Punjab Star » ਪੰਜਾਬ

ਜਥੇਦਾਰ ਨੰਦਗੜ੍ਹ ਵੱਲੋਂ ਸਮਾਜ ਸੁਧਾਰ ਮੁਹਿੰਮ ਚਲਾਉਣ ਦਾ ਐਲਾਨ – ਡੇਰਿਆਂ ‘ਤੇ ਜਾਣ ਵਾਲੇ ਆਗੂਆਂ ਖਿਲਾਫ ਕਾਰਵਾਈ ਦਾ ਫੈਸਲਾ
ਬਠਿੰਡਾ, 6 ਫਰਵਰੀ (ਸਟਾਰ ਨਿਊਜ਼)- ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਡੇਰਾ ਸਿਰਸਾ ਖਿਲਾਫ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਜ ਇਥੇ ਗੁਰਦੁਆਰਾ ਹਾਜੀ ਰਤਨ ਵਿੱਚ ਆਪਣੀ ਸਰਪ੍ਰਸਤੀ ਵਾਲੀ ਏਕਨੂਰ ਖਾਲਸਾ ਫੌਜ ਦੇ ਜਥੇਦਾਰ ਨੂੰ ਮਾਰਚ ਮਹੀਨੇ ਤੋਂ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ ਹੈ।

ਦੱਸਣ ਯੋਗ ਹੈ ਕਿ ਡੇਰਾ ਸਿਰਸਾ ਵੱਲੋਂ ਜਿਸ ਤਰ੍ਹਾਂ ਸਮਾਜਿਕ ਕੰਮ ਕੀਤੇ ਜਾਂਦੇ ਹਨ, ਉਸ ਦੇ ਟਾਕਰੇ ਵਿੱਚ ਹੁਣ ਏਕਨੂਰ ਖਾਲਸਾ ਫੌਜ ਵੀ ਸਿੱਖੀ ਨਾਲੋਂ ਟੁੱਟ ਰਹੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਸਮਾਜਿਕ ਮੁਹਿੰਮ ਤੋਰੇਗੀ। ਜਥੇਦਾਰ ਨੰਦਗੜ੍ਹ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਕ ਇਸ ਮੁਹਿੰਮ ਤਹਿਤ ਚਾਰ ਮਾਰਚ ਨੂੰ ਪਿੰਡ ਗੰਗਾ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿੱਚ ਲੋਕਾਂ ਨੂੰ ਵਿਰਸੇ ਨਾਲ ਜੁੜਨ ਲਈ ਜਾਗਰੂਕ ਕੀਤਾ ਜਾਵੇਗਾ। ਏਕਨੂਰ ਖਾਲਸਾ ਫੌਜ ਵੱਲੋਂ 11 ਮਾਰਚ ਨੂੰ ਪਿੰਡ ਗੰਗਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ। ਜਥੇਦਾਰ ਨੰਦਗੜ੍ਹ ਨੇ ਏਕਨੂਰ ਖਾਲਸਾ ਫੌਜ ਦੇ ਜ਼ਿਲਾ ਜਥੇਦਾਰਾਂ ਦੀ ਮੀਟਿੰਗ ਵਿੱਚ ਧਾਰਮਿਕ ਮੁਹਿੰਮ ਦੇ ਨਾਲ-ਨਾਲ ਯੋਜਨਾਬੱਧ ਤਰੀਕੇ ਨਾਲ ‘ਸਮਾਜਿਕ ਮੁਹਿੰਮ‘ ਚਲਾਉਣ ਨੂੰ ਕਿਹਾ, ਤਾਂ ਜੋ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਤੇ ਲੋਕ ਤਾਕਤ ਨਾਲ ਡੇਰਾਵਾਦ ਨੂੰ ਟੱਕਰ ਦਿੱਤੀ ਜਾ ਸਕੇ। ਉਨ੍ਹਾਂ ਅਕਾਲੀ ਦਲ ਨੂੰ ਵੀ ‘ਜਥੇਦਾਰ‘ ਸ਼ਬਦ ਦੀ ਤੌਹੀਨ ਕਰਨ ਤੋਂ ਵਰਜਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਮੋਨੇ ਲੋਕਾਂ ਨੂੰ ਪਾਰਟੀ ਦੇ ਸਰਕਲ ਜਥੇਦਾਰ ਥਾਪ ਦਿੱਤਾ ਜਾਂਦਾ ਹੈ। ਜੇ ਅਕਾਲੀ ਦਲ ਨੇ ਸਰਕਲ ਜਥੇਦਾਰ ਦਾ ਅਹੁਦਾ ਕਾਇਮ ਰੱਖਣਾ ਹੈ ਤਾਂ ਉਹ ਇਹ ਅਹੁਦਾ ਕੇਸਧਾਰੀਆਂ ਨੂੰ ਹੀ ਦੇਵੇ ਜਾਂ ਫਿਰ ਅਹੁਦੇ ਦਾ ਨਾਮ ਬਦਲ ਕੇ ਸਰਕਲ ਪ੍ਰਧਾਨ ਕਰ ਲਵੇ।

ਜਥੇਦਾਰ ਨੰਦਗੜ੍ਹ ਨੇ ਇਹ ਵੀ ਲਿਖਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਡੇਰਿਆਂ ਵਿੱਚ ਜਾਣ ਵਾਲੇ ਸਿਆਸੀ ਆਗੂਆਂ ਨੂੰ ਸਿਰੋਪਾ ਨਹੀਂ ਦਿੱਤਾ ਜਾਵੇਗਾ, ਇਥੋਂ ਤੱਕ ਕਿ ਜੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਡੇਰੇ ਜਾਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਨ੍ਹਾਂ ‘ਤੇ ਵੀ ਇਹ ਸਿਧਾਂਤ ਲਾਗੂ ਹੋਵੇਗਾ।

ਕਮਿਸ਼ਨ ਵਲੋਂ ਪੰਜਾਬ ਲਈ ਚੋਣ ਜ਼ਾਬਤੇ ‘ਚ ਕੁਝ ਢਿੱਲ – ਮੰਤਰੀ ਹੁਣ ਕਰ ਸਕਣਗੇ ਜ਼ਿਲਿਆਂ ਦੇ ਦੌਰੇ, ਅਫਸਰ ਵੀ ਲੈ ਸਕਣਗੇ ਕੰਮਾਂ ਦਾ ਜਾਇਜ਼ਾ
ਚੰਡੀਗੜ੍ਹ, 5 ਫਰਵਰੀ (ਸਟਾਰ ਨਿਊਜ਼ੋ)- ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਸਬੰਧੀ ਚੋਣ ਪ੍ਰਕਿਰਿਆ ਮੁਕੰਮਲ ਕਰ ਚੁੱਕੇ ਰਾਜਾਂ ਪੰਜਾਬ, ਉਤਰਾਖੰਡ ਅਤੇ ਮਣੀਪੁਰ ਨੂੰ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਵਿੱਚ ਸੰਬੰਧਤ ਰਾਜਾਂ ਨੂੰ ਆਪਣੇ ਰੁਕੇ ਹੋਏ ਕੰਮ ਚਾਲੂ ਕਰਨ ਤੇ ਮੰਤਰੀਆਂ ਦੇ ਦੌਰਿਆਂ ਵਿੱਚ ਢਿੱਲ ਦਿੱਤੀ ਗਈ ਹੈ।

ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਮੁਕੰਮਲ ਕਰ ਚੁੱਕੇ ਪੰਜਾਬ, ਮਣੀਪੁਰ ਤੇ ਉਤਰਾਖੰਡ ਵਿਖੇ ਕੁਝ ਸਰਗਰਮੀਆਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜ਼ਿਲਿਆਂ ਵਿੱਚ ਦੁਬਾਰਾ ਵੋਟਾਂ ਪੈਣੀਆਂ ਹਨ, ਉਥੇ ਇਹ ਗਤੀਵਿਧੀਆਂ ਸ਼ੁਰੂ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਮੰਤਰੀਆਂ ਨੂੰ ਜ਼ਿਲਿਆਂ ਦੇ ਦੌਰੇ ਕਰਨ ਤੇ ਅਫਸਰਾਂ ਨੂੰ ਉਨ੍ਹਾਂ ਨਾਲ ਉਥੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਜ਼ਿਲਿਆਂ ਦਾ ਦੌਰਾ ਕਰਨ ਦੇ ਨਾਲ ਯੋਜਨਾਵਾਂ ਦੀ ਸਮੀਖਿਆ ਕਰ ਸਕਣਗੇ ਅਤੇ ਅਫਸਰਾਂ ਨਾਲ ਬੈਠਕਾਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਇਨ੍ਹਾਂ ਸੂੁਬਿਆਂ ਵਿੱਚ ਚੱਲ ਰਹੇ ਪ੍ਰੋਗਰਾਮਾਂ ਦਾ ਮੁਲੰਕਣ ਕਰਨ ਤੇ ਇਨ੍ਹਾਂ ਨੂੰ ਲਾਗੂ ਕਰਨ ਦੀ ਆਗਿਆ ਦੇ ਦਿੱਤੀ ਹੈ।

ਉਨ੍ਹਾਂ ਸਪਸ਼ਟ ਕੀਤਾ ਕਿ ਜਿਹੜੇ ਅਧਿਕਾਰੀ ਚੋਣ ਡਿਊਟੀ ‘ਤੇ ਹਨ, ਉਹ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਗੇ। ਚੋਣ ਕਮਿਸ਼ਨ ਨੇ ਹੈਡੁਕਆਰਟਰ ‘ਤੇ ਰੀਵਿਊ ਮੀਟਿੰਗਾਂ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਹੈ, ਪਰ ਚੋਣ ਡਿਊਟੀ ਵਾਲੇ ਅਧਿਕਾਰੀ ਇਨ੍ਹਾਂ ਵਿੱਚ ਹਿੱਸਾ ਨਹੀਂ ਲੈਣਗੇ।

ਹਾਈ ਕੋਰਟ ਦੇ ਆਦੇਸ਼ ਨਾ ਮੰਨਣ ‘ਤੇ ਕਮਿਸ਼ਨਰ, ਡੀ ਸੀ ਅਤੇ ਐਸ ਡੀ ਐਮ ਖਿਲਾਫ ਉਲੰਘਣਾ ਦੀ ਕਾਰਵਾਈ ਸ਼ੁਰੂ
ਚੰਡੀਗੜ੍ਹ, 5 ਫਰਵਰੀ (ਸਟਾਰ ਨਿਊਜ਼ੋ)- ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਆਲੋਕ ਸਿੰਘ ਨੇ ਪਟਿਆਲਾ ਦੇ ਕਮਿਸ਼ਨਰ, ਡੀ ਸੀ ਅਤੇ ਸਮਾਣਾ ਦੇ ਐਸ ਡੀ ਐਮ ਖਿਲਾਫ ਹਾਈ ਕੋਰਟ ਦੇ ਆਦੇਸ਼ਾਂ ਨੂੰ ਨਾ ਮੰਨਣ ‘ਤੇ ਅਦਾਲਤ ਦੀ ਉਲੰਘਣਾ ਦੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਇਹ ਸਿਫਾਰਸ਼ ਜਸਟਿਸ ਆਲੋਕ ਸਿੰਘ ਨੂੰ ਪਟਿਆਲਾ ਦੇ ਇਕ ਵਿਅਕਤੀ ਵਲੋਂ ਭੇਜੇ ਪੱਤਰ ਦਾ ਨੋਟਿਸ ਲੈਂਦੇ ਹੋਏ ਸ਼ੁਰੂ ਕੀਤੀ ਹੈ।

ਜ਼ਿਕਰ ਯੋਗ ਹੈ ਕਿ ਦੋ ਸਤੰਬਰ 2011 ਨੂੰ ਜ਼ਮੀਨ ਵਿਵਾਦ ਦੇ ਇਕ ਮਾਮਲੇ ‘ਚ ਜਸਟਿਸ ਆਲੋਕ ਸਿੰਘ ਨੇ ਆਦੇਸ਼ ਦਿੱਤਾ ਸੀ ਕਿ ਜੇ ਕਿਸੇ ਜ਼ਮੀਨ ‘ਤੇ ਦੋ ਪੱਖਾਂ ਦਰਮਿਆਨ ਵਿਵਾਦ ਹੈ ਤਾਂ ਇਸ ‘ਤੇ ਅੰਤਮ ਫੈਸਲਾ ਕਰਨ ਦਾ ਅਧਿਕਾਰ ਸਿਵਲ ਅਦਾਲਤ ਦੇ ਕੋਲ ਹੈ। ਹਾਈ ਕੋਰਟ ਨੂੰ ਭੇਜੇ ਪੱਤਰ ‘ਚ ਦੱਸਿਆ ਗਿਆ ਕਿ ਉਨ੍ਹਾਂ ਦੀ ਜ਼ਮੀਨ ਦੇ ਇਕ ਘਰੇਲੂ ਵਿਵਾਦ ‘ਤੇ ਸਮਾਣਾ ਦੇ ਐਸ ਡੀ ਐਮ ਕਿਸੇ ਇਕ ਧਿਰ ਦਾ ਪੱਖ ਫੈਸਲਾ ਲੈ ਰਹੇ ਹਨ। ਇਸ ਦੇ ਖਿਲਾਫ ਪਟੀਸ਼ਨ ਕਰਤਾ ਨੇ ਸਮਾਣਾ ਦੇ ਐਸ ਡੀ ਐਮ ਨੂੰ ਹਾਈ ਕੋਰਟ ਦੇ ਆਦੇਸ਼ ਦੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਘਰੇਲੂ ਵਿਵਾਦ ਸਿਵਲ ਕੋਰਟ ‘ਚ ਵਿਚਾਰ ਅਧੀਨ ਹੈ। ਜਦੋਂ ਤੱਕ ਸਿਵਲ ਕੋਰਟ ਵਿੱਚ ਇਸ ਬਾਰੇ ਕੋਈ ਫੈਸਲਾ ਨਹੀਂ ਸੁਣਾ ਦਿੰਦੀ, ਤੁਸੀਂ ਇਹ ਫੈਸਲਾ ਨਹੀਂ ਕਰ ਸਕਦੇ। ਬਾਵਜੂਦ ਇਸ ਦੇ ਐਸ ਡੀ ਐਮ ਨੇ ਪਟੀਸ਼ਨਕਰਤਾ ਦੀ ਨਹੀਂ ਸੁਣੀ।

ਇਸ ਦੇ ਬਾਅਦ ਡਿਪਟੀ ਕਮਿਸ਼ਨਰ ਤੇ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ ਗਈ। ਇਨ੍ਹਾਂ ਦੋਵਾਂ ਨੇ ਵੀ ਪਟੀਸ਼ਨ ਕਰਤਾ ਦੀ ਸ਼ਿਕਾਇਤ ਦੀ ਪ੍ਰਵਾਹ ਕੀਤੇ ਬਿਨਾਂ ਕਿਹਾ ਕਿ ਸਬੰਧਤ ਐਸ ਡੀ ਐਮ ਇਸ ਵਿਸ਼ੇ ‘ਤੇ ਫੈਸਲਾ ਕਰ ਸਕਦਾ ਹੈ। ਪਟੀਸ਼ਨ ਕਰਤਾ ਨੇ ਮਾਮਲੇ ਦੀ ਸ਼ਿਕਾਇਤ ਜਸਟਿਸ ਆਲੋਕ ਸਿੰਘ ਨੂੰ ਪੱਤਰ ਭੇਜ ਕੇ ਕੀਤੀ। ਜਸਟਿਸ ਆਲੋਕ ਸਿੰਘ ਨੇ ਪੱਤਰ ‘ਤੇ ਨੋਟਿਸ ਲੈਂਦੇ ਹੋਏ ਦੋਵੇਂ ਅਧਿਕਾਰੀਆਂ ਦੇ ਖਿਲਾਫ ਅਦਾਲਤ ਦੀ ਉਲੰਘਣਾ ਦਾ ਮਾਮਲਾ ਚਲਾਉਣ ਦੇ ਆਦੇਸ਼ ਦੇ ਦਿੱਤੇ ਹਨ।

ਅਕਾਲੀ ਵਿਧਾਇਕ ਬੋਨੀ ਨੇ ਭਰੇ ਇਕੱਠ ‘ਚ ਮੰਗੀ ਗਲਤੀ ਦੀ ਮਾਫੀ
ਅੰਮ੍ਰਿਤਸਰ, 5 ਫਰਵਰੀ (ਸਟਾਰ ਨਿਊਜ਼)- ਵਿਧਾਨ ਸਭਾ ਚੋਣਾਂ ਵਿੱਚ ਪਿੰਡ ਸੁਲਤਾਨ ਮਾਹਲ ਵਿਖੇ ਇੱਕ ਪੱਤਰਕਾਰ ਨਾਲ ਬਦਸਲੂਕੀ ਦੇ ਵਿਵਾਦ ‘ਚ ਹਲਕਾ ਵਿਧਾਇਕ ਅਤੇ ਅਕਾਲੀ-ਭਾਜਪਾ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਨੇ ਕੱਲ੍ਹ ਮਾਫੀ ਮੰਗ ਲਈ।

ਦੱਸਣ ਯੋਗ ਹੈ ਕਿ ਅਕਾਲੀ-ਭਾਜਪਾ ਉਮੀਦਵਾਰ ਅਮਰਪਾਲ ਸਿੰਘ ਬੋਨੀ ਨੇ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਸੁਖਦੇਵ ਸਿੰਘ ਸੁੱਖ ‘ਤੇ ਹਮਲਾ ਕਰਕੇ ਉਸ ਦੀ ਪੱਗ ਲਾਹ ਦਿੱਤੀ ਸੀ ਤੇ ਉਸ ਨੂੰ ਪੁਲਸ ਚੌਕੀ ਗੱਗੋਮਾਹਲ ਵਿਖੇ ਬੰਦ ਕਰਵਾ ਦਿੱਤਾ ਸੀ। ਇਸ ਦੇ ਰੋਸ ‘ਚ ਪੱਤਰਕਾਰ ਭਾਈਚਾਰੇ ਦੇ ਦਬਾਅ ਹੇਠ ਪੁਲਸ ਨੂੰ ਮਜਬੂਰ ਹੋ ਕੇ ਅਕਾਲੀ ਵਿਧਾਇਕ ਬੋਨੀ ਅਜਨਾਲਾ ‘ਤੇ ਪਰਚਾ ਦਰਜ ਕਰਨਾ ਪਿਆ ਸੀ।

ਉਧਰ ਪੱਤਰਕਾਰ ਭਾਈਚਾਰਾ ਇਸ ‘ਤੇ ਸੰਤੁਸ਼ਟ ਨਹੀਂ ਹੋਇਆ ਸੀ ਤੇ ਉਸ ਦੇ ਖਿਲਾਫ 295 ਏ ਦਾ ਕੇਸ ਦਰਜ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਵਾਉਣ ਲਈ ਪੰਜਾਬ ਭਰ ‘ਚ ਬੋਨੀ ਅਜਨਾਲਾ ਦੇ ਪੁਤਲੇ ਫੂਕੇ ਗਏ ਸਨ। ਇਸੇ ਦੌਰਾਨ ਬੀਤੇ ਦਿਨੀਂ ਅੰਮ੍ਰਿਤਸਰ ਦੇ ਵਿਰਸਾ ਵਿਹਾਰ ‘ਚ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੱਦੇ ‘ਤੇ ਹੋਈ ਮੀਟਿੰਗ ‘ਚ ਬੋਨੀ ਅਜਨਾਲਾ ਖਿਲਾਫ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਗਿਆ ਸੀ। ਇਸ ਵਿਵਾਦ ਦਾ ਓਦੋਂ ਅੰਤ ਹੋ ਗਿਆ, ਜਦੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪਿੰਡ ਸੁਲਤਾਨ ਮਾਹਲ ਦੇ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਦੇ ਇਕੱਠ ‘ਚ ਪੱਤਰਕਾਰਾਂ ਦੇ ਸਾਹਮਣੇ ਆਪਣੀ ਗਲਤੀ ਮੰਨ ਲਈ ਅਤੇ ਮੁਆਫੀ ਮੰਗ ਲਈ।

ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਕੋਲ ਸ਼ਿਕਾਇਤ, ਸਤਿਕਾਰ ਕਮੇਟੀ ਦੇ ਖਿਲਾਫ ਕਾਰਵਾਈ ਮੰਗੀ
ਅੰਮ੍ਰਿਤਸਰ, 5 ਫਰਵਰੀ (ਸਟਾਰ ਨਿਊਜ਼)- ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਲੋਕਾਂ ਖਿਲਾਫ ਆਪਣੇ ਪੱਧਰ ‘ਤੇ ਕਾਰਵਾਈ ਕਰਨ ਦੀਆਂ ਵਧ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਜਥੇਬੰਦੀ ਦੀਆਂ ਗਤੀਵਿਧੀਆਂ ਰੋਕਣ ਲਈ ਸਖਤ ਕਾਰਵਾਈ ਕਰਨ ਦਾ ਮਨ ਬਣਾਇਆ ਹੈ। ਇਸ ਸਬੰਧੀ ਸ਼ਿਕਾਇਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਕੀਤੀ ਗਈ ਹੈ।

ਦੱਸਣ ਯੋਗ ਹੈ ਕਿ ਬੀਤੇ ਦਿਨੀਂ ਸਤਿਕਾਰ ਕਮੇਟੀ ਦੇ ਕਾਰਕੁਨਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਦਫਤਰ ਵਿਖੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ ਗਈ। ਇਸ ‘ਤੇ ਸ਼੍ਰੋਮਣੀ ਕਮੇਟੀ ਵਲੋਂ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕੀਤਾ ਗਿਆ। ਇਸ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਲ ਇਸ ਜਥੇਬੰਦੀ ਖਿਲਾਫ ਹੋਰ ਵੀ ਸ਼ਿਕਾਇਤਾਂ ਆਈਆਂ। ਪੰਜਾਬੀ ਸਾਹਿਤਕਾਰ ਅਨੂਪ ਸਿੰਘ ਨੂਰੀ ਵਲੋਂ ਕੀਤੀ ਸ਼ਿਕਾਇਤ ਤੋਂ ਕੱਲ੍ਹ ਕਰਤਾਰਪੁਰ ਵਾਸੀ ਅਵਤਾਰ ਸਿੰਘ ਚੀਮਾ ਨੇ ਸ਼ਿਕਾਇਤ ਭੇਜੀ ਹੈ। ਉਸ ਨੇ ਦੋਸ਼ ਲਾਇਆ ਕਿ ਇਸ ਜਥੇਬੰਦੀ ਦੇ ਕਾਰਕੁਨਾਂ ਨੇ 18 ਜਨਵਰੀ ਨੂੰ ਕਰਤਾਰਪੁਰ ਦੇ ਬਾਬਾ ਹਰਬੰਸ ਸਿੰਘ ਡੁੰਮੇਲੀ ਵਾਲੇ ਅਤੇ ਬਾਬਾ ਅਤਰ ਸਿੰਘ ਚੀਮਾ ਦੀ ਯਾਦ ਵਿੱਚ ਬਣੇ ਗੁਰਦੁਆਰੇ ‘ਤੇ ਹਮਲਾ ਕੀਤਾ। ਉਸਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਥੇਬਦੀ ਦੇ ਕਾਰਕੁਨਾਂ ਨੇ ਗੁਰਦੁਆਰੇ ਦੀ ਢਾਈ ਲੱਖ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪੁਚਾਇਆ ਤੇ ਇਸ ਦੇ ਕਾਰਕੁਨ ਪਾਵਨ ਸਰੂਪ, ਰੁਮਾਲੇ, ਚੰਦੋਏ ਤੇ ਹੋਰ ਵਸਤਾਂ ਚੁੱਕ ਕੇ ਲੈ ਗਏ। ਇਸ ਤੋਂ ਇਲਾਵਾ ਗੁਰਦੁਆਰੇ ਦੇ ਸੇਵਾਦਾਰਾਂ ਦੀ ਕੁੱਟਮਾਰ ਕੀਤੀ ਗਈ ਹੈ। ਇਹੀ ਦਰਖਾਸਤ ਸ਼੍ਰੋਮਣੀ ਕਮੇਟੀ ਨੂੰ ਵੀ ਭੇਜੀ ਗਈ ਹੈ।

ਇਥੇ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਪੱਤਰਕਾਰਾਂ ਨੂੰ ਵੀਡੀਓ ਸੀ ਡੀ ਦਿਖਾਈ, ਜਿਸ ਵਿੱਚ ਸਤਿਕਾਰ ਕਮੇਟੀ ਦੇ ਕਾਰਕੁਨਾਂ ਵਲੋਂ ਥਾਂ-ਥਾਂ ਜਾ ਕੇ ਕੀਤੀ ਕੁੱਟਮਾਰ ਦੇ ਦ੍ਰਿਸ਼ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਨੇ ਇਸ ਜਥੇਬੰਦੀ ਦੇ ਕਾਰਕੁਨਾਂ ਖਿਲਾਫ ਦਰਜ ਦੋ ਐਫ ਆਈ ਆਰ ਦਿਖਾਈਆਂ, ਜਿਸ ਵਿੱਚ ਗੁਰਜਿੰਦਰ ਸਿੰਘ ਉਰਫ ਰਾਜੂ ਨਾਂ ਦੇ ਵਿਅਕਤੀ ਖਿਲਾਫ ਹੈਰੋਇਨ ਦੀ ਬਰਾਮਦਗੀ ਸਬੰਧੀ ਥਾਣਾ ਝਬਾਲ ਵਿਖੇ ਕੇਸ ਦਰਜ ਹੈ। ਉਨ੍ਹਾਂ ਆਖਿਆ ਕਿ ਸਤਿਕਾਰ ਕਮੇਟੀ ਦੇ ਇਨ੍ਹਾਂ ਕਾਰਕੁਨਾਂ ਨੂੰ ਆਪਣੇ ਤੌਰ ‘ਤੇ ਕਾਰਵਾਈ ਕਰਨ ਦਾ ਕੋਈ ਹੱਕ ਨਹੀਂ। ਇਸ ਸਬੰਧੀ ਸ੍ਰੀ ਅਕਾਲ ਤਖਤ ਵਲੋਂ 27 ਨਵੰਬਰ 2006 ਅਤੇ 4 ਅਕਤੂਬਰ 2011 ਨੂੰ ਹਦਾਇਤ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਸਤਿਕਾਰ ਕਮੇਟੀ ਨੂੰ ਆਪਣੇ ਤੌਰ ‘ਤੇ ਕਾਰਵਾਈ ਕਰਨ ਤੋਂ ਰੋਕਿਆ ਸੀ। ਸਕੱਤਰ ਨੇ ਦੱਸਿਆ ਕਿ ਉਨ੍ਹਾਂ ਸਤਿਕਾਰ ਕਮੇਟੀ ਖਿਲਾਫ ਆ ਰਹੀਆਂ ਸ਼ਿਕਾਇਤਾਂ ਸਮੇਤ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਸ਼ਿਕਾਇਤ ਭੇਜੀ ਹੈ, ਜਿਸ ਰਾਹੀਂ ਇਸ ਜਥੇਬੰਦੀ ਦੇ ਕਾਰਕੁਨਾਂ ਖਿਲਾਫ ਸਖਤ ਕਾਰਵਾਈ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਲਾਜ਼ਮ ਵਲੋਂ ਇਸ ਜਥੇਬੰਦੀ ਦੇ ਕਾਰਕੁਨਾਂ ਦਾ ਅਜਿਹੀਆਂ ਕਾਰਵਾਈਆਂ ਦੌਰਾਨ ਸਮਰਥਨ ਕਰਨ ਦੇ ਸਬੂਤ ਮਿਲੇ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨਾਲ ਜਲਦੀ ਬੈਠਕ ਕਰ ਕੇ ਅਗਲੀ ਕਾਰਵਾਈ ਲਈ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਦਫਤਰ ਦੇ ਇੰਚਾਰਜ ਕਰਨਜੀਤ ਸਿੰਘ, ਜਿਨ੍ਹਾਂ ਨਾਲ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੇ ਪਿਛਲੇ ਦਿਨੀਂ ਬਦਸਲੂਕੀ ਕੀਤੀ, ਨੇ ਉਸ ਵਾਪਰੀ ਘਟਨਾ ਬਾਰੇ ਪੱਤਰਕਾਰਾਂ ਨੂੰ ਦੱਸਿਆ। ਇਨ੍ਹਾਂ ਤੋਂ ਬਿਨਾ ਮੌਕੇ ‘ਤੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸੁਖਦੇਵ ਸਿੰਘ ਭੂਰਾ ਕੋਹਨਾ ਤੇ ਕੁਲਦੀਪ ਸਿੰਘ ਬਾਵਾ ਆਦਿ ਨੇ ਵੀ ਘਟਨਾ ਦੇ ਵੇਰਵੇ ਦਿੱਤੇ।

ਕੀ ‘ਲੋਕਪਾਲ’ ਬਣਿਆ ਸੀ ਸਿੱਖ ਰਾਜ ਦੇ ਪਤਨ ਦਾ ਕਾਰਨ- ਮਨੋਹਰ ਸਿੰਘ ਚਾਂਦਲਾ ਦੀ ਪੁਸਤਕ ਵਿੱਚ ਖੁਲਾਸਾ
ਚੰਡੀਗੜ੍ਹ, 5 ਫਰਵਰੀ (ਸਟਾਰ ਨਿਊਜ਼)- ਦੇਸ਼ ਵਿੱਚ ਲੋਕਪਾਲ ਬਾਰੇ ਗਰਮਾ-ਗਰਮ ਬਹਿਸ ਚੱਲ ਰਹੀ ਹੈ ਤੇ ਚਾਰੇ ਪਾਸੇ ਤੋਂ ਸਖਤ ਲੋਕਪਾਲ ਦੀ ਮੰਗ ਉਠ ਰਹੀ ਹੈ, ਪਰ ਸਾਬਕਾ ਅਧਿਕਾਰੀ ਮਨੋਹਰ ਸਿੰਘ ਚਾਂਦਲਾ ਨੇ ਆਪਣੀ ਪੁਸਤਕ ਵਿੱਚ ਕਿਹਾ ਹੈ ਕਿ ਲੋਕਪਾਲ ਨੇ ਸਿੱਖ ਰਾਜ ਨੂੰ ਤਬਾਹ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੀ ਪੁਸਤਕ ‘ਲੋਕਪਾਲ ਦੈਟ ਰੁਇਨਡ ਸਿੱਖ ਕਿੰਗਡਮ’ ਵਿੱਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਦੇ ਪੰਚ, ਜੋ ਦਲ ਲੋਕਪਾਲ ਵਜੋਂ ਜਾਣੇ ਜਾਂਦੇ ਸਨ, ਹਕੂਮਤ ‘ਤੇ ਹਾਵੀ ਹੋ ਗਏ ਤੇ ਉਨ੍ਹਾਂ ਨੇ ‘ਅਕਾਲ ਸਹਾਇ’ ਦੀ ਮੋਹਰ ਹੇਠ ਆਪਣੇ ਆਪ ਫੁਰਮਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਮਨ ਮਰਜ਼ੀ ਨਾਲ ਜਾਰੀ ਕੀਤੇ ਇਨ੍ਹਾਂ ਫੁਰਮਾਨਾਂ ਨੇ ਖਾਲਸਾ ਰਾਜ ਦਾ ਭੱਠਾ ਬਿਠਾ ਦਿੱਤਾ ਸੀ।

ਸ੍ਰੀ ਚਾਂਦਲਾ ਉਨ੍ਹਾਂ ਗਿਣੇ-ਚੁਣੇ ਅਧਿਕਾਰੀਆਂ ਵਿੱਚੋਂ ਹਨ, ਜਿਹੜੇ ਸੇਵਾ ਮੁਕਤੀ ਮਗਰੋਂ ਇਤਿਹਾਸਕ ਖੋਜ ਤੇ ਲਿਖਤ ਵਿੱਚ ਰੁੱਝੇ ਹੋਏ ਹਨ। ਉਹ ਸੂਬਾਈ ਸਿਵਲ ਸੇਵਾ ਵਿੱਚ ਉਦੋਂ ਆਏ, ਜਦੋਂ ਆਧੁਨਿਕ ਪੰਜਾਬ ਦੇ ਮੋਢੀ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਨ। ਸਿੱਖ ਇਤਿਹਾਸ ਬਾਰੇ ਉਨ੍ਹਾਂ ਦਾ ਗੂੜ੍ਹਾ ਗਿਆਨ ਕਿਸੇ ਤੋਂ ਲੁਕਿਆ ਨਹੀਂ। ਉਹ ਆਪਣੀ ਸਰਕਾਰੀ ਨੌਕਰੀ ਕਾਰਨ ਵੱਖ-ਵੱਖ ਵੱਕਾਰੀ ਅਹੁਦਿਆਂ ‘ਤੇ ਰਹੇ ਤੇ ਅੱਜ ਕੱਲ੍ਹ ਮੁਹਾਲੀ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ। ਇਤਿਹਾਸ ਤੇ ਧਰਮ ਦੇ ਵਿਦਿਆਰਥੀ ਮਨੋਹਰ ਸਿੰਘ ਚਾਂਦਲਾ ਦੀ ਜਿਹੜੀ ਹੁਣ ਕਿਤਾਬ ਆਈ ਹੈ, ਉਹ ਬਹੁਤਾ ਕਰ ਕੇ ਸਿੱਖ ਰਾਜ ਦੇ ਦਲ ਲੋਕਪਾਲ ‘ਤੇ ਰੋਸ਼ਨੀ ਪਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਲੋਕਪਾਲ ਕਾਰਨ ਸਿੱਖ ਰਾਜ ਦਾ ਪਤਨ ਹੋਇਆ।

ਬਾਬਾ ਭਨਿਆਰਾ ਵਾਲੇ ਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਪ੍ਰਵਾਨ
ਚੰਡੀਗੜ੍ਹ, 5 ਫਰਵਰੀ (ਸਟਾਰ ਨਿਊਜ਼ੋੋ)- ਬਾਬਾ ਪਿਆਰਾ ਸਿੰਘ ਭਨਿਆਰਾ ਵਲੋਂ ਪੰਜਾਬ ਹਰਿਆਣਾ ਹਾਈ ਕੋਰਟ ‘ਚ ਦਾਇਰ ਪਟੀਸ਼ਨ ਕੱਲ੍ਹ ਜਸਟਿਸ ਐਮ ਐਮ ਕੁਮਾਰ, ਜਸਟਿਸ ਐਮ ਐਮ ਐਸ ਬੇਦੀ ਤੇ ਜਸਟਿਸ ਜਿਤੇਂਦਰ ਚੌਹਾਨ ‘ਤੇ ਆਧਾਰਤ ਫੁਲ ਬੈਂਚ ਨੇ ਮਨਜ਼ੂਰ ਕਰ ਲਈ। ਹਾਲਾਂਕਿ ਇਸ ਪਟੀਸ਼ਨ ‘ਤੇ ਲੰਬੀ ਬਹਿਸ ਦੌਰਾਨ ਬੈਂਚ ਨੇ ਪਟੀਸ਼ਨ ਕਰਤਾ ਨੂੰ ਸਖਤ ਲਹਿਜੇ ‘ਚ ਕਿਹਾ ਕਿ ਉਸ ਵਲੋਂ ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਵਲੋਂ ਦਾਇਰ ਸਪੈਸ਼ਲ ਲੀਵ ਪਟੀਸਨ ਦੀ ਬਹਿਸ ਦੌਰਾਨ ਵਿਵਾਦਤ ਗ੍ਰੰਥ ‘ਤੇ ਗਠਤ ਅਧਿਅਨ ਕਮੇਟੀ ਦੇ ਖਿਲਾਫ ਪੱਖ ਰੱਖਿਆ ਜਾ ਚੁੱਕਾ ਸੀ।

ਜ਼ਿਕਰ ਯੋਗ ਹੈ ਕਿ ਸਾਲ 2001 ‘ਚ ਪਿਆਰਾ ਸਿੰਘ ਭਨਿਆਰਾ ਦੇ ਲਿਖੇ ‘ਭਵ ਸਾਗਰ ਸਮੁੰਦਰ ਅਮਰ ਬਾਣੀ’ ਨੂੰ ਪੰਜਾਬ ਸਰਕਾਰ ਉੱਤੇ ਇਹ ਕਹਿੰਦੇ ਹੋਏ ਪਾਬੰਦੀ ਲਾ ਦਿੱਤੀ ਸੀ ਕਿ ਇਹ ਗ੍ਰੰਥ ਇਕ ਵਿਸ਼ੇਸ਼ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੇ ਉਲਟ ਹੈ। ਇਸ ਦੇ ਵਿਰੁੱਧ 2008 ‘ਚ ਬਾਬਾ ਭਨਿਆਰਾ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਦਿੱਤੀ ਸੀ। ਹਾਈ ਕੋਰਟ ਨੇ ਇਸ ਵਿਵਾਦਤ ਗੰ੍ਰਥ ਦੇ ਅਧਿਅਨ ਲਈ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਪੰਜ ਮੈਂਬਰੀ ਅਧਿਅਨ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਕਮੇਟੀ ‘ਚ ਚਾਰ ਮੈਂਬਰ ਮੁੱਖ ਸਕੱਤਰ ਵਲੋਂ ਤੇ ਇਕ ਮੈਂਬਰ ਪਟੀਸ਼ਨ ਕਰਤਾ ਵਲੋਂ ਸ਼ਾਮਲ ਕੀਤਾ ਗਿਆ ਸੀ। ਅਧਿਅਨ ਮਗਰੋਂ ਕਮੇਟੀ ਦੇ ਪੰਜ ਵਿੱਚੋਂ ਚਾਰ ਮੈਂਬਰਾਂ ਨੇ ਇਸ ਪੁਸਤਕ ‘ਤੀ ਲਾਈ ਪਾਬੰਦੀ ਨੂੰ ਸਹੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਹਾਈ ਕੋਰਟ ਇਸ ਵਿਸ਼ੇ ‘ਤੇ ਕੋਈ ਫੈਸਲਾ ਸੁਣਾਉਂਦੀ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ‘ਚ ਸਪੈਸ਼ਲ ਲੀਵ ਪਟੀਸਨ ਦਾਇਰ ਕਰ ਦਿੱਤੀ ਸੀ। ਅਗਸਤ 2011 ‘ਚ ਸੁਪਰੀਮ ਕੋਰਟ ਨੇ ਇਸ ਪੁਸਤਕ ਦੇ ਅਧਿਅਨ ਲਈ ਗਠਤ ਪੰਜ ਮੈਂਬਰੀ ਕਮੇਟੀ ਨੂੰ ਰੱਦ ਕਰ ਦਿੱਤਾ ਸੀ। ਹੁਣ ਇਹ ਮਾਮਲਾ ਮੁੜ ਹਾਈ ਕੋਰਟ ਦੇ ਸਾਹਮਣੇ ਆ ਗਿਆ ਹੈ। ਫੁੱਲ ਬੈਂਚ ਨੇ ਬਹਿਸ ਦੇ ਬਾਅਦ ਪਟੀਸ਼ਨ ਪ੍ਰਵਾਨ ਕਰ ਲਈ ਹੈ।

ਲਾਦੇਨ ਦੇ ਸਾਲੇ ਵਲੋਂ ਪਾਕਿ ਸਰਕਾਰ ਨੂੰ ਆਪਣੀ ਭੈਣ ਨੂੰ ਰਿਹਾਅ ਕਰਨ ਦੀ ਅਪੀਲ
ਗੁਰਦਾਸਪੁਰ, 5 ਫਰਵਰੀ (ਸਟਾਰ ਨਿਊਜ਼ੋ)- ਅਲ ਕਾਇਦਾ ਦੇ ਚੀਫ ਓਸਾਮਾ ਬਿਨ ਲਾਦੇਨ ਦੇ ਸਾਲੇ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਭੈਣ ਅਮਲ, ਜੋ ਓਸਾਮਾ ਬਿਨ ਲਾਦੇਨ ਦੀ ਸਭ ਤੋਂ ਘੱਟ ਉਮਰ ਦੀ ਪਤਨੀ ਹੈ, ਨੂੰ ਰਿਹਾਅ ਕਰ ਕੇ ਆਪਣੇ ਵਤਨ ਯਮਨ ਆਉਣ ਦੀ ਇਜਾਜ਼ਤ ਦਿੱਤੀ ਜਾਵੇ।

ਲਾਦੇਨ ਦੇ ਸਾਲੇ ਜਿਕਰਾਨ ਆਸਾਦ, ਜੋ ਯਮਨ ਦਾ ਨਾਗਰਿਕ ਹੈ, ਨੇ ਕਿਹਾ ਕਿ ਜਦੋਂ ਅਮਰੀਕੀ ਸੈਨਿਕਾਂ ਨੇ ਐਬਟਾਬਾਦ ‘ਚ ਓਸਾਮਾ ਬਿਨ ਲਾਦੇਨ ਦੇ ਨਿਵਾਸ ‘ਤੇ ਹਮਲਾ ਕੀਤਾ ਸੀ, ਉਦੋਂ ਉਸ ਦੀ ਭੈਣ ਲਾਦੇਨ ਨਾਲ ਰਹਿ ਰਹੀ ਸੀ। ਉਦੋਂ ਅਮਲ ਗੋਲੀ ਲੱਗਣ ਕਾਰਨ ਬੇਹੋਸ਼ ਹੋ ਗਈ। ਅਮਰੀਕੀ ਸੈਨਿਕਾਂ ਨੇ ਪੁੱਛਗਿੱਛ ਪਿੱਛੋਂ ਉਸ ਨੂੰ ਪਾਕਿਸਤਾਨੀ ਫੌਜ ਦੇ ਹਵਾਲੇ ਕਰ ਦਿੱਤਾ ਸੀ। ਉਦੋਂ ਤੋਂ ਉਹ ਪਾਕਿਸਤਾਨੀ ਫੌਜ ਦੀ ਹਿਰਾਸਤ ‘ਚ ਹੈ।

ਦੂਸਰੇ ਪਾਸੇ ਓਸਾਮਾ ਬਿਨ ਲਾਦੇਨ ਦੀ ਸਭ ਤੋਂ ਛੋਟੀ ਉਮਰ ਦੀ ਪਤਨੀ ਅਮਲ ਦੇ ਪਿਤਾ ਅਹਿਮਦ-ਫਤਿਹ-ਅਲ-ਆਸਾਦਾ ਨੇ ਆਪਣੇ ਜਵਾਈ ਦੀ ਮੌਤ ਦੇ ਬਾਅਦ ਪਹਿਲੀ ਵਾਰ ਆਪਣਾ ਮੂੰਹ ਖੋਲ੍ਹਿਆ ਤੇ ਕਿਹਾ ਕਿ ਉਸ ਦੀ ਲੜਕੀ ਅਮਲ ਦਾ ਲਾਦੇਨ ਦੀਆਂ ਅੱਤਵਾਦੀ ਗਤੀਵਿਧੀਆਂ ਨਾਲ ਕੋਈ ਜੋੜ ਨਹੀਂ ਸੀ। ਆਸਾਦਾ ਦੇ ਕਹਿਣ ਅਨੁਸਾਰ ਅਮਲ ਦਾ ਅਲ ਕਾਇਦਾ ਸੰਗਠਨ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਸੀ ਤੇ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਕਿ ਅਮਲ ਪੂਰੀ ਤਰ੍ਹਾਂ ਨਿਰਦੋਸ਼ ਹੈ। ਆਸਾਦਾ ਦੇ ਅਨੁਸਾਰ ਸਾਡਾ ਪਰਿਵਾਰ ਕਿਸੇ ਵੀ ਤਰ੍ਹਾਂ ਲਾਦੇਨ ਦੀਆਂ ਗਤੀਵਿਧੀਆਂ ਨਾਲ ਸਹਿਮਤ ਨਹੀਂ ਸੀ।

ਚੈਕ ਬਾਊਂਸ ਹੋਣ ‘ਤੇ ਦੋਸ਼ੀ ਨੂੰ ਦੋ-ਦੋ ਸਾਲ ਦੀ ਕੈਦ- ਜੁਰਮਾਨਾ ਭਰਨ ਦੇ ਹੁਕਮ ਵੀ ਦਿੱਤੇ
ਮੁਕਤਸਰ, 5 ਫਰਵਰੀ (ਸਟਾਰ ਨਿਊਜ਼)- ਚੀਫ ਜੂਡੀਸ਼ੀਅਲ ਮੈਜਿਸਟਰੇਟ ਰਾਕੇਸ਼ ਸ਼ਰਮਾ ਦੀ ਅਦਾਲਤ ਨੇ ਚੈਕ ਬਾਊਂਸ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਨੂੰ ਦੋ-ਦੋ ਸਾਲ ਦੀ ਕੈਦ ਤੇ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਅਦਾ ਕਰਨ ‘ਤੇ ਹੋਰ ਕੈਦ ਕੱਟਣੀ ਪਵੇਗੀ।

ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਸੁਨੀਲ ਕੁਮਾਰ ਗੁੰਬਰ ਪੁੱਤਰ ਪ੍ਰਿਥੀ ਚੰਦ ਨੇ ਕਿਹਾ ਕਿ ਯਾਦਵਿੰਦਰ ਸਿੰਘ ਪੁੱਤਰ ਮਾਸਟਰ ਕਰਮ ਸਿੰਘ ਨੇ ਉਸ ਨੂੰ ਉਧਾਰ ਲਏ ਰੁਪਿਆਂ ਬਦਲੇ ਵਿੱਚ ਦੋ ਲੱਖ ਰੁਪਏ ਦਾ ਇੱਕ ਅਤੇ ਇੱਕ-ਇੱਕ ਲੱਖ ਰੁਪਏ ਦੇ ਦੋ ਚੈਕ ਦਿੱਤੇ ਸਨ। ਉਸ ਨੇ ਉਕਤ ਚੈਕ ਬੈਂਕ ਵਿੱਚ ਲਾਏ ਤਾਂ ਯਾਦਵਿੰਦਰ ਸਿੰਘ ਦੇ ਖਾਤੇ ਵਿੱਚ ਬੈਲੇਂਸ ਨਾ ਹੋਣ ਦੇ ਕਾਰਨ ਚੈਕ ਬਾਊਂਸ ਹੋ ਗਏ। ਉਸ ਦੇ ਕਈ ਵਾਰ ਕਹਿਣ ਦੇ ਬਾਵਜੂਦ ਉਸਨੇ ਉਸ ਦੇ ਰੁਪਏ ਵਾਪਸ ਨਾ ਕੀਤੇ। ਇਸ ਕਾਰਨ ਉਸ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ। ਅਦਾਲਤ ਨੇ ਤਿੰਨਾਂ ਮਾਮਲਿਆਂ ਵਿੱਚ ਸੁਣਵਾਈ ਕਰਦੇ ਹੋਏ ਯਾਦਵਿੰਦਰ ਸਿੰਘ ਨੂੰ ਦੋ-ਦੋ ਸਾਲ ਕੈਦ ਅਤੇ ਪੰਜ-ਪੰਜ ਹਜ਼ਾਰ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।

ਸੁਖਬੀਰ ਸਿੰਘ ਦੇ ਵਿਰੁੱਧ ਜੰਜੂਆ ਦੀ ਪਟੀਸ਼ਨ ‘ਤੇ ਹੁਣ 11 ਨੂੰ ਸੁਣਵਾਈ
ਚੰਡੀਗੜ੍ਹ, 5 ਫਰਵਰੀ (ਸਟਾਰ ਨਿਊਜ਼ੋ)- ਜ਼ਿਲਾ ਅਦਾਲਤ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਸੁਮੇਧ ਸਿੰਘ ਸੈਣੀ ਦੇ ਖਿਲਾਫ ਦਾਇਰ ਪਟੀਸ਼ਨ ‘ਤੇ ਅਗਲੀ ਸੁਣਵਾਈ 11 ਫਰਵਰੀ ਨੂੰ ਹੋਵੇਗੀ। ਸੀ ਜੇ ਐਮ, ਜੇ ਐਸ ਸਿੱਧੂ ਦੀ ਅਦਾਲਤ ਵਿੱਚ ਇਹ ਪਟੀਸ਼ਨ ਪੰਜਾਬ ਦੇ ਆਈ ਏ ਐਸ ਅਧਿਕਾਰੀ ਵਿਜੇ ਕੁਮਾਰ ਜੰਜੂਆ ਨੇ ਦਾਇਰ ਕੀਤੀ ਹੈ। ਇਸ ‘ਤੇ ਸ਼ਨੀਵਾਰ ਨੂੰ ਸੁਣਵਾਈ ਨਹੀਂ ਹੋ ਸਕੀ ਸੀ।

ਇਸ ਪਟੀਸ਼ਨ ਵਿੱਚ ਜੰਜੂਆ ਨੇ ਦੋਸ਼ ਲਾਏ ਹਨ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਤੋਂ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਸੀ। ਜਦ ਉਸਨੇ ਰਕਮ ਦੇਣ ਤੋਂ ਇਨਕਾਰ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਸੁਮੇਧ ਸੈਣੀ ਨਾਲ ਮਿਲ ਕੇ ਉਨ੍ਹਾਂ ਨੂੰ ਰਿਸ਼ਵਤ ਦੇ ਝੂਠੇ ਕੇਸ ਵਿੱਚ ਫਸਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਚਲਾਣ ਪੇਸ਼ ਕਰਨ ਲਈ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਪਰ ਉਨ੍ਹਾਂ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਪੰਜਾਬ ਸਰਕਾਰ ਤੋਂ ਹੀ ਪਰਮਿਸ਼ਨ ਲੈ ਕੇ ਚਲਾਣ ਪੇਸ਼ ਕਰ ਦਿੱਤਾ।