ ਯੋਜਨਾ ਹੈ?

ਪੰਜਾਬ ਵਿੱਚ ਵਾਤਾਵਰਣ ਦਾ ਤੀਜਾ ਵੱਡਾ ਮੁੱਦਾ ਹੈ ਵਾਤਾਵਰਣ ਸੰਬੰਧੀ ਸਿਹਤ ਸਮੱਸਿਆਵਾਂ ਦਾ। ਪੰਜਾਬ ਦਾ ਮਾਲਵਾ ਖੇਤਰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦੇ ਪੰਜਿਆਂ ਵਿੱਚ ਜਕੜਿਆ ਪਿਆ ਹੈ। ਪੀ ਜੀ ਆਈ ਚੰਡੀਗੜ੍ਹ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਤਲਵੰਡੀ ਸਾਬੋ ਵਿੱਚ ਕੀਤੇ ਅਧਿਐਨ ਨੇ ਕੈਂਸਰ ਦੇ ਵਧਦੇ ਪ੍ਰਕੋਪ ਵੱਲ ਸਾਫ ਇਸ਼ਾਰਾ ਕੀਤਾ ਤੇ ਇਸ ਦੇ ਅਨੇਕ ਕਾਰਨਾਂ ਵਿੱਚ ਕੀਟਨਾਸ਼ਕਾਂ ਦਾ ਜ਼ਿਕਰ ਹੋਇਆ ਸੀ। ਸਿਆਸੀ ਦਲ ਮਾਲਵਾ ਖਿੱਤੇ ਵਿੱਚ ਕੈਂਸਰ ਹਸਪਤਾਲ ਬਣਾਉਣ ਦੀ ਗੱਲ ਕਰਦੇ ਰਹੇ ਤੇ ਇਥੇ ਕੈਂਸਰ ਹਸਪਤਾਲ ਖੁੱਲ੍ਹਿਆ ਵੀ ਅਤੇ ਉਹ ਵੀ ਨਿੱਜੀ ਅਤੇ ਕਾਰਪੋਰੇਟ ਰੰਗ-ਢੰਗ ਵਾਲਾ, ਜਿਸ ਵਿੱਚ ਆਮ ਆਦਮੀ ਕਿੰਨਾ ਕੁ ਇਲਾਜ ਕਰਵਾ ਸਕੇਗਾ? ਹੋਣਾ ਤਾਂ ਇਹ ਚਾਹੀਦਾ ਸੀ ਕਿ ਇਥੇ ਭਾਰਤ ਸਰਕਾਰ ਦੀ ਵਿਸ਼ੇਸ਼ ਗ੍ਰਾਂਟ ਨਾਲ ਇਕ ਸਰਕਾਰੀ ਹਸਪਤਾਲ ਖੁੱਲ੍ਹਦਾ, ਜਿਸ ਵਿੱਚ ਬਿਨਾਂ ਕਰਜ਼ਾ ਲਏ ਜਾਂ ਬਿਨਾਂ ਗਹਿਣੇ ਜ਼ਮੀਨ ਵੇਚਿਆਂ ਆਮ ਆਦਮੀ ਕੈਂਸਰ ਦਾ ਇਲਾਜ ਕਰਵਾ ਸਕਦਾ। ਕੈਂਸਰ ਹਸਪਤਾਲ ਬਣਾਉਣਾ ਜ਼ਰੂਰੀ ਹੈ, ਪਰ ਇਹ ਕੈਂਸਰ ਦੀ ਸਮੱਸਿਆ ਦਾ ਠੋਸ ਹੱਲ ਨਹੀਂ ਹੈ। ਕੀ ਕੋਈ ਸਿਆਸੀ ਧਿਰ ਮਾਲਵਾ ਖਿੱਤੇ ਵਿੱਚ ਫੈਲਣ ਵਾਲੇ ਕੈਂਸਰ ਦੇ ਮੁੱਖ ਕਾਰਨ ਵਾਤਾਵਰਣ ਵਿਨਾਸ਼ ਨੂੰ ਠੱਲ੍ਹ ਪਾਉਣ ਦੀ ਗੱਲ ਕਰੇਗੀ? ਕੀ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਤੋਂ ਮੁਕਤ ਖੇਤੀ, ਜੋ ਟਿਕਾਊ, ਕੁਦਰਤੀ ਤੇ ਸਦੀਵੀ ਖੇਤੀ ਹੈ, ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਯੋਜਨਾ ਬਣਾਈ ਜਾਵੇਗੀ? ਪੰਜਾਬ ਦੇ ਮਾਲਵਾ ਖੇਤਰ ਨੂੰ ਵਾਤਾਵਰਣ ਸਿਹਤ ਸੰਕਟ ਵਿੱਚੋਂ ਉਭਾਰਨ ਲਈ ਜਿਸ ਪਹਿਲ ਦੀ ਲੋੜ ਹੈ, ਉਹ ਹੈ ਵਾਤਾਵਰਣ ਸਿਹਤ ਖੋਜ ਕੇਂਦਰ। ਪੂਰੇ ਪੰਜਾਬ ਦਾ ਇਨਵਾਇਰਨਮੈਂਟਲ ਇਪੀਡਿਮੌਰਜੀਕਲ ਅਧਿਐਨ ਕਰਵਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।

ਕੀ ਪੰਜਾਬ ਦੀ ਆਉਣ ਵਾਲੀ ਸਰਕਾਰ ਤੇ ਉਸ ਦੇ ਦਾਅਵੇਦਾਰ ਇਸ ਸੰਬੰਧ ਵਿੱਚ ਕੋਈ ਵਾਅਦਾ ਕਰਨ ਦੀ ਹਿੰਮਤ ਕਰਨਗੇ? ਪੰਜਾਬ ਦੇ ਜਾਗਰੂਕ ਵੋਟਰਾਂ ਨੂੰ ਪੰਜਾਬ ਦੀ ਹਰ ਸਿਆਸੀ ਧਿਰ ਨੂੰ ਇਸ ਵਿਸ਼ੇ ‘ਤੇ ਆਪਣੀ ਨੀਤੀ ਸਪੱਸ਼ਟ ਕਰਨ ਲਈ ਆਖਣਾ ਚਾਹੀਦਾ ਹੈ। ਆਖਰ ਇਹ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦੀ ਜ਼ਿੰਦਗੀ, ਉਨ੍ਹਾਂ ਦੇ ਸਵੱਛ ਵਾਤਾਵਰਣ ਅਤੇ ਜੀਵਨ ਦੇ ਮੌਲਿਕ ਅਧਿਕਾਰ ਦਾ ਵਿਸ਼ਾ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਾਤਾਵਰਣ ਪੱਖੀ ਸ਼ਾਸਨ ਨੂੰ ਵੀ ਇਕ ਮੁੱਦਾ ਬਣਾਉਣ ਦੀ ਲੋੜ ਹੈ। ਇਨ੍ਹਾਂ ਚੋਣਾਂ ਵਿੱਚ ‘ਵਾਤਾਵਰਣ ਨੂੰ ਵੋਟ ਜ਼ਿੰਦਗੀ ਨੂੰ ਵੋਟ’ ਦੀ ਗੱਲ ਪੂਰੇ ਜ਼ੋਰ ਨਾਲ ਕਰੀਏ। ਆਓ 2012 ਵਿੱਚ ਪੰਜਾਬ ਦੇ ਸਿਆਸੀ ਦਲਾਂ ਨੂੰ ਵਾਤਾਵਰਣ ਚੇਤਨਾ ਅਤੇ ਕੁਦਰਤ ਪੱਖੀ ਕਾਰਜਸ਼ੈਲੀ ਦੀ ਕਸੌਟੀ ‘ਤੇ ਵੀ ਪਰਖ ਕੇ ਵੇਖੀਏ।

ਆਨੰਦ ਮੈਰਿਜ ਐਕਟ ਦਾ ਵਿਰੋਧ ਕਿਉਂ?
-ਤਰਲੋਚਨ ਸਿੰਘ

ਬੜੇ ਚਿਰ ਤੋਂ ਮੈਂ ਪਾਰਲੀਮੈਂਟ ਵਿੱਚ ਇੱਕ ਹੱਕੀ ਮੰਗ ਨੂੰ ਪ੍ਰਵਾਨ ਕਰਾਉਣ ਲਈ ਜੂਝ ਰਿਹਾ ਸਾਂ। ਜਦੋਂ ਇਸ ਮੰਗ ਦਾ ਆਮ ਆਦਮੀ ਅੰਦਾਜ਼ਾ ਲਾਵੇਗਾ ਤਾਂ ਉਹ ਹੈਰਾਨ ਹੋਵੇਗਾ ਕਿ ਏਨੀ ਸਾਧਾਰਨ ਮੰਗ ਲਈ ਇੱਕ ਘੱਟ ਗਿਣਤੀ ਕੌਮ ਇਤਨੇ ਸਾਲਾਂ ਤੋਂ ਲਗਾਤਾਰ ਭਾਰਤ ਸਰਕਾਰ ਨੂੰ ਬੇਨਤੀਆਂ ਕਰ ਰਹੀ ਹੈ, ਪਰ ਹੈਰਾਨੀ ਹੈ ਦੁਨੀਆ ਵਿੱਚ ਆਪਣੇ ਆਪ ਨੂੰ ਲੋਕ ਹੱਕੀ ਦੇਸ਼ ਅਖਵਾਉਣ ਵਾਲੀ ਸਰਕਾਰ ਕਿਤਨੀ ਕਠੋਰ ਹੈ। ਉਸ ਸਾਹਮਣੇ ਇਕੋ ਨਿਸ਼ਾਨਾ ਹੈ ਕਿ ਸਿੱਖ, ਜੋ ਘੱਟ ਗਿਣਤੀ ਕੌਮ ਹੈ, ਨੂੰ ਹਰ ਸਮੇਂ ਕਿਵੇਂ ਉਲਝਾ ਕੇ ਰੱਖਿਆ ਜਾਵੇ। ਇਹ ਮੰਗ ਹੈ ਆਨੰਦ ਮੈਰਿਜ ਐਕਟ ਵਿੱਚ ਕੇਵਲ ਰਜਿਸਟਰੇਸ਼ਨ ਦੀ ਮੱਦ ਪਾਉਣੀ।

ਜਦ ਮੈਂ ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਿਆ ਤਾਂ ਹਰ ਘੱਟ ਗਿਣਤੀ ਵਾਲੀ ਪ੍ਰਵਾਨਤ ਕੌਮ ਦੀਆਂ ਮੰਗਾਂ ਦਾ ਹਿਸਾਬ ਇੱਕਠਾ ਕੀਤਾ। ਉਸ ਵਕਤ ਇਹ ਸਾਬਤ ਹੋਇਆ ਕਿ ਕੇਵਲ ਸਿੱਖ ਕੌਮ ਹੈ, ਜਿਸ ਨੂੰ ਭਾਰਤ ਵਿੱਚ ਸਰਕਾਰੀ ਪੱਧਰ ਤੇ ਵੱਖਰੇ ਧਰਮ ਦੀ ਮਾਨਤਾ ਨਹੀਂ ਦਿੱਤੀ ਗਈ। ਬੜਾ ਅਜੀਬ ਖਿਆਲ ਹੈ। ਕੋਈ ਸੋਚੇ ਕਿ ਗੁਰੂ ਨਾਨਕ ਦੇਵ ਜੀ ਨੇ 1469 ਵਿੱਚ ਪਰਵੇਸ਼ ਕਰ ਕੇ ਮਾਨਵਤਾ ਨੂੰ ਸੱਚੇ ਮਾਰਗ ‘ਤੇ ਚੱਲਣ ਦਾ ਉਪਦੇਸ਼ ਆਰੰਭ ਕੀਤਾ। ਉਨ੍ਹਾਂ ਪਿੱਛੋਂ ਨੌਵੇਂ ਗੁਰੂ ਤੇਗ ਬਹਾਦਰ ਜੀ ਤੱਕ ਹਰ ਇੱਕ ਨੇ ਇਸ ਹੁਕਮ ਤੇ ਪ੍ਰਚਾਰ ਕੀਤਾ। ਲੱਖਾਂ ਲੋਕ ਉਸ ਸੰਦੇਸ਼ ਨੂੰ ਮੰਨ ਕੇ ਸਿੱਖ ਬਣੇ। ਵੱਖਰਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ। ਫਿਰ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕਰ ਕੇ ਪੂਰੇ ਨਿਯਮ ਬਣਾ ਦਿੱਤੇ। ਇਹ ਇਤਿਹਾਸਕ ਤੱਥ ਸਾਰੇ ਵਿਸ਼ਵ ਨੇ ਸਵੀਕਾਰ ਕੀਤੇ।

ਆਜ਼ਾਦੀ ਦੀ ਲਹਿਰ ਵਿੱਚ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਵਚਨ ਦਿੱਤਾ, ਜਦ ਭਾਰਤ ਆਜ਼ਾਦ ਹੋਇਆ ਤਾਂ ਸਿੱਖਾਂ ਨੂੰ ਵੱਖਰਾ ਖਿੱਤਾ ਮਿਲੇਗਾ, ਜਿੱਥੇ ਉਹ ਆਪਣੇ ਰੀਤੀ ਰਿਵਾਜ਼ ਅਨੁਸਾਰ ਆਜ਼ਾਦੀ ਮਾਣ ਸਕਣਗੇ। ਅੰਗਰੇਜ਼ ਦੀ ਪੇਸ਼ਕਸ਼ ਸੀ ਕਿ ਸਿੱਖ ਪਾਕਿਸਤਾਨ ਨਾਲ ਰਹਿਣ, ਅਸੀਂ ਠੁਕਰਾ ਦਿੱਤੀ। ਵੱਡੀ ਕੁਰਬਾਨੀ ਦੇ ਕੇ 1947 ਵਿੱਚ ਭਾਰਤ ਆ ਗਏ, ਪਰ ਅਫਸੋਸ ਕਿ ਭਾਰਤ ਦੀ ਆਪਣੀ ਸਰਕਾਰ ਨੇ ਸਾਰੇ ਕੀਤੇ ਵਚਨ ਭੁਲਾ ਦਿੱਤੇ। ਜਦ 1950  ਵਿੱਚ ਨਵਾਂ ਵਿਧਾਨ ਬਣਿਆ ਤਾਂ ਸਿੱਖਾਂ ਨੂੰ ਕੋਈ ਸਪੈਸ਼ਲ ਅਧਿਕਾਰ ਕੀ ਦੇਣੇ ਸਨ, ਉਨ੍ਹਾਂ ਨੂੰ ਵੱਖਰਾ ਧਰਮ ਮੰਨਣ ਤੋਂ ਇਨਕਾਰ ਕਰ ਦਿੱਤਾ। ਧਾਰਾ 25 ਵਿੱਚ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਅੰਗ ਮੰਨਿਆ ਗਿਆ, ਜੋ ਅੱਜ ਤੱਕ ਕਾਇਮ ਹੈ। ਇਸ ਕਾਨੂੰਨ ਵਿੱਚ ਸੋਧ ਕਰਨ ਲਈ ਭਾਰਤ ਸਰਕਾਰ ਦੀ ਬਣਾਈ ਕਮੇਟੀ ਦੇ ਸਾਹਮਣੇ ਮੈਂ ਪੇਸ਼ ਹੋ ਕੇ ਉਨ੍ਹਾਂ ਤੋਂ ਤਰਮੀਮ ਕਰਨ ਦੀ ਸਿਫਾਰਸ਼ ਕਰਵਾ ਲਈ, ਪਰ ਅੱਜ ਤੱਕ ਉਸ ਕਮੇਟੀ ਦੀ ਰਿਪੋਰਟ ਤੇ ਅਮਲ ਕਰਨ ਤੋਂ ਸਰਕਾਰ ਮੁਨਕਰ ਹੈ। ਮੈਂ ਜਦ 2004 ਵਿੱਚ ਪਾਰਲੀਮੈਂਟ ਦਾ ਮੈਂਬਰ ਬਣਿਆ ਤਾਂ ਆਪਣੇ ਵਲੋਂ ਧਾਰਾ 25 ਵਿੱਚ ਸੋਧ ਦਾ ਮਤਾ ਪਾ ਦਿੱਤਾ। 6 ਸਾਲ ਵਿੱਚ ਕਈ ਵਾਰੀ ਮਤਾ ਹਾਊਸ ਵਿੱਚ ਆਇਆ, ਪਰ ਕੁਝ ਕਾਰਨਾਂ ਕਰ ਕੇ ਪੇਸ਼ ਨਾ ਹੋ ਸਕਿਆ। ਭਾਰਤ ਦੇ ਮੰਤਰੀ ਸ੍ਰੀ ਅੰਤੁਲੇ, ਜੋ ਘੱਟ ਗਿਣਤੀ ਮਹਿਕਮੇ ਦੇ ਮੰਤਰੀ ਸਨ, ਨੇ ਵਿਸ਼ਵਾਸ ਦਿੱਤਾ ਕਿ ਉਹ ਆਪ ਇਸ ਬਾਰੇ ਸੋਧ ਮਤਾ ਲੈ ਕੇ ਆਉਣਗੇ। ਅੱਜ ਤੱਕ ਸਰਕਾਰ ਇਸ ਤੇ ਚੁੱਪ ਹੈ। ਅਸੀਂ ਵਿਧਾਨਕ ਤਰੀਕੇ ਨਾਲ ਵੱਖਰਾ ਧਰਮ ਨਹੀਂ। ਸੁਪਰੀਮ ਕੋਰਟ ਨੇ ਇੱਕ ਹੁਕਮ ਵਿੱਚ ਧਾਰਾ 25 ਨੂੰ ਮੁੱਖ ਰੱਖ ਕੇ ਸਾਨੂੰ ਵੱਖਰਾ ਧਰਮ ਮੰਨਣ ਤੋਂ ਇਨਕਾਰ ਕੀਤਾ ਹੈ।

ਮੈਂ ਪਹਿਲੀ ਗੱਲ ਵੱਲ ਆ ਰਿਹਾ ਹਾਂ। ਜਦ ਪਾਰਲੀਮੈਂਟ ਵਿੱਚ ਮੈਂ ਚਰਚਾ ਕੀਤੀ ਕਿ ਆਨੰਦ ਮੈਰਿਜ ਐਕਟ ਵਿੱਚ ਨਿੱਕੀ ਜਿਹੀ ਸੋਧ ਕਰ ਦੇਵੇ ਤਾਂ ਹਰ ਇੱਕ ਨੇ ਇਸ ਦੀ ਪ੍ਰੋੜ੍ਹਤਾ ਕੀਤੀ। ਇਸ ਵਿਵਾਦ ਬਾਰੇ ਸਾਰੇ ਤੱਥ ਲਿਖਣੇ ਜ਼ਰੂਰੀ ਹਨ। ਜਦ ਮੈਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਭਾਰਤ ਦੇ ਕਾਨੂੰਨ ਮੰਤਰੀ ਨੂੰ ਚਿੱਠੀ ਲਿਖੀ ਕਿ ਸਿੱਖਾਂ ਲਈ ਵੱਖਰਾ ਮੈਰਿਜ ਐਕਟ ਬਣਾਇਆ ਜਾਵੇ ਤਾਂ ਜਵਾਬ ਮਿਲਿਆ ਕਿ 1909 ਵਿੱਚ ਸਿੱਖਾਂ ਲਈ ਉਸ ਵਕਤ ਦੀ ਭਾਰਤੀ ਪਾਰਲੀਮੈਂਟ ਨੇ ਆਨੰਦ ਮੈਰਿਜ ਐਕਟ ਪ੍ਰਵਾਨ ਕਰ ਦਿੱਤਾ ਸੀ। ਇਹ ਮਹਾਰਾਜਾ ਨਾਭਾ ਰਿਪੂਦਮਨ ਸਿੰਘ ਦੀ ਹਿੰਮਤ ਨਾਲ ਕਾਮਯਾਬੀ ਮਿਲੀ ਸੀ। ਮੈਨੂੰ ਇਹ ਸਰਕਾਰ ਨੇ ਲਿਖ ਕੇ ਦਿੱਤਾ ਕਿ ਇਹ ਐਕਟ ਹੁਣ ਵੀ ਭਾਰਤ ਵਿੱਚ ਲਾਗੂ ਹੈ। ਇਸ ਅਨੁਸਾਰ ਸਿੱਖ ਵਿਆਹ ਕਰਵਾ ਸਕਦੇ ਹਨ ਤੇ ਪ੍ਰਵਾਨਤ ਹਨ, ਪਰ ਜਦ ਮੈਂ ਇਸ ਦੀ ਘੋਖ ਕੀਤੀ ਤਾਂ ਵੇਖਿਆ ਕਿ ਇਸ ਐਕਟ ਵਿੱਚ ਕਿਧਰੇ ਇਹ ਦਰਜ ਨਹੀਂ ਕਿ ਜੋ ਵਿਆਹ (ਆਨੰਦ ਕਾਰਜ) ਇਸ ਐਕਟ ਅਨੁਸਾਰ ਹੋਵੇਗਾ, ਉਹ ਸਰਕਾਰੀ ਦਫਤਰ ਵਿੱਚ ਦਰਜ ਹੋਵੇਗਾ ਤੇ ਉਸ ਜੋੜੀ ਨੂੰ ਸਰਟੀਫਕੇਟ ਮਿਲੇਗਾ। ਮੈਨੂੰ ਜਵਾਬ ਮਿਲਿਆ ਕਿ ਜੋ ਹਿੰਦੂ ਮੈਰਿਜ ਐਕਟ 1955 ਵਿੱਚ ਲਾਗੂ ਹੋਇਆ, ਉਸ ਵਿੱਚ ਸਿੱਖ ਵੀ ਆਉਂਦੇ ਹਨ, ਭਾਵ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਮੰਨਿਆ ਗਿਆ ਹੈ। ਜਿਵੇਂ ਮੈਂ ਉਪਰ ਲਿਖਿਆ ਹੈ ਕਿ ਵਿਧਾਨ ਦੀ ਧਾਰਾ 25 ਵਿੱਚ ਅਸੀਂ ਹਿੰਦੂਆਂ ਦਾ ਹਿੱਸਾ ਹਾਂ ਤੇ ਇਸ ਹਿੰਦੂ ਮੈਰਿਜ ਐਕਟ ਅਨੁਸਾਰ ਹਿੰਦੂ ਹਾਂ। ਸਿੱਖਾਂ ਪ੍ਰਤੀ ਇਹ ਕਿੰਨਾ ਅਨਿਆਂ ਹੈ ਕਿ ਜਿਸ ਕੌਮ ਨੇ ਸਦੀਆਂ ਤੋਂ ਦੇਸ਼ ਤੇ ਧਰਮ ਲਈ ਹਮੇਸ਼ਾ ਕੁਰਬਾਨੀ ਕੀਤੀ ਹੋਵੇ, ਜਿਸ ਨੂੰ ਅੰਗਰੇਜ਼ ਸਰਕਾਰ ਨੇ ਪੂਰਾ ਵੱਖਰਾ ਧਰਮ ਦਾ ਦਰਜਾ ਦਿੱਤਾ ਸੀ, ਉਸ ਦਾ ਆਪਣੇ ਦੇਸ਼ ਵਿੱਚ ਇਤਨਾ ਨਿਰਾਦਰ ਕੀਤਾ ਜਾ ਰਿਹਾ ਹੈ। ਸਾਡੀ ਬਦਕਿਸਮਤੀ ਹੈ ਕਿ ਇਸ ਘਾਟ ਨੂੰ ਸਾਡੇ ਲੀਡਰ ਚੁੱਪ ਕਰ ਕੇ ਬਰਦਾਸ਼ਤ ਕਰਦੇ ਰਹੇ।

ਆਨੰਦ ਮੈਰਿਜ ਐਕਟ ਬਾਰੇ ਮੈਂ ਪਾਰਲੀਮੈਂਟ ਵਿੱਚ ਸੋਧ ਕਰਨ ਦੀ ਕਾਰਵਾਈ ਆਰੰਭ ਕੀਤੀ। ਕਈ ਸਾਲ ਇਸ ਤੇ ਮੈਂ ਲੱਗਾ ਰਿਹਾ। ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਮੈਂਬਰ ਹਾਂ (ਉਹ ਕਮੇਟੀ, ਜੋ ਅੰਨਾ ਹਜ਼ਾਰੇ ਦੇ ਲੋਕਪਾਲ ਬਿਲ ’ਤੇ ਵਿਚਾਰ ਕਰ ਰਹੀ ਹੈ), ਮੈਂ ਉਥੇ ਇਹ ਤਰਮੀਮ ਪੇਸ਼ ਕੀਤੀ। 12 ਸਿੱਖ ਐਮ ਪੀਜ਼ ਦੇ ਦਸਤਖਤ ਕਰਵਾਏ। ਐਸ ਜੀ ਪੀ ਸੀ ਤੋਂ ਮਤਾ ਪਾਸ ਕਰਵਾ ਕੇ ਨਾਲ ਲਾਇਆ। 4 ਦਸੰਬਰ 2007 ਨੂੰ ਮੀਟਿੰਗ ਵਿੱਚ ਕਾਨੂੰਨ ਮਹਿਕਮੇ ਦੇ ਸਕੱਤਰ ਨੂੰ ਬੁਲਵਾ ਕੇ ਦੋ ਘੰਟੇ ਦੇ ਵਿਚਾਰ ਵਟਾਂਦਰੇ ਪਿੱਛੋਂ ਸਰਬ ਸੰਮਤੀ ਨਾਲ ਆਨੰਦ ਮੈਰਿਜ ਵਿੱਚ ਤਰਮੀਮ ਕਰਨ ਦਾ ਮਤਾ ਪਾਸ ਕਰ ਕੇ ਭਾਰਤ ਸਰਕਾਰ ਨੂੰ ਭੇਜ ਦਿੱਤਾ। ਉਸ ਪਿੱਛੋਂ ਪਾਰਲੀਮੈਂਟ ਵਿੱਚ ਲਗਾਤਾਰ ਇਸ ਬਾਰੇ ਮੈਂ ਚਰਚਾ ਕਰਦਾ ਰਿਹਾ। ਦੋ ਵਾਰੀ ਹੰਸਰਾਜ ਭਾਰਦਵਾਜ, ਤਤਕਾਲੀ ਕਾਨੂੰਨ ਮੰਤਰੀ ਅਤੇ ਡਾਕਟਰ ਵਿਰੱਪਾ ਮੋਇਲੀ ਕਾਨੂੰਨ ਮੰਤਰੀ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸੈਸ਼ਨ ਵਿੱਚ ਇਹ ਬਿੱਲ ਲੈ ਕੇ ਆਉਣਗੇ। ਲਿਖਤੀ ਰੂਪ ਵਿੱਚ ਵੀ ਮੈਨੂੰ ਭਰੋਸਾ ਮਿਲਿਆ। ਮੈਂ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕੀਤੀ। ਭਾਰਤ ਦੇ ਮੰਤਰੀ ਡਾ. ਐਮ ਐਸ ਗਿੱਲ ਨੂੰ ਵੀ ਕਿਹਾ ਕਿ ਉਹ ਕੁਝ ਕਰਨ। ਅਫਸੋਸ ਕਿ ਸਾਡੇ ਨੁਮਾਇੰਦੇ ਕੌਮ ਦਾ ਸਾਥ ਦੇਣੋਂ ਘਬਰਾਉਂਦੇ ਹਨ। ਹੁਣ ਨਵੇਂ ਬਣੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ 29 ਅਗਸਤ ਨੂੰ ਸੁਖਦੇਵ ਸਿੰਘ ਢੀਂਡਸਾ ਦੇ ਸਵਾਲ ਦੇ ਜਵਾਬ ਵਿੱਚ ਕਹਿ ਦਿੱਤਾ ਕਿ ਭਾਰਤ ਸਰਕਾਰ ਨੇ ਸੋਚ ਵਿਚਾਰ ਪਿੱਛੋਂ ਆਨੰਦ ਮੈਰਿਜ ਐਕਟ ਦੀ ਮੰਗ ਰੱਦ ਕਰ ਦਿੱਤੀ ਹੈ। ਮੈਂ ਤੁਰੰਤ ਉਸ ਨੂੰ ਲਿਖਿਆ ਕਿ ਜਵਾਬ ਹਾਸੋਹੀਣਾ ਹੈ। ਐਕਟ ਦੀ ਮੰਗ ਤਾਂ ਹੈ ਹੀ ਨਹੀਂ। ਐਕਟ ਇਸ ਵਿੱਚ ਪਹਿਲਾਂ ਹੀ ਲਾਗੂ ਹੈ। ਕੇਵਲ ਦੋ ਲਾਈਨਾਂ ਦਾ ਵਾਧਾ ਕਰਨ ਦੀ ਮੰਗ ਹੈ ਕਿ ਇਹ ਵਿਆਹ ਸਰਕਾਰੀ ਦਫਤਰ ਵਿੱਚ ਰਜਿਸਟਰਡ ਹੋਵੇਗਾ। ਦੂਜਾ ਮੈਂ ਲਿਖਿਆ ਸੀ ਕਿ ਸ੍ਰੀ ਖੁਰਸ਼ੀਦ ਘੱਟ ਗਿਣਤੀ ਮਹਿਕਮੇ ਦੇ ਵਜ਼ੀਰ ਵੀ ਹਨ, ਘੱਟ ਤੋਂ ਘੱਟ ਉਹ ਇੱਕ ਘੱਟ ਗਿਣਤੀ ਕੌਮ ਦਾ ਧਿਆਨ ਕਰ ਕੇ ਇਹ ਫੈਸਲਾ ਲੈਂਦੇ।

ਕੀ ਭਾਰਤ ਅਮਰੀਕਾ ਪ੍ਰਮਾਣੂ ਸਮਝੌਤਾ ਅਸਲ ‘ਚ ਮਰ ਗਿਐ?
-ਵਰਿੰਦਰ ਕਪੂਰ

ਕੀ ਅਜਿਹਾ ਹੋ ਸਕਦਾ ਸੀ ਕਿ ਖੱਬੇ ਪੱਖੀ ਪਾਰਟੀਆਂ ਤੇ ਬਹੁਤ ਸਾਰੇ ਆਜ਼ਾਦ ਵਿਧਾਇਕਾਂ ਦੇ ਸਖਤ ਵਿਰੋਧ ਦੇ ਬਾਵਜੂਦ ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਕਰ ਕੇ ਆਪਣੀ ਸਰਕਾਰ ਦੀ ਸਾਖ ਦਾਅ ‘ਤੇ ਲਾਉਣ ਲਈ ਮਨਮੋਹਨ ਸਿੰਘ ਪਹਿਲਾਂ ਹੀ ਅਫਸੋਸ ਪ੍ਰਗਟਾ ਦਿੰਦੇ? ਤਾਮਿਲ ਨਾਡੂ ਵਿੱਚ ਠੱਪ ਪਈ ਕੁਡਨਕੁਲਮ ਪ੍ਰਮਾਣੂ ਬਿਜਲੀ ਯੋਜਨਾ ‘ਤੇ ਜਾਰੀ ਵਿਵਾਦ ਵਿੱਚ ਪ੍ਰਧਾਨ ਮੰਤਰੀ ਦੇ ਜਨਤਕ ਤੌਰ ‘ਤੇ ਦਖਲ ਦੇਣ ਵਿੱਚ ਅਸਫਲ ਰਹਿਣ ‘ਤੇ ਇਹੋ ਸੰਕੇਤ ਮਿਲਦੇ ਹਨ ਕਿ ਦੇਸ਼ ਦੀ ਸਾਫ-ਸੁਥਰੀ ਊਰਜਾ ਦੀਆਂ ਵਧਦੀਆਂ ਜਾ ਰਹੀਆਂ ਲੋੜਾਂ ਪੂਰੀਆਂ ਕਰਨ ਲਈ ਪ੍ਰਮਾਣੂ ਊਰਜਾ ‘ਤੇ ਨਿਰਭਰ ਰਹਿਣ ਦਾ ਵਿਚਾਰ ਉਨ੍ਹਾਂ ਨੇ ਛੱਡ ਦਿੱਤਾ ਹੈ।

ਅਮਰੀਕਾ ਦਾ ਸਾਬਕੀ ਵਿਦੇਸ਼ ਮੰਤਰੀ ਕੋਂਡਾਲੀਜ਼ਾ ਰਾਈਸ ਦੀ ਕਿਤਾਬ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਮਨਮੋਹਨ ਸਿੰਘ ਦੇ ‘ਪਲੇਅ ਸੇਫ’ ਨਜ਼ਰੀਏ ਵਿਰੁੱਧ ਉਨ੍ਹਾਂ ਨੂੰ ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਕਰਨ ਲਈ ਮਜਬੂਰ ਕੀਤਾ ਗਿਆ।

ਇਸ ਗੱਲ ‘ਤੇ ਯਕੀਨ ਕਰਨਾ ਮੁਸ਼ਕਿਲ ਹੈ ਕਿ ਕੁਡਨਕੁਲਮ ਯੋਜਨਾ ‘ਤੇ ਵਧਦੇ ਵਿਰੋਧ ਕਾਰਨ ਉਨ੍ਹਾਂ ਨੇ ਸੁਧਾਰਾਤਮਕ ਕਦਮ ਨਹੀਂ ਚੁੱਕੇ। ਆਖਰ ਬਿਜਲੀ ਉਤਪਾਦਨ ਸਮਰੱਥਾ ਵਧਾਉਣ ਲਈ ਕਿਸੇ ਠੋਸ ਯੋਜਨਾ ਤੋਂ ਬਿਨਾਂ ਤਾਮਿਲ ਨਾਡੂ ਵਿੱਚ ਰੂਸ ਦੇ ਬਣੇ ਪ੍ਰਮਾਣੂ ਪਲਾਂਟ ਨੂੰ ਲੈ ਕੇ ਵਧੀ ਜਾ ਰਹੀ ਪਰੇਸ਼ਾਨੀ ਬੇਕਾਬੂ ਹੋ ਸਕਦੀ ਹੈ ਤੇ ਭਵਿੱਖ ਵਿੱਚ ਸਾਰੀਆਂ ਪ੍ਰਮਾਣੂ ਊਰਜਾ ਯੋਜਨਾਵਾਂ ਨੂੰ ਖਤਰੇ ਵਿੱਚ ਪਾ ਸਕਦੀ ਹੈ।

ਪਹਿਲਾਂ ਹੀ ਲੋਕਾਂ ਤੇ ਗੈਰ-ਸਰਕਾਰੀ ਸੰਗਠਨਾਂ (ਐਨ ਜੀ ਓਜ਼) ਵਲੋਂ ਮਹਾਰਾਸ਼ਟਰ ‘ਚ ਜੈਤਾਪੁਰ ਪ੍ਰਮਾਣੂ ਊਰਜਾ ਯੋਜਨਾ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਊਰਜਾ ਖੇਤਰ ਅਜਿਹੀ ਸਥਿਤੀ ਵਿੱਚ ਹੈ ਕਿ ਸਾਰੇ ਪਲਾਂਟਾਂ; ਥਰਮਲ, ਹਾਈਡਲ ਜਾਂ ਪ੍ਰਮਾਣੂ, ਦੀ ਸਥਾਪਨਾ ਦਾ ਕੰਮ ਪਹਿਲਾਂ ਮਿੱਥੇ ਸਮੇਂ ਨਾਲੋਂ ਕਿਤੇ ਪਿੱਛੇ ਚੱਲ ਰਿਹਾ ਹੈ। ਸਿੱਟੇ ਵਜੋਂ ਬੈਂਕ ਵੀ ਨਵੀਆਂ ਊਰਜਾ ਯੋਜਨਾਵਾਂ ਲਈ ਕਰਜ਼ਾ ਦੇਣ ਤੋਂ ਝਿਜਕਣ ਲੱਗੇ ਹਨ।

ਜੇ ਕੁਡਨਕੁਲਮ ਯੋਜਨਾ ‘ਚ ਸ਼ਾਮਲ ਸਾਰੀਆਂ ਪਾਰਟੀਆਂ ਦੀ ਸੰਤੁਸ਼ਟੀ ਮੁਤਾਬਕ ਇਸ ਵਿਰੁੱਧ ਜਾਰੀ ਮੁਹਿੰਮ ਨੂੰ ਨਾ ਰੋਕਿਆ ਗਿਆ ਤਾਂ ਪ੍ਰਮਾਣੂ ਊਰਜਾ ਦਾ ਉਤਪਾਦਨ ਵਧਾਉਣ ਬਾਰੇ ਭੁੱਲਣਾ ਪਵੇਗਾ। ਕੁਡਨਕੁਲਮ ਪਲਾਂਟ ਦੇ ਸੰਬੰਧ ‘ਚ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦੇ ਸੁਰੱਖਿਆ ਸਰਟੀਫਿਕੇਟ ਉਤੇ ਵਿਖਾਵਾਕਾਰੀਆਂ ਵਲੋਂ ਧਿਆਨ ਨਾ ਦੇਣਾ ਇਸ ਗੱਲ ਨੂੰ ਜ਼ਾਹਰ ਕਰਦਾ ਹੈ ਕਿ ਜਾਪਾਨ ‘ਚ ਫੁਕੂਸ਼ੀਮਾ ਹਾਦਸੇ ਪਿੱਛੋਂ ਲੋਕਾਂ ਦੀਆਂ ਭਾਵਨਾਵਾਂ ਕਿੰਨੀਆਂ ਕਠੋਰ ਹੋ ਗਈਆਂ ਹਨ।

ਕੁਡਨਕੁਲਮ ਵਿੱਚ ਜਾਰੀ ਸੰਕਟ ਤੋਂ ਇਲਾਵਾ ਕਿਸੇ ਨੂੰ ਵੀ ਸਿਆਸੀ ਵਰਗ ਦੀ ਨਾਕਾਮੀ ਅਤੇ ਮੀਡੀਆ ‘ਤੇ ਹੈਰਾਨੀ ਹੋਵੇਗੀ ਕਿ ਉਸ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਅਮਰੀਕਾ ਦੇ ਸਮਰਥਕ ਸੰਪਾਦਕਾਂ, ਇਥੋਂ ਤੱਕ ਕਿ ਕਮਿਊਨਿਸਟਾਂ, ਜੋ ਇਸ ਮਾਮਲੇ ‘ਤੇ ਯੂ ਪੀ ਏ ਸਰਕਾਰ ‘ਚੋਂ ਬਾਹਰ ਹੋ ਗਏ ਸਨ, ਨੇ ਸਵਾਦ ਚੱਖਣ ਤੋਂ ਪਹਿਲਾਂ ਹੀ ਪ੍ਰਮਾਣੂ ਸਮਝੌਤੇ ਦੀ ਮੌਤ ਹੋ ਜਾਣ ‘ਤੇ ਕੋਈ ਟਿੱਪਣੀ ਨਹੀਂ ਕੀਤੀ।

ਦੂਜੇ ਸ਼ਬਦਾਂ ਵਿੱਚ ਪ੍ਰਧਾਨ ਮੰਤਰੀ ਦੀ ਪੱਗ ਨੂੰ ਲੱਗੀ ਸਭ ਤੋਂ ਵੱਡੀ ਕਲਗੀ ਬੇਕਾਰ ਸਿੱਧ ਹੋ ਗਈ ਹੈ। ਅਮਰੀਕੀ ਇਹ ਯਕੀਨੀ ਬਣਾਉਣ ਤੇ ਵਾਧੂ ਕਦਮ ਅੱਗੇ ਵਧਾਉਣ ਦੇ ਚਾਹਵਾਨ ਨਹੀਂ ਹਨ ਕਿ ਅਸੀਂ ਪ੍ਰਮਾਣੂ ਸੰਧੀ ‘ਤੇ ਦਸਤਖਤ ਕੀਤੇ ਬਿਨਾਂ ‘ਨਿਊਕਲਿਸਟ ਹਾਈਟੇਬਲ’ ਨੂੰ ਦੇਖ ਸਕੀਏ। ਨਾ ਉਹ ਪ੍ਰਮਾਣੂ ਸਪਲਾਈ ਗਰੁੱਪ ਦੇ ਪ੍ਰਭਾਵ ਵਾਲੇ ਦੇਸ਼ਾਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਨੂੰ ਤਿਆਰ ਹਨ ਕਿ ਉਹ ਸਖਤ ਨਿਯਮਾਂ ਜਾਂ ਸ਼ਰਤਾਂ ਤੋਂ ਬਿਨਾਂ ਸਾਨੂੰ ਯੂਰੇਨੀਅਮ ਅਤੇ ਤਕਨੀਕ ਦੇ ਦੇਣਗੇ।

ਸਮਝੌਤੇ ਦਾ ਇੱਕ ਹੋਰ ਅਹਿਮ ਪਹਿਲੂ, ਜੋ ਬਹੁਤ ਵਿਵਾਦ ਪੂਰਨ ਸਿੱਧ ਹੋ ਰਿਹਾ ਹੈ, ਵਰਤੇ ਹੋਏ ਪ੍ਰਮਾਣੂ ਬਾਲਣ ਦੀ ਰੀਪ੍ਰੋਸੈਸਿੰਗ ਨਾਲ ਸੰਬੰਧਤ ਹੈ। ਸਮਝੌਤੇ ਵਿੱਚ ਗੈਰ-ਫੌਜੀ ਤੇ ਰੱਖਿਆ ਪ੍ਰਮਾਣੂ ਅਦਾਰਿਆਂ ਨੂੰ ਅੱਡ-ਅੱਡ ਰੱਖਣ ਦੀ ਵਿਵਸਥਾ ਹੈ। ਸਮਝੌਤੇ ਵਿੱਚ ਅਸੀਂ ਗੈਰ-ਫੌਜੀ ਪ੍ਰਮਾਣੂ ਸੰਸਥਾਵਾਂ ਦੀ ਅਚਾਨਕ ਕੌਮਾਂਤਰੀ ਜਾਂਚ ਲਈ ਹਾਮੀ ਭਰੀ ਹੈ, ਪਰ ਸਮਝੌਤੇ ‘ਤੇ ਦਸਤਖਤ ਕਰਦੇ ਸਮੇਂ ਪ੍ਰਧਾਨ ਮੰਤਰੀ ਤੇ ਹੋਰਨਾਂ ਵਲੋਂ ਕੀਤੇ ਵਾਅਦੇ ਖੋਖਲੇ ਸਿੱਧ ਹੋਏ ਹਨ। ਓਬਾਮਾ ਪ੍ਰਸ਼ਾਸਨ ਵਿੱਚ ਸਮਝੌਤੇ ਨੂੰ ਲਾਗੂ ਕਰਨ ਪ੍ਰਤੀ ਉਤਸ਼ਾਹ ਹੀ ਨਹੀਂ ਹੈ।

ਅਮਰੀਕੀ ਪ੍ਰਮਾਣੂ ਰਿਐਕਟਰ ਉਦਯੋਗ ਨੂੰ ਭਾਰਤ ਤੋਂ ਪ੍ਰਮੁੱਖ ਆਰਡਰਾਂ ਨਾਲ ਕਿਸੇ ਲਾਭ ਦੀ ਉਮੀਦ ਨਾ ਹੋਣ ਕਰ ਕੇ ਉਸ ਦੀ ਦਿਲਚਸਪੀ ਖਤਮ ਹੋ ਚੁੱਕੀ ਹੈ। ਕੂਟਨੀਤਕ ਭਾਈਚਾਰਾ, ਜਿਸ ਨੇ ਪ੍ਰਮਾਣੂ ਸਮਝੌਤੇ ਨੂੰ ਭਾਰਤ ਨਾਲ ਇੱਕ ਵਿਸ਼ਾਲ ਸਿਆਸੀ ਗੇਮ ਪਲਾਨ ਦੇ ਹਿੱਸੇ ਵਜੋਂ ਮੰਨਿਆ ਅਤੇ ਵਿਕਾਸਸ਼ੀਲ ਚੀਨ ਨੂੰ ਕਾਬੂ ‘ਚ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ, ਹੁਣ ਅਮਰੀਕੀ ਰਾਸ਼ਟਰਪਤੀ ਦਾ ਭਰੋਸੇਮੰਦ ਨਹੀਂ ਰਿਹਾ।

ਦੂਜੇ ਸ਼ਬਦਾਂ ਵਿੱਚ ਜਿਨ੍ਹਾਂ ਅਮਰੀਕੀਆਂ ਨੇ ਸਾਨੂੰ ਪ੍ਰਮਾਣੂ ਸਮਝੌਤਾ ਵੇਚਿਆ ਸੀ, ਹੁਣ ਉਨ੍ਹਾਂ ਦੀ ਦਿਲਚਸਪੀ ਇਸ ਨੂੰ ਹੋਰ ਅੱਗੇ ਵਧਾਉਣ ਵਿੱਚ ਨਹੀਂ ਅਤੇ ਅਸੀਂ ਬਦਕਿਸਮਤੀ ਨਾਲ ਇਸ ਸਥਿਤੀ ਵਿੱਚ ਨਹੀਂ ਕਿ ਇਸ ਨੂੰ ਉਨ੍ਹਾਂ ਮੂਲ ਸ਼ਰਤਾਂ ‘ਤੇ ਲਾਗੂ ਕਰੀਏ, ਜਿਨ੍ਹਾਂ ‘ਤੇ ਇਸ ਨੂੰ ਅਸੀਂ ਖਰੀਦਿਆ ਸੀ। ਸਿੱਟੇ ਵਜੋਂ ਇਸ ‘ਤੇ ਪੂਰੀ ਤਰ੍ਹਾਂ ਡੈਡਲਾਕ ਬਣਿਆ ਪਿਆ ਹੈ। ਇਸ ਨੂੰ ਸਵੀਕਾਰ ਕਰਨ ਲਈ ਪ੍ਰਧਾਨ ਮੰਤਰੀ ਨੂੰ ਅਸਾਧਾਰਨ ਹਿੰਮਤ ਤੇ ਈਮਾਨਦਾਰੀ ਦਿਖਾਉਣ ਦੀ ਲੋੜ ਹੈ।

ਮੀਡੀਆ ਦੇ ‘ਮੈਗਾਫੋਨਜ਼’ ਵੀ ਕਿੱਥੇ ਹਨ, ਜਿਨ੍ਹਾਂ ਨੇ ਸਮਝੌਤੇ ਦੀ ਇੰਨੀ ਤਾਰੀਫ ਕੀਤੀ ਸੀ, ਜਿਸ ਦੀ ਕੋਈ ਹੱਦ ਹੀ ਨਹੀਂ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਦੇਸ਼ ਦਾ ਊਰਜਾ ਸੰਕਟ ਤੇ ਗਲੋਬਲ ਨਿਊਕਲੀਅਰ ਲੱਬਾਂ ਨਾਲੋਂ ਭਾਰਤ ਦਾ ਵੱਖਰਾਪਣ ਖਤਮ ਹੋ ਜਾਵੇਗਾ। ਪ੍ਰਧਾਨ ਮੰਤਰੀ ਵਾਂਗ ਲੱਗਦਾ ਹੈ, ਉਨ੍ਹਾਂ ਨੇ ਵੀ ਇਸ ਅਣਜੰਮੇ ਸਮਝੌਤੇ ‘ਤੇ ਚੁੱਪ ਵੱਟ ਲਈ ਹੈ।

ਵਿਧਾਨ ਸਭਾ ਚੋਣਾਂ ‘ਚ ਦਿਲਚਸਪ ਗਠਜੋੜ ਬਣਨ ਦੀ ਸੰਭਾਵਨਾ
- ਅਰੁਣ ਨਹਿਰੂ

ਅਸੀਂ ਨਵੰਬਰ ਵਿੱਚ ਜਾ ਰਹੇ ਹਾਂ ਅਤੇ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਲਗਭਗ ਦੋ ਹਫਤਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। ਅਸੀਂ ਸਿਰਫ ਇਹੋ ਆਸ ਕਰ ਸਕਦੇ ਹਾਂ ਕਿ ਸਿਆਸਤ ਤੋਂ ਇਲਾਵਾ ਜਦੋਂ ਅਸੀਂ ਲੋਕਪਾਲ ਬਿੱਲ ਦੇ ਪਹਿਲੂਆਂ ‘ਤੇ ਚਰਚਾ ਕਰਾਂਗੇ, ਵਿਰੋਧ ਦੀ ਬਜਾਏ ਸਮਝੌਤਾ ਸਾਡਾ ਉਦੇਸ਼ ਹੋਵੇਗਾ।

ਕਾਂਗਰਸ ਤੇ ਟੀਮ ਅੰਨਾ ਵਿਚਾਲੇ ਸ਼ਬਦੀ ਜੰਗ ਜਾਰੀ ਹੈ ਅਤੇ ਇਸ ਨੂੰ ਸਮਝਣਾ ਮੁਸ਼ਕਲ ਹੈ। ਅਸੀਂ ਇਹੋ ਆਸ ਕਰ ਸਕਦੇ ਹਾਂ ਕਿ ਸਿਆਸੀ ਸੰਦਰਭ ‘ਚ ‘ਤੀਜਾ ਦੌਰ’ ਫਲਦਾਇਕ ਹੋਵੇਗਾ। ਜਨਤਾ ਦੀ ਰਾਏ ਇਕ ਮਜ਼ਬੂਤ ਲੋਕਪਾਲ ਬਿੱਲ ਦੇ ਪੱਖ ‘ਚ ਦਿਖਾਈ ਦਿੰਦੀ ਹੈ ਤੇ ਹਰ ਸਿਆਸੀ ਪਾਰਟੀ ਨੂੰ ਆਪਣੇ ਸ਼ਬਦ ਤੋਲ ਕੇ ਰੱਖਣੇ ਪੈਣਗੇ। ਰਾਖਵੇਂਕਰਨ ਦੇ ਬਾਵਜੂਦ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਨ ‘ਚ ਚੌਕਸ ਰਹਿਣਾ ਪਵੇਗਾ।

ਟੀਮ ਅੰਨਾ ਕਈ ਆਵਾਜ਼ਾਂ ਉਠਾਉਣ ਦੀ ਸਹੂਲਤ ਦਾ ਲਾਭ ਲੈ ਸਕਦੀ ਹੈ, ਪਰ ਕੀ ਕਾਂਗਰਸ ਤੇ ਕੋਈ ਹੋਰ ਪਾਰਟੀ ਇਸ ਸਹੂਲਤ ਦਾ ਲਾਭ ਉਠਾ ਸਕਦੀ ਹੈ? ਬਾਬਾ ਰਾਮਦੇਵ ਨੂੰ ਅਜੇ ਵੀ ਸਮਰਥਨ ਮਿਲ ਰਿਹਾ ਹੈ ਅਤੇ ਸ੍ਰੀ ਸ੍ਰੀ ਰਵੀਸ਼ੰਕਰ, ਜੋ ਕਈ ਸਥਿਤੀਆਂ ‘ਚ ‘ਪੀਸਮੇਕਰ’ ਦੀ ਭੂਮਿਕਾ ਨਿਭਾ ਚੁੱਕੇ ਹਨ, ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੰਨਾ ਹਜ਼ਾਰੇ ਨੂੰ ਵੀ ਸੰਘ ਪਰਵਾਰ ਦੇ ਪ੍ਰਭਾਵ ਅਧੀਨ ਪੇਸ਼ ਕੀਤਾ ਜਾ ਰਿਹਾ ਹੈ। ਇਹ ਬਹੁਤ ਮੰਦਭਾਗੀ ਗੱਲ ਹੈ, ਕਿਉਂਕਿ ਜਾਤ, ਧਰਮ ਨੂੰ ਭੁਲਾ ਕੇ ਬਹੁਤ ਸਾਰੇ ਲੋਕਾਂ ਵਲੋਂ ‘ਅੰਨਾ ਟੋਪੀ’ ਪਹਿਨੀ ਗਈ ਹੈ।

ਸੰਘ ਅਤੇ ਭਾਜਪਾ ਦਾ ਲਗਾਤਾਰ ਜ਼ਿਕਰ ਕਰਕੇ ਕਾਂਗਰਸ ਸ਼ਾਇਦ ਯੂ ਪੀ ‘ਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਉਤਰਾਖੰਡ ਸਰਕਾਰ ਵਲੋਂ ਲੋਕਪਾਲ ਬਿੱਲ ਅਪਣਾ ਲੈਣ ਨਾਲ ਇਹ ਇਕ ਵੱਡਾ ਮੁੱਦਾ ਬਣ ਸਕਦਾ ਹੈ, ਪਰ ਇਸ ਬਦਲਦੇ ਘਟਨਾ ਚੱਕਰ ਨਾਲ ਕਿਸ ਨੂੰ ਲਾਭ ਹੋਵੇਗਾ? ਇਸ ਅਸਪੱਸ਼ਟ ਸਥਿਤੀ ‘ਚ ਸਹੀ ਜਾਂ ਗਲਤ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ, ਖਤਰਨਾਕ ਹੋਵੇਗਾ।

ਦਿਗਵਿਜੇ ਸਿੰਘ ਹੁਣ ਸੰਘ ਬਾਰੇ ਜੋ ਕਹਿ ਰਹੇ ਹਨ, ਹੋ ਸਕਦਾ ਹੈ ਉਸ ‘ਚ ਕੋਈ ਦਲੀਲ ਹੋਵੇ, ਪਰ ਸਮਾਂ ਹੀ ਦੱਸੇਗਾ ਕਿ ਇਹ ਹਾਂ-ਪੱਖੀ ਹੈ ਜਾਂ ਨਾਂਹ-ਪੱਖੀ।

ਘੱਟ-ਗਿਣਤੀ ਵੋਟਰ ਸਮਾਜਵਾਦੀ ਪਾਰਟੀ, ਕਾਂਗਰਸ ਤੇ ਬਸਪਾ ਦਰਮਿਆਨ ਵੰਡੇ ਹੋਏ ਹਨ। ਇਥੇ ਇਕ ‘ਪੀਸ ਪਾਰਟੀ’ ਵੀ ਹੈ, ਜੋ ਕੁਝ ਸੀਟਾਂ ਜਿੱਤ ਕੇ ਇਨ੍ਹਾਂ ਸਾਰੀਆਂ (ਤਿੰਨਾਂ) ਪਾਰਟੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਮੁੱਢਲੇ ਦੌਰ ‘ਚ ਜ਼ਮੀਨੀ ਹਕੀਕਤਾਂ ਨੂੰ ਪੜ੍ਹ ਸਕਣਾ ਮੁਸ਼ਕਲ ਹੈ। ਜਾਤ ਤੇ ਧਰਮ ਦੇ ਮੁੱਦੇ ਚੋਣ ਰਣਨੀਤੀ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਪਰ ਇਥੇ ਇਕ ਵਾਰ ਫਿਰ ਛੋਟੀਆਂ ਤਬਦੀਲੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਹੁਣ ਬਲਾਕ ਵੋਟਿੰਗ ਨਹੀਂ ਰਹੀ ਅਤੇ ਹਾਂ-ਪੱਖੀ ਆਰਥਿਕ ਤਬਦੀਲੀਆਂ ਰਵੱਈਏ ਨੂੰ ਵੀ ਬਦਲ ਰਹੀਆਂ ਹਨ।

ਯੂ ਪੀ ‘ਚ ਚੋਣ ਮੈਦਾਨ ਕਾਫੀ ਖੁੱਲ੍ਹਾ ਹੈ। ਜਦੋਂ ਮੈਂ ਨਿੱਜੀ ਖੇਤਰ ਦੇ ਰੁਝਾਨਾਂ ‘ਤੇ ਡੂੰਘਾਈ ਨਾਲ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਆਉਣ ਵਾਲੇ ਦਿਨਾਂ ‘ਚ ਸਖਤ ਸੰਘਰਸ਼ ਨਜ਼ਰ ਆਉਂਦਾ ਹੈ। ਜਿਥੇ ਬਸਪਾ ਅਗਾਂਹ ਨਜ਼ਰ ਰੱਖ ਰਹੀ ਹੈ, ਉਥੇ ਅਖਿਲੇਸ਼ ਯਾਦਵ ਸਮਾਜਵਾਦੀ ਪਾਰਟੀ ਦੀ ਅਗਵਾਈ ਕਰਨਗੇ ਅਤੇ ਮੁਲਾਇਮ ਸਿੰਘ ਪਿੱਛੇ ਰਹਿਣਗੇ। ਭਾਜਪਾ ਦੀ ਕੋਸ਼ਿਸ਼ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਚੋਣਾਂ ਲੜਨ ਦੀ ਹੈ, ਜਿਸ ਨਾਲ ਚੋਣ ਸੰਘਰਸ਼ ਨੂੰ ਕਾਫੀ ਤੇਜ਼ੀ ਮਿਲੇਗੀ। ਚਾਰ ਪਾਰਟੀਆਂ ਦੀ ਦੌੜ ‘ਚ ਗਿਣਤੀ ਦੇ ਮਾਮਲੇ ‘ਚ ਦੂਜੇ ਸਥਾਨ ਲਈ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਭਾਜਪਾ ਨੂੰ ਅੱਡ ਕਰਨਾ ਮੁਸ਼ਕਲ ਹੋ ਸਕਦਾ ਹੈ। ਭਵਿੱਖ ਲਈ ਸਾਨੂੰ ਦਿਲਚਸਪ ਧੜੇਬੰਦੀਆਂ ਨਜ਼ਰ ਆ ਰਹੀਆਂ ਹਨ ਤੇ ਅਸੀਂ ਇਨ੍ਹਾਂ ‘ਚੋਂ ਕੁਝ ਬਦਲਾਂ ਦੀ ਸਮੀਖਿਆ ਕਰਦੇ ਹਾਂ :

ਮੁੱਖ ਮੰਤਰੀ ਮਾਇਆਵਤੀ ਤੇ ਬਸਪਾ ਨੂੰ ਕਈ ਮੋਰਚਿਆਂ ‘ਤੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਚਮਤਕਾਰੀ ਮੁੱਖ ਮੰਤਰੀ ਆਮ ਆਦਮੀ ਲਈ ਆਪਣੇ ਸ਼ਾਨੋ-ਸ਼ੌਕਤ ਵਾਲੇ ਪਾਰਕਾਂ ਤੇ ਫਾਰਮੂਲਾ-ਇਕ ਰੇਸ ਵਿੱਚ ਸ਼ਾਮਲ ਹੋਣ ਲਈ ਖਿਮਾ ਦੀ ਯਾਚਕ ਨਹੀਂ। ਇਹ ਦਰਸਾਉਂਦਾ ਹੈ ਕਿ ਬਹੁਤ ਸਾਰੇ ਮੁੱਦੇ, ਜਿਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀ ਨਾਂਹ-ਪੱਖੀ ਤੌਰ ‘ਤੇ ਦੇਖਦੇ ਹਨ, ਉਨ੍ਹਾਂ ਲਈ ਹਾਂ-ਪੱਖੀ ਹਨ ਅਤੇ ਮੈਂ ਉਨ੍ਹਾਂ ਦੀ ਸੋਚ ਨਾਲ ਸਹਿਮਤ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਯੂ ਪੀ ‘ਚ ਬਹੁਤ ਸਾਰੇ ਸ਼ਹਿਰਾਂ ਦਾ ਕਾਇਆ ਕਲਪ ਕੀਤਾ ਤੇ ਚੰਗਾ ਪ੍ਰਸ਼ਾਸਨ ਦਿੱਤਾ ਹੈ। ਬਸਪਾ ਮੁਖੀ ਆਪਣੇ ਵੋਟ ਬੈਂਕ ਨੂੰ ਇਕ ਵਿਸ਼ੇਸ਼ ਪਛਾਣ ਦੇ ਰਹੀ ਹੈ। ਆਪਣੀ ਪ੍ਰਫਾਰਮੈਂਸ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਮਾਇਆਵਤੀ ਸ਼ਾਇਦ ਹਾਂ-ਪੱਖੀ ਵੋਟਾਂ ਨਾਲ ਪੂਰਨ ਬਹੁਮਤ ਹਾਸਲ ਕਰ ਲਵੇ ਅਤੇ ਪ੍ਰਸ਼ਾਸਨ ਵਿਰੋਧੀ ਲਹਿਰ ਕਾਂਗਰਸ ਦੇ ਮਾਮਲੇ ‘ਚ ਹਰ ਕਿਸੇ ਨੂੰ ਪਿੱਛੇ ਛੱਡ ਸਕਦੀ ਹੈ।

ਸਾਡੇ ਸਾਹਮਣੇ ਇਕ ਅਜਿਹੀ ਸਥਿਤੀ ਹੋ ਸਕਦੀ ਹੈ ਕਿ 400 ਸੀਟਾਂ ਵਾਲੇ ਯੂ ਪੀ ਦੇ ਸਦਨ ‘ਚ ਬਸਪਾ 150 ਸੀਟਾਂ ਜਿੱਤ ਸਕੇ। ਇਸ ਸਥਿਤੀ ‘ਚ ਉਸ ਨੂੰ ਸਰਕਾਰ ਬਣਾਉਣ ‘ਚ ਮੁਸ਼ਕਲ ਨਹੀਂ ਆਵੇਗੀ। ਅਸੀਂ ਛੋਟੀਆਂ ਪਾਰਟੀਆਂ ਨੂੰ ‘ਮਿਊਜ਼ੀਕਲ ਚੇਅਰਜ਼’ ਵਾਲੀ ਖੇਡ ਖੇਡਦਿਆਂ ਦੇਖ ਸਕਦੇ ਹਾਂ। ਇਥੋਂ ਤੱਕ ਕਿ ਸਮਾਜਵਾਦੀ ਪਾਰਟੀ, ਕਾਂਗਰਸ ਤੇ ਭਾਜਪਾ ਵਰਗੀਆਂ ਵੱਡੀਆਂ ਪਾਰਟੀਆਂ ਦੇ ਆਪਣੇ ਮਸਲੇ ਹਨ, ਜੋ ਉਨ੍ਹਾਂ ਦੇ ਵਿਧਾਇਕਾਂ ਦੀਆਂ ਸਿਆਸੀ ਲੋੜਾਂ ਤੇ ਇੱਛਾਵਾਂ ‘ਤੇ ਆਧਾਰਤ ਹਨ।

ਅਸਲੀ ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਬਸਪਾ 150 ਤੋਂ ਘੱਟ ਸੀਟਾਂ ਜਿੱਤਦੀ ਹੈ ਅਤੇ ਸਮਾਜਵਾਦੀ ਤੇ ਕਾਂਗਰਸ ਮਿਲ ਕੇ 150 ਜਾਂ ਜ਼ਿਆਦਾ ਸੀਟਾਂ ਜਿੱਤ ਲੈਂਦੀਆਂ ਹਨ। ਅਜਿਹੀ ਸਥਿਤੀ ‘ਚ ਸਾਨੂੰ ਅਰਾਜਕਤਾ ਦੇਖਣ ਨੂੰ ਮਿਲੇਗੀ, ਕਿਉਂਕਿ ਭਾਜਪਾ ਉਦੋਂ ਚੁੱਪ ਨਹੀਂ ਰਹਿ ਸਕਣੀ। ਆਪਣੀ ਚੋਣ ਪ੍ਰਣਾਲੀ ‘ਚ ਸਾਨੂੰ ਰਿਕਾਰਡ ਨਿਲਾਮੀ ਦੇਖਣ ਨੂੰ ਮਿਲ ਸਕਦੀ ਹੈ ਤੇ ਇਸ ਤੋਂ ਗੱਠਜੋੜ ਸਿਆਸਤ ਦਾ ਗਲਿਆ-ਸੜਿਆ, ਪਰ ਅਸਲੀ ਪਹਿਲੂ ਦੇਖਣ ਨੂੰ ਮਿਲੇਗਾ। ਛੋਟੀ ਵੱਡੀ ਲਗਭਗ ਹਰ ਪਾਰਟੀ ਸਰਕਾਰ ਬਣਾਉਣ ਦੀ ਕੋਸ਼ਿਸ਼ ‘ਚ ਦੌੜ ਭੱਜ ਕਰੇਗੀ। ਜੇ ਇਕੋ ਪਾਰਟੀ ਜਿੱਤਦੀ ਹੈ ਤਾਂ ਇਹ ਸਭ ਕੁਝ ਨਹੀਂ ਹੋਵੇਗਾ, ਪਰ ਇਸ ਪੜਾਅ ‘ਤੇ ਅਸੀਂ ਸੰਭਾਵੀ ਬਦਲਾਂ ਤੇ ਸੰਭਾਵਨਾਵਾਂ ‘ਤੇ ਨਜ਼ਰ ਮਾਰਦੇ ਹਾਂ।

ਮੈਂ ਕਈ ਵਾਰ ਸੋਚਦਾ ਹਾਂ ਕਿ ਅਸੀਂ ਸਿਆਸੀ ਰੁਝਾਨਾਂ ਨੂੰ ਪੱਕੇ ਤੌਰ ‘ਤੇ ਲੈ ਲੈਂਦੇ ਹਾਂ, ਪਰ ਹੁਣ ਅਤੇ 2014 ਦੇ ਦੌਰਾਨ ਬਹੁਤ ਸਾਰੀਆਂ ਤਬਦੀਲੀਆਂ ਆ ਸਕਦੀਆਂ ਹਨ। ਹਾਂ-ਪੱਖੀ ਰੁਝਾਨ ਲਈ ਕਾਂਗਰਸ ਨੂੰ ਯੂ ਪੀ ‘ਚ ਹਾਂ-ਪੱਖੀ ਨਤੀਜੇ ਹਾਸਲ ਕਰਨੇ ਪੈਣਗੇ ਤੇ ਦੂਜਾ ਜਾਂ ਤੀਜਾ ਸਥਾਨ ਹਾਸਲ ਕਰਨਾ ਪਵੇਗਾ। ਉਸ ਨੂੰ ਪੰਜਾਬ ਤੇ ਉਤਰਾਖੰਡ ‘ਚ ਜਿੱਤ ਪ੍ਰਾਪਤ ਕਰਨੀ ਪਵੇਗੀ। ਭਾਜਪਾ ਸਾਹਮਣੇ ਇਕ ਵੱਡੀ ਚੁਣੌਤੀ ਹੈ ਕਿ ਉਸ ਨੂੰ ਗੁਜਰਾਤ, ਉਤਰਾਖੰਡ ਅਤੇ ਅਕਾਲੀ ਦਲ ਨਾਲ ਮਿਲ ਕੇ ਪੰਜਾਬ ਨੂੰ ਬਚਾਈ ਰੱਖਣਾ ਪਵੇਗਾ ਤੇ ਇਸ ਦੇ ਨਾਲ ਯੂ ਪੀ ‘ਚ ਬੇਹਤਰ ਕਾਰਗੁਜ਼ਾਰੀ ਦਿਖਾਉਣੀ ਪਵੇਗੀ। ਤੁਸੀਂ ਗੌਰ ਕਰੋਗੇ ਕਿ ਮੈਂ ਆਪਣੇ ਇਸ ਅਨੁਮਾਨ ‘ਚ ਗੋਆ ਦਾ ਜ਼ਿਕਰ ਨਹੀਂ ਕੀਤਾ।

ਅਸੀਂ ਅਪਰਾਧੀਕਰਨ ਤੇ ਮਾਈਨਿੰਗ ਮਾਫੀਆ ਕਾਰਨ ਆਂਧਰਾ ਪ੍ਰਦੇਸ਼ ਤੇ ਕਰਨਾਟਕ ਦੇ ਸਿਆਸੀ ਪ੍ਰਸ਼ਾਸਨ ਨੂੰ ਕਮਜ਼ੋਰ, ਲਾਚਾਰ ਦੇਖ ਰਹੇ ਹਾਂ। ਇਥੇ ਕਾਂਗਰਸ ਤੇ ਭਾਜਪਾ ਦਾ ਨੁਕਸਾਨ ਹੋਵੇਗਾ। ਝਾਰਖੰਡ ਦੀ ਸਥਿਤੀ ਵੀ ਤਰਸ ਯੋਗ ਹੈ, ਜਿਥੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨਾਲ ਜੇਲ ‘ਚ ਮਾਰ ਕੁਟਾਈ ਕੀਤੀ ਗਈ ਹੈ। ਗੋਆ ‘ਚ ਪਿਛਲੇ ਸਮੇਂ ਦੌਰਾਨ 14 ‘ਸੇਜ਼’ ਰੱਦ ਕੀਤੇ ਗਏ ਤੇ ਲੋਹ ਖਣਿਜ ਦਾ ਇਕ ਵੱਡਾ ‘ਮਾਈਨਿੰਗ ਘਪਲਾ’ ਸਾਡੇ ਸਾਹਮਣੇ ਆਉਣ ਵਾਲਾ ਹੈ। ਕੀ ਕਾਂਗਰਸ ਤੇ ਭਾਜਪਾ ਇੱਕ ‘ਪਾਰਟੀ ਲੇਬਲ’ ਤੋਂ ਜ਼ਿਆਦਾ ਕੁਝ ਹੋਰ ਦੇ ਸਕਦੀਆਂ ਹਨ, ਜਦ ਕਿ ਸਿਆਸੀ ਤਾਕਤ ਦੀ ਵਰਤੋਂ ਵਪਾਰਕ ਹਿੱਤਾਂ ਵਲੋਂ ਕੀਤੀ ਜਾ ਰਹੀ ਹੈ।

ਅਰੁਣਾਚਲ ਪ੍ਰਦੇਸ਼ ‘ਚ ਨਵੇਂ ਮੁੱਖ ਮੰਤਰੀ ਨਾਲ ਪ੍ਰਸ਼ਾਸਨ ਦੇ ਕੁਝ ਚੰਗੇ ਸੰਕੇਤ ਦੇਖਣ ਨੂੰ ਮਿਲ ਰਹੇ ਹਨ। ਮਣੀਪੁਰ ‘ਚ ਘੱਟੋ-ਘੱਟ ਤਿੰਨ ਮਹੀਨਿਆਂ ਤੱਕ ਸ਼ਾਂਤੀ ਰਹੇ ਤਾਂ ਕਾਂਗਰਸ ਇਕ ਗੁੰਝਲਦਾਰ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਸਕੇ। ਤਿਉਹਾਰਾਂ ਦੇ ਮੌਸਮ ਤੋਂ ਬਾਅਦ ਤੇਲੰਗਾਨਾ ‘ਚ ਕਾਰਵਾਈ ਹੋਣੀ ਹੈ ਅਤੇ ਇਸ ਖੇਤਰ ‘ਚ ਮੁਕਾਬਲਤਨ ਸ਼ਾਂਤੀ ਹੈ।

ਅਸੀਂ ਸਿਆਸਤ ਦੇ ਨਵੇਂ ਦਬਾਅ ਬਿੰਦੂਆਂ ਨੂੰ ਦੇਖ ਰਹੇ ਹਾਂ। ਉੜੀਸਾ ‘ਚ ਭੂਮੀ ਘਪਲਾ ਸਾਹਮਣੇ ਆ ਗਿਆ ਹੈ, ਜਦ ਕਿ ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਦਾ ਸਿਆਸੀ ਹਨੀਮੂਨ ਖਤਮ ਹੋਣ ਵਾਲਾ ਹੈ, ਕਿਉਂਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਆਪਣੇ ਕ੍ਰਿਸ਼ਮੇ ਦਾ ਆਪਣੇ ਯਤਨਾਂ ਨਾਲ ਤਾਲਮੇਲ ਬਿਠਾਉਣਾ ਪੈਣਾ ਹੈ। ਪੱਛਮੀ ਬੰਗਾਲ ‘ਚ ਨਵ-ਜੰਮੇ ਬੱਚਿਆਂ ਦੀਆਂ ਮੌਤਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ (ਹੋਰਨਾਂ ਸੂਬਿਆਂ ‘ਚ ਵੀ ਸਥਿਤੀ ਅਜਿਹੀ ਹੀ ਹੈ) ਤੇ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ, ਸਿਆਸਤ ‘ਚ ਛੁੱਟੀਆਂ ਨਹੀਂ ਹੁੰਦੀਆਂ।

ਭ੍ਰਿਸ਼ਟਾਚਾਰ, ਨੈਤਿਕਤਾ ਬਨਾਮ ਕਾਨੂੰਨ
- ਇਕਬਾਲ ਸਿੰਘ ਲਾਲਪੁਰਾ

ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਪਾਸੋਂ ਜਾਇਜ਼ ਕੰਮ ਸਮੇਂ ਸਿਰ ਕਰਾਉਣ, ਗੈਰ ਕਾਨੂੰਨੀ ਨਿਯਮਾਂ ਦੇ ਵਿਰੁੱਧ ਕੰਮਾਂ ਵਿੱਚ ਮਦਦ ਲੈਣ ਲਈ ਉਨ੍ਹਾਂ ਨੂੰ ਦਿੱਤੀ ਜਾਂਦੀ ਰਾਸ਼ੀ ਭ੍ਰਿਸ਼ਟਾਚਾਰ ਦੀ ਪਰਿਭਾਸ਼ਾ ਵਿੱਚ ਆਉਂਦੀ ਹੈ। ਰਿਸ਼ਵਤ ਦੇਣ ਦੀ ਲੋੜ ਉਦੋਂ ਪੈਂਦੀ ਹੈ, ਜਦੋਂ ਆਮ ਜਨਤਾ ਨੂੰ ਇਹ ਲੱਗੇ ਕਿ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਉਨ੍ਹਾਂ ਦੀ ਸ਼ਿਕਾਇਤ ਅੱਗੋਂ ਉਚ ਅਫਸਰਾਂ ਵੱਲੋਂ ਨਹੀਂ ਸੁਣੀ ਜਾਵੇਗੀ ਅਤੇ ਅਧਿਕਾਰੀ ਨੂੰ ਨਿਯਮਾਂ ਤੋਂ ਦੂਰ ਗੈਰ ਕਾਨੂੰਨੀ ਕਾਰਵਾਈ ਕਰਨ ‘ਤੇ ਉਸ ਵਿਰੁੱਧ ਵੱਡੇ ਅਧਿਕਾਰੀ ਵੀ ਕਾਰਵਾਈ ਨਹੀਂ ਕਰਨਗੇ। ਭ੍ਰਿਸ਼ਟਾਚਾਰ ਭਾਵੇਂ ਮੁਗਲ ਰਾਜ ਤੋਂ ਪਹਿਲਾਂ ਹੀ ਭਾਰਤੀ ਸਮਾਜ ਵਿੱਚ ਘਰ ਕਰ ਗਿਆ ਸੀ, ਪਰ ਉਹ ਹਾਕਮ ਵਿਦੇਸ਼ੀ ਸਨ ਤੇ ਭਾਰਤੀਆਂ ਨੂੰ ਦੂਰ ਰੱਖ ਕੇ ਉਨ੍ਹਾਂ ਦਾ ਸਰੀਰਕ ਤੇ ਆਰਥਿਕ ਸੋਸ਼ਣ ਕਰਨਾ ਚਾਹੁੰਦੇ ਸਨ। ਆਜ਼ਾਦੀ ਤੋਂ ਪਿੱਛੋਂ ਲੋਕ ਰਾਜ ਵਿੱਚ ਵੀ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਜਾਂ ਉਨ੍ਹਾਂ ਦੀ ਮਿਲੀਭੁਗਤ ਨਾਲ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕਾ ਭ੍ਰਿਸ਼ਟਾਚਾਰ ਚਿੰਤਾ ਦਾ ਵਿਸ਼ਾ ਹੈ। ਪਿੰਡ ਤੇ ਸ਼ਹਿਰਾਂ ਵਿੱਚ ਵਿਕਾਸ ਦੀ ਰਕਮ ਵਿੱਚੋਂ ਵੱਡਾ ਹਿੱਸਾ ਖੁਰਦ-ਬੁਰਦ ਕਰ ਲਿਆ ਜਾਂਦਾ ਹੈ। ਇਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਜ ਤੱਕ ਪਾਰਲੀਮੈਂਟ ਮੈਂਬਰ ਗਵਾਹੀ ਭਰਦੇ ਹਨ। ਕਦੇ ਇਹ ਆਖ ਕੇ ਚੁੱਪ ਕਰ ਜਾਂਦੇ ਹਨ ਕਿ ਭ੍ਰਿਸ਼ਟਾਚਾਰ ਦਾ ਪੈਸਾ ਭਾਰਤ ਵਿੱਚ ਹੀ ਰਹੇਗਾ, ਕਦੇ ਕੋਈ ਕਮਿਸ਼ਨ ਜਾਂ ਨਵੇਂ ਕਾਨੂੰਨ ਲੋਕ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਬਣਾਏ ਜਾਂਦੇ ਹਨ, ਪਰ ਅੱਜ ਤੱਕ ਨਾ ਪ੍ਰਭਾਵਸ਼ਾਲੀ ਕਾਰਵਾਈ ਹੋਈ ਤੇ ਨਾ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਘਟਿਆ। ਹੁਣ ਜ਼ਿਆਦਾ ਦੋਸ਼ ਸਵਿਟਜ਼ਰਲੈਂਡ ਤੇ ਹੋਰ ਵਿਦੇਸ਼ਾਂ ਵਿੱਚ ਭਾਰਤੀ ਧਨ ਗੈਰਕਾਨੂੰਨੀ ਢੰਗ ਨਾਲ ਜਮ੍ਹਾਂ ਕਰਾਉਣ ਦੇ ਲੱਗ ਰਹੇ ਹਨ।

ਦੇਸ਼ ਦੀ ਜਟਿਲ ਕਾਨੂੰਨ ਵਿਵਸਥਾ ਵਿੱਚ ਸਰਕਾਰੀ ਅਧਿਕਾਰੀਆਂ ਦੇ ਨੱਕ ਹੇਠ ਉਨ੍ਹਾਂ ਦੀ ਮਿਲੀਭੁਗਤ ਨਾਲ, ਆਮਦਨ ਕਰ, ਵਿਕਰੀ ਕਰ, ਅਕਸਾਈਜ਼ ਕਰ ਤੇ ਸੇਵਾ ਕਰ ਦੀ ਚੋਰੀ ਵਿੱਚ ਜ਼ਿਆਦਾਤਰ ਕਾਰਖਾਨੇਦਾਰ, ਵਪਾਰੀ ਤੇ ਕਾਰੋਬਾਰੀ ਸ਼ਾਮਲ ਹਨ। ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਵਾਲਿਆਂ ਲਈ ਭ੍ਰਿਸ਼ਟਾਂ ਵੱਲੋਂ ਲੱਖ ਪਰੇਸ਼ਾਨੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ, ਪਰ ਟੈਕਸਾਂ ਦੀ ਚੋਰੀ ਕਰਨਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅੱਤ ਸੌਖਾ ਕੰਮ ਹੈ। ਠੀਕ ਕੰਮ ਕਰਦਿਆਂ ਵੀ ਜੇ ਪਰੇਸ਼ਾਨੀ ਝੱਲਣੀ ਪਵੇ ਤਾਂ ਅਧਿਕਾਰੀਆਂ ਦੀ ਭਾਈਵਾਲੀ ਨਾਲ ਸਰਕਾਰੀ ਟੈਕਸ ਦੀ ਚੋਰੀ ਕਰਨਾ ਲੋਕਾਂ ਲਈ ਅਸਾਨ ਉਪਾਅ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਟੈਕਸ ਇਕੱਠੇ ਕਰਨ ਵਾਲੇ ਅਧਿਕਾਰੀ ਹੀ ਕਾਰੋਬਾਰੀਆਂ ਨੂੰ ਇਸ ਭ੍ਰਿਸ਼ਟ ਕਾਰਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਦੇ ਤੇ ਮਜਬੂਰ ਕਰਦੇ ਹਨ। ਚੌਕਸੀ ਵਿਭਾਗ ਲੋਕ ਪੱਖੀ ਹੋਣ ਦੀ ਥਾਂ ਭ੍ਰਿਸ਼ਟ ਅਧਿਕਾਰੀਆਂ ਦਾ ਸਾਥੀ ਬਣਦਾ ਹੈ ਤੇ ਕਈ ਥਾਂ ‘ਤੇ ਚੌਕਸੀ ਵਿਭਾਗ ਦੇ ਹਿੱਸੇ ਦੇ ਨਾਂ ‘ਤੇ ਵੀ ਪੈਸੇ ਇਕੱਠੇ ਕੀਤੇ ਜਾਂਦੇ ਹਨ। ਇਸ ਭ੍ਰਿਸ਼ਟ ਤੰਤਰ ਵਿੱਚ ਇਕ ਅੱਧ ਈਮਾਨਦਾਰ ਵਿਅਕਤੀ ਦੀ ਆਵਾਜ਼ ਆਮ ਲੋਕਾਂ ਤੱਕ ਨਹੀਂ ਪਹੁੰਚਦੀ। ਜੇ ਕੋਈ ਚੰਗਾ ਵਿਅਕਤੀ ਜਾਂ ਨੇਕ ਨੀਅਤ ਅਧਿਕਾਰੀ ਭ੍ਰਿਸ਼ਟਾਚਾਰ ਵਿਰੋਧੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪਹਿਲਾ ਤੀਰ ਭ੍ਰਿਸ਼ਟ-ਤੰਤਰ ਵੱਲੋਂ ਓਸੇ ਵਿਅਕਤੀ ‘ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਾਉਣ ਦਾ ਛੱਡਿਆ ਜਾਂਦਾ ਹੈ। ਫਿਰ ਉਸ ਵਿਰੁੱਧ ਇਨਕੁਆਰੀ ਰਾਹੀਂ ਪਰੇਸ਼ਾਨੀਆਂ ਦਾ ਲੰਮਾ ਦੌਰ ਸ਼ੁਰੂ ਹੁੰਦਾ ਹੈ। ਕਈ ਵਾਰ ਤਾਂ ਝੂਠੀਆਂ ਗਵਾਹੀਆਂ ਰਾਹੀਂ ਈਮਾਨਦਾਰ ਵਿਅਕਤੀ ਜੇਲ ਵਿੱਚ ਵੀ ਪੁੱਜ ਜਾਂਦੇ ਹਨ। ਸਰੀਰਕ ਤੌਰ ‘ਤੇ ਸੱਟ-ਚੋਟ ਮਾਰ ਕੇ ਡਰਾਉਣ ਦੀ ਕੋਸ਼ਿਸ਼ ਵੀ ਹੁੰਦੀ ਹੈ।

ਅੰਨਾ ਹਜ਼ਾਰੇ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਬਿੱਲ ਪਾਸ ਕਰਾਉਣ ਲਈ ਕੀਤੇ ਜਾ ਰਹੇ ਉਦਮ ਸ਼ਲਾਘਾ ਯੋਗ ਹਨ ਤੇ ਇਸ ਮੁਹਿੰਮ ਵਿੱਚ ਸਾਰੇ ਦੇਸ਼ ਦੇ ਲੋਕ ਉਸ ਦੇ ਨਾਲ ਹਨ। ਪਹਿਲਾਂ ਰਾਮ ਮਨੋਹਰ ਲੋਹੀਆ, ਜੈ ਪ੍ਰਕਾਸ਼ ਨਰਾਇਣ ਅਤੇ ਵਿਸ਼ਵਨਾਥ ਪ੍ਰਤਾਪ ਸਿੰਘ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਜਿਹੇ ਯਤਨ ਕੀਤੇ ਗਏ ਸਨ ਤੇ ਲੋਕ ਰਾਏ ਅਤੇ ਸਮਰਥਨ ਵੀ ਉਨ੍ਹਾਂ ਦੇ ਨਾਲ ਸੀ, ਪਰ ਉਨ੍ਹਾਂ ਦੇ ਰਾਹ ਵਿੱਚ ਭ੍ਰਿਸ਼ਟਾਚਾਰੀਆਂ ਵੱਲੋਂ ਰੋਕਾਂ ਖੜੀਆਂ ਕਰਨ ਤੇ ਵਿਘਨ ਪਾਉਣ ਦੀਆਂ ਕੋਸਿ਼ਸ਼ਾਂ ਕੀਤੀਆਂ ਗਈਆਂ। ਵਿਦੇਸ਼ਾਂ ਵਿੱਚ ਪੈਸੇ ਜਮ੍ਹਾਂ ਕਰਨ ਦੇ ਦੋਸ਼ ਵੀ ਉਨ੍ਹਾਂ ‘ਤੇ ਲਾਏ ਗਏ, ਭਾਵੇਂ ਇਹ ਝੂਠੇ ਸਾਬਤ ਹੋਏ। ਫਿਰ ਭ੍ਰਿਸ਼ਟ ਆਗੂਆਂ ਨੇ ਉਨ੍ਹਾਂ ਦੇ ਨਾਲ ਸ਼ਾਮਲ ਹੋ ਕੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਅੰਤ ਕਰ ਦਿੱਤਾ। ਅੰਨਾ ਹਜ਼ਾਰੇ ‘ਤੇ ਪਹਿਲਾਂ ਦੋਸ਼ ਲਾਏ ਗਏ ਅਤੇ ਝੂਠੇ ਪਾਏ ਜਾਣ ‘ਤੇ ਮੁਆਫੀ ਵੀ ਮੰਗਣੀ ਪਈ।

ਨੈਤਿਕਤਾ ਸਮਾਜ ਦੀ ਪਰਖ ਦੀ ਤੱਕੜੀ ਹੈ ਤੇ ਕਾਨੂੰਨ ਅਦਾਲਤਾਂ ਵਿੱਚ ਗਵਾਹੀ ਤੋਲਣ ਲਈ। ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਇਕ ਪਵਿੱਤਰ ਕਾਰਜ ਹੈ, ਉਨ੍ਹਾਂ ਦੇ ਸਹਿਯੋਗੀਆਂ ਕਿਰਨ ਬੇਦੀ, ਪ੍ਰਸ਼ਾਂਤ ਭੂਸ਼ਣ ਤੇ ਅਰਵਿੰਦ ਕੇਜਰੀਵਾਲ ‘ਤੇ ਵੀ ਕਈ ਤਰ੍ਹਾਂ ਦੀ ਅਨੈਤਿਕਤਾ ਦੇ ਦੋਸ਼ ਲਾਏ ਗਏ ਹਨ। ਕਿਸੇ ਨੇਕ ਕਾਰਜ ਦੀ ਸਫਲਤਾ ਲਈ ਜ਼ਰੂਰੀ ਹੁੰਦਾ ਹੈ ਕਿ ਆਗੂ ਦੇ ਸਾਥੀਆਂ ਖਿਲਾਫ ਵਿਰੋਧੀਆਂ ਨੂੰ ਉਂਗਲੀ ਚੁੱਕਣ ਦਾ ਮੌਕਾ ਨਾ ਮਿਲੇ। ਸਹਿਯੋਗੀ ਸੱਜਣਾਂ ਨੂੰ ਇਸ ਪੱਖੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਆਪਣੇ ਆਚਰਣ ਨੂੰ ਕਾਨੂੰਨ ਤੇ ਨੈਤਿਕਤਾ ਦੀ ਪਰਖ ਦੇ ਮਿਆਰ ‘ਤੇ ਉਚ ਪਾਏ ਦਾ ਰੱਖਣਾ ਚਾਹੀਦਾ ਹੈ ਤਾਂ ਜੋ ਵਿਰੋਧ ਕਰਨ ਵਾਲੇ ਭੋਲੀ-ਭਾਲੀ ਜਨਤਾ ਦੇ ਦਿਲ ਵਿੱਚ ਆਗੂ ਪ੍ਰਤੀ ਸ਼ੰਕਾ ਪੈਦਾ ਕਰਨ ਵਿੱਚ ਕਾਮਯਾਬ ਨਾ ਹੋ ਸਕਣ।

ਵਿਕਸਤ ਦੇਸ਼ਾਂ ਵਿੱਚ ਅਨੈਤਿਕਤਾ ਨੂੰ ਅਪਰਾਧ ਮੰਨਿਆ ਜਾਂਦਾ ਹੈ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਸਮੇਤ ਅਨੇਕਾਂ ਰਾਜਸੀ ਆਗੂਆਂ ਨੂੰ ਇਸ ਆਧਾਰ ‘ਤੇ ਮਹਾਂਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਜਾਂ ਗੱਦੀ ਛੱਡਣੀ ਪਈ, ਪਰ ਭਾਰਤ ਵਰਗੇ ਹਰ ਸਮੇਂ ਧਰਮ, ਨੈਤਿਕਤਾ ਤੇ ਮਰਿਆਦਾ ਦੀਆਂ ਕਹਾਣੀਆਂ ਬਿਆਨ ਕਰਨ ਵਾਲੇ ਦੇਸ਼ ਵਿੱਚ ਅਜੇ ਤੱਕ ਭ੍ਰਿਸ਼ਟਾਚਾਰ ਦੇ ਵਾਧੇ ਬਾਰੇ ਕਿਸੇ ਨੇ ਨੈਤਿਕ ਜ਼ਿੰਮੇਵਾਰੀ ਨਹੀਂ ਲਈ ਅਤੇ ਅੱਗੇ ਤੋਂ ਇਸ ਨੂੰ ਕਾਬੂ ਕਰਨ ਦੀ ਯੋਜਨਾਬੰਦੀ ਵੀ ਨਹੀਂ ਹੋਈ। ਰਾਜਸੀ ਲਾਭ ਲਈ ਇਕ ਦੂਜੇ ‘ਤੇ ਚਿੱਕੜ ਸੁੱਟਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਭਾਰਤ ਵਿੱਚ ਅਜੇ ਤੱਕ ਨੈਤਿਕ ਕਦਰਾਂ ਨੂੰ ਮੰਨਣ ਵਾਲੇ ਵਿਅਕਤੀਆਂ ਦਾ ਸਨਮਾਨ ਤੇ ਅਨੈਤਿਕਤਾ ਭਰੇ ਜੀਵਨ ਵਾਲੇ ਆਗੂਆਂ ਵਿਰੁੱਧ ਲੋਕ ਆਵਾਜ਼ ਬੁਲੰਦ ਨਹੀਂ ਹੋਈ। ਕਾਨੂੰਨੀ ਤੌਰ ‘ਤੇ ਸਜ਼ਾ ਯਾਫਤਾ ਵਿਅਕਤੀਆਂ ਨੂੰ ਲੋਕ ਸਭਾ ਤੇ ਵਿਧਾਨ ਸਭਾ ਦੀ ਚੋਣ ਲੜਨ ਤੇ ਕਾਨੂੰਨੀ ਪਾਬੰਦੀ ਲਾ ਕੇ ਭ੍ਰਿਸ਼ਟਾਚਾਰਆਂ ਤੇ ਅਪਰਾਧੀਆਂ ਦੇ ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਦੇ ਮੈਂਬਰ ਬਣਨ ਤੋਂ ਨਹੀਂ ਰੋਕਿਆ ਜਾ ਸਕਿਆ। ਅਦਾਲਤੀ ਕੇਸਾਂ ਦੀ ਲੰਮੀ ਪ੍ਰਕਿਰਿਆ ਹੁੰਦੀ ਹੈ, ਜਿਥੇ ਦੋਸ਼ੀ ਤੋਂ ਵੱਧ ਪਰੇਸ਼ਾਨੀ ਮੁਦੱਈ ਨੂੰ ਝੱਲਣੀ ਪੈਂਦੀ ਹੈ ਅਤੇ ਉਸ ਨੂੰ ਗਵਾਹਾਂ ਦਾ ਗੁਲਾਮ ਵੀ ਬਣਨਾ ਪੈਂਦਾ ਹੈ। ਹੁਣ ਕੇਵਲ ਅਦਾਲਤੀ ਸਜ਼ਾ ਭ੍ਰਿਸ਼ਟ ਕਰਮਚਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ, ਪਰ ਬਹੁਤੀ ਵਾਰ ਸਰਕਾਰਾਂ ਅਦਾਲਤ ਵੱਲੋਂ ਸਜ਼ਾ ਹੋਏ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕਰਦੀਆਂ। ਇਸ ਨਾਲ ਕਰਮਚਾਰੀਆਂ ਵਿੱਚ ਭ੍ਰਿਸ਼ਟਾਚਾਰ ਕਾਬੂ ਵਿੱਚ ਆਉਣ ਦੀ ਥਾਂ ਭਾਰਤ ਵਿੱਚ ਦਿਨੋ-ਦਿਨ ਵਧ ਰਿਹਾ ਹੈ। ਸਮਾਜ ਵਿੱਚ ਨੈਤਿਕਤਾ ਸਥਾਪਤ ਕਰਨ ਤੇ ਜਨਤਾ ਦਾ ਵਿਸ਼ਵਾਸ ਜਿੱਤਣ ਲਈ ਆਗੂਆਂ ਵਿਰੁੱਧ ਕਾਨੂੰਨੀ ਤੌਰ ‘ਤੇ ਦੋਸ਼ਾਂ ਨੂੰ ਸਾਬਤ ਕਰਨ ਦੀ ਥਾਂ ਕੇਵਲ ਅਨੈਤਿਕਤਾ ਨੂੰ ਹੀ ਆਧਾਰ ਮੰਨਣਾ ਚਾਹੀਦਾ ਹੈ।

ਅੰਨਾ ਹਜ਼ਾਰੇ ਦੇ ਸਹਿਯੋਗੀਆਂ ਵੱਲੋਂ ਵੀ ਭ੍ਰਿਸ਼ਟਾਚਾਰ ਲਈ ਕੇਵਲ ਇਕ ਹੀ ਰਾਜਸੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂ ਕਿ ਦੇਸ਼ ਵਿੱਚ ਕਈ ਵਾਰ ਵਿਰੋਧੀ ਧਿਰ ਦੀਆਂ ਸਰਕਾਰਾਂ ਵੀ ਬਣ ਚੁੱਕੀਆਂ ਹਨ ਤੇ ਉਨ੍ਹਾਂ ਸਰਕਾਰਾਂ ਨੇ ਵੀ ਭ੍ਰਿਸ਼ਟਾਚਾਰ ਨੂੰ ਸਮਾਪਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਕੀ ਉਹ ਸਭ ਈਮਾਨਦਾਰ ਹਨ? ਭ੍ਰਿਸ਼ਟਾਚਾਰ ਦੇਸ਼ ਦੇ ਹਰ ਸੂਬੇ ਵਿੱਚ ਘਰ ਕਰ ਚੁੱਕਾ ਹੈ, ਭਾਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ। ਕੇਂਦਰ ਦੀ ਸਰਕਾਰ ਨੂੰ ਅੱਜ ਵੀ ਕਈ ਦੂਜੀਆਂ ਪਾਰਟੀਆਂ ਦਾ ਅੰਦਰੋਂ ਜਾਂ ਬਾਹਰੋਂ ਸਹਿਯੋਗ ਪ੍ਰਾਪਤ ਹੈ, ਜਿਸ ਨਾਲ ਭ੍ਰਿਸ਼ਟਾਚਾਰ ਲਈ ਕਿਸੇ ਇਕ ਪਾਰਟੀ ਨੂੰ ਦੋਸ਼ੀ ਮੰਨਿਆ ਜਾਣਾ ਸੱਚਾਈ ਤੋਂ ਮੂੰਹ ਮੋੜਨ ਵਾਲੀ ਗੱਲ ਹੈ। ਅਜਿਹੀ ਸਥਿਤੀ ਵਿੱਚ ਇਕ ਭ੍ਰਿਸ਼ਟ ਦਾ ਵਿਰੋਧ ਕਰਕੇ ਦੂਜੇ ਭ੍ਰਿਸ਼ਟ ਨੂੰ ਮਜ਼ਬੂਤ ਕਰਨ ਵਾਲੀ ਗੱਲ ਹੋਵੇਗੀ, ਜਿਵੇਂ ਪਹਿਲਾਂ ਹੁੰਦਾ ਰਿਹਾ ਹੈ।

ਦੇਸ਼ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਨੈਤਿਕਤਾ ਨੂੰ ਪਰਖ ਦੀ ਕਸੌਟੀ ਤੇ ਇਨਸਾਫ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਲੋਕਪਾਲ ਦੀ ਨਿਯੁਕਤੀ ਹੀ ਸੁਧਾਰ ਲਈ ਕਾਫੀ ਨਹੀਂ, ਸੰਪੂਰਨ ਢਾਂਚੇ ਨੂੰ ਬਦਲਣ ਦੀ ਲੋੜ ਹੈ, ਜਿਥੇ ਕਿਸੇ ਨੂੰ ਸਰਕਾਰੀ ਟੈਕਸ ਚੋਰੀ ਕਰਨ ਦੀ ਲੋੜ ਤੇ ਹਿੰਮਤ ਨਾ ਹੋਵੇ ਅਤੇ ਭ੍ਰਿਸ਼ਟ ਅਧਿਕਾਰੀਆਂ ਤੇ ਰਾਜਸੀ ਆਗੂਆਂ ਦੇ ਗਠਜੋੜ ਨੂੰ ਤੋੜਿਆ ਜਾ ਸਕੇ। ਇਸ ਲਈ ਪਿੰਡ ਤੇ ਮੁਹੱਲਾ ਪੱਧਰ ‘ਤੇ ਲਾਮਬੰਦੀ ਤੇ ਜਾਗ੍ਰਤੀ ਮੁਹਿੰਮ ਲੈ ਜਾਣ ਦੀ ਲੋੜ ਹੈ, ਨਹੀਂ ਤਾਂ ਪਹਿਲਾਂ ਬਣੇ ਕਾਨੂੰਨ ਤੇ ਕਮਿਸ਼ਨਾਂ ਵਾਂਗ ਲੋਕਪਾਲ ਵੀ ਰਿਟਾਇਰ ਹੋ ਚੁੱਕੇ ਨੌਕਰਸ਼ਾਹਾਂ ਤੇ ਜੱਜ ਸਾਹਿਬਾਨ ਲਈ ਨੌਕਰੀ ਵਿੱਚ ਵਾਧੇ ਲਈ ਸਹਾਈ ਹੋਵੇਗਾ ਤੇ ਲੋਕਪਾਲ ‘ਤੇ ਨਜ਼ਰ ਰੱਖਣ ਲਈ ਇਕ ਹੋਰ ਲੋਕਪਾਲ ਬਣਾਉਣਾ ਪਵੇਗਾ ਤੇ ਇਹ ਸਿਲਸਿਲਾ ਨਾ ਖਤਮ ਹੋਣ ਵਾਲਾ ਹੋ ਸਕਦਾ ਹੈ।

ਵਿਗੜੇ ਰਈਸਾਂ ਲਈ ਨਵੀਆਂ ਹਦਾਇਤਾਂ
- ਈਸ਼ਵਰ ਡਾਵਰਾ

ਹੋਟਲ ਵੇਟਰੈਸਜ਼ ਨਾਲ ਅਸ਼ਲੀਲ ਛੇੜ-ਛਾੜ ਕਰਨਾ ਸ਼ਾਇਦ ਕੌਮਾਂਤਰੀ ਮੁਦਰਾ ਫੰਡ ਦੇ ਸਾਬਕਾ ਮੁਖੀ ਡੋਮੀਨਿਕ ਸਟ੍ਰਾਸ ਕਾਨ ਦੇ ਕੌਮਾਂਤਰੀ ਵਤੀਰੇ ਦਾ ਇਕ ਅਟੁੱਟ ਅੰਗ ਰਿਹਾ ਹੋਵੇਗਾ, ਜਦੋਂ ਇਕ ਹੋਟਲ ਦੀ ‘ਮੇਡ’ ‘ਤੇ ਉਨ੍ਹਾਂ ਨੇ ਅਚਾਨਕ ਉਦੋਂ ਧਾਵਾ ਬੋਲ ਦਿੱਤਾ, ਜਦੋਂ ਉਹ ਕਮਰੇ ਦੀ ਸਫਾਈ ਕਰਨ ਆਈ ਸੀ। ਸਟ੍ਰਾਸ ਕਾਨ ਦੇ ਤਾਜ਼ਾ ਨਹਾਤੇ-ਧੋਤੇ ਸਰੀਰ ਤੋਂ ਬਿਲਕੁਲ ਪ੍ਰਭਾਵਿਤ ਹੋਏ ਬਿਨਾਂ ਉਹ ਕਮਰੇ ‘ਚੋਂ ਉਨ੍ਹਾਂ ਦੇ ਚੁੰਗਲ ‘ਚੋਂ ਛੁੱਟ ਕੇ ਭੱਜੀ ਤੇ ਰੌਲਾ ਪਾ ਦਿੱਤਾ। ਦੁਨੀਆ ਦੇ ਇੰਨੇ ਵੱਡੇ ਆਰਥਿਕ ਸੰਗਠਨ ਦਾ ਫਰਾਂਸੀਸੀ ਬੌਸ, ਜਿਸ ਦਾ ਜਾਹੋ-ਜਲਾਲ ਦੁਨੀਆ ‘ਚ ਮਸ਼ਹੂਰ ਸੀ, ਆਪਣੇ ਪੈਰਿਸ ਜਾ ਰਹੇ ਜਹਾਜ਼ ਦੀ ਸੀਟ ਤੋਂ ਪੁਲਸ ਵਲੋਂ ਆਮ ਮੁਲਜ਼ਮਾਂ ਵਾਂਗ ਸਭ ਦੇ ਸਾਹਮਣੇ ਗ੍ਰਿਫਤਾਰ ਕਰ ਕੇ ਅਪਮਾਨ ਜਨਕ ਸਥਿਤੀ ਵਿੱਚ ਜੇਲ ਪਹੁੰਚਾ ਦਿੱਤਾ ਗਿਆ।

ਦੁਨੀਆ ਭਰ ਵਿੱਚ ਉਸ ਦੀ ਰੰਗੀਨ ਮਿਜਾਜ਼ੀ ਦੇ ਚਰਚੇ ਸਨ। ਉਸ ਦੇ ਆਪਣੇ ਅਦਾਰੇ ਦਾ ਮਹਿਲਾ ਸਟਾਫ ਉਸ ਦੀਆਂ ਕਰਤੂਤਾਂ ਤੋਂ ਜਾਣੂ ਸੀ। ਇਕ ਤਰ੍ਹਾਂ ਨਾਲ ਹੋਟਲ ਦੀ ਨੌਕਰਾਣੀ ਨਾਲ ਛੇੜਛਾੜ ਇੰਨੇ ਵੱਡੇ ਅਮੀਰ ਅਤੇ ਪ੍ਰਭਾਵਸ਼ਾਲੀ ਵਿਅਕਤੀ ਲਈ ਮਾਮੂਲੀ ਗੱਲ ਸੀ, ਪਰ ਅਮਰੀਕਾ ਦੀ ਪੁਲਸ ਨੇ ਜਿਸ ਢੰਗ ਨਾਲ ਉਸ ਨੂੰ ਜ਼ਲੀਲ ਕੀਤਾ ਉਸ ਨਾਲ ਵੱਡਿਆਂ-ਵੰਡਿਆਂ ਦੀ ਰੂਹ ਕੰਬੀ ਹੋਵੇਗੀ, ਪਰ ਸਦਕੇ ਜਾਈਏ ਮਿਸਰ ਦੇ ਉਸ ਬੈਂਕ ਮੁਖੀ ਦੇ, ਜੋ ਸਟ੍ਰਾਸ ਕਾਨ ਦੀ ਦੁਰਗਤੀ ਤੋਂ ਬਾਅਦ ਵੀ ਇਨ੍ਹਾਂ ਸਥਿਤੀਆਂ ‘ਚ ਨਿਊਯਾਰਕ ਦੇ ਇਕ ਹੋਰ ਹੋਟਲ ‘ਚ ਕਮਰਾ ਠੀਕ ਕਰਨ ਆਈ ਵੇਟਰੈਸ ਨਾਲ ਜ਼ੋਰ-ਜ਼ਬਰਦਸਤੀ ਕਰਦਾ ਪੁਲਸ ਦੇ ਹੱਥੇ ਚੜ੍ਹ ਗਿਆ। ਸ਼ਾਇਦ ਉਹ ਅਖਬਾਰ ਨਾ ਪੜ੍ਹਦਾ ਹੋਵੇ, ਟੀ ਵੀ ਨਾ ਦੇਖਦਾ ਹੋਵੇ ਅਤੇ ਨਾ ਦੀਨ ਦੁਨੀਆ ਦੀਆਂ ਖਬਰਾਂ ਦੀ ਜਾਣਕਾਰੀ ਰੱਖਦਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਆਪਣੀ ਹੈਸੀਅਤ ‘ਤੇ ਇੰਨਾ ਹੰਕਾਰ ਹੋਵੇ ਕਿ ਉਹ ਹਰ ਹੋਟਲ ਦੀ ਵੇਟਰੈਸ ‘ਤੇ ਹੱਥ ਸਾਫ ਕਰਨਾ ਹੋਟਲ ਮੈਨੇਜਮੈਂਟ ਵਲੋਂ ਕੌਮਾਂਤਰੀ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ ਇਕ ਸਹੂਲਤ ਮੰਨਦਾ ਹੋਵੇ।

ਹੁਣ ਤਾਜ਼ਾ ਖਬਰ ਇਹ ਹੈ ਕਿ ਜਿਸ ਵੇਟਰੈਸ ਨੇ ਸਟ੍ਰਾਸ ਕਾਨ ‘ਤੇ ਦੋਸ਼ ਲਾਏ ਸਨ, ਉਸ ਨੂੰ ਆਦਤਨ ਝੂਠ ਬੋਲਣ ਦੀ ਦੋਸ਼ੀ ਪਾਇਆ ਗਿਆ ਹੈ। ਅਮਰੀਕਾ ਦੀਆਂ ਹੋਟਲ ਵੇਟਰੈਸਜ਼ ਦਾ ਅਜਿਹਾ ਵਤੀਰਾ ਕਾਫੀ ਹੈਰਾਨ ਕਰ ਦੇਣ ਵਾਲਾ ਸੀ। ਪੱਛਮ ਦੀ ਮੇਡ ਸਰਵੈਂਟ ਇੰਡਸਟਰੀ ਨੂੰ ਅਚਾਨਕ ਇਹ ਕੀ ਹੋ ਗਿਆ? ਉਨ੍ਹਾਂ ਤੋਂ ਅਜਿਹੇ ਵਤੀਰੇ ਦੀ ਆਸ ਤਾਂ ਕਦੇ ਨਹੀਂ ਕੀਤੀ ਜਾ ਸਕਦੀ। ਇਕ ਜ਼ਮਾਨਾ ਸੀ, ਜਦੋਂ ਵੱਡੇ-ਵੱਡੇ ਲੋਕ ਹੋਟਲਾਂ ਦੇ ਜਿਨ੍ਹਾਂ ਕਮਰਿਆਂ ‘ਚ ਠਹਿਰਦੇ ਸਨ, ਉਥੇ ‘ਸੇਵਾ’ ਕਰਨ ਦੀ ਡਿਊਟੀ ਲਗਵਾਉਣ ਲਈ ਇਨ੍ਹਾਂ ਵੇਟਰੈਸਾਂ ਦਰਮਿਆਨ ਦੌੜ ਲੱਗ ਜਾਂਦੀ ਸੀ। ਦੁਨੀਆ ਦੇ ਸ਼ਕਤੀਸ਼ਾਲੀ, ਅਮੀਰ ਲੋਕਾਂ ਨੂੰ ਆਪਣੇ ‘ਮੇਨਕਾ’ ਵਾਲੇ ਰੂਪ ਨਾਲ ਕਾਬੂ ਕਰਨ ਲਈ ਅਜਿਹੀਆਂ ਔਰਤਾਂ ਆਪਣੇ ਸੁਪਰਵਾਈਜ਼ਰਾਂ ਨੂੰ ਰਿਸ਼ਵਤ ਦੇ ਕੇ ਅਜਿਹੇ ਵੀ ਆਈ ਪੀ ਕਮਰਿਆਂ ਵਿੱਚ ਕੰਮ ਕਰਨ ਦਾ ਜ਼ਿੰਮਾ ਲੈਂਦੀਆਂ ਸਨ। ਇੰਨਾ ਹੀ ਨਹੀਂ ਇਹ ਵੀ ਕਿਹਾ ਜਾਂਦਾ ਹੈ ਕਿ ਅਜਿਹੇ ਮਹਿਮਾਨਾਂ ਦੀ ਸੇਵਾ ਕਰਨ ਲਈ ਨਿਊਯਾਰਕ ਦੀਆਂ ਮੰਨੀਆਂ-ਪ੍ਰਮੰਨੀਆਂ ਅਸਕਾਰਟ ਏਜੰਸੀਆਂ ਅਤੇ ਮੈਡਮਾਂ ਨੇ ਕਮੀਸ਼ਨ ‘ਤੇ ਹੋਟਲਾਂ ਦੇ ਸਟਾਫ ਨੂੰ ਗੰਢਿਆ ਹੋਇਆ ਸੀ।

ਸਵਾਲ ਸਿਰਫ ਸੈਕਸ ਬਦਲੇ ਮਿਹਨਤਾਨੇ ਦਾ ਨਹੀਂ, ਇੰਨੇ ਪ੍ਰਭਾਵਸ਼ਾਲੀ ਵਰਗ ਦੇ ਸੰਪਰਕ ‘ਚ ਆਉਣ ਨਾਲ ਕਈਆਂ ਦੀ ਜ਼ਿੰਦਗੀ ਬਦਲ ਗਈ ਸੀ। ਬਾਹਰ ਸਫਰ ‘ਤੇ ਜਾਣ ਨਾਲ ਉਂਝ ਵੀ ਤਬੀਅਤ ਵਿੱਚ ਰਵਾਨਗੀ ਆ ਜਾਂਦੀ ਹੈ ਅਤੇ ਸ਼ਾਦੀ ਸ਼ੁਦਾ ਲੋਕ ਵੀ ਹੋਟਲ ਦੇ ਕਮਰੇ ‘ਚ ਉਨ੍ਹਾਂ ਦਾ ਬਿਸਤਰਾ ਠੀਕ ਕਰਨ, ਉਨ੍ਹਾਂ ਲਈ ਬਰੇਕਫਾਸਟ ਟੇਬਲ ਲਗਾਉਣ ਜਾਂ ਬਾਥਰੂਮ ਵਗੈਰਾ ਠੀਕ ਕਰਨ ਆਈ ਸੈਕਸੀ, ਮੁਸਕਰਾਉਂਦੀ ਅਤੇ ਆਪਣੀ ਖੁਸ਼ਬੂ ਬਿਖੇਰਦੀ, ਚਾਰਮ ਦੀ ਮੂਰਤੀ ਵੇਟਰੈਸ ‘ਤੇ ਕਿਸਮਤ ਅਜ਼ਮਾਉਣ ਦਾ ਮੌਕਾ ਨਹੀਂ ਗਵਾਉਂਦੇ। ਉਦੋਂ ਇਹ ਗੱਲ ਹੋਟਲ ਮੈਨੇਜਮੈਂਟ ਨੂੰ ਵੀ ਪਤਾ ਸੀ ਤੇ ਉਨ੍ਹਾਂ ਮੇਡ ਸਰਵੈਂਟਿਸ ਨੂੰ ਵੀ। ਇਥੋਂ ਤੱਕ ਕਿ ਹੋਟਲਾਂ ਦੀ ਮੈਨੇਜਮੈਂਟ ਨੇ ਰਿਟਾਇਰਡ ਪੁਲਸ ਵਾਲੇ ਇਸੇ ਲਈ ਨੌਕਰ ਰੱਖੇ ਹੋਏ ਸਨ ਕਿ ਜੇ ਕੋਈ ‘ਗੁਸਤਾਖ’ ਕਿਸਮ ਦੀ ਅਟੈਂਡੈਂਟ ਰੌਲਾ ਪਾ ਕੇ ਪੁਲਸ ਬੁਲਾ ਲਵੇ ਤਾਂ ਮਾਮਲੇ ਨੂੰ ਕਿਵੇਂ ਰਫਾ-ਦਫਾ ਕਰਨਾ ਹੈ।

ਨਿਊਯਾਰਕ ਹੋਟਲ ਵਰਕਰਜ਼ ਯੂਨੀਅਨ ਦੀ ਇਕ ਸੀਨੀਅਰ ਮਹਿਲਾ ਮੈਂਬਰ ਦਾ ਆਪਣਾ ਕਿੱਸਾ ਹੈ ਕਿ ਜਦੋਂ ਉਹ 18 ਵਰ੍ਹਿਆਂ ਦੀ ਸੀ ਤਾਂ ਕਮਰੇ ਦੀ ਸਫਾਈ ਕਰਦੇ ਸਮੇਂ ਇਕ ਯਾਤਰੀ ਨੇ ਅਚਾਨਕ ਉਸ ਦੀ ਇੱਜ਼ਤ ਨੂੰ ਹੱਥ ਪਾ ਲਿਆ। ਬੜੀ ਮੁਸ਼ਕਿਲ ਨਾਲ ਉਹ ਬਚਦੀ-ਬਚਾਉਂਦੀ ਜਦੋਂ ਹੋਟਲ ਮੈਨੇਜਮੈਂਟ ਕੋਲ ਸ਼ਿਕਾਇਤ ਕਰਨ ਪਹੁੰਚੀ ਤਾਂ ਸਾਰੇ ਹੱਸਣ ਲੱਗ ਪਏ। ਉਸ ਦਾ ਮਜ਼ਾਕ ਉਡਾਇਆ ਤੇ ਸਮਝਾਇਆ ਕਿ ਗਾਹਕ ਹਮੇਸ਼ਾ ਠੀਕ ਹੁੰਦਾ ਹੈ, ਉਸ ਨਾਲ ਹੁਸ਼ਿਆਰੀ ਨਾਲ ਪੇਸ਼ ਆਓ। ਇਸੇ ਔਰਤ ਦਾ ਵਾਸਤਾ ਇਕ ਵਾਰ ਫਿਰ ਅਜਿਹੇ ਆਸ਼ਕ ਮਿਜਾਜ਼ ਹੋਟਲ ਯਾਤਰੀ ਨਾਲ ਪਿਆ। ਜਦੋਂ ਉਹ ਕਮਰੇ ‘ਚ ਦਾਖਲ ਹੋਈ ਤਾਂ ਦੇਖਿਆ ਕਿ ਸ੍ਰੀਮਾਨ ਬਿਲਕੁਲ ਨਗਨ ਅਵਸਥਾ ‘ਚ ਬੈਠੇ ਹੋਏ ਸਨ। ਉਹ ਵਿਚਾਰੀ ਡਰ ਕੇ ਭੱਜਣ ਵਾਲੀ ਸੀ ਕਿ ਯਾਤਰੀ ਨੇ ਚੀਕ ਕੇ ਕਿਹਾ; ਘੱਟੋ-ਘੱਟ ਮੇਰੇ ਸਰੀਰ ਨੂੰ ਕੰਬਲ ਨਾਲ ਤਾਂ ਢੱਕ ਦੇ। ਡਰੀ ਹੋਈ ਅਟੈਂਡੈਂਟ ਨੇ ਦੂਰੋਂ ਉਸ ‘ਤੇ ਕੰਬਲ ਸੁੱਟਿਆ ਅਤੇ ਭੱਜ ਗਈ। ਇਥੇ ਵੀ ਉਸ ਦੀ ਕਿਸੇ ਨੇ ਸ਼ਿਕਾਇਤ ਨਹੀਂ ਸੁਣੀ।

ਸਟ੍ਰਾਸ ਕਾਨ ਤੇ ਮਿਸਰ ਦੇ ਬੈਂਕ ਚੀਫ ਦੀਆਂ ਘਟਨਾਵਾਂ ਤੋਂ ਬਾਅਦ ਅਮਰੀਕਾ ਦੇ ਹੋਟਲ ਵਾਲਿਆਂ ਦੇ ਵਤੀਰੇ ‘ਚ ਕਾਫੀ ਤਬਦੀਲੀ ਆ ਗਈ ਹੈ। ਹੁਣ ਰਸੀਏ ਯਾਤਰੀਆਂ ਦੇ ਅਜਿਹੇ ਵਤੀਰੇ ਨੂੰ ਦੇਖਦਿਆਂ ਉਨ੍ਹਾਂ ਨੇ ਆਪਣੀਆਂ ਵੇਟਰੈਸਜ਼ ਨੂੰ ‘ਪੈਨਿਕ ਬਟਨ’ ਨਾਲ ਲੈਸ ਕਰ ਦਿੱਤਾ ਹੈ, ਜਿਸ ਨੂੰ ਦਬਾਉਂਦਿਆਂ ਹੀ ਸਾਰੇ ਹੋਟਲ ‘ਚ ਕੋਹਰਾਮ ਮੱਚ ਸਕਦਾ ਹੈ। ਹੋਰ ਵੀ ਕਈ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਵੇ-

* ਕਮਰੇ ਸਾਫ ਕਰਦੇ ਸਮੇਂ ਜੇ ਕੋਈ ਯਾਤਰੀ ਛੇੜਖਾਨੀ ਕਰੇ ਤਾਂ ਤੁਰੰਤ ਪੈਨਿਕ ਬਟਨ ਦਬਾਓ ਅਤੇ ਕਮਰੇ ਦਾ ਅੱਧਾ ਦਰਵਾਜ਼ਾ ਖੁੱਲ੍ਹਾ ਰੱਖੋ।

* ਹੋਟਲ ਮੈਨੇਜਮੈਂਟ ਨੂੰ ਤੁਰੰਤ ਰਿਪੋਰਟ ਕਰੋ।

* ਜੇ ਕੋਈ ਯਾਤਰੀ ਬਹੁਤ ਹਿੰਸਕ ਹੋਵੇ ਤਾਂ ਆਪਣੇ ਨਾਲ ਕਿਸੇ ਹੋਰ ਵਰਕਰ ਨੂੰ ਵੀ ਲੈ ਜਾਓ।

ਹੋਟਲ ਵਾਲਿਆਂ ਨੇ ਯਾਤਰੀਆਂ ਲਈ ਵੀ ਵੱਖਰੇ ਤੌਰ ‘ਤੇ ‘ਕੋਡ ਆਫ ਕੰਡਕਟ’ ਜਾਰੀ ਕੀਤਾ ਹੈ ਜਿਵੇ-

* ਜੇ ਤੁਸੀਂ ਪੂਰੇ ਕੱਪੜੇ ਨਹੀਂ ਪਹਿਨੇ ਤਾਂ ਕਮਰੇ ਦਾ ਦਰਵਾਜ਼ਾ ਨਾ ਖੋਲ੍ਹੋ।

* ਹਾਊਸ ਕੀਪਰ ਮਹਿਲਾ ਤੋਂ ਨਿੱਜੀ ਸਵਾਲ ਨਾ ਪੁੱਛੋ।

* ਟੀ ਵੀ ‘ਤੇ ਬਲਿਊ ਫਿਲਮ ਚਲਾਉਣ ਲਈ ਮਹਿਲਾ ਅਟੈਂਡੈਂਟ ਨੂੰ ਨਾ ਕਹੋ।

* ਹਾਊਸਕੀਪਰ ਨੂੰ ਬਹੁਤ ਜ਼ਿਆਦਾ ਟਿਪ ਨਾ ਦਿਓ।

ਹੁਣ ਸਵਾਲ ਇਹ ਹੈ ਕਿ ਅਮੀਰ, ਤਾਨਾਸ਼ਾਹ ਤੇ ਰੰਗੀਨ ਮਿਜਾਜ਼ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਦੀ ਛਤਰ-ਛਾਇਆ ਹੇਠ ਖਿਡੌਣੇ ਬਣੇ ਪੱਛਮੀ ਜਗਤ ਦੇ ਇਹ ਤਾਕਤਵਰ ਲੋਕ ਕਦੋਂ ਤੱਕ ਇਹ ਕੋਡ ਸਵੀਕਾਰ ਕਰਨਗੇ?